Tuesday, 23 February 2021

ਢਾਹਾਂ ਸਾਹਿਤ ਇਨਾਮ ਦਾ ਖਾਲਸਾ ਕਾਲਜ ਵਿਖੇ ਸਨਮਾਨ

ਢਾਹਾਂ ਸਾਹਿਤ ਇਨਾਮ ਦਾ ਖਾਲਸਾ ਕਾਲਜ ਵਿਖੇ ਸਨਮਾਨ
ਬੰਗਾ : 23 ਫ਼ਰਵਰੀ :- ਕੌਮਾਂਤਰੀ ਪੱਧਰ ਤੇ 25 ਹਜ਼ਾਰ ਡਾਲਰ ਦਾ ਇਨਾਮ ਪੰਜਾਬੀ ਸਾਹਿਤ ਲਈ ਕਾਇਮ ਕਰਨ ਵਾਲੇ ਢਾਹਾਂ ਸਾਹਿਤ ਇਨਾਮ ਦੇ ਬਾਨੀ ਸ. ਬਰਜਿੰਦਰ ਸਿੰਘ ਢਾਹਾਂ ਦਾ ਸਨਮਾਨ ਖਾਲਸਾ ਕਾਲਜ ਪਟਿਆਲਾ ਵਿਖੇ ਹੋਏ ਸਮਾਗਮ ਵਿੱਚ ਜਗਤ ਪੰਜਾਬੀ ਸਹਿਤ ਸਭਾ ਕੈਨੇਡਾ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਬਰਜਿੰਦਰ ਸਿੰਘ ਢਾਹਾਂ ਦੇ ਸਥਾਨ ਤੇ ਇਹ ਸਨਮਾਨ ਢਾਹਾਂ ਸਾਹਿਤ ਇਨਾਮ ਦੇ ਸਹਿਯੋਗੀ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪ੍ਰਾਪਤ ਕੀਤਾ। ਇਸ ਸਮਾਗਮ ਵਿਚ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਹੋਏ ਜਗਤ ਪੰਜਾਬੀ ਸਹਿਤ ਸਭਾ ਕੈਨੇਡਾ ਦੇ ਸਰਪ੍ਰਸਤ ਡਾ. ਐਸ.ਐਸ. ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਨੇ ਦੱਸਿਆ ਕਿ ਸ. ਬਰਜਿੰਦਰ ਸਿੰਘ ਢਾਹਾਂ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸ. ਢਾਹਾਂ ਦੇ ਦਿਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਕੁਝ ਕਰਨ ਦੀ ਚਾਹਤ ਹੈ ਅਤੇ ਉਹ ਇਸ ਖੇਤਰ ਵਿਚ ਨਿਰੰਤਰ ਕਾਰਜੀਸ਼ਲ ਹਨ। ਉਹਨਾਂ ਦੱਸਿਆ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਢਾਹਾਂ ਸਾਹਿਤ ਇਨਾਮ ਹੈ ਜੋ ਹਰ ਸਾਲ ਗੁਰਮੁਖੀ ਅਤੇ ਸ਼ਾਹਮੁਖੀ ਦੇ ਪੰਜਾਬੀ ਲੇਖਕਾਂ ਨੂੰ 25 ਹਜ਼ਾਰ ਡਾਲਰ ਦਾ ਇੱਕ ਸਨਮਾਨ ਅਤੇ 10 ਹਜ਼ਾਰ ਡਾਲਰ ਦੇ ਦੋ ਸਨਮਾਨ ਨੂੰ ਉਹਨਾਂ ਲੇਖਕਾਂ ਦੀਆਂ ਸ਼ਾਨਦਾਰ ਲਿਖਤਾਂ ਦੇ ਸਨਮਾਨ ਲਈ ਪ੍ਰਦਾਨ  ਹੈ। ਢਾਹਾਂ ਸਾਹਿਤ ਇਨਾਮ ਨੇ ਲਹਿੰਦੇ ਅਤੇ ਚੜ•ਦੇ ਪੰਜਾਬ ਵਿੱਚ ਸਾਂਝਾ ਦਾ ਪੁੱਲ ਵੀ ਬਣ ਰਿਹਾ ਹੈ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਵੱਲੋਂ ਧੰਨਵਾਦ ਕੀਤਾ। ਇਸ ਸਮਾਗਮ ਵਿਚ ਸ. ਗੁਰਦੇਵ ਸਿੰਘ ਆਈ.ਏ.ਐਸ, ਪ੍ਰਸਿੱਧ ਗਾਇਕ ਤੇ ਮੈਂਬਰ ਲੋਕ ਸਭਾ ਸ੍ਰੀ ਮੁਹੰਮਦ ਸਦੀਕ, ਡਾ. ਸ਼ਤੀਸ਼ ਵਰਮਾ, ਬੀਬੀ ਕਮਲਜੀਤ ਕੌਰ ਬਾਜਵਾ, ਬੀਬੀ ਹਰਜਿੰਦਰ ਕੌਰ ਚੰਡੀਗੜ•, ਸ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਤੋਂ ਇਲਾਵਾ ਪੰਜਾਬੀ ਸਾਹਿਤ ਜਗਤ ਦੀਆਂ ਵੱਡੀਆਂ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨਮਾਨ ਪ੍ਰਾਪਤ ਕਰਦੇ ਹੋਏ ਅਤੇ ਸਨਮਾਨ ਪ੍ਰਦਾਨ ਕਰ ਰਹੇ ਹਨ ਡਾ. ਐਸ.ਐਸ. ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਅਤੇ ਸ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ

Virus-free. www.avast.com

Monday, 22 February 2021

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦੀ ਸੈਕਿੰਡ ਡੋਜ਼ ਦਾ ਟੀਕਾਕਰਨ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੀਸ਼ੀਲਡ) ਦੀ ਸੈਕਿੰਡ ਡੋਜ਼ ਦਾ ਟੀਕਾਕਰਨ
ਬੰਗਾ : 22 ਫ਼ਰਵਰੀ :-(    ) ਕਰੋਨਾ ਵਾਇਰਸ ਦੀ ਰੋਕਥਾਮ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਿਹਤ ਵਿਭਾਗ ਪੀ ਐਚ ਸੀ ਸੁੱਜੋਂ ਵੱਲੋਂ ਚਲਾਏ ਜਾ ਰਹੇ ਕੋਵਿਡ-19 ਟੀਕਾਕਰਨ ਸੈਂਟਰ ਵਿਖੇ ਕੋਵੀਸ਼ੀਲਡ ਦੇ ਟੀਕਾਕਰਨ ਦੀ ਸੈਕਿੰਡ ਡੋਜ਼ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਅੱਜ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸਟਾਫ਼ ਲਈ ਪ੍ਰਰੇਣਾ ਸਰੋਤ ਬਣਦੇ ਹੋਏ ਕੋਵੀਸ਼ੀਲਡ ਦੀ ਸੈਕਿੰਡ ਡੋਜ਼ ਦਾ ਟੀਕਾ ਲਗਵਾਇਆ। ਇਸ ਮੌਕੇ ਨੋਡਲ ਅਫ਼ਸਰ ਡਾ. ਹਰਜਿੰਦਰ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਕੋਵੀਸ਼ੀਲਡ ਪੂਰੀ ਤਰ•ਾਂ ਸੁਰੱਖਿਅਤ ਹੈ। ਹੁਣ ਫਰੰਟ ਲਾਈਨ ਸੇਵਾਵਾਂ ਨਾਲ ਜੁੜੇ ਕਰੋਨਾ ਫਰੰਟ ਲਾਈਨ ਯੋਧਿਆਂ ਲਈ ਕੋਵਿਡ-19 ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਤੇ ਸਟਾਫ਼ ਵੱਲੋਂ ਦਿੱਤੇ ਜਾ ਵਧੀਆ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਚਲਾਏ ਜਾ ਰਹੇ ਦੇ ਕਰੋਨਾ ਵਾਇਰਸ ਟੀਕਾਕਰਨ ਲਈ ਢਾਹਾਂ ਕਲੇਰਾਂ ਹਸਪਤਾਲ ਵਿਖੇ ਜੋ ਟੀਕਾਕਰਨ ਕਰਵਾਉਣ ਆ ਰਹੇ ਸਟਾਫ਼ ਅਤੇ ਟੀਕਾਕਰਨ ਕਰ ਰਹੇ ਡਾਕਟਰ ਸਾਹਿਬਾਨ ਲਈ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰੋਨਾ ਯੋਧਿਆਂ ਦੀ ਕੋਰੋਨਾ ਵਾਇਰਸ ਤੋਂ ਰੋਕਥਾਮ ਲਈ  ਟੀਕਾਕਰਨ ਮੌਕੇ ਡਾ. ਹਰਜਿੰਦਰ ਕੁਮਾਰ ਨੋਡਲ ਅਫਸਰ, ਮੈਡਮ ਭੁਪਿੰਦਰ ਕੌਰ ਏ ਐਨ ਐਮ, ਮੈਡਮ ਗੁਰਪ੍ਰੀਤ ਕੌਰ ਏ ਐਨ ਐਮ, ਪ੍ਰਿੰਸ ਸ਼ਰਮਾ ਫਾਰਮਾਸਿਸਟ, ਜਸਵਿੰਦਰ ਕੌਰ ਏ ਐਨ ਐਮ, ਮੈਡਮ ਚੰਦਰ ਕਾਂਤਾ ਅਤੇ ਏ ਐਸ ਆਈ ਕਸ਼ਮੀਰ ਕੌਰ  ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਕੋਵਿਡ-19 ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਟੀਕਾਕਰਨ ਕਰਵਾਉਂਦੇ ਹੋਏ ਨਾਲ ਡਾ. ਹਰਜਿੰਦਰ ਕੁਮਾਰ ਨੋਡਲ ਅਫਸਰ ਅਤੇ ਸਟਾਫ਼

Virus-free. www.avast.com

Wednesday, 10 February 2021

ਧਾਰਮਿਕ ਸ਼ਖਸ਼ੀਅਤ ਸਵ: ਸ. ਹਰਦੇਵ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ

ਧਾਰਮਿਕ ਸ਼ਖਸ਼ੀਅਤ ਸਵ: . ਹਰਦੇਵ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ

ਬੰਗਾ : 10 ਫਰਵਰੀ : (  )

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਦੇ ਛੋਟੇ ਭਰਾ ਧਾਰਮਿਕ ਸ਼ਖਸ਼ੀਅਤ ਸ. ਹਰਦੇਵ ਸਿੰਘ ਢਿੱਲੋਂ ਸਪੁੱਤਰ ਸਵ: . ਬੰਤਾ ਸਿੰਘ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਗੁਰਦਆਰਾ ਸਿੰਘ ਸਭਾ ਪਿੰਡ ਕਲੇਰਾਂ ਵਿਖੇ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਹੋਇਆ ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਕੀਤਾ ਸ਼ਰਧਾਂਜਲੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਨੇ ਕਿਹਾ ਸਵ: . ਹਰਦੇਵ ਸਿੰਘ ਢਿੱਲੋਂ ਦਾ ਸਦੀਵੀ ਵਿਛੋੜਾ ਦੇ ਜਾਣਾ ਸਮੂਹ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ . ਕਾਹਮਾ ਨੇ ਇਸ ਮੌਕੇ ਢਿੱਲੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਸ਼ਾਮਿਲ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ  ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਵ:. ਹਰਦੇਵ ਸਿੰਘ ਢਿੱਲੋਂ ਬਾਰੇ ਜਾਣਕਾਰੀ ਦਿੰਦੇ ਹੋਏ ਸਟੇਜ ਸੰਚਾਲਨ ਦੀ ਸੇਵਾ ਨਿਭਾਈ ਸ਼ਰਧਾਜ਼ਲੀ ਸਮਾਗਮ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਜੂਨੀਅਰ ਮੀਤ ਪ੍ਰਧਾਨ,  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਭਜਨ ਸਿੰਘ ਢਿੱਲੋਂ, ਮੱਖਣ ਸਿੰਘ ਢਿੱਲੋਂ, ਜਗਤਾਰ ਸਿੰਘ, ਸੁੱਚਾ ਸਿੰਘ, ਡਾਕਟਰ ਸੁਖਵਿੰਦਰ ਕਲਸੀ, ਡਾਕਟਰ ਹਰੀ ਦੇਵ ਸਿੰਘ ਲੰਬੜ, ਸਾਬਕਾ ਸਰਪੰਚ ਜਸਬੀਰ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਕੁਲਵੰਤ ਸਿੰਘ ਕਲੇਰਾਂ, ਭਾਈ ਜਸਵੀਰ ਸਿੰਘ, ਭਾਈ ਨਛੱਤਰ ਸਿੰਘ, ਜੋਗਿੰਦਰ ਸਿੰਘ ਕਲਸੀ ਕੋਚ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਟਾਫ਼, ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਸੇਵਕ ਸਵ:. ਹਰਦੇਵ ਸਿੰਘ ਢਿੱਲੋਂ  ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਢਿੱਲੋਂ ਪਰਿਵਾਰ ਵੱਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਸਮਾਜਿਕ ਸੰਸਥਾਵਾਂ ਲਈ ਮਾਇਆ ਦਾਨ ਵਿੱਚ ਭੇਟ ਕੀਤੀ

ਫੋਟੋ ਕੈਪਸ਼ਨ : ਗੁਰਦਆਰਾ ਗੁ: ਸਿੰਘ ਸਭਾ ਪਿੰਡ ਕਲੇਰਾਂ ਵਿਖੇ ਸਵ: ਸੇਵਕ ਸ. ਹਰਦੇਵ ਸਿੰਘ ਢਿੱਲੋਂ ਨਮਿੱਤ ਹੋਏ ਸ਼ਰਧਾਜ਼ਲੀ ਸਮਾਗਮ ਦੀਆਂ ਤਸਵੀਰਾਂ

ਗੁਰੂਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਨਰਸਿੰਗ ਕੋਰਸ ਪੂਰਾ ਹੋਣ ਦੀਖੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਬੰਗਾ : 10 ਫਰਵਰੀ -

ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜੀ.ਐਨ.ਐਮ ਨਰਸਿੰਗ (ਫਾਈਨਲ) ਦੇ ਵਿਦਿਆਰਥੀਆਂ ਵੱਲੋਂ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੇ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਅਤੇ ਸਰਬੱਤ  ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਨਰਸਿੰਗ ਕੋਰਸ ਪੂਰਾ ਹੋਣ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਰਦਾਸ ਕੀਤੀ ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਨਰਸਿੰਗ ਕਾਲਜ ਪ੍ਰਬੰਧਕਾਂ ਵੱਲੋਂ ਜੀ.ਐਨ.ਐਮ ਨਰਸਿੰਗ (ਫਾਈਨਲ) ਦੇ ਇੰਚਾਰਜ ਅਧਿਆਪਕਾਂ ਅਤੇ ਨਰਸਿੰਗ  ਵਿਦਿਆਰਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ  ਸਮਾਗਮ ਦੌਰਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਮੈਡਮ ਸੁਖਮਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਰਜਨੀਤ ਕੌਰ, ਮੈਡਮ ਸਰੋਜ ਬਾਲਾ, ਮੈਡਮ ਰਾਜ ਕੁਮਾਰੀ, ਮੈਡਮ ਸੰਦੀਪ ਕੌਰ, ਮੈਡਮ ਸੁਰਿੰਦਰ ਕੌਰ, ਭਾਈ ਮਨਜੀਤ ਸਿੰਘ, ਭਾਈ ਪ੍ਰਵੀਨ ਸਿੰਘ, ਰਾਜਿੰਦਰਪਾਲ ਸਿੰਘ, ਸੁਰਜੀਤ ਸਿੰਘ ਜਗਤਪੁਰ, ਉਮ ਬਹਾਦਰ ਵਿਸ਼ਵਕਰਮਾ,  ਨਰਸਿੰਗ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ  ਇਸ ਮੌਕੇ ਚਾਹ-ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ

ਫੋਟੋ ਕੈਪਸ਼ਨ : ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ ਨਰਸਿੰਗ  (ਫਾਈਨਲ)  ਦਾ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਹੋਏ  ਸਮਾਗਮ ਦੀਆਂ ਤਸਵੀਰਾਂ 

Monday, 8 February 2021

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸ. ਹਰਦੇਵ ਸਿੰਘ ਕਾਹਮਾ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ
ਸ. ਹਰਦੇਵ ਸਿੰਘ ਕਾਹਮਾ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ

ਬੰਗਾ : 8 ਫਰਵਰੀ :-
ਸਮਾਜ ਸੇਵਕ ਸ. ਹਰਦੇਵ ਸਿੰਘ ਕਾਹਮਾ ਨੂੰ ਮਾਨਵਤਾ ਸੇਵਾ ਨੂੰ ਸਮਰਪਿਤ ਭਾਰਤ ਦੀ  ਪ੍ਰਸਿੱਧ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਦਾ ਦੂਜੀ ਵਾਰ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਹ ਜਾਣਕਾਰੀ ਟਰੱਸਟ ਦੇ  ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਪ੍ਰਦਾਨ ਕੀਤੀ । ਸ. ਢਾਹਾਂ ਨੇ ਦੱਸਿਆ ਕਿ ਅੱਜ ਸਵੇਰੇ ਟਰੱਸਟ ਦੇ ਮੁੱਖ ਦਫਤਰ ਸਰਦਾਰਨੀ ਰਤਨ ਕੌਰ ਢਿੱਲੋਂ ਹਾਲ, ਢਾਹਾਂ ਕਲੇਰਾਂ ਵਿਖੇ ਸਮੂਹ ਟਰੱਸਟ ਮੈਂਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿਦੇਸ਼ਾਂ ਵਿੱਚ ਵੱਸਦੇ ਟਰੱਸਟ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਵਰਚੂਅਲ ਆਨ ਲਾਈਨ ਭਾਗ ਗਿਆ । ਇਸ ਮੌਕੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਲ 2021-2024 ਦੀ ਟਰੱਸਟ ਪ੍ਰਬੰਧਕ ਕਮੇਟੀ ਦਾ ਸਰਬਸੰਮਤੀ ਨਾਲ ਸ. ਹਰਦੇਵ ਸਿੰਘ ਕਾਹਮਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਮੀਟਿੰਗ਼ ਵਿਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੂੰ ਸਾਲ 2021-2024 ਦੀ ਨਵੀਂ ਟਰੱਸਟ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਦੇ ਅਧਿਕਾਰ ਵੀ ਪ੍ਰਦਾਨ ਕੀਤੇ । ਇਸ ਮੌਕੇ ਸ. ਕਾਹਮਾ ਵੱਲੋਂ ਸਮੂਹ ਟਰੱਸਟ ਮੈਂਬਰਾਂ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਲ 2021-2024 ਲਈ ਸ. ਬਰਜਿੰਦਰ ਸਿੰਘ ਢਾਹਾਂ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਨੂੰ ਜੂਨੀਅਰ ਮੀਤ ਪ੍ਰਧਾਨ, ਸ ਕੁਲਵਿੰਦਰ ਸਿੰਘ ਢਾਹਾਂ ਨੂੰ ਜਨਰਲ ਸਕੱਤਰ ਅਤੇ ਸ. ਅਮਰਜੀਤ ਸਿੰਘ ਕਲੇਰਾਂ ਨੂੰ ਕੈਸ਼ੀਅਰ ਕਮ ਚੇਅਰਮੈਨ ਫਾਈਨਾਂਸ ਬਣਾਇਆ ਹੈ। ਸ. ਕਾਹਮਾ ਨੇ ਸ. ਨਰਿੰਦਰ ਸਿੰਘ ਫਿਰੋਜ਼ਪੁਰ, ਸ. ਦਰਸ਼ਨ ਸਿੰਘ ਮਾਹਿਲ, ਬੀਬੀ ਬਲਵਿੰਦਰ ਕੌਰ ਕਲਸੀ ਅਤੇ ਸ ਜਗਜੀਤ ਸਿੰਘ ਸੋਢੀ ਨੂੰ ਟਰੱਸਟ ਦਾ ਪ੍ਰਬੰਧਕ ਮੈਂਬਰ ਬਣਾਇਆ ਗਿਆ ਹੈ।
         ਇਸ ਜਰਨਲ ਬਾਡੀ ਮੀਟਿੰਗ ਵਿਚ ਨਵੇਂ ਚੁਣੇ ਟਰੱਸਟ ਅਹੁਦੇਦਾਰਾਂ ਤੋਂ ਇਲਾਵਾ ਸ. ਸੁਰਿੰਦਰਪਾਲ ਸਿੰਘ ਥੰਮਣਵਾਲ, ਡਾ. ਤੇਜਪਾਲ ਸਿੰਘ ਢਿੱਲੋਂ ਯੂ ਐਸ ਏ, ਸ. ਅਜਮੇਰ ਸਿੰਘ ਮਾਨ ਕੈਨੇਡਾ, ਸ. ਭਗਵੰਤ ਸਿੰਘ ਢਾਹਾਂ, ਸ ਅਮਰੀਕ ਸਿੰਘ ਕੋਟ ਕਲਾਂ ਨੇ ਸ਼ਮੂਲੀਅਤ ਕੀਤੀ ।
ਫੋਟੋ ਕੈਪਸ਼ਨ :-  ਸ. ਹਰਦੇਵ ਸਿੰਘ ਕਾਹਮਾ ਨੂੰ ਸਰਬਸੰਮਤੀ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਦੂਜੀ ਵਾਰ ਪ੍ਰਧਾਨ ਬਣਾਏ ਜਾਣ ਮੌਕੇ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਟਰੱਸਟ ਮੈਂਬਰ ਅਤੇ ਅਹੁਦੇਦਾਰ

Friday, 5 February 2021

ਡਾ. ਗੁਰਦੇਵ ਸਿੰਘ ਅਮਰੀਕਾ ਵੱਲੋਂ ਆਪਣੇ 90ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦ ਮਰੀਜ਼ਾਂ ਦੀ ਫਰੀ ਜਾਂਚ ਕਰਵਾਈ

ਡਾ. ਗੁਰਦੇਵ ਸਿੰਘ ਅਮਰੀਕਾ ਵੱਲੋਂ ਆਪਣੇ 90ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦ ਮਰੀਜ਼ਾਂ ਦੀ ਫਰੀ ਜਾਂਚ ਕਰਵਾਈ
ਬੰਗਾ : 5 ਫਰਵਰੀ :-
ਪਿੰਡ ਕਰੀਹਾ ਦੇ ਜੱਦੀ ਅਮਰੀਕਾ ਵਾਸੀ ਡਾ. ਗੁਰਦੇਵ ਸਿੰਘ ਵੱਲੋਂ ਆਪਣੇ 90ਵੇਂ ਜਨਮ ਦੀ ਖੁਸ਼ੀ ਵਿਚ ਪਿੰਡ ਕਰੀਹਾ ਦੇ ਲੋੜਵੰਦਾਂ ਮਰੀਜ਼ਾਂ ਦੀ ਫਰੀ ਜਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਈ ਹੈ। ਇਸ ਮੌਕੇ ਪਿੰਡ ਕਰੀਹਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਰਬੱਤ ਦੇ ਭਲੇ ਅਤੇ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਲਈ ਸੰਗਤੀ ਰੂਪ ਵਿਚ ਅਰਦਾਸ ਉਪਰੰਤ ਮਰੀਜ਼ ਆਪਣੀ ਫਰੀ ਜਾਂਚ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜੇ। ਲੋਕ ਭਲਾਈ ਦੇ ਨੇਕ ਕਾਰਜ ਲਈ ਡਾ. ਗੁਰਦੇਵ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ ਤੇ ਸਮੂਹ ਪਰਿਵਾਰ ਨੂੰ ਪਿੰਡ ਵਾਸੀਆਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ ਨੇ ਡਾ. ਗੁਰਦੇਵ ਸਿੰਘ ਅਮਰੀਕਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਾਹਿਬ ਅਤੇ ਸਮੂਹ ਪਰਿਵਾਰ ਵੱਲੋਂ ਪਿੰਡ ਦੀ ਤਰੱਕੀ, ਵਿਕਾਸ ਅਤੇ ਲੋਕ ਭਲਾਈ ਕੰਮਾਂ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਡਾ. ਗੁਰਦੇਵ ਸਿੰਘ ਅਤੇ ਸਮੂਹ ਪਰਿਵਾਰ ਦਾ ਲੋੜਵੰਦ ਮਰੀਜ਼ਾਂ ਲਈ ਕੀਤੀ ਨਿਸ਼ਕਾਮ ਸੇਵਾ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਰੀਹਾ ਦੇ ਆਏ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ ਗਿਆ ਅਤੇ ਫਰੀ ਦਵਾਈਆਂ ਪ੍ਰਦਾਨ ਗਈਆਂ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸਮਾਜ ਸੇਵਕ ਬਾਬਾ ਦਲਜੀਤ ਸਿੰਘ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ ਪੰਚ, ਬਲਰਾਜ ਸਿੰਘ ਨੰਬਰਦਾਰ, ਭੁਪਿੰਦਰ ਸਿੰਘ (ਭਤੀਜਾ ਡਾ. ਗੁਰਦੇਵ ਸਿੰਘ), ਅਮਰਜੀਤ ਸਿੰਘ, ਮਹਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਸੁਖਵੀਰ ਸਿੰਘ, ਦਵਿੰਦਰ ਸਿੰਘ ਮਾਨ, ਸੂਬੇਦਾਰ ਜਸਪਾਲ ਸਿੰਘ, ਮਾਤਾ ਜੀ ਸੁਰਿੰਦਰ ਕੌਰ, ਬੀਬੀ ਦਰਸ਼ਨ ਕੌਰ, ਗੁਰਮੇਲ ਸਿੰਘ, ਹਰਮਨ ਸਿੰਘ ਯੂ ਐਸ ਏ, ਮਨਜੀਤ ਸਿੰਘ ਕੰਗ, ਸੁਰਜੀਤ ਸਿੰਘ ਜਗਤਪੁਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ।
ਫੋਟੋ ਕੈਪਸ਼ਨ : ਡਾ. ਗੁਰਦੇਵ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਪਿੰਡ ਵਾਸੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਅਤੇ ਪਤਵੰਤੇ ਸੱਜਣ