Thursday, 29 October 2020

ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਦੇ ਲੀਵਰ ਵਿਚ ਪਈ ਪੱਸ (AMOEBICABSCESS) ਦਾ ਸਫਲ ਇਲਾਜ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੋਇਆ

ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਦੇ ਲੀਵਰ ਵਿਚ ਪਈ ਪੱਸ (AMOEBIC ABSCESS) ਦਾ

ਸਫਲ ਇਲਾਜ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੋਇਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੂਜੇ ਜ਼ਿਲ੍ਹਿਆਂ ਤੋਂ ਆਪਣਾ ਇਲਾਜ ਕਰਵਾਉਣ ਆ ਰਹੇ ਹਨ ਮਰੀਜ਼

ਬੰਗਾ : 31 ਅਕਤੂਬਰ (      )

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਇਲਾਜ ਕਰਵਾਉਣ ਆ ਰਹੇ ਹਨ,  ਜਿਸ ਦੀ ਤਾਜ਼ਾ ਮਿਸਾਲ ਹੈ ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਪੁੱਤਰ ਹਰਭਜਨ ਸਿੰਘ  ਦੇ ਪੇਟ ਦੀ ਬਿਮਾਰੀ ਲੀਵਰ ਵਿਚ ਪੱਸ (AMOEBIC ABSCESS) ਪੈ ਜਾਣ ਦੀ ਖਤਰਨਾਕ ਬਿਮਾਰੀ ਦਾ ਸਫਲ ਇਲਾਜ  ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ, ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ ਪ੍ਰਿਤਪਾਲ ਸਿੰਘ ਐਮ. ਐਸ. ਵੱਲੋਂ ਕਰਨ ਦਾ ਸਮਾਚਾਰ ਹੈ ਪਰਮਿੰਦਰ ਸਿੰਘ ਨੇ ਪਹਿਲਾਂ  ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਕੋਈ ਅਰਾਮ ਨਹੀਂ ਸੀ ਆ ਰਿਹਾ ਪਰ ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਪ੍ਰਿਤਪਾਲ ਸਿੰਘ ਐਮ. ਡੀ. ਕੋਲ ਆਪਣਾ ਇਲਾਜ ਕਰਵਾਉਣ ਲਈ ਆਏ ਤਾਂ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਮੇਰੀ ਬਿਮਾਰੀ ਦਾ ਇਲਾਜ ਸਿਰਫ਼ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੀ ਹੋ ਸਕਦਾ ਹੈ

          ਢਾਹਾਂ ਕਲੇਰਾਂ ਹਸਪਤਾਲ ਵਿਖੇ  ਡਾ. ਪ੍ਰਿਤਪਾਲ ਸਿੰਘ ਐਮ.ਐਸ. (ਪੇਟ ਦੀਆਂ ਬਿਮਾਰੀਆਂ ਦੇ ਮਾਹਿਰ, ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਨੇ ਦੱਸਿਆ ਕਿ ਜਦੋਂ  ਮਰੀਜ਼ ਪਰਮਿੰਦਰ ਸਿੰਘ ਦੀ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਉਸਦੇ  ਲੀਵਰ ਵਿਚ ਪੱਸ (AMOEBIC ABSCESS) ਪੈਣ ਕਰਕੇ, ਪੇਟ ਵਿਚ ਪਾਣੀ ਭਰ ਗਿਆ ਸੀ ਜਿਸ ਨਾਲ ਉਸ ਦੇ ਪੇਟ ਵਿਚ ਬਹੁਤ ਤੇਜ਼ ਦਰਦ ਹੁੰਦਾ ਸੀ ਅਤੇ ਸਾਹ ਲੈਣ ਵਿਚ ਭਾਰੀ ਮੁਸ਼ਕਲ ਆ ਰਹੀ ਸੀ ਡਾਕਟਰ ਸਾਹਿਬ ਨੇ  ਖਾਸ ਟੈਸਟ ਅਤੇ ਖਾਸ ਸਕੈਨ ਕਰਵਾ ਕੇ ਪਤਾ ਲਗਾਇਆ ਕਿ ਇਸ ਬਿਮਾਰੀ ਦੀ ਜੜ੍ਹ ਕਿੱਥੇ ਹੈ ? ਡਾਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਮਰੀਜ਼ ਦਾ ਸਹੀ ਤਰੀਕੇ ਨਾਲ ਡਾਇਗਨੋਜ਼ ਹੋ ਜਾਵੇ ਤਾਂ ਉਸ ਮਰੀਜ਼ ਦਾ ਇਲਾਜ ਪੱਕਾ ਅਤੇ ਵਧੀਆ ਹੁੰਦਾ ਹੈ ਡਾਇਗਨੋਜ਼ ਹੋਣ ਉਪਰੰਤ ਡਾ. ਪ੍ਰਿਤਪਾਲ ਸਿੰਘ ਐਮ.ਐਸ.  ਨੇ  ਹਸਪਤਾਲ ਵਿਚ ਦਾਖਲ ਕਰਕੇ ਮਰੀਜ਼ ਪਰਮਿੰਦਰ ਸਿੰਘ ਦੀ ਬਿਮਾਰੀ ਦਾ ਇਲਾਜ ਕੀਤਾ ਇੱਕ ਹਫਤੇ ਵਿਚ ਹੀ ਪਰਮਿੰਦਰ ਸਿੰਘ ਦੇ ਲੀਵਰ ਦੀ ਪੱਸ ਵਾਲੀ ਖਤਰਨਾਕ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਕੇ ਤੰਦਰੁਸਤ ਕਰ ਦਿੱਤਾ ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਕੁਲਦੀਪ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਸਟਾਫ਼ ਅਤੇ ਡਾ. ਪ੍ਰਿਤਪਾਲ ਸਿੰਘ ਸਿੰਘ ਐਮ ਐਸ (ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਦਾ ਵਧੀਆ ਇਲਾਜ ਕਰਕੇ ਨਵਾਂ ਜੀਵਨ ਪ੍ਰਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਹੁਣ ਪਰਮਿੰਦਰ ਸਿੰਘ ਆਪਣਾ ਰੋਜ਼ਾਨਾ ਜੀਵਨ ਦੇ ਸਾਰੇ ਕੰਮ ਕਾਜ ਖੁਦ ਨਾਲ ਕਰ ਰਹੇ ਅਤੇ ਬਿਮਾਰੀ ਤੋਂ ਵੀ ਪੱਕਾ ਛੁਟਕਾਰਾ ਚੁੱਕਾ ਹੈ

          ਇਸ ਮੌਕੇ ਗੱਲਬਾਤ ਕਰਦੇ ਡਾ. ਪ੍ਰਿਤਪਾਲ ਸਿੰਘ ਐਮ.ਐਸ. (ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਨੇ ਦੱਸਿਆ ਕਿ ਸਾਡੇ ਦਿਨੋ ਦਿਨ ਬਦਲ ਰਹੇ ਰਹਿਣ ਸਹਿਣ ਜਾਂ ਖਾਣ ਪੀਣ ਦੇ ਗਲਤ ਤਰੀਕਿਆਂ ਕਰਕੇ ਲੋਕ ਬਿਮਾਰ ਹੁੰਦੇ ਹਨ, ਨਾਲ ਹੀ ਉੱਥੇ  ਸਹੀ ਡਾਇਗਨੋਜ਼ ਤੇ ਸਹੀ ਇਲਾਜ ਨਾ ਮਿਲਣ ਕਰਕੇ, ਮਾਮੂਲੀ ‍ਜਿਹੀ ਬਿਮਾਰੀ ਵੀ ਵੱਡੀ ਅਤੇ ਸਰੀਰ ਲਈ ਜਾਨ ਲੇਵਾ ਬਣ ਜਾਂਦੀ ਹੈ ਇਸ ਲਈ ਕਿਸੇ ਵੀ ਬਿਮਾਰੀ ਵਾਲੀ ਹਾਲਤ ਵਿਚ ਸਮੇਂ ਸਿਰ, ਡਾਕਟਰ ਸਾਹਿਬਾਨ ਤੋਂ ਆਪਣਾ ਸਹੀ ਡਾਇਗਨੋਜ਼ ਕਰਕੇ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਡਾ. ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ.ਸੀ.ਯੂ, ਵੈਂਟੀਲੇਟਰ, ਮਾਡੂਲਰ ਅਪਰੇਸ਼ਨ ਥੀਏਟਰ ਅਤੇ  ਕਾਰਡੀਅਕ ਮੋਨੀਟਰ, ਅਲਟਰਾ ਸਾਊਂਡ ਸਕੈਨ, ਡਿਜਟੀਟਲ ਐਕਸਰੇ , ਸੀ ਟੀ ਸਕੈਨ, ਆਧੁਨਿਕ ਪੈਥ ਲੈਬ ਅਤੇ ਹੋਰ ਨਵੀਨਤਮ ਉਪਕਰਨਾਂ ਦਾ ਵਿਸ਼ੇਸ਼  ਪ੍ਰਬੰਧ ਹੈ ਜਿਸ ਨਾਲ ਮਰੀਜਾਂ ਦੀ ਵਧੀਆ ਜਾਂਚ ਹੁੰਦੀ ਹੈ ਅਤੇ ਤੇਜ਼ੀ ਨਾਲ ਬਿਮਾਰੀ ਦਾ ਇਲਾਜ ਹੁੰਦਾ ਹੈ ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਸੁਪਰਡੈਂਟ, ਹਸਪਤਾਲ  ਨਰਸਿੰਗ ਸਟਾਫ਼ ਅਤੇ  ਪਰਮਿੰਦਰ ਸਿੰਘ ਦੇ ਪਰਵਾਰਿਕ ਮੈਂਬਰ ਵੀ ਹਾਜ਼ਰ ਸਨ  

ਫੋਟੋ ਕੈਪਸ਼ਨ :  ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਵੱਲ਼ੋਂ ਆਪਣੇ ਪਰਿਵਾਰ ਨਾਲ ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਪ੍ਰਿਤਪਾਲ ਸਿੰਘ ਐਮ ਐਸ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕਰਨ ਮੌਕੇ ਦੀ ਤਸਵੀਰ

ਗੁਰੂਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 18 ਦਿਨ ਵੈਂਟੀਲੇਟਰ ਦੀ ਮਦਦਨਾਲਇਲਾਜ ਕਰਕੇ ਸੱਪ ਦੇ ਕੱਟੀ 44 ਸਾਲ ਦੀ ਮਹਿਲਾ ਦੀ ਜਾਨ ਬਚਾਈ ਗਈ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 18 ਦਿਨ ਵੈਂਟੀਲੇਟਰ ਦੀ ਮਦਦ

ਨਾਲ ਇਲਾਜ ਕਰਕੇ ਸੱਪ ਦੇ ਕੱਟੀ 44 ਸਾਲ ਦੀ ਮਹਿਲਾ ਦੀ ਜਾਨ ਬਚਾਈ ਗਈ

 

ਬੰਗਾ : 30 ਅਕਤੂਬਰ (              )

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਚ ਸੱਪ ਦੀ ਕੱਟੀ ਹੋਈ ਨੇੜਲੇ ਪਿੰਡ ਦੀ ਵਾਸੀ 44 ਸਾਲ ਦੀ ਮਹਿਲਾ ਦੀ ਜਾਨ ਵੈਂਟੀਲੇਟਰ ਦੀ ਮਦਦ ਨਾਲ ਵਧੀਆ ਇਲਾਜ ਕਰਕੇ ਬਚਾਈ ਗਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡੀਸਨ ਵਿਭਾਗ ਦੇ ਮੁੱਖੀ ਡਾ ਮੁਕਲ ਬੇਦੀ ਨੇ ਦੱਸਿਆ ਕਿ ਬੀਬੀ ਸਰੋਜ ਰਾਣੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਹੀ ਗੰਭੀਰ ਹਾਲਤ ਵਿਚ ਉਹਨਾਂ ਦੇ ਕੋਲ ਇਲਾਜ ਲਈ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਤੋਂ ਲਿਆਂਦਾ ਗਿਆ ਸੀ ਇਹ ਮਰੀਜ਼ ਇਸ ਤੋਂ ਪਹਿਲਾਂ ਵੱਡੇ ਸ਼ਹਿਰਾਂ ਵਿਚ ਵੈਂਟੀਲੇਟਰ ਤੇ ਇਲਾਜ ਕਰਵਾਕੇ ਪ੍ਰੇਸ਼ਾਨ ਹੋ ਚੁੱਕਾ ਸੀ ਪਰ ਮਰੀਜ਼ ਦਾ ਦੁੱਖ ਦਿਨ ਬ ਦਿਨ ਵੱਧ ਰਿਹਾ ਸੀ  ਡਾ. ਮੁਕਲ ਬੇਦੀ ਨੇ ਦੱਸਿਆ ਕਿ ਮਾਤਾ ਸਰੋਜ ਰਾਣੀ  ਦੇ ਟੈਸਟਾਂ ਵਿਚ ਸੱਪ ਦੇ ਕੱਟੇ ਦੇ ਲੱਛਣ ਸਾਹਮਣੇ ਆਏ, ਕਿਉਂ ਕਿ ਮਰੀਜ਼ ਹਸਪਤਾਲ ਵਿਖੇ ਪਹਿਲਾਂ ਹੀ ਕਈ ਹਸਪਤਾਲਾਂ ਤੋਂ ਜਵਾਬ ਮਿਲਣ ਤੇ ਇਲਾਜ ਲਈ ਆਇਆ ਸੀ ਮੌਤ ਨਾਲ ਜੂਝਦੀ ਬੀਬੀ ਸਰੋਜ ਰਾਣੀ ਦੀ ਅਤਿ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾ. ਮੁਕਲ ਬੇਦੀ ਐਮ.ਡੀ. ਨੇ ਮਰੀਜ਼ ਦੀ ਜਾਨ ਬਚਾਉਣ ਲਈ ਤੇਜ਼ੀ ਨਾਲ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੱਪ ਦੇ ਕੱਟਣ ਤੇ ਇਲਾਜ ਵਾਲੀਆਂ ਖਾਸ ਦਵਾਈਆਂ ਜੋ ਇਲਾਕੇ ਵਿਚ ਸਿਰਫ ਗਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਉਪਲੱਬਧ ਹਨ ਨਾਲ ਇਲਾਜ ਆਰੰਭ ਕੀਤਾ ਗਿਆ ਢਾਹਾਂ ਕਲੇਰਾਂ ਹਸਪਤਾਲ ਦੇ ਡਾਕਟਰ ਮੁਕਲ ਬੇਦੀ ਅਤੇ ਸਟਾਫ਼ ਦੀ ਦਿਨ ਰਾਤ ਦੀ ਮਿਹਨਤ ਨੇ ਆਈ ਸੀ ਯੂ ਵਿਚ  ਵੈਂਟੀਲੇਟਰ ਅਤੇ ਖਾਸ ਦਵਾਈਆਂ ਦੀ ਸਹਾਇਤਾ ਨਾਲ ਇਲਾਜ ਕਰਕੇ ਮਾਤਾ ਸਰੋਜ ਰਾਣੀ ਨੂੰ ਬਿਲਕੁੱਲ ਠੀਕ ਕਰ ਦਿੱਤਾ ਹੈ ਡਾ. ਸਾਹਿਬ ਨੇ ਦੱਸਿਆ ਕਿ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ ਸੀ ਯੂ ਅਤੇ ਆਈ ਸੀ ਸੀ ਯੂ ਆਧੁਨਿਕ ਵੈਂਟੀਲੇਟਰ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ ਹਨ, ਜਿਸ ਨਾਲ ਸੱਪ ਦੇ ਡੰਗੇ - ਕੱਟੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ ਦਾ ਵਧੀਆ ਇਲਾਜ  ਕੀਤਾ ਜਾਂਦਾ ਹੈ ਮਾਤਾ ਸਰੋਜ ਰਾਣੀ  ਦੇ ਪਰਿਵਾਰ ਹਸਪਤਾਲ ਵੱਲੋਂ ਮਾਤਾ ਸਰੋਜ ਰਾਣੀ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਹੀ ਨਹੀਂ ਸਗੋਂ ਤੰਦੁਰਸਤ ਕਰਕੇ ਆਪਣੇ ਪੈਰਾਂ ਤੇ ਚੱਲਣ ਦੇ ਕਾਬਲ ਬਣਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਡਾਕਟਰ ਮੁਕਲ ਬੇਦੀ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਮੁਕਲ ਬੇਦੀ ਐਮ ਡੀ ਮੈਡੀਸਨ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਸ਼ਰੇਸ ਬਸਰਾ, ‍ ਡਾ. ਗੁਰਦੀਪ ਸਿੰਘ, ਆਈ ਯੂ ਇੰਚਾਰਜ ਸੋਨੀਆ ਸਿੰਘ, ਨਰਸਿੰਗ ਸਟਾਫ਼ ਅਤੇ ਬੀਬੀ ਸਰੋਜ ਰਾਣੀ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ  

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ ਵਿਖੇ ਸਰੋਜ਼ ਰਾਣੀ ਨਾਲ ਤਸਵੀਰ ਵਿਚ ਹਸਪਤਾਲ ਪ੍ਰਬੰਧਕ ਅਤੇ ਡਾਕਟਰ ਸਾਹਿਬਾਨ ਤੇ ਹਸਪਤਾਲ ਸਟਾਫ਼ 

Wednesday, 28 October 2020

ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 2 ਨਵੰਬਰ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਉ ਪੀ ਡੀ ਸੇਵਾ ਮੁਫ਼ਤ ਅਤੇ ਇਲਾਜ ਸੇਵਾਵਾਂ ਵਿਚ ਵੱਡੀ ਛੋਟ

ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 2 ਨਵੰਬਰ ਨੂੰ ਢਾਹਾਂ ਕਲੇਰਾਂ ਹਸਪਤਾਲ  
ਵਿਖੇ ਉ ਪੀ ਡੀ ਸੇਵਾ ਮੁਫ਼ਤ ਅਤੇ ਇਲਾਜ ਸੇਵਾਵਾਂ ਵਿਚ ਵੱਡੀ ਛੋਟ
ਬੰਗਾ : 28 ਅਕਤੂਬਰ :
ਧੰਨ ਧੰਨ ਸ੍ਰੀ ਗੁਰੂ ਰਾਮਦਾਸ  ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਨਵੰਬਰ ਦਿਨ ਸੋਮਵਾਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਉ ਪੀ ਡੀ  ਮੁਫ਼ਤ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਵਿਖੇ ਵੱਖ ਵੱਖ ਵਿਭਾਗਾਂ ਵਿਚ ਲੋੜਵੰਦ ਮਰੀਜ਼ਾਂ ਨੂੰ ਇਲਾਜ ਵਿਚ ਵੱਡੀਆਂ ਛੋਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਿਵੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ  ਨੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਧੰਨ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਸਪਤਾਲ ਢਾਹਾਂ ਕਲੇਰਾਂ ਵਿਖੇ  2 ਨਵੰਬਰ ਦਿਨ ਸੋਮਵਾਰ ਨੂੰ ਉ ਪੀ ਡੀ ਫਰੀ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਵੱਲੋਂ ਪ੍ਰਕਾਸ਼ ਪੁਰਬ ਖੁਸ਼ੀ ਵਿਚ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਅਤੇ ਲੈਬ ਟੈਸਟਾਂ ਵਿਚ ਵਿਚ ਵਿਸ਼ੇਸ਼  ਛੋਟ ਪ੍ਰਦਾਨ ਕੀਤੀ ਜਾਵੇਗੀ।  ਜਿਹਨਾਂ ਵਿਚ ਹਰ ਤਰ੍ਹਾਂ ਦੇ ਲੈਬ ਟੈਸਟਾਂ ਅਤੇ ਅਲਟਰਾ ਸਾਊਂਡ ਸਕੈਨਿੰਗ ਸੇਵਾਵਾਂ ਵੀ ਮਰੀਜ਼ਾਂ ਨੂੰ ਅੱਧੇ ਖਰਚੇ ਵਿਚ ਮਹੁੱਈਆਂ ਕਰਵਾਈਆਂ  ਜਾਣਗੀਆਂ। ਜਦ ਕਿ ਅਪਰੇਸ਼ਨਾਂ ਵਿਚ 25% ਦੀ ਛੋਟ ਪ੍ਰਦਾਨ ਕੀਤੀ ਜਾਵੇਗੀ ।  5000 ਰੁਪਏ ਦਾ, ਲੈਨਜ਼ ਵਾਲਾ ਅੱਖਾਂ ਦਾ ਅਪਰੇਸ਼ਨ ਸਿਰਫ 2500 ਰੁਪਏ ਵਿਚ ਕੀਤਾ ਜਾਵੇਗਾ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਦੇਸ ਵਿਦੇਸ ਦੇ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਅਤੇ ਇਲਾਕੇ ਵਿਚ ਪਿਛਲੇ 40 ਸਾਲਾਂ ਤੋਂ ਮੈਡੀਕਲ ਖੇਤਰ ਵਿਚ ਸੇਵਾ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ, ਸਰਜਰੀ ਵਿਭਾਗ, ਨਿਊਰੋ ਸਰਜਰੀ ਵਿਭਾਗ, ਆਰਥੋਪੈਡਿਕ ਵਿਭਾਗ, ਈ ਐਨ ਟੀ ਵਿਭਾਗ, ਗਾਇਨੀ ਵਿਭਾਗ, ਡੈਂਟਲ ਵਿਭਾਗ, ਫਿਜ਼ੀਉਥੈਰਾਪੀ ਵਿਭਾਗ, ਡਾਈਟੀਸ਼ੀਅਨ ਵਿਭਾਗ, ਪੈਥਲੋਜੀ ਵਿਭਾਗ, ਡਾਇਲਸਿਸ ਵਿਭਾਗ, ਰੇਡੀਉਲੋਜੀ ਵਿਭਾਗ ਆਦਿ ਇਲਾਕੇ ਦੇ ਲੋੜਵੰਦਾਂ ਮਰੀਜ਼ਾਂ ਦੀ ਸੇਵਾ ਵਿਚ 24 ਘੰਟੇ ਜੁੱਟੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਢਾਹਾਂ ਕਲੇਰਾਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਤਿੰਨੋ ਵੇਲੇ ਪੌਸ਼ਟਿਕ ਭੋਜਨ ਵੀ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਮੌਕੇ ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  2 ਨਵੰਬਰ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੋ ਰਹੀ ਫਰੀ ਉ ਪੀ ਡੀ ਸਬੰਧੀ ਜਾਣਕਾਰੀ ਦਿੰਦੇ ਹੋਏ  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਿਵੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ

Wednesday, 14 October 2020

ਮੋਟਾਪੇ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ ਲਈ ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਡਾਈਟੀਸ਼ੀਅਨ ਵਿਭਾਗ

ਮੋਟਾਪੇ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ ਲਈ ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਡਾਈਟੀਸ਼ੀਅਨ ਵਿਭਾਗ
ਬੰਗਾ 14 ਅਕਤੂਬਰ : (                        )
ਇਲਾਕੇ ਲੋਕਾਂ ਨੂੰ ਸਿਹਤਮੰਦ ਰੱਖਣ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਅਹਿਮ ਰੋਲ ਅਦਾ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਡਾਈਟੀਸ਼ੀਅਨ ਵਿਭਾਗ ਮੋਟਾਪੇ ਦੀ ਬਿਮਾਰੀ ਦੇ ਵਾਲੇ ਲੋਕਾਂ ਅਤੇ ਪਤਲੇ ਲੋਕਾਂ ਲਈ  ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ ।  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਡਾਈਟੀਸ਼ੀਅਨ ਵਿਭਾਗ ਵੱਲੋਂ ਖਾਣ¸ਪੀਣ ਦੇ ਤਰੀਕਿਆਂ ਨੂੰ ਸਹੀ ਕਰਕੇ ਮੋਟਾਪਾ, ਸ਼ੂਗਰ ਅਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਨੂੰ ਲੋਕਾਂ/ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਮਾਹਿਰ ਡਾਈਟੀਸ਼ੀਅਨ ਮੈਡਮ ਰੌਣਿਕਾ ਕਾਹਲੋ ਵੱਲੋਂ ਬੀਤੇ ਦਿਨੀ ਅਨੇਕਾਂ ਮੋਟਾਪੇ ਦੀ ਬਿਮਾਰੀ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ/ਮਰੀਜ਼ਾਂ ਦਾ ਖਾਣ¸ਪੀਣ ਦੇ ਢੰਗ ਨੂੰ ਸਹੀ ਡਾਈਟ ਪਲੈਨ ਅਨੁਸਾਰ ਦਰੁਸਤ ਕਰਕੇ ਸਿਹਤਮੰਦ ਕੀਤਾ ਗਿਆ ਹੈ ।  ਮੈਡਮ ਰੋਣਿਕਾ ਕਾਹਲੋਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਈਟੀਸ਼ੀਅਨ ਵਿਭਾਗ ਵਿਚ ਨੇੜਲੇ ਪਿੰਡ ਤੋਂ ਦੋ ਬੱਚਿਆਂ ਦੀ ਮਾਤਾ 36 ਸਾਲਾ ਅਮਨਜੋਤ ਕੌਰ ਆਪਣੇ ਦਿਨੋ¸ਦਿਨ ਵੱਧਦੇ ਮੋਟਾਪੇ ਦੇ ਇਲਾਜ ਲਈ  ਆਏ ਸਨ । ਹੁਣ ਉਹਨਾਂ ਦਾ ਦੋ ਮਹੀਨੇ ਵਿਚ ਸਹੀ ਡਾਈਟ ਪਲੈਨ ਨਾਲ ਕੀਤੇ ਇਲਾਜ ਨਾਲ 11  ਕਿਲੋ ਭਾਰ ਘਟਿਆ ਹੈ ।  ਡਾਈਟੀਸ਼ੀਅਨ ਵਿਭਾਗ ਵਿਚ ਚੈੱਕਅੱਪ ਲਈ ਆਏ 47 ਸਾਲਾ ਕੁਲਵੀਰ ਰਾਮ ਨੇ ਦੱਸਿਆ ਕਿ ਵਿਦੇਸ਼ ਵਿਚ ਨੌਕਰੀ ਕਰਨ ਮੌਕੇ ਉਸ ਦਾ ਭਾਰ ਇੱਕ ਕੁਵਿੰਟਲ ਤੋਂ ਵੀ ਜ਼ਿਆਦਾ ਹੋ ਗਿਆ ਸੀ । ਜਿਸ ਨਾਲ ਉਸ ਨੂੰ ਚੱਲਣ ਫਿਰਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ । ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਡਾਈਟੀਸ਼ੀਅਨ ਵਿਭਾਗ ਵਿਚ ਆਏ ਤਾਂ ਇੱਥੋ ਮਿਲੇ ਡਾਈਟ ਪਲੈਨ ਨਾਲ ਪਹਿਲੇ ਮਹੀਨੇ ਵਿਚ ਹੀ 5 ਕਿਲੋ ਘਟਾ ਲਿਆ ਹੈ। ਉਹ ਹੁਣ ਆਪਣਾ ਭਾਰ 70 ਕਿਲੋਗ੍ਰਾਮ ਕਰ ਲਵੇਗਾ ਅਤੇ ਪੂਰੀ ਤਰ੍ਹਾਂ ਫਿੱਟ ਹੋਵੇਗਾ।  ਜਦ ਕਿ 21 ਸਾਲ ਮਨਪ੍ਰੀਤ ਕੌਰ ਫਗਵਾੜਾ ਜਿਸ ਦਾ ਸਿਰਫ 28 ਕਿਲੋ ਭਾਰ ਸੀ ਦਾ ਡਾਈਟਸ਼ੀਅਨ ਵਿਭਾਗ ਦੇ ਵਧੀਆ ਡਾਈਟ ਪਲੈਨ  ਨਾਲ ਡੇਢ ਮਹੀਨੇ ਵਿਚ ਵੱਧ ਕੇ 35 ਕਿਲੋਗ੍ਰਾਮ ਹੋਇਆ ਹੈ ।  ਇਸੇ ਤਰ•ਾਂ 18 ਸਾਲ ਉਮਰ ਦੀ ਪ੍ਰਿਆ ਨੇ ਆਪਣੇ ਲੋੜ ਤੋਂ ਜ਼ਿਆਦਾ ਭਾਰ ਨੂੰ ਸਿਰਫ ਦੋ ਮਹੀਨੇ ਦੀ ਡਾਈਟ ਪੈਲੇਨ ਅਨੁਸਾਰ ਸਹੀ ਖਾਣ ਪੀਣ ਰੱਖਕੇ 12 ਕਿਲੋ ਭਾਰ ਘਟਾਇਆ ਗਿਆ ਹੈ। ਉੁੱਥੇ ਸਿਰਫ ਦੋ ਮਹੀਨੇ ਵਿਚ ਇੱਕ ਹੋਰ ਮਰੀਜ਼ ਸਰਬਜੀਤ ਕੌਰ ਨੇ  ਆਪਣੇ ਕੁੱਲ ਭਾਰ ਦਾ 15 ਪ੍ਰਤੀਸ਼ਤ ਭਾਰ ਘਟਾਇਆ ਹੈ । ਡਾਈਟੀਸ਼ੀਅਨ ਮੈਡਮ ਰੋਨਿਕਾ ਕਾਹਲੋ ਨੇ ਦੱਸਿਆ ਨੂੰ ਮਨੁੱਖੀ ਸਰੀਰ ਵਿਚ ਜ਼ਿਆਦਾ ਮੋਟਾਪਾ ਅਤੇ ਜ਼ਿਆਦਾ ਪਤਲਾ ਹੋਣ ਨਾਲ ਸਰੀਰ ਨੂੰ ਕਈ ਤਰ•ਾਂ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ। ਜਿਵੇਂ ਕਿ ਮੋਟਾਪੇ ਨਾਲ ਸ਼ੂਗਰ, ਕਿਡਨੀ, ਦਿਲ, ਕੈਂਸਰ, ਬਲੱਡ ਪ੍ਰੈਸ਼ਰ ਅਤੇ ਬਿਮਾਰੀਆਂ ਲੱਗ ਸਕਦੀਆਂ ਹੋ ਸਕਦੀਆਂ ਹਨ ਅਤੇ ਸਰੀਰ ਦੇ ਜ਼ਿਆਦਾ ਪਤਲੇ ਹੋਣ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਘਾਟ, ਕੈਲਸ਼ੀਅਮ ਦੀ ਘਾਟ, ਸਰੀਰ ਦੀ ਕੰਮਜ਼ੋਰੀ ਹੋਣਾ, ਨਾੜਾਂ ਦੀ ਕੰਮਜ਼ਰੀ ਅਤੇ ਬਿਮਾਰੀ ਨਾਲ ਲੜਨ ਦੀ ਸਰੀਰ ਦੀ ਸਮਰੱਥਾ ਘੱਟ ਜਾਂਦੀ ਹੈ। ਜਿਸ ਦਾ ਬੁਰਾ ਅਸਰ ਸਾਡੇ ਸਰੀਰ ਦੇ ਦੂਜੇ ਅੰਗਾਂ ਤੇ ਪੈਂਦਾ ਹੈ ਅਤੇ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਮੌਕੇ ਡਾਈਟੀਸ਼ੀਅਨ ਦੀ ਸਲਾਹ ਅਨੁਸਾਰ ਸਹੀ ਭੋਜਨ ਖਾਣ ਨਾਲ ਮਨੁੱਖੀ ਸਰੀਰ ਜਲਦੀ ਤੰਦਰੁਸਤ ਹੁੰਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ ।  ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾਈਟੀਸ਼ੀਅਨ ਮੈਡਮ ਰੌਨਿਕਾ ਕਾਹਲੋਂ ਅਤੇ ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਡਾਈਟੀਸ਼ੀਅਨ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਮਰੀਜ਼  ਨੂੰ ਡਾਈਟ ਪਲੈਨ ਡਾਈਟ ਬਾਰੇ ਜਾਣਕਾਰੀ ਦੇਣ ਮੌਕੇ ਡਾਈਟਸ਼ੀਅਨ ਮੈਡਮ ਰੌਣਿਕਾ ਕਾਹਲੋ

Monday, 12 October 2020

ਮੈਡੀਕਲ, ਡੈਂਟਲ ਅਤੇ ਫਾਰਮਾਸਿਸਟਾਂ ਦੀ ਭਰਤੀ ਦਾ ਲਿਖਤੀ ਟੈਸਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ

ਮੈਡੀਕਲ, ਡੈਂਟਲ ਅਤੇ ਫਾਰਮਾਸਿਸਟਾਂ ਦੀ ਭਰਤੀ ਦਾ ਲਿਖਤੀ ਟੈਸਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ  

103  ਉਮੀਦਵਾਰਾਂ ਨੇ ਲਿਖਤੀ ਪੇਪਰ ਪਾਇਆ

ਬੰਗਾ : 12 ਅਕਤੂਬਰ :-
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ  ਭਰਤੀ ਦਾ ਲਿਖਤੀ ਟੈਸਟ  ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਸੈਂਟਰ ਕੁਆਰਡੀਨੇਟ ਡਾ ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ  ਮੈਡੀਕਲ ਅਫਸਰ (ਜਰਨਲ) , ਮੈਡੀਕਲ ਅਫਸਰ(ਡੈਂਟਲ) ਅਤੇ ਫਾਰਮਾਸਿਟਾਂ ਦੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਭਰਤੀ ਕਰਨ ਲਈ ਲਿਖਤੀ ਟੈਸਟ ਲਿਆ ਗਿਆ ਹੈ । ਲਿਖਤੀ ਟੈਸਟ ਸੈਂਟਰ ਵਿਚ  ਪੇਪਰ ਪਾਉਣ ਆਏ  ਸਾਰੇ ਉਮੀਦਵਾਰਾਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਪੀ ਐਚ ਸੀ ਸੁਜੋਂ ਦੀ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ ।  ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਇਸ ਮੌਕੇ 103  ਉਮੀਦਵਾਰਾਂ ਲਿਖਤੀ ਪੇਪਰ ਪਾਇਆ ਹੈ। ਸਕੂਲ ਵੱਲੋਂ ਲਿਖਤੀ ਪੇਪਰ ਲੈਣ ਲਈ ਕੋਵਿਡ-19 ਦੀ ਪਾਲਣਾ ਕਰਦੇ ਹੋਏ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਲਿਖਤੀ ਟੈਸਟ ਸੈਂਟਰ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਵੱਲੋ ਏ.ਐਸ.ਆਈ ਹਰਜੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ, ਹੈਡ ਕਾਂਸਟੇਬਲ ਜਸਕਰਨ ਸਿੰਘ, ਕਾਂਸਟੇਬਲ ਰਣਦੀਪ ਕੌਰ   ਵਿਸ਼ੇਸ਼ ਤੌਰ ਤੇ ਤਾਇਨਾਤ ਸਨ। ਇਸ ਮੌਕੇ ਹਰਸਿਮਰਨ ਸਿੰਘ ਸ਼ੇਰਗਿੱਲ ਸੇਂਟਰ ਸੁਪਰਡੈਂਟ, ਡਾ.ਸੁਖਵਿੰਦਰ ਸਿੰਘ  ਸੀ ਐਚ ਉ, ਡਾ ਦਲਜੀਤ ਕੁਮਾਰ ਸੀ ਐਚ ਉ,, ਰਾਜੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਜਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਗੁਰਜਿੰਦਰ ਕੁਮਾਰ  ਮਲਟੀਪਰਪਜ਼ ਹੈਲਥ ਵਰਕਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਰਮਨ ਕੁਮਾਰ, ਜਸਵੀਰ ਕੌਰ ਡੀ ਪੀ, ਮੋਨਿਕਾ ਭੋਗਲ  ਵੀ ਹਾਜ਼ਰ ਵੀ ਸਨ ।

ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ  ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ  ਭਰਤੀ ਦਾ ਲਿਖਤੀ ਟੈਸਟ ਵਿਖੇ ਉਮੀਦਵਾਰਾਂ ਦੀ ਸਕਰੀਨਿੰਗ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ

Saturday, 3 October 2020

ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟੀ ਬੀਬੀ ਜੋਗਿੰਦਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ

ਢਾਹਾਂ ਕਲੇਰਾਂ ਵਿਖੇ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟੀ ਬੀਬੀ ਜੋਗਿੰਦਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ
ਬੰਗਾ : 3 ਅਕਤੂਬਰ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ,  ਧਾਰਮਿਕ ਸ਼ਖਸ਼ੀਅਤ ਸਤਿਕਾਰਯੋਗ ਬੀਬੀ ਜੋਗਿੰਦਰ ਕੌਰ ਜੀ  ਸਪੁੱਤਰੀ ਡਾ. ਦਲੀਪ ਸਿੰਘ ਕਪੂਰ ਬੰਗਾ ਜੋ ਬੀਤੀ 19 ਸਤੰਬਰ 2020 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਧਾਂਜਲੀ ਸਮਾਗਮ ਹੋਇਆ। ਇਸ ਤੋਂ ਪਹਿਲਾਂ ਬੀਬੀ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਅਤੇ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਨੇ ਬੀਬੀ ਜੋਗਿੰਦਰ ਕੌਰ ਜੀ ਨੂੰ ਸਰਧਾਂਜ਼ਲੀ ਭੇਟ ਕਰਦੇ ਹੋਏ ਦੱਸਿਆ ਕਿ ਬੀਬੀ ਇੱਕ ਨੇਕ ਦਿੱਲ, ਗੁਰੂ ਘਰ ਨਾਲ ਜੁੜੀ ਹੋਏ ਨਿਸ਼ਕਾਮ ਸੇਵਕ, ਦਾਨੀ ਅਤੇ ਧਾਰਮਿਕ ਸ਼ਖਸ਼ੀਅਤ ਸਨ। ਬੀਬੀ ਜੋਗਿੰਦਰ ਕੌਰ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਟਰੱਸਟ ਅਤੇ ਪੂਰੇ ਇਲਾਕੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸ਼ਰਧਾਂਜ਼ਲੀ ਸਮਾਗਮ ਵਿਚ ਬੀਬੀ ਬਲਵਿੰਦਰ ਕੌਰ ਕਲਸੀ ਪ੍ਰਬੰਧਕ ਮੈਂਬਰ ਟਰੱਸਟ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ,  ਪਾਲ ਸਿੰਘ ਹੇੜੀਆ,  ਦਲਜੀਤ ਸਿੰਘ ਬੰਗਾ, ਜਸਪਾਲ ਸਿੰਘ ਬੰਗਾ, ਲੰਬੜਦਾਰ ਸਵਰਨ ਸਿੰਘ ਕਾਹਮਾ, ਸਰਪੰਚ ਪਰਮਿੰਦਰ ਸਿੰਘ ਬੋਇਲ ਮਕਸੂਦਪੁਰ, ਪ੍ਰਿੰਸੀਪਲ ਸੁਰਿੰਦਰ ਜਸਪਾਲ, ਬੀਬੀ ਅਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਬੰਗਾ, ਬੀਬੀ ਜਸਵਿੰਦਰ ਕੌਰ , ਬੀਬੀ ਮਹਿੰਦਰ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਹਰਜਿੰਦਰ ਕੌਰ ਅਤੇ ਸਮੂਹ ਮੈਬਰ ਇਸਤਰੀ ਸਤਿਸੰਗ ਸਭਾ ਬੰਗਾ, ਮਹਿੰਦਰਪਾਲ ਸਿੰਘ ਬੰਗਾ, ਡਾ. ਪੀ ਪੀ ਸਿੰਘ, ਭਾਈ ਮਨਜੀਤ ਸਿੰਘ, ਬਾਬਾ ਦਲਜੀਤ ਸਿੰਘ ਕਰੀਹਾ, ਗਿਆਨੀ ਦਲਜੀਤ ਸਿੰਘ ਢਾਹਾਂ, ਸੁਰਜੀਤ ਸਿੰਘ ਜਗਤਪੁਰ  ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ : ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ: ਬੀਬੀ ਜੋਗਿੰਦਰ ਕੌਰ ਜੀ ਨਮਿੱਤ ਹੋਏ ਸਰਧਾਂਜਲੀ ਸਮਾਗਮ ਦੀਆਂ ਤਸਵੀਰਾਂ