Friday, 16 July 2021

ਢਾਹਾਂ ਕਲੇਰਾਂ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨੇ ਡੇਢ ਸਾਲ ਦੀ ਬੱਚੀ ਪ੍ਰਨੀਤ ਦੇ ਸਿਰ ਤੇ ਲੱਗੀ ਬਹੁਤ ਗੰਭੀਰ ਸੱਟ ਦਾ ਸਫਲ ਅਪਰੇਸ਼ਨ ਕਰਕੇ ਬੱਚੀ ਦਾ ਜੀਵਨ ਬਚਾਇਆ ਗਿਆ

ਫੋਟੋ ਕੈਪਸ਼ਨ : ਤੰਦਰੁਸਤ ਬੱਚੀ ਪ੍ਰਨੀਤ ਨਾਲ ਯਾਦਗਾਰੀ ਤਸਵੀਰ ਵਿਚ ਡਾਕਟਰ ਜਸਦੀਪ ਸਿੰਘ ਸੈਣੀ, ਡਾ ਗੁਰਸਵਰੀਨ ਕੌਰ ਕਾਹਲੋ ਅਤੇ ਸਮੂਹ ਸਟਾਫ਼ 
ਬੰਗਾ : 16 ਜੁਲਾਈ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ ਜਸਦੀਪ ਸਿੰਘ ਸੈਣੀ, ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਅਤੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਟੀ. ਅਗਰਵਾਲ ਦੀ ਮੈਡੀਕਲ ਟੀਮ ਨੇ ਸਿਰਫ ਡੇਢ ਕੁ ਸਾਲ ਦੀ ਨਿੱਕੀ ਬੱਚੀ ਪ੍ਰਨੀਤ ਕੌਰ ਦੇ ਸਿਰ ਤੇ ਲੱਗੀ ਬਹੁਤ ਗੰਭੀਰ ਸੱਟ ਦਾ ਸਫਲ ਅਪਰੇਸ਼ਨ ਕਰਕੇ ਉਸਦਾ ਜੀਵਨ ਬਚਾਇਆ ਗਿਆ ਹੈ । ਬੱਚੀ ਦੇ ਪਿਤਾ ਬਲਜਿੰਦਰ ਕੁਮਾਰ ਅਨੁਸਾਰ ਘਰ ਵਿਚ ਖੇਡਦੇ ਵੇਲੇ  ਬੱਚੀ ਪ੍ਰਨੀਤ ਡਿੱਗ ਪਈ ਸੀ ਅਤੇ ਉਸਦੇ ਸਿਰ ਤੇ ਸੱਟ ਲੱਗਣ ਨਾਲ ਬੱਚੀ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ । ਉਹ ਆਪਣੀ ਧੀ ਨੂੰ ਜਲੰਧਰ ਦੇ ਇੱਕ ਵੱਡੇ ਹਸਪਤਾਲ ਵਿਚ ਇਲਾਜ ਕਰਵਾਉਣ ਲੈ ਗਏ ਜਿੱਥੇ ਕਾਫੀ ਦਿਨ ਦਾਖਲ ਰਹੇ ਪਰ ਬੱਚੀ ਪ੍ਰਨੀਤ ਦੀ ਸੱਟ ਨੂੰ ਕੋਈ ਫਰਕ ਨਹੀਂ ਪਿਆ, ਪਰ ਬਹੁਤ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ। ਸਿਰ ਦੀ ਸੱਟ ਕਰਕੇ ਬੱਚੀ ਪ੍ਰਨੀਤ ਦੀ ਇੱਕ ਅੱਖ ਵੀ ਬਾਹਰ ਆਣ ਲੱਗ ਪਈ ਸੀ । ਫਿਰ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਧੀ ਪ੍ਰਨੀਤ ਨੂੰ ਇਲਾਜ ਲਈ ਲਿਆਂਦਾ।  ਇੱਥੇ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਨਿਊਰੋਸਰਜਨ ਨੇ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਬੱਚੀ ਦੇ ਸਿਰ ਤੇ ਸੱਟ ਲੱਗਣ ਕਰਕੇ ਸਿਰ ਦੀ ਰੱਖਿਆ ਕਰਨ ਵਾਲੀ ਹੱਡੀ ਟੁੱਟ ਗਈ ਅਤੇ ਇੱਕ ਅੱਖ ਦੇ ਬਾਹਰ ਨਿਕਲਣ ਕਰਕੇ ਬੱਚੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਅਤੇ ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਤੇ ਅਧਾਰਿਤ ਵਿਸ਼ੇਸ਼ ਟੀਮ ਵੱਲੋਂ ਬੱਚੀ ਦੇ ਵਧੀਆ ਇਲਾਜ ਲਈ ਲਈ ਪੂਰੀ ਪਲੈਨਿੰਗ ਕੀਤੀ ਗਈ । ਤਿੰਨਾਂ ਮਾਹਿਰ ਡਾਕਟਰ ਦੀ ਟੀਮ ਵੱਲੋਂ ਡੇਢ ਸਾਲ ਦੀ ਬੱਚੀ ਪ੍ਰਨੀਤ ਦਾ ਸਫਲ ਅਪਰੇਸ਼ਨ ਕਰਨ ਉਪਰੰਤ ਪੂਰਾ ਧਿਆਨ ਪੂਰਬਕ ਇਲਾਜ ਕੀਤਾ ਗਿਆ । ਬਹੁਤ ਵੱਡੇ ਸਫਲ ਅਪਰੇਸ਼ਨ ਅਤੇ ਮਾਹਿਰ ਡਾਕਟਰਾਂ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਅਤੇ ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਦੇ ਸ਼ਾਨਦਾਰ ਇਲਾਜ ਸਦਕਾ ਹੁਣ ਬੱਚੀ ਪ੍ਰਨੀਤ ਕੌਰ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਵੰਡ ਰਹੀ ਹੈ । ਪ੍ਰਨੀਤ ਕੌਰ ਦੇ ਪਿਤਾ ਬਲਜਿੰਦਰ ਕੁਮਾਰ ਨੇ ਸਮੂਹ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ਼ ਦਾ ਉਹਨਾਂ ਦੀ ਲਾਡਲੀ ਧੀ ਪ੍ਰਨੀਤ ਕੌਰ ਦਾ ਵਧੀਆ ਅਪਰੇਸ਼ਨ ਅਤੇ ਵਧੀਆ ਇਲਾਜ ਕਰਕੇ ਉਸ ਦੀ ਜਾਨ ਬਚਾ ਕੇ ਪਰਿਵਾਰ ਵਿਚ ਖੁਸ਼ੀਆਂ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਗੁਰਸਵਰੀਨ ਕੌਰ ਕਾਹਲੋਂ ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ ਅਤੇ ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਮਾਹਿਰ, ਸਮੂਹ ਨਰਸਿੰਗ ਅਤੇ ਉ ਟੀ ਸਟਾਫ਼ ਅਤੇ ਬੱਚੇ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ ।

Saturday, 3 July 2021

ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਦੀ ਫਰੀ ਉ ਪੀ ਡੀ ਸੇਵਾ 8 ਤੇ 9 ਜੁਲਾਈ ਨੂੰ ਹੋਵੇਗੀ

ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਦੀ
ਫਰੀ ਉ ਪੀ ਡੀ ਸੇਵਾ  8 ਤੇ 9 ਜੁਲਾਈ ਨੂੰ ਹੋਵੇਗੀ

ਬੱਚਿਆਂ ਦਾ ਹੋਵੇਗਾ ਫਰੀ ਚੈੱਕਐੱਪ ਅਤੇ ਮਿਲਣਗੀਆਂ ਫਰੀ ਦਵਾਈਆਂ
ਬੰਗਾ : 3 ਜੁਲਾਈ :- ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਬੱਚਿਆਂ ਦੇ ਵਿਭਾਗ ਵਿਚ ਫਰੀ ਉ ਪੀ ਡੀ ਸੇਵਾ 8 ਜੁਲਾਈ ਅਤੇ 9 ਜੁਲਾਈ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਵੇਗੀ । ਜਿਸ ਵਿਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਵੱਲੋਂ ਬੱਚਿਆਂ ਦਾ ਫਰੀ ਚੈੱਕਅੱਪ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਮਿਲਣਗੀਆਂ। ਇਹ ਜਾਣਕਾਰੀ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਬਿਮਾਰ ਬੱਚਿਆਂ ਦੀ ਮਦਦ ਕਰਨ ਲਈ ਬੱਚਿਆਂ ਦੇ ਵਿਭਾਗ ਦੀ ਉ ਪੀ ਡੀ ਸੇਵਾ ਮਿਤੀ 08 ਜੁਲਾਈ  ਦਿਨ ਵੀਰਵਾਰ ਅਤੇ 09 ਜੁਲਾਈ ਦਿਨ ਸ਼ੁੱਕਰਵਾਰ ਨੂੰ ਫਰੀ ਕੀਤੀ ਜਾ ਰਹੀ ਹੈ। ਜਿਸ ਵਿਚ ਬੱਚਿਆਂ ਦੀ ਰਜਿਟਰੇਸ਼ਨ ਫਰੀ ਕੀਤੀ ਜਾਵੇਗੀ । ਇਸ ਮੌਕੇ ਬੱਚਿਆਂ ਦਾ ਐਚ ਬੀ ਟੈਸਟ ਫਰੀ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਦਵਾਈਆਂ ਵੀ ਫਰੀ ਪ੍ਰਦਾਨ ਕੀਤੀਆਂ ਜਾਣਗੀਆਂ। ਲੈਬੋਟਰੀ ਟੈਸਟਾਂ ਵਿਚ ਵੀ 25% ਦੀ ਛੋਟ ਦਿੱਤੀ ਜਾਵੇਗੀ। ਸ. ਕਾਹਮਾ ਨੇ ਇਲਾਕੇ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਢਾਹਾਂ ਕਲੇਰਾਂ ਹਸਪਤਾਲ ਵਿਖੇ 08 ਤੇ 09 ਜੁਲਾਈ ਨੂੰ ਹੋ ਰਹੀ ਬੱਚਿਆਂ ਦੀ ਫਰੀ ਉ ਪੀ ਡੀ ਸੇਵਾ ਦਾ ਲਾਭ ਪ੍ਰਾਪਤ ਕਰਨ।  ਇਸ ਮੌਕੇ ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਐਂਡ ਐਜ਼ੂਕੇਸ਼ਨਲ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ. ਗੁਰਸਵਰੀਨ ਕੌਰ ਕਾਹਲੋ ਐਮ ਡੀ (ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ) ਹਾਜ਼ਰ ਸਨ ।  
ਫੋਟੋ ਕੈਪਸ਼ਨ :  8 ਤੇ 9 ਜੁਲਾਈ ਨੂੰ ਹੋ ਰਹੀ ਬੱਚਿਆਂ ਦੀ ਫਰੀ ਉ ਪੀ ਡੀ ਸੇਵਾ  ਬਾਰੇ ਜਾਣਕਾਰੀ ਦਿੰਦੇ ਹਸਪਤਾਲ ਪ੍ਰਬੰਧਕ

Thursday, 1 July 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 07 ਸਾਲ ਦੇ ਨਿੱਕੇ ਦਿਲਸ਼ਾਨ ਦੀ ਜਾਨ ਬਚਾਈ ਗਈ

ਫੋਟੋ ਕੈਪਸ਼ਨ : ਸਿਹਤਯਾਬ ਬੱਚੇ ਦਿਲਸ਼ਾਨ ਸਿੰਘ ਨਾਲ ਤਸਵੀਰ ਕਰਵਾਉਂਦੇ ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਮੈਡੀਕਲ ਸਟਾਫ, ਇਨਸੈੱਟ ਵਿਚ:- ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ ਦੀ ਬੱਚੇ ਨਾਲ ਯਾਦਗਾਰੀ ਤਸਵੀਰ

ਬੰਗਾ : 01 ਜੁਲਾਈ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਸੱਟ ਲੱਗਣ ਨਾਲ 07 ਸਾਲਾਂ ਦੇ ਬੱਚੇ ਦਿਲਸ਼ਾਨ ਸਿੰਘ ਦੇ ਖਰਾਬ ਹੋ ਗਏ ਗੁਰਦੇ ਨੂੰ ਵੱਡੇ ਅਪਰੇਸ਼ਨ ਨਾਲ ਕੱਢ ਕੇ ਜਾਨ ਬਚਾਉਣ ਦਾ ਸਮਾਚਾਰ ਹੈ । ਇਸ ਸਬੰਧੀ ਡਾ. ਪੀ. ਪੀ. ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰਜੈਂਸੀ ਵਿਚ 7 ਸਾਲ ਦਾ ਬੱਚਾ ਦਿਲਸ਼ਾਨ ਸਿੰਘ ਸਪੁੱਤਰ ਮੁਖਤਿਆਰ ਸਿੰਘ ਗੰਭੀਰ ਹਾਲਤ ਵਿਚ ਦਾਖਲ ਹੋਇਆ। ਪਰਿਵਾਰ ਅਨੁਸਾਰ ਘਰ ਵਿਚ ਖੇਤੀਬਾੜੀ ਵਾਲਾ ਇੱਕ ਸੰਦ ਦਿਲਸ਼ਾਨ 'ਤੇ ਖੇਡਦੇ ਵੇਲੇ ਡਿੱਗ ਪਿਆ  ਸੀ ਜਿਸ ਕਰਕੇ ਬਾਂਹ ਤੇ ਸੱਟ ਲੱਗ ਗਈ। ਉਸ ਦੀ ਬਾਂਹ ਫਰੈਕਚਰ ਹੋਣ ਕਾਰਨ ਨੇੜੇ ਦੇ ਇੱਕ ਹਸਪਤਾਲ ਤੋਂ ਪਲਸਤਰ ਕਰਵਾ ਲਿਆ। ਪਰ ਬੱਚੇ ਦੇ ਪੇਟ 'ਤੇ ਲੱਗੀ ਵਾਲੀ ਸੱਟ ਵੱਲ ਕਿਸੇ ਧਿਆਨ ਨਹੀਂ ਕੀਤਾ। ਜਦੋਂ ਬੱਚੇ ਦਿਲਸ਼ਾਨ ਦੀ ਜ਼ਿਆਦਾ ਤਕਲੀਫ਼ ਦੇਖੀ ਤਾਂ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਲਿਆਂਦਾ ਅਤੇ ਅਮਰਜੈਂਸੀ ਵਿਚ ਦਾਖਲ ਕਰਵਾਇਆ। ਦਰਦਾਂ ਨਾਲ ਬੱਚੇ ਦਾ ਬੁਰਾ ਹਾਲ ਸੀ ਅਤੇ ਪੇਟ ਫੁੱਲਣ ਨਾਲ ਹਾਲਤ ਬਹੁਤ ਗੰਭੀਰ ਹੋ ਚੁੱਕੀ ਸੀ। ਡਾ. ਪੀ. ਪੀ. ਸਿੰਘ ਨੇ ਦੱਸਿਆ  ਕਿ ਜਾਂਚ ਅਤੇ ਪੇਟ ਦੇ ਸਕੈਨ ਵਿਚ ਪਤਾ ਲੱਗਾ ਕਿ ਖੇਤੀਬਾੜੀ ਸੰਦ ਦੇ ਭਾਰ ਪੈਣ ਨਾਲ ਪੇਟ ਵਿਚ ਅੰਦਰੂਨੀ ਸੱਟ ਲੱਗਣ ਕਰਕੇ ਬੱਚੇ  ਦਾ ਖੱਬਾ ਗੁਰਦਾ ਫਿਸ ਚੁੱਕਾ ਸੀ ਅਤੇ ਉਸ ਦਾ ਸਾਰਾ ਖੂਨ ਪੇਟ ਵਿਚ ਫੈਲ ਰਿਹਾ ਹੈ। ਬੱਚੇ  ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੇਟ ਵਿਚ ਫਿਸ ਚੁੱਕੇ ਖਰਾਬ ਗੁਰਦੇ ਅਤੇ ਪੇਟ ਵਿਚ ਫੈਲੀ ਇਨਫੈਕਸ਼ਨ/ਖੂਨ ਨੂੰ ਇੱਕ ਵੱਡੇ ਅਪਰੇਸ਼ਨ ਰਾਹੀਂ ਬਾਹਰ ਕੱਢਿਆ ਗਿਆ। ਅਪਰੇਸ਼ਨ ਉਪਰੰਤ ਹੁਣ ਇਹ ਨੰਨਾ ਮੁੰਨਾ ਦਿਲਸ਼ਾਨ ਸਿੰਘ ਬਿਲਕੁੱਲ ਠੀਕ ਹੈ। ਡਾ. ਪੀ. ਪੀ. ਸਿੰਘ  ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜੋ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਪਰ ਇਸ ਦੇ ਨਾਲ ਹੀ ਪ੍ਰਮਾਤਮਾ ਨੇ ਸਰੀਰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਜੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ  ਵਧੀਆ ਤੇ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ ਤਰ੍ਹਾਂ ਦੇ ਆਧੁਨਿਕ ਇਲਾਜ ਪ੍ਰਬੰਧ ਹਨ। ਇਸ ਮੌਕੇ ਬੱਚੇ ਦੀ ਮਾਂ ਬਲਬੀਰ ਕੌਰ ਨੇ ਉਸ ਦੇ ਪੁੱਤਰ ਦਿਲਸ਼ਾਨ ਸਿੰਘ ਦਾ ਵਧੀਆ ਅਪਰੇਸ਼ਨ/ਇਲਾਜ ਕਰਕੇ ਬੱਚੇ ਦੀ ਜਾਨ ਬਚਾਉਣ ਲਈ ਡਾ. ਪੀ. ਪੀ. ਸਿੰਘ ਅਤੇ ਸਮੂਹ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾਕਟਰ ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ), ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਮਾਹਿਰ), ਸਮੂਹ ਸਟਾਫ਼ ਅਤੇ ਬੱਚੇ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸਿਹਤਯਾਬ ਬੱਚੇ ਦਿਲਸ਼ਾਨ ਸਿੰਘ ਨਾਲ ਤਸਵੀਰ ਕਰਵਾਉਂਦੇ ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਮੈਡੀਕਲ ਸਟਾਫ, ਇਨਸੈੱਟ ਵਿਚ:- ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ ਦੀ ਬੱਚੇ ਨਾਲ ਯਾਦਗਾਰੀ ਤਸਵੀਰ

Virus-free. www.avast.com