Tuesday, 29 June 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਕੱਟੀ 13 ਸਾਲ ਦੀ ਬੱਚੀ ਦੀ ਜਾਨ ਬਚਾਈ ਗਈ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਕੱਟੀ 13 ਸਾਲ ਦੀ ਬੱਚੀ ਦੀ ਜਾਨ ਬਚਾਈ ਗਈ
ਬੰਗਾ : 29 ਜੂਨ :  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਡਾ. ਮੁਕਲ ਬੇਦੀ ਐਮ ਡੀ ਮੈਡੀਸਨ ਵੱਲੋਂ  ਸੱਪ ਦੀ ਕੱਟੀ ਹੋਈ 13 ਸਾਲ ਦੀ ਬੱਚੀ ਦਾ ਵਧੀਆ ਇਲਾਜ ਕਰਕੇ ਜਾਨ ਬਚਾਈ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਵਿਭਾਗ ਦੇ ਮੁੱਖੀ ਡਾ ਮੁਕਲ ਬੇਦੀ  ਨੇ ਦੱਸਿਆ ਕਿ 13 ਸਾਲ ਦੀ ਬੱਚੀ ਉਮੀਕਾ ਨੂੰ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ ਸੀ । ਜਦੋਂ ਬੱਚੀ ਦੀ ਜਾਂਚ ਕੀਤੀ ਤਾਂ ਟੈਸਟਾਂ ਵਿਚ ਸੱਪ ਦੇ ਕੱਟੇ ਦੇ ਲੱਛਣ ਸਾਹਮਣੇ ਆਏ । ਇਸ ਮੌਕੇ ਮੌਤ ਨਾਲ ਤੜਪਦੀ ਬੱਚੀ ਦੀ ਅਤਿ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਸੱਪ ਦੇ ਕੱਟਣ 'ਤੇ ਇਲਾਜ ਵਾਲੀਆਂ ਖਾਸ ਦਵਾਈਆਂ ਅਤੇ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਸ਼ੁਰੂ ਕੀਤਾ । ਢਾਹਾਂ ਕਲੇਰਾਂ ਹਸਪਤਾਲ ਦੇ ਮਿਹਨਤੀ ਡਾਕਟਰ  ਮੁਕਲ ਬੇਦੀ ਅਤੇ ਮੈਡੀਕਲ ਸਟਾਫ਼ ਨੇ ਦਿਨ ਰਾਤ  ਬੱਚੀ ਉਮੀਕਾ ਦੀ ਵਧੀਆ ਕੇਅਰ ਅਤੇ ਇਲਾਜ ਕਰਕੇ ਬਿਲਕੁੱਲ ਤੰਦਰੁਸਤ ਕਰ ਦਿੱਤਾ ਹੈ । ਡਾ.  ਬੇਦੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ ਸੀ ਯੂ ਅਤੇ ਆਈ ਸੀ ਸੀ ਯੂ ਆਧੁਨਿਕ ਵੈਂਟੀਲੇਟਰ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ ਹਨ, ਜਿੱਥੇ ਸੱਪ ਦੇ ਡੰਗੇ - ਕੱਟੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ ਦਾ ਵਧੀਆ ਇਲਾਜ  ਕੀਤਾ ਜਾ ਸਕਦਾ ਹੈ । ਬੱਚੀ ਮਾਂ ਸੁਰਿੰਦਰ ਕੌਰ ਨੇ ਉਹਨਾਂ ਦੀ ਲਾਡਲੀ ਧੀ ਰਾਣੀ ਉਮੀਕਾ ਦਾ ਵਧੀਆ ਇਲਾਜ ਕਰਕੇ ਉਸਦੀ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਮੁਕਲ ਬੇਦੀ ਅਤੇ ਸਮੂਹ ਸਟਾਫ਼ ਤੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਮੁਕਲ ਬੇਦੀ ਐਮ ਡੀ ਮੈਡੀਸਨ,  ਡਾ. ਸ਼ਰੇਸ ਬਸਰਾ, ‍ ਡਾ. ਬਲਪ੍ਰੀਤ ਸਿੰਘ, ਆਈ ਯੂ ਇੰਚਾਰਜ ਸੋਨੀਆ ਸਿੰਘ, ਨਰਸਿੰਗ ਸਟਾਫ਼ ਜਸਪ੍ਰੀਤ ਕੌਰ, ਕਿਰਨ ਬੇਦੀ ਅਤੇ ਬੱਚੀ ਉਮੀਕਾ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਤੰਦਰੁਸਤ ਬੱਚੀ ਉਮੀਕਾ ਦੀ ਡਾਕਟਰ ਮੁਕਲ ਬੇਦੀ ਅਤੇ ਹਸਪਤਾਲ ਸਟਾਫ਼  ਨਾਲ ਯਾਦਗਾਰੀ ਤਸਵੀਰ

Friday, 25 June 2021

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 426ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 426ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ
ਬੰਗਾ : 25 ਜੂਨ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ  ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲੈਂਦੇ ਹੋਏ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ, ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਉਪਰੰਤ ਗੁਰਮਤਿ ਸਮਾਗਮ ਵਿੱਚ ਭਾਈ ਜੋਗਾ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਮਤਿ ਸਮਾਗਮ ਵਿਚ ਗਿ: ਪਰਮਜੀਤ ਸਿੰਘ ਜੀ ਕਥਾ ਵਾਚਕ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਲਸਾਨੀ ਗੁਰ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 426ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ।  ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਗੁਰਦੀਪ ਸਿੰਘ ਢਾਹਾਂ, ਢਾਡੀ ਨੱਛਤਰ ਸਿੰਘ ਬਿੰਦਰਾ, ਮਹਿੰਦਰਪਾਲ ਸਿੰਘ ਸੁਪਰਡੈਂਟ, ਰਾਜਿੰਦਰਪਾਲ ਸਿੰਘ, ਕਮਲਜੀਤ ਸਿੰਘ, ਦਲਜੀਤ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਸਮੂਹ ਟਰੱਸਟ ਸਟਾਫ, ਹਸਪਤਾਲ ਸਟਾਫ, ਨਰਸਿੰਗ ਕਾਲਜ ਸਟਾਫ਼, ਨਰਸਿੰਗ ਵਿਦਿਆਰਥੀ ਅਤੇ ਸਕੂਲ ਸਟਾਫ਼ ਹਾਜ਼ਰ ਸੀ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।


Thursday, 24 June 2021

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 114 ਸਥਾਪਨਾ ਦਿਵਸ ਮਨਾਇਆ ਗਿਆ

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ  ਵੱਲੋਂ ਬੈਂਕ ਦਾ 114 ਸਥਾਪਨਾ ਦਿਵਸ ਮਨਾਇਆ ਗਿਆ
ਬੰਗਾ: 24 ਜੂਨ  :-   ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਅੱਜ ਬੈਂਕ ਦਾ 114ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਇਸ ਮੌਕੇ ਕਰਵਾਏ ਸਥਾਪਨਾ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੇਕ ਕੱਟਿਆ, ਉਹਨਾਂ ਦਾ ਸਹਿਯੋਗ ਸ. ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਟਰੱਸਟ ਅਤੇ  ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਦਿੱਤਾ। ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਦੇ 114ਵੇਂ ਸਥਾਪਨਾ ਦਿਵਸ ਦੀਆਂ ਸਮੂਹ ਬੈਂਕ ਮੁਲਾਜ਼ਮਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੈਂਕ ਵੱਲੋਂ ਲੋਕਾਂ ਦਿੱਤੀਆਂ ਜਾਂਦੀਆਂ ਵਧੀਆ ਬੈਕਿੰਗ ਸੇਵਾਂਵਾਂ ਦੀ ਭਾਰੀ ਸ਼ਲਾਘਾ ਕੀਤੀ।  ਬੈਂਕ ਦੇ ਸੀਨੀਅਰ ਮੈਨੇਜਰ ਸ੍ਰੀ ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੂੰ 1908 ਵਿਚ ਭਾਈ ਵੀਰ ਸਿੰਘ ਜੀ, ਸਰ ਸੁੰਦਰ ਸਿੰਘ ਮਜੀਠੀਆ ਅਤੇ ਸ. ਤਰਲੋਚਨ ‍ਸਿੰਘ ਜੀ ਨੇ ਗੁਰੂ ਕੀ ਨਗਰੀ ਸ੍ਰੀ ਅੰਮਿਤਸਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ। ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਇਲਾਕੇ ਵਿਚ ਆਪਣੇ ਖਾਤਾ ਧਾਰਕਾਂ ਵਧੀਆ ਬੈਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਸ੍ਰੀ ਬੰਗਾ ਨੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਬੈਂਕ ਦੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਸਮੂਹ ਇਲਾਕਾ ਨਿਵਾਸੀਆਂ ਨੂੰ ਬੈਂਕ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ ਅਤੇ ਬੈਂਕ ਦੇ ਗਾਹਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਟਰੱਸਟ,  ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸ੍ਰੀ ਰਾਜਵੀਰ ਸਿੰਘ ਬੈਂਕ ਅਫਸਰ, ਸ੍ਰੀ ਰਜਤ ਸ਼ਰਮਾ ਬੈਂਕ ਅਫਸਰ, ਮੈਡਮ ਪਵਨਦੀਪ ਬੈਂਕ ਅਫਸਰ, ਸ ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਪ੍ਰੇਮ ਪ੍ਰਕਾਸ਼ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ  ਹਾਜ਼ਰ ਸਨ।
ਫੋਟੋ ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਵੱਲੋਂ ਦਾ 114 ਸਥਾਪਨਾ ਦਿਵਸ ਮਨਾਉਣ ਮੌਕੇ ਮੁਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਨਾਲ ਹਨ ਸ. ਕੁਲਵਿੰਦਰ ਸਿੰਘ ਢਾਹਾਂ,  ਸ੍ਰੀ ਪ੍ਰਸ਼ੋਤਮ ਬੰਗਾ ਬੈਂਕ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਅਤੇ ਹੋਰ ਪਤਵੰਤੇ

Friday, 18 June 2021

ਡਾਕਟਰਾਂ ‘ਤੇ ਹੋ ਰਹੇ ਹਮਲਿਆਂ ਖਿਲਾਫ ਰੋਸ ਪ੍ਰਦਰਸ਼ਨ ਤੇ ਹੜ੍ਹਤਾਲ, ਉ.ਪੀ.ਡੀ. ਸੇਵਾਵਾਂ ਬੰਦ

ਬੰਗਾ : 18 ਜੂਨ - ( ) ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ  ਦੇਸ਼ ਭਰ ਵਿਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਕਰਕੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰਾਂ ਨੇ ਉ.ਪੀ.ਡੀ. ਸੇਵਾਵਾਂ ਬੰਦ ਰੱਖੀਆਂ ਅਤੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਰ ਵਿਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਕਰਕੇ  ਪੂਰੇ ਦੇਸ਼ ਵਿਚ ਅੱਜ ਰੋਸ ਪ੍ਰਦਰਸ਼ਨ ਕਰਨ ਐਲਾਨ ਕੀਤਾ ਸੀ । ਕਿਉਂਕਿ ਪਿਛਲੇ ਦੋ ਹਫ਼ਤਿਆਂ ਵਿਚ ਅਸਾਮ, ਬਿਹਾਰ, ਪੱਛਮੀ ਬੰਗਾਲ, ਦਿੱਲੀ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕਈ ਹੋਰ ਰਾਜਾਂ ਵਿਚ ਡਾਕਟਰਾਂ 'ਤੇ ਵੱਡੇ ਹਮਲੇ ਹੋਏ ਹਨ। ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਨਾਲ ਸਮੂਹ ਡਾਕਟਰ "ਯੋਧਿਆਂ ਦੀ ਰੱਖਿਆ ਕਰੋ" (Save the Saviors) ਦੇ ਨਾਅਰੇ ਨਾਲ ਹਮਲਿਆਂ ਨੂੰ ਰੋਕਣ ਦੀ ਮੰਗ ਕਰਨਗੇ । ਡਾ ਖਜ਼ੂਰੀਆ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਅਨੇਕਾਂ ਡਾਕਟਰਾਂ ਨੇ ਆਪਣੀ ਜਾਨ ਗੁਆਈ, ਪਰ ਇਸਦੇ ਬਾਵਜੂਦ ਵੀ ਦੇਸ਼ ਦੇ ਸਾਰੇ ਡਾਕਟਰ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਿਮਾਰ ਲੋਕਾਂ ਦਾ ਇਲਾਜ ਕਰ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਸਰਕਾਰ ਸਾਰੇ ਡਾਕਟਰਾਂ ਅਤੇ ਹਸਪਤਾਲਾਂ ਨੂੰ ਸੁਰੱਖਿਆ ਦੇਵੇ।  ਦੇਸ਼ ਭਰ ਵਿਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਉ.ਪੀ.ਡੀ. ਸੇਵਾਵਾਂ ਬੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ , ਡਾ ਜਸਦੀਪ ਸਿੰਘ ਸੈਣੀ ਐਮ.ਸੀ.ਐਚ., ਡਾ. ਮੁਕਲ ਬੇਦੀ ਐਮ.ਡੀ, ਡਾ. ਪੀ. ਪੀ. ਸਿੰਘ ਐਮ.ਐਸ., ਡਾ. ਮਹਿਕ ਅਰੋੜਾ ਐਮ.ਐਸ., ਡਾ. ਗੁਰਸਵਰੀਨ ਕੌਰ ਕਾਹਲੋ ਐਮ ਦੀ, ਡਾ ਰਾਹੁਲ ਗੋਇਲ ਐਮ.ਡੀ., ਡਾ. ਦੀਪਕ ਦੁੱਗਲ ਐਮ ਡੀ, ਡਾ.ਚਾਂਦਨੀ ਬੱਗਾ ਐਮ ਐਸ, ਡਾ. ਸੁਰੇਸ਼ ਬਸਰਾ ਅਤੇ ਹੋਰ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ। ਵਰਣਨਯੋਗ ਹੈ ਅੱਜ ਡਾਕਟਰਾਂ ਦੀ ਇਸ ਹੜਤਾਲ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰਜੈਂਸੀ ਅਤੇ ਆਈ. ਸੀ .ਯੂ. ਸੇਵਾਵਾਂ ਲਗਾਤਾਰ ਚੱਲਦੀਆਂ ਰਹੀਆਂ ।
ਫੋਟੋ ਕੈਪਸ਼ਨ :- ਰੋਸ ਪ੍ਰਦਰਸ਼ਨ ਕਰਦੇ ਹੋਏ ਡਾਕਟਰ ਸਾਹਿਬਾਨ

Monday, 14 June 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਰੋਗਾਂ ਦੀ ਉ ਪੀ ਡੀ ਸੇਵਾ 16 ਜੂਨ ਦਿਨ ਬੁੱਧਵਾਰ ਤੋਂ ਆਰੰਭ

ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਆਸਥਾ ਖੋਸਲਾ ਕਰਨਗੇ ਮਰੀਜ਼ਾਂ ਦਾ ਇਲਾਜ
ਬੰਗਾ : 14 ਜੂਨ :- (  )  ਪਿਛਲੇ ਚਾਰ ਦਹਾਕਿਆਂ ਤੋਂ ਇਲਾਕੇ ਵਿਚ ਮੈਡੀਕਲ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਚਮੜੀ ਦੇ ਰੋਗਾਂ ਦੇ ਇਲਾਜ ਦੀ ਹਫਤਾਵਾਰੀ ਉ.ਪੀ.ਡੀ. ਸੇਵਾ 16 ਜੂਨ ਦਿਨ ਬੁੱਧਵਾਰ ਤੋਂ ਆਰੰਭ ਹੋ ਰਹੀ ਹੈ । ਜਿਸ ਵਿੱਚ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਆਸਥਾ ਖੋਸਲਾ ਐਮ. ਡੀ. ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦਾ ਤਸੱਲੀਬਖਸ਼ ਚੈਕਐਪ ਤੇ ਵਧੀਆ ਇਲਾਜ ਕਰਨਗੇ। ਡਾਕਟਰ ਆਸਥਾ ਖੋਸਲਾ ਚਮੜੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਜਿਵੇਂ ਚਮੜੀ ਦੀ ਐਲਰਜੀ, ਫੁਲਵਹਿਰੀ (ਸਫੈਦ ਦਾਗ) ਦਾ ਇਲਾਜ, ਔਰਤਾਂ ਦੇ ਚਿਹਰੇ ਦੇ ਅਣਚਾਹੇ ਵਾਲਾਂ ਦਾ ਇਲਾਜ, ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵਿਸ਼ੇਸ਼ ਇਲਾਜਾਂ ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ  ਫਿੰਸੀਆਂ ਅਤੇ ਆਇਲੀ ਸਕਿਨ ਦਾ ਇਲਾਜ, ਪੁਰਾਣੇ ਚਰਮ ਰੋਗ,  ਚੰਬਲ, ਮੋਹਕੇ,  ਸੱਟਾਂ ਦੇ ਨਿਸ਼ਾਨ, ਫੋੜੇ-ਫਿੰਸੀਆਂ ਦਾ ਇਲਾਜ, ਹਰ ਤਰ੍ਹਾਂ ਦੀ ਖਾਰਸ਼, ਫੰਗਲ ਇੰਨਫੈਕਸ਼ਨ, ਧੱਫ਼ੜਾਂ ਦਾ ਇਲਾਜ, ਸਿਰ ਦੇ ਵਾਲਾਂ ਦੇ ਝੜਨ/ਡਿੱਗਣ ਦਾ ਇਲਾਜ ਤੋਂ ਇਲਾਵਾ ਲੇਜ਼ਰ ਥੈਰਾਪੀ ਨਾਲ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ।
ਫੋਟੋ :  ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਆਸਥਾ ਖੋਸਲਾ  ਐਮ. ਡੀ.  

Saturday, 12 June 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਬਾਪੂ ਨਿਰਮਲ ਸਿੰਘ ਦੇ ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਬਦਲੀ ਕੀਤੇ ਗਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਬਾਪੂ ਨਿਰਮਲ ਸਿੰਘ ਦੇ ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਬਦਲੀ ਕੀਤੇ ਗਏ
ਬੰਗਾ : 12 ਜੂਨ ( )   ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਗੋਡਾ, ਮੋਢਾ ਅਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ ਡਾਕਟਰ) ਨੇ ਪਿੰਡ ਬਾਲੋਂ ਦੇ ਬਾਪੂ ਨਿਰਮਲ ਸਿੰਘ (ਉਮਰ 65 ਸਾਲ) ਦੇ ਦੋਵੇਂ  ਗੋਡੇ ਇਕੱਠੇ  ਸਫਲਤਾ ਪੂਰਬਕ ਬਦਲੀ ਕੀਤੇ ਹਨ । ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ . ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ) ਨੇ ਦੱਸਿਆ  ਕਿ ਬਾਪੂ ਨਿਰਮਲ ਸਿੰਘ ਦੇ ਦੋਵੇਂ ਗੋਡੇ ਖਰਾਬ ਹੋਣ ਕਰਕੇ ਲੱਤਾਂ ਵੀ ਵਿੰਗੀਆਂ ਹੋ ਗਈਆਂ ਸਨ।  ਜਿਸ ਕਰਕੇ ਸ. ਨਿਰਮਲ ਸਿੰਘ ਨੂੰ  ਬਹੁਤ ਸਰੀਰਿਕ ਮੁਸ਼ਕਲਾਂ ਅਤੇ ਦਰਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਹੁਣ  ਇਸ ਨਵੀਂ ਤਕਨੀਕ ਨਾਲ ਦੋਵੇਂ ਗੋਡੇ ਇਕੱਠੇ ਬਦਲੀ ਕਰਨ ਉਪਰੰਤ ਬਾਪੂ ਨਿਰਮਲ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹਨ, ਆਪਣੇ ਆਪ  ਰੋਜ਼ਾਨਾ ਦੇ ਸਾਰੇ ਕੰਮ ਕਾਰ ਕਰ ਸਕਦੇ ਹਨ । ਇਸ ਮੌਕੇ ਬਾਪੂ ਨਿਰਮਲ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਦੋਵੇਂ ਗੋਡੇ ਖਰਾਬ ਹੋਣ ਕਰਕੇ ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਸਨ ।  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਐਮ. ਐਸ. ਨੂੰ ਜਦੋਂ ਆਪਣੇ ਗੋਡਿਆਂ ਦੀ ਸਮੱਸਿਆ/ਬਿਮਾਰੀ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਚੈੱਕਐੱਪ ਕੀਤਾ । ਡਾ. ਸਾਹਿਬ ਨੇ ਗੋਡਿਆਂ ਦੇ ਇਲਾਜ ਅਤੇ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਮੈਂ ਤੰਦਰੁਸਤ ਹੋਣ ਲਈ ਦੋਵੇਂ ਖਰਾਬ ਗੋਡਿਆਂ ਦੇ ਜੋੜ ਬਦਲਣ ਦਾ ਅਪਰੇਸ਼ਨ ਕਰਵਾਇਆ ਹੈ । ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਉਹ ਬਹੁਤ ਖੁਸ਼ ਹਨ ਤੇ ਬਿਲਕੁੱਲ ਠੀਕ ਹਨ । ਇਸ ਮੌਕੇ ਬਾਪੂ ਨਿਰਮਲ ਸਿੰਘ ਨੇ ਡਾਕਟਰ ਸਾਹਿਬਾਨ ਅਤੇ ਹਸਪਤਾਲ ਸਟਾਫ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਡਾ.ਰਵਿੰਦਰ ਖਜ਼ੂਰੀਆ ਐਮ.ਐਸ. (ਜੋੜ ਬਦਲਣ ਦੇ ਮਾਹਿਰ), ਸਮੂਹ ਮੈਡੀਕਲ ਸਟਾਫ ਤੋਂ ਇਲਾਵਾ ਬਾਪੂ ਨਿਰਮਲ ਸਿੰਘ ਦਾ ਬੇਟਾ ਅਮਰਜੀਤ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਡਾਕਟਰ ਰਵਿੰਦਰ ਖਜ਼ੂਰੀਆ ਅਤੇ ਸਮੂਹ ਸਟਾਫ਼ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਬਾਪੂ ਨਿਰਮਲ ਸਿੰਘ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100% ਨਤੀਜਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100% ਨਤੀਜਾ
ਬੰਗਾ : 12 ਜੂਨ ( ) ਪੰਜਾਬ ਦੇ ਪ੍ਰਸਿੱਧ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ. ਐਨ. ਐਮ. ਨਰਸਿੰਗ ਪਹਿਲਾ ਸਾਲ ਦਾ ਨਤੀਜਾ ਸ਼ਾਨਦਾਰ 100% ਆਇਆ ਹੈ। ਇਹ  ਜਾਣਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਮੀਡੀਆ ਨੂੰ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਕਲਾਸ ਦੀ ‍ਵਿਦਿਆਰਥਣ ਅੰਮ੍ਰਿਤਪਾਲ ਕੌਰ ਢਿੱਲੋਂ ਪੁੱਤਰੀ ਸ. ਹਰਦੇਵ ਸਿੰਘ ਢਿੱਲੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਗੁਰਪ੍ਰੀਤ  ਕੌਰ ਸੈਣੀ ਪੁੱਤਰੀ ਸ. ਸੁਖਦੀਪ ਸਿੰਘ ਸੈਣੀ ਨੇ ਦੂਜਾ ਸਥਾਨ ਅਤੇ ਸੁਨੈਨਾ ਪੁੱਤਰੀ ਸ੍ਰੀ ਅਸ਼ੋਕ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟੀਆਂ ਵੱਲੋਂ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਹਨ । ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਜਗਜੀਤ ਸਿੰਘ ਸੋਢੀ ਮੈਂਬਰ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਸੁਰਿੰਦਰ ਕੌਰ, ਮੈਡਮ ਰਾਬੀਆ ਹਾਟਾ, ਮੈਡਮ ਸਖਵਿੰਦਰ  ਕੌਰ ਅਤੇ ਮੈਡਮ ਹਰਪ੍ਰੀਤ ਕੌਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :- ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. (ਪਹਿਲਾ ਸਾਲ) ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ