Thursday, 23 March 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 48 ਸਾਲਾ ਔਰਤ ਦੇ ਸਿਰ ਦੀ ਖਤਰਨਾਕ ਰਸੌਲੀ ਦੀ ਸਫਲ ਅਪਰੇਸ਼ਨ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 48 ਸਾਲਾ ਔਰਤ ਦੇ ਸਿਰ ਦੀ ਖਤਰਨਾਕ ਰਸੌਲੀ ਦੀ ਸਫਲ ਅਪਰੇਸ਼ਨ ਕੀਤਾ
ਬੰਗਾ  23 ਮਾਰਚ : () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਪਿੰਡ ਬੈਰਸਾਲ ਦੀ ਵਾਸੀ 48 ਸਾਲ ਦੀ ਬੀਬੀ ਅਮਰਜੀਤ ਕੌਰ (ਪਤਨੀ ਰਾਮ ਕ੍ਰਿਸ਼ਨ) ਦੇ ਸਿਰ ਦੀ ਖਤਰਨਾਕ ਰਸੌਲੀ ਦਾ ਬਹੁਤ ਵੱਡਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ।  ਸਿਰ ਦੀ ਰਸੌਲੀ (ਬਰੇਨ ਟਿਊਮਰ) ਦੇ ਇਸ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ  ਨੇ ਦੱਸਿਆ ਕਿ ਬੀਬੀ ਅਮਰਜੀਤ ਕੌਰ ਦੇ ਸਿਰ ਵਿਚ ਰਸੌਲੀ ਹੋਣ ਕਰਕੇ ਉਸ ਦੇ ਜੀਵਨ ਵਿਚ ਖੁਸ਼ੀਆਂ  ਖਤਮ ਹੋ ਰਹੀਆਂ ਸਨ। ਉਹਨਾਂ ਦੇ ਪਰਿਵਾਰ ਨੇ ਕਈ ਥਾਂ ਇਲਾਜ ਕਰਵਾਇਆ ਪਰ ਅਰਾਮ ਆਉਣ ਦੀ ਬਜਾਏ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਸਨ।  ਮਰੀਜ਼ ਦੀ ਵੱਧਦੀ ਤਕਲੀਫ ਨੂੰ ਦੇਖਦੇ ਹੋਏ ਪਰਿਵਾਰ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ।  ਜਿੱਥੇ ਸਿਰ ਦੇ ਅਪਰੇਸ਼ਨਾਂ ਅਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ ਨੇ ਮਰੀਜ਼ ਅਮਰਜੀਤ ਕੌਰ ਦੇ ਡਿਜੀਟਲ ਐਕਸਰੇ, ਸੀ ਟੀ ਸਕੈਨ ਅਤੇ ਹੋੋਰ ਬਲੱਡ ਦੇ ਜ਼ਰੂਰੀ ਟੈਸਟ ਕਰਵਾਏ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ।  ਡਾਇਗਨੋਜ਼ ਤੋਂ ਪਤਾ ਲੱਗਾ ਕਿ ਬੀਬੀ ਅਮਰਜੀਤ ਕੌਰ ਦੇ ਸਿਰ ਵਿਚ ਖਤਰਨਾਕ ਰਸੌਲੀ ਸੀ, ਜਿਸ ਕਰਕੇ ਉਸ ਨੂੰ ਵੱਖ-ਵੱਖ ਸਮੱਸਿਆ ਪੈਦਾ ਹੋ ਰਹੀਆਂ ਸਨ ਜੋ ਸਹੀ ਇਲਾਜ ਨਾ ਹੋਣ ਕਰਕੇ ਵੱਧਦੀ ਜਾ ਰਹੀ ਸੀ।  
ਡਾ. ਸੈਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਸਿਰ ਵਿਚ ਰਸੌਲੀਆਂ ਹੋਣ ਕਰਕੇ ਸਾਰੇ ਸਰੀਰ ਦਾ ਨਰਵਿਸ ਪ੍ਰਭਾਵਿਤ ਹੋ ਜਾਂਦਾ ਹੈ ।  ਸਿਰ ਦੀਆਂ ਹੱਡੀਆਂ ਦੀ ਖੋਪੜੀ ਦੇ ਹੇਠਾਂ ਦਿਮਾਗ ਦੇ ਸੈੱਲਾਂ ਦੇ ਅਸਧਾਰਨ ਵਾਧੇ ਕਾਰਨ ਦਿਮਾਗ਼ ਦੀ ਰਸੌਲੀ (ਬ੍ਰੇਨ ਟਿਊਮਰ) ਹੁੰਦੀ ਹੈ/ ਬਣ ਜਾਂਦੀ ਹੈ।  ਇਸ ਰਸੌਲੀ ਕਰਕੇ ਸਿਰ-ਪੀੜ੍ਹ ਤੋਂ ਲੈ ਕੇ ਮਿਰਗੀ ਦੇ ਦੌਰੇ ਤੱਕ ਹੋ ਸਕਦੇ ਸਨ ਜੋ ਮਰੀਜ਼ ਦੇ ਜੀਵਨ ਨੂੰ ਵੀ ਖਤਮ ਕਰ ਸਕਦੇ ਸਨ। ਇਹ ਰਸੌਲੀ ਸਿਰ ਦੀ ਖੋਪੜੀ ਦੇ ਹੇਠਾਂ ਹੋਣ ਕਰਕੇ ਹੋਰ ਵੀ ਖਤਰਨਾਕ ਹੁੰਦੀ ਹੈ,  ਇਸ ਲਈ ਇਹ ਅਪਰੇਸ਼ਨ ਵੀ ਬਹੁਤ ਧਿਆਨ ਨਾਲ ਕਰਨਾ ਪੈਂਦਾ ਹੈ।  ਪਰਿਵਾਰ ਨੂੰ ਬੀਬੀ ਅਮਰਜੀਤ ਕੌਰ ਦੇ ਸਿਰ ਦੀ  ਖਤਰਨਾਕ ਰਸੌਲੀ ਸਬੰਧੀ ਸਾਰੀ ਜਾਣਕਾਰੀ ਦੇਣ ਉਪਰੰਤ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਅਪਰੇਸ਼ਨ ਕੀਤਾ ਗਿਆ, ਜੋ ਕਿ ਕਰੀਬ 4 ਘੰਟੇ ਦਾ ਲੰਬਾ ਸਮਾਂ ਲੱਗਿਆ।  ਡਾ. ਜਸਦੀਪ ਸਿੰਘ ਸੈਣੀ ਦੀ ਮਿਨਹਤ ਨੇ ਬੀਬੀ ਅਮਰਜੀਤ ਕੋਰ ਨੂੰ ਤੀਜੇ ਦਿਨ ਹੀ ਤੰਦਰੁਸਤ ਕਰਕੇ ਵਿਚ ਆਪਣੇ ਪੈਰਾਂ ਤੇ ਚੱਲਣ ਲਾ ਦਿੱਤਾ।  ਬੀਬੀ ਅਮਰਜੀਤ ਕੌਰ ਦਾ ਹਰ ਨਵਾਂ ਦਿਨ, ਉਹਨਾਂ ਦੇ ਜੀਵਨ ਅਤੇ ਪਰਿਵਾਰ ਵਿਚ ਵਿਚ ਨਵੀਆਂ ਖੁਸ਼ੀਆਂ ਲਿਆ ਰਿਹਾ ਹੈ । ਇਸ ਮੌਕੇ ਬੀਬੀ ਅਮਰਜੀਤ ਕੌਰ ਦੀ ਬੇਟੀ ਜਸਵਿੰਦਰ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਉਸ ਦੀ ਮਾਂ ਨੂੰ ਨਵਾਂ ਜੀਵਨ ਮਿਲਿਆ ਹੈ । ਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਰੀਜ਼ ਅਮਰਜੀਤ ਕੌਰ ਦੇ ਪਰਿਵਾਰਿਕ ਮੈਂਬਰ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ  ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੀਬੀ ਅਮਰਜੀਤ ਕੌਰ ਤੰਦਰੁਸਤੀ ਉਪਰੰਤ ਡਾ. ਜਸਦੀਪ ਸਿੰਘ ਸੈਣੀ  ਨਾਲ ਤਸਵੀਰ ਵਿਚ

Sunday, 19 March 2023

ਪਿੰਡ ਚੱਕ ਸਿੰਘਾ ਵਿਖੇ ਲੱਗੇ 11 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 400 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਪਿੰਡ ਚੱਕ ਸਿੰਘਾ ਵਿਖੇ ਲੱਗੇ 11 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 400 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਬੰਗਾ 19 ਮਾਰਚ () : ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 11ਵਾਂ ਸਲਾਨਾ ਫਰੀ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਦਮਦਮਾ ਸਾਹਿਬ  ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ ਜਿਸ ਦਾ ਇਲਾਕੇ ਦੇ ਲੋੜਵੰਦ 400 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ਇਸ  ਕੈਂਪ ਦਾ ਆਰੰਭ ਸੰਗਤੀ ਰੂਪ ਵਿਚ ਕੀਤੀ ਗਈ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਇਆਕੈਂਪ ਵਿਚ ਆਏ ਮਰੀਜ਼ਾਂ ਨੇ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਵੱਲੋਂ ਲੋੜਵੰਦਾਂ ਲੋਕਾਂ ਦੀ ਮੈਡੀਕਲ ਮਦਦ ਕਰਨ ਵਾਸਤੇ ਫਰੀ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਲਈ ਭਾਰੀ ਸ਼ਲਾਘਾ ਕੀਤੀ  11ਵੇਂ ਸਲਾਨਾ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਟੀ ਅਗਰਵਾਲ ਦੀ ਅਗਵਾਈ ਹੇਠ ਨੇ ਮੈਡੀਕਲ ਟੀਮ ਨੇ ਕੈਂਪ ਵਿਚ ਆਏ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ  ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਚੱਕ ਸਿੰਘਾ,  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ, ਭਾਈ ਸਤਨਾਮ ਸਿੰਘ, ਭਾਈ ਕਸ਼ਮੀਰ ਸਿੰਘ, ਮਾਤਾ ਜੀ ਸੁਰਿੰਦਰ ਕੌਰ ਚੱਕ ਸਿੰਘਾਂ,  ਭੈਣਜੀ ਬਲਬੀਰ ਕੌਰ ਮਜਾਰਾ ਖੁਰਦ, ਰਾਜਿੰਦਰ ਸਿੰਘ ਚੱਕ ਸਿੰਘਾਂ, ਸਰਪੰਚ ਕੁਲਦੀਪ ਸਿੰਘ, ਹਰਦੀਪ ਸਿੰਘ ਲੱਕੀ, ਹਰਭਜਨ ਸਿੰਘ, ਪ੍ਰਦੁੱਮਣ ਸਿੰਘ, ਜੁਝਾਰ ਸਿੰਘ, ਸਮੂਹ ਮੈਂਬਰ ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਅਤੇ ਹੋਰ ਨਗਰ ਨਿਵਾਸੀ ਪਤਵੰਤੇ ਸੱਜਣ ਵੀ ਹਾਜ਼ਰ ਸਨ ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ

ਫੋਟੋ ਕੈਪਸ਼ਨ : ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾ ਵਿਖੇ ਮਰੀਜ਼ਾਂ ਦਾ ਚੈੱਕ ਅੱਪ ਕਰਦੇ ਹੋਏ ਡਾਕਟਰ ਸਾਹਿਬਾਨ ਅਤੇ ਨਾਲ ਹਨ ਪਤਵੰਤੇ ਸੱਜਣ

Friday, 17 March 2023

ਸਹਿਕਾਰੀ ਸਭਾ ਪਿੰਡ ਕਲੇਰਾਂ ਵਿਖੇ ਮਾਨਵਤਾ ਦੀ ਨਿਸ਼ਕਾਮ ਸੇਵਾ ਹਿੱਤ ਖੂਨਦਾਨ ਕੈਂਪ ਲੱਗਾ

ਸਹਿਕਾਰੀ ਸਭਾ ਪਿੰਡ ਕਲੇਰਾਂ ਵਿਖੇ ਮਾਨਵਤਾ ਦੀ ਨਿਸ਼ਕਾਮ ਸੇਵਾ ਹਿੱਤ ਖੂਨਦਾਨ ਕੈਂਪ ਲੱਗਾ
ਬੰਗਾ : 17 ਮਾਰਚ  () ਇਲਾਕੇ ਦੀ ਪ੍ਰਸਿੱਧ ਸਹਿਕਾਰੀ ਸਭਾ ਦੀ ਕਲੇਰਾਂ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ ਵੱਲੋ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 35 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ  ਉਦਘਾਟਨ ਮੁੱਖ ਮਹਿਮਾਨ ਸ੍ਰੀ ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਹੇ ਕੀਤਾ, ਉਹਨਾਂ ਦਾ ਸਹਿਯੋਗ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤਾ। ਸਮਾਂ ਰੋਸ਼ਨ ਕਰਨ ਦੀ ਰਸਮ ਬਲਜਿੰਦਰ ਸਿੰਘ ਜਿਲ੍ਹਾ ਮੈਨੇਜਰ ਮਾਰਕਫੈੱਡ ਅਤੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਿਭਾਈ ।
ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ ਦੀ ਕਲੇਰਾਂ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ ਦੇ ਸਮੂਹ ਅਹੁਦੇਦਾਰਾਂ, ਸੈਕਟਰੀ ਅਤੇ ਕਰਮਚਾਰੀਆਂ ਵੱਲੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਲਈ ਸਵੈ ਇਛੱਕ ਖੂਨਦਾਨ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਕੱਤਰ ਜਨ ਸਮੂਹ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਖੂਨਦਾਨ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹਰੇਕ ਇੱਕ ਤੰਦਰੁਸਤ ਮਨੁੱਖ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ, ਇਹ ਦਾਨ ਕੀਤਾ ਖੂਨ ਅਨੇਕਾਂ ਕੀਮਤੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਸਭਾ ਦੇ ਸੈਕਟਰੀ ਪਰਮਿੰਦਰ ਸਿੰਘ ਨੇ ਸਮੂਹ ਖੂਨਦਾਨੀਆਂ ਦਾ, ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸਭਾ ਦੇ ਮੈਂਬਰਾਂ ਦਾ ਸਵੈਇੱਛਕ ਖੂਨਦਾਨ ਕੈਂਪ ਲਗਾਉਣ ਲਈ ਦਿੱਤੇ ਸਹਿਯੋਗ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।
       ਖੂਨਦਾਨ ਕੈਂਪ ਮੌਕੇ ਖੁਨਦਾਨੀਆਂ ਦੀ ਹੌ'ਸਲਾ ਅਫਜ਼ਾਈ ਲਈ ਮੁੱੱਖ ਮਹਿਮਾਨ ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਬਲਜਿੰਦਰ ਸਿੰਘ ਜਿਲ੍ਹਾ ਮੈਨੇਜਰ ਮਾਰਕਫੈੱਡ, ਨਿਰਮਲ ਸਿੰਘ ਪ੍ਰਧਾਨ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ,  ਲਖਵਿੰਦਰ ਸਿੰਘ ਸਾਧੜਾ  ਮੀਤ ਪ੍ਰਧਾਨ, ਰਾਮ ਪਾਲ, ਗੁਰਪ੍ਰੀਤ ਸਿੰਘ, ਮਨਜੀਤ ਕੌਰ,  ਜਸਵੀਰ ਸਿੰਘ (ਸਾਰੇ ਸੁਸਾਇਟੀ ਪ੍ਰਧੰਬਕ ਕਮੇਟੀ), ਇਕਬਾਲ ਸਿੰਘ ਮੈਨੇਜਰ ਸੀ ਐਮ ਐਸ ਬੰਗਾ, ਪਰਮਿੰਦਰ ਸਿੰਘ ਸੈਕਟਰੀ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ, ਮਨਦੀਪ ਸਿੰਘ ਸੈਕਟਰੀ ਜੰਡਿਆਲਾ, ਸੁਰਜੀਤ ਸਿੰਘ ਸੈਕਟਰੀ ਮੱਲੂਪੋਤਾ, ਸ਼ਿੰਗਾਰਾ ਸੈਕਟਰੀ ਲੰਗੇਰੀ, ਰਾਜਵਿੰਦਰ ਸਿੰਘ ਸੈਕਟਰੀ ਬਾਹੜੋਵਾਲ, ਜਤਿੰਦਰ ਸਿੰਘ ਸੈਕਟਰੀ ਪੂਨੀਆਂ, ਸੋਹਣ ਲਾਲ ਸੈਕਟਰੀ ਹੱਪੋਵਾਲ, ਜਗਜੀਤ ਸਿੰਘ ਸੈਕਟਰੀ ਫਰਾਲਾ, ਰਾਮ ਪਾਲ ਸੇਵਾਦਾਰ ਮੱਲੂਪੋਤਾ, ਜਗਜੀਤ ਸਿੰਘ, ਗੁਰਮੁੱਖ ਸਿੰਘ, ਦਾਰਾ ਸਿੰਘ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਸੁਦਾਗਰ ਸਿੰਘ, ਗੁਦਾਵਰ ਸਿੰਘ, ਕੁਲਵਿੰਦਰ ਸਿੰਘ, ਅਜੈਬ ਸਿੰਘ ਲੰਬੜਦਾਰ, ਹਰਦੀਪ ਸਿੰਘ, ਰਾਜਿੰਦਰ ਸਿੰਘ, ਕੁਲਵੀਰ ਸਿੰਘ, ਰਘਵੀਰ ਸਿੰਘ, ਇੰਦਰਜੀਤ ਸਿੰਘ, ਬਲਦੀਪ ਸਿੰਘ, ਰਾਜ ਕੁਮਾਰ, ਹਰਜੋਤ ਸਿੰਘ, ਲਖਵਿੰਦਰ ਸਿੰਘ, ਰਿੰਕੂ, ਗੁਰਦੇਵ ਸਿੰਘ, ਮਮਤਾ ਰਾਣੀ, ਸੁਮਨ ਭਾਰਦਵਾਜ, ਜੋਗਿੰਦਰ ਪਾਲ, ਅਜੈ ਕੁਮਾਰ, ਜਸਵਿੰਦਰ ਸਿੰਘ, ਕਮਲਦੀਪ ਸਿੰਘ, ਅਮਰੀਕ ਸਿੰਘ, ਗੁਰਜਿੰਦਰ ਸਿੰਘ ਜਗਤਪੁਰ, ਗੁਰਨੇਕ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਖੂਨਦਾਨੀਆਂ ਦੂ ਸੇਵਾ ਸੰਭਾਲ ਲਈ ਹਾਜ਼ਰ ਸਨ। ਕੈਂਪ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਸਹਿਕਾਰੀ ਸਭਾ ਕਲੇਰਾਂ ਵਿਖੇ ਵਿਖੇ ਲੱਗੇ ਸਵੈ ਇੱਛੁਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਹਰਪ੍ਰੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ, ਨਾਲ ਹਨ ਅਮਰਜੀਤ ਸਿੰਘ ਕਲੇਰਾਂ , ਕੁਲਵਿੰਦਰ ਸਿੰਘ ਢਾਹਾਂ, ਬਲਜਿੰਦਰ ਸਿੰਘ,  ਨਿਰਮਲ ਸਿੰਘ ਪ੍ਰਧਾਨ ਅਤੇ ਹੋਰ ਪਤਵੰਤੇ

Monday, 13 March 2023

ਢਾਹਾਂ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ

ਢਾਹਾਂ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ
ਬੰਗਾ : 13 ਮਾਰਚ () ਦੇਸ਼-ਵਿਦੇਸ਼ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਦੁਆਬੇ ਵਿਚ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਮਰੀਜ਼ਾਂ ਦੀ ਸਹੂਲਤ ਵਾਸਤੇ ਸਥਾਪਿਤ ਕੀਤੀ ਜਾ ਰਹੀ ਨਵੀਂ ਲਿਫਟ ਲਈ ਡੇਢ ਲੱਖ ਰੁਪਏ ਦਾਨ ਦਿੱਤਾ ਗਿਆ ਹੈ। ਇਹ ਰਕਮ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਟਰੱਸਟ ਦਫਤਰ ਵਿਖੇ ਢਾਹਾਂ ਪਰਿਵਾਰ ਵੱਲੋਂ ਅਮਰੀਕ ਸਿੰਘ ਢਾਹਾਂ ਅਤੇ ਉਹਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਢਾਹਾਂ  ਕੈਨੇਡਾ ਅਤੇ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਢਾਹਾਂ (ਯੂ.ਕੇ.) ਨੇ ਭੇਟ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਸ਼ਾਨਦਾਰ ਮੈਡੀਕਲ ਸੇਵਾਵਾਂ ਦੇ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋ ਰਿਹਾ ਹੈ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਨੇ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਲਗਾਈ ਜਾ ਰਹੀ ਆਧੁਨਿਕ ਲਿਫਟ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਇਸ ਲਿਫਟ ਦੇ ਲੱਗਣ ਨਾਲ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਅਤੇ ਵਾਰਡਾਂ ਵਿਚ ਆਉਣ ਜਾਣ ਵਿਚ ਵੱਡੀ ਸਹੂਲਤ ਮਿਲੇਗੀ। ਉਹਨਾਂ ਹਸਪਤਾਲ ਢਾਹਾਂ-ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਸੇਵਾਵਾਂ ਸਬੰਧੀ ਜਾਣਕਾਰੀ ਵੀ ਦਾਨੀ ਪਰਿਵਾਰ ਨੂੰ ਦਿੱਤੀ। ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਮੈਂਬਰਾਂ ਵੱਲੋਂ ਦਾਨੀ ਅਮਰੀਕ ਸਿੰਘ ਢਾਹਾਂ, ਉਹਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਢਾਹਾਂ ਕੈਨੇਡਾ ਅਤੇ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਢਾਹਾਂ (ਯੂ ਕੇ) ਨੂੰ ਸਿਰੋਪਾ ਅਤੇ ਯਾਦ ਨਿਸ਼ਾਨੀ ਭੇਟ ਕਰਕੇ ਸਮੂਹ ਢਾਹਾਂ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਬੀਬੀ ਜਿੰਦਰ ਕੌਰ ਢਾਹਾਂ ਨੇ ਦਿੱਤਾ। ਵਰਨਣਯੋਗ ਹੈ ਕਿ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਪਹਿਲਾਂ ਵੀ ਵੱਖ-ਵੱਖ ਮੌਕਿਆ 'ਤੇ ਢਾਹਾਂ-ਕਲੇਰਾਂ ਵਿਖੇ ਚੱਲ ਰਹੇ ਹਸਪਤਾਲ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ ਭਰਪੂਰ ਆਰਥਿਕ ਸਹਿਯੋਗ ਜਾਂਦਾ ਰਿਹਾ ਹੈ।
ਫੋਟੋ ਕੈਪਸ਼ਨ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ ਦੇਣ ਵਾਲੇ ਦਾਨੀ ਅਮਰੀਕ ਸਿੰਘ ਢਾਹਾਂ, ਸੁਰਿੰਦਰ ਕੌਰ  ਢਾਹਾਂ ਕੈਨੇਡਾ ਅਤੇ ਹਰਦੇਵ ਸਿੰਘ ਢਾਹਾਂ ਯੂ ਕੇ ਨੂੰ ਸਿਰੋਪਾ ਅਤੇ ਯਾਦ ਨਿਸ਼ਾਨੀ ਭੇਟ ਕਰਕੇ ਸਮੂਹ ਢਾਹਾਂ ਪਰਿਵਾਰ ਦਾ ਸਨਮਾਨ ਕਰਦੇ ਹੋਏ ਹਸਪਤਾਲ ਪ੍ਰਬੰਧਕ

Friday, 10 March 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ ਡਾ. ਆਰ ਕੇ ਅਮਨਦੀਪ ਨੇ ਕਾਰਜਭਾਰ ਸੰਭਾਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ ਡਾ. ਆਰ ਕੇ ਅਮਨਦੀਪ ਨੇ ਕਾਰਜਭਾਰ ਸੰਭਾਲਿਆ
ਬੰਗਾ : 10 ਮਾਰਚ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ  ਡਾ. ਆਰ ਕੇ ਅਮਨਦੀਪ ਐਮ ਐਸ (ਗਾਇਨੀ) ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ।  ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਪ੍ਰੈੱਸ ਨੂੰ ਦਿੱਤੀ।  ਉਹਨਾਂ ਨੇ ਦੱਸਿਆ ਕਿ ਡਾ. ਆਰ ਕੇ ਅਮਨਦੀਪ ਐਮ ਐਸ  ਨੇ  ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ ਐਸ.(ਗਾਇਨੀ) ਦੀ  ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾਕਟਰ ਸਾਹਿਬ ਵੱਲੋਂ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ ਦਾ ਇਲਾਜ, ਹਰ ਤਰ੍ਹਾਂ ਦੇ ਜਣੇਪੇ, ਵੱਡੇ ਆਪਰੇਸ਼ਨਾਂ, ਦਰਦ ਰਹਿਤ ਡਲਿਵਰੀ, ਬਾਂਝਪਣ (ਇਨਫਰਟੀਲਿਟੀ) ਦਾ ਇਲਾਜ, ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਦਾ ਆਧੁਨਿਕ ਢੰਗ ਕੀਤਾ ਜਾਂਦਾ ਹੈ। ਸ. ਕਾਹਮਾ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਔਰਤਾਂ ਦੇ ਵਿਭਾਗ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਦਾ ਵਧੀਆ ਪ੍ਰਬੰਧ ਹੈ। ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਸਾਹਿਬ ਦੀ ਉਪਲੱਭਤਾ 24 ਘੰਟੇ ਹੈ। ਸ. ਕਾਹਮਾ ਨੇ ਦੱਸਿਆ ਕਿ ਹਸਪਤਾਲ ਵਿਖੇ ਛੋਟੇ ਨਵਜਨਮੇ ਬੱਚਿਆਂ ਦੀ ਵਧੀਆ ਸਾਂਭ-ਸੰਭਾਲ ਲਈ ਆਧੁਨਿਕ ਮਸ਼ੀਨਾਂ ਅਤੇ ਯੰਤਰ ਵੀ ਉਪਲੱਬਧ ਹਨ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਡਾ. ਆਰ ਕੇ ਅਮਨਦੀਪ ਦੀਆਂ ਵਧੀਆ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਵਰਨਣਯੋਗ ਹੈ ਕਿ ਪਿੰਡ ਲੰਗੜੋਆ(ਨਵਾਂਸ਼ਹਿਰ) ਦੀ ਜੰਮਪਲ  ਡਾ. ਆਰ ਕੇ ਅਮਨਦੀਪ ਐਮ ਐਸ (ਗਾਇਨੀ) ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਸ੍ਰੀ ਬਾਵਾ ਲਾਲ ਜੀ ਚੈਰੀਟੇਬਲ ਹਸਪਤਾਲ ਬਟਾਲਾ ਵਿਖੇ ਵੀ ਆਪਣੀਆਂ ਸ਼ਾਨਦਾਰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।
ਫੋਟੋ ਕੈਪਸ਼ਨ :  ਡਾ. ਆਰ ਕੇ ਅਮਨਦੀਪ ਐਮ ਐਸ (ਗਾਇਨੀ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿੱਚ

Monday, 6 March 2023

ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ

ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ
ਬੰਗਾ 6 ਮਾਰਚ : - ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ। ਇਸ ਮੌਕੇ ਹੋਏ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੁ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਸਨ। ਇਸ ਸਮਾਗਮ ਦੌਰਾਨ ਪੈਰਾ ਮੈਡੀਕਲ ਕਾਲਜ ਦੇ ਬੀ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨੌਲੋਜੀ, ਬੀ.ਐਸ.ਸੀ. ਓਪਰੇਸ਼ਨ ਥੀਏਟਰ ਟੈਕਨੌਲੋਜੀ ਅਤੇ ਬੀ.ਐਸ.ਸੀ. ਮੈਡੀਕਲ ਲੈਂਪ ਸਾਇੰਸ ਕੋਰਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮਾਡਲ ਮੇਕਿੰਗ, ਪੋਸਟਰ ਮੇਕਿੰਗ ਅਤੇ ਭਾਸ਼ਨ ਪ੍ਰਤੀਯੋਗਤਾਵਾਂ ਵਿਚ ਵਿੱਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਕਿਹਾ ਕਿ ਸਿਹਤ ਸੰਭਾਲ ਦੇ ਖੇਤਰ ਵਿੱਚ ਪੈਰਾਮੈਡੀਕਲ ਇੱਕ ਵਧੀਆ ਖੇਤਰ  ਹੈ ਜਿਸ ਵਿਚ ਵਧੀਆ ਨੌਕਰੀ ਮਿਲਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਰਾਮੈਡੀਕਲ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੈਸ਼ਨਲ ਸਾਇੰਸ ਡੇਅ ਨੂੰ ਬੇਹੱਦ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਉੱਦਮਾਂ ਦੀ ਭਾਰੀ ਸ਼ਲਾਘਾ ਵੀ ਕੀਤੀ। ਸੈਮੀਨਾਰ ਸ੍ਰੀ ਮੁੱਦਸਰ ਮੋਹੀ-ਉਦ-ਦੀਨ ਸਹਾਇਕ ਪ੍ਰੋਫੈਸਰ (ਓਪਰੇਸ਼ਨ ਥੀਏਟਰ) ਨੇ "ਮੈਡੀਕਲ ਖੇਤਰ ਵਿੱਚ ਵਿਗਿਆਨ ਦੀ ਮਹੱਤਤਾ" ਅਤੇ ਸ੍ਰੀਮਤੀ ਪ੍ਰਭਜੋਤ ਕੌਰ ਖਟਕੜ  ਸਹਾਇਕ ਪ੍ਰੋਫੈਸਰ (ਮੈਡੀਕਲ ਲੈਬ ਸਾਇੰਸ) ਨੇ ਸਾਇੰਸ ਵਿੱਚ ਤਰੱਕੀ ਅਤੇ ਪਸਾਰ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਡਾ: ਪ੍ਰਿਅੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥੀ ਕੋਮਲਪ੍ਰੀਤ ਕੌਰ ਨੇ ਬਖ਼ੂਬੀ ਨਿਭਾਈ। ਇਸ ਸਮਾਗਮ ਦੌਰਾਨ ਸਮੂਹ ਕਾਲਜ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ : ਨੈਸ਼ਨਲ ਸਾਇੰਸ ਡੇਅ ਮੌਕੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਜੀ ਨਾਲ ਸੈਮੀਨਾਰ ਵਿਚ ਭਾਗ ਲੈਣ ਵਾਲੇ ਵਿਦਿਆਰਥੀ, ਫਕੈਲਟੀ ਮੈਂਬਰ ਅਤੇ ਵਿਸ਼ੇਸ਼ ਮਹਿਮਾਨ

ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ

ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ
ਬੰਗਾ 6 ਫਰਵਰੀ : - ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ। ਇਸ ਮੌਕੇ ਹੋਏ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੁ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਸਨ। ਇਸ ਸਮਾਗਮ ਦੌਰਾਨ ਪੈਰਾ ਮੈਡੀਕਲ ਕਾਲਜ ਦੇ ਬੀ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨੌਲੋਜੀ, ਬੀ.ਐਸ.ਸੀ. ਓਪਰੇਸ਼ਨ ਥੀਏਟਰ ਟੈਕਨੌਲੋਜੀ ਅਤੇ ਬੀ.ਐਸ.ਸੀ. ਮੈਡੀਕਲ ਲੈਂਪ ਸਾਇੰਸ ਕੋਰਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮਾਡਲ ਮੇਕਿੰਗ, ਪੋਸਟਰ ਮੇਕਿੰਗ ਅਤੇ ਭਾਸ਼ਨ ਪ੍ਰਤੀਯੋਗਤਾਵਾਂ ਵਿਚ ਵਿੱਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਕਿਹਾ ਕਿ ਸਿਹਤ ਸੰਭਾਲ ਦੇ ਖੇਤਰ ਵਿੱਚ ਪੈਰਾਮੈਡੀਕਲ ਇੱਕ ਵਧੀਆ ਖੇਤਰ  ਹੈ ਜਿਸ ਵਿਚ ਵਧੀਆ ਨੌਕਰੀ ਮਿਲਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਰਾਮੈਡੀਕਲ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੈਸ਼ਨਲ ਸਾਇੰਸ ਡੇਅ ਨੂੰ ਬੇਹੱਦ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਉੱਦਮਾਂ ਦੀ ਭਾਰੀ ਸ਼ਲਾਘਾ ਵੀ ਕੀਤੀ। ਸੈਮੀਨਾਰ ਸ੍ਰੀ ਮੁੱਦਸਰ ਮੋਹੀ-ਉਦ-ਦੀਨ ਸਹਾਇਕ ਪ੍ਰੋਫੈਸਰ (ਓਪਰੇਸ਼ਨ ਥੀਏਟਰ) ਨੇ "ਮੈਡੀਕਲ ਖੇਤਰ ਵਿੱਚ ਵਿਗਿਆਨ ਦੀ ਮਹੱਤਤਾ" ਅਤੇ ਸ੍ਰੀਮਤੀ ਪ੍ਰਭਜੋਤ ਕੌਰ ਖਟਕੜ  ਸਹਾਇਕ ਪ੍ਰੋਫੈਸਰ (ਮੈਡੀਕਲ ਲੈਬ ਸਾਇੰਸ) ਨੇ ਸਾਇੰਸ ਵਿੱਚ ਤਰੱਕੀ ਅਤੇ ਪਸਾਰ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਡਾ: ਪ੍ਰਿਅੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥੀ ਕੋਮਲਪ੍ਰੀਤ ਕੌਰ ਨੇ ਬਖ਼ੂਬੀ ਨਿਭਾਈ। ਇਸ ਸਮਾਗਮ ਦੌਰਾਨ ਸਮੂਹ ਕਾਲਜ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ : ਨੈਸ਼ਨਲ ਸਾਇੰਸ ਡੇਅ ਮੌਕੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਜੀ ਨਾਲ ਸੈਮੀਨਾਰ ਵਿਚ ਭਾਗ ਲੈਣ ਵਾਲੇ ਵਿਦਿਆਰਥੀ, ਫਕੈਲਟੀ ਮੈਂਬਰ ਅਤੇ ਵਿਸ਼ੇਸ਼ ਮਹਿਮਾਨ