Sunday, 12 April 2020

ਕਰੋਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ
ਮੈਡੀਕਲ ਸਹਾਇਤਾ ਫੰਡ ਲਈ
ਗੁਰੂ ਰੂਪ ਪਿਆਰੀ ਸਮੂਹ ਸਾਧ ਸੰਗਤ ਜੀਉ,
                                ਵਾਹਿਗੁਰੂ ਜੀ ਕਾ ਖਾਲਸਾ॥ 
                                 ਵਾਹਿਗੁਰੂ ਜੀ ਕੀ ਫ਼ਤਿਹ॥
      ਆਪ ਜੀ ਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਪੂਰੀ ਦੁਨੀਆਂ ਵਿੱਚ ਸਭ ਨੂੰ ਤੰਦਰੁਸਤ ਰੱਖਣ ਲਈ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਾ ਇਸ ਸਮੇਂ ਦੀ ਸਭ ਤੋ ਵੱਡੀ ਲੋੜ ਹੈ। ਕਰੋਨਾ ਮਹਾਂਮਾਰੀ ਦੇ ਸੰਕਟ ਸਮੇਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰ ਰਹੇ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਦੀ ਸੁਰੱਖਿਆ ਅਤੇ ਲੋੜਵੰਦ ਮਰੀਜ਼ਾਂ ਦੀ ਸੰਭਾਲ ਵਾਸਤੇ ਐਮਰਜੈਂਸੀ ਮੈਡੀਕਲ ਸਾਜ਼ੋ–ਸਮਾਨ, ਵਿਸ਼ੇਸ਼ ਪੀ਼ਪੀ਼ ਕਿੱਟਾਂ, ਮਾਸਕਾਂ, ਸੈਨੇਟਾਈਜ਼ਰਾਂ, ਵੈਂਟੀਲੇਟਰਜ਼ ਲਈ ਸਾਨੂੰ ਆਪ ਜੀ ਦੇ ਵੱਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ। 
      ਦੇਸ–ਵਿਦੇਸ਼ ਦੀਆਂ ਦਾਨੀ ਸੰਗਤਾਂ ਨੂੰ ਸਨਿਮਰ ਅਪੀਲ ਹੈ, ਕਿ ਲੋੜਵੰਦ ਮਰੀਜ਼ਾਂ ਦੀ ਸੇਵਾ–ਸੰਭਾਲ ਅਤੇ ਹੰਗਾਮੀ ਹਾਲਾਤਾਂ ਵਿਚ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਜੀ। 
                       ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਸੰਗਤਾਂ ਦਾ ਸੇਵਾਦਾਰ :– ਕੁਲਵਿੰਦਰ ਸਿੰਘ ਢਾਹਾਂ  
ਜਨਰਲ ਸਕੱਤਰ, 
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:) ਢਾਹਾਂ ਕਲੇਰਾਂ, 
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ਫੋਨ : 94174–51052
ਦਾਨ ਦੀ ਰਾਸ਼ੀ ਨਕਦ, ਚੈੱਕ ਰਾਹੀਂ ਜਾਂ  ਇਸ ਬੈਂਕ ਅਕਾਊਂਟ ਵਿੱਚ 
ਆਨਲਾਈਨ ਜਮ੍ਹਾਂ ਕਰਵਾਈ  ਜਾ  ਸਕਦੀ ਹੈ।

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ ਅਪੀਲ

ਕਰੌਨਾ ਵਾਇਰਸ  ਮਹਾਂਮਾਰੀ ਮੈਡੀਕਲ ਸਹਾਇਤਾ ਫੰਡ ਅਪੀਲ

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 08


ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 07

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ  07

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 06


ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 05

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 05

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 04

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ  04

ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 03


ਕਰੌਨਾ ਵਾਇਰਸ ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 02


ਕਰੌਨਾ ਵਾਇਰਸ (ਕੋਵਿਡ-19)ਮਹਾਂਮਾਰੀ ਮੈਡੀਕਲ ਸਹਾਇਤਾ ਫੰਡ 01


Wednesday, 8 April 2020

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵੱਲੋਂ
ਸਕੂਲ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਪੜ੍ਹਾਈ ਕਰਵਾਉਣ ਵਾਲਾ ਆਨਲਾਈਨ ਸਿਸਟਮ ਆਰੰਭ
ਬੰਗਾ : 8 ਅਪਰੈਲ : - ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ   ਕੋਰਨਾ ਵਾਇਰਸ ਕਰਕੇ ਸਰਕਾਰ ਦੇ ਹੁਕਮਾਂ ਅਨੁਸਾਰ ਬੰਦ ਹੈ ਵਿਚ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰੰਤਰ ਚੱਲਦਾ ਰੱਖਣ ਲਈ ਘਰ ਬੈਠੇ ਹੀ ਪੜ੍ਹਾਈ ਕਰਵਾਉਣ ਲਈ ਆਨਲਾਈਨ ਸਿਸਟਮ ਰਾਹੀਂ ਪੜ੍ਹਾਈ ਆਰੰਭ ਕਰਵਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਦੱਸਿਆ ਕਿ ਕਰੋਨਾ ਵਾਇਰਸ ਕਰਕੇ ਚੱਲ ਰਹੇ ਲਾਕਡਾਊਨ ਸਮਂੇ ਵਿਚ ਸਕੂਲ ਬੰਦ ਕੀਤੇ ਹੋਏ ਹਨ ਅਤੇ ਸਾਰਿਆਂ ਨੂੰ ਘਰ ਵਿਚ ਰਹਿ ਕੇ ਕਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਸਰਕਾਰ ਦਾ ਸਾਥ ਦੇਣ ਲਈ ਕਿਹਾ ਗਿਆ ਹੈ। ਪਰ ਇਸ ਕੌਮੀ ਪੱਧਰ ਦੇ ਇਸ ਲਾਕਡਾਊਨ ਮੌਕੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਨਾ ਖਰਾਬ ਨਾ ਹੋਵੇ ਇਸ ਲਈ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਦੇ ਦਿਸ਼ਾਂ ਨਿਰਦੇਸਾਂ ਅਨੁਸਾਰ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ। ਜਿਸ ਦੇ ਮੱਦੇਨਜ਼ਰ ਹੁਣ ਸਕੂਲ ਦੇ ਸਾਰੇ ਵਿਦਿਆਰਥੀ ਆਨ ਲਾਈਨ ਸਿਸਟਮ ਐਪ ਰਾਹੀਂ ਘਰ ਬੈਠੇ ਮੋਬਾਈਲ ਫੋਨਾਂ ਅਤੇ ਕੰਪਿਊਟਰਾਂ ਨਾਲ ਪੜ੍ਹਾਈ ਕਰ ਰਹੇ ਹਨ। ਜਿਸ ਵਿਚ ਅਧਿਆਪਕਾਂ ਵੱਲੋਂ ਰੋਜ਼ਾਨਾ ਸਕੂਲ ਵਾਂਗ ਹੀ ਮਿੱਥੇ ਸਮੇਂ ਤੇ ਹਰ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਅਧਿਆਪਕ ਸਹਿਬਾਨ ਵੱਲੋਂ ਸਾਰੀ ਕਲਾਸ ਦੇ ਵਿਦਿਆਰਥੀਆਂ ਆਨ ਲਾਈਨ ਪੜ੍ਹਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਵਿਸ਼ਿਆਂ ਮੁਤਾਬਿਕ ਨੋਟ ਤੇ ਜ਼ਰੂਰੀ ਵਿਦਿਅਕ ਪਾਠਕ੍ਰਮ ਪੀ ਡੀ ਐਫ ਫਾਈਲਾਂ ਨਾਲ ਮਹੁੱਈਆ ਕਰਵਾਏ ਜਾ ਰਹੇ ਹਨ। ਆਨਲਾਈਨ ਸਿਸਟਮ ਦੀ ਮਦਦ ਨਾਲ ਪੜ੍ਹਾਉਣ ਦੇ ਬਾਅਦ ਹੋਮ ਵਰਕ ਵੀ ਦਿੱਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀ ਘਰ ਬੈਠੇ ਰੋਜ਼ਾਨਾ ਸਕੂਲ ਵਾਂਗ ਪੜ੍ਹਾਈ ਕਰ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆਂ ਦੀ ਸਹੂਲਤ ਲਈ ਵੀ ਆਨਲਾਈਨ ਦਾਖਲਾ ਕਰਵਾਉਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਮਾਪੇ ਅਤੇ ਵਿਦਿਆਰਥੀ ਇਸ ਸਬੰਧੀ ਹੋਰ ਜਾਣਕਾਰੀ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਵੈਬਸਾਈਟ www.gnmpsdhahan.com   ਤੇ ਵੀ ਪ੍ਰਾਪਤ ਕਰ ਸਕਦੇ ਹਨ।