Sunday, 29 May 2022

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੇਵਾਮੁਕਤ ਪੰਜ ਅਧਿਆਪਕਾਂ ਦਾ ਸਨਮਾਨ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੇਵਾਮੁਕਤ ਪੰਜ ਅਧਿਆਪਕਾਂ ਦਾ ਸਨਮਾਨ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ
ਬੰਗਾ :- 29 ਮਈ :- ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਪੰਜ ਅਧਿਆਪਕਾਂ ਮੈਡਮ ਨੀਲਮ ਸ਼ਾਰਦਾ, ਮੈਡਮ ਹਰਪ੍ਰੀਤ ਕੌਰ ਸ਼ੇਰਗਿੱਲ, ਸ੍ਰੀ ਹਰਸਿਮਰਨ ਸਿੰਘ ਸ਼ੇਰਗਿੱਲ, ਸ੍ਰੀ ਦੇਵੀ ਦਾਸ ਅਤੇ ਮੈਡਮ ਜਸਵੀਰ ਕੌਰ ਦਾ ਅੱਜ ਉਹਨਾਂ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ।
       ਇਸ ਮੌਕੇ ਇਸ ਮੌਕੇ  ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ  ਵਿਦਾਇਗੀ ਸਮਾਗਮ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਸੇਵਾਮੁਕਤ ਅਧਿਆਪਕ ਆਪਣੇ-ਆਪਣੇ ਵਿਸ਼ੇ ਦੇ ਬਹੁਤ ਮਾਹਿਰ ਸਨ ਅਤੇ ਸਕੂਲ ਵਿਚ ਸਖਤ ਮਿਹਨਤ ਅਤੇ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਸ. ਕਾਹਮਾ ਨੇ ਸਮੂਹ ਟਰੱਸਟ ਵੱਲੋਂ ਵੀ ਸੇਵਾ ਮੁਕਤ ਅਧਿਆਪਕਾਂ ਦੇ ਸੁਨਿਹਰੀ ਭਵਿੱਖ ਲਈ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਵੀ ਪ੍ਰਦਾਨ ਕੀਤੀਆਂ। ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਮੈਡਮ ਪਰਮਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ।
       ਸਮਾਗਮ ਦੌਰਾਨ ਸੇਵਾਮੁਕਤ ਅਧਿਆਪਕਾਂ ਸ. ਹਰਸਿਮਰਨ ਸਿੰਘ ਸ਼ੇਰਗਿੱਲ, ਸ੍ਰੀ ਦੇਵੀ ਦਾਸ, ਮੈਡਮ ਜਸਵੀਰ ਕੌਰ, ਮੈਡਮ ਨੀਲਮ ਸ਼ਾਰਦਾ ਅਤੇ ਮੈਡਮ ਹਰਪ੍ਰੀਤ ਕੌਰ ਸ਼ੇਰਗਿੱਲ ਨੇ ਸਕੂਲ ਪ੍ਰਬੰਧਕਾਂ ਵੱਲੋਂ ਸੇਵਾਮੁਕਤੀ 'ਤੇ ਵਿਸ਼ੇਸ਼ ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ।
ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਸੇਵਾਮੁਕਤ ਅਧਿਆਪਕਾਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਸ੍ਰੀ ਲਾਲ ਚੰਦ ਔਜਲਾ, ਸ. ਸੁਖਵਿੰਦਰ ਸਿੰਘ, ਸ੍ਰੀ ਗਗਨ ਅਹੂਜਾ, ਮੈਡਮ ਬਲਜੀਤ ਕੌਰ ਭੋਗਲ, ਮੈਡਮ ਰਸ਼ਪਾਲ ਕੌਰ, ਮੈਡਮ ਮੇਨਕਾ ਦੱਤਾ ਅਤੇ ਸਮੂਹ ਸਕੂਲ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ਮੈਡਮ ਅਮਰਜੀਤ ਕੌਰ ਨੇ ਸਟੇਜ ਦੀ ਬਾਖੂਬੀ ਸੰਚਾਲਨਾ ਕੀਤੀ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੇਵਾਮੁਕਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਟਰੱਸਟ ਅਹੁਦੇਦਾਰ, ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਂ ਦੀ ਯਾਦਗਾਰੀ ਤਸਵੀਰ


Saturday, 28 May 2022

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ

ਬੰਗਾ :- 28 ਮਈ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਨਮਾਨ ਸਮਾਰੋਹ ਵਿਖੇ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹਸਪਤਾਲ ਵਿਚ ਹੋਈਆਂ ਵੱਖ ਵੱਖ ਸਿਹਤ ਜਾਗਰੂਕ ਪ੍ਰਤੀਯੋਗਤਾਵਾਂ ਦੇ ਜੇਤੂ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਗਮ ਵਿਚ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਨਰਸਿੰਗ ਸਟਾਫ ਨੂੰ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਸ਼ਾਨਦਾਰ ਕੰਮ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋ ਇਸ ਮੌਕੇ ਸਿਹਤ ਜਾਗਰੁਕ ਪ੍ਰਤੀਯੋਗਤਾਂ ਕਰਕੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਰੱਖਣ ਸਬੰਧੀ ਜਾਣਕਾਰੀ ਦੇਣ ਦੇ ਕਾਰਜ ਦੀ ਭਾਰੀ ਪ੍ਰਸੰਸਾ ਕੀਤੀ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਨੇ ਸਮੂਹ ਸਟਾਫ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਿਹਤ ਜਾਗਰੁਕਤਾ ਮੁਹਿੰਮ ਨੂੰ ਘਰ ਘਰ ਤੱਕ ਪੁੰਚਾਉਣ ਲਈ ਪ੍ਰੇਰਿਆ ਤਾਂ ਜੋ ਬਿਮਾਰੀਆਂ ਦਾ ਖਾਤਮਾ ਹੋਵੇ ਅਤੇ ਇਹ ਸੰਸਾਰ ਤੰਦਰੁਸਤ ਅਤੇ ਖੁਸ਼ਹਾਲ ਰਹੇ । ਇਸ ਮੌਕੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ. ਰੋਹਿਤ ਮਸੀਹ ਅਤੇ ਡਾ. ਗੁਰਤੇਜ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅੰਤ ਵਿਚ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਨੇ ਹਸਪਤਾਲ ਪ੍ਰਬੰਧਕਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਜਗਜੀਤ ਕੌਰ ਆਈ ਸੀ ਐਨ ਨੇ ਸਟੇਜ ਸੱਕਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਹੋਈਆਂ ਵੱਖ ਵੱਖ ਪ੍ਰਤੀਯੋਗਤਾਂ ਵਿਚੋ' ਗਾਇਨੀ ਵਾਰਡ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਨਮਾਨ ਹਾਸਲ ਕੀਤਾ। ਜਦ ਕਿ ਦੂਜਾ ਸਥਾਨ ਐਮਰਜੈਂਸੀ ਵਾਰਡ ਅਤੇ ਤੀਜਾ ਸਥਾਨ ਆਈ ਸੀ ਯੂ ਵਾਰਡ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਜਰੀ ਵਾਰਡ ਨੂੰ ਭਾਸ਼ਨ ਪ੍ਰਤੀਯੋਗਤਾ ਵਿਚੋਂ ਅਤੇ ਡੀਲਕਸ ਵਾਰਡ ਨੂੰ ਵਧੀਆ ਡੈਕੋਰੇਸ਼ਨ ਲਈ ਵਿਸ਼ੇਸ਼ ਸਨਮਾਨ ਮਿਲੇ। ਇਸ ਤੋਂ ਇਲਾਵਾ ਨਰਸਿੰਗ ਸਟਾਫ ਵੱਲੋਂ ਸਿਹਤ ਜਾਗਰੁਕ ਭਾਸ਼ਨ ਲੜੀਆਂ, ਨੁਕੜ ਨਾਟਕਾਂ, ਤੰਦਰੁਸਤ ਰਹਿਣ ਲਈ ਸੁਤੰਲਿਤ ਭੋਜਨ ਸਬੰਧੀ ਅਤੇ ਹੋਰ ਵੱਖ ਵੱਖ ਵਿਸ਼ਿਆਂ ਸਬੰਧੀ ਵਿਚ ਵਧੀਆ ਪੇਸ਼ਕਾਰੀ, ਵਧੀਆ ਕੰਮ ਅਤੇ ਵਧੀਆ ਪ੍ਰਬੰਧ ਕਰਨ ਵਾਲੇ ਹਸਪਤਾਲ ਕਰਮਚਾਰੀ ਅਤੇ ਨਰਸਿੰਗ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਵਿਚ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਰੋਹਿਤ ਮਸੀਹ, ਡਾ. ਅਵਤਾਰ ਚੰਦ ਮੌਂਗਰਾ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ, ਡਾ. ਗੁਰਤੇਜ ਸਿੰਘ, ਸ. ਨਰਿੰਦਰ ਸਿੰਘ ਢਾਹਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸਰਬਜੀਤ ਕੌਰ ਡੀ ਐਨ ਐਸ, ਮੈਡਮ ਬਲਬੀਰ ਕੌਰ ਇੰਚਾਰਜ ਐਮਰਜੈਂਸੀ ਵਾਰਡ, ਮੈਡਮ ਬਲਜੀਤ ਕੌਰ ਕੰਗ ਇੰਚਾਰਜ ਸਰਜਰੀ ਵਾਰਡ, ਮੈਗਮ ਸੁਨੀਤਾ ਰਾਣੀ ਇੰਚਾਰਜ ਗਾਇਨੀ ਵਾਰਡ, ਮੈਡਮ ਜਸਵੀਰ ਕੌਰ ਸਹਾਇਕ ਇੰਚਾਰਜ ਗਾਇਨੀ ਵਾਰਡ, ਮੈਡਮ ਮੋਨਿਕਾ ਸਹਾਇਕ ਇੰਚਾਰਜ ਅਮਰਜੈਂਸੀ ਵਾਰਡ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਿਮਰਨ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਅਰਸ਼ਦੀਪ ਕੌਰ ਸਟਾਫ, ਮੈਡਮ ਜਗਜੀਤ ਕੌਰ ਆਈ ਸੀ ਐਨ  ਸਮੂਹ ਡਾਕਟਰ ਸਾਹਿਬਾਨ, ਟਰੱਸਟ, ਹਸਪਤਾਲ ਅਤੇ ਨਰਸਿੰਗ ਕਾਲਜ ਵਿਦਿਆਰਥੀ/ਸਟਾਫ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਜੇਤੂ ਨਰਸਿੰਗ ਸਟਾਫ ਦਾ ਸਨਮਾਨ ਮੌਕੇ ਦੀ ਯਾਦਗਾਰੀ ਤਸਵੀਰ

Virus-free. www.avast.com

Wednesday, 18 May 2022

ਢਾਹਾਂ ਕਲੇਰਾਂ ਵਿਖੇ ਯੂ ਕੇ ਨਿਵਾਸੀ ਦਾਨੀ ਸੱਜਣਾਂ ਦਾ ਸਨਮਾਨ

ਢਾਹਾਂ ਕਲੇਰਾਂ ਵਿਖੇ ਯੂ ਕੇ ਨਿਵਾਸੀ ਦਾਨੀ ਸੱਜਣਾਂ ਦਾ ਸਨਮਾਨ  
ਬੰਗਾ : 18 ਮਈ :- () ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗੀ ਯੂ ਕੇ ਨਿਵਾਸੀ ਦਾਨੀ ਸੱਜਣਾਂ ਸ. ਪਰਮਿੰਦਰ ਸਿੰਘ ਭੰਮਰਾ, ਸ ਕੁਲਦੀਪ ਸਿੰਘ ਭੰਮਰਾ ਅਤੇ ਉਨ੍ਹਾਂ ਦੇ ਮਿੱਤਰ ਸ.ਜਸਵੰਤ ਸਿੰਘ ਬਾਂਸਲ ਸਰਪੰਚ ਪਿੰਡ ਨੰਗਲ ਫ਼ਤਿਹ ਖਾਂ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਾਨੀ ਸੱਜਣਾਂ ਨੇ ਪਿੰਡ ਢਾਹਾਂ ਕਲੇਰਾਂ ਵਿਖੇ ਪਿਛਲੇ ਚਾਰ ਦਹਾਕਿਆਂ ਤੋਂ ਐਨ ਆਰ ਆਈ ਦਾਨੀਆਂ ਦੇ ਸਹਿਯੋਗ ਨਾਲ ਸਥਾਪਿਤ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਚੱਲ ਰਹੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ. ਪਰਮਿੰਦਰ ਸਿੰਘ ਭੰਮਰਾ ਯੂ.ਕੇ ਅਤੇ ਸ ਕੁਲਦੀਪ ਸਿੰਘ ਭੰਮਰਾ  ਯੂ.ਕੇ  ਨੇ ਢਾਹਾਂ ਕਲੇਰਾਂ ਵਿਖੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਨਿਰੰਤਰ ਚਲਾਏ ਜਾ ਰਹੇ ਸੇਵਾ ਕਾਰਜਾਂ ਭਾਰੀ ਸ਼ਲਾਘਾ ਕੀਤੀ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੀਤ ਪ੍ਰਧਾਨ  ਸ. ਮਲਕੀਅਤ ਸਿੰਘ ਬਾਹੜੋਵਾਲ  ਅਤੇ ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਨੇ ਸਮੂਹ ਟਰੱਸਟ ਵੱਲੋਂ ਯੂ ਕੇ ਨਿਵਾਸੀ ਦਾਨੀ ਸੱਜਣਾਂ ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਨੂੰ ਤਹਿਦਿਲੋ ਜੀ ਆਇਆਂ ਕਿਹਾ। ਉਨ੍ਹਾਂ ਨੇ ਸਮੂਹ ਟਰੱਸਟ ਵੱਲੋਂ ਸ. ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਦਾ ਸਨਮਾਨ ਵੀ ਕੀਤਾ ਅਤੇ  ਟਰੱਸਟ ਨੂੰ ਆਪਣੀ ਨੇਕ ਕਮਾਈ ਵਿਚੋਂ ਦਾਨ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਅਤੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ ਐਡਿਮਨ ਵੀ ਹਾਜ਼ਰ ਸਨ।
  ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸ. ਪਰਮਿੰਦਰ ਸਿੰਘ ਭੰਮਰਾ ਯੂ ਕੇ, ਸ ਕੁਲਦੀਪ ਸਿੰਘ ਭੰਮਰਾ ਯੂ ਕੇ ਅਤੇ ਸਰਪੰਚ ਜਸਵੰਤ ਸਿੰਘ ਬਾਂਸਲ ਨੂੰ ਸਨਮਾਨਿਤ ਕਰਦੇ ਹੋਏ ਟਰੱਸਟ ਪ੍ਰਬੰਧਕ


Virus-free. www.avast.com

Thursday, 12 May 2022

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਮਰੀਜ਼ਾਂ ਨੂੰ ਪੌਦੇ ਵੰਡੇ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਮਰੀਜ਼ਾਂ ਨੂੰ ਪੌਦੇ ਵੰਡੇ
ਬੰਗਾ : 12 ਮਈ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਸਮੂਹ ਨਰਸਿੰਗ ਸਟਾਫ ਵੱਲੋਂ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਮੌਕੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਨੇ ਅੱਜ ਸਾਰੇ ਹਸਪਤਾਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ ਅਤੇ ਉ.ਪੀ.ਡੀ ਤੇ ਸਾਰੇ ਵਾਰਡਾਂ ਦੇ ਮਰੀਜ਼ਾਂ ਨੂੰ ਤੇ ਉਨ੍ਹਾਂ ਦੇ ਸਹਾਇਕਾਂ ਨੂੰ ਕੌਮਾਂਤਰੀ ਨਰਸਿੰਗ ਦਿਵਸ ਦੀ ਖੁਸ਼ੀ ਵਿਚ ਪੌਦੇ ਭੇਟ ਕੀਤੇ ਗਏ। ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮੂਹ ਸਟਾਫ ਨੂੰ ਕੌਮਾਂਤਰੀ ਨਰਸਿੰਗ ਦਿਵਸ ਦੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ । ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਪ੍ਰਬੰਧਕਾਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਦੇ ਸਮੂਹ ਨਰਸਿੰਗ ਸਟਾਫ ਦਾ ਹਸਪਤਾਲ ਵਿਚ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਕਰਨ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।
       ਕੌਮਾਂਤਰੀ ਨਰਸਿੰਗ ਦਿਵਸ ਮੌਕੇ ਨਰਸਿੰਗ ਸੁਪਰਡੈਂਟ ਦਵਿੰਦਰ ਕੌਰ ਦੀ ਅਗਵਾਈ ਵਿਚ ਮੈਡਮ ਸਰਬਜੀਤ ਕੌਰ ਡੀ ਐਨ ਐਸ, ਮੈਡਮ ਬਲਬੀਰ ਕੌਰ ਇੰਚਾਰਜ ਐਮਰਜੈਂਸੀ ਵਾਰਡ, ਮੈਡਮ ਸੋਨੀਆ ਸਿੰਘ ਇੰਚਾਰਜ ਆਈ ਸੀ ਯੂ ਵਾਰਡ, ਮੈਡਮ ਬਲਜੀਤ ਕੌਰ ਕੰਗ ਇੰਚਾਰਜ ਸਰਜਰੀ ਵਾਰਡ, ਮੈਡਮ ਜਸਵੀਰ ਕੌਰ ਸਹਾਇਕ ਇੰਚਾਰਜ ਗਾਇਨੀ ਵਾਰਡ, ਮੈਡਮ ਪ੍ਰੀਤਮ ਕੌਰ ਸਹਾਇਕ ਇੰਚਾਰਜ, ਮੈਡਮ ਮੋਨਿਕਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਸਿਮਰਨ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਅਰਸ਼ਦੀਪ ਕੌਰ ਸਟਾਫ, ਮੈਡਮ ਜਗਜੀਤ ਕੌਰ ਆਈ ਸੀ ਐਨ  ਅਤੇ ਹੋਰ ਸਮੂਹ ਨਰਸਿੰਗ ਸਟਾਫ ਨੇ ਹਸਪਤਾਲ ਦੀਆਂ ਸਾਰੀਆਂ ਵਾਰਡਾਂ ਅਤੇ ਵਿਭਾਗਾਂ ਨੂੰ ਰੰਗੋਲੀ ਅਤੇ ਹੋਰ ਵੱਖ ਵੱਖ ਪ੍ਰਕਾਰ ਨਾਲ ਸੁੰਦਰ ਰੂਪ ਸਜਾਇਆ ਗਿਆ ਸੀ। ਇਸ ਮੌਕੇ ਨਰਸਿੰਗ ਸਟਾਫ ਨੂੰ ਕੌਮਾਂਤਰੀ ਨਰਸਿੰਗ ਦਿਵਸ ਦੀਆਂ ਵਧਾਈਆਂ ਦੇਣ ਲਈ ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਸਮੂਹ ਡਾਕਟਰ ਸਾਹਿਬਾਨ, ਟਰੱਸਟ, ਹਸਪਤਾਲ ਅਤੇ ਨਰਸਿੰਗ ਕਾਲਜ ਸਟਾਫ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਰੀਜ਼ਾਂ ਨੂੰ ਪੌਦੇ ਵੰਡਦੇ ਹੋਏ ਅਤੇ ਨਰਸਿੰਗ ਸਟਾਫ ਨੂੰ ਵਧਾਈਆਂ ਦਿੰਦੇ ਹੋਏ ਹਸਪਤਾਲ ਪ੍ਰਬੰਧਕ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ
ਬੰਗਾ, 12 ਮਈ : () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਦੀ ਜਨਮ ਦਾਤਾ  ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਮੌਕੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ। ਮੁੱਖ ਮਹਿਮਾਨ ਸ. ਕਾਹਮਾ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਨਰਸਿੰਗ ਦਿਵਸ ਦੇ ਵਧਾਈਆਂ ਦਿੰਦੇ ਹੋਏ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੜ੍ਹ ਰਹੀਆਂ ਜੀ.ਐਨ.ਐਮ. ਨਰਸਿੰਗ,  ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ.ਪੋਸਟ ਬੇਸਿਕ ਨਰਸਿੰਗ ਕਲਾਸਾਂ ਦੇ ਸਮੂਹ ਵਿਦਿਆਰਥੀਆਂ ਦੇ ਸੁਨਹਿਰੀ  ਭਵਿੱਖ ਲਈ ਅਰਦਾਸ ਕੀਤੀ।
           ਇਸ ਮੌਕੇ  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਦੀ ਵਧਾਈ ਦਿੱਤੀ ਅਤੇ ਮੁੱਖ ਮਹਿਮਾਨ ਅਤੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਸਟੂਡੈਂਟ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸਿਮਰਤ ਸਿੰਘ ਨੇ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜੀਵਨ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਕੌਮਾਂਤਰੀ ਨਰਸਿੰਗ ਦਿਵਸ ਸਾਲ 2022-23 ਦੇ ਥੀਮ ਬਾਰੇ ਜਾਣਕਾਰੀ ਦਿੱਤੀ।ਕੌਮਾਂਤਰੀ ਨਰਸਿੰਗ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਇਨਾਮ ਵੀ ਤਕਸੀਮ ਕੀਤੇ।
            ਕੌਮਾਂਤਰੀ ਨਰਸਿੰਗ ਦਿਵਸ ਮੌਕੇ ਹੋਏ  ਸਮਾਗਮ  ਵਿਚ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਸ੍ਰੀ ਸੰਜੇ ਕੁਮਾਰ, ਮੈਡਮ ਸੁਖਮਿੰਦਰ ਕੌਰ, ਮੈਡਮ ਨਵਜੋਤ ਕੌਰ ਸਹੋਤਾ,ਮੈਡਮ ਰਮਨਦੀਪ ਕੌਰ,  ਮੈਡਮ ਰਾਬੀਆ ਹਾਟਾ, ਮੈਡਮ ਜੋਤਸਨਾ ਕੁਮਾਰੀ,  ਮੈਡਮ ਸਰੋਜ ਬਾਲਾ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ । ਸਮਾਗਮ ਵਿਚ ਵਿਦਿਆਰਥਣਾਂ  ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਨੇ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਉਣ ਮੌਕੇ ਦੀਆਂ ਤਸਵੀਰਾਂ

Monday, 9 May 2022

NEWS 02 ਧਾਰਮਿਕ ਪ੍ਰੀਖਿਆ ਵਿਚ ਅੱਵਲ ਰਹਿਣ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ ਸਨਮਾਨ

ਧਾਰਮਿਕ ਪ੍ਰੀਖਿਆ ਵਿਚ ਅੱਵਲ ਰਹਿਣ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਦੇ ਵਿਦਿਆਰਥੀਆਂ ਦਾ ਸਨਮਾਨ
ਬੰਗਾ : 9 ਮਈ :- ( ) ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਵਰ੍ਹੇਵਾਰ ਧਾਰਮਿਕ ਪ੍ਰੀਖਿਆ ਵਿਚੋਂ ਅਵੱਲ ਸਥਾਨ ਹਾਸਲ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚੋਂ ਪੁਰਸਕਾਰ ਹਾਸਲ ਕਰ ਕੇ ਜਿੱਥੇ ਆਪਣਾ ਨਾਮ ਰੌਸ਼ਨ ਕੀਤਾ ਹੈ ਉੱਥੇ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਅਤੇ ਆਪਣੇ ਸਕੂਲ ਦਾ ਨਾਮ ਵੀ ਚਮਕਾਇਆ ਹੈ। ਸ. ਕਾਹਮਾ ਨੇ ਸ਼ਾਨਦਾਰ ਨਤੀਜਾ ਲਿਆਉਣ ਲਈ ਸਮੂਹ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਵੀ ਦਿੱਤੀ । ਇਸ ਮੌਕੇ ਸ. ਕਾਹਮਾ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਆਯੋਜਿਤ ਧਾਰਮਿਕ ਪ੍ਰੀਖਿਆ ਦੇ ਲੈਣ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਸਮੂਹ ਸਕੂਲ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਨਮਾਨ ਸਮਾਗਮ ਵਿਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਟਰੱਸਟ ਮੈਂਬਰ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚੋਂ ਏ ਬੀ ਸੀ ਵਰਗਾਂ ਵਿਚ ਅਵੱਲ ਦਰਜੇ ਵਿਚ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਉਹਨਾਂ ਦਾ ਸਹਿਯੋਗ ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ  ਢਾਹਾਂ ਕਲੇਰਾਂ ਨੇ ਦਿੱਤਾ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਇਸ ਸਾਲ ਵੀ ਧਾਰਮਿਕ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਦੇਣ ਦਾ ਐਲਾਨ ਕੀਤਾ।
ਵਿਦਿਆਰਥੀ ਦੇ ਸਨਮਾਨ ਸਮਾਗਮ ਮੌਕੇ ਵਿਚ ਸਰਵ ਸ੍ਰੀ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ , ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਸਕੱਤਰ, ਮੈਡਮ ਵਨੀਤਾ ਚੋਟ ਪ੍ਰਿੰਸੀਪਲ, ਸ. ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਭਾਈ ਮਨਜੀਤ ਸਿੰਘ ਸੰਗੀਤ ਅਧਿਆਪਕ, ਮੈਡਮ ਪਰਮਜੀਤ ਕੌਰ, ਮੈਡਮ ਬਲਜੀਤ ਕੌਰ ਭੋਗਲ, ਸਮੂਹ ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੌਰਾਨ ਮੈਡਮ ਅਮਰਜੀਤ ਕੌਰ ਨੇ ਸਟੇਜ ਸੰਚਾਲਨਾ ਕੀਤੀ।
ਫੋਟੋ ਕੈਪਸ਼ਨ : ਧਾਰਮਿਕ ਪ੍ਰੀਖਿਆ ਵਿਚ ਅਵੱਲ ਰਹਿਣ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦੀ ਯਾਦਗਾਰੀ ਤਸਵੀਰ 


Virus-free. www.avast.com

ਢਾਹਾਂ ਕਲੇਰਾਂ ਹਸਪਤਾਲ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ ਆਰੰਭ

ਢਾਹਾਂ ਕਲੇਰਾਂ ਹਸਪਤਾਲ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ ਆਰੰਭ
ਬੰਗਾ : 09 ਮਈ :- () ਔਰਤਾਂ ਦਾ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ ਅੱਜ ਆਰੰਭ ਹੋ ਗਿਆ ਹੈ।ਕੈਂਪ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਮੌਕੇ ਕੈਂਪ ਦੀ ਜਾਣਕਾਰੀ ਦਿੰਦੇ ਸ. ਕਾਹਮਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ 09 ਮਈ ਦਿਨ ਸੋਮਵਾਰ ਤੋਂ 30 ਮਈ 2022 ਤੱਕ  ਲੱਗੇਗਾ। ਜਿਸ ਵਿਚ ਔਰਤਾਂ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਰੋਜ਼ਾਨਾ ਸਵੇਰੇ 09 ਤੋਂ 02 ਵਜੇ ਦੁਪਹਿਰ ਤੱਕ ਫਰੀ ਚੈੱਕਅਪ ਕਰਿਆ ਕਰਨਗੇ। ਕੈਂਪ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਹੋਵੇਗੀ ਅਤੇ ਲੈਬੋਟਰੀ ਟੈੱਸਟਾਂ ਵਿਚ 50% ਦੀ ਵੱਡੀ ਛੋਟ ਦਿੱਤੀ ਜਾਵੇਗੀ।ਇਸ ਕੈਂਪ ਦੌਰਾਨ ਔਰਤਾਂ ਦੀ ਬੱਚੇਦਾਨੀ, ਅੰਡੇਦਾਨੀ ਦੇ ਦੂਰਬੀਨੀ ਤੇ ਟਾਂਕੇ ਵਾਲਾ 40 ਹਜ਼ਾਰ ਵਾਲਾ ਅਪਰੇਸ਼ਨ  ਸਿਰਫ 13 ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ ਅਤੇ ਔਰਤਾਂ ਦੀ ਨਸਬੰਦੀ/ਨਲਬੰਦੀ/ਫੈਮਲੀ ਪਲੈਨਿੰਗ ਦਾ 18 ਹਜ਼ਾਰ ਵਾਲਾ ਅਪਰੇਸ਼ਨ ਸਿਰਫ ਸੱਤ ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ। ਕੈਂਪ ਮੌਕੇ ਬੱਚੇਦਾਨੀ ਦੇ ਕੈਂਸਰ ਦੀ 500 ਰੁਪਏ ਵਾਲੀ ਜਾਂਚ ਸਿਰਫ 200 ਰੁਪਏ ਕੀਤੀ ਜਾਵੇਗੀ । ਅੱਜ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਚਾਂਦਨੀ ਬੱਗਾ ਐਮ. ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ), ਡਾ. ਦੀਪਕ ਦੁੱਗਲ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ,  ਡਾ. ਰੋਹਿਤ ਮਸੀਹ,  ਡਾ. ਗੁਰਸਵਰੀਨ ਕੌਰ ਕਾਹਲੋਂ, ਡਾ. ਰਾਹੁਲ ਗੋਇਲ, ਡਾ. ਗੁਰਤੇਜ ਸਿੰਘ, ਡਾ. ਕੁਲਦੀਪ ਸਿੰਘ,  ਡਾ ਹਰਜੋਤਵੀਰ ਸਿੰਘ, ਡਾ. ਰਵੀਨਾ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-   21 ਦਿਨਾਂ ਔਰਤਾਂ ਦੀਆਂ ਬਿਮਾਰੀਆਂ ਦੇ ਫਰੀ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਨਾਲ ਹਨ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ 
ਚੇਅਰਮੈਨ ਫਾਈਨਾਂਸ  ਅਤੇ ਡਾਕਟਰ ਸਾਹਿਬਾਨ

Virus-free. www.avast.com

Wednesday, 4 May 2022

ਢਾਹਾਂ ਕਲੇਰਾਂ ਹਸਪਤਾਲ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਕੈਂਪ 09 ਮਈ ਦਿਨ ਸੋਮਵਾਰ ਤੋਂ ਆਰੰਭ

ਢਾਹਾਂ ਕਲੇਰਾਂ ਹਸਪਤਾਲ ਵਿਖੇ 21 ਦਿਨਾਂ ਔਰਤਾਂ ਦਾ ਫਰੀ  ਚੈੱਕਅਪ  ਕੈਂਪ 09 ਮਈ ਦਿਨ ਸੋਮਵਾਰ ਤੋਂ ਆਰੰਭ
ਬੰਗਾ : 04 ਮਈ :- ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਵਿਭਾਗ ਵਿਚ 21 ਦਿਨਾਂ ਔਰਤਾਂ ਦਾ ਫਰੀ ਮੈਗਾ ਚੈੱਕਅਪ ਕੈਂਪ 09 ਮਈ 2022 ਤੋਂ 30 ਮਈ 2022 ਤੱਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 21 ਦਿਨਾਂ ਔਰਤਾਂ ਦਾ ਫਰੀ ਮੈਗਾ ਕੈਂਪ 09 ਮਈ ਦਿਨ ਸੋਮਵਾਰ ਤੋਂ 30 ਮਈ 2022 ਤੱਕ  ਲੱਗੇਗਾ ਜਿਸ ਵਿਚ ਔਰਤਾਂ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਰੋਜ਼ਾਨਾ ਸਵੇਰੇ 09 ਤੋਂ 2 ਵਜੇ ਤੱਕ ਚੈੱਕਅਪ ਕਰਿਆ ਕਰਨਗੇ। ਕੈਂਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਸ. ਕਾਹਮਾ ਨੇ ਦੱਸਿਆ ਕਿ ਇਸ ਕੈਂਪ ਵਿਚ 21 ਦਿਨਾਂ ਫਰੀ ਕੈਂਪ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਕੀਤੀ ਜਾਵੇਗੀ ਅਤੇ ਫਰੀ ਚੈਕਐਪ ਹੋਵੇਗਾ । ਮਰੀਜ਼ਾਂ ਨੂੰ ਲੈਬੋਟਰੀ ਟੈਸਟਾਂ ਵਿਚ 50% ਦੀ ਵੱਡੀ ਛੋਟ ਦਿੱਤੀ ਜਾਵੇਗੀ । ਮੈਗਾ ਕੈਂਪ ਵਿਚ ਔਰਤਾਂ ਦੀ ਬੱਚੇਦਾਨੀ, ਅੰਡੇਦਾਨੀ ਦੇ ਦੂਰਬੀਨੀ ਤੇ ਟਾਂਕੇ ਵਾਲਾ 40 ਹਜ਼ਾਰ ਵਾਲਾ ਅਪਰੇਸ਼ਨ  ਸਿਰਫ 13 ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ ਅਤੇ ਔਰਤਾਂ ਦੀ ਨਸਬੰਦੀ/ਨਲਬੰਦੀ/ਫੈਮਿਲੀ ਪਲੈਨਿੰਗ ਦਾ 18 ਹਜ਼ਾਰ ਵਾਲਾ ਅਪਰੇਸ਼ਨ ਸਿਰਫ ਸੱਤ ਹਜ਼ਾਰ ਰੁਪਏ (ਦਵਾਈਆਂ ਸਮੇਤ) ਵਿਚ ਕੀਤਾ ਜਾਵੇਗਾ।ਕੈਂਪ ਦੌਰਾਨ ਬੱਚੇਦਾਨੀ ਦੇ ਕੈਂਸਰ ਦੀ 500 ਰੁਪਏ ਵਾਲੀ ਜਾਂਚ ਸਿਰਫ 200 ਰੁਪਏ ਕੀਤੀ ਜਾਵੇਗੀ । ਇਸ ਤੋਂ ਇਲਾਵਾ ਔਰਤਾਂ ਦੀਆਂ ਬਿਮਾਰੀਆਂ ਦੇ ਹੋਰ ਵੀ ਅਪਰੇਸ਼ਨਾਂ ਅਤੇ ਇਲਾਜਾਂ ਵਿਚ ਵੀ ਭਾਰੀ ਛੋਟਾਂ ਦਿੱਤੀਆਂ ਜਾ ਰਹੀਆ ਹਨ । ਲੋੜਵੰਦ ਮਰੀਜ਼ਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਵਿਖੇ 9 ਮਈ ਦਿਨ ਸੋਮਵਾਰ ਤੋਂ ਆਰੰਭ ਹੋ ਰਹੇ ਔਰਤਾਂ ਦੀਆਂ ਬਿਮਾਰੀਆਂ ਦੇ 21 ਦਿਨਾਂ ਮੈਗਾ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਚਾਂਦਨੀ ਬੱਗਾ ਐਮ. ਐਸ. (ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ), ਸ. ਵਰਿੰਦਰ ਸਿੰਘ ਬਰਾੜ ਐਚ ਆਰ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-  
ਹਸਪਤਾਲ ਢਾਹਾਂ ਕਲੇਰਾਂ ਵਿਖੇ   09 ਮਈ  ਤੋਂ ਆਰੰਭ  ਹੋ ਰਹੇ   21 ਦਿਨਾਂ ਔਰਤਾਂ ਦੀਆਂ ਬਿਮਾਰੀਆਂ ਦੇ ਫਰੀ ਚੈੱਕਅਪ ਕੈਂਪ ਬਾਰੇ ਜਾਣਕਾਰੀ ਦਿੰਦੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਟਰੱਸਟ ਪ੍ਰਬੰਧਕ ਅਤੇ ਡਾਕਟਰ ਸਾਹਿਬਾਨ

Virus-free. www.avast.com