Friday, 30 September 2022

ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਮੁਨਾਫਾ ਵੰਡ ਸਮਾਰੋਹ ਵਿੱਚ ਕਰਵਾਇਆ ਗਿਆ

ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਮੁਨਾਫਾ ਵੰਡ ਸਮਾਰੋਹ ਵਿੱਚ ਕਰਵਾਇਆ ਗਿਆ
ਬੰਗਾ 30 ਸਤੰਬਰ :-() ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵੱਲੋਂ ਅੱਜ ਸਭਾ ਦਾ ਮੁਨਾਫਾ ਵੰਡ ਸਮਾਰੋਹ  ਕਰਵਾਇਆ ਗਿਆ ਜਿਸ ਵਿਚ ਸਾਲ 2019, ਸਾਲ 2020 ਅਤੇ ਸਾਲ 2021 ਦਾ 54 ਲੱਖ 26 ਹਜ਼ਾਰ ਤੋਂ ਵੱਧ ਰਕਮ ਦਾ ਮੁਨਾਫ਼ਾ ਸਭਾ ਦੇ ਮੈਂਬਰਾਂ ਨੂੰ ਵੰਡਿਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਮਲਕੀਅਤ ਸਿੰਘ ਬਾਹੜੋਵਾਲ ਡਾਇਰੈਕਟਰ ਕੋ ਆਪਰੇਟਿਵ ਬੈਂਕ ਨਵਾਂਸ਼ਹਿਰ ਨੇ ਸਹਿਕਾਰੀ ਸਭਾ ਵੱਲੋਂ ਸ਼ਾਨਦਾਰ ਕੰਮ ਕਰਕੇ ਆਪਣੇ ਸਮੂਹ ਮੈਂਬਰਾਂ ਨੂੰ ਮੁਨਾਫਾ ਪ੍ਰਦਾਨ ਕਰਨ ਦੇ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਅਤੇ ਸਭਾ ਦੇ ਮੈਂਬਰਾਂ ਨੂੰ ਮੁਨਾਫੇ ਦੇ ਚੈੱਕ ਤਕਸੀਮ ਕੀਤੇ। ਸਭਾ ਦੇ ਸਕੱਤਰ ਰਾਜਵਿੰਦਰ ਸਿੰਘ ਨੇ ਸੁਸਾਇਟੀ ਦੀ ਰਿਪੋਰਟ ਪੜ੍ਹੀ ਅਤੇ ਸੁਸਾਇਟੀ ਦੀਆਂ ਪ੍ਰਾਪਤੀਆਂ  ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਬੀਬੀ ਕੁਲਜੀਤ ਕੌਰ ਨੇ ਸਮਾਗਮ ਵਿਚ ਪੁੱਜੇ ਸਮੂਹ ਮਹਿਮਾਨਾਂ ਅਤੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਨਾਮ ਸਿੰਘ, ਹਰਦੇਵ ਸਿੰਘ, ਇਕਬਾਲ ਸਿੰਘ ਮਜਾਰੀ, ਪ੍ਰੇਮ  ਲਾਲ, ਬਹਾਦਰ ਸਿੰਘ, ਊਸ਼ਾ ਰਾਣੀ, ਬਲਰਾਮ ਸਿੰਘ ਖਟਕੜ ਖੁਰਦ, ਜਸਪਾਲ ਰਾਮ, ਰੇਸ਼ਮ ਸਿੰਘ ਛੋਕਰ ਮਜਾਰੀ, ਸਰਪੰਚ ਸਰਬਜੀਤ ਸਿੰਘ, ਬਾਬਾ ਸਤਨਾਮ ਸਿੰਘ ਸਾਬਕਾ ਸਕੱਤਰ ਸਭਾ, ਸਮੂਹ ਮੈਂਬਰ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ ।
ਫੋਟੋ : ਦੀ ਬਾਹੜੋਵਾਲ ਮਲਟੀਪਰਪਜ਼ ਸਹਿਕਾਰੀ ਸਭਾ ਪਿੰਡ ਬਾਹੜੋਵਾਲ ਵਿਖੇ  ਸਭਾ ਦੇ ਮੁਨਾਫਾ ਵੰਡ ਸਮਾਰੋਹ ਵਿੱਚ ਮੈਂਬਰਾਂ  ਨੂੰ ਚੈੱਕ ਵੰਡਦੇ ਹੋਏ ਮੁੱਖ ਮਹਿਮਾਨ ਮਲਕੀਅਤ ਸਿੰਘ ਬਾਹੜੋਵਾਲ ਡਾਇਰੈਕਟਰ ਕੋ ਆਪਰੇਟਿਵ ਬੈਂਕ ਨਵਾਂਸ਼ਹਿਰ

Tuesday, 27 September 2022

ਬਿੰਦਰਾ ਪਰਿਵਾਰ ਵੱਲੋਂ ਸਵ: ਬੀਬੀ ਗੁਰਦੇਵ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ

ਬਿੰਦਰਾ ਪਰਿਵਾਰ ਵੱਲੋਂ ਸਵ: ਬੀਬੀ ਗੁਰਦੇਵ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ
ਬੰਗਾ :  27 ਸਤੰਬਰ : -()  ਬੱਚੇ  ਆਪਣੀ ਮਾਂ ਦਾ ਸਭ ਤੋਂ ਵੱਧ ਮਾਣ-ਸਤਿਕਾਰ ਕਰਦੇ ਹਨ ਅਤੇ ਮਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮਾਜ ਸੇਵਾ ਵਿਚ ਵੀ ਹਮੇਸ਼ਾਂ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ । ਪੰਥ ਦੇ ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਨਛੱਤਰ ਸਿੰਘ ਜੀ ਦੇ ਪੁੱਤਰਾਂ ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ ਅਤੇ ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ ਨੇ ਸਮੂਹ ਬਿੰਦਰਾ ਪਰਿਵਾਰ ਵੱਲੋਂ ਆਪਣੀ ਮਾਤਾ ਜੀ  ਸਵ:  ਬੀਬੀ ਗੁਰਦੇਵ ਕੌਰ ਸੁਪਤਨੀ  ਸ. ਨਛੱਤਰ ਸਿੰਘ  ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਨਿਸ਼ਕਾਮ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾ ਦਾਨ ਦਿੱਤਾ ਹੈ। ਬਿੰਦਰਾ ਪਰਿਵਾਰ ਵੱਲੋਂ ਆਪਣੇ ਹੱਥੀਂ ਦਾਨ ਦੀ ਰਕਮ ਢਾਹਾਂ ਕਲੇਰਾਂ ਵਿਖੇ ਆ ਕੇ ਭੇਟ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਨੇ ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਨਛੱਤਰ ਸਿੰਘ ਆਸਟਰੇਲੀਆ,  ਉਹਨਾਂ ਦੇ ਦੋਵੇਂ ਪੁੱਤਰਾਂ  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ ਅਤੇ ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ ਦਾ ਦਾਨ ਦੇਣ ਦਾ ਹਾਰਦਿਕ ਧੰਨਵਾਦ ਕੀਤਾ।  ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵੀ ਪਿੰਡ ਢਾਹਾਂ ਅਤੇ ਪਿੰਡ ਕਲੇਰਾਂ ਵੱਲੋਂ ਦਾਨ ਕੀਤੀ ਪਵਿੱਤਰ ਧਰਤੀ ਸਥਾਪਿਤ ਹੈ ਜੋ ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇੱਥੇ ਲੋੜਵੰਦ ਗਰੀਬ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ, ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ, ਸ. ਤਰਿੰਦਰ ਸਿੰਘ ਆਸਟਰੇਲੀਆ ਦਾ ਸਿਰੋਪਾ ਭੇਟ ਕਰ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  
ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।  

ਫੋਟੋ ਕੈਪਸ਼ਨ :  ਸ. ਬਲਕਾਰ ਸਿੰਘ ਬਿੰਦਰਾ ਆਸਟਰੇਲੀਆ, ਸ. ਗੁਰਜੰਟ ਸਿੰਘ ਬਿੰਦਰਾ ਪਿੰਡ ਕਲੇਰਾਂ, ਸ. ਤਰਿੰਦਰ ਸਿੰਘ ਆਸਟਰੇਲੀਆ ਦਾ ਸਨਮਾਨ ਕਰਦੇ ਹੋਏ  ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਹੋਰ ਪਤਵੰਤੇ

Monday, 26 September 2022

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਜਿੱਤੇ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਜਿੱਤੇ 
ਬੰਗਾ : 26 ਸਤੰਬਰ :-()  ਬੀਤੇ ਦਿਨੀਂ ਪੰਜਾਬ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ । ਇਹਨਾਂ ਖੇਡਾਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੇ ਹੋਏ ਕੁਸ਼ਤੀ ਖੇਡ ਮੁਕਾਬਲਿਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ  ਪਹਿਲਵਾਨਾਂ ਨੇ 17 ਗੋਲਡ ਮੈਡਲ ਤੇ 4 ਸਿਲਵਰ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਜਾਣਕਾਰੀ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ ਨੌਜਵਾਨ ਪਹਿਲਵਾਨ ਲੜਕੇ-ਲੜਕੀਆਂ ਦਾ ਕਲੱਬ ਦੇ ਅਖਾੜੇ ਪਿੰਡ ਬਾਹੜੋਵਾਲ ਵਿਖੇ ਸਨਮਾਨ ਕਰ ਮੌਕੇ ਦਿੱਤੀ । ਸ. ਬਾਹੜੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਲਾਕੇ ਦੇ ਨੌਜਵਾਨ ਲੜਕੇ-ਲੜਕੀਆਂ  ਨੂੰ ਮੁਫ਼ਤ ਕੁਸ਼ਤੀ ਦੀ ਟਰੇਨਿੰਗ ਦੇ ਰਿਹਾ ਹੈ। ਬੀਤੀ 24 ਸਤੰਬਰ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਖੇਡਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਜਰਨੈਲ ਸਿੰਘ ਦੀ ਨਿਗਰਾਨੀ ਵਿਚ ਕਰਵਾਈਆਂ ਗਈਆਂ।  ਇਸ ਮੌਕੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ ਵਰਗਾਂ ਦੇ ਕੁਸ਼ਤੀ ਮੁਕਾਬਲੇ ਹੋਏ। ਜਿਹਨਾਂ ਵਿਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਲੜਕੇ ਅਤੇ ਲੜਕੀਆਂ ਨੇ 17 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਜਿੱਤ ਕੇ ਅਖਾੜੇ ਦਾ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹਨਾਂ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਵਿਚ ਅੰਡਰ 14 ਸਾਲ ਕੁਸ਼ਤੀਆਂ ਲੜਕੇ 35 ਕਿਲੋ ਭਾਰ ਵਰਗ ਵਿਚੋਂ ਯੁਵਰਾਜ ਸਿੰਘ ਪਿੰਡ ਬਾਹੜੋਵਾਲ ਪਹਿਲਾ ਸਥਾਨ, 38 ਕਿਲੋ ਭਾਰ ਵਰਗ ਜਸਕਰਨ ਦੀਪ ਪਿੰਡ ਬਹਿਰਾਮ ਪਹਿਲਾ ਸਥਾਨ, 41 ਕਿਲੋ ਭਾਰ ਵਰਗ ਜਸ਼ਨ ਰੱਤੂ ਪਿੰਡ ਹੱਪੋਵਾਲ ਪਹਿਲਾ ਸਥਾਨ, 45 ਕਿਲੋ ਭਾਰ ਵਰਗ ਦਿਲਸ਼ਾਨ ਸਿੰਘ ਪਿੰਡ ਭਰੋ ਮਜਾਰਾ ਪਹਿਲਾ ਸਥਾਨ, 48 ਕਿਲੋ ਭਾਰ ਵਰਗ ਆਲਮ ਦੀਨ ਪਿੰਡ ਬਾਹੜੋਵਾਲ ਪਹਿਲਾ ਸਥਾਨ, 52 ਕਿਲੋ ਭਾਰ ਵਰਗ ਜ਼ਸ਼ਨਦੀਪ ਸਿੰਘ ਪਿੰਡ ਹੱਪੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਜਿੱਤੇ ਹਨ ਜਦ ਕਿ 55 ਕਿਲੋ ਭਾਰ ਵਰਗ ਵਿਚ ਗੁਰਜੋਤ ਕੁਮਾਰ ਸ਼ੀਂਹਮਾਰ ਪਿੰਡ ਹੱਪੋਵਾਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਅੰਡਰ 17 ਸਾਲ ਲੜਕੇ ਵਿਚੋਂ 51 ਕਿਲੋ ਭਾਰ ਵਰਗ ਵਿਚੋਂ ਤਨੁਜ ਪਿੰਡ ਮੁਕੰਦਪੁਰ ਪਹਿਲਾ ਸਥਾਨ, 60 ਕਿਲੋ ਭਾਰ ਵਰਗ ਗੁਰਪਿੰਦਰ ਸਿੰਘ ਪਿੰਡ ਹੀਂਉਂ ਪਹਿਲਾ ਸਥਾਨ, 65 ਕਿਲੋ ਭਾਰ ਵਰਗ ਲਾਲ ਹੁਸੈਨ ਪਿੰਡ ਬਾਹੜੋਵਾਲ ਪਹਿਲਾ ਸਥਾਨ, 71 ਕਿਲੋ ਭਾਰ ਵਰਗ ਯੁਵਰਾਜ ਸਿੰਘ ਪਿੰਡ ਮਜਾਰੀ ਪਹਿਲਾ ਸਥਾਨ ਅਤੇ 92 ਕਿਲੋ ਭਾਰ ਵਰਗ ਗੁਰਸਹਿਜ ਪ੍ਰੀਤ ਸਿੰਘ ਪਿੰਡ ਕੰਗਰੋੜ ਨੇ ਪਹਿਲਾ ਸਥਾਨ  ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਹਨ।  ਕੁਸ਼ਤੀਆਂ ਦੇ 48 ਕਿਲੋ ਭਾਰ ਵਰਗ ਵਿਚ ਰੋਹਿਤ ਰਾਏ ਪਿੰਡ ਬਾਹੜੋਵਾਲ  ਨੇ ਦੂਜਾ ਸਥਾਨ ਅਤੇ 71 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਸਿੰਘ ਪਿੰਡ ਮੁਕੰਦਪੁਰ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਸਿਲਵਰ ਮੈਡਲ ਜਿੱਤੇ ਹਨ।
                   ਜਦੋਂ ਕਿ ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲਿਆਂ ਵਿਚ ਅੰਡਰ 14 ਸਾਲ ਵਿਚ 38 ਕਿਲੋ ਭਾਰ ਵਰਗ ਵਿਚ ਅਕਾਲਜੋਤ ਕੌਰ ਪਿੰਡ ਚੂਹੜਪੁਰ ਨੇ ਪਹਿਲਾ ਸਥਾਨ ਤੇ 41 ਕਿਲੋ ਭਾਰ ਵਰਗ ਵਿਚ ਹੇਜਲ ਕੌਰ ਪਿੰਡ ਭਰੋ ਮਜਾਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਹਨ। ਇਸੇ ਤਰ੍ਹਾਂ 38 ਕਿਲੋਗ੍ਰਾਮ ਭਾਰ ਵਰਗ ਵਿਚ ਜ਼ਸਨਪ੍ਰੀਤ ਕੌਰ ਪਿੰਡ ਮਾਹਿਲ ਗਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ। ਅੰਡਰ 17 ਸਾਲ ਲੜਕੀਆਂ ਦੇ ਹੋਏ ਕੁਸ਼ਤੀਆਂ ਦੇ ਮੁਕਾਬਲੇ ਵਿਚ 40 ਕਿਲੋ ਭਾਰ ਵਰਗ ਵਿਚੋਂ ਤਾਨੀਆ ਭਾਟੀਆ ਪਿੰਡ ਪੱਲੀਝਿੱਕੀ ਪਹਿਲਾ ਸਥਾਨ,  65 ਕਿਲੋ ਭਾਰ ਵਰਗ ਨਵਜੀਤ ਕੌਰ  ਪਿੰਡ ਮਾਹਿਲ ਗਹਿਲਾਂ ਪਹਿਲਾ ਸਥਾਨ ਅਤੇ 70 ਕਿਲੋ ਭਾਰ ਵਰਗ ਕਿਰਨਦੀਪ ਕੌਰ ਪਿੰਡ ਤਲਵੰਡੀ ਫੱਤੂ  ਨੇ ਪਹਿਲਾ ਸਥਾਨ ਕਰਕੇ ਗੋਲਡ ਮੈਡਲ ਜਿੱਤੇ। ਅੰਡਰ 19 ਸਾਲ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ 65 ਕਿਲੋਗ੍ਰਾਮ ਭਾਰ ਵਰਗ ਵਿਚ ਅਮਨਦੀਪ ਕੌਰ ਪਿੰਡ ਮਾਹਿਲ ਗਹਿਲਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ।
                 ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ   ਨੇ 17 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ।  ਉਨ੍ਹਾਂ ਕਿਹਾ ਕਿ ਇਹਨਾਂ ਨੌਜਵਾਨ ਪਹਿਲਵਾਨ ਲੜਕੇ-ਲੜਕੀਆਂ ਨੇ ਸ਼ਾਨਦਾਰ ਕੁਸ਼ਤੀ ਖੇਡ ਕੇ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਆਪਣਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਕੁਸ਼ਤੀ ਕਲੱਬ, ਆਪਣੇ ਸਕੂਲ, ਆਪਣੇ ਪਿੰਡਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਨਮਾਨ ਸਮਾਰੋਹ ਮੌਕੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ, ਪ੍ਰਿੰਸੀਪਲ ਨਰਿੰਦਰ ਸਿੰਘ ਕਨਵੀਨਰ ਸਕੂਲੀ ਖੇਡਾਂ, ਪ੍ਰਿੰਸੀਪਲ ਅਮਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਸ. ਨਵਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸਕੂਲੀ ਖੇਡਾਂ, ਸ. ਜਸਵੀਰ ਸਿੰਘ ਡੀ ਐਮ ਸਪੋਰਟਸ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਸ. ਸੁਰਜੀਤ ਸਿੰਘ ਲੈਕਚਰਾਰ, ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਸ. ਰਣਜੀਤ ਸਿੰਘ ਡੀ ਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋ, ਮਾਸਟਰ ਜਗਦੀਸ਼ ਰਾਮ, ਮਾਸਟਰ ਪਰਮਜੀਤ ਸਿੰਘ ਪੱਲੀ ਝਿੱਕੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਜ਼ਿਲ੍ਹੇ ਦੇ ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 17 ਗੋਲਡ ਮੈਡਲ ਤੇ 4 ਸਿਲਵਰ ਮੈਡਲ ਵਿਜੇਤਾ ਨੌਜਵਾਨ ਪਹਿਲਵਾਨਾਂ ਨਾਲ ਯਾਦਗਾਰੀ ਤਸਵੀਰ ਵਿਚ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ, ਪ੍ਰਿੰਸੀਪਲ ਅਮਰਜੀਤ ਸਿੰਘ, ਸ. ਨਵਦੀਪ ਸਿੰਘ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਤੇ ਪਤਵੰਤੇ ਸੱਜਣ

Tuesday, 13 September 2022

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ ਨੇ ਇਕਵੰਜਾ ਹਜ਼ਾਰ ਰੁਪਏ ਦਾਨ ਦਿੱਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ  ਨੇ ਇਕਵੰਜਾ ਹਜ਼ਾਰ ਰੁਪਏ ਦਾਨ ਦਿੱਤਾ
ਬੰਗਾ : 13 ਸਤੰਬਰ  -() ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬ ਵਾਸੀਆਂ ਲਈ ਅਤਿਅੰਤ ਮੋਹ-ਪਿਆਰ ਅਤੇ ਹਮਦਰਦੀ ਹੈ। ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ  ਕੈਨੇਡਾ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਸ਼ੈਰੀਡਨ ਕਾਲਜ ਟੋਰਾਂਟੋ ਦੇ ਵਾਈਸ ਪ੍ਰੈਜ਼ੀਡੈਂਟ ਸ. ਰਾਜਨ ਸਿੰਘ ਸੰਧੂ (ਸਪੁੱਤਰ ਸ. ਜਸਵਿੰਦਰ ਸਿੰਘ ਸੰਧੂ ਅਤੇ ਨੀਨਾ ਕੌਰ ਸੰਧੂ ਕੈਨੇਡਾ) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਨਿਸ਼ਕਾਮ ਸੇਵਾ ਕਾਰਜਾਂ ਲਈ ਆਪਣੀ ਨੇਕ ਕਮਾਈ ਵਿਚੋਂ 51 ਹਜ਼ਾਰ ਰੁਪਏ ਅੱਜ ਹਸਪਤਾਲ  ਪ੍ਰਬੰਧਕਾਂ ਨੂੰ  ਢਾਹਾਂ ਕਲੇਰਾਂ ਵਿਖੇ ਖ਼ੁਦ ਆ ਕੇ ਭੇਟ ਕੀਤੇ।  ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ  ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਦੇ ਕੇ ਵੱਡਮੁੱਲੀ ਸਮਾਜ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਟਰੱਸਟ ਵੱਲੋਂ ਸਿਹਤ ਸੇਵਾਵਾਂ ਅਤੇ ਵਿੱਦਿਅਕ ਖੇਤਰ ਵਿਚ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਵੀ ਭਾਰੀ ਸ਼ਲਾਘਾ ਕੀਤੀ।
     ਇਸ ਮੌਕੇ ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ   ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ, ਉਨ੍ਹਾਂ ਦੀ ਸੁਪਤਨੀ ਹਰਲੀਨ ਕੌਰ ਸੰਧੂ, ਉਹਨਾਂ ਦੇ ਦੋਵੇਂ ਪੁੱਤਰਾਂ ਕਾਕਾ ਬਾਜ਼ ਸਿੰਘ ਸੰਧੂ, ਕਾਕਾ ਸ਼ਾਨ ਸਿੰਘ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਦਾ ਹਸਪਤਾਲ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਟਰੱਸਟ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ।
    ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ ਨੂੰ ਯਾਦ ਚਿੰਨ੍ਹ ਅਤੇ ਸਿਰੋਪਾ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਸ. ਵਰਿੰਦਰ ਸਿੰਘ ਬਰਾੜ ਹੈੱਡ ਐਚ ਆਰ ਅਤੇ ਐਡਮਿਨ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਅਤੇ ਸਮੂਹ ਟਰੱਸਟ ਸਟਾਫ਼ ਵੀ ਹਾਜ਼ਰ ਸੀ। ਵਰਨਣਯੋਗ ਹੈ ਕਿ ਸ. ਰਾਜਨ ਸਿੰਘ ਸੰਧੂ ਟਰੱਸਟ ਦੇ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਦਾ ਵੱਡਾ ਦੋਹਤਾ ਹੈ।  ਸੰਧੂ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਫ਼ਤਿਹਪੁਰ ਖੇੜਾ ਜ਼ਿਲ੍ਹਾ ਜਲੰਧਰ ਵਾਸਤੇ ਬੈੱਡ ਵੀ ਫ਼ਰੀ ਕਰਵਾਇਆ ਹੋਇਆ ਹੈ ਅਤੇ ਹਸਪਤਾਲ ਇੱਕ ਐਬੂੰਲੈਂਸ ਵੀ ਦਾਨ ਵਿਚ ਦਿੱਤੀ ਹੋਈ ਹੈ।
ਫੋਟੋ ਕੈਪਸ਼ਨ :   ਢਾਹਾਂ ਕਲੇਰਾਂ ਵਿਖੇ  ਸ. ਰਾਜਨ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ  ਨੂੰ ਯਾਦ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਨਾਲ ਹਨ ਸ.ਮਲਕੀਅਤ ਸਿੰਘ ਬਾਹੜੋਵਾਲ  ਮੀਤ ਪ੍ਰਧਾਨ ਅਤੇ ਹੋਰ ਪਤਵੰਤੇ

Monday, 12 September 2022

ਸੱਪ ਦੀ ਡੱਸੀ ਕੌਮੀ ਕਬੱਡੀ ਖਿਡਾਰਨ ਦੀ ਜਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਚਾਈ ਗਈ

 ਸੱਪ ਦੀ ਡੱਸੀ ਕੌਮੀ ਕਬੱਡੀ ਖਿਡਾਰਨ ਦੀ ਜਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਚਾਈ ਗਈ

ਕੌਮੀ ਖਿਡਾਰਨ ਨੂੰ ਬਚਾਉਣ ਲਈ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਕੀਤਾ ਇਲਾਜ
ਬੰਗਾ : 12 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੀ ਡੱਸੀ ਗੰਭੀਰ ਹਾਲਤ ਵਿਚ ਦਾਖਲ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ  ਆਈ.ਸੀ.ਯੂ. ਵਿਚ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਕੇ ਜਾਨ ਬਚਾਏ ਜਾਣ ਦਾ ਸਮਾਚਾਰ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਇਰੈਕਟਰ ਡਾ. ਐੱਸ ਐੱਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ  ਮੀਡੀਆ ਨਾਲ ਗੱਲਬਾਤ ਕਰਦੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਬਹੁਤ ਨਾਜ਼ੁਕ ਹਾਲਤ ਵਿਚ 22 ਸਾਲਾ ਕੌਮੀ ਕਬੱਡੀ ਖਿਡਾਰੀ ਸਤਿੰਦਰਜੀਤ ਕੌਰ ਪੁੱਤਰੀ ਚਮਨ ਲਾਲ ਨੂੰ ਹਸਪਤਾਲ ਦੀ ਐਮਰਜੈਂਸੀ ਵਿਚ ਪਰਵਾਰ ਵੱਲੋਂ ਲਿਆਂਦਾ ਗਿਆ ਸੀ।  ਮਰੀਜ਼ ਸਤਿੰਦਰਜੀਤ ਕੌਰ ਦੀ ਸੱਪ ਦੇ ਡੱਸੇ ਹੋਣ ਕਰਕੇ ਹੋਈ ਬਹੁਤ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੀ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਵੱਲੋਂ ਡਾਇਗਨੋਜ਼ ਕਰਕੇ ਮਰੀਜ਼ ਦਾ ਆਈ ਸੀ ਯੂ ਵਿਚ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਨਾ ਆਰੰਭ ਕੀਤਾ । ਡਾ ਰੋਹਿਤ ਮਸੀਹ ਵੱਲੋਂ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ  ਤੰਦਰੁਸਤ ਕਰਨ ਲਈ ਵਿਸ਼ੇਸ਼ ਦਵਾਈਆਂ ਵਰਤੀਆਂ ਗਈਆਂ । ਡਾ. ਰੋਹਿਤ ਮਸੀਹ ਅਤੇ ਸਮੂਹ ਆਈ ਸੀ ਯੂ ਤੇ ਐਮਰਜੈਂਸੀ ਸਟਾਫ਼ ਵੱਲੋਂ ਦਿਨ ਰਾਤ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਕੇ ਕੌਮੀ ਕਬੱਡੀ ਖਿਡਾਰਨ ਨੂੰ ਤੰਦਰੁਸਤ ਕਰ ਦਿੱਤਾ । ਹੁਣ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਪਣੇ ਪਰਿਵਾਰ, ਆਪਣੇ ਖਿਡਾਰੀ ਸਾਥੀਆਂ ਨਾਲ ਖੁਸ਼ੀ ਭਰਿਆ ਬਤੀਤ ਕਰ ਰਹੀ । ਡਾ. ਐਸ ਐਸ ਗਿੱਲ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 24 ਘੰਟੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਅਤੇ ਸੱਪ ਦੇ ਡੱਸੇ ਮਰੀਜ਼ਾਂ ਦਾ ਵਧੀਆ ਇਲਾਜ ਅਤੇ ਸਾਂਭ ਸੰਭਾਲ ਕਰਨ ਵਧੀਆ ਐਮਰਜੈਂਸੀ ਸੇਵਾਵਾਂ ਉਪਲਬਧ ਹਨ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ  ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ ਉਸ ਦੀ ਵਧੀਆ ਕਬੱਡੀ ਖੇਡ ਲਈ  ਅਤੇ ਉਸਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਦੇ ਪਿਤਾ ਜੀ ਸ੍ਰੀ ਚਮਨ ਲਾਲ ਨੇ ਉਨ੍ਹਾਂ ਦੀ ਲਾਡਲੀ ਬੇਟੀ ਸਤਿੰਦਰਜੀਤ ਕੌਰ ਨੂੰ ਤੰਦਰੁਸਤ ਕਰਨ ਲਈ ਹਸਪਤਾਲ ਢਾਹਾਂ ਕਲੇਰਾਂ ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਅਤੇ ਸਮੂਹ ਮੈਡੀਕਲ ਸਟਾਫ਼  ਦਾ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਨ੍ਹਾਂ ਵੱਲੋਂ  ਬੇਟੀ ਦੇ ਤੰਦਰੁਸਤ ਹੋਣ ਖੁਸ਼ੀ ਵਿਚ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ਼ ਨੂੰ ਮਿਠਾਈ ਵੀ ਵੰਡੀ ਗਈ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ, ਸ. ਵਰਿੰਦਰ ਸਿੰਘ ਬਰਾੜ ਮੁਖੀ ਐਚ ਆਰ ਅਤੇ ਪ੍ਰਬੰਧਕ, ਡਾਕਟਰ ਰੋਹਿਤ ਮਸੀਹ ਐਮ ਡੀ (ਮੈਡੀਸਨ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਮੈਡਮ ਸੋਨੀਆ ਸਿੰਘ ਆਈ ਸੂ ਯੂ ਇੰਚਾਰਜ, ਮੈਡਮ ਗੁਰਪ੍ਰੀਤ ਕੌਰ ਇੰਚਾਰਜ ਐਮਰਜੈਂਸੀ ਅਤੇ ਹੋਰ ਹਸਪਤਾਲ ਸਟਾਫ਼ ਵੀ ਹਾਜ਼ਰ ਸੀ।
 
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਤੰਦਰੁਸਤ ਹੋਣ ਉਪਰੰਤ ਸ. ਅਮਰਜੀਤ ਸਿੰਘ ਕਲੇਰਾਂ , ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ, ਸ. ਵਰਿੰਦਰ ਸਿੰਘ ਬਰਾੜ ਮੁਖੀ ਐਚ ਆਰ ਅਤੇ ਪ੍ਰਬੰਧਕ, ਡਾਕਟਰ ਰੋਹਿਤ ਮਸੀਹ ਐਮ ਡੀ (ਮੈਡੀਸਨ), ਆਪਣੇ ਪਿਤਾ ਸ੍ਰੀ ਚਮਨ ਲਾਲ ਨਾਲ ਯਾਦਗਾਰੀ ਤਸਵੀਰ ਵਿਚ

Friday, 2 September 2022

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ
ਬੰਗਾ : 02 ਸਤੰਬਰ :  -   ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਇਸ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ।ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਬਲਦੇਵ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਬਾਰੇ ਜਾਣੂੰ ਕਰਵਾਇਆ।ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ । ਗੁਰਮਤਿ ਸਮਾਗਮ ਵਿਚ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਾਸਟਰ ਨਿਰਮਲ ਸਿੰਘ ਖਟਕੜ ਖੁਰਦ, ਵਰਿੰਦਰ ਸਿੰਘ ਬਰਾੜ ਐੱਚ ਆਰ ਤੇ ਐਡਮਿਨ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ, ਡਾਕਟਰ ਬਲਵਿੰਦਰ ਸਿੰਘ, ਡਾ. ਹਰਜੋਤਵੀਰ ਸਿੰਘ, ਨਰਸਿੰਗ ਸੁਪਰਡੈਂਟ ਦਵਿੰਦਰ ਕੌਰ, ਮੈਡਮ ਸੁਖਮਿੰਦਰ ਕੌਰ ਊਬੀ, ਭਾਈ ਮਨਜੀਤ ਸਿੰਘ, ਨਰਿੰਦਰ ਸਿੰਘ ਢਾਹਾਂ, ਕਮਲਜੀਤ ਸਿੰਘ, ਦਲਜੀਤ ਸਿੰਘ, ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੇ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਸਮੂਹ  ਸਟਾਫ਼, ਸਮੂਹ  ਵਿਦਿਆਰਥੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ । ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫ਼ੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਸਵੀਰਾਂ

 width=Virus-free.www.avast.com

Thursday, 1 September 2022

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 82ਵੀਂ ਬਰਸੀ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ-ਇੱਛਿਤ ਖੂਨਦਾਨ ਕੈਂਪ 32 ਯੂਨਿਟ ਖੂਨਦਾਨ

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 82ਵੀਂ ਬਰਸੀ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ-ਇੱਛਿਤ ਖੂਨਦਾਨ ਕੈਂਪ 32 ਯੂਨਿਟ ਖੂਨਦਾਨ
ਬੰਗਾ/ ਝਿੰਗੜਾਂ : 01 ਸਤੰਬਰ 2022 :  ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ  ਯੂਥ ਵੈੱਲਫੇਅਰ ਸੁਸਾਇਟੀ ਝਿੰਗੜਾਂ ਦੇ ਸਹਿਯੋਗ ਨਾਲ ਧੰਨ-ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਂਰਾਜ ਜੀ ਦੀ 82ਵੀਂ ਬਰਸੀ ਨੂੰ ਸਮਰਪਿਤ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ ਵਿਖੇ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ  ਖੂਨਦਾਨੀ ਵਲੰਟੀਅਰਾਂ ਵੱਲੋਂ 32 ਯੂਨਿਟ ਖੂਨਦਾਨ ਕੀਤਾ ਗਿਆ ।  ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸ. ਗੁਰਪਾਲ ਸਿੰਘ ਭੱਟੀ ਆਈ ਏ ਐੱਸ ਸਾਬਕਾ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਵਲੀ ਜੀ ਦਰਬਾਰ ਸਮਾਧਾਂ ਨੇ ਸਾਂਝੇ ਤੌਰ ਕੀਤਾ। ਉਨ੍ਹਾਂ ਦਾ ਸਹਿਯੋਗ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਸ. ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ ਐਨ.ਆਰ.ਆਈ. ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਾਸਟਰ ਅਮਰਜੀਤ ਸਿੰਘ ਕਲਸੀ ਅਤੇ ਹੋਰ ਸਮਾਜ ਸੇਵੀਆਂ ਦੇ ਕੀਤਾ। ਇਸ ਮੌਕੇ ਪਤਵੰਤੇ ਸੱਜਣਾਂ ਨੇ ਸੰਗਤਾਂ ਨੂੰ ਖ਼ੂਨਦਾਨ ਦੀ ਮਹਾਨਤਾ ਬਾਰੇ ਵੀ ਜਾਗਰੂਕ ਕਰਦੇ ਦੱਸਿਆ ਕਿ ਖ਼ੂਨਦਾਨ ਸੰਸਾਰ ਦਾ ਸਭ ਤੋਂ ਵੱਡਾ ਮਹਾਂ ਦਾਨ ਹੈ ਅਤੇ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਪਤਵੰਤੇ ਸੱਜਣਾਂ ਵੱਲੋਂ ਖੂਨਦਾਨੀ ਵਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ ।
         ਧੰਨ-ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਂਰਾਜ ਜੀ ਦੀ 82ਵੀਂ ਬਰਸੀ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਵਿਚ  ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸ. ਗੁਰਪਾਲ ਸਿੰਘ ਭੱਟੀ ਆਈ. ਏ. ਐੱਸ. ਸਾਬਕਾ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਵਾਲਿਆਂ, ਸ. ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ ਐਨ ਆਰ ਆਈ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਾਸਟਰ ਅਮਰਜੀਤ ਸਿੰਘ ਕਲਸੀ, ਠੇਕੇਦਾਰ ਗੁਰਵਿੰਦਰ ਸਿੰਘ ਮਿੰਟੂ, ਇੰਜੀਨੀਅਰ ਸੁਰਜੀਤ ਰਾਮ, ਸ. ਜਸਵੀਰ ਸਿੰਘ, ਸ੍ਰੀ ਹਰਜਿੰਦਰ ਕੁਮਾਰ, ਸ੍ਰੀ ਹਰਪਿੰਦਰ ਹਨੀ, ਸ.  ਹਰਪ੍ਰੀਤ ਸਿੰਘ, ਮਾਸਟਰ ਨਿਰਮਲ ਸਿੰਘ, ਸ. ਹਰਜਿੰਦਰ ਸਿੰਘ, ਸ. ਲਵਪ੍ਰੀਤ ਸਿੰਘ, ਸ.  ਸੁਖਵਿੰਦਰ ਸਿੰਘ ਕਾਕਾ, ਡਾ ਰਾਹੁਲ ਗੋਇਲ ਬੀ ਟੀ ਉ, ਸ. ਮਨਜੀਤ ਸਿੰਘ ਬੇਦੀ, ਸਮੂਹ ਮੈਂਬਰ ਯੂਥ ਵੈੱਲਫੇਅਰ ਸੁਸਾਇਟੀ ਝਿੰਗੜਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।  ਖੂਨਦਾਨੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ :- ਧੰਨ-ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਂਰਾਜ ਜੀ ਦੀ 82ਵੀਂ ਬਰਸੀ ਨੂੰ ਸਮਰਪਿਤ ਸਵੈਇੱਛਕ ਖ਼ੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਸ. ਗੁਰਪਾਲ ਸਿੰਘ ਭੱਟੀ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਬਾਬਾ ਸੁਖਵਿੰਦਰ ਸਿੰਘ , ਸ. ਮਲਕੀਅਤ ਸਿੰਘ ਬਾਹੜੋਵਾਲ , ਸ. ਅਵਤਾਰ ਸਿੰਘ ਸ਼ੇਰਗਿੱਲ, ਠੇਕੇਦਾਰ ਗੁਰਵਿੰਦਰ ਸਿੰਘ ਮਿੰਟ ਅਤੇ ਹੋਰ ਸਮਾਜ ਸੇਵਕ