Thursday, 28 October 2021

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਲੜਕੇ) ਅੰਡਰ-15 ਸਾਲ ਲਈ ਚੋਣ ਹੋਈ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ 
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ
ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਲੜਕੇ) ਅੰਡਰ-15 ਸਾਲ ਲਈ ਚੋਣ ਹੋਈ

ਬੰਗਾ : 28 ਅਕਤੂਬਰ: - (     )  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ  ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿਪ ਫਰੀ ਸਟਾਈਲ (ਲੜਕੇ) ਅੰਡਰ-15 ਸਾਲ 2021 ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ ਚੋਣ ਕੀਤੀ ਗਈ ਹੈ। ਇਹਨਾਂ ਪਹਿਲਵਾਨਾਂ ਦੀ ਚੋਣ ਸ੍ਰੀ ਜਰਨੈਲ ਸੋਂਧੀ ਪ੍ਰਧਾਨ ਕੁਸ਼ਤੀ ਐਸ਼ੋਸ਼ੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਸੁਖਦੇਵ ਸਿੰਘ ਰਾਣੂੰ ਸੈਕਟਰੀ, ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ  ਅਤੇ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ ਕੁਸ਼ਤੀ ਕੋਚ ਦੀ ਨਿਗਰਾਨੀ ਹੇਠ ਹੋਈ। ਇਹ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿਪ ਫਰੀ ਸਟਾਈਲ (ਲੜਕੇ) ਉਮਰ ਵਰਗ 15 ਸਾਲ ਜਿਲ੍ਹਾ ਮਾਨਸਾ ਵਿਖੇ 31 ਅਕਤੂਬਰ 2021 ਦਿਨ ਐਤਵਾਰ ਨੂੰ ਹੋ ਰਹੀ ਹੈ।  
            ਇਸ ਮੌਕੇ ਸ੍ਰੀ ਸੁਖਦੇਵ ਸਿੰਘ ਰਾਣੂੰ ਸੈਕਟਰੀ ਕੁਸ਼ਤੀ ਐਸ਼ੋਸ਼ੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਚੁਣੇ ਪਹਿਲਵਾਨਾਂ ਨੂੰ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਦਾ ਨਾਮ ਰੋਸ਼ਨ ਕਰਨ ਪ੍ਰੇਰਿਤ ਕੀਤਾ ਅਤੇ ਸਫਲਤਾ ਲਈ ਆਪਣਾ ਅਸ਼ੀਰਵਾਦ ਵੀ ਦਿੱਤਾ। ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਇਲਾਕੇ ਨੌਜਵਾਨਾਂ ਨੂੰ ਫਰੀ ਕੁਸ਼ਤੀ ਟਰੇਨਿੰਗ ਦੇਣ ਦੇ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਦੀ ਟੀਮ ਲਈ 38 ਕਿਲੋ ਭਾਰ ਵਰਗ ਵਿਚ ਯੁਵਰਾਜ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ, 41ਕਿਲੋ ਭਾਰ ਵਰਗ ਵਿਚ ਰਹਿਮ ਅਲੀ ਪੁੱਤਰ ਮੱਖਣ ਪਿੰਡ ਹੱਪੋਵਾਲ, 44 ਕਿਲੋਭਾਰ ਵਰਗ ਵਿਚ ਤਨੁਜ ਪੁੱਤਰ ਰਾਕੇਸ਼ ਕੁਮਾਰ ਪਿੰਡ ਮੁਕੰਦਪੁਰ, 48 ਕਿਲੋਭਾਰ ਵਰਗ ਵਿਚ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਉਂ, 52 ਕਿਲੋ ਭਾਰ ਵਰਗ ਵਿਚ ਯੁਵਰਾਜ ਪੁੱਤਰ ਰਾਜ ਕੁਮਾਰ ਪਿੰਡ ਮਜਾਰੀ, 57 ਕਿਲੋ ਭਾਰ ਵਰਗ ਵਿਚ ਹਰਮਨ ਸਿੰਘ ਪੁੱਤਰ ਜਸਬੀਰ ਸਿੰਘ ਪਿੰਡ ਫਰਾਲਾ, 62 ਕਿਲੋ ਭਾਰ ਵਰਗ ਵਿਚ ਲਾਲ ਹੁਸੈਨ ਪੁੱਤਰ ਰੋਸ਼ਨ ਦੀਨ ਪਿੰਡ ਹੱਪੋਵਾਲ, 68 ਕਿਲੋ ਭਾਰ ਵਰਗ ਵਿਚ ਪ੍ਰਿੰਸ ਬਸਰਾ ਪੁੱਤਰ ਅਵਤਾਰ ਚੰਦ ਪਿੰਡ ਮੁੰਨਾ, 75 ਕਿਲੋ ਭਾਰ ਵਰਗ ਵਿਚ ਗੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸਾਧਪੁਰ, 85 ਕਿਲੋ ਭਾਰ ਵਰਗ ਵਿਚ ਗੁਰਸਹਿਜਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਪਿੰਡ ਕੰਗਰੌੜ ਦੀ ਚੋਣ ਕੀਤੀ ਗਈ ਹੈ।  ਇਹਨਾਂ ਟਰਾਇਲਾਂ ਵਿਚ ਚੁਣੇ ਇਹਨਾਂ 10 ਪਹਿਲਵਾਨਾਂ ਨੇ ਵਧੀਆ ਤਕਨੀਕ ਨਾਲ ਕੁਸ਼ਤੀ ਖੇਡ ਕੇ ਜ਼ਿਲ੍ਹਾ ਪੱਧਰੀ ਕੁਸ਼ਤੀ ਟੀਮ ਵਿਚ ਆਪਣਾ ਸਥਾਨ ਪੱਕਾ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਲੱਬ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਹ ਕੁਸ਼ਤੀ ਟੀਮ ਸ੍ਰੀ ਬਲਬੀਰ ਸੌਂਧੀ ਕੁਸ਼ਤੀ ਕੋਚ ਦੀ ਨਿਗਰਾਨੀ ਹੇਠ  ਭੇਜੀ ਜਾ ਰਹੀ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਪੱਧਰੀ ਇਸ ਕੁਸ਼ਤੀ ਟੀਮ ਵਿਚ ਅੱਠ ਪਹਿਲਵਾਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਅਤੇ ਦੋ ਪਹਿਲਵਾਨ ਫਰਾਲਾ ਕੁਸ਼ਤੀ ਅਖਾੜੇ ਦੇ ਚੁਣੇ ਗਏ ਹਨ।
ਫੋਟੋ ਕੈਪਸ਼ਨ : ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਲੜਕੇ) ਅੰਡਰ-15 ਸਾਲ ਲਈ ਚੁਣੇ ਪਹਿਲਵਾਨਾਂ ਦੀ ਪਤਵੰਤੇ ਸੱਜਣਾਂ ਨਾਲ ਯਾਦਗਾਰੀ ਤਸਵੀਰ

Saturday, 23 October 2021

ਪਿੰਡ ਢਾਹਾਂ ਕਲੇਰਾਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਪਿੰਡ ਢਾਹਾਂ ਕਲੇਰਾਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਬੰਗਾ : 23 ਅਕਤੂਬਰ :-( ) ਸਮੂਹ ਸਾਧ ਸੰਗਤ ਪਿੰਡ ਢਾਹਾਂ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਢਾਹਾਂ ਵਿਖੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਗੁਰਮਤਿ ਸਮਾਗਮ ਵਿਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਸਮੂਹ ਸਾਧ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼  ਪੁਰਬ ਦੀਆਂ ਵਧਾਈਆਂ ਦਿੱਤੀਆਂ। ਭਾਈ ਸਾਹਿਬ ਨੇ ਗੁਰਬਾਣੀ ਕਥਾ ਕਰਦਿਆਂ ਕਿਹਾ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਦੇ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਨਿਮਰਤਾ ਵਿਚ ਰਹਿਣ ਦੇ ਨਾਲ-ਨਾਲ ਜਾਤ-ਪਾਤ ਰਹਿਤ ਸਮਾਜ ਸਿਰਜਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਇੱਕ ਚਾਨਣ ਮੁਨਾਰਾ ਹੈ। ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਗੁਰੂ ਜੀ ਦੇ ਦਰਸਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਵੀ ਸੰਗਤਾਂ ਨੂੰ ਪ੍ਰੇਰਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਵੱਲੋਂ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰਦੁਆਰਾ ਸਾਹਿਬ, ਗੁਰਦੀਪ ਸਿੰਘ ਢਾਹਾਂ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਸੰਦੀਪ ਕੁਮਾਰ ਸਾਬਕਾ ਸਰਪੰਚ, ਸੁੱਖਾ ਸਿੰਘ ਢਾਹਾਂ, ਭੁਪਿੰਦਰ ਸਿੰਘ, ਮਨਜੀਤ ਸਿੰਘ ਚਾਵਲਾ, ਭਾਈ ਗੁਰਮੀਤ ਸਿੰਘ, ਭਾਈ ਸਤਨਾਮ ਸਿੰਘ, ਨਰਿੰਦਰ ਸਿੰਘ ਢਾਹਾਂ, ਗੁਰਮੇਲ ਸਿੰਘ, ਪ੍ਰੇਮ ਸਿੰਘ, ਨਿਹਾਲ ਸਿੰਘ, ਹਰਦਿਆਲ ਸਿੰਘ, ਭਾਈ ਪ੍ਰਵੀਨ ਸਿੰਘ ਤੋਂ ਇਲਾਵਾ ਨਗਰ ਨਿਵਾਸੀ ਸਮੂਹ ਸਾਧ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ  ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :-  ਪਿੰਡ ਢਾਹਾਂ ਵਿਖੇ ਹੋਏ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਸਵੀਰਾਂ

Friday, 22 October 2021

ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਬੰਗਾ : 22 ਅਕਤੂਬਰ : ( ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਸਮੂਹ ਮੈਨੇਜਮੈਂਟ ਵੱਲੋਂ ਸਮੂਹ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ ਦੇਸ-ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼  ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।  ਗੁਰਮਤਿ ਸਮਾਗਮ  ਦੀ ਆਰੰਭਤਾ ਸੰਗਤੀ ਰੂਪ ਵਿਚ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਸਜੇ ਦੀਵਾਨ ਵਿਚ ਭਾਈ ਰਸ਼ਪਾਲ ਸਿੰਘ ਜੀ, ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਨਾਲ ਹਾਜ਼ਰੀਆਂ ਲਗਾਈਆਂ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਮੂਹ ਟਰੱਸਟ ਮੈਂਬਰਾਂ ਵੱਲੋਂ  ਸਮੂਹ ਸਾਧ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼  ਪੁਰਬ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਦਰਸਾਏ ਸੇਵਾ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਗਰੁਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਭਾਈ ਪ੍ਰਵੀਨ ਸਿੰਘ ਢਾਹਾਂ ਅਤੇ ਟਰੱਸਟ ਅਧੀਨ ਚੱਲਦੇ  ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼, ਡਾਕਟਰ ਸਾਹਿਬਾਨ,  ਵਿਦਿਆਰਥੀ ਅਤੇ ਸਮੂਹ ਸਾਧ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ  ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : -  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

Friday, 15 October 2021

ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਐਲਾਨ , 25000 ਡਾਲਰ ਦਾ ਢਾਹਾਂ ਪੁਰਸਕਾਰ ਨੈਨ ਸੁੱਖ ਲਾਹੌਰ ਨੇ ਅਤੇ 10 ਹਜ਼ਾਰ ਡਾਲਰ ਵਾਲੇ ਪੁਰਸਕਾਰ ਬੀਬੀ ਸਰਘੀ ਅੰਮ੍ਰਿਤਸਰ ਅਤੇ ਬਲਬੀਰ ਮਾਧੋਪੁਰੀ ਨਵੀਂ ਦਿੱਲੀ ਨੇ ਜਿੱਤੇ

ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਐਲਾਨ 
25000 ਡਾਲਰ ਦਾ ਢਾਹਾਂ ਪੁਰਸਕਾਰ ਨੈਨ ਸੁੱਖ ਲਾਹੌਰ ਨੇ ਅਤੇ 10 ਹਜ਼ਾਰ ਡਾਲਰ ਵਾਲੇ ਪੁਰਸਕਾਰ ਬੀਬੀ ਸਰਘੀ ਅੰਮ੍ਰਿਤਸਰ ਅਤੇ ਬਲਬੀਰ ਮਾਧੋਪੁਰੀ ਨਵੀਂ ਦਿੱਲੀ ਨੇ ਜਿੱਤੇ
ਬੰਗਾ: 15 ਅਕਤੂਬਰ : ( )  ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿੱਤਾ ਜਾਣ ਵਾਲਾ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ ਦੇ ਸਾਲ 2021 ਦੇ ਜੇਤੂਆਂ ਦੇ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਢਾਹਾਂ ਸਾਹਿਤ ਪੁਰਸਕਾਰ ਦੇ ਮੁੱਖ ਪ੍ਰਬੰਧਕ ਸ੍ਰੀ ਬਲਜਿੰਦਰ ਸਿੰਘ ਢਾਹਾਂ ਨੇ ਦਿੰਦੇ ਦੱਸਿਆ ਇਸ ਵਰ੍ਹੇ 25 ਹਜ਼ਾਰ ਡਾਲਰ ਦਾ ਪੁਰਸਕਾਰ ਸ੍ਰੀ ਨੈਨ ਸੁੱਖ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਦੀ ਸ਼ਾਹਮੁੱਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ ' ਜੋਗੀ, ਸੱਪ, ਤ੍ਰਾਹ ' ਨੇ ਜਿੱਤਿਆ ਹੈ। ਜਦ ਕਿ 10 ਹਜ਼ਾਰ ਡਾਲਰ ਦੇ ਦੋ ਪੁਰਸਕਾਰਾਂ ਵਿਚ ਪਹਿਲੇ ਫਾਈਨਲਿਸਟ ਪੰਜਾਬੀ ਲੇਖਿਕਾ ਸ੍ਰੀਮਤੀ ਸਰਘੀ  (ਅੰਮ੍ਰਿਤਸਰ, ਪੰਜਾਬ, ਭਾਰਤ) ਦੀ ਗੁਰਮੁੱਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ  'ਆਪਣੇ ਅਪਣੇ ਮਰਸੀਆ ' ਅਤੇ ਦੂਜੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੇ ਗੁਰਮੁੱਖੀ ਵਿਚ ਪ੍ਰਕਾਸ਼ਿਤ ਨਾਵਲ ' ਮਿੱਟੀ ਬੋਲ ਪਏ ' ਨੇ ਜਿੱਤੇ ਹਨ । 
ਸ੍ਰੀ ਬਲਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ 25000 ਡਾਲਰ ਦੇ ਢਾਹਾਂ ਪੁਰਸਕਾਰ ਦੇ ਜੇਤੂ ਸ੍ਰੀ ਨੈਨ ਸੁਖ ਲਹਿੰਦੇ ਪੰਜਾਬ ਦੇ ਉਨ੍ਹਾਂ ਪੰਜਾਬੀ ਲਿਖਾਰੀਆਂ ਵਿਚੋਂ ਹਨ ਜੋ ਵਾਹਗਾ ਸਰਹੱਦ ਦੇ ਆਰ-ਪਾਰ ਇਕੋ ਜਿਹਾ ਨਾਮਣਾ ਖੱਟੀ ਬੈਠੇ ਹਨ। ਉਹਨਾਂ ਨੇ ' ਜੋਗੀ, ਸੱਪ, ਤ੍ਰਾਹ ' ਕਹਾਣੀ ਸੰਗ੍ਰਹਿ ਵਿੱਚ ਅਣਵੰਡੇ ਪੰਜਾਬ ਦੀ ਲੋਕਧਾਰਾਈ ਵਿਰਾਸਤ ਅਤੇ ਸਰਬ ਸਾਂਝੇ ਇਤਿਹਾਸ ਚੋਂ ਵੰਨ-ਸੁਵੰਨੇ ਵਿਸ਼ਿਆਂ ਨੂੰ ਮੋਹ ਅਤੇ ਨਿਰਪੱਖਤਾ ਨਾਲ ਚਿਤਰਿਆ ਹੈ। ਸ੍ਰੀ ਢਾਹਾਂ ਨੇ 10 ਹਜ਼ਾਰ ਡਾਲਰ ਦੇ ਦੋ ਪੁਰਸਕਾਰ ਜੇਤੂ ਸਾਹਿਤਕਾਰਾਂ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਫਾਈਨਲਿਸਟ ਡਾ. ਸਰਘੀ ਨੂੰ ਸਾਹਿਤਕ ਪ੍ਰਤਿਭਾ ਆਪਣੇ ਪਿਤਾ  ਉੱਘੇ ਲੇਖਕ ਦਲਬੀਰ ਚੇਤਨ ਤੋਂ ਵਿਰਾਸਤ ਵਿਚ ਮਿਲੀ ਹੈ। 'ਆਪਣੇ ਆਪਣੇ ਮਰਸੀਏ', ਕਹਾਣੀ ਸੰਗ੍ਰਹਿ ਦਾ ਸਿਰਲੇਖ ਮਾਨਵੀ ਸੰਬੰਧਾਂ 'ਚੋਂ ਪੈਦਾ ਹੋਏ ਦੁੱਖ, ਬੇਚੈਨੀ, ਉਦਾਸੀ ਅਤੇ ਨਿਰਾਸ਼ਾ ਦਾ ਪਰਤੀਕ ਹੈ। ਸਰਘੀ ਨੇ ਸੂਖਮ ਮਨੋਭਾਵਾਂ, ਮਰਦ ਪ੍ਰਧਾਨ ਸਮਾਜ ਦੀਆਂ ਗੁੰਝਲਦਾਰ ਕਦਰਾਂ ਕੀਮਤਾਂ, ਮਾਦਾ-ਭਰੂਣ ਹੱਤਿਆ, ਜਬਰਜਿਨਾਹ, ਵਿਆਹ ਪ੍ਰਥਾ, ਲਿੰਗ-ਭੇਦ ਦੀ ਰਾਜਨੀਤੀ ਅਤੇ ਰਣਨੀਤੀ ਨੂੰ ਕਲਮਬੱਧ ਕੀਤਾ ਹੈ।ਦੂਜੇ ਫਾਈਨਲਿਸਟ ਲੇਖਕ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੀ ਪੰਜਾਬ ਦੇ ਪਿੰਡ ਮਾਧੋਪੁਰ ਤੋਂ ਬਾਲ ਮਜ਼ਦੂਰ ਵਜੋਂ ਨਿਮਰ ਸ਼ਰੂਆਤ ਕਰਨ ਤੋਂ ਲੈ ਕੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਿਪਟੀ ਡਾਇਰੈਕਟਰ ਬਣਨ ਤੱਕ ਦੀ ਯਾਤਰਾ ਮੁਸ਼ਕਲ, ਹਿੰਮਤ ਅਤੇ ਦ੍ਰਿੜਤਾ ਵਾਲੀ ਹੈ। ਸ੍ਰੀ ਮਾਧੋਪੁਰੀ ਦੇ ਨਾਵਲ 'ਮਿੱਟੀ ਬੋਲ ਪਈ' ਦਲਿਤ ਵਰਗ ਵਿੱਚ ਦਲੇਰੀ ਅਤੇ ਜਾਗ੍ਰਤੀ ਦਾ ਪ੍ਰਤੀਕ ਹੈ । ਨਾਵਲ ਵਿਚ  ਨੀਵੀ' ਜਾਤੀ  (ਆਦੀ ਵਾਸੀ) ਅਤੇ ਔਰਤਾਂ ਦੇ ਦੁਖਾਂਤ ਜਿਵੇਂ ਸਮਾਜਿਕ ਨਾ-ਬਰਾਬਰੀ, ਜਾਤ-ਪਾਤ, ਦਲਿਤਾਂ ਨੂੰ ਪੜ੍ਹਾਈ ਦਾ ਹੱਕ ਨਾ ਮਿਲਣਾ, ਜ਼ਿਮੀਂਦਾਰਾਂ ਅਤੇ ਚੌਧਰੀਆਂ ਦੀ ਜਬਰੀ ਵਗਾਰਾਂ ਆਦਿ ਨੂੰ ਬਾਖੂਬੀ ਚਿੱਤਰਿਆ ਹੈ।
ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਾਲ 2021 ਦੇ ਇਹਨਾਂ ਤਿੰਨਾਂ ਢਾਹਾਂ ਪੁਰਸਕਾਰ ਜੇਤੂਆਂ ਨੂੰ ਨਵੰਬਰ ਮਹੀਨੇ ਵਿਚ ਹੋ ਰਹੇ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ।ਢਾਹਾਂ ਪੁਰਸਕਾਰ 2014 ਤੋਂ ਸ਼ੁਰੂ ਕੀਤਾ ਗਿਆ ਸੀ ਜੋ ਦੁਨੀਆ ਭਰ ਵਿਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਸ੍ਰੀ ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਪੰਜਾਬੀ ਸਾਹਿਤ ਦੀ ਸਿਰਜਣਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ 'ਤੇ ਪੰਜਾਬੀ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹਨਾਂ ਢਾਹਾਂ ਪੁਰਸਕਾਰ ਦਾ ਐਲਾਨ ਕਰਨ ਮੌਕੇ ਸ੍ਰੀ ਬਰਜਿੰਦਰ ਸਿੰਘ ਢਾਹਾਂ, ਪ੍ਰਸਿੱਧ ਲੇਖਕ ਸ੍ਰੀ ਸਾਧੂ ਬਿੰਨਿੰਗ, ਬੀਬੀ ਹਰਿੰਦਰ ਕੌਰ ਢਾਹਾਂ, ਮਨਵੀਰ ਸਿੰਘ ਢਾਹਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਵਰਨਣਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਵੈਨਕੂਵਰ ਕੈਨੇਡਾ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਧਰਮਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਸਥਾਪਤ ਕੀਤਾ ਗਿਆ ਹੈ । ਇਹ ਪੁਰਸਕਾਰ ਪੰਜਾਬੀ ਦੇ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ 40 ਪੁਸਤਕਾਂ ਪੁਰਸਕਾਰ ਵਾਸਤੇ ਪ੍ਰਾਪਤ ਹੋਈਆਂ ਸਨ।
ਫੋਟੋ : ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂ ਸਾਹਿਤਕਾਰ

Wednesday, 6 October 2021

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੇਂ ਡਾਇਲਸਿਸ ਵਿਭਾਗ ਦਾ ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਕੀਤਾ ਉਦਘਾਟਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੇਂ ਡਾਇਲਸਿਸ ਵਿਭਾਗ ਦਾ
ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਕੀਤਾ ਉਦਘਾਟਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀਆਂ ਮੈਡੀਕਲ ਸੇਵਾਵਾਂ ਸ਼ਲਾਘਾਯੋਗ : ਸ. ਗਿੱਲ
ਬੰਗਾ : 06 ਅਕਤੂਬਰ :  ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਅੱਜ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜ੍ਹਤ  ਮਰੀਜ਼ਾਂ ਲਈ ਨਵੇਂ ਅਤਿ ਆਧੁਨਿਕ ਡਾਇਲਸਿਸ ਯੂਨਿਟ ਦਾ ਆਰੰਭ ਕਰ ਦਿੱਤਾ ਗਿਆ ਹੈ। ਇਸ ਨਵੇਂ ਡਾਇਲਸਿਸ ਯੂਨਿਟ ਦਾ ਉਦਘਾਟਨ ਮੁੱਖ ਮਹਿਮਾਨ ਸ. ਹਰਮਨਬੀਰ ਸਿੰਘ ਗਿੱਲ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ  ਮੌਕੇ ਮੁੱਖ ਮਹਿਮਾਨ ਸ੍ਰੀ ਗਿੱਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਇਲਸਿਸ ਵਿਭਾਗ ਤੋਂ ਇਲਾਵਾ  ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ, ਉ ਪੀ ਡੀ, ਐਮਰਜੈਂਸੀ, ਸੀ ਟੀ ਸਕੈਨ ਅਤੇ ਹੋਰ ਸਿਹਤ ਸੇਵਾਵਾਂ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕਰਕੇ ਹਸਪਤਾਲ ਵਿਖੇ ਚੱਲ ਰਹੀਆਂ ਮੈਡੀਕਲ ਸੇਵਾਵਾਂ ਦੀ ਕਾਰਜ ਪ੍ਰਣਾਲੀ  ਨੂੰ ਖੁਦ ਦੇਖਿਆ ਅਤੇ ਡਾਕਟਰ ਸਾਹਿਬਾਨ ਨਾਲ ਗੱਲਬਾਤ ਵੀ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਹਰਮਨਬੀਰ ਸਿੰਘ ਗਿੱਲ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿਛਲੇ 37 ਸਾਲਾਂ ਤੋਂ ਲੋੜਵੰਦਾਂ ਮਰੀਜ਼ਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਦੇਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਹਰਮਨਬੀਰ ਸਿੰਘ ਗਿੱਲ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਟਰੱਸਟ ਦੇ ਬਾਨੀ ਪ੍ਰਧਾਨ ਸਵ: ਬਾਬਾ ਬੁੱਧ ਸਿੰਘ ਢਾਹਾਂ ਜੀ ਅਗਵਾਈ ਵਿੱਚ ਆਰੰਭ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪੰਜਾਬ ਦੇ ਪੇਂਡੂ ਇਲਾਕੇ ਵਿਚ ਆਮ ਲੋਕਾਈ ਨੂੰ ਪਿਛਲੇ 37 ਸਾਲਾਂ ਤੋਂ ਇੰਟਰਨੈਸ਼ਨਲ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਕਰੋਨਾ ਮਹਾਂਮਾਰੀ ਦੀ ਔਖੀ ਘੜ੍ਹੀ ਵਿਚ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਜਾ ਰਿਹਾ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਾਊਂਡ ਫਲੋਰ ਤੇ ਗੁਰਦਿਆਂ ਦੇ ਰੋਗਾਂ ਤੋਂ ਪੀੜ੍ਹਤ ਮਰੀਜ਼ਾਂ ਲਈ ਇਹ ਨਵਾਂ ਅਤਿ ਆਧੁਨਿਕ ਡਾਇਲਸਿਸ ਵਿਭਾਗ ਬਣਾਇਆ ਗਿਆ ਹੈ ਜਿੱਥੇ ਆਧੁਨਿਕ ਮਸ਼ੀਨਾਂ ਨਾਲ ਬਹੁਤ ਘੱਟ ਖਰਚੇ ਵਿਚ ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾਵੇਗਾ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਇਲਾਜ ਲਈ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਤਿੰਨੋ ਵੇਲੇ ਮੁਫ਼ਤ ਪੋਸ਼ਟਿਕ ਭੋਜਨ ਵੀ ਪ੍ਰਦਾਨ ਕੀਤਾ ਜਾਂਦਾ ਹੈ। ਨਵੇਂ ਡਾਇਲਸਿਸ ਵਿਭਾਗ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ  ਸ. ਹਰਮਨਬੀਰ ਸਿੰਘ ਗਿੱਲ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ,  ਸ੍ਰੀ ਹੰਸ ਰਾਜ ਲਾਲਕਾ ਡੀ ਐਸ ਪੀ ਬੰਗਾ, ਸ. ਬਖਸ਼ੀਸ਼ ਸਿੰਘ ਥਾਣਾ ਮੁਖੀ ਬੰਗਾ ਸਦਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਮੈਂਬਰ, ਸ. ਗੁਰਦੀਪ ਸਿੰਘ ਢਾਹਾਂ, ਸ. ਕੁਲਵੰਤ ਸਿੰਘ ਕਲੇਰਾਂ, ਸ੍ਰੀ ਸੰਦੀਪ ਕੁਮਾਰ ਸਾਬਕਾ ਸਰਪੰਚ ਪਿੰਡ ਢਾਹਾਂ,  ਭਾਈ ਜੋਗਾ ਸਿੰਘ, ਸ. ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਸੁਰਿੰਦਰ ਜਸਪਾਲ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ(ਮੋਢੇ ਦੇ ਜੋੜ ਬਦਲੀ ਦੇ ਮਾਹਿਰ), ਡਾ. ਦਵਿੰਦਰ ਕੁਮਾਰ (ਡਾਇਲਸਿਸ ਦੇ ਮਾਹਿਰ), ਡਾ. ਜਸਦੀਪ ਸਿੰਘ ਸੈਣੀ (ਸਿਰ ਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ), ਡਾ. ਮੁਕਲ ਬੇਦੀ (ਸਰੀਰਕ ਬਿਮਾਰੀਆਂ ਦੇ ਮਾਹਿਰ), ਡਾ. ਨਵਜੋਤ ਸਿੰਘ ਸਹੋਤਾ( ਕੈਂਸਰ ਰੋਗਾਂ, ਦੂਰਬੀਨੀ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ), ਡਾ. ਮਹਿਕ ਅਰੋੜਾ (ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ, ਡਾ. ਚਾਂਦਨੀ ਬੱਗਾ (ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਗੁਰਸਵਰੀਨ ਕੌਰ ਕਾਹਲੋਂ(ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਰਾਹੁਲ ਗੋਇਲ (ਲੈਬ ਟੈਸਟ ਦੇ ਮਾਹਿਰ ਪੈਥੋਲਜਿਸਟ), ਡਾ. ਟੀ. ਅਗਰਵਾਲ(ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਹਰਜੋਤਵੀਰ ਸਿੰਘ ਰੰਧਾਵਾ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਡਾ. ਕਿਰਨਜੀਤ ਕੌਰ ਅਟਵਾਲ(ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ),  ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਮਾਹਿਰ), ਡਾ. ਰਵੀਨਾ (ਫਿਜ਼ੀਉਥੈਰਾਪੀ ਦੇ ਮਾਹਿਰ), ਡੀ. ਟੀ. ਰੋਨਿਕਾ ਕਾਹਲੋਂ(ਡਾਈਟੀਸ਼ੀਅਨ), ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਸਮੂਹ ਹਸਪਤਾਲ ਸਟਾਫ਼ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਨਵੇਂ ਡਾਇਲਸਿਸ ਵਿਭਾਗ ਦੇ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ  ਸ. ਹਰਮਨਬੀਰ ਸਿੰਘ ਗਿੱਲ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਾਲ ਸਹਿਯੋਗ ਕਰ ਰਹੇ ਹਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ

Virus-free. www.avast.com

Friday, 1 October 2021

* ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ *

ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ
ਬੰਗਾ : 01 ਅਕਤੂਬਰ ()  ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਦੱਸਿਆ ਕਿ ਡਾਕਟਰ ਨਵਜੋਤ ਸਿੰਘ ਸਹੋਤਾ ਐਮ.ਐਸ.  ਹਰ ਤਰ੍ਹਾਂ ਦੇ ਬਰੈਸਟ ਕੈਂਸਰ ਦੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ(ਦੂਰਬੀਨੀ ਅਪਰੇਸ਼ਨਾਂ), ਇੰਡੋਸਕੋਪਿਕ ਅਪਰੇਸ਼ਨਾਂ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦਾ ਅਪਰੇਸ਼ਨ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਪੇਟ ਦੇ ਰੋਗਾਂ ਦੇ ਇਲਾਜ,  ਛਾਤੀ ਦੀ ਗੱਠਾਂ ਅਤੇ ਹੋਰ ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਤੋ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਨਵਜੋਤ ਸਿੰਘ ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਦੇ ਸਰਜਰੀ ਵਿਭਾਗ ਵਿਚ ਅਤੇ ਇਲਾਵਾ ਸ਼ਮਸ਼ੇਰ ਕੈਂਸਰ ਹਸਪਤਾਲ ਜਲੰਧਰ ਵਿਚ ਚੀਫ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਕਾਰਜ ਭਾਰ ਸੰਭਾਲ ਲਿਆ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ  ਦੂਰਬੀਨੀ (ਲੈਪਰੋਸਕੋਪਿਕ) ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਨਵਜੋਤ ਸਿੰਘ ਸਹੋਤਾ ਐਮ ਐਸ (ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਨਵਜੋਤ ਸਿੰਘ ਸਹੋਤਾ  ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ  ਵਿਖੇ ਆਪਣੀ ਉ.ਪੀ.ਡੀ ਵਿਚ


ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ

ਬੰਗਾ : 01 ਅਕਤੂਬਰ ()  ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਦੱਸਿਆ ਕਿ ਡਾਕਟਰ ਨਵਜੋਤ ਸਿੰਘ ਸਹੋਤਾ ਐਮ.ਐਸ.  ਹਰ ਤਰ੍ਹਾਂ ਦੇ ਬਰੈਸਟ ਕੈਂਸਰ ਦੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ(ਦੂਰਬੀਨੀ ਅਪਰੇਸ਼ਨਾਂ), ਇੰਡੋਸਕੋਪਿਕ ਅਪਰੇਸ਼ਨਾਂ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦਾ ਅਪਰੇਸ਼ਨ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਪੇਟ ਦੇ ਰੋਗਾਂ ਦੇ ਇਲਾਜ,  ਛਾਤੀ ਦੀ ਗੱਠਾਂ ਅਤੇ ਹੋਰ ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਤੋ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਨਵਜੋਤ ਸਿੰਘ ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਦੇ ਸਰਜਰੀ ਵਿਭਾਗ ਵਿਚ ਅਤੇ ਇਲਾਵਾ ਸ਼ਮਸ਼ੇਰ ਕੈਂਸਰ ਹਸਪਤਾਲ ਜਲੰਧਰ ਵਿਚ ਚੀਫ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਕਾਰਜ ਭਾਰ ਸੰਭਾਲ ਲਿਆ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ  ਦੂਰਬੀਨੀ (ਲੈਪਰੋਸਕੋਪਿਕ) ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਨਵਜੋਤ ਸਿੰਘ ਸਹੋਤਾ ਐਮ ਐਸ (ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਨਵਜੋਤ ਸਿੰਘ ਸਹੋਤਾ  ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ  ਵਿਖੇ ਆਪਣੀ ਉ.ਪੀ.ਡੀ ਵਿਚ