Friday, 26 May 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ, ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਦਾ ਸਨਮਾਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਦਾ ਸਨਮਾਨ

ਬੰਗਾ 26 ਮਈ :() ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਭਾਰਤ ਸਰਕਾਰ ਦੀ ਸਿਹਤ ਸਹਾਇਤਾ ਯੋਜਨਾ ਸਬੰਧੀ ਜਾਗਰੁਕਤਾ ਮੁਹਿੰਮ ਤਹਿਤ ਦੌਰਾ ਕੀਤਾ ਗਿਆ । ਇਸ ਮੌਕੇ  ਸ੍ਰੀ ਬਾਲੀ ਨੇ ਸਮੂਹ ਹਸਪਤਾਲ ਸਟਾਫ ਨੂੰ ਜਾਗਰੁਕ ਕਰਦੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਗਰੀਬ ਲੋੜਵੰਦ ਮਰੀਜਾਂ ਲਈ ਆਰਥਿਕ ਮਦਦ ''ਸਿਹਤ ਸਹਾਇਤਾ ਯੋਜਨਾ''  ਅਧੀਨ ਕਰਕੇ ਲੱਖਾਂ ਰੁਪਏ ਦੇ ਇਲਾਜ ਮੁਫਤ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਦੀ ਅਮਦਨ 3,00,000/(ਤਿੰਨ ਲੱਖ ਰੁਪਏ) ਤੋਂ ਘੱਟ ਹੈ ਉਹ ਲੋੜਵੰਦ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਢਾਹਾਂ ਕਲੇਰਾਂ ਹਸਪਤਾਲ ਵਿਖੇ ਸ੍ਰੀ ਬਾਲੀ ਨੇ ਜਾਣਕਾਰੀ ਦਿੱਤੀ  ਕਿ  ਦਿਲ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ 1 ਲੱਖ 25 ਹਜ਼ਾਰ ਰੁਪਏ, ਦਿਮਾਗ ਦੇ ਅਪਰੇਸ਼ਨ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ, ਗੁਰਦਿਆਂ ਦੇ ਬਿਮਾਰੀ ਡਾਇਲਸਿਸ ਲਈ 3 ਲੱਖ 50 ਹਜ਼ਾਰ ਰੁਪਏ(ਸਲਾਨਾ), ਗੁਰਦਿਆਂ ਦੇ ਟਰਾਂਸਪਲਾਂਟ ਲਈ 3 ਲੱਖ 50 ਹਾਜ਼ਰ ਰੁਪਏ, ਕੈਂਸਰ ਦੇ ਇਲਾਜ ਲਈ 1 ਲੱਖ 75 ਹਜ਼ਾਰ ਰੁਪਏ, ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਲਈ 1 ਲੱਖ ਰੁਪਏ ਤੋਂ ਇਲਾਵਾ ਹੋਰ ਜਾਨ ਲੇਵਾ ਬਿਮਾਰੀਆਂ ਲਈ 1 ਲੱਖ ਰੁਪਏ ਦੀ ਆਰਥਿਕ ਮਦਦ ਭਾਰਤ ਸਰਕਾਰ ਵੱਲੋਂ ਹੋ ਰਹੀ ਹੈ । ਉਹਨਾਂ ਦੱਸਿਆ ਕਿ ਹੁਣ ਤੱਕ 73 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਲੋੜਵੰਦ ਮਰੀਜ਼ਾਂ ਨੂੰ ਪ੍ਰਦਾਨ ਕਰਕੇ ਆਰਥਿਕ ਮਦਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਪੁੱਜਣ ਤੇ  ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਆਪਣੇ ਟਰੱਸਟ ਮੈਂਬਰਾਂ ਅਤੇ ਸਮੂਹ ਸਟਾਫ ਨਾਲ ਨਿੱਘਾ ਸਵਾਗਤ ਕੀਤਾ। ਸ੍ਰੀ ਬਾਲੀ ਵੱਲੋਂ ਹਸਪਤਾਲ ਵਿਖੇ ਉ ਪੀ ਡੀ, ਟਰੌਮਾ ਸੈਂਟਰ, ਅਮਰਜੈਂਸੀ, ਆਈ ਸੀ ਯੂ., ਡਾਇਲਸਿਸ ਸੈਂਟਰ ਅਤੇ ਹੋਰ ਵਿਭਾਗਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੂੰ ਯਾਦ ਕਰਦੇ ਹੋਏ, ਲੋੜਵੰਦ ਮਰੀਜ਼ਾਂ ਲਈ ਪੰਜਾਬ ਦੇ ਪੇਂਡੂ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਥਾਪਨਾ ਕਰਕੇ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕਰਨ ਦੇ ਕਾਰਜਾਂ ਦੀ ਭਾਰੀ ਪ੍ਰਸੰਸਾ ਕੀਤੀ। ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ ਨੇ ਡਾ, ਅੰਬੇਡਕਰ ਫਾਊਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਹੁਰਾਂ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਇਆ ਅਤੇ ਧੰਨਵਾਦ ਕੀਤਾ । ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਅਤੇ ਹਸਪਤਾਲ ਵੱਲੋਂ ਸ੍ਰੀ ਮਨਜੀਤ ਬਾਲੀ ਨੂੰ ਯਾਦਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ,  ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਜੁਗਬਦਲ ਸਿੰਘ ਨਨੂੰਆਂ, ਡਾ. ਨਵਜੋਤ ਸਿੰਘ ਸਹੋਤਾ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ, ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜਗਜੀਤ ਕੁਲਥਮ (ਵਿੱਕੀ), ਮਦਨ ਸਿੰਘ,  ਵਿੱਕੀ ਪਹਿਲਵਾਨ ਫਿਲੌਰ, ਜਗੁਗੇਸ਼ ਕੁਮਾਰ, ਹੈਪੀ ਫਿਲੌਰ,  ਕੁਲਵਿੰਦਰ ਚਾਹਲ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ । ਵਰਨਣਯੋਗ ਹੈ ਕਿ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮੈਂਬਰ ਸ੍ਰੀ ਮਨਜੀਤ ਬਾਲੀ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਡਾਇਰੈਕਟਰ ਐਜ਼ੂਕੇਸ਼ਨ  ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਵਿਦਿਆਰਥੀ ਹਨ ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ  ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ
      

Monday, 22 May 2023

ਢਾਹਾਂ ਕਲੇਰਾਂ ਦੇ ਇੰਜੀਨੀਅਰ ਕਮਲਜੀਤ ਸਿੰਘ ਦਾ ਸੇਵਾ ਮੁਕਤੀ 'ਤੇ ਸਨਮਾਨ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ

ਢਾਹਾਂ ਕਲੇਰਾਂ ਦੇ ਇੰਜੀਨੀਅਰ ਕਮਲਜੀਤ ਸਿੰਘ ਦਾ ਸੇਵਾ ਮੁਕਤੀ 'ਤੇ ਸਨਮਾਨ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ
ਬੰਗਾ : 22 ਮਈ  () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਇੰਜੀਨੀਅਰ ਕਮਲਜੀਤ ਸਿੰਘ ਦਾ ਅੱਜ ਉਹਨਾਂ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ।  ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਸਮੂਹ ਟਰੱਸਟ ਅਤੇ ਅਦਾਰਿਆਂ ਵੱਲੋਂ ਸੇਵਾ ਮੁਕਤ ਇੰਜੀ:  ਕਮਲਜੀਤ ਸਿੰਘ ਨੂੰ ਯਾਦ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੰਜੀ: ਕਮਲਜੀਤ ਸਿੰਘ ਆਪਣੇ ਸਿਵਲ ਇੰਜੀਨੀਅਰਿੰਗ ਦੇ ਕੰਮ ਵਿਚ ਬਹੁਤ ਮਹਾਰਤ ਰੱਖਦੇ ਸਨ ਅਤੇ ਢਾਹਾਂ-ਕਲੇਰਾਂ ਵਿਖੇ ਪੂਰੀ ਤਨਦੇਹੀ ਨਾਲ 19 ਸਾਲ ਸੇਵਾ ਨਿਭਾਈ ਹੈ । ਸ. ਢਾਹਾਂ ਨੇ ਕਮਲਜੀਤ ਸਿੰਘ ਦੇ ਵਿਦੇਸ਼ ਦੌਰੇ ਲਈ ਸਮੂਹ ਟਰੱਸਟੀਆਂ ਵੱਲੋਂ ਸ਼ੁੱਭ ਕਾਮਨਾਵਾਂ ਪ੍ਰਦਾਨ ਕੀਤੀਆਂ ਅਤੇ ਉਹਨਾਂ ਦੇ ਸਨਿਹਰੀ ਭਵਿੱਖ ਦੀ ਕਾਮਨਾ ਕੀਤੀ । ਇੰਜੀਨੀਅਰ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਸਮੂਹ ਟਰੱਸਟ ਪ੍ਰਬੰਧਕਾਂ ਅਤੇ ਸਮੂਹ ਅਦਾਰਿਆਂ ਵੱਲੋਂ ਮਿਲੇ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ ਅਤੇ ਢਾਹਾਂ ਕਲੇਰਾਂ ਤੋਂ ਮਿਲੇ ਮਾਣ ਸਤਿਕਾਰ ਲਈ ਹਮੇਸ਼ਾਂ ਧੰਨਵਾਦੀ ਰਹਿਣਗੇ।
               ਸਨਮਾਨ ਸਮਾਗਮ ਤੇ ਨਿੱਘੀ ਸ਼ਾਨਦਾਰ ਵਿਦਾਇਗੀ ਪਾਰਟੀ ਮੌਕੇ ਡਾਕਟਰ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਜਸਵੀਰ ਸਿੰਘ, ਰਣਜੀਤ ਸਿੰਘ ਮਾਨ, ਸੁਰਜੀਤ ਸਿੰਘ ਕਲੇਰ, ਭੁਪਿੰਦਰ ਸਿੰਘ, ਦਲਜੀਤ ਸਿੰਘ ਬੋਇਲ, ਅਸ਼ੋਕ ਕੁਮਾਰ, ਜੋਗਾ ਰਾਮ, ਪਰਮਿੰਦਰ ਕੌਰ, ਜਸਵੰਤ ਸਿੰਘ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਡੋਗਰ ਰਾਮ, ਰਾਮ ਆਸਰਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ: ਸੇਵਾ ਮੁਕਤ ਇੰਜੀਨੀਅਰ ਕਮਲਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ  ਜਨਰਲ ਸਕੱਤਰ , ਨਾਲ ਹਨ ਵੱਖ ਵੱਖ ਸੰਸਥਾਵਾਂ/ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰ

Wednesday, 17 May 2023

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਪਹਿਲਵਾਨ ਲੜਕੇ-ਲੜਕੀਆਂ ਨੇ ਪੰਜਾਬ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿੱਚੋਂ ਜਿੱਤੇ ਤਿੰਨ ਬਰਾਊਨਜ਼ ਮੈਡਲ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਪਹਿਲਵਾਨ ਲੜਕੇ-ਲੜਕੀਆਂ ਨੇ ਪੰਜਾਬ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿੱਚੋਂ ਜਿੱਤੇ ਤਿੰਨ ਬਰਾਊਨ ਮੈਡਲ
ਬੰਗਾ : 17 ਮਈ  :- (  ) ਇਲਾਕੇ ਦੀ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੇ ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਪੰਜਾਬ ਵੱਲੋ ਗੋਲੂ ਅਖਾੜਾ, ਮੁੱਲਾਂਪੁਰ (ਮੁਹਾਲੀ) ਵਿਖੇ ਆਯੋਜਿਤ ਪੰਜਾਬ ਪੱਧਰ ਦੀ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 15 ਸਾਲ) ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਲਈ ਵੱਖ-ਵੱਖ ਭਾਰ ਵਰਗਾਂ ਵਿਚੋਂ ਤਿੰਨ ਬਰਾਊਨਜ਼ ਮੈਡਲ ਜਿੱਤ ਕੇ ਜ਼ਿਲ਼ੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਬਰਾਊਨਜ਼ ਮੈਡਲ ਜੇਤੂ ਨੌਜਵਾਨ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਦਿੱਤੀ ।
ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ 48 ਕਿਲੋਗ੍ਰਾਮ ਭਾਰ ਵਰਗ 'ਚ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ-ਬੀਬੀ ਰਾਜਿੰਦਰ ਕੁਮਾਰੀ  ਭਰੋਮਜਾਰਾ, 41 ਕਿਲੋਗ੍ਰਾਮ ਭਾਰ ਵਰਗ ਪਹਿਲਵਾਨ ਅਕਾਲਜੋਤ ਕੌਰ ਪੁੱਤਰੀ ਦਿਲਾਵਰ ਸਿੰਘ-ਬੀਬੀ ਸੁਖਵਿੰਦਰ ਕੌਰ ਪਿੰਡ ਚੂਹੜਪੁਰ ਅਤੇ 42 ਕਿਲੋਗ੍ਰਾਮ ਭਾਰ ਵਰਗ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਪੁੱਤਰ ਮਾਸਟਰ ਗੁਰਨਾਮ ਰਾਮ-ਬੀਬੀ ਰਾਜਿੰਦਰ ਕੁਮਾਰੀ  ਭਰੋਮਜਾਰਾ ਨੇ ਬਰਾਊਨ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ, ਆਪਣੇ  ਅਖਾੜੇ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ। (ਜ਼ਿਕਰਯੋਗ ਹੈ ਕਿ ਹੇਜ਼ਲ ਕੌਰ ਅਤੇ ਦਿਲਸ਼ਾਨ ਸਿੰਘ ਦੋਵੇਂ ਸਕੇ ਭੈਣ ਭਰਾ ਹਨ)।
ਬਾਹੜੋਵਾਲ ਅਖਾੜੇ ਵਿਚ ਨੌਜਵਾਨ ਪਹਿਲਵਾਨਾਂ ਨੂੰ ਵਧਾਈਆਂ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ,  ਸ.  ਹਰਦੇਵ ਸਿੰਘ ਗਿੱਲ,  ਸ.  ਰਾਜਵਿੰਦਰ ਸਿੰਘ ਸੈਕਟਰੀ,  ਸ.  ਹਰਭਜਨ ਸਿੰਘ ਮਾਹਿਲ ਗਹਿਲਾਂ,  ਸ.  ਗੁਰਦੀਪ ਸਿੰਘ ਤੂਰਾਂ ਅਤੇ ਹੋਰ ਪਤਵੰਤੇ ਸੱਜਣਾਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਫੋਟੋ ਕੈਪਸ਼ਨ : ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਵੱਖ ਵੱਖ ਵਰਗਾਂ ਵਿਚੋਂ ਬਰਾਊਨਜ਼ ਮੈਡਲ ਜਿੱਤਣ ਵਾਲੇ ਨੌਜਵਾਨ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ੳਅਤੇ ਹੋਰ ਪਤਵੰਤੇ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ
ਬੰਗਾ 17 ਮਈ  ( )  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਨਰਸਿੰਗ ਸਟਾਫ ਵੱਲੋਂ  ਕੌਮਾਂਤਰੀ ਨਰਸਿੰਗ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।  ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਸਮਾਗਮ ਵਿਚ ਗਿਆਨੀ ਦਵਿੰਦਰ ਸਿੰਘ ਫਿਲੌਰ ਨੇ ਸੰਗਤਾਂ ਨੂੰ ਸਿੱਖੀ ਵਿਚ ਸੇਵਾ ਦੇ ਸੰਕਪਲ ਬਾਰੇ ਦੱਸਿਆ ਅਤੇ ਭਾਈ ਘਨੱਈਆ ਜੀ ਵੱਲੋਂ ਜੰਗਾਂ ਵਿਚ ਜ਼ਖਮੀਆਂ ਦੀ ਕੀਤੀ ਜਾਂਦੀ ਨਿਸ਼ਕਾਮ ਸੇਵਾ ਸੰਭਾਲ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਮੂਹ ਟਰੱਸਟ ਮੈਂਬਰਾਂ ਵੱਲੋਂ  ਕੌਮਾਂਤਰੀ ਨਰਸਿੰਗ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਨਰਸਿੰਗ ਸਟਾਫ ਵੱਲੋ ਇਸ ਮੌਕੇ ਗੁਰਮਤਿ ਸਮਾਗਮ ਕਰਵਾਉਣ ਦਾ ਉਦੱਮ ਕਰਨ ਲਈ ਭਾਰੀ ਸ਼ਲਾਘਾ ਕੀਤੀ।
  ਗਰੁਮਤਿ ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾਕਟਰ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ,  ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਸਮੂਹ ਡਾਕਟਰ ਸਾਹਿਬਾਨ ਅਤੇ ਸਮੂਹ ਨਰਸਿੰਗ ਸਟਾਫ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼,  ਵਿਦਿਆਰਥੀ ਅਤੇ ਇਲਾਕਾ ਸਮੂਹ ਸਾਧ ਸੰਗਤ ਨੇ ਹਾਜ਼ਰੀ ਭਰੀ । ਇਸ ਮੌਕੇ ਗੁਰੂ ਕਾ ਲੰਗਰ  ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : -  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ  ਗੁਰਮਤਿ ਸਮਾਗਮ ਦੀਆਂ ਤਸਵੀਰਾਂ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100%

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਜੀ ਐਨ ਐਮ (ਤੀਜਾ ਸਾਲ) ਦਾ ਨਤੀਜਾ 100%
ਅ੍ਰੰਮਿਤਪਾਲ ਕੌਰ ਪੁੱਤਰੀ ਸ.ਹਰਦੇਵ ਸਿੰਘ-ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ : 17 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਜੀ.ਐਨ.ਐਮ (ਤੀਜਾ ਸਾਲ) ਕਲਾਸ ਦਾ ਫਾਈਨਲ  ਨਤੀਜਾ 100% ਰਿਹਾ ਹੈ ਅਤੇ ਨਰਸਿੰਗ ਵਿਦਿਆਰਥਣ ਅ੍ਰੰਮਿਤਪਾਲ ਕੌਰ ਨੇ 1314 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਾਮੱਤੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ  ਜੀ ਐਨ ਐਮ (ਤੀਜਾ) ਦੀ ਵਿਦਿਆਰਥਣ ਅ੍ਰੰਮਿਤਪਾਲ ਕੌਰ ਪੁੱਤਰੀ ਸ. ਹਰਦੇਵ ਸਿੰਘ-ਸੁਖਵਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ ਪਹਿਲੇ ਸਥਾਨ ਤੇ ਰਹੀ ਹੈ ਅਤੇ ਗੁਰਪ੍ਰੀਤ ਕੌਰ ਪੁੱਤਰੀ ਸੁਖਦੀਪ ਸਿੰਘ-ਪਰਮਿੰਦਰ ਕੌਰ ਦੇਨੋਵਾਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਨੇਹਾ ਰਾਜੂ ਪੁੱਤਰੀ ਰਾਜਿੰਦਰ ਸਿੰਘ-ਪੁਸ਼ਪਾ ਰਾਣੀ, ਸੈਲਾ ਖੁਰਦ ਨੇ ਸ਼ਾਨਦਾਰ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਵਿਦਿਆ ਪ੍ਰਦਾਨ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।
ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਹਰਦੇਵ ਸਿੰਘ ਕਾਹਮਾ  ਨੇ ਸਮੂਹ ਟਰੱਸਟ ਮੈਂਬਰ ਵੱਲੋਂ  ਸ਼ਾਨਦਾਰ ਰਿਜ਼ਲਟ ਲਈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ, ਸਮੂਹ ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ।
ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦੇਣ  ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ , ਸ. ਮਲਕੀਅਤ ਸਿੰਘ ਬਾਹੜੋਵਾਲ  ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਮੈਡਮ ਸੁਖਮਿੰਦਰ ਕੌਰ, ਮੈਡਮ ਜੋਤਸਨਾ ਕੁਮਾਰੀ,  ਮੈਡਮ  ਰਜਨੀਤ ਕੌਰ, ਮੈਡਮ ਸਰੋਜ ਬਾਲਾ ਵੀ ਹਾਜ਼ਰ ਸਨ। ਵਰਨਣਯੋਗ ਹੈ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਦੀ ਕਾਰਲਟਨ ਯੂਨੀਵਰਸਿਟੀ ਉਟਾਵਾ ਕਨੈਡਾ ਨਾਲ ਵਿਦਿਅਕ ਸਾਂਝ ਹੈ। ਵਰਨਣਯੋਗ ਹੈ ਕਿ ਜੀ ਐਨ ਐਮ ਤੀਜਾ ਸਾਲ ਦੇ 7 ਵਿਦਿਆਰਥੀ ਸ਼ਾਨਦਾਰ ਅੰਕਾ  ਨਾਲ ਪਹਿਲੇ ਦਰਜੇ ਵਿਚ ਪਾਸ ਹੋਏ ਹਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ (ਤੀਜਾ ਸਾਲ) ਦੇ ਪਹਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ

Saturday, 13 May 2023

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ ਨਤੀਜਾ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ ਨਤੀਜਾ
ਬੰਗਾ : 13 ਮਈ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ ਹੈ। ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਪ੍ਰੈਸ ਨੂੰ ਦਿੱਤੀ।
          ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਨੇ ਜਾਣਕਾਰੀ ਦਿੰਦੇ ਦੱਸਿਆ ਸੈਸ਼ਨ 2022-23 ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ  ਗਰੁੱਪਾਂ ਦਾ ਸ਼ਾਨਦਾਰ ਨਤੀਜਾ 100% ਰਿਹਾ ਹੈ । ਸ਼ਾਨਦਾਰ ਨਤੀਜੇ ਬਾਰੇ ਉਹਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਨ-ਮੈਡੀਕਲ ਗੁਰੱਪ ਵਿਚੋਂ ਗੁਰਜੋਤ ਸਿੰਘ ਪੁੱਤਰ ਇਕਬਾਲ ਸਿੰਘ-ਸੁਖਜਿੰਦਰ ਕੌਰ ਪਿੰਡ ਝੰਡੇਰ ਕਲਾਂ 91.8% ਅੰਕਾਂ ਨਾਲ ਪਹਿਲਾ ਸਥਾਨ,  ਸੁਖਪ੍ਰੀਤ ਸਿੰਘ ਬੰਗਾ ਪੁੱਤਰ ਪ੍ਰਤਾਪ ਸਿੰਘ-ਊਸ਼ਾ ਰਾਣੀ ਪਿੰਡ ਖਾਨਪੁਰ 85% ਅੰਕਾਂ ਨਾਲ ਦੂਜਾ ਸਥਾਨ ਅਤੇ ਦੀਪਇੰਦਰ ਬੱਲ ਪੁੱਤਰੀ ਰੁਪਿੰਦਰ ਸਿੰਘ-ਹਰਵਿੰਦਰ ਮਾਨ ਪਿੰਡ ਫਰਾਲਾ 82.6% ਅੰਕਾਂ ਨਾਲ ਤੀਜੇ ਸਥਾਨ ਤੇ ਰਹੀ। ਮੈਡੀਕਲ ਗੁਰੱਪ ਵਿਚ ਵਿਦਿਆਰਥੀ ਲਕਸ਼ੈ ਪਰਿਹਾਰ ਪੁੱਤਰ ਸਤੀਸ਼ ਕੁਮਾਰ ਪਰਿਹਾਰ-ਜਸਵਿੰਦਰ ਕੌਰ ਬੰਗਾ ਨੇ 89.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,  ਦੂਜਾ ਸਥਾਨ 88% ਅੰਕਾਂ ਨਾਲ ਹਰਮਨ ਚੌਹਾਨ ਪੁੱਤਰੀ ਜੋਗਿੰਦਰ ਰਾਮ-ਮਨਜੀਤ ਕੌਰ ਕਲੇਰ ਪਿੰਡ ਖਾਨਖਾਨਾ, ਤੀਜਾ ਸਥਾਨ  ਹੇਮ ਸ਼ਿਖਾ ਪੁੱਤਰੀ ਪਰਮਿੰਦਰ ਕੁਮਾਰ-ਭੁਪਿੰਦਰ ਕੌਰ ਪਿੰਡ ਬਹਿਰਾਮ ਨੇ 83.4%  ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ। ਕਾਮਰਸ ਗਰੁੱਪ ਵਿਚੋਂ ਰਾਜਦੀਪ ਕੌਰ ਪੁੱਤਰੀ ਜਸਵੀਰ ਸਿੰਘ-ਬਰਿੰਦਰ ਕੌਰ ਪਿੰਡ ਖਾਨਖਾਨਾ 92.6% ਅੰਕਾਂ ਨਾਲ ਪਹਿਲਾ ਸਥਾਨ, ਜੈਸਮੀਨ ਪੁੱਤਰੀ ਸ਼ਮਸ਼ੇਰ ਸਿੰਘ-ਰਾਜਵੰਤ ਕੌਰ ਪਿੰਡ ਚਾੜਾ ਅਤੇ ਗੁਰਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ-ਬਲਵਿੰਦਰ ਕੌਰ ਪਿੰਡ ਬਾਹੜੋਵਾਲ ਨੇ  ਇਕੋ ਜਿੰਨੇ 92.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਮਨਹੀਰ ਸਿੰਘ ਪੁੱਤਰ ਹਰਜੀਤ ਸਿੰਘ-ਜਤਿੰਦਰ ਕੌਰ ਪਿੰਡ ਲੰਗੇਰੀ ਨੇ 89.2 % ਅੰਕ ਪ੍ਰਾਪਤ ਕਰਕੇ ਕੀਤਾ । ਇਸੇ ਤਰ੍ਹਾਂ ਆਰਟਸ ਗੁਰੱਪ ਵਿਚੋਂ ਤਾਨੀਆ ਕੁਮਾਰ ਪੁੱਤਰੀ ਰਿਸ਼ੀ ਕੁਮਾਰ-ਰੀਨਾ ਰਾਣੀ ਪਿੰਡ ਮੰਢਾਲੀ 84.8% ਅੰਕਾਂ ਨਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਹਰਮਨ ਕੁਮਾਰ ਪੁੱਤਰ ਮਨਜੀਤ ਸਿੰਘ-ਮਨਜਿੰਦਰ ਕੌਰ ਪਿੰਡ ਸਰਹਾਲ ਮੁੰਡੀ ਦੂਸਰੇ ਸਥਾਨ ਅਤੇ ਇੰਦਰਜੀਤ ਸਿੰਘ ਪੁੱਤਰ ਹਰਨੀਤ ਸਿੰਘ-ਪਰਮਜੀਤ ਕੌਰ ਪਿੰਡ ਸਰਹਾਲਾ ਰਾਣੂੰਆਂ ਤੀਜੇ ਸਥਾਨ 'ਤੇ ਰਹੇ।
    ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ, ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ।
      ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ੍ਰੀ ਗਗਨ ਆਹੂਜਾ, ਮੈਡਮ ਅਮਰਜੀਤ ਕੌਰ, ਸ. ਅ੍ਰੰਮਿਤਪਾਲ ਸਿੰਘ, ਭਾਈ ਜੋਗਾ ਸਿੰਘ, ਮੈਡਮ ਮਨੀਸ਼ਾ , ਮੈਡਮ  ਜਸਪਿੰਦਰ ਕੌਰ, ਮੈਡਮ  ਸ਼ਹਿਨਾਜ਼ ਬਾਨੋ, ਸ਼੍ਰੀ ਸੁਸ਼ੀਲ ਕੁਮਾਰ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ  ਨਾਨ  ਮੈਡੀਕਲ, ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਅਵੱਲ ਵਿਦਿਆਰਥੀ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਇਨਾਮ ਵੰਡ ਸਮਾਗਮ ਸ. ਇੰਦਰਵੀਰ ਸਿੰਘ ਡੀ ਆਈ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਇਨਾਮ ਵੰਡ ਸਮਾਗਮ ਸ. ਇੰਦਰਵੀਰ ਸਿੰਘ ਡੀ. ਆਈ. ਜੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਬੰਗਾ, 13 ਮਈ () ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ  ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਆਮ ਗਿਆਨ ਦੀ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ । ਇਸ ਪ੍ਰਤੀਯੋਗਤਾ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ । ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਇਸ ਪ੍ਰਤੀਯੋਗਤਾ ਵਿੱਚ ਮਹਿਲਾ ਵਰਗ ਨਾਲ ਸਬੰਧਤ ਸਵਾਲ ਅੰਕਿਤ ਕੀਤੇ ਗਏ । ਇਸ ਪ੍ਰਤੀਯੋਗਤਾ ਵਿੱਚ ਬੀ.ਐਸ.ਸੀ. (ਰੇਡੀਓ ਇਮੇਜ਼ਿੰਗ ਟੈਕਨੋਲਜੀ) ਦੀਆਂ ਵਿਦਿਆਰਥਣਾਂ ਚੋਂ  ਦੀਆ  ਨੇ ਪਹਿਲਾ ਸਥਾਨ, ਇਸ਼ਾਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਕਿਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂਆਂ ਨੂੰ ਫੁੱਲ ਮਲਾਵਾਂ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਬਾਕੀ ਸਾਰੀਆਂ ਪ੍ਰਤੀਯੋਗੀ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
     ਇਸ ਮੌਕੇ ਸ. ਇੰਦਰਬੀਰ ਸਿੰਘ ਆਈ.ਪੀ.ਐਸ. ਡੀ ਆਈ ਜੀ ਪੰਜਾਬ ਪੁਲੀਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਨਿਭਾਈ । ਉਹਨਾਂ ਨੇ ਆਪਣੇ ਸੰਬੋਧਨ 'ਚ ਕੁੜੀਆਂ ਨੂੰ ਦੇਸ਼ ਦਾ ਮਾਣ ਦੱਸਦਿਆਂ ਕਿਹਾ ਕਿ ਸਾਰੇ ਖੇਤਰਾਂ ਵਿੱਚ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਮਹਿਲਾ ਵਰਗ ਲਈ ਸਮਾਜ ਦਾ ਨਜ਼ਰੀਆਂ ਬਦਲਣ ਦੀ ਅਤਿਅੰਤ ਲੋੜ ਹੈ। ਉਹਨਾਂ ਨੇ ਢਾਹਾਂ ਕਲੇਰਾਂ 'ਚ ਸਥਾਪਿਤ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੰਗਾ ਦੀ ਧਰਤੀ ਨਾਲ ਜੁੜੀਆਂ ਯਾਦਾਂ ਦੀ ਸਾਂਝ ਪਾਈ। ਉਹਨਾਂ ਨੂੰ ਉਕਤ ਦੋਵਾਂ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ।
        ਇਨਾਮ ਵੰਡ ਸਮਾਗਮ ਵਿੱਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਨੇ ਸਵਾਗਤੀ ਸ਼ਬਦ ਆਖਦਿਆਂ  ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀ ਵਰਗ ਦੀ ਸਖ਼ਸ਼ੀਅਤ ਨੂੰ ਨਿਖਾਰਦੀਆਂ ਹਨ । ਉਪਰੰਤ ਸ. ਹਰਮਿੰਦਰ ਸਿੰਘ ਤਲਵੰਡੀ ਪ੍ਰਧਾਨ ਸਮਾਜਿਕ ਸਾਂਝ ਸੰਸਥਾ ਬੰਗਾ ਨੇ ਦੱਸਿਆ ਕਿ  ਇਲਾਕੇ ਭਰ ਦੇ ਵਿਦਿਅਕ ਅਦਾਰਿਆਂ ਵਿੱਚ  ਸਮਾਜਿਕ ਸਾਂਝ ਸੰਸਥਾ ਵੱਲੋਂ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ। ਸਮਾਗਮ ਵਿਚ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਟਰੱਸਟ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ । ਇਸ ਸਮਾਗਮ ਮੌਕੇ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਨਰਲ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਇਨਾਂਸ, ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਅਤੇ ਸਾਬਕਾ ਵਾਈਸ ਚਾਂਸਲਰ, ਸ.ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਸ.ਮਹਿੰਦਰਪਾਲ ਸਿੰਘ ਸੁਪਰਡੈਂਟ, ਸੁਰਜੀਤ ਮਜਾਰੀ ਪ੍ਰੀਖਿਆ ਪ੍ਰਬੰਧਕ,  ਸ੍ਰੀ ਰਾਜਦੀਪ ਥਿਦਵਾਰ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਮੈਡਮ ਪ੍ਰਭਜੋਤ ਕੌਰ ਖਟਕੜ ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ  ਹਾਜ਼ਰ ਸਨ।
ਕੈਪਸ਼ਨ- ਇਨਾਮ ਪ੍ਰਦਾਨ ਕਰਨ ਮੌਕੇ ਸ. ਇੰਦਰਬੀਰ ਸਿੰਘ ਆਈ ਪੀ ਐਸ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਤੇ ਹੋਰ 

Friday, 12 May 2023

ਕੌਮਾਂਤਰੀ ਨਰਸਿੰਗ ਡੇਅ ਮੌਕੇ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ 7 ਲੱਖ 40 ਹਜ਼ਾਰ ਰੁਪਏ ਦੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਦੇਣ ਦਾ ਐਲਾਨ

ਕੌਮਾਂਤਰੀ ਨਰਸਿੰਗ ਡੇਅ ਮੌਕੇ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ 7 ਲੱਖ 40 ਹਜ਼ਾਰ ਰੁਪਏ ਦੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਦੇਣ ਦਾ ਐਲਾਨ
ਬੰਗਾ : 12 ਮਈ () ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਕੌਮਾਂਤਰੀ ਨਰਸਿੰਗ ਡੇਅ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਟਰੱਸਟ ਦੇ ਉਦੱਮਾਂ ਅਤੇ ਕੈਨੇਡਾ ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਜੀ.ਐਨ.ਐਮ. ਨਰਸਿੰਗ ਅਤੇ ਬੀ.ਐਸ.ਸੀ. ਨਰਸਿੰਗ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਅਤੇ ਪੜ੍ਹਨ ਵਿਚ ਹੁਸ਼ਿਆਰ ਲੋੜਵੰਦ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਆਰਥਿਕ ਮਦਦ ਕਰਨ ਵਾਸਤੇ ਸਲਾਨਾ 7,40,000/- (ਸੱਤ ਲੱਖ ਚਾਲੀ ਹਜ਼ਾਰ ਰੁਪਏ) ਦੀਆਂ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਦੇਣ ਐਲਾਨ ਕੀਤਾ ਗਿਆ।
      ਇਸ ਤੋਂ ਪਹਿਲਾਂ ਨਰਸਿੰਗ ਡੇਅ ਸਮਾਗਮ ਦੇ ਮੁੱਖ ਮਹਿਮਾਨਾਂ ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਆਰਭੰਤਾ ਕੀਤੀ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਨਰਸਿੰਗ ਦੀ ਮੋੋਢੀ ਫਲੋਰੈਂਸ ਨਾਈਟਿੰਗਲ ਨੂੰ ਯਾਦ ਕੀਤਾ ਅਤੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਨਰਸਿੰਗ ਡੇਅ ਦੀਆਂ ਵਧਾਈਆਂ। ਇਹਨਾਂ ਖੁਸ਼ੀ ਭਰੇ ਪਲਾਂ ਵਿਚ ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਪ੍ਰਾਪਤ ਕਰਨ ਲਈ ਵਧੀਆਂ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ।
          ਇਸ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਕਵਿਤਾ, ਰੰਗੋਲੀ, ਪੋਸਟਰ ਮੇਕਿੰਗ ਆਦਿ ਮੁਕਾਬਲੇ ਤੇ ਹੋਰ ਪ੍ਰਤੀਯੋਗਤਾਵਾਂ ਵਿਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਵਿਦਿਆਰਥੀਆਂ ਨੂੰ ਨਰਸਿੰਗ ਡੇਅ ਦੀ ਵਧਾਈ ਦਿੰਦੇ ਹੋਏ ਮੈਡਮ ਫਲੋਰੈਂਸ ਨਾਇਟੈਂਗਲ ਦੀ ਜੀਵਨੀ 'ਤੇ ਚਾਨਣਾ ਪਾਇਆ। ਪ੍ਰਿੰਸੀਪਲ ਸਾਹਿਬ ਨੇ ਨਰਸਿੰਗ ਵਿਦਿਆਰਥੀਆਂ ਲਈ 7,40,000/- (ਸੱਤ ਲੱਖ ਚਾਲੀ ਹਜ਼ਾਰ ਰੁਪਏ) ਦੀਆਂ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਦੇਣ ਲਈ ਸਮੂਹ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕ ਟਰੱਸਟ ਵੱਲੋਂ ਕੈਨੇਡਾ ਇੰਡੀਆ ਐਜ਼ੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਬਾਰੇ ਵਿਸਥਾਰ ਨਾਲ  ਜਾਣਕਾਰੀ ਦਿੱਤੀ।  ਉਹਨਾਂ ਕਿਹਾ ਇਹਨਾਂ ਸਕਾਲਰਸ਼ਿਪਾਂ ਅਤੇ ਬਰਸਰੀਜ਼ ਨਾਲ ਜਿੱਥੇ ਨਰਸਿੰਗ ਵਿਦਿਆਰਥੀਆਂ ਵਿਚ ਪੜ੍ਹਾਈ ਦਾ ਉਤਸ਼ਾਹ ਵਧੇਗਾ, ਉੱਥੇ ਨਰਸਿੰਗ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਇਕ ਇਹ ਨਵਾਂ ਮੀਲ ਪੱਥਰ ਸਾਬਤ ਹੋਵੇਗਾ । ਇਸ ਸਮਾਗਮ ਵਿੱਚ ਕਾਲਜ ਵਿਚ ਦਾਖਲ ਨਵੇਂ ਵਿਦਿਆਰਥੀਆਂ ਵੱਲੋਂ ਨਰਸਿੰਗ ਦੀ ਸੁੰਹ ਵੀ ਚੁੱਕੀ ਗਈ।  ਨਰਸਿੰਗ ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਸਰੋਤਿਆ ਦਾ ਮਨ ਮੋਹ ਲਿਆ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ 
ਚੇਅਰਮੈਨ ਫਾਈਨਾਂਸ , ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ,  ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਮੈਡਮ ਸੁਖਮਿੰਦਰ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਪੂਜਾ ਰਾਣੀ, ਮੈਡਮ ਸਰਬਜੀਤ ਕੌਰ, ਮੈਡਮ ਰੀਤੂ ਰਾਣੀ, ਮੈਡਮ ਸੰਦੀਪ ਕੌਰ, ਮੈਡਮ ਰਾਬੀਆ ਹਾਟਾ, ਮੈਡਮ ਜਸਵੀਰ ਕੌਰ, ਮੈਡਮ ਜਸਪ੍ਰੀਤ ਕੌਰ, ਸਮੂਹ ਨਰਸਿੰਗ ਕਾਲਜ ਸਟਾਫ ਅਤੇ ਸਮੂਹ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੌਮਾਂਤਰੀ ਨਰਸਿੰਗ ਡੇਅ ਮੌਕੇ  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ  7 ਲੱਖ 40 ਹਜ਼ਾਰ ਰੁਪਏ ਦੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਦੇਣ ਦਾ ਐਲਾਨ ਕਰਨ ਮੌਕੇ ਦੀ ਯਾਦਗਾਰੀ ਤਸਵੀਰ

Thursday, 11 May 2023

ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਲੜਕੇ-ਲੜਕੀਆਂ ਨੇ 13 ਗੋਲਡ ਮੈਡਲ ਜਿੱਤੇ

ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਲੜਕੇ-ਲੜਕੀਆਂ ਨੇ 13 ਗੋਲਡ ਮੈਡਲ ਜਿੱਤੇ

ਬੰਗਾ : 11 ਮਈ : - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਲੜਕੇ-ਲੜਕੀਆਂ ਨੇ ਜ਼ਿਲ੍ਹਾ ਪੱਧਰੀ  ਕੁਸ਼ਤੀ ਚੈਪੀਅਨਸ਼ਿੱਪ ਅੰਡਰ 15 ਸਾਲ ਵਿਚ  13 ਗੋਲਡ ਮੈਡਲ ਜਿੱਤ ਕੇ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਸ਼ਾਨਦਾਰ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਦੱਸਿਆ ਕਿ  ਜ਼ਿਲ੍ਹਾ ਰੈਸਲਿੰਗ ਐਸ਼ੋਸ਼ੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੰਡਰ 15 ਸਾਲ ਕੁਸ਼ਤੀ ਚੈਪੀਅਨਸ਼ਿੱਪ ਕਰਵਾਈ ਗਈ ਸੀ। ਜਿਸ ਵਿਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਪਹਿਲਵਾਨ ਲੜਕੇ ਅਤੇ ਪਹਿਲਵਾਨ ਲੜਕੀਆਂ ਨੇ ਭਾਗ ਲਿਆ ਸੀ। ਇਹਨਾਂ ਜੇਤੂ ਪਹਿਲਵਾਨ (ਲੜਕੀਆਂ) ਵਿਚੋਂ 39 ਕਿਲੋਗ੍ਰਾਮ ਭਾਰ ਵਰਗ ਵਿੱਚ ਅਕਾਲਜੋਤ ਕੌਰ ਪੁੱਤਰੀ ਦਿਲਾਵਰ ਸਿੰਘ ਪਿੰਡ ਚੂਹੜਪੁਰ,  42 ਕਿਲੋਗ੍ਰਾਮ ਭਾਰ ਵਰਗ ਵਿੱਚ ਹੇਜਲ ਕੌਰ ਪੁੱਤਰੀ ਗੁਰਨਾਮ ਰਾਮ ਪਿੰਡ ਭਰੋਮਜਾਰਾ, 46 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਮੀਤ ਕੌਰ ਪੁੱਤਰੀ  ਸਰਪੰਚ ਜਗਤਾਰ ਸਿੰਘ ਛੋਕਰ ਪਿੰਡ ਮਜਾਰੀ, 58 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਜੀਤ ਕੌਰ ਪੁੱਤਰੀ ਚਰਨਜੀਤ ਸਿੰਘ ਪਿੰਡ ਮਾਹਿਲ ਗਹਿਲਾਂ, 62 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਨੀਤ ਕੌਰ ਕੰਧੋਲਾ ਪੁੱਤਰੀ ਤਲਵਿੰਦਰ ਸਿੰਘ ਪਿੰਡ ਸੰਧਵਾਂ ਨੇ ਗੋਲਡ ਮੈਡਲ ਜਿੱਤੇ। ਜਦ ਕਿ ਲੜਕਿਆਂ ਵਿਚੋਂ 38 ਕਿਲੋਗ੍ਰਾਮ ਭਾਰ ਵਰਗ ਵਿੱਚ ਜਸਕਰਨਦੀਪ ਪੁੱਤਰ ਲਵਲੀ ਪਿੰਡ ਬਹਿਰਾਮ, 41 ਕਿਲੋਗ੍ਰਾਮ ਭਾਰ ਵਰਗ ਵਿੱਚ ਯੁਵਰਾਜ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ, 44 ਕਿਲੋਗ੍ਰਾਮ ਭਾਰ ਵਰਗ ਵਿੱਚ ਰਹਿਮ ਅਲੀ ਪੁੱਤਰ ਮੱਖਣ ਪਿੰਡ ਬਾਹੜੋਵਾਲ, 48 ਕਿਲੋਗ੍ਰਾਮ ਭਾਰ ਵਰਗ ਵਿੱਚ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ,  57 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ  ਪਿੰਡ ਹੀਉਂ, 68 ਕਿਲੋਗ੍ਰਾਮ ਭਾਰ ਵਰਗ ਵਿੱਚ ਰਨਵੀਰ ਬੀਕਾ ਪੁੱਤਰ ਰਣਜੀਤ ਪਾਲ ਪਿੰਡ ਬੀਕਾ, 75 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਪਿੰਡ ਮੁਕੰਦਪੁਰ, 85 ਕਿਲੋਗ੍ਰਾਮ ਭਾਰ ਵਰਗ ਵਿੱਚ ਮਾਨਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਕੰਗਰੋੜ ਨੇ ਗੋਲਡ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ।  ਅਖਾੜੇ ਵਿਚ ਜੇਤੂ ਨੌਜਵਾਨ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਪਹਿਲਵਾਨ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਰੈਸਲਿੰਗ ਐਸ਼ੋਸ਼ੀਏਸ਼ਨ ਸ਼ਹੀਦ ਭਗਤ ਸਿੰਘ ਨਗਰ, ਸੁਖਦੇਵ ਸਿੰਘ ਰਾਣੂੰ ਸੈਕਟਰੀ, ਜਗਤਾਰ ਸਿੰਘ ਸ਼ੋਕਰ ਸਰਪੰਚ ਮਜਾਰੀ, ਸਰਬਜੀਤ ਸਿੰਘ ਸਾਬਕਾ ਸਰਪੰਚ ਪਿੰਡ ਬਾਹੜੋਵਾਲ, ਕੁਸ਼ਤੀ ਕੋਚ ਬਲਬੀਰ ਬੀਰਾ ਰਾਏਪੁਰ ਡੱਬਾ, ਬਾਬਾ ਸੁਰੈਣ ਸਿੰਘ, ਹਰਦੇਵ ਸਿੰਘ ਗਿੱਲ, ਮਾਸਟਰ ਰਾਕੇਸ਼ ਕਸਮਾ, ਮੈਡਮ ਰਾਜਿੰਦਰ ਕੁਮਾਰੀ. ਪਹਿਲਵਾਨ ਉਂਕਾਰ ਸਿੰਘ, ਲਖਵੀਰ ਸਿੰਘ ਮੇਹਲੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਵਰਨਣਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਇਲਾਕੇ ਦੇ ਨੌਜਵਾਨਾਂ, ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵਿਰਾਸਤੀ ਮਿੱਟੀ ਵਾਲੀ ਕੁਸ਼ਤੀ ਅਤੇ ਕੌਮਾਂਤਰੀ ਗੱਦੇ ਵਾਲੀ ਤੋਂ ਇਲਾਵਾ ਫ਼ਰੀ ਸਟਾਈਲ ਕੁਸ਼ਤੀ ਦੀ ਟਰੇਨਿੰਗ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।
ਫ਼ੋਟੋ ਕੈਪਸ਼ਨ:- ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ  ਜੇਤੂ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣ

Sunday, 7 May 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ
ਬੰਗਾ :  07  ਮਈ :-  ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਚੱਲਦੀ ਲੰਗਰ ਸੇਵਾ ਲਈ  ਪਿੰਡ ਕਰੀਹਾ ਦੇ ਦਾਨੀਆਂ ਵੱਲੋਂ ਕਣਕ ਦਾ ਦਾਨ ਦਿੱਤਾ।  ਪਿੰਡ ਕਰੀਹਾ ਵਿਖੇ ਸਮਾਜ ਸੇਵਕ ਬਾਬਾ ਦਲਜੀਤ ਸਿੰਘ 
ਕਰੀਹਾ  ਦੀ ਅਗਵਾਈ ਵਿਚ ਸੁਖਵੀਰ ਸਿੰਘ ਦੁਸਾਂਝ, ਹਰਮਿੰਦਰ ਸਿੰਘ, ਗੁਰਿੰਦਰ ਸਿੰਘ ਜੌਹਲ ਸਾਬਕਾ ਸਰਪੰਚ, ਦਵਿੰਦਰ ਸਿੰਘ ਮਾਨ, ਕੁਲਵੀਰ ਸਿੰਘ ਮਾਨ ਪੰਚ, ਗੁਰਮੇਲ ਸਿੰਘ ਨੇ ਆਪਣੇ ਸਾਥੀਆਂ ਨਾਲ ਸਮੁੱਚੇ ਸਮੁੱਚੇ ਨਗਰ ਵਿਚ ਘਰ-ਘਰ ਜਾ ਕੇ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਦੇ ਲੰਗਰ ਲਈ ਕਣਕ ਇਕੱਠੀ ਕਰਵਾਈ ਹੈ।  ਬਾਬਾ ਦਲਜੀਤ ਸਿੰਘ ਕਰੀਹਾ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਅਤੇ ਗਰੀਬ ਮਰੀਜ਼ਾਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ ਅਤੇ ਹਸਪਤਾਲ ਵਿਚ ਦਾਖਲ ਬਿਮਾਰ ਲੋੜਵੰਦ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਲੰਗਰ ਸੇਵਾ ਕਰਨੀ ਬਹੁਤ ਸ਼ਲਾਘਾਯੋਗ ਕਾਰਜ ਹੈ।  ਕਣਕ ਦਾਨ ਦੇਣਾ ਸਭ ਤੋਂ ਵੱਡਾ ਮਹਾਂਦਾਨ ਹੈ, ਇਸ ਕਣਕ ਦਾਨ ਦਾ ਲਾਭ ਪੂਰਾ ਸਾਲ ਹਸਪਤਾਲ ਵਿਚ ਦਾਖਲ ਮਰੀਜ਼ ਅਤੇ ਉਹਨਾਂ ਦੇ ਸਹਾਇਕ ਲੰਗਰ ਛੱਕ ਕੇ ਪ੍ਰਾਪਤ ਕਰਦੇ ਹਨ । ਬਾਬਾ ਜੀ  ਨੇ ਇਲਾਕੇ ਦੇ ਦਾਨੀ ਵੀਰਾਂ ਨੂੰ ਹਸਪਤਾਲ ਢਾਹਾਂ ਕਲੇਰਾਂ ਦੇ ਲੰਗਰ ਲਈ ਵੱਧ ਤੋਂ ਵੱਧ ਕਣਕ ਅਤੇ  ਮਾਇਆ ਦਾਨ ਵਿਚ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਸਮੂਹ ਨਗਰ ਨਿਵਾਸੀ ਕਣਕ ਦਾਨੀਆਂ ਦਾ ਹਾਰਦਿਕ ਧੰਨਵਾਦ ਕੀਤਾ। ਕਣਕ ਇਕੱਠੀ ਕਰਨ ਮੌਕੇ ਭਾਈ ਜੋਗਾ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਸੰਦੀਪ ਕੁਮਾਰ, ਨੀਲਾ ਸਿੰਘ ਅਤੇ ਹਸਪਤਾਲ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ ਪਿਛਲੇ 35 ਸਾਲਾਂ ਤੋਂ ਦੁਆਬੇ ਵਿਚ ਲੋੜਵੰਦਾਂ ਨੂੰ ਵਧੀਆ ਮੈਡੀਕਲ ਇਲਾਜ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਮਰੀਜ਼ਾਂ ਅਤੇ ਉਹਨਾਂ ਸਹਾਇਕਾਂ ਨੂੰ ਤਿੰਨੋ ਵੇਲੇ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ।
ਫੋਟੋ ਕੈਪਸ਼ਨ :   ਪਿੰਡ ਕਰੀਹਾ ਵਿਖੇ ਬਾਬਾ ਦਲਜੀਤ ਸਿੰਘ ਕਰੀਹਾ ਦੀ ਅਗਵਾਈ ਵਿਚ ਦਾਨੀ ਪਤਵੰਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਦੇ ਲੰਗਰ ਲਈ ਕਣਕ ਇਕੱਠੀ ਕਰਦੇ ਹੋਏ

Thursday, 4 May 2023

ਡਾ. ਨਵਜੋਤ ਸਿੰਘ ਸਹੋਤਾ ਨੇ ਲੈਪਰੋਸਕੋਪਿਕ ਤਕਨੀਕ ਨਾਲ 47 ਸਾਲਾ ਔਰਤ ਦੇ ਹਰਨੀਆ ਦਾ ਕੀਤਾ ਸਫਲ ਅਪਰੇਸ਼ਨ - ਪੰਜਾਬ ਪੁਲੀਸ ਦੀ ਸਤਿਕਾਰ ਸਕੀਮ ਅਧੀਨ ਹੋਇਆ ਅਪਰੇਸ਼ਨ

ਡਾ. ਨਵਜੋਤ ਸਿੰਘ ਸਹੋਤਾ ਨੇ ਲੈਪਰੋਸਕੋਪਿਕ ਤਕਨੀਕ ਨਾਲ 47 ਸਾਲਾ ਔਰਤ ਦੇ ਹਰਨੀਆ ਦਾ ਕੀਤਾ ਸਫਲ ਅਪਰੇਸ਼ਨ

ਪੰਜਾਬ ਪੁਲੀਸ ਦੀ  ਸਤਿਕਾਰ ਹੈਲਥ ਸਕੀਮ  ਅਧੀਨ ਹੋਇਆ ਅਪਰੇਸ਼ਨ

ਬੰਗਾ 04 ਮਈ () ਪੰਜਾਬ ਪੁਲੀਸ ਕਰਮਚਾਰੀਆਂ, ਅਫਸਰਾਂ ਅਤੇ ਪੰਜਾਬ ਹੋਮ ਗਾਰਡ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਪੰਜਾਬ ਪੁਲੀਸ ਦੀ ਚੱਲ ਰਹੀ ਸਤਿਕਾਰ ਹੈਲਥ ਸਕੀਮ ਹੇਠਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੈਪਰੋਸਕੋਪਿਕ ਅਤੇ ਲੇਜ਼ਰ ਸਰਜਨ ਡਾ. ਨਵਜੋਤ ਸਿੰਘ ਸਹੋਤਾ ਨੇ 47 ਸਾਲਾ ਔਰਤ ਦੇ ਹਰਨੀਆ ਦਾ ਸਫਲ ਅਪਰੇਸ਼ਨ ਕੀਤਾ ਹੈ। ਇਹ ਜਾਣਕਾਰੀ ਹਸਪਤਾਲ ਦੇ ਡਾਇਰੈਕਟਰ(ਸਿਹਤ ਸੇਵਾਵਾਂ) ਡਾ. ਐਸ ਐਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਨੇ ਮੀਡੀਆ ਨੂੰ ਦਿੱਤੀ ।  ਉਹਨਾਂ ਦੱਸਿਆ ਕਿ ਪੰਜਾਬ ਪੁਲੀਸ ਦੀ ਸਤਿਕਾਰ ਹੈਲਥ ਸਕੀਮ ਤਹਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਉਪਲੱਬਧ ਵੱਖ-ਵੱਖ ਮੈਡੀਕਲ  ਸੇਵਾਵਾਂ ਦਾ ਲਾਭ ਪੁਲੀਸ ਕਰਮਚਾਰੀਅਤੇ ਉਹਨਾਂ 'ਤੇ ਨਿਰਭਰ ਪਰਿਵਾਰਕ ਮੈਂਬਰਾਂ ਇਲਾਜ ਕੇਂਦਰ ਸਰਕਾਰ ਦੀ ਸਿਹਤ ਯੋਜਨਾ ਸੀ.ਜੀ.ਐਚ.ਐਸ. ਦਰਾਂ ਹੁੰਦਾ ਹੈ।  ਇਸ ਸਕੀਮ ਅਧੀਨ ਡਾ. ਨਵਜੋਤ ਸਿੰਘ ਸਹੋਤਾ (ਲੈਪਰੋਸਕੋਪਿਕ ਅਤੇ ਜਨਰਲ ਲੇਜ਼ਰ ਸਰਜਨ) ਨੇ ਸ੍ਰੀਮਤੀ ਚੰਦਰ ਲੇਖਾ ਪਤਨੀ ਸ੍ਰੀ ਸੁਖਵਿੰਦਰ ਪਾਲ ਦਾ ਲੈਪਰੋਸਕੋਪਿਕ ਤਕਨੀਕ ਨਾਲ ਸਫਲ ਅਪਰੇਸ਼ਨ ਕਰਕੇ ਤੰਦਰੁਸਤ ਕੀਤਾ ਹੈ। ਇਸ ਮੌਕੇ ਡਾ. ਨਵਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਆਧੁਨਿਕ ਲੈਪਰੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਨਾਲ ਮਰੀਜ਼ ਬਹੁਤ ਛੇਤੀ ਤੰਦਰੁਸਤ ਹੁੰਦਾ ਹੈ।  ਇਸ ਤਕਨੀਕ ਦੇ ਅਪਰੇਸ਼ਨ ਉਪਰੰਤ ਮਰੀਜ਼ ਨੂੰ ਦੂਜੇ-ਤੀਜੇ ਦਿਨ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।  ਇਸ ਮੌਕੇ  ਸ੍ਰੀਮਤੀ ਚੰਦਰ ਲੇਖਾ ਸੁਪਤਨੀ ਸ੍ਰੀ ਸੁਖਵਿੰਦਰ ਪਾਲ ਨੇ ਡਾਕਟਰ ਸਾਹਿਬਾਨ ਅਤੇ ਸਮੂਹ ਮੈਡੀਕਲ ਟੀਮ ਦਾ ਵਧੀਆ ਅਪਰੇਸ਼ਨ ਕਰਨ ਅਤੇ ਹਾਰਦਿਕ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਭਲਾਈ ਲਈ ਸ਼ੁਰੂ ਹੋਈ ਸਤਿਕਾਰ ਹੈਲਥ ਸਕੀਮ ਨੂੰ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਆਰੰਭ ਕਰਨ ਲਈ ਏ.ਡੀ.ਜੀ.ਪੀ. ਐਸ. ਏ. ਪੀ. ਵੱਲੋਂ ਡੀ.ਆਈ.ਜੀ. ਇੰਦਰਬੀਰ ਸਿੰਘ ਆਈ.ਪੀ.ਐਸ., ਪੀ. ਏ. ਪੀ. ਐਡਮਿਨਸ਼ਟਰੇਸ਼ਨ  ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਵੱਲੋਂ  ਸਤਿਕਾਰ ਹੈਲਥ ਸਕੀਮ ਦੇ ਐਮ. ਉ. ਯੂ. 'ਤੇ ਹਸਤਾਖਰ ਕੀਤੇ ਗਏ ਸਨ।  ਇਹ ਸਹੂਲਤ ਸਾਰੇ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਸਮੇਤ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓਜ਼), ਪੰਜਾਬ ਹੋਮ ਗਾਰਡਜ਼ (ਪੀ.ਐਚ.ਜੀ.) ਅਤੇ ਕਲਾਸ-4 ਦੇ ਸਟਾਫ਼ ਅਤੇ ਉਹਨਾਂ 'ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਦੀ ਹੈ। ਸਤਿਕਾਰ ਹੈਲਥ ਸਕੀਮ ਅਧੀਨ ਪੁਲਿਸ ਕਰਮਚਾਰੀ ਢਾਹਾਂ ਕਲੇਰਾਂ ਹਸਪਤਾਲ ਵਿਖੇ ਆਪਣਾ ਇਲਾਜ ਸੀ.ਜੀ.ਐਚ.ਐਸ. ਦਰਾਂ ਤੇ ਕਰਵਾ ਕੇ ਅਤੇ ਬਾਅਦ ਵਿੱਚ ਆਪਣੇ ਵਿਭਾਗ ਤੋਂ ਆਪਣੇ ਬਿਲ ਦੀ ਰਕਮ ਕਲੇਮ ਕਰ ਸਕਦੇ ਹਨ।
ਫੋਟੋ ਕੈਪਸ਼ਨ : - ਪੰਜਾਬ ਪੁਲੀਸ ਦੀ ਸਤਿਕਾਰ ਹੈਲਥ ਸਕੀਮ ਹੇਠਾਂ ਲੈਪਰੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਉਪਰੰਤ ਤੰਦਰੁਸਤ ਮਰੀਜ਼ ਨਾਲ ਯਾਦਗਾਰੀ ਤਸਵੀਰ ਵਿਚ ਹਸਪਤਾਲ ਪ੍ਰਬੰਧਕ ਅਤੇ ਡਾਕਟਰ ਸਾਹਿਬਾਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦਾ ਸ਼ਾਨਦਾਰ ਨਤੀਜਾ

ਗੁਰੂ ਨਾਨਕ  ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦਾ ਸ਼ਾਨਦਾਰ ਨਤੀਜਾ
ਜਾਨਵੀ ਨਿਗਾਹ ਨੇ ਐਸ.ਜੀ.ਪੀ.ਏ 9.04 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ : 4 ਮਈ () ਇਲਾਕੇ ਦੇ ਪਹਿਲੇ ਪੈਰਾ ਮੈਡੀਕਲ ਸਿੱਖਿਆ ਅਦਾਰੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ  ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ 100% ਸ਼ਾਨਦਾਰ ਨਤੀਜਾ ਆਇਆ ਹੈ। ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਨੇ ਕਾਲਜ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ (ਪਹਿਲਾ ਸਮੈਸਟਰ) ਵਿਚੋਂ ਪਹਿਲਾ ਸਥਾਨ  ਜਾਨਵੀ ਨਿਗਾਹ ਸਪੁੱਤਰੀ ਸ੍ਰ ਕਸ਼ਮੀਰ ਲਾਲ-ਬੀਬੀ ਬਲਬੀਰ ਕੌਰ ਪਿੰਡ ਢਾਹਾਂ ਨੇ 9.04 ਐਸ.ਜੀ.ਪੀ.ਏ ਪ੍ਰਾਪਤ ਕਰਕੇ ਫਸਟ ਰਹੀ ਹੈ। ਕਲਾਸ ਵਿਚੋਂ ਦੂਸਰਾ ਸਥਾਨ ਆਸ਼ਿਮਾ ਟੇਟੇ ਪੁੱਤਰੀ ਸ੍ਰੀ ਸੈਲਵਿਸਟਰ ਟੇਟੇ-ਬੀਬੀ ਸਲਿਸਟੀਨਾ ਟੇਟੇ ਪਿੰਡ ਖਟਕੜ ਕਲਾਂ ਨਵਾਂਸ਼ਹਿਰ ਨੇ 8.80 ਐਸ.ਜੀ.ਪੀ.ਏ ਪ੍ਰਾਪਤ ਹਾਸਲ ਕੀਤਾ ਅਤੇ ਜਦ ਕਿ  ਇੰਦਰਪ੍ਰੀਤ ਕੌਰ ਪੁੱਤਰੀ ਸ. ਜੈ ਸਿੰਘ- ਬੀਬੀ ਮਨਜੀਤ ਕੌਰ ਪਿੰਡ ਬੈਂਸ ਬਾਹੋਵਾਲ (ਰੋਪੜ) ਨੇ ਐਸ.ਜੀ.ਪੀ.ਏ 8.76 ਗਰੇਡ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ ਹੈ।
ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਨੇ ਦੱਸਿਆ ਕਿ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਪੰਜਾਬ ਟੈਕਨੀਕਲ ਯੂਨੀਵਰਸਟੀ ਤੋਂ ਮਾਨਤਾ ਪ੍ਰਾਪਤ ਪੈਰਾਮੈਡੀਕਲ ਕਾਲਜ ਹੈ। ਇੱਥੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਆਧੁਨਿਕ, ਆਡੀਉ-ਵਿਜ਼ੂਅਲ ਤਕਨੀਕ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਪ੍ਰੈਕਟੀਕਲ ਲਈ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਯੰਤਰਾਂ ਦਾ ਪੂਰਾ ਪ੍ਰਬੰਧ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਕਾਲਜ ਵਿਚ ਚੱਲ ਰਹੇ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ), ਬੀ.ਐਸ.ਸੀ. ਰੇਡੀਉ ਐਂਡ ਇਮੇਜ਼ਿੰਗ ਟੈਕਨੋਲਜੀ ਅਤੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਡਿਗਰੀ ਕੋਰਸਾਂ ਵਿਚ ਨਵੇਂ ਸ਼ੈਸ਼ਨ 2023-24 ਲਈ ਦਾਖਲਾ ਵੀ ਸ਼ੁਰੂ ਹੋ ਚੁੱਕਾ ਹੈ। ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. ਮੈਡੀਕਲ ਲੈਬ (ਪਹਿਲਾ ਸਮੈਸਟਰ) ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ, ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ, ਸ੍ਰੀ ਰਾਜਦੀਪ ਥਿਦਵਾਰ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਮੈਡਮ ਪ੍ਰਭਜੋਤ ਕੌਰ ਖਟਕੜ, ਸਮੂਹ ਸਟਾਫ ਅਤੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਸਮੂਹ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ  ਦੇ ਟੌਪਰ ਵਿਦਿਆਰਥੀ