Thursday, 30 June 2022

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ
ਬੰਗਾ  30 ਜੂਨ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਆਰੰਭ ਹੋਏ ਨਵੇਂ ਮੈਡੀਕਲ ਸਿੱਖਿਆ ਅਦਾਰੇ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ, ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ ਹੋ ਗਏ ਹਨ।  ਇਹ ਜਾਣਕਾਰੀ ਟਰੱਸਟ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦਿੱਤੀ। ਸ. ਢਾਹਾਂ ਨੇ ਦੱਸਿਆ ਕਿ ਮੈਡੀਕਲ ਸੇਵਾਵਾਂ ਦੇ ਖੇਤਰ ਵਿਚ ਉਕਤ  ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਬਹੁਤ ਲੋੜ ਹੈ ਇਸ ਲਈ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਢਾਹਾਂ ਕਲੇਰਾਂ ਦੇ ਹਰਿਆਲੀ ਭਰਪੂਰ ਸਾਫ਼ ਅਤੇ ਪ੍ਰਦੂਸ਼ਣ ਰਹਿਤ ਸਥਾਨ 'ਤੇ ਇਹ ਕਾਲਜ ਸਥਾਪਿਤ ਕੀਤਾ ਗਿਆ ਜਿੱਥੇ ਪਹਿਲਾ ਸੈਸ਼ਨ ਜੁਲਾਈ 2022 ਵਿਚ ਸ਼ੁਰੂ ਹੋ ਰਿਹਾ ਹੈ।ਇੱਥੇ  ਕਾਲਜ ਕੋਲ ਵਧੀਆ ਇਮਾਰਤ ਦੇ ਨਾਲ-ਨਾਲ, ਵਧੀਆ ਕਲਾਸ ਰੂਮ, ਵਧੀਆ ਪ੍ਰੈਕਟੀਕਲ ਲੈਬ ਅਤੇ ਹੋਰ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਕਾਰਜਸ਼ੀਲ ਹਨ । ਕਾਲਜ ਵੱਲੋਂ ਵਿਦਿਆਰਥੀਆਂ ਲਈ 100% ਪਲੇਸਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
               ਇਸ ਮੌਕੇ ਕਾਲਜ 
ਦੇ   ਪ੍ਰਿੰਸੀਪਲ  ਡਾ. ਅਵਤਾਰ ਚੰਦ ਮੋਂਗਰਾ ਨੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਵਿਖੇ ਤਿੰਨ ਡਿਗਰੀ ਕੋਰਸਾਂ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ.  ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸਾਂ ਵਿਚ 10+2  ਨਾਨ ਮੈਡੀਕਲ ਜਾਂ ਮੈਡੀਕਲ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਕਾਲਜ ਵੱਲੋਂ ਦਾਖਲਾ ਹੈਲਪ ਲਾਈਨ ਫੋਨ ਨੰਬਰ: 91115-60260 ਅਤੇ 99142-60260 ਦਾ ਵੀ ਆਰੰਭ ਕਰ ਦਿੱਤਾ ਗਿਆ ਹੈ। ਡਿਗਰੀ ਕੋਰਸਾਂ ਵਿਚ ਐਸ ਸੀ, ਬੀ ਸੀ ਅਤੇ ਉ ਬੀ ਸੀ ਵਰਗ ਨਾਲ ਸੰਬਧਿਤ ਵਿਦਿਆਰਥੀਆਂ 100% ਸਕਾਲਰਸ਼ਿਪ ਸਕੀਮ ਦਾ ਲਾਭ ਪ੍ਰਾਪਤ ਕਰਕੇ ਮੁਫ਼ਤ ਪੜ੍ਹਾਈ ਕਰ ਸਕਦੇ ਹਨ।
              ਕਾਲਜ ਦੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਦੇਸ ਅਤੇ ਵਿਦੇਸ਼ਾਂ ਦੇ ਹਸਪਤਾਲਾਂ ਅਤੇ ਹੋਰ ਮੈਡੀਕਲ ਅਦਾਰਿਆਂ ਵਿਚ ਮੰਗ ਬਹੁਤ ਵੱਧ ਚੁੱਕੀ  ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਨਾਲ ਕਾਲਜ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।ਪੈਰਾ ਮੈਡੀਕਲ ਕੋਰਸਾਂ ਵਿਚ ਦਾਖਲਾ ਸਬੰਧੀ ਜਾਣਕਾਰੀ ਦੇਣ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਵਰਿੰਦਰ ਸਿੰਘ ਬਰਾੜ ਐੱਚ ਆਰ ਐਡਮਿਨ, ਡਾ. ਅਵਤਾਰ ਚੰਦ ਮੋਂਗਰਾ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਕਾਲਜ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲੇ ਸ਼ੁਰੂ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਬੰਧਕ

Saturday, 25 June 2022

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀ ਵਲੰਟੀਅਰਾਂ ਵੱਲੋਂ 25 ਯੂਨਿਟ ਖੂਨਦਾਨ

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀ ਵਲੰਟੀਅਰਾਂ ਵੱਲੋਂ 25 ਯੂਨਿਟ ਖੂਨਦਾਨ

ਬੰਗਾ 25 ਜੂਨ :  ਅੱਜ ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਖੂਨਦਾਨ ਲਹਿਰ ਦੇ ਜਨਮ ਦਾਤੇ ਡਾ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਤੀਜਾ ਸਵੈ-ਇਛੁੱਕ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ।  ਖੂਨਦਾਨ ਕੈਂਪ ਵਿਚ 25 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਦਿਲਬਾਗ ਸਿੰਘ ਬਾਗ਼ੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਿਹਾ ਕਿ ਖੂਨ ਦਾ ਦਾਨ ਇਸ ਸੰਸਾਰ ਸਭ ਤੋਂ ਉੱਤਮ ਦਾਨ ਹੁੰਦਾ ਹੈ ਅਤੇ ਜ਼ਰੂਰਤ ਸਮੇਂ ਸਾਡੇ ਵੱਲੋਂ ਦਾਨ ਵਿਚ ਦਿੱਤਾ ਹੋਇਆ ਖੂਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਉਨ੍ਹਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਨੌਜਵਾਨ ਸਭਾ ਮਹੱਲਾ ਸਿੱਧ ਬੰਗਾ ਦੇ 10 ਨੌਜਵਾਨਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕਿਉਰਿਟੀ ਗਾਰਡਾਂ ਨੇ ਵਿਸ਼ੇਸ਼ ਰੂਪ ਪਹਿਲੀ ਵਾਰ ਵਿਚ ਆ ਕੇ ਖੂਨਦਾਨ ਕੀਤਾ।
ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ, ਭੂਪੇਸ਼ ਕੁਮਾਰ ਸਕੱਤਰ, ਪ੍ਰਵੀਨ ਕੁਮਾਰ, ਲੈਫ਼ਟੀਨੈਂਟ(ਰਿਟਾ:) ਸ਼ਰਨਜੀਤ ਸਿੰਘ,  ਰਾਜ ਭੰਵਰਾ,  ਪਰਮਜੀਤ ਸਿੰਘ ਭੋਗਲ, ਜਸਵਿੰਦਰ ਸਿੰਘ ਮਾਨ ਐਮ ਸੀ ਬੰਗਾ, ਮਾਸਟਰ ਪਰਮਿੰਦਰਜੀਤ ਕੁਮਾਰ, ਅਮਰਦੀਪ ਬੰਗਾ ਸਕੱਤਰ ਬਲੱਡ ਡੋਨਰਜ਼ ਸੁਸਾਇਟੀ, ਇਕਬਾਲ ਸਿੰਘ ਬਾਜਵਾ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ ਰਾਹੁਲ ਗੋਇਲ, ਮੈਡਮ ਰਾਜਵਿੰਦਰ ਕੌਰ ਬਸਰਾ, ਮੈਡਮ ਜੋਤੀ ਕੌਰ, ਕਿਸ਼ਨ ਕੁਮਾਰ, ਭਾਈ ਜੋਗਾ ਸਿੰਘ, ਰਣਜੀਤ ਸਿੰਘ ਮਾਨ, ਜੋਗਾ ਰਾਮ, ਸੁਰਜੀਤ ਸਿੰਘ ਜਗਤਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਫੋਟੋ ਕੈਪਸ਼ਨ : ਬਲੱਡ ਬੈਂਕ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ


Virus-free. www.avast.com

Friday, 24 June 2022

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 115 ਸਥਾਪਨਾ ਦਿਵਸ ਮਨਾਇਆ ਗਿਆ

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 115 ਸਥਾਪਨਾ ਦਿਵਸ ਮਨਾਇਆ ਗਿਆ
ਬੰਗਾ: 24 ਜੂਨ  :-  ( ) ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਅੱਜ ਬੈਂਕ ਦਾ 115ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਸੀਨੀਅਰ ਮੈਨੇਜਰ ਸ੍ਰੀ ਪ੍ਰਸ਼ੋਤਮ ਬੰਗਾ ਨੇ ਬੈਂਕ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੂੰ 1908 ਵਿਚ ਭਾਈ ਵੀਰ ਸਿੰਘ ਜੀ, ਸਰ ਸੁੰਦਰ ਸਿੰਘ ਮਜੀਠੀਆ ਅਤੇ ਸ. ਤਰਲੋਚਨ ਸਿੰਘ ਜੀ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ। ਪੰਜਾਬ ਐਂਡ ਸਿੰਧ ਬੈਂਕ ਬਰਾਂਚ ਢਾਹਾਂ ਕਲੇਰਾਂ ਵੱਲੋਂ  ਆਪਣੇ ਗਾਹਕਾਂ ਵਧੀਆ ਬੈਂਕਿੰਗ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਸ ਕਰ ਕੇ ਹੀ ਬੈਂਕ ਦਾ ਕਾਰੋਬਾਰ ਹਰ ਸਾਲ ਵੱਧ ਰਿਹਾ ਹੈ। ਇਸ ਮੌਕੇ ਸ੍ਰੀ ਬੰਗਾ ਨੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਬੈਂਕ ਦੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਸਮੂਹ ਇਲਾਕਾ ਨਿਵਾਸੀਆਂ ਨੂੰ ਬੈਂਕ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ । ਅੱਜ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾ ਕਲੇਰਾਂ ਦੇ 115ਵੇਂ ਸਥਾਪਨਾ ਦਿਵਸ ਦੀਆਂ ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸ੍ਰੀ ਰਾਜਵੀਰ ਸਿੰਘ ਬੈਂਕ ਅਫਸਰ, ਸ੍ਰੀ ਮਨਿੰਦਰ ਪਾਲ ਬੈਂਕ ਅਫਸਰ, ਸ੍ਰੀ ਭਾਰਤ ਰਤਨ ਕੈਸ਼ੀਅਰ ਅਤੇ ਸਮੂਹ ਬੈਂਕ ਮੁਲਾਜ਼ਮਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੈਂਕ ਵੱਲੋਂ ਲੋਕਾਂ ਦਿੱਤੀਆਂ ਜਾਂਦੀਆਂ ਵਧੀਆ ਬੈਂਕਿੰਗ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਤਪਤਾਲ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਸੁਖਮਿੰਦਰ ਕੌਰ, 
ਸ੍ਰੀ   ਸੰਜੇ ਕੁਮਾਰ,  ਸ. ਕਮਲਜੀਤ ਸਿੰਘ ਕੁਲਥਮ, ਸ. ਰਣਜੀਤ ਸਿੰਘ ਮਾਨ, ਸ. ਪ੍ਰੇਮ ਪ੍ਰਕਾਸ਼ ਸਿੰਘ, ਸ. ਕਮਲਜੀਤ ਸਿੰਘ ਝੰਡੇਰਾਂ, ਸ. ਜਸਵੰਤ ਸਿੰਘ, ਸ੍ਰੀ ਡੋਗਰ ਰਾਮ ਮਜਾਰੀ ਤੇ ਹੋਰ ਪਤਵੰਤੇ ਬੈਂਕ ਦੇ ਸਥਾਪਨਾ ਦਿਵਸ ਵਧਾਈਆਂ ਦੇਣ ਪੁੱਜੇ ਸਨ। ਸਥਾਪਨਾ ਦਿਵਸ ਦੀ ਖੁਸ਼ੀ ਵਿਚ ਬੈਂਕ ਸਟਾਫ ਵੱਲੋਂ ਮਿਠਾਈਆਂ ਵੀ ਵੰਡੀਆਂ ਗਈਆਂ।
ਫੋਟੋ ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਵੱਲੋਂ ਦਾ 115 ਸਥਾਪਨਾ ਦਿਵਸ ਮਨਾਉਣ ਮੌਕੇ ਇਕੱਤਰ ਪਤਵੰਤੇ  


Virus-free. www.avast.com

Wednesday, 22 June 2022

ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ

ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ
ਬੰਗਾ 22 ਜੂਨ :- () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਵੀਂ ਪੀੜ੍ਹੀ ਨੂੰ ਵਧੀਆ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਮੈਡੀਕਲ ਸਿੱਖਿਆ ਪ੍ਰੋਜੈਕਟ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਮੰਨਜ਼ੂਰੀ ਮਿਲ ਗਈ ਹੈ। ਇਹ ਖੁਸ਼ੀ ਭਰੀ ਜਾਣਕਾਰੀ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦਿੰਦੇ ਦੱਸਿਆ ਕਿ ਇਲਾਕੇ ਦੇ 10+2 ਪਾਸ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਸਥਾਪਿਤ ਕੀਤਾ ਗਿਆ ਹੈ । ਇਸ ਪੈਰਾ ਮੈਡੀਕਲ ਕਾਲਜ ਨੂੰ  ਪੰਜਾਬ ਸਰਕਾਰ ਅਤੇ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਫੀਲੇਸ਼ਨ ਅਤੇ ਮੰਨਜ਼ੂਰੀ ਮਿਲ ਚੁੱਕੀ ਹੈ ।  ਡਾ. ਐਸ. ਐਸ. ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ) ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੂੰ ਤਿੰਨ ਬੀ.ਐਸ.ਸੀ. ਡਿਗਰੀ ਕੋਰਸਾਂ ਦੀ ਮੰਨਜ਼ੂਰੀ ਮਿਲੀ ਹੈ ਜਿਹਨਾਂ ਵਿਚ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ. ਅਪਰੇਸ਼ਨ ਥੀਏਟਰ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸ ਸ਼ਾਮਿਲ ਹਨ । ਇਹਨਾਂ ਕੋਰਸਾਂ ਵਿਚ 10+2 ਪਾਸ (ਨਾਨ ਮੈਡੀਕਲ ਅਤੇ ਮੈਡੀਕਲ) ਵਿਦਿਆਰਥੀ ਦਾਖਲਾ ਲੈ ਸਕਦੇ ਹਨ ।  ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਵੇਂ ਕਿ ਪਹਿਲਾਂ ਕਾਰਲਟਨ ਯੂਨੀਵਰਸਿਟੀ ਓਟਾਵਾ ਕੈਨੇਡਾ ਨਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਹੋਈ ਹੈ। ਇੰਟਰਨੈਸ਼ਨਲ ਵਿੱਦਿਅਕ ਸਾਂਝ ਹੋਣ ਨਾਲ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਆਧੁਨਿਕ ਟੈਕਨਾਲੋਜੀ ਵਾਲੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ । ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਵਿਸ਼ੇਸ਼ ਟਰੇਂਡ ਸਟਾਫ਼ ਤੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ 2022 ਵਿਚ ਹੀ ਪਹਿਲਾ ਸੈਸ਼ਨ ਆਰੰਭ ਹੋ ਜਾਵੇਗਾ । ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ, ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਅਵਤਾਰ ਚੰਦਰ ਮੋਂਗਰਾ ਪ੍ਰਿੰਸੀਪਲ  ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :-  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਮੰਨਜ਼ੂਰੀ ਤੇ ਸਥਾਪਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ


Virus-free. www.avast.com

Tuesday, 21 June 2022

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ, 21 ਜੂਨ :- () ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਅੱਜ ਸ੍ਰੀ ਗਿਆਨ ਚੰਦ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਹੁਸ਼ਿਆਰਪੁਰ ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਅਗਵਾਈ ਵਿਚ ਮਨਾਇਆ । ਇਹਨਾਂ ਵਿਸ਼ੇਸ਼ ਮਹਿਮਾਨਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ ਇਸ ਨੂੰ ਸਰੀਰ ਅਤੇ ਆਤਮਾ ਵਿਚ ਇਕਸੁਰਤਾ ਦਾ ਅਦਭੁਤ ਵਿਗਿਆਨ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜੀਵਨ ਵਿਚ ਤੰਦਰੁਸਤ ਰਹਿਣ ਲਈ ਯੋਗ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਯੋਗ ਦੇ ਲਾਭਾਂ ਬਾਰੇ ਸਾਨੂੰ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮਨੈਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਸਮੂਹ ਮਹਿਮਾਨਾਂ, ਪਤਵੰਤੇ ਸੱਜਣਾਂ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅੰਤਰ-ਰਾਸ਼ਟਰੀ ਯੋਗ ਦਿਵਸ ਸਮਾਗਮ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।  ਇਸ ਮੌਕੇ ਸ੍ਰੀ ਗਿਆਨ ਚੰਦ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਹੁਸ਼ਿਆਰਪੁਰ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ, ਸ੍ਰੀ ਹਰਸ਼ ਕੌਸ਼ਿਕ ਮੈਨੇਜਰ, ਸ੍ਰੀ ਅਕਾਸ਼ ਚੌਹਾਨ ਮੈਨੇਜਰ, ਸ੍ਰੀ ਮਨਿੰਦਰ ਪਾਲ, ਸ੍ਰੀ ਰਾਜਵੀਰ ਸਿੰਘ, ਸ੍ਰੀ ਰਾਹੁਲ ਰੰਜਨ, ਸ੍ਰੀ ਭਾਰਤ ਰਤਨ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਪ੍ਰੋਫੈਸਰ ਸੰਜੇ ਕੁਮਾਰ, ਮੈਡਮ ਜੋਤਸਨਾ ਕੁਮਾਰੀ, ਮੈਡਮ ਸਰੋਜ ਬਾਲਾ, ਸਮੂਹ ਸਟਾਫ਼ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸਮੂਹ ਅਧਿਆਪਕ ਅਤੇ ਵਿਦਿਆਰਥੀ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ ।


Virus-free. www.avast.com

Wednesday, 15 June 2022

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਬੰਗਾ : 15 ਜੂਨ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ  ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਸੰਗਰਾਂਦ ਦਾ ਦਿਹਾੜਾ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਸਾਧ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਜੀ ਦੇ ਜੀਵਨ ਅਤੇ ਲਾਸਾਨੀ ਗੁਰ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ । ਇਸ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ,  ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐੱਚ. ਆਰ. ਐਡਿਮਨ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਤੋਂ ਇਲਾਵਾ ਸਮੂਹ ਟਰੱਸਟ ਸਟਾਫ, ਹਸਪਤਾਲ ਸਟਾਫ, ਨਰਸਿੰਗ ਕਾਲਜ ਸਟਾਫ਼, ਨਰਸਿੰਗ ਵਿਦਿਆਰਥੀ ਅਤੇ ਸਕੂਲ ਸਟਾਫ਼ ਹਾਜ਼ਰ ਸੀ। ਇਸ ਮੌਕੇ ਸੰਗਤਾਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲੱਗੀਆਂ ।

Friday, 10 June 2022

ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਐਮ ਐਸ ਨੇ ਕਾਰਜ ਭਾਰ ਸੰਭਾਲਿਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਐਮ ਐਸ ਨੇ ਕਾਰਜ ਭਾਰ ਸੰਭਾਲਿਆ
ਬੰਗਾ : 10 ਜੂਨ :- () ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਹਰ ਤਰ੍ਹਾਂ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਪ੍ਰਸਿੱਧ ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਵਿਭਾਗ ਵਿਚ ਕਾਰਜ ਭਾਰ ਸੰਭਾਲ ਕੇ ਮਰੀਜ਼ਾਂ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ ਹੈ। ਡਾਕਟਰ ਸਾਹਿਬ ਪਿਛਲੇ 25 ਸਾਲਾਂ ਤੋਂ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਹਜ਼ਾਰਾਂ ਲੋੜਵੰਦ ਮਰੀਜ਼ਾਂ ਦਾ ਵਧੀਆ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰ ਚੁੱਕੇ ਹਨ ।  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੈਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਦਯਾ ਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿਚ ਮਾਸਟਰ ਆਫ ਸਰਜਰੀ (ਐਮ. ਐਸ.) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਆਪ  ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਆਧੁਨਿਕ ਤਕਨੀਕਾਂ ਨਾਲ ਇਲਾਜ ਕਰਨ ਦੇ ਤਜਰਬੇਕਾਰ ਮਾਹਿਰ ਡਾਕਟਰ ਹਨ । ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਵੀ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਸ਼ਪੈਸ਼ਲਿਸਟ ਵਜੋਂ 25 ਸਾਲ ਸੇਵਾ ਨਿਭਾਈ ਹੈ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲਾ ਵਿਭਾਗ ਵਿਚ ਮਰੀਜ਼ਾਂ ਦੇ ਵਧੀਆ ਇਲਾਜ ਲਈ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਹਨ ਅਤੇ ਵਿਸ਼ੇਸ਼ ਅਪਰੇਸ਼ਨ ਥੀਏਟਰ ਬਣਾਏ ਗਏ ਹਨ। ਹਸਤਪਾਲ ਢਾਹਾਂ ਕਲੇਰਾਂ 
 ਵਿਖੇ   ਨੱਕ, ਕੰਨ ਅਤੇ ਗਲੇ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਵਧੀਆ ਅਤੇ ਸਸਤਾ ਇਲਾਜ ਕੀਤਾ ਜਾਦਾਂ ਹੈ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਅਤੇ ਡਾ. ਬਲਵਿੰਦਰ ਸਿੰਘ ਐਮ.ਐਸ. (ਈ ਐਨ ਟੀ) ਹਾਜ਼ਰ ਸਨ।
ਫੋਟੋ ਕੈਪਸ਼ਨ : ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ)  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ

Wednesday, 8 June 2022

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ


ਬੰਗਾ : 8 ਜੂਨ :() ਯੁੱਗੋ ਯੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਅੱਜ ਸਵੇਰੇ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮੂਹ ਸੰਗਤਾਂ ਅਤੇ ਵਿਦਿਆਰਥੀਆਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ । ਉਪਰੰਤ ਸ਼ਹੀਦੀ ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਕੀਤਾ।

          ਸਮਾਗਮ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਦਵਿੰਦਰ ਸਿੰਘ ਫਿਲੌਰ ਵਾਲਿਆਂ ਨੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦੇ ਗੁਰਇਤਿਹਾਸ ਬਾਰੇ ਅਤੇ ਗੁਰੂ ਸਾਹਿਬ ਜੀ ਦੇ ਬਚਪਨ ਤੋਂ ਲੈ ਕੇ ਸ਼ਹੀਦ ਹੋਣ ਤੱਕ ਦੇ ਜੀਵਨ ਬਿਰਤਾਂਤ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ । ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ  ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਹੈ ਅਤੇ ਗੁਰੂ ਸਾਹਿਬ ਦੇ ਦਰਸਾਏ  ਸੇਵਾ ਅਤੇ ਸਿਮਰਨ ਦੇ ਰਾਹ ਚੱਲਦੇ ਹੋਏ  ਸੰਗਤਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਸ਼ਹੀਦੀ ਗੁਰਮਤਿ ਸਮਾਗਮ ਦੀਆਂ ਸਾਰੀਆਂ ਸੇਵਾਵਾਂ ਕਰਨ ਵਾਲੇ ਗੁਰੂ ਘਰ ਦੇ ਸੇਵਕਾਂ ਅਮਰੀਕਾ ਨਿਵਾਸੀ ਨਵਿੰਦਰ ਸਿੰਘ ਢਿੱਲੋਂ ਸਪੁੱਤਰ ਰੁਪਿੰਦਰ ਸਿੰਘ ਢਿੱਲੋਂ ਤੇ ਬੀਬੀ ਗਗਨਦੀਪ ਕੌਰ ਢਿੱਲੋਂ (ਪੋਤਰਾ ਅਮਰਜੀਤ ਸਿੰਘ ਕਲੇਰਾਂ  ਚੇਅਰਮੈਨ ਫਾਈਨਾਂਸ ਤੇ ਬੀਬੀ ਪ੍ਰੀਤਮ ਕੌਰ ਢਿੱਲੋਂ) ਦਾ ਧੰਨਵਾਦ ਕਰਦੇ ਹੋਏ ਸਮੂਹ ਢਿੱਲੋਂ ਪਰਿਵਾਰ ਨੂੰ ਸਿਰੋਪਾਉ ਦੇ ਕੇ  ਸਨਮਾਨਿਤ ਵੀ ਕੀਤਾ।

          ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਵਿਚ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ , ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਗੁਰਦੀਪ ਸਿੰਘ ਢਾਹਾਂ, ਪ੍ਰੋ: ਗੁਰਬਖ਼ਸ਼ ਸਿੰਘ ਬੀਜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਬੀਬੀ ਪ੍ਰੀਤਮ ਕੌਰ ਢਿੱਲੋਂ, ਬੀਬੀ ਬਲਜਿੰਦਰ ਕੌਰ ਸੋਢੀ, ਬੀਬੀ ਰਮਿੰਦਰ ਕੌਰ, ਬੀਬੀ ਗਗਨਦੀਪ ਕੌਰ ਸੁਪਤਨੀ ਰੁਪਿੰਦਰ ਸਿੰਘ ਢਿੱਲੋਂ ਯੂ ਐਸ ਏ, ਨਵਿੰਦਰ ਸਿੰਘ ਢਿੱਲੋਂ ਯੂ ਐਸ ਏ,  ਮਲਿੰਦਰ ਕੌਰ ਯੂ ਐਸ ਏ, ਨਵਦੀਪ ਸਿੰਘ ਘੁੰਮਣ ਯੂ. ਐਸ. ਏ., ਅਮਨਦੀਪ ਸਿੰਘ ਫਗਵਾੜਾ, ਵਰਿੰਦਰ ਸਿੰਘ ਬਰਾੜ ਐਚ. ਆਰ. ਐਡਿਮਨ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੂਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸੁਖਮਿੰਦਰ ਕੌਰ, ਮੈਡਮ ਜਗਜੀਤ ਕੌਰ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਨਰਿੰਦਰ ਸਿੰਘ ਢਾਹਾਂ, ਸੁਰਜੀਤ ਸਿੰਘ ਜਗਤ ਪੁਰ, ਓਮ ਬਹਾਦਰ ਵਿਸ਼ਵਕਰਮਾ ਅਤੇ ਟਰੱਸਟ ਅਧੀਨ ਚੱਲਦੇ ਵੱਖ ਵੱਖ ਅਦਾਰਿਆਂ ਦਾ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲੱਗੀਆਂ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ । ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਜੋਗਾ ਸਿੰਘ ਜੀ ਨੇ ਬਾਖ਼ੂਬੀ ਨਿਭਾਈ।

ਫ਼ੋਟੋ ਕੈਪਸ਼ਨ :   ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ  ਦੀਆਂ ਤਸਵੀਰਾਂ


Virus-free. www.avast.com

Tuesday, 7 June 2022

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ. ਐਨ. ਐਮ. (ਤੀਜਾ ਸਾਲ) ਦਾ ਨਤੀਜਾ 100%

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ. ਐਨ. ਐਮ. (ਤੀਜਾ ਸਾਲ) ਦਾ ਨਤੀਜਾ 100%
ਬੰਗਾ : 7 ਜੂਨ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜੀ ਐਨ ਐਮ (ਤੀਜਾ ਸਾਲ) ਕਲਾਸ ਦਾ ਫਾਈਨਲ  ਨਤੀਜਾ 100% ਰਿਹਾ ਹੈ ਅਤੇ ਨਰਸਿੰਗ ਵਿਦਿਆਰਥਣ ਅਮਨਦੀਪ ਕੌਰ ਨੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਇਹ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੇ ਕਾਲਜ ਦੀ ਸ਼ਾਨਾਮੱਤੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਜੀ. ਐਨ. ਐਮ. (ਤੀਜਾ ਸਾਲ) ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਸੁਦਾਗਰ ਸਿੰਘ ਪਿੰਡ ਗਹੂੰਣ ਪਹਿਲੇ ਸਥਾਨ 'ਤੇ ਰਹੀ ਹੈ ਅਤੇ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਪਿੰਡ ਜਾਫਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਤੀਜਾ ਸਥਾਨ ਰਾਜਵਿੰਦਰ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਚਾਹਲ ਖੁਰਦ ਅਤੇ ਸਿਮਰਨ ਪੁੱਤਰੀ ਸੁਖਵਿੰਦਰ ਕੁਮਾਰ ਪਿੰਡ  ਸੰਧਵਾਂ ਨੇ ਪ੍ਰਾਪਤ ਕੀਤਾ ਹੈ । ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਵਿਦਿਆ ਪ੍ਰਦਾਨ ਕਰ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਅਤੇ ਨਰਸਿੰਗ ਵਿਦਿਆਰਥੀ ਪੜਾਈ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਭਿਆਚਾਰਕ  ਸਮਾਗਮਾਂ ਅਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ  ਅੱਵਲ ਪੁਜ਼ੀਸ਼ਨਾਂ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ। ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਵੱਲੋਂ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ।
ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦੇਣ  ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ , ਸ. ਮਲਕੀਅਤ ਸਿੰਘ ਬਾਹੜੋਵਾਲ  ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ,  ਮੈਡਮ ਸੁਖਮਿੰਦਰ ਕੌਰ , ਮੈਡਮ ਜੋਤਸਨਾ ਕੁਮਾਰੀ, ਮੈਡਮ ਨੇਹਾ ਕੁਮਾਰੀ, ਮੈਡਮ ਰਜਨੀਤ ਕੌਰ, ਮੈਡਮ ਸਰੋਜ ਬਾਲਾ ਵੀ ਹਾਜ਼ਰ ਸਨ। ਵਰਨਣਯੋਗ ਹੈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਦੀ ਕਾਰਲਟਨ ਯੂਨੀਵਰਸਿਟੀ ਉਟਾਵਾ ਕਨੈਡਾ ਨਾਲ ਵਿੱਦਿਅਕ ਸਾਂਝ ਹੈ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ (ਤੀਜਾ ਸਾਲ) ਵਿਚ ਅੱਵਲ ਰਹੇ ਵਿਦਿਆਰਥੀ


Saturday, 4 June 2022

ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋ ਨਵੀਆਂ ਡਾਇਲਸਿਸ ਮਸ਼ੀਨਾਂ ਲੋਕ ਸੇਵਾ ਨੂੰ ਸਮਰਪਿਤ

ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋ ਨਵੀਆਂ ਡਾਇਲਸਿਸ ਮਸ਼ੀਨਾਂ ਲੋਕ ਸੇਵਾ ਨੂੰ ਸਮਰਪਿਤ
ਬੰਗਾ : 4 ਜੂਨ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਅੱਜ ਗੁਰਦਿਆਂ ਦੇ ਰੋਗਾਂ ਤੋਂ ਪੀੜ੍ਹਤ  ਮਰੀਜ਼ਾਂ ਲਈ ਨਵੇਂ ਅਤਿ ਆਧੁਨਿਕ ਡਾਇਲਸਿਸ ਯੂਨਿਟ ਵਿਚ ਦੋ ਨਵੀਆਂ ਡਾਇਲਸਿਸ ਮਸ਼ੀਨਾਂ ਲੋਕ ਸੇਵਾ ਨੂੰ ਸਮਰਪਿਤ ਕੀਤੀਆਂ ਗਈਆਂ ।  ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਨੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਦੋ ਆਧੁਨਿਕ ਡਾਇਲਸਿਸ ਮਸ਼ੀਨਾਂ ਲਈਆਂ ਗਈਆਂ ਹਨ ਜਿਸ ਨਾਲ ਮਰੀਜ਼ਾਂ ਦਾ ਵਧੀਆ ਤੇ ਜਲਦੀ ਇਲਾਜ ਹੋਵੇਗਾ  ।  ਇਸ ਮੌਕੇ  ਇਹਨਾਂ ਨਵੀਆਂ ਮਸ਼ੀਨਾਂ ਨੂੰ ਨਵਿੰਦਰ ਸਿੰਘ ਢਿੱਲੋਂ ਯੂ ਐਸ ਏ ਨੇ  ਲੋਕ ਸੇਵਾ ਨੂੰ ਸਮਰਪਿਤ  ਕੀਤਾ। ਡਾਇਲਸਿਸ ਯੂਨਿਟ ਬਾਰੇ ਜਾਣਕਾਰੀ ਦਿੰਦੇ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਦੱਸਿਆ ਕਿ ਗੁਰਦਿਆਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਵਧੀਆ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਤਿ ਆਧੁਨਿਕ ਡਾਇਲਸਿਸ ਯੂਨਿਟ ਸਥਾਪਿਤ ਹੈ ਜਿੱਥੇ 7 ਡਾਇਲਸਿਸ ਮਸ਼ੀਨਾਂ ਮਰੀਜ਼ਾਂ ਦੇ ਡਾਇਲਸਿਸ ਲਈ 24 ਘੰਟੇ ਤਿਆਰ ਬਰ ਤਿਆਰ ਰਹਿੰਦੀਆਂ ਹਨ । ਇਸ ਤੋਂ ਇਲਾਵਾ ਆਈ ਸੀ ਯੂ ਵਿਚ ਇੱਕ ਡਾਇਲਸਿਸ ਮਸ਼ੀਨ  ਹੰਗਾਮੀ ਹਾਲਤ ਵਾਲੇ ਮਰੀਜ਼ਾਂ ਦੇ ਇਲਾਜ ਲਈ ਫਿੱਟ ਕੀਤੀ ਹੋਈ ਹੈ। ਦੋ ਨਵੀਆਂ ਡਾਇਲਸਿਸ ਮਸ਼ੀਨਾਂ ਲੋਕ ਸੇਵਾ ਨੂੰ ਸਮਰਪਿਤ ਕਰਨ ਮੌਕੇ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਵਿੰਦਰ ਸਿੰਘ ਢਿੱਲੋਂ ਯੂ ਐਸ ਏ, ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਰਾਹੁਲ ਕੁਮਾਰ ਇੰਚਾਰਜ ਡਾਇਲਸਿਸ ਯੂਨਿਟ, ਨਰਸਿੰਗ ਸਟਾਫ ਲਵਪ੍ਰੀਤ ਕੌਰ, ਪ੍ਰੀਤੀ ਚੋਪੜਾ ਅਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ : ਡਾਇਲਸਿਸ ਯੂਨਿਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਦੋ ਨਵੀਆਂ ਡਾਇਲਸਿਸ ਮਸ਼ੀਨਾਂ ਲੋਕ ਸੇਵਾ ਨੂੰ ਸਮਰਪਿਤ ਕਰਨ ਮੌਕੇ ਹਸਪਤਾਲ ਪ੍ਰਬੰਧਕ ਅਤੇ ਮੈਡੀਕਲ ਸਟਾਫ਼

Thursday, 2 June 2022

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਮੈਗਾ ਕੈਂਪ ਦਾ 300 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਮੈਗਾ ਕੈਂਪ ਦਾ 300 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 02 ਜੂਨ  : -() ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ ਦੇ ਮੈਗਾ ਫਰੀ ਚੈੱਕਐੱਪ ਕੈਂਪ ਦਾ ਇਲਾਕੇ ਦੇ 300 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਮਰੀਜ਼ਾਂ ਦਾ ਜਿੱਥੇ ਔਰਤਾਂ ਦੀ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਅਤੇ ਲੈਪਰੋਸਕੋਪਿਕ ਸਰਜਨ ਡਾ ਚਾਂਦਨੀ ਬੱਗਾ ਐਮ. ਐਸ. ਵੱਲੋਂ ਫਰੀ ਚੈੱਕਐੱਪ ਕੀਤਾ ਗਿਆ ਅਤੇ ਮੈਗਾ ਕੈਂਪ ਵਿਚ ਔਰਤਾਂ ਦੀਆਂ ਬਿਮਾਰੀਆਂ ਵੱਡੇ ਅਪਰੇਸ਼ਨ ਅਤੇ ਦੂਰਬੀਨ (ਲੈਪਰੋਸਕੋਪਿਕ) ਅਪਰੇਸ਼ਨ ਬਹੁਤ ਘੱਟ ਖਰਚੇ ਵਿਚ ਕੀਤੇ ਗਏ। ਜਿਹਨਾਂ ਵਿਚ ਪੰਜ ਔਰਤਾਂ ਦੀਆਂ ਬਿਮਾਰੀਆਂ ਦੇ ਵੱਡੇ ਸਫ਼ਲ ਅਪਰੇਸ਼ਨ ਅਤੇ ਸੱਤ ਔਰਤ ਮਰੀਜ਼ਾਂ ਦੇ ਸਫਲ ਲੈਪਰੋਸਕੋਪਿਕ ਅਪਰੇਸ਼ਨ ਕਰਕੇ ਤੰਦਰੁਸਤ ਕੀਤਾ।  ਇਸ ਮੈਗਾ ਕੈਂਪ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਹੋਈ ਅਤੇ ਉਹਨਾਂ ਨੂੰ ਲੈਬੋਟਰੀ ਟੈਸਟਾਂ ਵਿਚ 50% ਦੀ ਵੱਡੀ ਛੋਟ ਦਿੱਤੀ ਗਈ ਸੀ। ਇਸ ਕੈਂਪ ਵਿਚ ਰਜਿਸਟਰ ਮਰੀਜ਼ ਔਰਤਾਂ ਦੀ ਬੱਚੇਦਾਨੀ, ਅੰਡੇਦਾਨੀ ਦੇ ਦੂਰਬੀਨੀ ਤੇ ਟਾਂਕੇ ਵਾਲਾ ਅਤੇ ਔਰਤਾਂ ਦੀ ਨਸਬੰਦੀ/ਨਲਬੰਦੀ/ਫੈਮਿਲੀ ਪਲੈਨਿੰਗ ਅਪਰੇਸ਼ਨ ਅਤੇ ਹੋਰ ਅਪਰੇਸ਼ਨ  ਬਹੁਤ ਘੱਟ ਖਰਚ ਵਿਚ ਕੀਤੇ ਗਏ। ਕੈਂਪ ਦੌਰਾਨ ਬੱਚੇਦਾਨੀ ਦੇ ਕੈਂਸਰ ਦੀ 500 ਰੁਪਏ ਵਾਲੀ ਜਾਂਚ ਸਿਰਫ 200 ਰੁਪਏ ਕੀਤੀ ਗਈ ਸੀ। ਇਸ ਮੌਕੇ  ਤੰਦਰੁਸਤ ਮਰੀਜ਼ਾਂ ਵੱਲੋਂ ਜਿੱਥੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ  ਦਾ 21 ਦਿਨਾਂ ਮੈਗਾ ਫਰੀ ਚੈੱਕਐੱਪ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦਾ ਬਹੁਤ ਘੱਟ ਖਰਚੇ ਵਿਚ ਵਧੀਆ ਇਲਾਜ ਕਰਨ ਲਈ ਅਤੇ  ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ ਐਸ ਦਾ ਵਧੀਆ ਅਪਰੇਸ਼ਨ ਕਰਨ ਲਈ ਤੇ ਸਮੂਹ ਮੈਡੀਕਲ ਸਟਾਫ਼ ਵਧੀਆ ਸਾਂਭ ਸੰਭਾਲ ਕਰਨ ਲਈ ਧੰਨਵਾਦ ਕੀਤਾ।
ਤਸਵੀਰ : ਔਰਤਾਂ ਦੀ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਅਤੇ ਲੈਪਰੋਸਕੋਪਿਕ ਸਰਜਨ ਡਾ ਚਾਂਦਨੀ ਬੱਗਾ ਐਮ. ਐਸ.  


Virus-free. www.avast.com

Wednesday, 1 June 2022

ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਮੋਨੀਸ਼ਾ ਢਿੱਲੋਂ ਨੇ ਕਾਰਜ ਭਾਰ ਸੰਭਾਲਿਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ
ਸੁਪਰਸ਼ਪੈਲਿਸਟ ਡਾਕਟਰ ਮੋਨੀਸ਼ਾ ਢਿੱਲੋਂ ਨੇ ਕਾਰਜ ਭਾਰ ਸੰਭਾਲਿਆ

ਬੰਗਾ : 1 ਜੂਨ :- (  ) ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੀਆਂ ਬਿਮਾਰੀਆਂ ਦੇ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਡਾਕਟਰ ਮੋਨੀਸ਼ਾ ਢਿੱਲੋਂ ਐਮ. ਡੀ. ਨੇ  ਆਪਣਾ ਕਾਰਜ ਭਾਰ ਸੰਭਾਲ ਲਿਆ ਹੈ ਅਤੇ ਮਰੀਜ਼ਾਂ ਦਾ ਤਸੱਲੀਬਖ਼ਸ਼ ਚੈੱਕਅਪ ਕੀਤਾ।ਡਾਕਟਰ ਮੋਨੀਸ਼ਾ ਢਿੱਲੋਂ  ਚਮੜੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਜਿਵੇਂ ਚਮੜੀ ਦੀ ਐਲਰਜੀ, ਪੁਰਾਣੇ ਚਰਮ ਰੋਗ,  ਚੰਬਲ, ਮੋਹਕੇ, ਸੱਟਾਂ ਦੇ ਨਿਸ਼ਾਨ, ਫੋੜੇ-ਫਿਣਸੀਆਂ ਦਾ ਇਲਾਜ, ਫੁਲਹਿਰੀ (ਸਫ਼ੈਦ ਦਾਗ਼) ਦਾ ਇਲਾਜ, ਔਰਤਾਂ ਦੇ ਚਿਹਰੇ ਦੇ ਅਣਚਾਹੇ ਵਾਲਾਂ ਦਾ ਇਲਾਜ, ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਵਿਸ਼ੇਸ਼ ਇਲਾਜਾਂ ਬੱਚਿਆਂ ਨੌਜਵਾਨਾਂ ਅਤੇ ਲੜਕੀਆਂ ਦੇ ਚਿਹਰੇ ਦੇ ਕਿੱਲ੍ਹਾਂ  ਫਿਨਸੀਆਂ ਅਤੇ ਆਇਲੀ ਸਕਿਨ ਦਾ ਇਲਾਜ, ਹਰ ਤਰ੍ਹਾਂ ਦੀ ਖ਼ਾਰਿਸ਼, ਫੰਗਲ ਇਨਫੈਕਸ਼ਨ, ਧੱਫੜਾਂ ਦਾ ਇਲਾਜ, ਸਿਰ ਦੇ ਵਾਲਾਂ ਦੇ ਝੜਨ/ਡਿੱਗਣ ਦਾ ਇਲਾਜ ਤੋਂ ਇਲਾਵਾ ਆਧੁਨਿਕ ਲੇਜ਼ਰ ਥੈਰੇਪੀ ਨਾਲ ਵੀ ਚਮੜੀ ਰੋਗਾਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ । ਡਾਕਟਰ ਮੋਨੀਸ਼ਾ ਢਿੱਲੋਂ ਹਰ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦਾ ਚੈੱਕਅੱਪ ਕਰਿਆ ਕਰਨਗੇ ।  ਡਾਕਟਰ ਮੋਨੀਸ਼ਾ ਢਿੱਲੋਂ ਨੇ ਮਹਾਤਮਾ ਗਾਂਧੀ ਮਿਸ਼ਨ ਮੈਡੀਕਲ ਕਾਲਜ ਮੁੰਬਈ ਤੋਂ ਚਮੜੀ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੀ ਮਾਸਟਰ ਆਫ ਡਾਕਰੇਟ (ਐਮ ਡੀ) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਆਪ ਇਸ ਤੋਂ ਪਹਿਲਾਂ ਮੁੰਬਈ (ਮਹਾਂਰਾਸ਼ਟਰਾ) ਦੇ ਪ੍ਰਸਿੱਧ ਹਸਪਤਾਲ ਵਿਚ ਚਮੜੀ ਰੋਗਾਂ ਦੇ ਸਫਲ ਡਾਕਟਰ ਸਨ।

ਫੋਟੋ :  ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਡਾਕਟਰ ਮੋਨੀਸ਼ਾ ਢਿੱਲੋਂ  ਐਮ. ਡੀ. ਆਪਣੀ ਉ ਪੀ ਡੀ 


Virus-free. www.avast.com

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਅਤੇ ਸਾਬਕਾ ਵਾਈਸ ਚਾਂਸਲਰ ਡਾ. ਐਸ ਐਸ ਗਿੱਲ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਅਤੇ
ਸਾਬਕਾ ਵਾਈਸ ਚਾਂਸਲਰ ਡਾ. ਐਸ ਐਸ ਗਿੱਲ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਬੰਗਾ :  1 ਜੂਨ :- ( ) ''ਨਵੇਂ ਮੈਡੀਕਲ ਕਾਲਜ ਬਣਾ ਕੇ ਦੇਸ਼ ਵਿਚ ਡਾਕਟਰਾਂ ਦੀ ਕਮੀ ਪੂਰੀ ਕਰਨ ਦਾ ਭਰੋਸਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿਵਾਇਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ ਵਾਸੀਆਂ ਲਈ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਦ੍ਰਿੜ੍ਹ ਹੈ'', ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਾਬਕਾ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਨੇ ਕਰਦੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਪਿਛਲੇ ਦਿਨੀ ਹੋਈ ਹੋਈ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਇਹ ਜਾਣਕਾਰੀ ਦਿੱਤੀ । ਸ. ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ ਦਿੱਲੀ ਆਪਣੇ ਨਿਵਾਸ ਅਸਥਾਨ ਤੇ ਮਿਲਣ ਲਈ ਸੱਦਾ ਪੱਤਰ ਭੇਜਿਆ ਸੀ । ਇਸ ਮੌਕੇ ਸ੍ਰੀ ਮੋਦੀ ਨਾਲ ਹੋਈ ਮੁਲਾਕਾਤ ਵਿਚ ਦੇਸ ਵਿਚ ਮੈਡੀਕਲ ਵਿੱਦਿਅਕ ਅਤੇ ਸਿਹਤ ਸੇਵਾਵਾਂ ਬਾਰੇ ਦੇ ਮੁੱਦੇ 'ਤੇ ਗੱਲਬਾਤ ਹੋਈ । ਜਿਸ ਵਿਚ ਡਾ. ਐਸ ਐਸ ਗਿੱਲ ਨੇ ਭਾਰਤ ਵਿਚ ਡਾਕਟਰਾਂ ਦੀ ਵੱਡੀ ਕਮੀ ਬਾਰੇ ਜਾਣਕਾਰੀ ਦਿੱਤੀ ।  ਉਨ੍ਹਾਂ ਦੱਸਿਆ ਕਿ ਕਮੀ ਦੇ ਮੁੱਖ ਕਾਰਨਾਂ ਵਿਚੋਂ ਵੱਡਾ ਕਾਰਨ ਦੇਸ ਵਿਚ ਘੱਟ ਮੈਡੀਕਲ ਕਾਲਜ ਅਤੇ ਵੱਡੀਆਂ ਫੀਸਾਂ ਹੋਣ ਹੈ ਜਿਸ ਕਰ ਕੇ ਦੇਸ ਦੇ ਮੈਡੀਕਲ ਵਿਦਿਆਰਥੀ ਵਿਦੇਸ਼ਾਂ ਵਿਚ ਘੱਟ ਖਰਚੇ ਵਿਚ ਡਾਕਟਰੀ ਦੀ ਪੜ੍ਹਨ ਕਰਨ ਚਲੇ ਜਾਂਦੇ ਹਨ ਅਤੇ ਬਹੁਤੇ ਵਿਦੇਸ਼ਾਂ ਵਿਚ ਪੱਕੇ ਹੋ ਜਾਂਦੇ ਹਨ। ਡਾ. ਐਸ ਐਸ ਗਿੱਲ ਨੇ ਕਿਹਾ ਕਿ ਜੇ ਭਾਰਤ ਵਿਚ ਵੱਧ ਮੈਡੀਕਲ ਕਾਲਜ ਹੋਣਗੇ ਤਾਂ ਡਾਕਟਰੀ ਦੀ ਪੜ੍ਹਾਈ ਵੀ ਸਸਤੀ ਹੋਵੇਗੀ ਅਤੇ ਦੇਸ ਦਾ ਵਿਦਿਆਰਥੀ ਦੇਸ ਵਿਚ ਹੀ ਆਪਣੀ  ਮੈਡੀਕਲ ਸਿੱਖਿਆ ਪ੍ਰਾਪਤ ਕਰਕੇ ਦੇਸ ਦੇ ਲੋਕਾਂ ਦੀ ਵਧੀਆ ਸੇਵਾ ਕਰ ਸਕੇਗਾ। ਇਸ ਮੌਕੇ ਡਾ. ਗਿੱਲ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਧਿਆਨ ਵਿਚ ਲਿਆਂਦਾ ਕਿ ਕਿਵੇਂ ਡਾਕਟਰੀ ਦੀ ਪੜ੍ਹਾਈ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਨਾਲ ਜੋੜ ਕੇ ਸਸਤੀ ਕੀਤੀ ਜਾ ਸਕਦੀ ਹੈ ।
ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ ਵਿਚ ਨਵੇਂ ਮੈਡੀਕਲ ਕਾਲਜ ਬਣਾ ਕੇ ਮੈਡੀਕਲ ਸਿੱਖਿਆ ਨੂੰ ਸਸਤੀ ਕੀਤਾ ਜਾਵੇਗਾ।ਇਸ ਨਾਲ ਦੇਸ ਦੇ ਭਵਿੱਖ ਨੌਜਵਾਨ ਆਪਣੇ ਦੇਸ ਵਿਚ ਹੀ ਐਮ. ਬੀ. ਬੀ. ਐਸ. ਅਤੇ ਉੱਚ ਮੈਡੀਕਲ ਵਿੱਦਿਆ ਪ੍ਰਾਪਤ ਕਰਕੇ ਦੇਸ਼ ਵਾਸੀਆਂ ਦੀ ਸਿਹਤ ਦੀ ਸੇਵਾ ਸੰਭਾਲ ਕਰਨਗੇ, ਇਸ ਨਾਲ ਦੇਸ਼ ਵਿਚ ਵਧੀਆ ਮੈਡੀਕਲ ਸੇਵਾਵਾਂ ਵੀ ਮੁਹੱਈਆ ਹੋਣਗੀਆਂ।ਇਸ ਮੌਕੇ ਸ੍ਰੀ ਮੋਦੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਪਾਲਿਸੀ ਬਣਾਉਣ ਸਮੇਂ ਕੇਂਦਰ ਸਰਕਾਰ ਦੇ ਨੁਮਾਇੰਦੇ ਡਾ. ਗਿੱਲ ਨਾਲ ਸੰਪਰਕ ਰੱਖਣਗੇ। ਸ੍ਰੀ ਮੋਦੀ ਨੇ ਡਾ. ਗਿੱਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਵੀ ਪਲੈਨ ਪੰਜਾਬ ਵਾਸੀਆਂ ਲਈ ਲੈ ਕੇ ਆਵੇਗੀ, ਕੇਂਦਰ ਸਰਕਾਰ ਪੰਜਾਬ ਵਾਸੀਆਂ ਦੀ ਭਲਾਈ ਲਈ ਉਸ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਾਰੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਅਤੇ ਦੇਸ ਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਧੀਆ ਸਿਹਤ ਸੇਵਾਵਾਂ ਦੀਆਂ ਪਾਲਿਸੀਆਂ ਬਣਾਉਣ ਦਾ ਵੀ ਭਰੋਸਾ ਦਿਵਾਇਆ ਅਤੇ ਡਾ. ਗਿੱਲ ਦਾ ਉਨ੍ਹਾਂ ਨੂੰ ਮਿਲਣ ਲਈ ਦਿੱਲੀ ਆਉਣ ਲਈ ਧੰਨਵਾਦ ਵੀ ਕੀਤਾ ।
ਫੋਟੋ ਕੈਪਸ਼ਨ :  ਡਾ. ਐਸ ਐਸ ਗਿੱਲ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 


Virus-free. www.avast.com