Thursday, 25 March 2021

ਢਾਹਾਂ ਕਲੇਰਾਂ ਵਿਖੇ ਪੰਜਾਬ ਭਰ ਦੇ ਸਕੂਲ ਖੋਲ੍ਹਣ ਲਈ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ

ਢਾਹਾਂ ਕਲੇਰਾਂ ਵਿਖੇ ਪੰਜਾਬ ਭਰ ਦੇ ਸਕੂਲ ਖੋਲ੍ਹਣ ਲਈ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
ਬੰਗਾ : 25 ਮਾਰਚ () ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ 31 ਮਾਰਚ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ, ਜਿਸ ਦਾ ਪੰਜਾਬ ਭਰ ਵਿਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਅਤੇ ਐਸ਼ੋਸ਼ੀਏਸ਼ਨ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਪੰਜਾਬ ਭਰ ਵਿਚ ਬਾਕੀ ਸਾਰੇ ਕੰਮ ਉਸੇ ਤਰ੍ਹਾਂ ਚੱਲ ਰਹੇ ਹਨ ਪਰ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੈਡਮ ਵਨੀਤਾ ਚੋਟ ਪ੍ਰਿੰਸੀਪਲ  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਨੇ ਦੱਸਿਆ ਕਿ 10ਵੀਂ ਅਤੇ 10+2 ਦੀਆਂ ਬੋਰਡ ਦੀਆਂ ਜਮਾਤਾਂ ਤੋਂ ਇਲਾਵਾ ਬਾਕੀ ਸਾਰੀਆਂ ਕਲਾਸਾਂ ਦੇ ਇਮਤਿਹਾਨ ਖਤਮ ਹੋ ਚੁੱਕੇ ਹਨ। ਬੋਰਡ ਦੀਆਂ ਕਲਾਸਾਂ ਦੇ ਇਮਤਿਹਾਨ ਹੋਣੇ ਬਾਕੀ ਹਨ। ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਪਰਾਂ ਦੀਆਂ ਤਿਆਰੀ ਲਈ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਸਮੂਹ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੂੰ ਸਕੂਲ ਬੰਦ ਕਰਨ ਦੇ ਮੁੱਦੇ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇਸੇ ਤਹਿਤ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਲਈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਲਗਾਤਾਰਤਾ ਬਣਾਉਣ ਲਈ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸਮੂਹ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਮੈਡਮ ਵਨੀਤਾ ਚੋਟ, ਵਾਈਸ ਪ੍ਰਿੰਸੀਪਲ ਡਾ. ਰੁਪਿੰਦਰਜੀਤ ਸਿੰਘ, ਸਮੂਹ ਅਧਿਆਪਕਾਂ ਅਤੇ ਸਮੂਹ ਸਟਾਫ਼ ਵੱਲੋਂ ਪੰਜਾਬ ਦੇ ਸਾਰੇ ਸਕੂਲ ਖੋਲ੍ਹਣ ਨੂੰ ਯਕੀਨੀ ਬਣਾਉਣ ਲਈ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਫੋਟੋ ਕੈਪਸ਼ਨ : ਵਿਦਿਆਰਥੀਆਂ ਦੇ ਸੁਨਹਿਰੀ ਭੱਵਿਖ ਲਈ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਸਬੰਧੀ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਅਤੇ ਸਮੂਹ ਅਧਿਆਪਕ  ਰੋਸ ਜਾਹਿਰ ਕਰਦੇ ਹੋਏ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਨਰਸਿੰਗ ਦੂਜਾ ਸਾਲ ਵਿੱਚੋਂ ਰੁਪਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਬੀ ਐਸ ਸੀ ਨਰਸਿੰਗ ਕਲਾਸ (ਦੂਜਾ ਸਾਲ) ਦਾ 100% ਸ਼ਾਨਦਾਰ ਨਤੀਜਾ

ਬੰਗਾ : 25 ਮਾਰਚ  -ਪੰਜਾਬ ਦੇ ਪੇਂਡੂ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਵੱਲੋਂ ਸਥਾਪਿਤ ਨਰਸਿੰਗ ਸਿੱਖਿਆ ਦੇ ਪ੍ਰਸਿੱਧ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਬੀ ਐਸ ਸੀ ਨਰਸਿੰਗ ਦੂਜਾ ਸਾਲ ਕਲਾਸ ਦੀ ਪ੍ਰੀਖਿਆ ਦਾ 100% ਸ਼ਾਨਦਾਰ ਨਤੀਜਾ ਆਇਆ ਹੈ । ਇਹ ਜਾਣਕਾਰੀ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੱਤੀ। ਸ. ਕਾਹਮਾ ਨੇ ਦੱਸਿਆ ਕਿ ਬੀ.ਐਸ.ਸੀ.ਨਰਸਿੰਗ ਦੂਜਾ ਸਾਲ (ਬੈਚ 2018-2022) ਦੀ  ਵਿਦਿਆਰਥਣ ਰੁਪਿੰਦਰ ਕੌਰ ਪੁੱਤਰੀ ਮਲਕੀਅਤ  ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਜਦੋ ਕਿ ਦੂਜਾ ਸਥਾਨ ਸਿਮਰਨ ਪੁੱਤਰੀ ਦਰਸ਼ਨ ਸਿੰਘ ਅਤੇ ਤੀਸਰਾ ਸਥਾਨ ਸਾਈਮਾ ਮੁਸ਼ਤਾਕ ਪੁੱਤਰੀ ਮੁਸ਼ਤਾਕ ਅਹਿਮਦ ਬੱਟ ਨੇ ਪ੍ਰਾਪਤ ਕੀਤਾ ਹੈ।  ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਵੱਲੋਂ  ਬੀ.ਐਸ.ਸੀ. ਨਰਸਿੰਗ ਦੂਜਾ ਸਾਲ ਦੇ ਸਾਰੇ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਤੇ ਸਮੂਹ ਅਧਿਆਪਕਾਂ ਨੂੰ ਕਾਲਜ ਦੀ ਸ਼ਾਨਾਮੱਤੀ ਰਵਾਇਤ ਨੂੰ ਕਾਇਮ ਰੱਖਣ ਲਈ ਅਤੇ ਸ਼ਾਨਦਾਰ ਨਤੀਜੇ ਲਈ  ਵਧਾਈਆਂ ਦਿੱਤੀਆਂ ਹਨ। ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਜਗਜੀਤ ਸਿੰਘ ਸੋਢੀ ਮੈਂਬਰ, ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਮੈਡਮ ਸੁਖਮਿੰਦਰ ਕੌਰ ਕਲਾਸ ਇੰਚਾਰਜ, ਸ. ਰਾਜਿੰਦਰਪਾਲ ਸਿੰਘ, ਮੈਡਮ ਸੰਦੀਪ ਕੌਰ, ਮੈਡਮ ਸੁਨੀਤਾ ਲਕਵਾੜਾ, ਮੈਡਮ ਰਜਨੀਤ ਕੌਰ, ਮੈਡਮ ਦਲਜੀਤ ਕੌਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ ਵਿੱਚੋਂ ਪਹਿਲੇ,  ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਆਏ ਵਿਦਿਆਰਥੀ

Tuesday, 23 March 2021

ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ

ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ
ਬੰਗਾ : -  23 ਮਾਰਚ   (   ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ  ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੋ ਕਿ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜੇਗਾ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਹੀ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਇਆ ਸੀ ਅਤੇ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ ਅਸਥਾਨਾਂ (ਪੰਜਾਬ, ਹਰਿਆਣਾ, ਦਿੱਲੀ) ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਜਥੇਦਾਰ ਢਾਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼  ਪੁਰਬ ਦੀ ਵਧਾਈਆਂ  ਦਿੱਤੀਆਂ ਅਤੇ ਗੁਰੂ ਸਾਹਿਬ ਦੇ ਇਤਿਹਾਸਕ ਗੁਰਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਨਰਿੰਦਰ ਸਿੰਘ ਢਾਹਾਂ, ਭਾਈ ਪ੍ਰਵੀਨ ਸਿੰਘ, ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ, ਗੁਰਨੈਬ ਸਿੰਘ ਮੈਨੇਜਰ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਪ੍ਰਚਾਰਕ, ਭਾਈ ਪਲਵਿੰਦਰ ਸਿੰਘ ਪ੍ਰਚਾਰਕ, ਭਾਈ ਹੀਰਾ ਸਿੰਘ ਸਭਰਾਅ, ਜਸਪਾਲ ਸਿੰਘ ਦੁਬਰਜੀ, ਕਵੀਸ਼ਰ ਭਾਈ ਤਰਨਜੀਤ ਸਿੰਘ ਸਾਰਚੂਰ, ਭਾਈ ਰਣਜੀਤ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਮੂਹ  ਸਟਾਫ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਸ਼ਰਧਾ ਪੂਰਵਕ ਨਗਰ ਕੀਰਤਨ 'ਚ ਸ਼ਾਮਲ ਹੋਈਆਂ। 
ਫੋਟੋ ਕੈਪਸ਼ਨ : ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕਰਨ ਮੌਕੇ ਦੀਆਂ ਤਸਵੀਰਾਂ

Thursday, 18 March 2021

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100% ਨਤੀਜਾ ਆਇਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100% ਨਤੀਜਾ ਆਇਆ
ਬੰਗਾ : 18 ਮਾਰਚ : -    ਪੰਜਾਬ ਦੇ ਪ੍ਰਸਿੱਧ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਤੀਜਾ ਸਾਲ ਦੀ ਪ੍ਰੀਖਿਆ ਦਾ 100% ਨਤੀਜਾ ਆਇਆ ਹੈ ।  ਜਿਸ ਵਿੱਚ ਬੀ.ਐਸ.ਸੀ.ਨਰਸਿੰਗ ਤੀਜਾ ਸਾਲ ਦੀ ਕਲਾਸ ਵਿਚ ਵਿਦਿਆਰਥਣ ਕਿਰਨਪ੍ਰੀਤ ਕੌਰ ਪੁੱਤਰੀ ਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਾਲਜ ਦੀ ਟੌਪਰ ਵਿਦਿਆਰਥੀ ਬਣੀ ਹੈ। ਜਦ ਕਿ ਦੂਜੇ ਸਥਾਨ 'ਤੇ ਕੰਚਨ ਬੀਰਾਹ ਪੁੱਤਰੀ ਜਸਵਿੰਦਰ ਲਾਲ ਅਤੇ ਤੀਸਰਾ ਸਥਾਨ  ਸੁਖਪ੍ਰੀਤ ਕੌਰ ਪੁੱਤਰੀ ਸਰਵਨ ਸਿੰਘ ਨੇ ਪ੍ਰਾਪਤ ਕੀਤਾ ਹੈ। ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਬੀ.ਐਸ.ਸੀ. ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਹਨ। ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਜਗਜੀਤ ਸਿੰਘ ਸੋਢੀ ਮੈਂਬਰ, ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਸ੍ਰੀ ਸੰਜੇ ਕੁਮਾਰ ਕਲਾਸ ਇੰਚਾਰਜ, ਮੈਡਮ ਹਰਪ੍ਰੀਤ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਗੁਰਪ੍ਰੀਤ ਕੌਰ ਬਾਜਵਾ, ਮੈਡਮ ਰਮਨਦੀਪ ਕੌਰ  ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿੱਚੋਂ ਪਹਿਲੇ,  ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਆਏ  ਵਿਦਿਆਰਥੀ

Wednesday, 17 March 2021

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਸਤਿਗੁਰਦੀਪ ਨੇ ਸੂਬਾ ਪੱਧਰੀ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਕੇ ਕਲੱਬ ਦਾ ਨਾਮ ਰੋਸ਼ਨ ਕੀਤਾ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਸਤਿਗੁਰਦੀਪ ਨੇ ਸੂਬਾ ਪੱਧਰੀ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਕੇ ਕਲੱਬ ਦਾ ਨਾਮ ਰੋਸ਼ਨ ਕੀਤਾ
ਬੰਗਾ : 16 ਮਾਰਚ -( )
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਸਤਿਗੁਰਦੀਪ ਨੇ ਸੂਬਾ ਪੱਧਰੀ 40ਵੀਂ ਪੰਜਾਬ ਸਟੇਟ ਜੂਨੀਅਰ (ਲੜਕੇ) ਕੁਸ਼ਤੀ ਚੈਂਪੀਅਨਸ਼ਿੱਪ ਫਰੀ ਸਟਾਈਲ 2021 ਵਿੱਚੋਂ ਸਿਲਵਰ ਮੈਡਲ ਜਿੱਤਣ ਦਾ ਸਮਾਚਾਰ ਹੈ । ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਦੱਸਿਆ ਕਿ ਕਲੱਬ ਦੇ ਅਖਾੜੇ ਪਿੰਡ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਖੇਡ ਦੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਿੰਡ ਮਜਾਰੀ ਦੇ ਸਤਿਗੁਰਦੀਪ ਪੁੱਤਰ ਹਰਭਜਨ ਲਾਲ ਪਿੰਡ ਮਜਾਰੀ ਨੇ 79 ਕਿਲੋਗ੍ਰਾਮ ਭਾਰ ਵਰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਈ 40ਵੀਂ ਪੰਜਾਬ ਸਟੇਟ ਜੂਨੀਅਰ (ਲੜਕੇ) ਕੁਸ਼ਤੀ ਚੈਂਪੀਅਨਸ਼ਿੱਪ (ਫਰੀ ਸਟਾਈਲ 2021) ਵਿਚੋਂ ਸ਼ਾਨਦਾਰ ਕੁਸ਼ਤੀ ਦਾ ਮੁਜ਼ਾਹਰਾ ਕਰਦੇ ਹੋਏ ਸਿਲਵਰ ਮੈਡਲ  ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ। ਅਖਾੜੇ ਵਿਚ ਜੇਤੂ ਨੌਜਵਾਨ ਪਹਿਲਵਾਨ ਸਤਿਗੁਰਦੀਪ ਦੀ ਹੌਸਲਾ ਅਫਜਾਈ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਸਰਬਜੀਤ ਸਿੰਘ ਸਰਪੰਚ ਪਿੰਡ ਬਾਹੜੋਵਾਲ,  ਸ੍ਰੀ ਬਲਬੀਰ ਬੀਰਾ ਰਾਏਪੁਰ ਡੱਬਾ ਕੁਸ਼ਤੀ ਕੋਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ ਪਿੰਡ ਬਾਹੜੋਵਾਲ ਵਿਚ ਲੰਬੇ ਸਏਂ ਤੋਂ ਨੌਜਵਾਨਾਂ, ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵਿਰਾਸਤੀ ਮਿੱਟੀ ਵਾਲੀ ਕੁਸ਼ਤੀ ਅਤੇ ਕੌਮਾਂਤਰੀ ਗੱਦੇ ਵਾਲੀ ਤੋਂ ਇਲਾਵਾ ਫਰੀ ਸਟਾਈਲ ਕੁਸ਼ਤੀ ਦੀ ਟਰੇਨਿੰਗ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ ।
ਫੋਟੋ ਕੈਪਸ਼ਨ :  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਸਿਲਵਰ ਮੈਡਲ ਜੇਤੂ ਪਹਿਲਵਾਨ ਪਹਿਲਵਾਨ ਸਤਿਗੁਰਦੀਪ ਦਾ ਸਨਮਾਨ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣ

Virus-free. www.avast.com

Tuesday, 16 March 2021

ਢਾਹਾਂ ਕਲੇਰਾਂ ਸਕੂਲ ਦੀ ਵਿਦਿਆਰਥੀ ਦੀਪਇੰਦਰ ਬੱਲ ਨੇ ਰਾਸ਼ਟਰੀ ਹਿੰਦੀ ਉਲੰਪੀਆਡ ਦੇ ਮੁਕਾਬਲੇ ਵਿੱਚੋ ਨੈਸ਼ਨਲ ਲੇਵਲ ਤੇ ਸਿਲਵਰ ਮੈਡਲ ਜਿੱਤਿਆ

ਢਾਹਾਂ ਕਲੇਰਾਂ ਸਕੂਲ ਦੀ ਵਿਦਿਆਰਥੀ ਦੀਪਇੰਦਰ ਬੱਲ ਨੇ ਰਾਸ਼ਟਰੀ ਹਿੰਦੀ
ਉਲੰਪੀਆਡ ਦੇ ਮੁਕਾਬਲੇ ਵਿੱਚੋ ਨੈਸ਼ਨਲ ਲੇਵਲ ਤੇ ਸਿਲਵਰ ਮੈਡਲ ਜਿੱਤਿਆ

ਬੰਗਾ : 16 ਮਾਰਚ - ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਦੀਪਇੰਦਰ ਬੱਲ ਨੇ ਹਿੰਦੀ ਉਤਕਰਸ਼ ਮੰਡਲ ਦਿੱਲੀ ਵੱਲੋਂ ਕਰਵਾਏ ਗਏ ਹਿੰਦੀ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਰਾਸ਼ਟਰੀ ਹਿੰਦੀ ਉਲੰਪੀਆਡ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ । ਇਸ ਖੁਸ਼ੀ ਦੇ ਮੌਕੇ ਢਾਹਾਂ ਕਲੇਰਾਂ ਵਿਖੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਹਿੰਦੀ  ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਣ ਵਾਲੀ ਵਿਦਿਆਰਥਣ ਦੀਪਇੰਦਰ ਬੱਲ ਪੁੱਤਰੀ ਡਾ.ਰੁਪਿੰਦਰਜੀਤ ਸਿੰਘ ਬੱਲ ਦਾ ਵਿਸ਼ੇਸ਼ ਸਨਮਾਨ ਕਰਕੇ ਹੌਂਸਲਾ ਅਫਜ਼ਾਈ ਕੀਤੀ।  ਸ. ਕਾਹਮਾ ਨੇ ਦੀਪਇੰਦਰ ਬੱਲ ਦੀ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ, ਸਮੂਹ ਹਿੰਦੀ ਅਧਿਆਪਕਾਂ ਅਤੇ ਹਿੰਦੀ ਵਿਆਕਰਣ ਮੁਕਾਬਲੇ ਵਿਚ ਭਾਗ ਲੈਣ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ  ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਪ੍ਰਿੰਸੀਪਲ ਵਨੀਤਾ ਚੋਟ, ਵਾਈਸ ਪ੍ਰਿੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ, ਮੈਡਮ ਜਸਵਿੰਦਰ ਕੌਰ ਹਿੰਦੀ ਅਧਿਆਪਕ, ਦੇਵੀ ਦਾਸ ਹਿੰਦੀ ਅਧਿਆਪਕ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਵਿਖੇ ਰਾਸ਼ਟਰੀ ਹਿੰਦੀ ਉਲੰਪੀਆਡ ਦੇ ਮੁਕਾਬਲੇ ਵਿੱਚੋ ਕੌਮੀ ਸਿਲਵਰ ਮੈਡਲ ਜੇਤੂ ਵਿਦਿਆਰਥੀ ਦੀਪਇੰਦਰ ਬੱਲ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਅਹੁਦੇਦਾਰ

Friday, 12 March 2021

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ

ਬੰਗਾ : 13 ਮਾਰਚ : (  ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਇਆ ਗਿਆ। ਇਸ ਮੌਕੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਹੋਏ ਅਤੇ ਉਪਰੰਤ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ ਅਤੇ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਗਤਾਂ ਨੂੰ ਸ਼ਰੋਮਣੀ ਭਗਤ ਗੁਰੂ ਰਵਿਦਾਸ ਜੀ  ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਅਤੇ ਸੰਗਤਾਂ ਨੂੰ ਭਗਤ  ਰਵਿਦਾਸ ਜੀ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ । ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਭਗਤ ਰਵਿਦਾਸ ਜੀ ਦੀ ਬਾਣੀ ਅਨੁਸਾਰ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ । ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਟੇਜ ਸੰਚਾਲਨਾ ਕਰਦੇ ਹੋਏ ਸੰਗਤਾਂ ਨੂੰ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਦੱਸਿਆ ਕਿ ਸ਼ਰੋਮਣੀ ਭਗਤ ਰਵਿਦਾਸ ਜੀ ਦੀ ਬਾਣੀ ਸਰਬ-ਸਾਂਝੀਵਾਲਤਾ ਦੀ ਗੱਲ ਕਰਦੀ ਹੈ । ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਮੈਡਮ ਸੁਖਮਿੰਦਰ ਕੌਰ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰਵੀਨ ਸਿੰਘ, ਨਰਿੰਦਰ ਸਿੰਘ ਢਾਹਾਂ, ਸੁਰਜੀਤ ਸਿੰਘ, ਇਲਾਕਾ ਨਿਵਾਸੀ ਸੰਗਤਾਂ, ਵੱਖ ਵੱਖ ਅਦਾਰਿਆਂ ਦੇ ਸਮੂਹ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਲੰਗਰ  ਵੀ ਅਤੁੱਟ ਵਰਤਾਇਆ ਗਿਆ ।

ਫੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੈਕਸ਼ੀਨ) ਦਾ ਟੀਕਾਕਰਨ ਸ਼ੂਰੂ ਹੋਇਆ

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 ਕੋਵੈਕਸ਼ੀਨ ਕੋਵੈਕਸ਼ੀਨ ਦੇ ਟੀਕਾਕਰਨ ਦੀ ਆਰੰਭਤਾ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਉਹਨਾਂ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਕਾਹਮਾ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਕੁਲਜੀਤ ਕੌਰ ਬਾਹੜੋਵਾਲ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਸੋਢੀ ਦੇ ਟੀਕਾਕਰਨ ਦੀਆਂ ਤਸਵੀਰਾਂ
ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ-19 (ਕੋਵੈਕਸ਼ੀਨ) ਦਾ ਟੀਕਾਕਰਨ ਸ਼ੂਰੂ ਹੋਇਆ

ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ
ਆਪਣੀਆਂ ਪਤਨੀਆਂ ਸਮੇਤ ਟੀਕਾਕਰਨ ਕਰਵਾਕੇ ਨਿਵੇਕਲੀ ਮਿਸਾਲ ਕਾਇਮ ਕੀਤੀ

ਬੰਗਾ : 13 ਮਾਰਚ :ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾਕਰਨ ਸੈਂਟਰ ਆਰੰਭ ਕਰ ਦਿੱਤਾ ਗਿਆ ਹੈ। ਜਿਸ ਵਿਚ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਟੀਕੇ ਕੋਵੈਕਸ਼ੀਨ ਦਾ ਟੀਕਾਕਰਨ  ਫਰੰਟ ਲਾਈਨ ਕਰੋਨਾ ਯੋਧਿਆਂ ਤੋਂ ਇਲਾਵਾ ਆਮ ਲੋਕਾਈ ਜਿਹਨਾਂ ਦੀ ਉਮਰ 45 ਸਾਲ ਤੋਂ 59 ਸਾਲ  ਤੱਕ  ਹੈ ਅਤੇ ਵੱਡੀ ਉਮਰ ਦੇ ਸੀਨੀਅਰ ਸਿਟੀਜਨ ਵੀ ਸਰਕਾਰੀ ਨਿਯਮਾਂ ਅਨੁਸਾਰ ਆਪਣਾ ਟੀਕਾਕਰਨ ਕਰਵਾ ਸਕਣਗੇ। ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵੈਕਸ਼ੀਨ ਦੇ ਟੀਕਾਕਰਨ ਦੀ ਆਰੰਭਤਾ ਵਿਚ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਉਹਨਾਂ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਕਾਹਮਾ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਕੁਲਜੀਤ ਕੌਰ ਬਾਹੜੋਵਾਲ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਸੋਢੀ ਨੇ ਕੋਵਿਡ-19 ਕੋਵੈਕਸ਼ੀਨ ਦਾ ਟੀਕਾ ਕਰਨ ਕਰਵਾਕੇ ਆਮ ਲੋਕਾਈ ਵਾਸਤੇ ਕਰੋਨਾ ਵਾਇਰਸ ਰੋਕਥਾਮ ਦੀ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਕੋਵੈਕਸ਼ੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਰਕਾਰੀ ਨਿਯਮਾਂ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਟੀਕਾਕਰਨ ਆਰੰਭ ਕੀਤਾ ਗਿਆ ਹੈ। ਜਿਸ ਵਿਚ ਫਰੰਟ ਲਾਈਨ ਕਰੋਨਾ ਯੋਧੇ ਮੈਡੀਕਲ ਸਟਾਫ਼, ਪੁਲੀਸ ਕਰਮਚਾਰੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰੀ ਹਦਾਇਤਾਂ ਅਨੁਸਾਰ ਟੀਕਾਕਰਨ ਕਰਵਾ ਸਕਦੇ ਹਨ। ਜਿਸ ਵਿਚ 45 ਸਾਲ ਤੋਂ ਲੈ ਕੇ 59 ਸਾਲ ਤੱਕ ਅਤੇ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਵੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣਾ ਟੀਕਾਕਰਨ ਕਰਵਾ ਸਕਦੇ ਹਨ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਗੁਰਪ੍ਰੀਤ ਸਿੰਘ,  ਪ੍ਰਭਪ੍ਰੀਤ ਕੌਰ ਅਟਵਾਲ, ਦਲਜੀਤ ਕੌਰ ਸਟਾਫ਼ ਤੇ ਹੋਰ ਸਹਾਇਕ ਸਟਾਫ਼ ਹਾਜ਼ਰ ਸੀ।  ਵਰਨਣਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਇਸ ਟੀਕਾਕਰਨ ਮੁਹਿੰਮ ਵਿਚ ਪ੍ਰਾਈਵੇਟ ਸੰਸਥਾਵਾਂ ਵਿੱਚ ਹੋ ਰਹੇ ਟੀਕਾਕਰਨ ਲਈ 250 ਰੁਪਏ ਪ੍ਰਤੀ ਡੋਜ਼ ਕੀਮਤ ਤਹਿ ਕੀਤੀ ਗਈ ਹੈ। ਇਸ ਲੋਕ ਸੇਵਾ ਦੀ ਮੁਹਿੰਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਟਰੱਸਟ ਦੇ ਪ੍ਰਬੰਧ ਅਧੀਨ ਚੱਲਦੇ ਸਾਰੇ ਅਦਾਰਿਆਂ ਦੇ ਸਮੂਹ ਸਟਾਫ਼, ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਅਧਿਆਪਕਾਂ ਆਦਿ ਦਾ ਟੀਕਾਕਰਨ ਮੁਫ਼ਤ ਕਰਨ ਦਾ ਐਲਾਨ ਕਰਕੇ ਇਸ ਦੀ ਆਰੰਭਤਾ ਵੀ ਕਰ ਦਿੱਤੀ ਗਈ ਹੈ।

ਪਿੰਡ ਢਾਹਾਂ ਦੇ ਸਾਬਕਾ ਸਰਪੰਚ ਗੁਰਬਖਸ਼ ਕੌਰ ਨੂੰ ਸ਼ਰਧਾਂਜਲੀਆਂ ਭੇਟ

 ਗੁਰੂ ਨਾਨਕ ਮਿਸਨ ਹਸਪਤਾਲ ਢਾਂਹਾਂ ਕਲੇਰਾਂ ਵਿਖੇ ਚੱਲ ਰਹੀ ''ਚਿੱਟਾ ਮੋਤੀਆ ਮੁਕਤ ਲਹਿਰ'' ਲਈ 51 ਹਜ਼ਾਰ ਰੁਪਏ ਦਾ ਯੋਗਦਾਨ

ਬੰਗਾ : 11 ਮਾਰਚ :-ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ ਦੀ ਧਰਮਪਤਨੀ ਬੀਬੀ ਗੁਰਬਖਸ਼ ਕੌਰ ਸਾਬਕਾ ਸਰਪੰਚ ਪਿੰਡ ਢਾਹਾਂ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਪਿੰਡ ਢਾਹਾਂ ਵਿਖੇ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਹੋਇਆ।  ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਕੀਤਾ।  ਸ਼ਰਧਾਂਜਲੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ  ਨੇ ਕਿਹਾ ਸਵ: ਬੀਬੀ ਗੁਰਬਖਸ਼ ਕੌਰ ਸਾਬਕਾ ਸਰਪੰਚ ਪਿੰਡ ਢਾਹਾਂ ਦਾ ਸਦੀਵੀ ਵਿਛੋੜਾ ਦੇ ਜਾਣਾ ਸਮੂਹ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ । ਬੁਲਾਰਿਆਂ ਨੇ ਬੀਬੀ ਜੀ ਵੱਲੋਂ ਪਿੰਡ ਢਾਹਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਤਰੱਕੀ ਅਤੇ ਵਿਕਾਸ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ । ਜਥੇਦਾਰ ਸਤਨਾਮ ਸਿੰਘ ਲਾਦੀਆਂ ਪ੍ਰਧਾਨ ਕਿਸਾਨ ਵਿੰਗ ਸ਼ਰੋਮਣੀ ਅਕਾਲੀ ਦਲ ਨੇ ਸਟੇਜ ਸੰਚਾਲਨ ਦੀ ਸੇਵਾ ਕਰਦੇ ਹੋਏ ਸਮੂਹ ਢਾਹਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਦੁੱਖ ਦੀ ਇਸ ਘੜੀ ਵਿੱਚ  ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼ਾਮਿਲ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ।  ਸ਼ਰਧਾਜ਼ਲੀ ਸਮਾਗਮ ਵਿੱਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈਡ,  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ. ਅਮਰਜੀਤ ਸਿੰਘ ਕਲੇਰਾਂ, ਸ.ਜਗਜੀਤ ਸਿੰਘ ਸੋਢੀ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਸ. ਜੋਗਾ ਸਿੰਘ ਲੰਗੇਰੀ, ਸ. ਸੁਖਵਿੰਦਰ ਸਿੰਘ ਮੋਇਲਾ ਵਾਹਿਦਪੁਰ, ਲੰਬੜਦਾਰ ਸਵਰਨਜੀਤ ਸਿੰਘ ਥਾਂਦੀਆਂ, ਸ. ਸੋਹਨ ਸਿੰਘ ਢਾਹਾਂ, ਸ. ਗੁਰਨਾਮ ਸਿੰਘ, ਸੁਰਜੀਤ ਸਿੰਘ ਮਾਂਗਟ, ਸ. ਹਰਦਿਆਲ ਸਿੰਘ, ਸ. ਨਿਹਾਲ ਸਿੰਘ, ਸ. ਸੁੱਖਾ ਸਿੰਘ, ਸ. ਗੁਰਮੀਤ ਸਿੰਘ,  ਬੀਬੀ ਰਾਜਵਿੰਦਰ ਕੌਰ (ਪੁੱਤਰੀ), ਬੀਬੀ ਹਰਪ੍ਰੀਤ ਕੌਰ (ਪੁੱਤਰੀ), ਸ. ਹਰਜਿੰਦਰ ਸਿੰਘ ਰਾਜਪੁਰਭਾਈਆਂ,  ਲੰਬੜਦਾਰ ਮਨਮੋਹਨ ਸਿੰਘ, ਸ੍ਰੀ ਸੰਦੀਪ ਕੁਮਾਰ ਸਾਬਕਾ ਸਰਪੰਚ, ਸ. ਭੁਪਿੰਦਰ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਦਲਜੀਤ ਸਿੰਘ ਹੈੱਡ ਗ੍ਰੰਥੀ, ਸ. ਨਰਿੰਦਰ ਸਿੰਘ, ਪ੍ਰਗਟ ਸਿੰਘ ਚੱਕ ਬਿਲਗਾ, ਸ. ਪਰਮਿੰਦਰ ਸਿੰਘ ਢਾਹਾਂ, ਸ. ਪ੍ਰਵੀਨ ਸਿੰਘ ਤੋਂ ਇਲਾਵਾ ਸਮੂਹ ਰਿਸ਼ਤੇਦਾਰ, ਮਿੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਢਾਹਾਂ ਪਰਿਵਾਰ ਵੱਲੋਂ ਬੀਬੀ ਗੁਰਬਖਸ਼ ਕੌਰ ਸਾਬਕਾ ਸਰਪੰਚ ਪਿੰਡ ਢਾਹਾਂ ਦੀ ਨਿੱਘੀ ਤੇ ਮਿੱਠੀ ਯਾਦ ਵਿਚ  ਗੁਰੂ ਨਾਨਕ ਮਿਸਨ ਹਸਪਤਾਲ ਢਾਂਹਾਂ ਕਲੇਰਾਂ ਵਿਖੇ ਚੱਲ ਰਹੀ ''ਚਿੱਟਾ ਮੋਤੀਆ ਮੁਕਤ ਲਹਿਰ'' ਲਈ 51 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਅਤੇ ਨੇਤਰਹੀਣ ਬਿਰਧ ਆਸ਼ਰਮ ਨੰਗਲ ਸਪਰੋੜ, ਵੱਖ ਵੱਖ ਧਾਰਮਿਕ ਅਸਥਾਨਾਂ ਲਈ ਮਾਇਆ ਭੇਟ ਕੀਤੀ ।
ਫੋਟੋ ਕੈਪਸ਼ਨ : ਗੁਰਦਆਰਾ ਗੁ: ਸਿੰਘ ਸਭਾ ਪਿੰਡ ਢਾਹਾਂ ਵਿਖੇ ਸਾਬਕਾ ਸਰਪੰਚ ਗੁਰਬਖਸ਼ ਕੌਰ  ਨਮਿੱਤ ਹੋਏ ਸ਼ਰਧਾਜ਼ਲੀ ਸਮਾਗਮ ਦੀਆਂ ਤਸਵੀਰਾਂ

Wednesday, 10 March 2021

ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਮੈਡੀਕਲ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ

ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਮੈਡੀਕਲ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ
ਬੰਗਾ: 10 ਮਾਰਚ :-   ਪੰਜਾਬ ਦੇ ਦਿਹਾਤੀ ਖੇਤਰ ਵਿਚ ਵਿੱਦਿਆ, ਸਿਹਤ ਸੰਭਾਲ ਅਤੇ ਮੈਡੀਕਲ ਸੇਵਾਵਾਂ ਲਈ ਸਮਰਪਿਤ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਵਿਖੇ ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਨੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ । ਟਰੱਸਟ ਦੇ ਪ੍ਰਧਾਨ ਸ: ਹਰਦੇਵ ਸਿੰਘ ਕਾਹਮਾ ਨੇ ਡਾ. ਗਿੱਲ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਇੱਥੇ ਚੱਲ ਰਹੇ ਸਿਹਤ ਅਤੇ ਮੈਡੀਕਲ ਸੰਸਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
         ਕੈਨੇਡਾ ਤੋਂ ਆਨਲਾਈਨ ਮੀਟਿੰਗ ਵਿਚ ਸ: ਬਰਜਿੰਦਰ ਸਿੰਘ ਢਾਹਾਂ, ਸੀਨੀਅਰ ਮੀਤ ਪ੍ਰਧਾਨ ਨੇ ਕਿਹਾ, "ਡਾ. ਗਿੱਲ ਇਕ ਬਹੁਤ ਹੀ ਨਿਪੁੰਨ ਮੈਡੀਕਲ ਆਰਥੋਪੀਡਿਕਸਪੈਸ਼ਲਿਸਟ, ਪ੍ਰੋਫੈਸਰ, ਜਨਤਕ ਪ੍ਰਬੰਧਕ ਅਤੇ ਸਤਿਕਾਰਤ ਸ਼ਖਸੀਅਤ ਹਨ । ਇਨ੍ਹਾਂ ਨੇ ਆਪਣੇ ਗੌਰਵਮਈ ਕੈਰੀਅਰ ਵਿੱਚ 40 ਸਾਲ ਤੋਂ ਵੀ ਵੱਧ ਸਮਾਂ ਕੰਮ ਕੀਤਾ ਹੈ। ਪੀ. ਜੀ. ਆਈ. ਚੰਡੀਗੜ੍ਹ ਵਿਖੇ ਆਰਥੋਪੀਡਿਕਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ । ਇਨ੍ਹਾਂ ਨੇ ਸਾਲ 2008-2014 ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਮੌਜੂਦਾ ਪ੍ਰੋਗਰਾਮਾਂ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਨਵੇਂ ਪ੍ਰੋਗਰਾਮ ਵੀ ਸ਼ੁਰੂ ਕੀਤੇ । ਇਕ ਨਿਪੁੰਨ ਟਿੱਪਣੀਕਾਰ ਅਤੇ ਕਾਨਫਰੰਸ ਬੁਲਾਰੇ ਵਜੋਂ ਉਨ੍ਹਾਂ ਦੀ ਮੰਗ ਬਹੁਤ ਹੈ। "ਸਮੁੱਚੇ ਟਰੱਸਟ ਨੇ ਆਸ ਪ੍ਰਗਟਾਈ ਹੈ ਕਿ ਡਾ. ਗਿੱਲ ਦੀ ਰਹਿਨੁਮਾਈ ਹੇਠ ਵਿੱਦਿਅਕ, ਸਿਹਤ ਸੰਭਾਲ ਅਤੇ ਮੈਡੀਕਲ ਅਦਾਰਿਆਂ ਦੀਆਂ ਸੇਵਾਵਾਂ ਹੋਰ ਵੀ ਸ਼ਾਨਦਾਰ ਹੋਣਗੀਆਂ ਜੋ ਪੰਜਾਬ ਭਰ ਵਿੱਚ ਤਰੱਕੀ ਅਤੇ ਵਿਕਾਸ ਦਾ ਨਵਾਂ ਮਾਡਲ ਬਣਨਗੀਆਂ ।
      ਡਾ.ਗਿੱਲ ਹੋਰਾਂ ਨੇ ਕਿਹਾ, "ਮੈਂ ਸਮੂਹ ਟਰੱਸਟੀਆਂ ਅਤੇ ਮੈਡੀਕਲ ਸਟਾਫ਼ ਦੇ ਸਹਿਯੋਗ ਨਾਲ ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਇੱਕ ਟੀਮ ਦੇ ਰੂਪ ਵਿਚ ਕਾਰਜਸ਼ੀਲ ਹੋਵਾਂਗਾ ।" ਉਹਨਾਂ ਨੇ ਸਮੂਹ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨਾਲ ਜਾਣ ਪਛਾਣ ਕੀਤੀ। ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੀਆਂ ਇਸ ਅਦਾਰੇ ਪ੍ਰਤੀ ਪ੍ਰਾਪਤੀਆਂ ਅਤੇ ਭਵਿੱਖ  ਬਾਰੇ ਦੂਰ-ਦ੍ਰਿਸ਼ਟੀ 'ਤੇ ਵੀ ਗੱਲ-ਬਾਤ ਕੀਤੀ। ਉਨ੍ਹਾਂ ਕਿਹਾ, "ਮਰੀਜ਼ਾਂ ਦੀ ਦੇਖ ਭਾਲ ਆਦਰ ਅਤੇ ਹਮਦਰਦੀ ਨਾਲ ਕੀਤੀ ਜਾਣੀ ਚਾਹੀਦੀ ਹੈ। ਹਰ ਮਰੀਜ਼ ਦਾ ਹਸਪਤਾਲ ਤੋਂ ਜਾਣ ਸਮੇਂ ਖੁਸ਼ ਅਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਇਸ ਅਦਾਰੇ ਵਿੱਚ ਚੱਲ ਰਹੇ ਹਸਪਤਾਲ ਅਤੇ ਨਰਸਿੰਗ ਕਾਲਜ ਨੂੰ ਕੌਮਾਂਤਰੀ ਪੱਧਰ 'ਤੇ ਵਧੀਆ ਸੇਵਾਵਾਂ ਦੇਣ ਲਈ ਜਾਣਿਆਂ ਜਾਂਦਾ ਹੈ । ਹਸਪਤਾਲ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਉਣ ਲਈ ਅਤੇ ਲੋੜਵੰਦ ਮਰੀਜ਼ਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਂਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ।"  ਉਪਰੰਤ ਡਾ. ਗਿੱਲ ਹੋਰਾਂ ਨੇ ਅਦਾਰਿਆਂ ਦਾ ਦੌਰਾ ਕੀਤਾ।
      ਇਸ ਮੌਕੇ ਸ: ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ: ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਇਨਾਂਸ, ਸ: ਮਲਕੀਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਜਗਜੀਤ ਸਿੰਘ ਸੋਢੀ ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਸਮੂਹ ਡਾਕਟਰ ਸਾਹਿਬਾਨ ਹਾਜ਼ਰ ਸਨ ।
ਫ਼ੋਟੋ:- ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਮੈਡੀਕਲ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣ ਮੌਕੇ ਡਾ. ਸ਼ਵਿੰਦਰ ਸਿੰਘ ਗਿੱਲ

Wednesday, 3 March 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਿੱਟਾ ਮੋਤੀਆ ਮੁਕਤ ਲਹਿਰ ਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਚਿੱਟਾ ਮੋਤੀਆ ਮੁਕਤ ਲਹਿਰ ਦਾ  
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ
ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ
ਬੰਗਾ:- 03 ਮਾਰਚ :-
ਪੰਜਾਬ ਦੇ ਪੇਂਡੂ ਖੇਤਰ ਵਿਚ ਵਿਦਿਆ ਅਤੇ ਸਿੱਖਿਆ ਦੇ ਪਸਾਰ ਕਰਨ ਨੂੰ ਸਮਰਪਿਤ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਫਰੀ ਅਪਰੇਸ਼ਨ ਕਰਨ ਅਤੇ ਅੱਖਾਂ ਦੇ ਉ. ਪੀ. ਡੀ. ਮਰੀਜ਼ਾਂ ਨੂੰ ਫਰੀ ਦਵਾਈ ਪ੍ਰਦਾਨ ਕਰਨ ਦੇ ਮਿਸ਼ਨ ਤਹਿਤ ਚਿੱਟਾ ਮੋਤੀਆ ਮੁਕਤ ਲਹਿਰ ਦਾ ਆਰੰਭ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ  ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਕੀਤੀ  ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ। ਇਸ ਮੌਕੇ ਇਲਾਕੇ ਦੇ ਅਤੇ ਦੇਸ ਵਿਦੇਸ ਦੇ ਦਾਨੀਆਂ ਵੱਲੋਂ ਵੱਡੀਆਂ ਰਕਮਾਂ ਦਾਨ ਵਜੋ ਦਿੱਤੀਆਂ ਗਈਆਂ।
         ਅੱਜ ਸਵੇਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਇਸ ਉਪਰੰਤ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ ਅਤੇ ਗੁਰੂ ਨਾਨਕ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਹਸਪਤਾਲ ਪ੍ਰਬੰਧਕਾਂ ਨੂੰ ਵੱਡਮੁੱਲੇ ਨੇਕ ਕਾਰਜ ਚਿੱਟਾ ਮੋਤੀਆ ਮੁਕਤ ਲਹਿਰ ਦੀ ਆਰੰਭਤਾ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਅੱਖਾਂ ਸਰੀਰ ਦਾ ਅਹਿਮ ਅੰਗ ਹਨ । ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਧੰਨ ਧੰਨ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਅੱਖਾਂ ਦੇ ਚਿੱਟੇ ਮੋਤੀਏ ਦੇ ਫਰੀ ਅਪਰੇਸ਼ਨ ਕਰਨ ਲਈ ਆਰੰਭੀ ਚਿੱਟਾ ਮੋਤੀਆ ਮੁਕਤ ਲਹਿਰ ਲੋੜਵੰਦਾਂ ਇਨਸਾਨਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਪ੍ਰਦਾਨ ਕਰੇਗੀ।
ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸਮੂਹ ਸੰਗਤਾਂ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਿੱਟਾ ਮੋਤੀਆ ਮੁਕਤ ਲਹਿਰ ਦੇ ਆਰੰਭਤਾ ਸਮਾਗਮ ਵਿਚ ਪੁੱਜਣ ਤੇ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਉਹਨਾਂ ਨੇ ਸੰਗਤਾਂ ਨੂੰ  ਚਿੱਟਾ ਮੋਤੀਆ ਮੁਕਤ ਲਹਿਰ ਸੇਵਾ ਪ੍ਰੌਜੈਕਟ ਬਾਰੇ ਚਾਣਨਾ ਪਾਇਆ। ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀ ਅੱਖਾਂ ਦੀ ਬਿਮਾਰੀ ਜਿਸਨੂੰ ਅੱਖਾਂ ਦਾ ਚਿੱਟਾ ਮੋਤੀਆ ਕਿਹਾ ਜਾਂਦਾ ਹੈ ਦੇ ਅਪਰੇਸ਼ਨ (ਲੈਨਜ਼ ਵਾਲੇ) ਫਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਫਰੀ ਕਰਨ ਤੋਂ ਇਲਾਵਾ ਅੱਖਾਂ ਦੇ ਉ ਪੀ ਡੀ ਮਰੀਜ਼ਾਂ ਨੂੰ ਦਵਾਈ ਫਰੀ  ਦਿੱਤੀ ਜਾਵੇਗੀ। ਇਹ ਸੇਵਾ ਰੋਜ਼ਾਨਾ ਲੋੜਵੰਦ ਮਰੀਜ਼ਾਂ ਨੂੰ ਪ੍ਰਦਾਨ ਕੀਤੀ ਜਾਵੇਗੀ। ਇਸ ਸਮਾਗਮ ਵਿਚ ਜਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਬਾਖੂਬੀ ਸਟੇਜ ਦੀ ਸੰਚਾਲਨਾ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਥਾਪਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਸੰਗਤਾਂ ਪ੍ਰਦਾਨ ਕੀਤੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਨਮਾਨ ਵੀ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ।  
         ਚਿੱਟਾ ਮੋਤੀਆ ਮੁਕਤ ਲਹਿਰ  ਦੀ ਆਰੰਭਤਾ ਸਮਾਗਮ ਵਿਚ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਨਵਦੀਪ ਸਿੰਘ ਅਨੋਖਰਵਾਲ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਹਰਦੇਵ ਸਿੰਘ ਪੀ.ਏ., ਬਲਦੇਵ ਸਿੰਘ ਜੱਸੋਮਜਾਰਾ, ਸਤਵਿੰਦਰ ਸਿੰਘ ਰਾਜੂ ਨੌਰਾ, ਚਰਨਜੀਤ ਸਿੰਘ ਯੂ ਕੇ, ਕੁਲਵੰਤ ਸਿੰਘ ਕਲੇਰਾਂ, ਮਲਕੀਅਤ ਸਿੰਘ ਯੂ ਐਸ ਏ, ਡਾ. ਸੁਖਵਿੰਦਰ ਕਲਸੀ, ਜਥੇਦਾਰ ਤਰਲੋਕ ਸਿੰਘ ਫਲੋਰਾ, ਲੰਬੜਦਾਰ ਸਵਰਨ ਸਿੰਘ ਕਾਹਮਾ, ਢਾਡੀ ਨਛੱਤਰ ਸਿੰਘ ਕਲੇਰਾਂ,  ਰਣਦੀਪ ਸਿੰਘ ਦੀਪਾ ਕਲੇਰਾਂ, ਦਲਜੀਤ ਸਿੰਘ ਸ਼ਿੰਦਾ, ਗੁਰਮਿੰਦਰ ਸਿੰਘ ਡਿਪੰਲ ਮੱਲਾਂ, ਸੰਦੀਪ ਕੁਮਾਰ ਸਾਬਕਾ ਸਰਪੰਚ ਪਿੰਡ ਢਾਹਾਂ, ਨਰਿੰਦਰ ਸਿੰਘ ਢਾਹਾਂ, ਦਿਲਬਾਗ ਸਿੰਘ ਬਾਗੀ, ਨਰਿੰਦਰ ਸਿੰਘ ਭਾਰਜ, ਬਹਾਦਰ ਸਿੰਘ ਮਜਾਰੀ, ਸੁੱਖਵਿੰਦਰ ਸਿੰਘ ਭਾਰਜ, ਬਲਬੀਰ ਸਿੰਘ ਅਜ਼ੀਮਲ, ਮਹਿੰਦਰ ਸਿੰਘ ਅਜ਼ੀਜਲ, ਗੁਲਜ਼ਾਰ ਸਿੰਘ ਸਗੋਤਰਾ, ਦਿਲਪ੍ਰੀਤਸਿੰਘ, ਉਂਕਾਰ ਸਿੰਘ ਭੂਤਾਂ, ਜਸਵੰਤ ਸਿੰਘ ਪਾਖੀ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਪੀ ਪੀ ਸਿੰਘ, ਡਾ. ਟੀ ਅਗਰਵਾਲ, ਮੈਡਮ ਦਲਜੀਤ ਕੌਰ, ਮੈਡਮ ਸਰਬਜੀਤ ਕੌਰ ਐਨ ਐਸ, ਮੈਡਮ ਸੁਖਮਿੰਦਰ ਕੌਰ ਕੌਰ, ਪ੍ਰਿੰਸੀਪਲ ਵਨੀਤਾ ਚੋਟ, ਸਮੂਹ ਗਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਮੂਹ ਸਟਾਫ਼ ਅਤੇ ਇਲਾਕੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :-  ਚਿੱਟਾ ਮੋਤੀਆ ਮੁਕਤ ਲਹਿਰ ਦੀ ਆਰੰਭਤਾ ਦੀ ਅਰਦਾਸ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਨਾਲ ਦਿਖਾਈ ਦੇ ਰਹੇ ਹਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ

Virus-free. www.avast.com

Monday, 1 March 2021

*ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਢਾਹਾਂ ਨੂੰ ਭਾਰੀ ਸਦਮਾ, ਪਤਨੀ ਸਾਬਕਾ ਸਰਪੰਚ ਗੁਰਬਖਸ਼ ਕੌਰ ਦਾ ਦੇਹਾਂਤ*

*ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਢਾਹਾਂ ਨੂੰ ਭਾਰੀ ਸਦਮਾ, ਪਤਨੀ ਸਾਬਕਾ ਸਰਪੰਚ ਗੁਰਬਖਸ਼ ਕੌਰ ਦਾ ਦੇਹਾਂਤ*

*ਅਤਿੰਮ  ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਨਾਲ ਪਿੰਡ ਢਾਹਾਂ ਵਿਖੇ ਕੀਤਾ ਗਿਆ*
ਬੰਗਾ : 1 ਮਾਰਚ :-
ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਧਰਮਪਤਨੀ ਬੀਬੀ ਗੁਰਬਖਸ਼ ਕੌਰ ਸਾਬਕਾ ਸਰਪੰਚ ਪਿੰਡ ਢਾਹਾਂ ਦਾ ਕਰੋਨਾ ਦੀ ਬਿਮਾਰੀ ਨਾਲ ਦਿਹਾਂਤ ਹੋ ਗਿਆ । ਉਹ 58 ਸਾਲ ਦੇ ਸਨ ਅਤੇ  ਉਹਨਾਂ ਦਾ ਇਲਾਜ ਡੀ. ਐਮ. ਸੀ. ਹਸਪਤਾਲ ਲੁਧਿਆਣਾ ਵਿਖੇ ਚੱਲ ਰਿਹਾ ਸੀ।  ਅੱਜ ਸਰਕਾਰੀ ਪ੍ਰਬੰਧਾਂ ਹੇਠਾਂ ਸਵ: ਬੀਬੀ ਗੁਰਬਖਸ਼ ਕੌਰ ਦਾ ਅਤਿੰਮ  ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਨਾਲ ਪਿੰਡ ਢਾਹਾਂ ਵਿਖੇ ਕੀਤਾ ਗਿਆ ਹੈ ।  ਇਸ ਮੌਕੇ ਸ. ਗੁਰਦੀਪ ਸਿੰਘ ਢਾਹਾਂ ਨਾਲ ਦੁੱਖ ਸਾਂਝਾ ਕਰਨ ਲਈ  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਸ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐਸ ਜੀ ਪੀ ਸੀ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ. ਅਮਰਜੀਤ ਸਿੰਘ ਕਲੇਰਾਂ, ਸ.ਜਗਜੀਤ ਸਿੰਘ ਸੋਢੀ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਸ. ਜੋਗਾ ਸਿੰਘ ਲੰਗੇਰੀ, ਸ. ਸੁਖਵਿੰਦਰ ਸਿੰਘ ਮੋਇਲਾ ਵਾਹਿਦਪੁਰ, ਲੰਬੜਦਾਰ ਸਵਰਨਜੀਤ ਸਿੰਘ ਥਾਂਦੀਆਂ, ਸ. ਸੋਹਨ ਸਿੰਘ ਢਾਹਾਂ, ਸ. ਗੁਰਨਾਮ ਸਿੰਘ, ਸ. ਹਰਦਿਆਲ ਸਿੰਘ, ਸ. ਨਿਹਾਲ ਸਿੰਘ, ਸ. ਸੁੱਖਾ ਸਿੰਘ, ਸ. ਗੁਰਮੀਤ ਸਿੰਘ,  ਬੀਬੀ ਰਾਜਵਿੰਦਰ ਕੌਰ (ਪੁੱਤਰੀ), ਬੀਬੀ ਹਰਪ੍ਰੀਤ ਕੌਰ (ਪੁੱਤਰੀ), ਸ. ਹਰਜਿੰਦਰ ਸਿੰਘ ਰਾਜਪੁਰਭਾਈਆਂ,  ਲੰਬੜਦਾਰ ਮਨਮੋਹਨ ਸਿੰਘ, ਭੁਪਿੰਦਰ ਸਿੰਘ, ਸ. ਨਰਿੰਦਰ ਸਿੰਘ, ਪ੍ਰਗਟ ਸਿੰਘ ਚੱਕ ਬਿਲਗਾ, ਪਰਮਜੀਤ ਸਿੰਘ ਢਾਹਾਂ. ਡਾ. ਰਵਿੰਦਰ ਖਜ਼ੂਰੀਆ, ਡਾ. ਪੀ. ਪੀ. ਸਿੰਘ, ਡਾ. ਜਸਦੀਪ ਸਿੰਘ ਸੈਣੀ ਤੋਂ ਇਲਾਵਾ ਸਮੂਹ ਰਿਸ਼ਤੇਦਾਰ, ਮਿੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ। ਸਵ: ਬੀਬੀ ਗੁਰਬਖਸ਼ ਕੌਰ ਜੀ ਨਮਿੱਤ ਅਤਿੰਮ ਅਰਦਾਸ 12 ਮਾਰਚ ਦਿਨ ਸ਼ੁੱਕਰਵਾਰ ਨੂੰ ਪਿੰਡ ਢਾਹਾਂ ਵਿਖੇ ਹੋਵੇਗੀ ।  
ਫੋਟੋ : ਸਾਬਕਾ ਸਰਪੰਚ ਬੀਬੀ ਗੁਰਬਖਸ਼ ਕੌਰ ਧਰਮਪਤਨੀ ਸ.ਗੁਰਦੀਪ ਸਿੰਘ  ਢਾਹਾਂ

Virus-free. www.avast.com