Thursday, 28 January 2021

ਹਸਪਤਾਲ ਢਾਹਾਂ-ਕਲੇਰਾਂ ਵਿਖੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਸਫਲ ਅਪਰੇਸ਼ਨ

ਬੰਗਾ : 28 ਜਨਵਰੀ  :- :- (ਬਿਊਰੋ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਵੱਲੋਂ 35 ਸਾਲਾਂ ਮਹਿਲਾ ਮਰੀਜ਼ ਦੇ ਸਰੀਰ ਵਿਚੋਂ ਖਰਾਬ ਹੋਇਆ ਗੁਰਦਾ ਕੱਢਣ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ। ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਨੇੜਲੇ ਪਿੰਡ ਦੀ 35 ਸਾਲ ਦੀ ਉਮਰ ਦੀ ਮਹਿਲਾ ਮਰੀਜ਼ ਆਈ। ਉਹ ਲੰਬੇ ਸਮੇਂ ਤੋਂ ਪੇਟ ਦਰਦ ਅਤੇ ਬੁਖਾਰ ਨਾਲ ਪੀੜਤ ਸੀ ।  ਇਸ ਮਰੀਜ਼ ਦੇ ਟੈਸਟਾਂ ਅਤੇ ਜਾਂਚ ਉਪਰੰਤ ਪਤਾ ਲੱਗਿਆ ਕਿ ਉਹ ਲੰਬੇ ਸਮੇਂ ਤੋਂ ਗੁਰਦੇ ਵਿਚ ਪੱਥਰੀ ਦੀ ਬਿਮਾਰੀ ਨਾਲ ਪੀੜ੍ਹਤ ਸੀ ਅਤੇ ਹੁਣ ਇਕ ਗੁਰਦਾ ਆਪਣਾ ਕੰਮ ਕਰਨਾ ਬੰਦ ਕਰ ਚੁੱਕਾ ਸੀ ।  ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜਿਹਨਾਂ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ ਹੁੰਦਾ ਹੈ। ਇਹ ਗੁਰਦੇ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ।  ਇਸ ਤੋਂ ਇਲਾਵਾ ਗੁਰਦੇ ਸਰੀਰ ਵਿਚ ਪਾਣੀ ਦੀ ਮਾਤਰਾ ਅਤੇ ਪ੍ਰੋਟੀਨ ਨੂੰ ਕੰਟਰੋਲ ਵਿਚ ਰੱਖਦੇ ਹਨ । ਪ੍ਰਮਾਤਮਾ ਨੇ ਮਨੁੱਖੀ ਸਰੀਰ ਦੀ ਰਚਨਾ ਇਸ ਤਰ੍ਹਾਂ  ਕੀਤੀ ਹੈ ਕਿ ਜੇ ਸਰੀਰ ਦੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ ਤੰਦਰੁਸਤ ਅਤੇ ਵਧੀਆ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਮਹਿਲਾ ਮਰੀਜ਼ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਸ ਦੀ ਜਾਨ ਬਚਾਉਣ ਲਈ ਉਸ ਦੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਅਪਰੇਸ਼ਨ ਨਾਲ ਖਰਾਬ ਗੁਰਦੇ ਨੂੰ ਬਾਹਰ ਕੱਢਿਆ। ਅਪਰੇਸ਼ਨ ਉਪਰੰਤ ਹੁਣ ਇਹ ਮਹਿਲਾ ਮਰੀਜ਼ ਬਿਲਕੁੱਲ ਠੀਕ ਹੈ ਅਤੇ ਤੰਦਰੁਸਤ ਹੈ । ਡਾ. ਪ੍ਰਿਤਪਾਲ ਸਿੰਘ ਐਮ ਐਮ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ  ਤਰ੍ਹਾਂ ਦੇ ਆਧੁਨਿਕ ਇਲਾਜ ਦੇ ਪ੍ਰਬੰਧ ਹਨ ।  ਜਿੱਥੇ ਮਰੀਜ਼ਾਂ ਦਾ ਵਧੀਆ ਅਤੇ ਤਸੱਲੀਬਖੱਸ਼ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇ ਸਰੀਰ ਵਿਚ ਰੋਜ਼ਾਨਾ 500 ਮਿਲੀਲੀਟਰ ਤੋਂ ਘੱਟ ਜਾਂ 3000 ਮਿਲੀਲੀਟਰ ਤੋਂ ਵੱਧ ਪਿਸ਼ਾਬ ਆਵੇ ਤਾਂ ਗੁਰਦੇ ਵਿਚ ਕੋਈ ਸਮੱਸਿਆ ਜਾਂ ਬਿਮਾਰੀ ਹੋ ਸਕਦੀ ਹੈ । ਇਸ ਲਈ ਇਹੋ ਜਿਹੇ ਹਲਾਤਾਂ ਵਿਚ ਕਿਸੇ ਵੀ ਮਾਹਿਰ ਡਾਕਟਰ ਤੋਂ ਇਸ ਸਮੱਸਿਆ/ਬਿਮਾਰੀ ਬਾਰੇ ਆਪਣੀ ਜਾਂਚ ਕਰਵਾ ਲੈਣੀ ਚਾਹੀਦੀ ਹੈ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਪ੍ਰਿਤਪਾਲ ਸਿੰਘ ਐਮ ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ)  ਖਰਾਬ ਗੁਰਦੇ ਦੇ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ

Saturday, 23 January 2021

ਜੱਸੋ ਮਜਾਰਾ ਵਿਖੇ ਹੋਏ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ 9 ਟਰਾਫੀਆਂ ਜਿੱਤੀਆਂ

ਜੱਸੋ ਮਜਾਰਾ ਵਿਖੇ ਹੋਏ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ
ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ 9 ਟਰਾਫੀਆਂ ਜਿੱਤੀਆਂ

ਬੰਗਾ : 25 ਜਨਵਰੀ:-:- (ਬਿਊਰੋ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁ: ਬਾਬਾ ਸੰਗੋਆਣਾ ਜੀ ਪਿੰਡ ਜੱਸੋ ਮਜਾਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚੋਂ ਵੱਡੀਆਂ ਮੱਲਾਂ ਮਾਰ ਕੇ 9 ਟਰਾਫੀਆਂ ਜਿੱਤੀਆਂ ਹਨ।  ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਜੇਤੂ ਵਿਦਿਆਰਥੀਆਂ ਨੂੰ ਸਮੂਹ ਟਰੱਸਟ ਵੱਲੋ ਸਨਮਾਨਿਤ ਕਰਨ ਮੌਕੇ ਮੀਡੀਆ ਨੂੰ ਪ੍ਰਦਾਨ ਕੀਤੀ। ਇਸ ਮੌਕੇ ਸ. ਕਾਹਮਾ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਗੁਰਦੁਆਰਾ ਬਾਬਾ ਸੰਗੋਆਣਾ ਜੀ ਪਿੰਡ ਜੱਸੋ ਮਜਾਰਾ ਵਿਖੇ ਹੋਏ ਜਿੱਥੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਜੂਨੀਅਰ ਗਰੁੱਪ ਵਿਚੋਂ ਦਿਲਪ੍ਰੀਤ ਸਿੰਘ 7ਵੀਂ ਕਲਾਸ ਨੇ ਪਹਿਲਾ ਸਥਾਨ, ਜਗਦੀਪ ਸਿੰਘ 7 ਵੀਂ ਕਲਾਸ ਨੇ ਦੂਜਾ ਸਥਾਨ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿਚ ਵੀਰਪਾਲ ਸਿੰਘ +1 ਕਲਾਸ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਮਨਵਿੰਦਰ ਸਿੰਘ +1 ਕਲਾਸ ਤੀਜਾ ਸਥਾਨ ਤੇ ਰਹੇ। ਜਦ ਕਿ ਸੀਨੀਅਰ ਗਰੁੱਪ ਵਿਚੋਂ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ 10ਵੀਂ ਕਲਾਸ, ਹਰਜੋਤ ਸਿੰਘ 9ਵੀਂ ਕਲਾਸ, ਗੁਰਅੰਸ਼ ਸਿੰਘ 9ਵੀਂ ਕਲਾਸ, ਸੁਖਰਾਜ ਸਿੰਘ 9ਵੀਂ ਕਲਾਸ, ਵੀਰਜੋਤ ਸਿੰਘ 8ਵੀਂ ਕਲਾਸ ਨੂੰ ਵਧੀਆ ਦਸਤਾਰ ਸਜਾਉਣ ਲਈ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸ. ਕਾਹਮਾ ਨੇ ਸਮੂਹ ਟਰੱਸਟ ਵੱਲੋਂ ਸਕੂਲ ਵਿਦਿਆਰਥੀਆਂ ਵੱਲੋਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਸਮੂਹ ਜੇਤੂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਰਣਜੀਤ ਸਿੰਘ ਧਾਰਮਿਕ ਅਧਿਆਪਕ ਅਤੇ ਜੇਤੂ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਜੇਤੂ ਵਿਦਿਆਰਥੀਆਂ ਨਾਲ ਹਰਦੇਵ ਸਿੰਘ ਕਾਹਮਾ ਪ੍ਰਧਾਨ, ਟਰੱਸਟ ਅਹੁਦੇਦਾਰ, ਮੈਂਬਰ ਅਤੇ ਸਕੂਲ ਸਟਾਫ਼

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦਾ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾਕਰਨ ਕਰਵਾਇਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦਾ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾਕਰਨ ਕਰਵਾਇਆ
ਬੰਗਾ : 23 ਜਨਵਰੀ :-( )
ਕਰੋਨਾ ਵਾਇਰਸ ਦੀ ਰੋਕਥਾਮ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਿਹਤ ਵਿਭਾਗ ਪੀ ਐਚ ਸੀ ਸੁੱਜੋਂ ਦੇ ਸਹਿਯੋਗ ਨਾਲ ਚੱਲ ਰਹੇ ਕੋਵਿਡ 19 ਟੀਕਾਕਰਨ ਸੈਂਟਰ ਵਿਚ 93 ਫਰੰਟ ਲਾਈਨ ਕਰੋਨਾ ਯੋਧਿਆਂ ਨੇ ਟੀਕਾ ਕਰਨ ਕਰਵਾਇਆ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਡਾ. ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਸੁੱਜੋਂ  ਵੀ ਨੇ ਕੋਵਿਡ-19 ਕੋਵੀਸ਼ੀਲਡ ਟੀਕਾ ਕਰਨ ਕਰਵਾਕੇ ਮੈਡੀਕਲ ਸਟਾਫ਼ ਲਈ ਪ੍ਰਰੇਣਾ ਸਰੋਤ ਬਣੇ। ਇਸ ਮੌਕੇ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਕੋਵੀਸ਼ੀਲਡ ਪੂਰੀ  ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ ਫਰੰਟ ਲਾਈਨ ਕਰੋਨਾ ਯੋਧੇ ਮੈਡੀਕਲ ਸੇਵਾਵਾਂ ਨਾਲ ਜੁੜੇ ਸਟਾਫ਼ ਦਾ  ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਦਿੱਤੇ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਫਰੰਟ ਲਾਈਨ ਕਰੋਨਾ ਯੋਧਿਆਂ ਦੇ ਟੀਕਾ ਕਰਨ ਲਈ ਸਿਹਤ ਵਿਭਾਗ ਦੇ ਅਗਵਾਈ ਵਿਚ  ਹਸਪਤਾਲ ਵਿਖੇ ਵਧੀਆ ਇੰਤਜ਼ਾਮ ਕੀਤੇ ਗਏ ਹਨ। ਇਹ ਟੀਕਾਕਰਨ ਪ੍ਰੋਗਰਾਮ ਕਰੋਨਾ ਵਾਇਰਸ ਰੋਕਥਾਮ ਲਈ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ ਜਿਸ ਦਾ ਸਭ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਰਾਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਅਤੇ ਜਨਰਲ ਸਰਜਨ, ਡਾ. ਹਰਜਿੰਦਰ ਸਿੰਘ ਨੋਡਲ ਅਫਸਰ, ਡਾ. ਹਰਮਿੰਦਰ ਸਿੰਘ, ਡਾ. ਵਿਜੈ ਕੁਮਾਰ, ਰਾਜ਼ੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਮੇਸ਼ ਲਾਲ ਹੈਲਥ ਇੰਸਪੈਕਟਰ, ਰਾਜ ਕੁਮਾਰ, ਪ੍ਰਿੰਸ ਸ਼ਰਮਾ, ਰਣਜੀਤ ਸਿੰਘ ਮਾਨ, ਮੈਡਮ ਸੋਨੀਆ ਸਿੰਘ, ਮੈਡਮ ਜਗਜੀਤ ਕੌਰ, ਮੈਡਮ ਇੰਦੂ, ਮੈਡਮ ਭੁਪਿੰਦਰ ਕੌਰ, ਮੈਡਮ ਰਾਜ ਕੁਮਾਰੀ, ਮੈਡਮ ਜਸਵਿੰਦਰ ਕੌਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਕੋਵਿਡ-19 ਕੋਵੀਸ਼ੀਲਡ ਦਾ ਟੀਕਾ ਕਰਨ ਕਰਵਾਉਂਦੇ ਹੋਏ ਨਾਲ ਹਨ ਡਾ. ਹਰਬੰਸ ਸਿੰਘ ਐਮ ਐਮ ਉ ਸੁੱਜੋ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪ੍ਰਿਤਪਾਲ ਸਿੰਘ ਅਤੇ ਸਟਾਫ਼

Thursday, 21 January 2021

ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਅਪਰੇਸ਼ਨਾਂ ਦਾ ਆਰੰਭ

ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ
ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਅਪਰੇਸ਼ਨਾਂ ਦਾ ਆਰੰਭ


ਚੂਲੇ ਦੇ ਜੋੜ ਵਿਚ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ ਈ ਪੋਲੀ ਇੰਪਲਾਂਟ ਲੱਗਾ

ਬੰਗਾ : 19 ਜਨਵਰੀ :- 
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਦੀ ਆਰੰਭਤਾ ਹੋ ਗਈ ਹੈ । ਇਸ ਨਵੀਂ ਤਕਨੀਕ ਨਾਲ ਹੱਡੀਆਂ ਦੇ ਵਿਭਾਗ ਦੇ ਮੁੱਖ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ ਐਸ ਵੱਲੋਂ 76 ਸਾਲ ਦੀ ਮਾਤਾ ਬੀਬੀ ਗਿਆਨ ਕੌਰ ਪਤਨੀ ਸ. ਮੋਹਨ ਸਿੰਘ ਦਾ ਸਫਲ ਅਪਰੇਸ਼ਨ ਕੀਤਾ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਚੂਲੇ ਦੇ ਜੋੜ ਬਦਲਣ ਲਈ ਸਟਿਚਲੈਸ ਸਰਜਰੀ ਨਾਲ ਮਰੀਜ਼ ਛੇਤੀ ਤੰਦਰੁਸਤ ਹੁੰਦਾ ਹੈ ਅਤੇ ਛੇਤੀ ਚੱਲਣਾ ਆਰੰਭ ਕਰ ਦਿੰਦਾ ਹੈ । ਉਹਨਾਂ ਦੱਸਿਆ ਕਿ 76 ਸਾਲ ਦੀ ਮਾਤਾ ਬੇਬੇ ਗਿਆਨ ਕੌਰ ਦਾ ਚਾਰ ਕੁ ਮਹੀਨੇ ਪਹਿਲਾਂ ਤਿਲਕ ਜਾਣ ਕਰਕੇ ਇੱਕ ਪਾਸੇ ਦਾ ਚੂਲਾ ਟੁੱਟ ਗਿਆ ਸੀ । ਇਸ ਮੌੇਕੇ ਬੇਬੇ ਜੀ ਨੇ ਦਵਾਈਆਂ ਆਦਿ ਨਾਲ ਇਲਾਜ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਬੀਬੀ ਗਿਆਨ ਕੌਰ ਨੂੰ ਅਰਾਮ ਨਹੀਂ ਆ ਰਿਹਾ ਸੀ । ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਵਿਭਾਗ ਵਿਚ ਆਪਣੀ ਜਾਂਚ ਕਰਵਾਉਣ ਆਏ ਤਾਂ ਡਾਇਗਨੋਜ਼ ਕਰਨ ਪਤਾ ਲੱਗਿਆ ਕਿ ਚੂਲੇ ਦੇ ਜੋੜ ਟੁੱਟਣ ਕਰਕੇ ਬੇਬੇ ਜੀ ਨੂੰ ਤੁਰਨ ਫਿਰਨ ਵਿਚ ਭਾਰੀ ਸਮੱਸਿਆ ਆ ਰਹੀ ਹੈ । ਇਸ ਬਾਰੇ ਬੇਬੇ ਜੀ ਦੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਇਸ ਬਿਮਾਰੀ ਦਾ ਹੱਲ ਦੱਸਿਆ ਗਿਆ । ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਕਿ ਬੇਬੇ ਜੀ ਦਾ ਚੂਲੇ ਦਾ ਜੋੜ ਬਦਲਣ ਲਈ ਪੇਨਲੈਸ ਅਤੇ ਸਟਿਚਲੈਸ ਸਰਜਰੀ ਕੀਤੀ ਗਈ ਹੈ । ਇਸ ਤੋਂ ਇਲਾਵਾ ਚੂਲੇ ਦੇ ਜੋੜ ਵਿਚ ਫਿੱਟ ਕੀਤਾ ਇੰਪਲਾਂਟ ਵੀ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ¸ਈ ਪੋਲੀ ਤਕਨੀਕ ਵਾਲਾ ਹੈ ਜਿਸ ਵਿਚ ਸੀਮਿੰਟ ਦੀ ਵਰਤੋਂ ਨਹੀਂ ਹੁੰਦੀ ਹੈ ਜੋ ਕਿ ਇੱਥੇ ਪਹਿਲੀ ਵਾਰ ਚੂਲੇ ਦੇ ਜੋੜ  ਦੀ ਬਦਲੀ ਵਿਚ ਵਰਤਿਆ ਗਿਆ ਹੈ। ਨਵੀਂ ਤਕਨੀਕ ਵਾਲਾ ਇੰਪਲਾਂਟ ਵੀ ਜ਼ਿਆਦਾ ਲੰਬਾ ਸਮਾਂ ਚੱਲਦਾ ਹੈ ਅਤੇ ਮਰੀਜ਼ ਵੀ ਛੇਤੀ ਤੰਦਰੁਸਤ ਹੋ ਕੇ ਆਪਣੇ ਸਾਰੇ ਕੰਮ ਕਰਨ ਲੱਗ ਜਾਂਦਾ ਹੈ। ਚੂਲੇ ਦੇ ਜੋੜ ਬਦਲੀ ਵਾਲੀ ਇਸ ਨਵੀਂ ਤਕਨੀਕ ਵਿਚ ਕਿਸੇ ਪ੍ਰਕਾਰ ਦੇ ਟਾਂਕੇ ਨਹੀਂ ਲਗਾਏ ਜਾਂਦੇ ਹਨ ਅਤੇ ਦਰਦ ਰਹਿਤ ਅਪਰੇਸ਼ਨ ਹੁੰਦਾ ਹੈ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੂੰ ਨਵੀਂ ਤਕਨੀਕ ਦਾ ਇੰਪਲਾਂਟ ਅਤੇ ਨਵੀਂ ਤਕਨੀਕ ਦੇ ਪੇਨਲੈਸ ਤੇ ਸਟਿਚਲੈਸ ਅਪਰੇਸ਼ਨ ਨੂੰ ਸਫਲਤਾ ਪੂਰਬਕ  ਕਰਨ ਲਈ ਹਸਪਤਾਲ ਪ੍ਰਬੰਧਕਾਂ ਅਤੇ ਸਮੂਹ ਡਾਕਟਰ ਸਾਹਿਬਾਨ ਅਤੇ ਸਟਾਫ਼ ਵੱਲੋਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਮਾਤਾ ਗਿਆਨ ਕੌਰ ਨੇ ਵੀ ਡਾਕਟਰ ਰਵਿੰਦਰ ਖਜ਼ੂਰੀਆ ਐਮ ਐਸ (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਦਾ ਵਧੀਆ ਅਪਰੇਸ਼ਨ ਅਤੇ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ ਹੈ । ਇਸ ਮੌਕੇ ਬੇਬੇ ਜੀ ਦੀ ਬੇਟੀ ਗੁਰਮੀਤ ਕੌਰ ਅਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਟਿਚਲੈਸ ਸਰਜਰੀ ਉਪਰੰਤ ਤੰਦਰੁਸਤ ਬੇਬੇ ਗਿਆਨ ਕੌਰ ਨਾਲ ਡਾ. ਰਵਿੰਦਰ ਖਜ਼ੂਰੀਆ ਐਮ ਐਸ  (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਨਾਲ ਹਨ ਬੇਬੇ ਜੀ ਬੇਟੀ ਗੁਰਮੀਤ ਕੌਰ ਅਤੇ ਹਸਤਪਾਲ ਸਟਾਫ਼

Wednesday, 20 January 2021

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ
ਗੁਰੂ ਤੇ ਵਿਸ਼ਵਾਸ਼ ਰੱਖਣ ਵਾਲੇ ਨੂੰ ਹੀ  ਗੁਰੂ ਘਰ ਦੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ:ਗਿਆਨੀ ਸਰਬਜੀਤ ਸਿੰਘ
ਬੰਗਾ : 21 ਜਨਵਰੀ (  )
ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਸਰਬੰਸਦਾਨੀ, ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜੇ ਮਹਾਨ ਗੁਰਮਤਿ ਸਮਾਗਮ ਵਿਚ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਾ ਕੀਰਤਨੀ ਜਥਾ, ਭਾਈ ਜੋਗਾ ਸਿੰਘ ਹਜ਼ੁਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਗੁਰੂ ਤੇ ਵਿਸ਼ਵਾਸ਼ ਰੱਖਣ ਵਾਲੇ ਨੂੰ ਹੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਗਿਆਨੀ ਸਰਬਜੀਤ ਸਿੰਘ ਨੇ  ਸੰਗਤਾਂ ਨੂੰ ਵਹਿਮਾਂ ਭਰਮਾਂ ਅਤੇ ਹੋਰ ਕਰਮ ਕਾਂਡਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ।
ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸੰਗਤਾਂ ਨੂੰ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਜੀ ਨੇ ਸਮੂਹ ਸੰਗਤਾਂ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਸ. ਕਾਹਮਾ ਨੇ ਸੰਗਤਾਂ ਨੂੰ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਅਦਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਜਥੇਦਾਰ ਕੁਲਵਿੰਦਰ ਸਿੰਘ ਸੱਕਤਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨਾ ਬਾਖੂਬੀ ਨਿਭਾਈ। ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮਹਿੰਦਰਪਾਲ ਸਿੰਘ ਸੁਪਰਡੈਂਟ, ਭਾਈ ਮਨਜੀਤ ਸਿੰਘ, ਭਾਈ ਪ੍ਰਵੀਨ ਸਿੰਘ, ਨਰਿੰਦਰ ਸਿੰਘ ਢਾਹਾਂ, ਕਵੀਸ਼ਰ ਗਿਆਨੀ ਹੀਰਾ ਸਿੰਘ ਸਭਰਾ, ਤੁਰਣਜੀਤ ਸਿੰਘ ਸਾਰਚੂਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪ੍ਰਿਤਪਾਲ ਸਿੰਘ, ਮੈਡਮ ਸੁਖਮਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਜਗਜੀਤ ਕੌਰ,  ਰਣਜੀਤ ਸਿੰਘ ਮਾਨ,  ਲੰਬੜਦਾਰ ਸਵਰਨ ਸਿੰਘ ਕਾਹਮਾ, ਸੁਰਜੀਤ ਸਿੰਘ ਜਗਤਪੁਰ, ਕਮਲਜੀਤ ਸਿੰਘ, ਦਲਜੀਤ ਸਿੰਘ ਬੋਇਲ, ਸੁਰਜੀਤ ਸਿੰਘ ਕਲੇਰ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਬੜੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਿਆ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

ਢਾਹਾਂ ਕਲੇਰਾਂ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨਮੁਹਿੰਮ ਦੀ ਸ਼ੁਰੂਆਤ

ਢਾਹਾਂ ਕਲੇਰਾਂ ਹਸਪਤਾਲ  ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਬੰਗਾ 20 ਜਨਵਰੀ :

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਬਾਅਦ ਤਹਿਸੀਲ ਬੰਗਾ ਵਿਚ ਅੱਜ ਪੀ ਐਚ ਸੀ ਸੁੱਜੋ ਦੇ ਪ੍ਰਬੰਧਾਂ ਹੇਠਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰਦੇ ਸਿਹਤ ਕਰਮਚਾਰੀਆਂ ਦਾ ਟੀਕਾ ਕਰਨ ਦੀ ਮੁਹਿੰਮ ਆਰੰਭੀ ਗਈ   ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਡਾ. ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਸੁੱਜੋ ਨੇ ਸਾਂਝੇ ਤੌਰ ਉੱਤੇ ਅੱਜ ਰਿਬਨ ਕੱਟ ਕੇ ਕੋਵਿਡ-19 ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ ਇਸ ਮੌਕੇ ਡਾ ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਸੁੱਜੋ  ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀ ਐਚ ਸੀ ਸੁੱਜੋ  ਅਧੀਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁਹਿੰਮ ਦੀ ਸ਼ੁਰੂਆਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸਟਾਫ ਨੂੰ ਕੋਵਿਡ-19 ਦਾ ਟੀਕਾਕਰਨ ਕਰਕੇ ਕੀਤੀ ਗਈ ਹੈ   ਡਾ ਹਰਬੰਸ ਸਿੰਘ ਨੇ ਦੱਸਿਆ ਕਿ ਕੋਵਿਡ-19 ਵੈਕਸੀਨ (ਕੋਵੀਸ਼ੀਲਡ) ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ    ਡਾ. ਹਰਬੰਸ ਸਿੰਘ ਨੇ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਦਾ ਕੋਰੋਨਾਵਾਇਰਸ ਦੇ ਖਾਤਮੇ ਲਈ ਸਿਹਤ ਵਿਭਾਗ ਦਾ ਭਰਪੂਰ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ ਇਸ ਮੌਕੇ ਕੋਵਿਡ-19 ਟੀਕਾਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਲਾਭਪਾਤਰੀ ਨੂੰ ਟੀਕਾਕਰਨ ਕੀਤੇ ਜਾਣ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਤੇ ਭੇਜੀ ਜਾਂਦੀ ਹੈ ਅਤੇ ਟੀਕਾਕਰਨ ਸੈਂਟਰ ਵਿਚ ਪੁੱਜਣ 'ਤੇ ਵੈਕਸੀਨੇਸ਼ਨ ਅਫਸਰ ਵੱਲੋਂ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਕੇ ਵੇਟਿੰਗ ਏਰੀਏ ਵਿਚ ਬਿਠਾਇਆ ਜਾਂਦਾ ਹੈ   ਉਸ ਦੇ ਨਾਮ ਦੀ ਤਸਦੀਕ ਕਰਨ ਅਤੇ  ਆਨਲਾਈਨ ਪੋਰਟਲ 'ਤੇ ਲਾਭਪਾਤਰੀ ਸਿਹਤ ਕਰਮਚਾਰੀ ਦੀ ਰਜਿਸਟ੍ਰੇਸ਼ਨ ਦੀ ਜਾਂਚ ਕਰਕੇ ਕੋਵਿਡ-19 ਦਾ ਟੀਕਾ ਲਗਾਇਆ ਜਾਂਦਾ ਹੈ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਨੂੰ ਅੱਧੇ ਘੰਟੇ ਲਈ ਨਿਗਰਾਨੀ ਵਿਚ ਰੱਖਂਣ ਉਪਰੰਤ ਵਾਪਸ ਭੇਜਿਆ ਜਾਂਦਾ ਹੈ ਕੋਵਿਡ-19 ਟੀਕਾਕਰਨ ਮੁਹਿੰਮ ਦੇ ਉਦਘਾਟਨ  ਮੌਕੇ  ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਰਕਾਰ ਵੱਲੋਂ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਟੀਕਾਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ਇਸ ਮੌਕੇ ਡਾ. ਹਰਜਿੰਦਰ ਸਿੰਘ ਨੋਡਲ ਅਫਸਰ, ਹਰਕੀਰਤ ਸਿੰਘ ਬੀ..., ਰਾਜ਼ੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਮੇਸ਼ ਲਾਲ ਹੈਲਥ ਇੰਸਪੈਕਟਰ, ਰਾਜ ਕੁਮਾਰ, ਰਮਨ ਕੁਮਾਰ ਐਮ ਪੀ ਐਚ ਡਬਲਯੂ, ਪ੍ਰਿੰਸ ਸ਼ਰਮਾ ਫਾਰਮਾਸਿਸਟ, ਚੰਦਰ ਕਾਂਤਾ, ਗੁਰਪ੍ਰੀਤ ਕੌਰ, ਇੰਦੂ ਬਾਲਾ, ਜਸਵਿੰਦਰ ਕੌਰ, ਸੁਰਜੀਤ ਕੌਰ (ਸਾਰੇ ਐਮ ਪੀ ਐਚ ਡਬਲਯੂ), ਰਣਜੀਤ ਸਿੰਘ ਮਾਨ ਸੁਰੱਖਿਆ ਅਫਸਰ ਅਤੇ ਮੈਡਮ ਜਗਜੀਤ ਕੌਰ ਨੇ ਬਾਖੂਬੀ ਡਿਊਟੀ ਨਿਭਾਈ ਗਈ

ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦਾ ਰਿਬਨ ਕੱਟ ਕੇ ਉਦਘਾਟਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਡਾ ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਸੁੱਜੋ ਨਾਲ ਹਨ ਡਾ. ਹਰਜਿੰਦਰ ਸਿੰਘ ਨੋਡਲ ਅਫਸਰ ਅਤੇ ਸਟਾਫ

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਹੋਈਆਂ

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਹੋਈਆਂ
ਬੰਗਾ : 20 ਜਨਵਰੀ :-
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਹਸਪਤਾਲ ਕੰਪਲੈਕਸ ਵਿਖੇ ਪਿਛਲੇ ਪੰਜ ਦਿਨ ਤੋਂ ਸਰਬੰਸਦਾਨੀ ਧੰਨ¸ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਚੱਲ ਰਹੀਆਂ ਪ੍ਰਭਾਤ ਫੇਰੀਆਂ ਵਿਚ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਹਾਜ਼ਰੀਆਂ ਭਰੀਆਂ । ਇਹ ਪ੍ਰਭਾਤ ਫੇਰੀ ਰੋਜ਼ਾਨਾ ਗੁਰਦਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਨਿਤਨੇਮ ਉਪਰੰਤ ਸ੍ਰੀ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਆਰੰਭ ਕੀਤੀ ਜਾਂਦੀ ਰਹੀ।  ਪ੍ਰਭਾਤ ਫ਼ੇਰੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਦੇ ਹਜ਼ੂਰੀ ਰਾਗੀ ਜਥੇ ਨੇ ਇਕੱਤਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸਮੂਹ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਕਿਸਾਨ ਅੰਦੋਲਨ ਵਿਚ ਦੇਸ ਦੇ ਸਮੂਹ ਕਿਸਾਨਾਂ ਦੀ ਕਾਮਯਾਬੀ ਅਤੇ ਚੜ੍ਹਦੀਕਲ੍ਹਾ ਲਈ  ਸੰਗਤੀ ਰੂਪ ਵਿਚ ਅਰਦਾਸ ਕੀਤੀ ਗਈ।  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਕੱਤਰ ਸੰਗਤਾਂ ਨੂੰ ਸਰਬੰਸਦਾਨੀ ਧੰਨ¸ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ 21 ਜਨਵਰੀ ਦਿਨ ਵੀਰਵਾਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 21 ਜਨਵਰੀ ਦਿਨ ਵੀਰਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਇਸ ਮੌਕੇ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਭਾਈ ਜੋਗਾ ਸਿੰਘ ਜੀ ਢਾਹਾਂ ਕਲੇਰਾਂ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਉਣਗੇ। ਸ. ਢਾਹਾਂ ਨੇ ਇਹ ਵੀ ਦੱਸਿਆ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਹੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਵਿਭਾਗ ਦੀ ਉ. ਪੀ. ਡੀ.  ਸੇਵਾ  ਮੁਫ਼ਤ ਕੀਤੀ ਜਾ ਰਹੀ ਹੈ । ਅੱਖਾਂ ਦੀਆਂ ਬਿਮਾਰੀਆਂ ਵਾਲੇ ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਫਰੀ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਫਰੀ ਮਿਲਣਗੀਆਂ। ਇਸ ਮੌਕੇ ਉਹਨਾਂ ਨੇ ਪ੍ਰਭਾਤ ਫੇਰੀ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ।  ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਭਾਈ ਰਣਜੀਤ ਸਿੰਘ, ਭਾਈ ਪ੍ਰਵੀਨ ਸਿੰਘ, ਨਰਿੰਦਰ ਸਿੰਘ ਢਾਹਾਂ, ਰਣਜੀਤ ਸਿੰਘ ਮਾਨ ਸੁਰੱਖਿਆ ਅਫਸਰ, ਸੁਰਜੀਤ ਸਿੰਘ ਜਗਤਪੁਰ, ਉਮ ਬਹਾਦਰ ਵਿਸ਼ਵਕਰਮਾ, ਮੈਡਮ ਸੀਮਾ ਪੂਨੀ, ਮੈਡਮ ਜਗਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਵੀ ਪ੍ਰਭਾਤ ਫੇਰੀ ਵਿਚ ਹਾਜ਼ਰੀਆਂ ਭਰੀਆਂ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ  ਕੰਪਲੈਕਸ ਵਿਖੇ ਪ੍ਰਭਾਤ ਫੇਰੀ ਵਿਚ ਗੁਰਬਾਣੀ ਕੀਰਤਨ ਕਰਦੀਆਂ ਹੋਈਆਂ ਸੰਗਤਾਂ

Monday, 18 January 2021

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ 21 ਜਨਵਰੀ ਨੂੰ , ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਜਨਵਰੀ ਨੂੰ ਅੱਖਾਂ ਦੀ ਉ ਪੀ ਡੀ ਫਰੀ, ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਫਰੀ ਹੋਣਗੇ

ਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ 21 ਜਨਵਰੀ ਨੂੰ

ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਜਨਵਰੀ ਨੂੰ ਅੱਖਾਂ ਦੀ ਉ ਪੀ ਡੀ ਫਰੀ, ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਫਰੀ ਹੋਣਗੇ

ਬੰਗਾ : 18 ਜਨਵਰੀ :(   )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਬੰਸ ਦਾਨੀ, ਸਾਹਿਬੇ ਕਮਾਲ ਧੰਨ ਧੰਨ  ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 21 ਜਨਵਰੀ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਹੋ ਰਿਹਾ ਹੈ ਅਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸੀ ਵਿਚ ਅੱਖਾਂ ਦੇ ਵਿਭਾਗ ਦੀ ਉ ਪੀ ਡੀ ਸੇਵਾ ਫਰੀ ਕੀਤੀ ਜਾ ਰਹੀ ਹੈ, ਜਿਸ ਵਿਚ ਲੋੜਵੰਦ ਚਿੱਟੇ ਮੋਤੀਏ ਮਰੀਜਾਂ ਦੇ ਅਪਰੇਸ਼ਨ ਫਰੀ ਕੀਤੇ ਜਾਣਗੇ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐੱਜੂਕੇਸਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਮਹਾਨ ਗੁਰਮਤਿ ਸਮਾਗਮ ਵਿੱਚ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਾ ਕੀਰਤਨੀ ਜਥਾ ਅਤੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸਨ ਹਸਪਤਾਲ ਢਾਹਾਂ ਕਲੇਰਾਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਇਲਾਹੀ ਗਰੁਬਾਣੀ ਕੀਰਤਨ ਸਰਵਣ ਕਰਵਾਉਣਗੇ। ਇਸ ਮਹਾਨ ਗੁਰਮਤਿ ਸਮਾਗਮ ਵਿਚ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸ. ਕਾਹਮਾ ਨੇ ਦੱਸਿਆ ਕਿ ਲੋੜਵੰਦਾਂ ਮਰੀਜ਼ਾਂ ਦੀ ਮਦਦ ਕਰਨ ਲਈ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪੁਕਾਸ ਪੁਰਬ ਦੀ ਖੁਸ਼ੀ ਵਿਚ 21 ਜਨਵਰੀ ਦਿਨ ਵੀਰਵਾਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਵਿਭਾਗ ਦੀ ਉ.ਪੀ.ਡੀ. ਸੇਵਾ ਫਰੀ ਕੀਤੀ ਜਾਵੇਗੀ। ਇਸ ਮੌਕੇ ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਫਰੀ ਕੀਤੇ ਜਾਣਗੇ । ਮਰੀਜ਼ਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਅਤੇ ਮੁਫਤ ਚੈੱਕਅੱਪ ਕੀਤਾ ਜਾਵੇਗਾ। ਅਪਰੇਸ਼ਨ ਵਾਲੇ ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਹੋਵੇਗਾ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : 21 ਜਨਵਰੀ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੋ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹਸਪਤਾਲ ਪ੍ਰਬੰਧਕ

Sunday, 10 January 2021

ਬੰਗਾ ਦੀ ਧਾਰਮਿਕ ਸ਼ਖਸ਼ੀਅਤ ਸਵ: ਬੀਬੀ ਸੁਖਜੀਤ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ

ਬੰਗਾ ਦੀ ਧਾਰਮਿਕ ਸ਼ਖਸ਼ੀਅਤ ਸਵ: ਬੀਬੀ ਸੁਖਜੀਤ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ
ਬੰਗਾ : 10 ਜਨਵਰੀ (  ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਟਰੱਸਟ ਮੈਂਬਰ ਜਗਜੀਤ ਸਿੰਘ ਸੋਢੀ (ਸਾਬਕਾ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਬੰਗਾ), ਕਮਲਜੀਤ ਸਿੰਘ ਸੋਢੀ ਅਤੇ ਭੈਣ ਗੁਰਪ੍ਰੀਤ ਕੌਰ  ਦੇ ਮਾਤਾ ਜੀ ਧਾਰਮਿਕ ਸ਼ਖਸ਼ੀਅਤ ਬੀਬੀ ਸੁਖਜੀਤ ਕੌਰ ਜੀ ਸੁਪਤਨੀ ਸਵ: ਸ. ਉਂਕਾਰ ਸਿੰਘ ਸੋਢੀ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਗੁਰਦਆਰਾ ਗੁ: ਬਾਬਾ ਸ੍ਰੀ ਚੰਦ ਜੀ ਮਸੰਦਾਂ ਪੱਟੀ ਬੰਗਾ ਵਿਖੇ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਹੋਇਆ। ਇਸ ਮੌਕੇ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਨੇ ਗੁਰਬਾਣੀ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਜਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਧਾਰਮਿਕ ਹਸਤੀ ਅਤੇ ਨਿਸ਼ਕਾਮ ਸੇਵਕ ਬੀਬੀ ਸੁਖਜੀਤ ਕੌਰ ਜੀ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਬੀਬੀ ਜੀ ਦਾ ਸਦੀਵੀ ਵਿਛੋੜਾ ਦੇ ਜਾਣਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ । ਜਥੇਦਾਰ ਲਾਦੀਆਂ ਨੇ ਸੋਢੀ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਸ਼ਾਮਿਲ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ।  ਇਸ ਮੌਕੇ ਸ਼ਰਧਾਜ਼ਲੀ ਸਮਾਗਮ ਵਿੱਚ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਅਮਰੀਕ ਸਿੰਘ ਮਾਨ ਮੀਤ ਪ੍ਰਧਾਨ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ, ਹਰਪ੍ਰਭਮਹਿਲ ਸਿੰਘ ਬਰਨਾਲਾ ਜ਼ਿਲਾ ਪ੍ਰਧਾਨ ਲੋਕ ਇਨਸਾਫ਼ ਪਾਰਟੀ,  ਡਾ. ਗੁਰਨਾਮ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਡੁਮੇਲੀ, ਨਵਦੀਪ ਸਿੰਘ ਅਨੋਖਰਵਾਲ, ਬਲਜਿੰਦਰ ਸਿੰਘ ਹੈਪੀ, ਭਾਈ ਜੋਗਾ ਸਿੰਘ, ਕਰਮਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਬੰਗਾ,  ਗੁਰਚਰਨ ਸਿੰਘ, ਸੰਸਾਰ ਸਿੰਘ ਮਾਨ, ਗੁਲਜ਼ਾਰ ਸਿੰਘ,  ਲੰਬੜਦਾਰ ਮਨਮੋਹਨ ਸਿੰਘ ਢਾਹਾਂ, ਦਵਿੰਦਰ ਸਿੰਘ ਢਿੱਲੋਂ ਯੂ.ਐਸ.ਏ., ਗੁਰਦੀਪ ਸਿੰਘ ਢਾਹਾਂ, ਰਣਵੀਰ ਸਿੰਘ ਰਾਣਾ ਐਮ.ਸੀ. ਬੰਗਾ, ਕਰਨਪ੍ਰੀਤ ਸਿੰਘ ਸੋਢੀ, ਇੰਦਰਜੀਤ ਸਿੰਘ ਮਾਨ, ਮਨਜਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ, ਹਿੰਮਤ ਤੇਜਪਾਲ, ਸੁਰਿੰਦਰ ਕੁਮਾਰ ਚੱਢਾ, ਡਾ. ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਮਾਨ, ਨਰਿੰਦਰ ਸਿੰਘ ਢਾਹਾਂ, ਸੁਰਜੀਤ ਸਿੰਘ ਜਗਤਪੁਰ, ਰਾਜਿੰਦਰਪਾਲ ਸਿੰਘ ਤੋਂ ਇਲਾਵਾ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼, ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਪੁੱਜਕੇ ਸਵ: ਸੁਖਜੀਤ ਕੌਰ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ।
ਫੋਟੋ ਕੈਪਸ਼ਨ : ਗੁਰਦਆਰਾ ਗੁ: ਬਾਬਾ ਸ੍ਰੀ ਚੰਦ ਜੀ ਮਸੰਦਾਂ ਪੱਟੀ ਬੰਗਾ ਵਿਖੇ ਸਵ: ਸੁਖਜੀਤ ਕੌਰ ਜੀ ਨਮਿੱਤ ਹੋਏ ਸ਼ਰਧਾਜ਼ਲੀ ਸਮਾਗਮ ਦੀਆਂ ਤਸਵੀਰਾਂ

Sunday, 3 January 2021

Resend with BIBI JI photo ਸਮਾਜ ਸੇਵਕ ਜਗਜੀਤ ਸਿੰਘ ਸੋਢੀ ਦੇ ਮਾਤਾ ਜੀ ਬੀਬੀ ਸੁਖਜੀਤ ਕੌਰ ਦਾ ਦਿਹਾਂਤ ਅਤਿੰਮ ਸੰਸਕਾਰ ਮਸੰਦਾ ਪੱਟੀ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ

ਸਮਾਜ ਸੇਵਕ ਜਗਜੀਤ ਸਿੰਘ ਸੋਢੀ ਦੇ ਮਾਤਾ ਜੀ ਬੀਬੀ ਸੁਖਜੀਤ ਕੌਰ ਦਾ ਦਿਹਾਂਤ
ਅਤਿੰਮ ਸੰਸਕਾਰ ਮਸੰਦਾ ਪੱਟੀ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ
ਬੰਗਾ : 3 ਜਨਵਰੀ ¸ ਬੰਗਾ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਟਰੱਸਟ ਮੈਂਬਰ ਜਗਜੀਤ ਸਿੰਘ ਸੋਢੀ (ਸਾਬਕਾ ਮੰਡੀ ਸੁਪਰਵਾਈਜਰ ਮਾਰਕੀਟ ਕਮੇਟੀ ਬੰਗਾ), ਕਮਲਜੀਤ ਸਿੰਘ ਸੋਢੀ ਅਤੇ ਭੈਣ ਗੁਰਪ੍ਰੀਤ ਕੌਰ ਦੇ ਮਾਤਾ ਜੀ ਧਾਰਮਿਕ ਹਸਤੀ ਬੀਬੀ ਸੁਖਜੀਤ ਕੌਰ ਜੀ ਸੁਪਤਨੀ ਸਵ: ਸ. ਉਂਕਾਰ ਸਿੰਘ ਸੋਢੀ ਬੀਤੀ ਰਾਤ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ 81 ਸਾਲ ਦੇ ਸਨ। ਸਵ: ਬੀਬੀ ਸੁਖਜੀਤ ਕੌਰ ਜੀ ਦਾ ਅਤਿੰਮ ਸੰਸਕਾਰ ਅੱਜ ਦੁਪਿਹਰ ਬਾਅਦ ਸ਼ਮਸ਼ਾਨ ਘਾਟ ਮਸੰਦਾਂ ਪੱਟੀ, ਬੰਗਾ ਵਿਖੇ ਪੂਰਨ ਗੁਰਮਰਿਆਦਾ ਨਾਲ ਕੀਤਾ ਗਿਆ। ਇਸ ਮੌਕੇ ਵੱਡੇ ਪੁੱਤਰ ਜਗਜੀਤ ਸਿੰਘ ਸੋਢੀ ਨੇ ਚਿਤਾ ਨੂੰ ਅਗਨੀ ਭੇਟ ਕੀਤੀ । ਇਸ ਤੋਂ ਪਹਿਲਾਂ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ। ਅਤਿੰਮ ਸੰਸਕਾਰ ਮੌਕੇ ਸਰਵ ਸ੍ਰੀ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਸੋਹਨ ਲਾਲ ਢੰਡਾ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਨਵਦੀਪ ਸਿੰਘ ਅਨੋਖਰਵਾਲ, ਭਾਈ ਜੋਗਾ ਸਿੰਘ, ਕਰਮਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਬੰਗਾ, ਗੁਰਚਰਨ ਸਿੰਘ, ਅਮਰੀਕ ਸਿੰਘ ਮਾਨ ਮੀਤ ਪ੍ਰਧਾਨ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ, ਸੰਸਾਰ ਸਿੰਘ ਮਾਨ, ਗੁਲਜ਼ਾਰ ਸਿੰਘ, ਮਨਮੋਹਨ ਸਿੰਘ ਸਾਬਕਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ, ਕਰਨਪ੍ਰੀਤ ਸਿੰਘ ਸੋਢੀ, ਲੰਬੜਦਾਰ ਮਨਮੋਹਨ ਸਿੰਘ ਢਾਹਾਂ, ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਹਰਦੀਪ ਸਿੰਘ, ਗੁਰਦੀਪ ਸਿੰਘ ਢਾਹਾਂ, ਰਣਵੀਰ ਸਿੰਘ ਰਾਣਾ ਐਮ ਸੀ ਬੰਗਾ,  ਸੁਰਜੀਤ ਸਿੰਘ ਮਾਂਗਟ, ਇੰਦਰਜੀਤ ਸਿੰਘ ਮਾਨ, ਹਿਮੰਤ ਤੇਜਪਾਲ ਸਾਬਕਾ ਐਮ ਸੀ, ਬਹਾਦਰ ਸਿੰਘ ਮਜਾਰੀ, ਮਨਜਿੰਦਰ ਸਿੰਘ, ਡਾ. ਰਵਿੰਦਰ ਖਜ਼ੂਰੀਆ, ਡਾ, ਜਸਦੀਪ ਸਿੰਘ ਸੈਣੀ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ ਦੇ ਮੈਂਬਰ, ਸਮੂਹ ਸਟਾਫ਼, ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ । ਮਾਤਾ ਜੀ ਬੀਬੀ ਸੁਖਜੀਤ ਕੌਰ ਜੀ ਦੀ ਅਤਿੰਮ ਅਰਦਾਸ 10 ਜਨਵਰੀ ਦਿਨ ਐਤਵਾਰ ਨੂੰ ਬੰਗਾ ਵਿਖੇ ਹੋਵੇਗੀ ।
ਫੋਟੋ ਕੈਪਸ਼ਨ :   ਸਵ: ਬੀਬੀ ਸੁਖਜੀਤ ਕੌਰ ਜੀ ਦੇ ਅੰਤਿੰਮ ਸੰਸਕਾਰ ਮੌਕੇ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਜਗਜੀਤ ਸਿੰਘ ਸੋਢੀ ਨਾਲ ਦਿਖਾਈ ਦੇ ਰਹੇ ਹਨ ਬੁੱਧ ਸਿੰਘ ਬਲਾਕੀਪੁਰ ਅਤੇ ਹੋਰ ਪਤਵੰਤੇ

ਸਮਾਜ ਸੇਵਕ ਜਗਜੀਤ ਸਿੰਘ ਸੋਢੀ ਦੇ ਮਾਤਾ ਜੀ ਬੀਬੀ ਸੁਖਜੀਤ ਕੌਰ ਦਾ ਦਿਹਾਂਤ, ਅਤਿੰਮ ਸੰਸਕਾਰ ਮਸੰਦਾ ਪੱਟੀ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ

ਸਮਾਜ ਸੇਵਕ ਜਗਜੀਤ ਸਿੰਘ ਸੋਢੀ ਦੇ ਮਾਤਾ ਜੀ ਬੀਬੀ ਸੁਖਜੀਤ ਕੌਰ ਦਾ ਦਿਹਾਂਤ
ਅਤਿੰਮ ਸੰਸਕਾਰ ਮਸੰਦਾ ਪੱਟੀ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ
ਬੰਗਾ : 3 ਜਨਵਰੀ ¸ ਬੰਗਾ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਟਰੱਸਟ ਮੈਂਬਰ ਜਗਜੀਤ ਸਿੰਘ ਸੋਢੀ (ਸਾਬਕਾ ਮੰਡੀ ਸੁਪਰਵਾਈਜਰ ਮਾਰਕੀਟ ਕਮੇਟੀ ਬੰਗਾ), ਕਮਲਜੀਤ ਸਿੰਘ ਸੋਢੀ ਅਤੇ ਭੈਣ ਗੁਰਪ੍ਰੀਤ ਕੌਰ ਦੇ ਮਾਤਾ ਜੀ ਧਾਰਮਿਕ ਹਸਤੀ ਬੀਬੀ ਸੁਖਜੀਤ ਕੌਰ ਜੀ ਸੁਪਤਨੀ ਸਵ: ਸ. ਉਂਕਾਰ ਸਿੰਘ ਸੋਢੀ ਬੀਤੀ ਰਾਤ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ 81 ਸਾਲ ਦੇ ਸਨ। ਸਵ: ਬੀਬੀ ਸੁਖਜੀਤ ਕੌਰ ਜੀ ਦਾ ਅਤਿੰਮ ਸੰਸਕਾਰ ਅੱਜ ਦੁਪਿਹਰ ਬਾਅਦ ਸ਼ਮਸ਼ਾਨ ਘਾਟ ਮਸੰਦਾਂ ਪੱਟੀ, ਬੰਗਾ ਵਿਖੇ ਪੂਰਨ ਗੁਰਮਰਿਆਦਾ ਨਾਲ ਕੀਤਾ ਗਿਆ। ਇਸ ਮੌਕੇ ਵੱਡੇ ਪੁੱਤਰ ਜਗਜੀਤ ਸਿੰਘ ਸੋਢੀ ਨੇ ਚਿਤਾ ਨੂੰ ਅਗਨੀ ਭੇਟ ਕੀਤੀ । ਇਸ ਤੋਂ ਪਹਿਲਾਂ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਾਲਿਆਂ ਨੇ ਗੁਰਬਾਣੀ ਕੀਰਤਨ ਕੀਤਾ। ਅਤਿੰਮ ਸੰਸਕਾਰ ਮੌਕੇ ਸਰਵ ਸ੍ਰੀ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਸੋਹਨ ਲਾਲ ਢੰਡਾ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਨਵਦੀਪ ਸਿੰਘ ਅਨੋਖਰਵਾਲ, ਭਾਈ ਜੋਗਾ ਸਿੰਘ, ਕਰਮਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਬੰਗਾ, ਗੁਰਚਰਨ ਸਿੰਘ, ਅਮਰੀਕ ਸਿੰਘ ਮਾਨ ਮੀਤ ਪ੍ਰਧਾਨ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ, ਸੰਸਾਰ ਸਿੰਘ ਮਾਨ, ਗੁਲਜ਼ਾਰ ਸਿੰਘ, ਮਨਮੋਹਨ ਸਿੰਘ ਸਾਬਕਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ, ਕਰਨਪ੍ਰੀਤ ਸਿੰਘ ਸੋਢੀ, ਲੰਬੜਦਾਰ ਮਨਮੋਹਨ ਸਿੰਘ ਢਾਹਾਂ, ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਹਰਦੀਪ ਸਿੰਘ, ਗੁਰਦੀਪ ਸਿੰਘ ਢਾਹਾਂ, ਰਣਵੀਰ ਸਿੰਘ ਰਾਣਾ ਐਮ ਸੀ ਬੰਗਾ,  ਸੁਰਜੀਤ ਸਿੰਘ ਮਾਂਗਟ, ਇੰਦਰਜੀਤ ਸਿੰਘ ਮਾਨ, ਹਿਮੰਤ ਤੇਜਪਾਲ ਸਾਬਕਾ ਐਮ ਸੀ, ਬਹਾਦਰ ਸਿੰਘ ਮਜਾਰੀ, ਮਨਜਿੰਦਰ ਸਿੰਘ, ਡਾ. ਰਵਿੰਦਰ ਖਜ਼ੂਰੀਆ, ਡਾ, ਜਸਦੀਪ ਸਿੰਘ ਸੈਣੀ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ ਦੇ ਮੈਂਬਰ, ਸਮੂਹ ਸਟਾਫ਼, ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ । ਮਾਤਾ ਜੀ ਬੀਬੀ ਸੁਖਜੀਤ ਕੌਰ ਜੀ ਦੀ ਅਤਿੰਮ ਅਰਦਾਸ 10 ਜਨਵਰੀ ਦਿਨ ਐਤਵਾਰ ਨੂੰ ਬੰਗਾ ਵਿਖੇ ਹੋਵੇਗੀ ।
ਫੋਟੋ ਕੈਪਸ਼ਨ :   ਸਵ: ਬੀਬੀ ਸੁਖਜੀਤ ਕੌਰ ਜੀ ਦੇ ਅੰਤਿੰਮ ਸੰਸਕਾਰ ਮੌਕੇ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਜਗਜੀਤ ਸਿੰਘ ਸੋਢੀ ਨਾਲ ਦਿਖਾਈ ਦੇ ਰਹੇ ਹਨ ਬੁੱਧ ਸਿੰਘ ਬਲਾਕੀਪੁਰ ਅਤੇ ਹੋਰ ਪਤਵੰਤੇ

Friday, 1 January 2021

ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ

ਨਵੇਂ ਵਰ੍ਹੇ 2021 ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ ਜੀ

ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ
ਬੰਗਾ : 1 ਜਨਵਰੀ : (     )
ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਸਮੂਹ ਮੈਨੇਜਮੈਂਟ ਵੱਲੋਂ ਸਮੂਹ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ ਸੰਗਤਾਂ ਦੇ ਸਹਿਯੋਗ ਸਾਲ 2021 ਦੇ ਪਹਿਲੇ ਦਿਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ । ਇਸ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਸੰਗਤੀ ਰੂਪ ਵਿਚ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਉਪਰੰਤ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਵੀ ਗੁਰਬਾਣੀ ਕੀਰਤਨ ਨਾਲ ਹਾਜ਼ਰੀਆਂ ਲਗਾਈਆਂ । ਮਹਾਨ ਕੀਰਤਨ ਦਰਬਾਰ ਵਿਚ ਸਜੇ ਦੀਵਾਨ ਵਿਚ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਭਾਈ ਪਲਵਿੰਦਰ ਸਿੰਘ ਜੀ ਕਥਾ ਵਾਚਕ ਗੁ: ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਆ । ਇਸ ਮੌਕੇ ਭਾਈ ਜੋਗਾ ਸਿੰਘ ਜੀ ਨੇ ਸੰਗਤੀ ਰੂਪ ਵਿਚ ਸਾਲ 2021 ਵਿਚ ਦੇਸ ਵਿਦੇਸ਼ ਵਿਚ ਵੱਸਦੀਆਂ ਸਰਬੱਤ ਸੰਗਤਾਂ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ, ਸਟਾਫ਼ ਤੇ ਟਰੱਸਟ ਦੀ ਚੜ੍ਹਦੀਕਲਾ, ਹਸਪਤਾਲ ਮਰੀਜ਼ਾਂ ਦੀ ਸਿਹਤਯਾਬੀ ਲਈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸ਼ੰਘਰਸ਼ ਵਿਚ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ। ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਸੰਗਤਾਂ ਸਾਲ 2021 ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਨਵੇਂ ਵਿਚ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਕੁਲਵਿੰਦਰ ਸਿੰਘ ਢਾਹਾਂ ਸਕੱਤਰ ਟਰੱਸਟ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਇਸ ਮੌਕੇ ਕੈਨੇਡਾ ਤੋਂ ਬਰਜਿੰਦਰ ਸਿੰਘ ਢਾਹਾਂ ਟਰੱਸਟ ਮੈਂਬਰ ਵੱਲੋਂ ਭੇਜਿਆ ਵਧਾਈ ਸੰਦੇਸ਼ ਵੀ ਸੰਗਤਾਂ ਨਾਲ ਸਾਂਝਾ ਕੀਤਾ ।
ਮਹਾਨ ਕੀਰਤਨ ਦਰਬਾਰ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ, ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਲੰਬੜਦਾਰ ਸਵਰਨ ਸਿੰਘ ਕਾਹਮਾ, ਭਾਈ ਪ੍ਰਵੀਨ ਸਿੰਘ ਢਾਹਾਂ, ਭਾਈ ਨਰਿੰਦਰ ਸਿੰਘ ਢਾਹਾਂ ਅਤੇ ਟਰੱਸਟ ਅਧੀਨ ਚੱਲਦੇ  ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਸਮੂਹ ਸਾਧ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ :  ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਕੀਰਤਨ ਦਰਬਾਰ ਦੀਆਂ ਝਲਕੀਆਂ