Friday, 29 July 2022

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100%ਨਤੀਜਾ

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ  ਸ਼ਾਨਦਾਰ 100%ਨਤੀਜਾ
ਕਵਿਤਾ ਨੇ 73 % ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ : 29 ਜੁਲਾਈ - () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਨਤੀਜਾ 100%  ਆਇਆ ਹੈ।ਇਸ ਜਾਣਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ  ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਵਿਚੋਂ ਕਵਿਤਾ ਪੁੱਤਰੀ ਸ.ਰਘਵੀਰ ਸਿੰਘ ਪਿੰਡ ਖੈਰ ਅੱਛਰਵਾਲ ਨੇ 73 % ਅੰਕ ਪ੍ਰਾਪਤ ਕਰ ਕੇ ਕਲਾਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦਲਜੀਤ ਕੌਰ ਪੁੱਤਰੀ ਸ੍ਰੀ ਸੰਤ ਰਾਮ ਪਿੰਡ ਖੈਰ ਅੱਛਰਵਾਲ ਨੇ 72.6 ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਤੀਜਾ ਸਥਾਨ ਦੋ ਨਰਸਿੰਗ ਵਿਦਿਆਰਥੀਆਂ ਨੇ ਇੱਕੋ ਜਿੰਨੇ ਅੰਕ ਪ੍ਰਾਪਤ ਕਰਕੇ ਕੀਤਾ, ਜਿਹਨਾਂ ਵਿਚ ਹਰਲੀਨ ਕੌਰ ਪੁੱਤਰੀ ਸ.ਜਤਿੰਦਰ ਸਿੰਘ ਪਿੰਡ ਢਾਹਾਂ ਨੇ 71% ਅੰਕ ਅਤੇ ਸਿਮਰਨਪ੍ਰੀਤ ਕੌਰ ਪੁੱਤਰੀ ਸ. ਸੰਦੀਪ ਸਿੰਘ ਪਿੰਡ ਝਿੰਗੜਾਂ ਨੇ ਵੀ 71% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ। ਡਾ. ਸੁਰਿੰਦਰ ਜਸਪਾਲ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਅਤੇ ਵੱਖ ਵੱਖ ਧਾਰਮਿਕ, ਸਭਿਆਚਾਰਕ  ਸਮਾਗਮਾਂ ਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ ਅੱਵਲ ਪੁਜ਼ੀਸ਼ਨਾਂ ਹਾਸਲ ਕਰਕੇ ਨਰਸਿੰਗ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ।
ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਸਮੂਹ ਅਧਿਆਪਕਾਂ ਅਤੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ ।
ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਜਗਜੀਤ ਸਿੰਘ ਸੋਢੀ ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਮੈਡਮ ਸੁਖਵਿੰਦਰ ਕੌਰ, ਮੈਡਮ ਰੀਤੂ ਕੁਮਾਰੀ, ਮੈਡਮ ਸੰਦੀਪ ਕੌਰ, ਸ.ਰਾਜਿੰਦਰਪਾਲ ਸਿੰਘ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਗੁਰੂ ਨਾਨਕ ਕਾਲਜ ਆਡ ਨਰਸਿੰਗ ਦੀ ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ਉਟਾਵਾ ਕੈਨੇਡਾ ਨਾਲ ਵਿੱਦਿਅਕ ਸਾਂਝ ਹੈ ਜਿਸ ਤਹਿਤ ਵਿਦਿਆਰਥੀ ਕਨੈਡਾ ਵਿਖੇ ਪੜ੍ਹਨ ਜਾਂਦੇ ਹਨ।
ਫੋਟੋ ਕੈਪਸ਼ਨ :    ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦੇ ਅੱਵਲ ਰਹੇ ਵਿਦਿਆਰਥੀ

Thursday, 28 July 2022

ਨਰਸਿੰਗ ਕਾਲਜ ਢਾਹਾਂ ਕਲੇਰਾਂ ਵੱਲੋਂ ਵਿਸ਼ਵ ਕਾਲਾ ਪੀਲੀਆ ਦਿਵਸ ਮਨਾਇਆ ਗਿਆ

*ਨਰਸਿੰਗ ਕਾਲਜ ਢਾਹਾਂ ਕਲੇਰਾਂ ਵੱਲੋਂ ਵਿਸ਼ਵ ਕਾਲਾ ਪੀਲੀਆ ਦਿਵਸ ਮਨਾਇਆ ਗਿਆ*
ਬੰਗਾ :  28 ਜੁਲਾਈ : -() ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵੱਲੋਂ ਵਿਸ਼ਵ ਕਾਲਾ ਪੀਲੀਆ ਦਿਵਸ  (ਵਰਲਡ ਹੈਪਾਟਾਈਟਸ ਡੇਅ) ਮਨਾਇਆ  ਗਿਆ। ਇਸ ਮੌਕੇ ਬੀ.ਐਸ.ਸੀ. ਨਰਸਿੰਗ ਦੂਜਾ ਸਾਲ ਦੀਆਂ ਵਿਦਿਆਰਥਣਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਉ.ਪੀ.ਡੀ. ਵਿਚ ਦੂਨੀਆਂ ਦੀ ਭਿਆਨਕ ਬਿਮਾਰੀ ਕਾਲਾ ਪੀਲੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨੁਕੜ ਨਾਟਕ ਪੇਸ਼ ਕੀਤਾ ਗਿਆ । ਨਰਸਿੰਗ ਵਿਦਿਆਰਥੀਆਂ ਨੇ ਨਾਟਕ ਵਿਚ ਦੱਸਿਆ ਕਿ ਕਾਲਾ ਪੀਲੀਆ ਇੱਕ ਵਾਇਰਸ ਨਾਲ ਹੋਣ ਵਾਲੀ ਜਿਗਰ ਦੀ ਬਿਮਾਰੀ ਹੈ ਜੋ ਕਿ ਖ਼ੂਨ ਦੀ ਇਨਫੈਕਸ਼ਨ ਨਾਲ ਹੁੰਦੀ ਹੈ। ਇਸ ਦਾ ਜਲਦੀ ਇਲਾਜ ਨਾ ਹੋਣ ਕੈਂਸਰ ਦਾ ਰੂਪ ਧਾਰ ਸਕਦੀ ਹੈ ਜਾਂ ਜਿਗਰ ਫ਼ੇਲ੍ਹ ਹੋ ਸਕਦਾ ਹੈ। ਅੱਜ ਪੂਰੀ ਦੁਨੀਆ ਵਿੱਚ ਕਾਲਾ ਪੀਲੀਆ ਦੀ ਬਿਮਾਰੀ ਨਾਲ ਹਰ ਸਾਲ ਸਾਲ ਵਿੱਚ ਲਗਪਗ 7 ਲੱਖ ਲੋਕ ਮੌਤ ਦੇ ਮੂੰਹ ਤਕ ਚਲੇ ਜਾਂਦੇ ਹਨ। ਨਰਸਿੰਗ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਾ ਪੀਲੀਆ ਦੀ ਬਿਮਾਰੀ ਤੋਂ ਬਚਾਅ ਲਈ ਟੀਕੇ ਵਾਲੀ ਸੂਈ ਦਾ ਬਾਰ-ਬਾਰ ਇਸਤੇਮਾਲ ਨਾ ਕੀਤਾ ਜਾਵੇ, ਨਸ਼ਿਆਂ ਤੋਂ ਬਚਿਆ ਜਾਵੇ, ਨਸ਼ੀਲੇ ਟੀਕਿਆਂ ਦੀ ਵਰਤੋ ਨਾ ਕੀਤੀ ਜਾਵੇ, ਜ਼ਖ਼ਮਾਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ ਅਤੇ ਸਰਕਾਰ ਤੋ ਮਨਜ਼ੂਰਸ਼ੁਦਾ ਬਲੱਡ ਬੈਂਕ ਤੋ ਹੀ ਖੂਨ ਲੈ ਕੇ ਮਰੀਜ਼ ਨੂੰ ਦਿੱਤਾ ਜਾਵੇ। ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਤੰਦਰੁਸਤ ਰਹਿਣ ਲਈ ਅਜਿਹੀਆਂ ਜਾਨ ਲੇਵਾ ਬਿਮਾਰੀਆਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਅਸੀਂ ਆਪਣੇ ਸਮਾਜ ਨੂੰ ਇਹਨਾਂ ਖ਼ਤਰਨਾਕ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।   ਵਿਸ਼ਵ ਕਾਲਾ ਪੀਲੀਆ ਦਿਵਸ ਮਨਾਉਣ ਮੌਕੇ ਹੋਏ ਸਮਾਗਮ ਵਿਚ  ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਟਰੱਸਟ, ਵਰਿੰਦਰ ਸਿੰਘ ਬਰਾੜ ਮੁਖੀ ਐੱਚ ਆਰ ਐਡਮਿਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਬਲਵਿੰਦਰ ਸਿੰਘ, ਡਾ. ਰੋਹਿਤ ਮਸੀਹ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਅਕਵਿੰਦਰ ਕੌਰ, ਮੈਡਮ ਪੂਜਾ ਰਾਣੀ, ਮੈਡਮ ਸੰਦੀਪ ਸੂਦਨ, ਮੈਡਮ ਰਾਜ ਕੁਮਾਰੀ, ਮੈਡਮ ਈਸ਼ੂ ਕੁਮਾਰੀ, ਹਸਪਤਾਲ ਦੇ ਵੱਖ ਵੱਖ ਵਾਰਡਾਂ ਦੇ ਇੰਚਾਰਜ ਸਾਹਿਬਾਨ, ਮੈਡੀਕਲ ਸਟਾਫ਼, ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।   ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕਾਲਾ ਵਿਖੇ  ਵਿਸ਼ਵ ਕਾਲਾ ਪੀਲੀਆ ਦਿਵਸ ਮੌਕੇ  ਹਸਪਤਾਲ ਵਿਖੇ ਆਏ ਮਰੀਜ਼ਾਂ ਨੂੰ ਅੱਜ ਕਾਲਾ ਪੀਲੀਆ ਬਿਮਾਰੀ ਦੇ ਟੈੱਸਟਾਂ ਵਿਚ 50% ਦੀ ਛੋਟ ਦਿੱਤੀ ਗਈ ਸੀ।
ਫੋਟੋ : ਵਿਸ਼ਵ ਕਾਲਾ ਪੀਲੀਆ ਦਿਵਸ ਮੌਕੇ ਢਾਹਾਂ ਕਲੇਰਾਂ ਵਿਖੇ ਹੋਏ ਪ੍ਰੋਗਰਾਮ ਦੀਆਂ ਤਸਵੀਰਾਂ 

Wednesday, 27 July 2022

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ 10ਵੀਂ ਅਤੇ 10+2 ਕਲਾਸ ਵਿਚ ਦੇ ਟੌਪਰ ਵਿਦਿਆਰਥੀ ਦਾ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ 10ਵੀਂ ਅਤੇ 10+2 ਕਲਾਸ ਵਿਚ ਦੇ ਟੌਪਰ ਵਿਦਿਆਰਥੀ ਦਾ ਸਨਮਾਨ
ਬੰਗਾ : 27 ਜੁਲਾਈ : - ਪੇਂਡੂ ਇਲਾਕੇ ਦੇ ਪ੍ਰਸਿੱਧ ਸੀ.ਬੀ.ਐਸ.ਈ. ਬੋਰਡ ਦਿੱਲੀ ਤੋ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੈਸ਼ਨ 2021-22 ਦੀ ਦਸਵੀਂ ਕਲਾਸ ਅਤੇ 10+2 ਕਲਾਸ ਦੇ ਵਿਚੋਂ ਅੱਵਲ ਰਹਿਣ ਵਾਲੇ ਟੌਪਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਅਤੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ ਨੇ ਆਪਣੇ ਕਰ ਕਮਲਾਂ ਨਾਲ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਕੀਤਾ।
ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਆਰੰਭ ਕੀਤਾ ਗਿਆ ਸੀ ।  ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਦਾਰ ਰਿਵਾਇਤ ਨੂੰ ਕਾਇਮ ਰੱਖਦੇ ਹੋਏ 10ਵੀਂ ਕਲਾਸ ਅਤੇ 10+2 ਕਲਾਸ ਦੀ ਸਾਲ 2021-2022 ਦੀ ਦਸਵੀਂ ਕਲਾਸ ਅਤੇ 10+2 ਕਲਾਸ ਦੀ ਸਾਲਾਨਾ ਬੋਰਡ ਪ੍ਰੀਖਿਆ ਵਿਚੋਂ ਮੈਰਿਟ ਦੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।  ਸ. ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।  ਉਨ੍ਹਾਂ ਨੇ ਇਸ ਮਾਣਮੱਤੀ ਕਾਮਯਾਬੀ ਲਈ ਵਧੀਆ ਪੜ੍ਹਾਈ ਕਰਵਾ ਕੇ ਸ਼ਾਨਦਾਰ ਨਤੀਜੇ ਲਿਆਉਣ  ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਅਤੇ ਸਮੂਹ ਸਟਾਫ਼ ਦੀ ਵੀ ਭਾਰੀ ਪ੍ਰਸੰਸਾ ਕੀਤੀ।
ਦਸਵੀਂ ਕਲਾਸ ਅਤੇ 10+2 ਕਲਾਸ ਦੇ ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਵਰਿੰਦਰ ਸਿੰਘ ਬਰਾੜ ਐਚ ਆਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਡਾ; ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਪ੍ਰਿੰਸੀਪਲ ਵਨੀਤਾ ਚੋਟ, ਭਾਈ ਜੋਗਾ ਸਿੰਘ, ਮੈਡਮ ਜਸਪਿੰਦਰ ਕੌਰ, ਸ੍ਰੀ ਗਗਨ ਅਹੂਜਾ, ਸ੍ਰੀ ਰਮਨ ਕੁਮਾਰ, ਮੈਡਮ ਅਮਰਜੀਤ ਕੌਰ, ਮੈਡਮ ਸ਼ਹਿਨਾਜ਼ ਬਾਨੋ ਵੀ ਹਾਜ਼ਰ ਸਨ। ਇਸ ਮੌਕੇ ਸੈਸ਼ਨ 2021-22 ਵਿਚ 10ਵੀਂ ਅਤੇ 10+2 ਕਲਾਸ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਲਈ ਚਾਹ ਪਾਰਟੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ।
ਫੋਟੋ :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਦੀ ਸਨਮਾਨ ਉਪਰੰਤ ਯਾਦਗਾਰੀ ਤਸਵੀਰ  

Saturday, 23 July 2022

news 02 ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10ਵੀ ਜਮਾਤ ਦਾ ਨਤੀਜਾ ਸ਼ਾਨਦਾਰ 100 %

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ
10ਵੀ ਜਮਾਤ ਦਾ ਨਤੀਜਾ ਸ਼ਾਨਦਾਰ 100 %


 ਹਰਨੀਤ ਕੌਰ  ਨੇ 95%  ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ


ਬੰਗਾ : 23 ਜੁਲਾਈ  () ਪੇਂਡੂ ਇਲਾਕੇ ਵਿਚ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਦਸਵੀ ਕਲਾਸ  ਦਾ  ਨਤੀਜਾ 100% ਸ਼ਾਨਦਾਰ ਆਇਆ ਹੈ ਅਤੇ 10ਵੀ ਕਲਾਸ ਦੇ ਵਿਦਿਆਰਥੀ ਨੇ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ ਨੇ ਅੱਜ ਮੀਡੀਆਂ  ਨੂੰ ਪ੍ਰਦਾਨ ਕੀਤੀ।
ਦਸਵੀਂ ਜਮਾਤ ਦੇ ਸ਼ਾਨਦਾਰ ਰਿਜ਼ਲਟ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸ਼ੈਸ਼ਨ 2021-22 ਵਿਚ ਦਸਵੀਂ ਕਲਾਸ ਵਿਚੋ ਹਰਨੀਤ ਕੌਰ ਪੁੱਤਰੀ ਜਗਦੀਪ ਸਿੰਘ ਪਿੰਡ ਮਜਾਰੀ ਨੇ 95% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦ ਕਿ ਅਵਨੀਤ ਕੌਰ ਪੁੱਤਰੀ ਰਸ਼ਪਾਲ ਸਿੰਘ ਖਾਨਖਾਨਾ ਨੇ 94.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਰਿਤਕਾ ਬਾਲੂ ਪੁੱਤਰੀ ਸੁਖਜੀਵਨ ਰਾਮ ਪਿੰਡ ਬੀਸਲਾ ਨੇ 93% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਸਕੂਲ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਮੁਸਕਾਨ ਬਾਂਗਰ ਪੁੱਤਰੀ ਰੇਸ਼ਮ ਲਾਲ ਸਰਹਾਲ ਰਾਣੂੰਆਂ ਨੇ 92.6% ਅੰਕ, ਅਨੁਜ ਵਰਮਾ ਪੁੱਤਰ ਪਰਮਿੰਦਰ ਕੁਮਾਰ ਪਿੰਡ ਸੂੰਢ ਨੇ 91.4% ਅੰਕ, ਹਰਸ਼ਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਚੱਕਗੁਰੂ ਨੇ 91.4% ਅੰਕ, ਕਰਮਨਦੀਪ ਕੌਰ ਪੁੱਤਰੀ ਹਰਵਿੰਦਰ ਸਿੰਘ ਸਰਹਾਲਾ ਰਾਣੂੰਆਂ ਨੇ 91.2% ਅੰਕ, ਕੋਮਲਪ੍ਰੀਤ ਕੌਰ ਪੁੱਤਰੀ ਚਰਨਕੰਵਲ ਸਿੰਘ ਬੰਗਾ ਨੇ 91% ਅੰਕ ਅਤੇ ਮਹਿਕ ਬਾਂਗਰ ਪੁੱਤਰੀ ਰੇਸ਼ਮ ਲਾਲ ਸਰਹਾਲਾ ਰਾਣੂੰਆਂ ਨੇ 90.2% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਸਕੂਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੀ.ਬੀ.ਐਸ.ਈ. ਬੋਰਡ ਤੋਂ ਐਫੀਲੇਟਿਡ ਹੈ।ਇਸ ਵਾਰੀ ਕਲਾਸ ਦੇ 86 ਵਿਦਿਆਰਥੀਆਂ ਨੇ ਫਸਟ ਡਵੀਜ਼ਨ ਵਿਚ ਦੱਸਵੀਂ ਕਲਾਸ ਪਾਸ ਕਰਕੇ ਸਕੂਲ ਦਾ ਇਕ ਨਵਾਂ ਰਿਕਾਰਡ ਬਣਾਇਆ ਹੈ। ਉਹਨਾਂ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।ਇਸ ਮੌਕੇ  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ  ਦਸਵੀਂ ਕਲਾਸ ਦੇ ਸ਼ਾਨਦਾਰ ਰਿਜ਼ਲਟ ਲਈ ਸਕੂਲ ਪ੍ਰਿੰਸੀਪਲ, ਸਮੂਹ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ।  ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ  ਮੌਕੇ ਦਸਵੀ ਜਮਾਤ ਦੇ ਕਲਾਸ ਅਧਿਆਪਕ ਸ੍ਰੀ ਲਾਲ ਚੰਦ ਔਜਲਾ, ਸ੍ਰੀਮਤੀ ਮਨੀਸ਼ਾ, ਸ੍ਰੀ ਰਮਨ ਕੁਮਾਰ, ਸ੍ਰੀ ਮਨਿੰਦਰ ਸਿੰਘ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਜਸਪਿੰਦਰ ਕੌਰ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੇ ਸੀ.ਬੀ.ਐਸ.ਈ  ਬੋਰਡ ਦੀ ਦਸਵੀਂ ਕਲਾਸ ਵਿਚ ਪਹਿਲਾ ਦੂਜਾ ਤੀਜਾ ਸਥਾਨ ਅਤੇ ਅੱਵਲ ਪੁਜ਼ੀਸ਼ਨਾਂ ਪ੍ਰਾਪਤ ਵਾਲੇ ਵਿਦਿਆਰਥੀਆਂ ਦੀਆਂ ਤਸਵੀਰਾਂ   

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ 4 ਅਗਸਤ ਦਿਨ ਵੀਰਵਾਰ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ 4 ਅਗਸਤ ਦਿਨ ਵੀਰਵਾਰ ਨੂੰ
300 ਰੁਪਏ ਦੀ ਦਵਾਈ ਮੁਫਤ, ਲੈਬ ਟੈਸਟ  ਅੱਧੇ ਖਰਚੇ ਵਿਚ  , ਐਕਸਰੇ, ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ, ਅੱਖਾਂ ਦੇ ਅਪਰੇਸ਼ਨ ਮੁਫ਼ਤ
ਬੰਗਾ :  23  ਜੁਲਾਈ :- () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫਤ ਮੈਡੀਕਲ ਕੈਂਪ 04 ਅਗਸਤ ਦਿਨ ਵੀਰਵਾਰ ਨੂੰ ਸਵੇਰੇ 08 ਵਜੇ ਤੋਂ ਦੁਪਹਿਰ 02 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਟਰੱਸਟ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਅਤੇ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ  ਨੇ ਅੱਜ ਵਿਸ਼ੇਸ਼ ਭੇਟ ਦੌਰਾਨ ਦਿੱਤੀ।
         ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਦੱਸਿਆ ਕਿ ਟਰੱਸਟ ਦੇ ਸੇਵਾ ਮਿਸ਼ਨ 'ਤੇ ਚੱਲਦੇ ਇਲਾਕੇ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਵੱਲੋਂ ਆਪਣੇ ਸਵ: ਮਾਤਾ ਬਿਸ਼ਨ ਕੌਰ ਜੀ ਅਤੇ ਸਵ: ਪਿਤਾ ਤਾਰਾ ਸਿੰਘ ਕਾਹਮਾ ਜੀ ਦੀ ਮਿੱਠੀ ਯਾਦ ਵਿਚ ਦਵਾਈਆਂ ਦਾ ਲੰਗਰ ਅਤੇ ਮੁਫ਼ਤ ਮੈਡੀਕਲ ਕੈਂਪ 04 ਅਗਸਤ ਨੂੰ ਸਵੇਰੇ 08 ਤੋਂ ਦੁਪਹਿਰ 02 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਮੁਫਤ ਮੈਡੀਕਲ ਕੈਂਪ ਵਿਚ ਮਰੀਜ਼ਾਂ ਦਾ ਕਾਰਡ ਮੁਫ਼ਤ ਬਣੇਗਾ ਅਤੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮੁਫ਼ਤ ਚੈੱਕਅਪ ਕੀਤਾ ਜਾਵੇ। ਸ਼ੂਗਰ, ਪਿਸ਼ਾਬ, ਖੂਨ ਦੇ ਟੈੱਸਟਾਂ ਅਤੇ ਹਰ ਤਰ੍ਹਾਂ ਦੇ ਲੈਬੋਟਰੀ ਟੈਸਟ ਅਤੇ ਹਰ ਤਰ੍ਹਾਂ ਦੇ ਐਕਸਰੇ ਅੱਧੇ ਖਰਚੇ ਵਿਚ ਕੀਤੇ ਜਾਣਗੇ। ਥਾਇਰਾਇਡ ਦਾ ਟੈਸਟ ਮੁਫ਼ਤ ਹੋਵੇਗਾ। ਖਰਾਬ ਦੰਦ ਫਰੀ ਕੱਢੇ ਜਾਣਗੇ।  ਨਵੇਂ ਦੰਦ/ਜਬਾੜੇ ਵੀ 30 % ਰਿਆਇਤੀ ਦਰਾਂ ਤੇ ਲਗਾਏ ਜਾਣਗੇ ਅਤੇ ਦੰਦਾਂ ਦੀ ਸਫਾਈ ਅੱਧੇ ਖਰਚੇ ਵਿਚ ਕੀਤੀ ਜਾਵੇਗੀ। ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਚਿੱਟਾ ਮੋਤੀਆ ਮੁਕਤ ਲਹਿਰ ਤਹਿਤ ਮੁਫ਼ਤ ਕੀਤੇ ਜਾਣਗੇ ਅਤੇ ਕੈਂਪ ਵਿਚ ਚੈੱਕਅੱਪ ਕਰਵਾਉਣ ਵਾਲੇ ਮਰੀਜ਼ਾਂ ਨੂੰ 300 ਰੁਪਏ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ।  
         ਉਹਨਾਂ ਦੱਸਿਆ ਕਿ ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਰ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦੇ ਮਾਹਿਰ, ਸਿਰ ਤੇ ਦਿਮਾਗ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ, ਔਰਤਾਂ ਦੀਆਂ ਬਿਮਾਰੀਆਂ, ਦੰਦਾਂ ਦੀਆਂ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ,  ਨੱਕ-ਕੰਨ-ਗਲੇ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਛੋਟੇ, ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦਾ ਤਸੱਲੀਬਖਸ਼ ਮੁਫ਼ਤ ਚੈਕਅੱਪ ਕਰਨਗੇ ।
         ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਨੇ ਇਲਾਕੇ ਦੇ  ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਹੈ।  ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ।
          ਮੁਫ਼ਤ ਮੈਡੀਕਲ ਕੈਂਪ ਦੀ ਜਾਣਕਾਰੀ ਦੇਣ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਐੱਚ ਆਰ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਰੋਹਿਤ ਮਸੀਹ, ਡਾ. ਬਲਵਿੰਦਰ ਸਿੰਘ, ਡਾ. ਨਵਜੋਤ ਸਿੰਘ ਸਹੋਤਾ, ਡਾ. ਚਾਂਦਨੀ ਬੱਗਾ, ਡਾ. ਦੀਪਕ ਦੁੱਗਲ, ਡਾ. ਰਾਹੁਲ ਗੋਇਲ, ਡਾ. ਹਰਜੋਤਵੀਰ ਸਿੰਘ ਰੰਧਾਵਾ, ਡਾ. ਰਵੀਨਾ, ਡਾਈਟੀਸ਼ੀਅਨ ਰੌਣਿਕਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਵਿਖੇ  04 ਅਗਸਤ ਦਿਨ ਵੀਰਵਾਰ ਨੂੰ ਲੱਗ ਰਹੇ  ਮੁਫ਼ਤ ਮੈਡੀਕਲ ਚੈੱਕਅਪ ਕੈਂਪ  ਬਾਰੇ  ਜਾਣਕਾਰੀ ਦਿੰਦੇ ਹੋਏ ਪ੍ਰਬੰਧਕ

Friday, 22 July 2022

Re : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ
ਬੰਗਾ : 22 ਜੁਲਾਈ  :-()  ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ 10+2 ਕਲਾਸ (ਸ਼ੈਸ਼ਨ 2021-2022) ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾ ਹੈ। ਕਲਾਸ ਦੇ ਸਾਰੇ 115 ਵਿਦਿਆਰਥੀ ਫਸਟ ਡਵੀਜ਼ਨ ਵਿਚ ਪਾਸ ਹੋਏ ਹਨ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਦਿੰਦੇ ਦੱਸਿਆ ਕਿ  10+2 ਮੈਡੀਕਲ ਗੁਰੱਪ ਵਿਚ ਹਰਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ ਪਿੰਡ ਜੱਸੋਮਾਜਰਾ ਨੇ 93.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਤਾਨੀਆ ਪੁੱਤਰੀ ਅਜੈ ਜ਼ੋਸ਼ੀ ਪਿੰਡ ਭਰੋਲੀ ਨੇ 90% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਕੀਤਾ।  ਜਦ ਕਿ ਹਰਮਨ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਬੰਗਾ ਅਤੇ ਪ੍ਰਾਚੀ ਪੁੱਤਰੀ ਰਸ਼ਪਾਲ ਪਿੰਡ ਢਾਹਾਂ ਨੇ 86% ਅੰਕ ਪ੍ਰਾਪਤ ਕਰਕੇ ਦੋਨਾਂ ਵਿਦਿਆਰਥੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ-ਮੈਡੀਕਲ ਗੁਰੱਪ ਵਿਚ ਪ੍ਰਭਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਘੁੰਮਣ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਜੋਤ ਕੌਰ ਪੁੱਤਰੀ ਬਲਬੀਰ ਰਾਮ ਪਿੰਡ ਗੁਣਾਚੌਰ ਨੇ 87% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਜਸਲੀਨ ਕੌਰ ਪੁੱਤਰੀ ਨਛੱਤਰ ਸਿੰਘ ਪਿੰਡ ਲਿੱਦੜਾਂ ਕਲਾਂ ਨੇ 84.6% ਅੰਕ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 10+2 ਕਾਮਰਸ ਗਰੁੱਪ ਵਿਚ ਨਾਜ਼ਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਪਿੰਡ ਲਾਦੀਆਂ ਨੇ 94.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਵੀਰਪਾਲ ਸਿੰਘ ਪੁੱਤਰ ਡਾ. ਸੁਖਵਿੰਦਰ ਸਿੰਘ ਪਿੰਡ ਡੀਂਗਰੀਆਂ ਨੇ  94.4% ਤੇ ਤੀਜਾ ਸਥਾਨ ਹਰਮੀਨ ਕੌਰ ਪੁੱਤਰੀ ਬੂਟਾ ਸਿੰਘ ਪਿੰਡ ਬਾਹੜ ਮਜਾਰਾ  ਨੇ 93.2%ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਮਨਜੋਤ ਸਿੰਘ ਪੁੱਤਰ ਪ੍ਰਦੀਪ ਸਿੰਘ ਪਿੰਡ ਚਾਹੜਾ ਨੇ 91.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਪਰਮਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਝੰਡੇਰ ਖੁਰਦ ਨੇ 89% ਨੇ ਅੰਕ ਲੈ ਕੇ ਦੂਜਾ ਸਥਾਨ ਅਤੇ ਹਰਲੀਨ ਕੌਰ ਪੁੱਤਰੀ ਜਗਤਾਰ ਸਿੰਘ ਪਿੰਡ ਤਲਵੰਡੀ ਜੱਟਾਂ ਨੇ 77% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਕੀਤਾ।
            ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਨੂੰ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ । ਸਕੂਲ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਮੈਡਮ ਪਰਮਜੀਤ ਕੌਰ, ਮੈਡਮ ਅਮਰਜੀਤ ਕੌਰ, ਸ੍ਰੀ ਗਗਨ ਅਹੂਜਾ, ਮੈਡਮ ਜਸਪਿੰਦਰ ਕੌਰ, ਮੈਡਮ ਸ਼ਹਿਨਾਜ਼ ਬਾਨੋ, ਸ. ਗੰਗਾ ਸਿੰਘ, ਸ. ਅੰਮ੍ਰਿਤਪਾਲ ਸਿੰਘ ਅਤੇ ਹੋਰ ਅਧਿਆਪਕ ਅਤੇ ਸਕੂਲ ਸਟਾਫ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ

Virus-free. www.avast.com

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ
ਬੰਗਾ : 22 ਮਈ  :-()  ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ 10+2 ਕਲਾਸ (ਸ਼ੈਸ਼ਨ 2021-2022) ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾ ਹੈ। ਕਲਾਸ ਦੇ ਸਾਰੇ 115 ਵਿਦਿਆਰਥੀ ਫਸਟ ਡਵੀਜ਼ਨ ਵਿਚ ਪਾਸ ਹੋਏ ਹਨ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਦਿੰਦੇ ਦੱਸਿਆ ਕਿ  10+2 ਮੈਡੀਕਲ ਗੁਰੱਪ ਵਿਚ ਹਰਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ ਪਿੰਡ ਜੱਸੋਮਾਜਰਾ ਨੇ 93.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਤਾਨੀਆ ਪੁੱਤਰੀ ਅਜੈ ਜ਼ੋਸ਼ੀ ਪਿੰਡ ਭਰੋਲੀ ਨੇ 90% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਕੀਤਾ।  ਜਦ ਕਿ ਹਰਮਨ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਬੰਗਾ ਅਤੇ ਪ੍ਰਾਚੀ ਪੁੱਤਰੀ ਰਸ਼ਪਾਲ ਪਿੰਡ ਢਾਹਾਂ ਨੇ 86% ਅੰਕ ਪ੍ਰਾਪਤ ਕਰਕੇ ਦੋਨਾਂ ਵਿਦਿਆਰਥੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ-ਮੈਡੀਕਲ ਗੁਰੱਪ ਵਿਚ ਪ੍ਰਭਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਘੁੰਮਣ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਜੋਤ ਕੌਰ ਪੁੱਤਰੀ ਬਲਬੀਰ ਰਾਮ ਪਿੰਡ ਗੁਣਾਚੌਰ ਨੇ 87% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਜਸਲੀਨ ਕੌਰ ਪੁੱਤਰੀ ਨਛੱਤਰ ਸਿੰਘ ਪਿੰਡ ਲਿੱਦੜਾਂ ਕਲਾਂ ਨੇ 84.6% ਅੰਕ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 10+2 ਕਾਮਰਸ ਗਰੁੱਪ ਵਿਚ ਨਾਜ਼ਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਪਿੰਡ ਲਾਦੀਆਂ ਨੇ 94.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਵੀਰਪਾਲ ਸਿੰਘ ਪੁੱਤਰ ਡਾ. ਸੁਖਵਿੰਦਰ ਸਿੰਘ ਪਿੰਡ ਡੀਂਗਰੀਆਂ ਨੇ  94.4% ਤੇ ਤੀਜਾ ਸਥਾਨ ਹਰਮੀਨ ਕੌਰ ਪੁੱਤਰੀ ਬੂਟਾ ਸਿੰਘ ਪਿੰਡ ਬਾਹੜ ਮਜਾਰਾ  ਨੇ 93.2%ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਮਨਜੋਤ ਸਿੰਘ ਪੁੱਤਰ ਪ੍ਰਦੀਪ ਸਿੰਘ ਪਿੰਡ ਚਾਹੜਾ ਨੇ 91.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਪਰਮਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਝੰਡੇਰ ਖੁਰਦ ਨੇ 89% ਨੇ ਅੰਕ ਲੈ ਕੇ ਦੂਜਾ ਸਥਾਨ ਅਤੇ ਹਰਲੀਨ ਕੌਰ ਪੁੱਤਰੀ ਜਗਤਾਰ ਸਿੰਘ ਪਿੰਡ ਤਲਵੰਡੀ ਜੱਟਾਂ ਨੇ 77% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਕੀਤਾ।
            ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਨੂੰ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ । ਸਕੂਲ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਮੈਡਮ ਪਰਮਜੀਤ ਕੌਰ, ਮੈਡਮ ਅਮਰਜੀਤ ਕੌਰ, ਸ੍ਰੀ ਗਗਨ ਅਹੂਜਾ, ਮੈਡਮ ਜਸਪਿੰਦਰ ਕੌਰ, ਮੈਡਮ ਸ਼ਹਿਨਾਜ਼ ਬਾਨੋ, ਸ. ਗੰਗਾ ਸਿੰਘ, ਸ. ਅੰਮ੍ਰਿਤਪਾਲ ਸਿੰਘ ਅਤੇ ਹੋਰ ਅਧਿਆਪਕ ਅਤੇ ਸਕੂਲ ਸਟਾਫ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ


Virus-free. www.avast.com

Saturday, 16 July 2022

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ
ਬੰਗਾ 16 ਜੁਲਾਈ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਅੱਜ ਵਣ ਮਹਾਂਉਤਸਵ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਵਨੀਤਾ ਚੋਟ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਲਈ ਜਾਗਰੂਕ ਕਰਨ ਹਿਤ ਵਣ ਮਹਾਂਉਤਸਵ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿਚ ਸਕੂਲ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿਚ  150 ਤੋਂ ਵੱਧ ਫੁੱਲਦਾਰ ਅਤੇ ਫਲਦਾਰ  ਪੌਦੇ ਬੜੇ ਚਾਅ ਨਾਲ ਲਗਾਏ ਅਤੇ ਇਹਨਾਂ ਪੌਦਿਆਂ ਦੀ ਸਾਂਭ - ਸੰਭਾਲ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਗਰੀਨ ਨਰਸਰੀ ਢਾਹਾਂ ਵੱਲੋਂ ਸਕੂਲ ਨੂੰ ਪੌਦੇ ਦਾਨ ਵੀ ਕੀਤੇ ਗਏ।
ਸਕੂਲ ਵਿਚ ਵਣ ਮਹਾਂਉਤਸਵ ਮਨਾਉਣ ਮੌਕੇ ਪ੍ਰਿੰਸੀਪਲ ਵਨੀਤਾ ਚੋਟ, ਭਾਈ ਜੋਗਾ ਸਿੰਘ, ਰਸ਼ਪਾਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਗੌਰਵ ਜੋਸ਼ੀ ਤੋਂ ਇਲਾਵਾ ਸਕੂਲ  ਅਧਿਆਪਕਾਂ      ਅਤੇ ਵਿਦਿਆਰਥੀਆਂ ਨੇ ਪੌਦੇ ਲਗਾਉਣ ਦੀ ਮੁਹਿੰਮ ਵਿਚ ਭਾਗ ਲਿਆ ।
ਫ਼ੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ  ਵਣ ਮਹਾਂਉਤਸਵ ਮੌਕੇ ਪੌਦੇ ਲਗਾਉਂਦੇ ਹੋਏ ਵਿਦਿਆਰਥੀ ਨਾਲ ਹਨ ਪ੍ਰਿੰਸੀਪਲ ਵਨੀਤਾ ਚੋਟ ਅਤੇ ਸਕੂਲ ਅਧਿਆਪਕ

Virus-free. www.avast.com

Friday, 15 July 2022

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਰਵਿੰਦਰ ਖਜ਼ੂਰੀਆ ਨੇ ਆਧੁਨਿਕ ਤਕਨੀਕ ਨਾਲ 75 ਸਾਲਾਂ ਦੀ ਮਾਤਾ ਦੇ ਦੋਵੇਂ ਗੋਡਿਆਂ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ  ਡਾ. ਰਵਿੰਦਰ ਖਜ਼ੂਰੀਆ ਨੇ
 ਆਧੁਨਿਕ ਤਕਨੀਕ ਨਾਲ 75 ਸਾਲਾਂ ਦੀ ਮਾਤਾ ਦੇ ਦੋਵੇਂ ਗੋਡਿਆਂ ਦਾ ਸਫਲ ਅਪਰੇਸ਼ਨ

ਬੰਗਾ :  15 ਜੁਲਾਈ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਲੋਕ ਸੇਵਾ ਹਿੱਤ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਗਵਾੜਾ ਸ਼ਹਿਰ ਦੀ ਵਾਸੀ 75 ਸਾਲ ਦੀ ਮਾਤਾ ਊਸ਼ਾ ਰਾਣੀ ਸੁਪਤਨੀ ਸੋਹਨ ਲਾਲ ਬਸਰਾ ਦੇ ਦੋਵੇਂ ਗੋਡੇ ਸਫਲਤਾ ਪੂਰਬਕ ਬਦਲੀ ਕੀਤੇ ਗਏ ਹਨ। ਖ਼ਰਾਬ ਹੋਏ ਗੋਡੇ ਅਤੇ ਚੂਲੇ ਦੇ ਜੋੜ ਬਦਲੀ ਕਰਨ ਵਾਲਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰੀਕਨ ਤਕਨੀਕ ਨਾਲ ਖ਼ਰਾਬ ਗੋਡੇ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਕੀਤੇ ਜਾਂਦੇ  ਹਨ ਜਿਸ ਨਾਲ ਮਰੀਜ਼ ਤੀਜੇ ਦਿਨ ਹੀ ਚੱਲਣ ਫਿਰਨ ਲੱਗ ਜਾਂਦਾ ਹੈ।  ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ) ਦੀ ਅਗਵਾਈ ਹੇਠ ਨਵੀਂ ਤਕਨੀਕ ਨਾਲ ਅਪਰੇਸ਼ਨ ਕਰਕੇ ਮਾਤਾ ਊਸ਼ਾ ਰਾਣੀ ਦੇ ਦੋਵੇਂ ਗੋਡੇ ਇਕੱਠੇ ਸਫਲਤਾ ਪੂਰਬਕ ਬਦਲੀ ਕੀਤੇ ਗਏ।  ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਨੇ ਦੱਸਿਆ ਕਿ ਮਰੀਜ਼ ਊਸ਼ਾ ਰਾਣੀ ਦੋਵੇਂ ਗੋਡੇ ਬਦਲੀ ਕਰਨ ਉਪਰੰਤ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ, ਹੁਣ ਉਹ ਆਪਣੇ ਆਪ  ਉੱਠਣ-ਬੈਠਣ, ਚੱਲਣ ਫਿਰਨ ਤੋਂ ਇਲਾਵਾ ਆਪਣੇ ਰੋਜ਼ਾਨਾ ਦੇ ਕੰਮ ਕਾਰ ਖ਼ੁਦ ਕਰ ਸਕਦੇ ਹਨ। ਇਸ ਮੌਕੇ ਮਰੀਜ਼ ਊਸ਼ਾ ਰਾਣੀ ਨੇ ਖ਼ੁਸ਼ੀ ਭਰੇ ਮਾਹੌਲ ਵਿਚ ਦੱਸਿਆ ਕਿ ਪਿਛਲੇ ਚਾਰ ਪੰਜ ਸਾਲ ਤੋਂ ਉਹ ਗੋਡਿਆਂ ਦੀ ਖਰਾਬੀ ਅਤੇ ਹੁੰਦੀਆਂ ਕਰਕੇ ਬਹੁਤ ਤਕਲੀਫ ਵਿਚ ਸਨ।  ਜਦੋਂ ਉਹ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਬਦਲਣ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ. ਐਸ. ਨੂੰ ਆਪਣੇ ਦੋਵੇਂ ਗੋਡਿਆਂ ਦੀ ਖਰਾਬੀ ਕਰਕੇ ਹੋ ਰਹੀਆਂ ਦਰਦਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਚੈੱਕਅੱਪ ਕੀਤਾ ਅਤੇ ਗੋਡਿਆਂ ਦੇ ਸਹੀ ਇਲਾਜ ਬਾਰੇ ਸਮਝਾਇਆ। ਆਪਣੇ ਪਰਿਵਾਰ ਨਾਲ ਸਲਾਹ ਉਪਰੰਤ ਮਾਤਾ ਊਸ਼ਾ ਰਾਣੀ ਨੇ ਦੋਵੇਂ ਗੋਡੇ ਬਦਲੀ ਕਰਨ ਦਾ ਅਪਰੇਸ਼ਨ ਕਰਵਾਇਆ ਹੈ। ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਊਸ਼ਾ ਰਾਣੀ ਬਹੁਤ ਖੁਸ਼ ਹੈ। ਇਸ ਮੌਕੇ ਗੱਲਬਾਤ ਕਰਦੇ ਡਾ ਰਵਿੰਦਰ ਖਜ਼ੁਰੀਆ ਐਮ ਐਸ ਨੇ ਕਿਹਾ ਕਿ ਹੁਣ  ਖਰਾਬ ਹੋਏ ਗੋਡਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਤਕਨੀਕ ਵਾਲੇ ਅਪਰੇਸ਼ਨਾਂ ਨਾਲ ਅਸਾਨੀ ਨਾਲ ਬਦਲੀ ਕੀਤਾ ਸਕਦਾ ਹੈ ਅਤੇ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਘਰ ਦੇ ਕੰਮ ਕਰ ਸਕਦੇ ਹਨ, ਸਕੂਟਰ ਮੋਟਰ ਸਾਈਕਲ ਕਾਰ ਆਦਿ ਚਲਾ ਸਕਦੇ ਹਨ ।  ਇਸ ਮੌਕੇ ਮਾਤਾ ਊਸ਼ਾ ਰਾਣੀ ਦੇ ਪਤੀ ਸੋਹਨ ਲਾਲ ਨੇ ਆਪਣੀ ਪਤਨੀ ਊਸ਼ਾ ਰਾਣੀ ਨੂੰ ਤੰਦਰੁਸਤ ਕਰਨ ਲਈ ਡਾ. ਰਵਿੰਦਰ ਖਜ਼ੂਰੀਆ ਅਤੇ ਸਮੂਹ ਹਸਪਤਾਲ ਸਟਾਫ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਡਾਕਟਰ ਰਵਿੰਦਰ ਖਜ਼ੂਰੀਆ ਅਤੇ ਸਮੂਹ ਸਟਾਫ਼ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਮਾਤਾ ਊਸ਼ਾ ਰਾਣੀ

Friday, 1 July 2022

ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ

ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ
ਬੰਗਾ : 01 ਜੁਲਾਈ :- () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਨੈਸ਼ਨਲ ਡਾਕਟਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣਾ ਕੰਮ ਹੋਰ ਵੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ । ਉਨ੍ਹਾਂ ਕਿਹਾ ਕਿ ਦਮ ਤੋੜ ਰਹੇ ਇਨਸਾਨ ਲਈ ਡਾਕਟਰ ਕਿਸੇ ਮਸੀਹਾ ਤੋਂ ਘੱਟ ਨਹੀਂ ਹੁੰਦੇ, ਇਸ ਲਈ ਆਪਣੇ ਡਾਕਟਰੀ ਕਿੱਤੇ ਆਮ ਲੋਕਾਂ ਦਾ ਭਰੋਸਾ ਜਿੱਤ ਕੇ ਰੱਖਣਾ ਵੀ ਅਹਿਮ ਹੁੰਦਾ ਹੈ। ਇਸ ਮੌਕੇ ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਹਸਪਤਾਲ ਪ੍ਰਬੰਧਕਾਂ ਦਾ ਨੈਸ਼ਨਲ ਡਾਕਟਰ ਦਿਵਸ ਮੌਕੇ ਸਮੂਹ ਡਾਕਟਰ ਸਾਹਿਬਾਨ ਦੀ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਵਿਚ ਨੈਸ਼ਨਲ ਡਾਕਟਰ ਦਿਵਸ ਹਰ ਸਾਲ 1 ਜੁਲਾਈ  ਡਾ: ਬੀ ਸੀ ਰਾਏ ਦੇ ਜਨਮਦਿਨ ਮੌਕੇ ਮਨਾਇਆ ਜਾਂਦਾ ਹੈ।ਸਮੂਹ ਡਾਕਟਰਾਂ ਲਈ ਨੈਸ਼ਨਲ ਡਾਕਟਰ ਦਿਵਸ ਇਕ ਮਹੱਤਵਪੂਰਨ ਦਿਨ ਹੁੰਦਾ ਹੈ, ਕਿਉਂਕਿ ਇਹ ਦਿਨ ਉਨ੍ਹਾਂ ਨੂੰ ਆਪਣੀ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ ਲਈ ਜਾਗਰੂਕ ਕਰਦਾ ਹੈ।  ਸਮੂਹ ਡਾਕਟਰ ਸਾਹਿਬਾਨ ਵੱਲੋਂ ਇਸ ਮੌਕੇ ਕੇਕ ਕੱਟ ਕੇ ਨੈਸ਼ਨਲ ਡਾਕਟਰ ਦਿਵਸ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀ ਗਈਆਂ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਅਵਤਾਰ ਚੰਦਰ ਮੌਂਗਰਾ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ, ਡਾ. ਬਲਵਿੰਦਰ ਸਿੰਘ, ਡਾ. ਨਵਜੋਤ ਸਿੰਘ ਸਹੋਤਾ, ਡਾ. ਰਾਹੁਲ ਗੋਇਲ, ਡਾ ਦੀਪਕ ਦੁੱਗਲ, ਡਾ ਚਾਂਦਨੀ ਬੱਗਾ, ਡਾ ਰੋਹਿਤ ਮਸੀਹ, ਡਾ ਹਰਜੋਤਵੀਰ ਸਿੰਘ, ਡਾ. ਨਰਿੰਦਰ ਕੁਮਾਰ, ਡਾ. ਕੁਲਦੀਪ ਸਿੰਘ, ਡਾ. ਅਦਿੱਤੀ ਅਗਰਵਾਲ,  ਡਾ. ਰਵੀਨਾ, ਡਾ. ਗੁਰਤੇਜ ਸਿੰਘ, ਡਾ. ਸ਼ਿਪਰਾ ਚੌਹਾਨ, ਡਾ, ਮਨਦੀਪ ਕੌਰ, ਸਰਬਜੀਤ ਕੌਰ ਡੀ ਐਨ ਐੱਸ, ਜਗਜੀਤ ਕੌਰ ਆਈ ਐਨ ਐੱਸ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।
ਫ਼ੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮੌਕੇ ਕੇਕ ਕੱਟ ਮੌਕੇ ਦੀ ਯਾਦਗਾਰੀ ਤਸਵੀਰ


Virus-free. www.avast.com