Thursday, 29 February 2024

ਸਮਾਜਿਕ ਸੰਸਥਾਵਾਂ ਵਲੋਂ ਮਿਸ਼ਨਰੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ, ਦਰਜਨ ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਫ਼ਦ ਢਾਹਾਂ ਕਲੇਰਾਂ ਪੁੱਜਾ

ਸਮਾਜਿਕ ਸੰਸਥਾਵਾਂ ਵਲੋਂ ਮਿਸ਼ਨਰੀ ਟਰੱਸਟ ਦੇ ਪ੍ਰਧਾਨ ਡਾ.  ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਦਰਜਨ ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਫ਼ਦ ਢਾਹਾਂ ਕਲੇਰਾਂ ਪੁੱਜਾ
ਬੰਗਾ, 29 ਫਰਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ 'ਤੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਅੱਜ ਦਰਜਨ ਦੇ ਕਰੀਬ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਾਂਝੇ ਰੂਪ ਵਿੱਚ ਸਨਮਾਨਿਤ ਕੀਤਾ । ਇਹ ਸਨਮਾਨ ਰਸਮ ਉਕਤ ਟਰੱਸਟ ਵਲੋਂ ਸਥਾਪਿਤ ਅਦਾਰਿਆਂ ਦੇ ਸਾਂਝੇ ਵਿਹੜੇ 'ਚ ਨਿਭਾਈ ਗਈ । ਇਹਨਾਂ ਸੰਸਥਾਵਾਂ ਵਲੋਂ ਇਸ ਮਿਸ਼ਨਰੀ ਅਦਾਰੇ ਦੀ ਪ੍ਰਧਾਨ ਵਜੋਂ ਮੁੱਖ ਜਿੰਮੇਵਾਰੀ ਦਾ ਮੌਕਾ ਮਿਲਣ 'ਤੇ ਨਿੱਘੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਹੋਰ ਬਲ ਮਿਲਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ।
    ਇਹਨਾਂ ਸੰਸਥਾਵਾਂ ਵਿੱਚ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਨੁਮਾਇੰਦੇ ਕਿਰਪਾਲ ਸਿੰਘ ਬਲਾਕੀਪੁਰ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ, ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਗੁਰਨੇਕ ਸ਼ੇਰ, ਲਾਇਨਜ ਕਲੱਬ ਐਕਟਿਵ ਮੁਕੰਦਪੁਰ ਦੇ ਸੰਸਥਾਪਕ ਲਾਇਨ ਚਰਨਜੀਤ ਸੁਆਣ, ਸਾਇਕਲ ਸਵੇਰ ਯਾਤਰਾ ਬੰਗਾ ਦੇ ਨੁਮਾਇੰਦੇ ਰਾਜਿੰਦਰ ਜੱਸਲ, ਸਵ. ਗੁਲਜਾਰਾ ਰਾਮ ਯਾਦਗਾਰੀ ਟਰੱਸਟ ਮਜਾਰੀ ਦੇ ਸੰਸਥਾਪਕ ਸੁਰਜੀਤ ਮਜਾਰੀ, ਰੋਟਰੀ ਕਲੱਬ ਦੇ ਸਹਾਇਕ ਗਵਰਨਰ ਰੋਟੇਰੀਅਨ ਰਾਜ ਕੁਮਾਰ ਆਦਿ ਸ਼ਾਮਲ ਸਨ ।
   ਸਮਾਜ ਸੇਵੀ ਸੰਸਥਾਵਾਂ ਦੇ ਇਹਨਾਂ ਨੁਮਾਇੰਦਿਆਂ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੂੰ ਡਾ. ਕੁਲਵਿੰਦਰ ਸਿੰਘ ਢਾਹਾਂ ਵਰਗੀਆਂ ਸਮਰਪਿਤ ਸਖਸ਼ੀਅਤ ਦੀ ਅਗਵਾਈ ਕਾਰਗਰ ਸਿੱਧ ਹੋਵੇਗੀ । ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਮਾਣ ਸਨਮਾਨ ਲਈ ਉਕਤ ਸੰਸਥਾਵਾਂ ਨਾਲ ਜੁੜੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਕਾਰਜਵਿਧੀ ਨੂੰ ਪਹਿਲਾਂ ਨਾਲੋਂ ਵੀ ਚੌਗੁਣੇ ਬੱਲ ਨਾਲ ਨਿਭਾਉਣ ਦੀ ਬਚਨਵੱਧਤਾ ਨੂੰ ਵੀ ਦੁਹਰਾਇਆ ।
ਕੈਪਸ਼ਨ- ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ।

Monday, 26 February 2024

ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ, ਅਮਰੀਕਾ ਦੀ ਯੂਨੀਵਰਸਿਟੀ ਨੇ ਦਿੱਲੀ 'ਚ ਦਿੱਤਾ ਇਹ ਮਾਣ

ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ
ਅਮਰੀਕਾ ਦੀ ਯੂਨੀਵਰਸਿਟੀ ਨੇ ਦਿੱਲੀ 'ਚ ਦਿੱਤਾ ਇਹ ਮਾਣ


ਬੰਗਾ  26 ਫਰਵਰੀ () ਸਮਾਜਿਕ ਖੇਤਰ ਲਈ ਇਹ ਖੁਸ਼ਖ਼ਬਰੀ ਬਹੁਤ ਮਾਣਮਈ ਹੈ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ । ਇਹ ਮਾਣ ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਅਗਵਾਈ 'ਚ ਸਿੱਖਿਆ ਖੇਤਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ । ਇਸ ਸਬੰਧੀ ਅੱਜ ਨਵੀਂ ਦਿੱਲੀ ਦੇ ਸੰਵਿਧਾਨ ਕਲੱਬ ਆਫ਼ ਇੰਡੀਆ ਵਿਖੇ ਹੋਈ ਕੈਨਵੋਕੇਸ਼ਨ ਦੌਰਾਨ ਇਹ ਸਨਮਾਨ ਹਾਸਲ ਹੋਇਆ ।
    ਯੂਨੀਵਰਸਿਟੀ ਦੇ ਰਜਿਸਟਰਾਰ ਚਾਰਲਜ ਏ ਵੋਨ ਜੋਆਇਜ਼ ਨੇ ਇਹ ਡਿਗਰੀ ਪ੍ਰਦਾਨ ਕਰਨ ਸਮੇਂ ਕਿਹਾ ਕਿ ਸਮਾਜ ਅੰਦਰ ਪ੍ਰੀਵਰਤਨ ਮਾਹੌਲ ਸਿਰਜਣ ਲਈ ਅਜਿਹੀਆਂ ਉਪਾਧੀਆਂ ਸਬੰਧਤ ਦੀਆਂ ਸੇਵਾਵਾਂ ਨੂੰ ਸਹੀ ਤਸਦੀਕ ਕਰਦੀਆਂ ਹਨ।
        ਇਸ ਉਪਰੰਤ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਲਈ ਜ਼ਮੀਨੀ ਪੱਧਰ 'ਤੇ ਚਾਲੀ ਸਾਲ ਦੇ ਸਫ਼ਰ ਦਾ ਨਤੀਜਾ ਇਸ ਕਦਰ ਰੰਗ ਲਿਆਇਆ ਕਿ ਅੱਜ ਇਸ ਕਾਰਜ ਲਈ ਇਹ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਦਾ ਮਾਣ ਮਿਲਿਆ ਹੈ।  ਉਹਨਾਂ ਕਿਹਾ ਇਸ ਮਿਸ਼ਨ ਤਹਿਤ ਭਵਿੱਖ ਵਿੱਚ ਚੌਗੁਣੇ  ਉਤਸਾਹ ਨਾਲ ਕਾਰਜ ਕੀਤੇ ਜਾਣਗੇ ।  ਉਹਨਾਂ ਧੰਨਵਾਦ ਕਰਦੇ ਕਿਹਾ ਕਿ ਇਹ ਮਾਣ ਢਾਹਾਂ ਕਲੇਰਾਂ ਦੀ ਧਰਤੀ 'ਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੀਆਂ ਸੇਵਾਵਾਂ ਨੂੰ ਸਮਰਪਿਤ ਹੈ ।  ਇਸ ਦੇ ਨਾਲ ਹੀ ਪ੍ਰਬੰਧਕੀ ਟਰੱਸਟ ਦੇ ਸਮੂਹ ਨੁਮਾਇੰਦੇ, ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਮੂਹ ਕਰਮਚਾਰੀ ਅਤੇ ਸਿੱਖਿਆ ਤੇ ਸਿਹਤ  ਸੇਵਾਵਾਂ ਦੀ ਇਸ ਸੰਸਥਾ ਨਾਲ ਜੁੜੇ ਸਮੂਹ ਸ਼ੁੱਭ ਚਿੰਤਕ ਬਰਾਬਰ ਵਧਾਈ ਦੇ ਪਾਤਰ ਹਨ ।
       ਇਸ ਵੱਡਮੁਲੇ ਸਨਮਾਨ ਬਾਰੇ ਪਤਾ ਚੱਲਦਿਆਂ ਹੀ ਦੇਸ-ਵਿਦੇਸ਼ ਸਮਾਜਿਕ, ਸਿੱਖਿਆ/ਸਿਹਤ, ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਸੰਸਥਾਵਾਂ/ਸਭਾਵਾਂ ਵਲੋਂ ਸ਼ੁੱਭ ਕਾਮਨਾਵਾਂ ਮਿਲ ਰਹੀਆਂ ਹਨ।
ਕੈਪਸਨ  :- ਡਾਕਟਰੇਟ ਦੀ ਡਿਗਰੀ ਹਾਸਲ ਕਰਨ ਸਮੇਂ ਡਾ. ਕੁਲਵਿੰਦਰ ਸਿੰਘ ਢਾਹਾਂ । 

Thursday, 22 February 2024

ਡਾ. ਸੁੱਖੀ, ਚੰਦੂਮਾਜਰਾ ਅਤੇ ਸ਼ੁਕਾਰ ਅੱਜ ਢਾਹਾਂ ਕਲੇਰਾਂ ਵਿਖੇ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦੇਣ ਪੁੱਜੇ

ਡਾ. ਸੁੱਖੀ, ਚੰਦੂਮਾਜਰਾ ਅਤੇ ਸ਼ੁਕਾਰ ਅੱਜ ਢਾਹਾਂ ਕਲੇਰਾਂ ਵਿਖੇ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦੇਣ ਪੁੱਜੇ
ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਭਰਪੂਰ ਸ਼ਲਾਘਾ  
ਬੰਗਾ  22 ਫ਼ਰਵਰੀ () ਢਾਹਾਂ ਕਲੇਰਾਂ ਵਿਖੇ ਸਥਾਪਿਤ ਸੇਵਾ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਚੁਣੇ ਜਾਣ 'ਤੇ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵਧਾਈ ਦੇਣ ਪੁੱਜ ਰਹੇ ਹਨ । ਅੱਜ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸ.ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ ਸਨੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ. ਸੁਖਦੀਪ ਸਿੰਘ ਸ਼ੁਕਾਰ ਆਪਣੇ ਸਾਥੀਆਂ ਸਮੇਤ ਢਾਹਾਂ ਕਲੇਰਾਂ ਪੁੱਜੇ । ਉਹਨਾਂ ਨੇ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੰਦਿਆ ਕਿਹਾ ਕਿ ਜਿਨ੍ਹਾਂ ਅਦਾਰਿਆਂ ਨੂੰ ਯੋਗ ਅਤੇ ਊਸਾਰੂ ਅਗਵਾਈ ਮਿਲਦੀ ਹੈ ਉਹ ਅਦਾਰੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ । ਇਸ ਮੌਕੇ ਉਹਨਾਂ ਨੇ ਟਰੱਸਟ ਦੇ ਬਾਨੀ ਪ੍ਰਧਾਨ ਸਵਰਗੀ ਬਾਬਾ ਬੁੱਧ ਸਿੰਘ ਢਾਹਾਂ ਜੀ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ। ਉਨਾਂ ਟਰੱਸਟ ਵੱਲੋਂ ਸਥਾਪਿਤ ਵੱਖ-ਵੱਖ ਅਦਾਰਿਆਂ  ਵਿੱਚ ਪਾਏ ਯੋਗਦਾਨ ਲਈ  ਦਾਨੀ ਪਤਵੰਤਿਆਂ ਦੀ ਵੀ ਸ਼ਲਾਘਾ ਕੀਤੀ । ਇਸ ਮੌਕੇ ਆਗੂਆਂ ਨੇ ਟਰੱਸਟ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ । ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਉਕਤ ਆਗੂਆਂ ਦੀਆਂ ਸ਼ੁੱਭ ਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਪਹਿਲਾਂ ਵਾਂਗ ਸੰਗਤ ਤੋਂ ਭਰਵੇਂ ਸਹਿਯੋਗ ਦੀ ਅਪੀਲ ਕੀਤੀ । ਇਸ ਮੌਕੇ ਉਹਨਾਂ ਨਾਲ ਜਥੇਦਾਰ ਸਤਨਾਮ ਸਿੰਘ ਲਾਦੀਆਂ ਪ੍ਰਧਾਨ ਕਿਸਾਨ ਵਿੰਗ, ਸ. ਜਸਵਿੰਦਰ ਸਿੰਘ ਮਾਨ ਸਰਕਲ ਪ੍ਰਧਾਨ ਬੰਗਾ ਸ਼ਹਿਰੀ, ਸ. ਦਵਿੰਦਰ ਸਿੰਘ ਮਾਨ ਖਮਾਚੋਂ ਕੈਨੇਡਾ,  ਸ. ਮਨਜੀਤ ਸਿੰਘ ਬੱਬਲ. ਸ. ਗੁਰਪਾਲ ਸਿੰਘ ਕਲੇਰਾਂ ਸਾਬਕਾ ਮਨੈਜਰ ਪੰਜਾਬ ਐਂਡ ਸਿੰਧ ਬੈੰਕ, ਸ. ਸ਼ਿੰਦਾ ਸਿੰਘ ਚੇਤਾ, ਸ. ਤਲਵਿੰਦਰ ਸਿੰਘ ਕਟਾਰੀਆਂ, ਭਾਈ ਜੋਗਾ ਸਿੰਘ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ। ਇਸ ਮੌਕੇ ਪਤਵੰਤੇ ਸੱਜਣਾਂ ਨੇ ਸ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਵੀ ਕੀਤਾ ।
ਫੋਟੋ ਕੈਪਸ਼ਨ  : ਸ. ਕੁਲਵਿੰਦਰ ਸਿੰਘ ਢਾਹਾਂ ਦਾ ਢਾਹਾਂ ਕਲੇਰਾਂ ਪ੍ਰਧਾਨ ਬਣਨ 'ਤੇ ਸਨਮਾਨ ਕਰਦੇ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਸੁਖਦੀਪ ਸਿੰਘ ਸ਼ੁਕਾਰ ਅਤੇ ਪਤਵੰਤੇ ਸੱਜਣ

Saturday, 17 February 2024

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ-2024

ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ-2024  
ਮਿਸ ਫਰੈਸ਼ਰ ਬਲਵਿੰਦਰ ਕੌਰ ਅਤੇ ਮਿਸਟਰ ਫਰੈਸ਼ਰ ਅਰਮਾਨ ਸਿੰਘ ਚੁਣੇ ਗਏ

ਬੰਗਾ 17 ਫਰਵਰੀ () ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਸੀਨੀਅਰ ਨਰਸਿੰਗ ਵਿਦਿਆਰਥੀਆਂ ਅਤੇ ਕਾਲਜ ਵੱਲੋਂ ਫਰੈਸ਼ਰ ਪਾਰਟੀ-2024 ਦਾ ਆਯੋਜਿਨ ਕੀਤਾ ਗਿਆ । ਇਸ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ ਸਨ । ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ ।  ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਕਿਹਾ ਕਿ ਨਰਸਿੰਗ ਦਾ ਕਿੱਤਾ ਉਹ ਪ੍ਰੌਫੈਸ਼ਨਲ ਸਰਵਿਸ ਹੈ ਜਿਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਸਤਿਕਾਰ ਵਾਲਾ ਵਧੀਆ  ਰੁਜ਼ਗਾਰ ਵੀ ਬਣਦਾ ਹੈ । ਉਹਨਾਂ ਨੇ  ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸ਼ਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ।    ਇਸ ਮੌਕੇ  ਪ੍ਰਿੰਸੀਪਲ ਡਾ ਸੁਰਿੰਦਰ ਜਸਪਾਲ ਨੇ  ਮਹਿਮਾਨਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ ।
ਫਰੈਸ਼ਰ ਪਾਰਟੀ 2024 ਵਿਚ  ਨਵੇਂ ਦਾਖਲ ਨਰਸਿੰਗ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੈਟ ਵਾਕ ਕੀਤੀ ਗਈ ਅਤੇ ਸਭਿਆਚਾਰਕ ਕੋਰੀਉਗਰਾਫੀ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ । ਵਿਦਿਆਰਥੀਆਂ ਦੇ ਲੋਕ ਨਾਚਾਂ ਭੰਗੜੇ ਅਤੇ ਗਿੱਧਾ ਦੀ ਪੇਸ਼ਕਾਰੀ ਨੇ ਸਰੋਤਿਆ ਦਾ ਮਨ ਮੋਹ ਲਿਆ । ਨਰਸਿੰਗ ਕਾਲਜ ਦੇ ਕੈਂਪਸ ਵਿਚ ਹੋਈ ਫਰੈਸ਼ਰ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਮਿਸ ਫਰੈਸ਼ਰ 2024 ਬਲਵਿੰਦਰ ਕੌਰ ਜੀ.ਐਨ.ਐਮ ਨਰਸਿੰਗ ਪਹਿਲਾ ਸਾਲ ਅਤੇ ਮਿਸਟਰ ਫਰੈਸ਼ਰ 2024 ਅਰਮਾਨ ਸਿੰਘ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ ਨੂੰ  ਚੁਣਿਆ ਗਿਆ ।  ਲੜਕੀਆਂ ਵਿਚੋ ਫਸਟ ਰਨਰ ਅੱਪ ਗੁਰਸ਼ੀਲ ਕੌਰ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਅਤੇ ਹਰਜੋਤ ਕੌਰ  ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਸੈਕਿੰਡ ਰਨਰ ਅੱਪ ਰਹੇ । ਜਦ ਕਿ ਲੜਕਿਆਂ ਵਿਚ ਫਸਟ ਰਨਰ ਅੱਪ ਪਰਨੀਤ ਸਿੰਘ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ ਅਤੇ ਸੈਕਿੰਡ ਰਨਰਅਪ  ਹਰਦੀਪ ਸੈਣੀ ਬੀ.ਐਸ. ਸੀ. ਨਰਸਿੰਗ ਪਹਿਲਾ ਸਾਲ ਰਹੇ । ਮਿਸ ਕੈਟ ਵਾਕ ਲਈ ਮਨਜੋਤ ਕਲੇਰ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ, ਮਿਸ ਬਿਊਟੀਫੁਲ ਸਮਾਈਲ ਲਈ  ਲਵਲੀ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ  ਅਤੇ ਬੈਸਟ ਕਾਸਟਿਊਮ ਲਈ ਜੈਸਿਕਾ ਜੀ ਐਨ ਐਮ ਨਰਸਿੰਗ ਪਹਿਲਾ ਸਾਲ ਨੂੰ ਚੁਣਿਆ ਗਿਆ । ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਦੀ ਅਹਿਮ ਜ਼ਿੰਮੇਦਾਰੀ  ਮੈਡਮ ਸੰਦੀਪ ਸੂਦਨ, ਮੈਡਮ ਸ਼ਿਵਾਨੀ ਭਰਦਵਾਜ ਅਤੇ ਮੈਡਮ ਰਾਜਵਿੰਦਰ ਕੌਰ ਨੇ ਬਾਖੂਬੀ ਨਿਭਾਈ।  ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ।  ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ,  ਸਮੂਹ ਨਰਸਿੰਗ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ 2024 ਵਿਚ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਯਾਦਗਾਰੀ ਤਸਵੀਰ

Friday, 16 February 2024

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 4 ਕਾਂਸੇ ਦੇ ਮੈਡਲ ਜਿੱਤੇ re

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 4 ਕਾਂਸੇ ਦੇ ਮੈਡਲ ਜਿੱਤੇ
ਬੰਗਾ  15 ਫਰਵਰੀ -()  ਬੀਤੇ ਦਿਨੀਂ ਹੋਈਆਂ ਵੱਖ ਵੱਖ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪਾਂ ਵਿਚੋਂ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਿੰਡ ਬਾਹੜੋਵਾਲ ਦੇ ਪਹਿਲਵਾਨ ਲੜਕੇ - ਲੜਕੀਆਂ ਨੇ 4 ਕਾਂਸੀ ਦੇ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਜੇਤੂ ਪਹਿਲਵਾਨ ਲੜਕੇ-ਲੜਕੀਆਂ ਦਾ ਸਨਮਾਨ ਮੁੱਖ ਮਹਿਮਾਨ ਬੀਬੀ ਗੁਰਇਕਬਾਲ ਕੌਰ ਸਾਬਕਾ ਵਿਧਾਇਕ ਨਵਾਂਸ਼ਹਿਰ ਅਤੇ ਬੀਬੀ ਰਾਜਨੀਤੀ ਕੌਰ ਕੈਨੇਡਾ ਨੇ ਪਿੰਡ ਬਾਹੜੋਵਾਲ ਵਿਖੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ  ਬੀਬੀ ਗੁਰਇਕਬਾਲ ਕੌਰ ਬਬਲੀ ਸਾਬਕਾ ਵਿਧਾਇਕ ਨਵਾਂਸ਼ਹਿਰ ਨੇ  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਵੱਲੋਂ ਇਲਾਕੇ ਦੇ ਨੌਜਵਾਨ ਲੜਕੇ - ਲੜਕੀਆਂ ਨੂੰ ਫਰੀ ਕੁਸ਼ਤੀ ਟਰੇਨਿੰਗ ਪ੍ਰਦਾਨ ਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ਅਤੇ ਕੁਸ਼ਤੀ ਅਖਾੜੇ ਲਈ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਹਨਾਂ ਨੇ ਜੇਤੂ ਪਹਿਲਵਾਨ ਲੜਕੇ ਲੜਕੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ ਦੱਸਿਆ ਕਿ ਬੀਤੀ ਦਿਨੀ  ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਵਿਖੇ ਹੋਈ  ਅੰਡਰ 15 ਸਾਲ ਕੁਸ਼ਤੀ ਚੈਪੀਅਨਸ਼ਿੱਪ ਵਿਚ 62 ਕਿਲੋ ਭਾਰ ਵਰਗ ਵਿਚੋਂ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਉਂ ਅਤੇ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ ਵਿਖੇ ਹੋਏ ਕੁਸ਼ਤੀ ਮੁਕਾਬਲੇ ਵਿਚ ਅੰਡਰ 20 ਸਾਲ 86 ਕਿਲੋ ਭਾਰ ਵਰਗ ਵਿਚ ਵਰਿੰਦਰ ਕੁਮਾਰ ਪੁੱਤਰ ਲਛਮਣ ਦਾਸ ਪਿੰਡ ਬੀਸਲਾ ਨੇ ਕਾਂਸੀ ਦੇ ਤਗਮੇ ਜਿੱਤੇ ਹਨ । ਜਦੋਂ ਕਿ ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲਿਆਂ ਜੋ ਜ਼ਿਲ੍ਹਾ ਰੋਪੜ ਵਿਚ ਹੋਏ  ਵਿਚ ਅੰਡਰ 15 ਸਾਲ 50 ਕਿਲੋ ਭਾਰ ਵਰਗ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ ਅਤੇ  66 ਕਿਲੋ ਭਾਰ ਵਰਗ ਵਿਚ ਨਵਜੀਤ ਕੌਰ ਪੁੱਤਰੀ ਚਰਨਜੀਤ ਸਿੰਘ ਪਿੰਡ ਮਾਹਿਲ ਗਹਿਲਾਂ ਨੇ ਕਾਂਸੀ ਦੇ  ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਇਹਨਾਂ ਜੇਤੂ  ਪਹਿਲਵਾਨਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ।  ਇਸ ਸਨਮਾਨ ਸਮਾਰੋਹ ਮੌਕੇ ਚੇਅਰਮੈਨ  ਮਲਕੀਅਤ ਸਿੰਘ ਬਾਹੜੋਵਾਲ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਬੀਬੀ ਕੁਲਜੀਤ ਕੌਰ ਬਾਹੜੋਵਾਲ, ਮਾਸਟਰ ਗੁਰਨਾਮ ਰਾਮ,  ਸ੍ਰੀ ਚਰਨਜੀਤ ਸਿੰਘ ਮਾਹਿਲ, ਮਾਸਟਰ ਸੁਖਵਿੰਦਰ ਸਿੰਘ,  ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਸ. ਗੁਰਦੀਪ ਸਿੰਘ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :  ਕੁਸ਼ਤੀ ਮੁਕਾਬਲਿਆਂ ਵਿਜੇਤਾ ਨੌਜਵਾਨ ਪਹਿਲਵਾਨਾਂ ਨਾਲ ਯਾਦਗਾਰੀ ਤਸਵੀਰ ਵਿਚ ਬੀਬੀ ਗੁਰਇਕਬਾਲ ਕੌਰ ਬਬਲੀ ਸਾਬਕਾ ਵਿਧਾਇਕ ਨਵਾਂਸ਼ਹਿਰ, ਬੀਬੀ ਰਾਜਨੀਤੀ ਕੌਰ ਕੈਨੇਡਾ,  ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਬੀਬੀ ਕੁਲਜੀਤ ਕੌਰ ਬਾਹੜੋਵਾਲ  ਤੇ ਪਤਵੰਤੇ ਸੱਜਣ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ 12 ਵਿਦਿਆਰਥੀਆਂ ਨੂੰ 3 ਲੱਖ 60 ਹਜ਼ਾਰ ਰੁਪਏ ਦੀਆਂ ਬਰਸਰੀਜ਼ ਪ੍ਰਦਾਨ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ 12 ਵਿਦਿਆਰਥੀਆਂ ਨੂੰ 3 ਲੱਖ 60 ਹਜ਼ਾਰ ਰੁਪਏ ਦੀਆਂ ਬਰਸਰੀਜ਼ ਪ੍ਰਦਾਨ

ਬੰਗਾ  16 ਫਰਵਰੀ () ਪੰਜਾਬ ਦੇ ਪ੍ਰਸਿੱਧ ਨਰਸਿੰਗ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੜ੍ਹਦੇ ਜੀ.ਐਨ.ਐਮ. ਅਤੇ ਬੀ.ਐਸ.ਸੀ. ਨਰਸਿੰਗ ਕੋਰਸਾਂ ਦੇ ਹੁਸ਼ਿਆਰ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਮਾਇਕ ਸਹਿਯੋਗ ਦੇਣ ਲਈ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਮੀਤ ਪ੍ਰਧਾਨ ਸ.ਬਰਜਿੰਦਰ ਸਿੰਘ ਢਾਹਾਂ ਦੇ ਉੱਦਮਾਂ ਸਦਕਾ ਅਤੇ ਕੈਨੇਡਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਨਵੀਂ ਇਤਿਹਾਸਕ ਸ਼ੁਰੂਆਤ ਕਰਦੇ ਹੋਏ ਕਾਲਜ ਦੇ 12 ਵਿਦਿਆਰਥੀਆਂ ਨੂੰ 3 ਲੱਖ 60 ਹਜ਼ਾਰ ਰੁਪਏ ਦੀਆਂ ਬਰਸਰੀਜ਼ ਪ੍ਰਦਾਨ ਕੀਤੀਆਂ ਗਈਆਂ । ਇਹ ਬਰਸਰੀਜ਼ ਸ. ਬਰਜਿੰਦਰ ਸਿੰਘ ਢਾਹਾਂ  ਅਤੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਭੇਟ ਕੀਤੀਆਂ

          ਇਸ ਤੋਂ ਪਹਿਲਾਂ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਮਹਿਮਾਨਾਂ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਆਰਭੰਤਾ ਕੀਤੀ ।  ਉਹਨਾਂ ਨੇ ਟਰੱਸਟ ਮੈਂਬਰਾਂ ਵੱਲੋਂ ਬਰਸਰੀਜ਼ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਤੀ । ਸ. ਕੁਲਵਿੰਦਰ ਸਿੰਘ ਢਾਹਾਂ ਨੇ ਅੱਗੇ ਕਿਹਾ ਕਿ, " ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਚ ਹੁਣ ਤੱਕ 2400 ਤੋਂ ਵੱਧ ਵਿਦਿਆਰਥੀ, ਨਰਸਿੰਗ ਡਿਗਰੀਆਂ ਪ੍ਰਾਪਤ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਨਰਸਿੰਗ ਤੇ ਹੈਲਥ ਕੇਅਰ ਸੇਵਾਵਾਂ ਵਿਚ ਸ਼ਾਨਦਾਰ ਕੰਮ ਕਰ ਰਹੇ ਹਨ ਜਿਹਨਾਂ ਵਿਚ ਬਹੁਤ ਵਿਦਿਆਰਥੀ ਪ੍ਰਿੰਸੀਪਲ ਅਤੇ ਹੋਰ ਉੱਚ ਅਹੁਦਿਆਂ ਤੇ ਕੰਮ ਕਰਦੇ ਹੋਏ ਆਪਣਾ,  ਆਪਣੇ ਮਾਪਿਆਂ ਅਤੇ ਆਪਣੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਨਾਮ ਉੱਚਾ ਕਰ ਰਹੇ ਹਨ "

         ਸ. ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ  ਢਾਹਾਂ ਕਲੇਰਾਂ ਵਿਖੇ ਨਰਸਿੰਗ ਕਾਲਜ  ਸਾਲ 1998 ਵਿੱਚ ਸਥਾਪਿਤ ਹੋਇਆ ਸੀ ਜੋ ਪੰਜਾਬ ਦਾ ਤੀਜਾ ਕਾਲਜ ਸੀ ਇਸ ਨਰਸਿੰਗ ਕਾਲਜ ਨੇ 26 ਸਾਲਾਂ ਦੇ ਸਮੇਂ ਦੌਰਾਨ ਬਹੁਤ ਸ਼ਾਨਾਮੱਤੀ ਪ੍ਰਾਪਤੀਆਂ ਕੀਤੀਆਂ ਜਿਹਨਾਂ ਵਿੱਚ ਕਾਲਜ ਦੇ 22 ਵਿਦਿਆਰਥੀਆਂ ਦਾ ਬਾਬਾ ਫਰੀਦ ਯੂਨੀਵਰਸਿਟੀ ਵਿਚੋਂ ਪਹਿਲਾ ਦਰਜਾ ਮੈਰਿਟ ਪੁਜ਼ੀਸਨ ਪ੍ਰਾਪਤ ਕਰਨਾਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਕੈਨੇਡਾ ਨਾਲ ਵਿੱਦਿਅਕ ਸਾਂਝ ਤੋਂ ਬਾਅਦ ਕਾਰਲਟਨ ਯੂਨੀਵਰਸਟੀ ਉਟਾਵਾ ਨਾਲ ਵਿਦਿਅਕ ਸਾਂਝ ਪ੍ਰਮੁੱਖ ਹਨ . ਢਾਹਾਂ ਨੇ ਕਿਹਾ ਹੁਣ ਭਵਿੱਖ ਲਈ ਵੀ ਕਾਲਜ ਵਾਸਤੇ ਵਿਸ਼ੇਸ਼ ਪ੍ਰੋਗਰਾਮ ਬਣਾਏ ਜਾ ਰਹੇ ਹਨ, ਜਿਹਨਾਂ ਨਾਲ ਨਰਸਿੰਗ ਵਿਦਿਆਰਥੀ  ਦੇਸ਼ ਅਤੇ ਵਿਦੇਸ਼ ਵਿਚ ਹੈਲਥ ਕੇਅਰ ਸਿਸਟਮ ਦੇ ਭਵਿੱਖ ਦੇ ਲੀਡਰ ਬਣਨਗੇ ਉਹਨਾਂ ਦੱਸਿਆ ਕਿ ਕੈਨੇਡਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 12 ਵਿਦਿਆਰਥੀਆਂ ਨੂੰ  ਬਰਸਰੀਜ਼ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਨਰਸਿੰਗ ਕੋਰਸਾਂ ਦੇ ਨਤੀਜੇ ਆਉਣ ਉਪਰੰਤ ਕਾਲਜ ਦੇ ਟੌਪਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀਆਂ ਸਕਾਲਰਸ਼ਿਪ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਸ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਨਰਸਿੰਗ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ ਅਤੇ ਬਰਸਰੀਜ਼ ਪ੍ਰਾਪਤ ਹੋਣ ਨਾਲ ਜਿੱਥੇ ਵਿੱਚ ਉਹਨਾਂ ਦਾ ਪੜ੍ਹਾਈ ਪ੍ਰਤੀ ਉਤਸ਼ਾਹ ਵਧੇਗਾ, ਉੱਥੇ ਟਰੱਸਟ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਰਸਿੰਗ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨਾ ਇਕ ਇਤਿਹਾਸਿਕ ਮੀਲ ਪੱਥਰ ਸਾਬਤ ਹੋਵੇਗਾ ।

           ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਵਿਦਿਆਰਥੀਆਂ ਨੂੰ ਬਰਸਰੀਜ਼ ਦੇਣ ਲਈ ਸਮੂਹ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ  ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਬਾਰੇ ਵਿਸਥਾਰ ਨਾਲ  ਜਾਣਕਾਰੀ ਦਿੱਤੀ । ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਪੇਸ਼ਕਾਰੀਆਂ ਨੇ ਸਰੋਤਿਆ ਦਾ ਮਨ ਮੋਹ ਲਿਆ

ਫੋਟੋ ਕੈਪਸ਼ਨ : ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੂੰ ਬਰਸਰੀਜ਼ ਪ੍ਰਦਾਨ ਕਰਨ ਉਪਰੰਤ  ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਅਤੇ  ਪ੍ਰਿੰਸੀਪਲ ਡਾ, ਸੁਰਿੰਦਰ ਜਸਪਾਲ ਨਾਲ ਯਾਦਗਾਰੀ ਤਸਵੀਰ

Thursday, 15 February 2024

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੇਵਾਕਰਮੀਆਂ ਦਾ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੇਵਾਕਰਮੀਆਂ ਦਾ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨ
ਬੰਗਾ 15 ਫਰਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਲੰਬੇ ਅਰਸੇ ਤੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾ ਕਰਮੀਆਂ ਨੂੰ ਅੱਜ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਹੋਏ ਸਨਮਾਨ ਸਮਾਗਮ ਵਿਚ ਆਰਥੋ‍ਪੈਡਿਕ ਸਰਜਨ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਸ੍ਰੀ ਸੁਰਜੀਤ ਸਿੰਘ ਇੰਚਾਰਜ ਬਿਜਲੀ ਵਿਭਾਗ, ਮੈਡਮ ਨਵਨੀਤ ਪੀ ਏ ਟੂ ਪ੍ਰਿੰਸੀਪਲ,  ਮੈਡਮ ਅਨੀਤਾ ਦੇਵੀ ਐਸ ਐਸ ਅਧਿਆਪਕ, ਸਕਿਉਰਿਟੀ ਗਾਰਡ ਸ. ਬਚਿੱਤਰ ਸਿੰਘ ਜੀਂਦੋਵਾਲ, ਸਫਾਈ ਸੇਵਕ ਸ੍ਰੀਮਤੀ ਨੀਰੂ, ਆਈ ਸੀ ਯੂ ਸਟਾਫ ਨਰਸ ਜਸਪ੍ਰੀਤ ਕੌਰ, ਨਰਸਿੰਗ ਅਧਿਆਪਕ ਮੈਡਮ  ਰਾਬੀਆ ਹਾਟਾ, ਅੰਗਰੇਜ਼ੀ ਅਧਿਆਪਕ ਸ੍ਰੀ ਰਮਨ ਕੁਮਾਰ, ਡਰਾਈਵਰ ਸ.ਹਰਜਿੰਦਰ ਸਿੰਘ ਅਤੇ ਸ੍ਰੀ ਗਗਨਦੀਪ ਸਿੰਘ ਉ ਟੀ ਟੈਕਨੀਸ਼ੀਅਨ ਵੱਲੋਂ ਆਪੋ ਆਪਣੇ ਅਦਾਰਿਆਂ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਯਾਦ ਚਿੰਨ੍ਹ ਤੇ ਸਰਟੀਫੀਕੇਟ ਭੇਟ ਕਰਕੇ ਅਤੇ ਵਿਸ਼ੇਸ਼ ਕਾਲਰ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਸਮਾਗਮ ਵਿਚ ਟਰੱਸਟ ਦੇ ਦਾਨੀ ਸੱਜਣਾਂ ਸ. ਪਰਮਜੀਤ ਸਿੰਘ ਸੰਧੂ ਕੈਨੇਡਾ, ਸ. ਹਰਜਾਪ ਸਿੰਘ ਮਾਨ ਕੈਨਡਾ, ਸ. ਸੋਹਨ ਸਿੰਘ ਦਿਉ ਸਾਬਕਾ ਪ੍ਰਧਾਨ ਚੀਫ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ, ਬੀਬੀ ਰਾਜਵਿੰਦਰ ਕੌਰ ਸੱਲ ਕੈਨੇਡਾ, ਬੀਬੀ ਜਸਵਿੰਦਰ ਕੌਰ ਬੀਸਲਾ ਕੈਨੇਡਾ, ਬੀਬੀ ਭਜਨ ਕੌਰ ਅਤੇ ਸ.ਜੋਗਾ ਸਿੰਘ ਦਾ ਗੁਰੂ ਨਾਨਕ ਮਿਸ਼ਨ ਨੂੰ ਬੁਲੰਦੀਆਂ ਤੇ ਲਿਜਾਣ ਕੀਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਸ. ਸੀਤਲ ਸਿੰਘ ਸਿੱਧੂ ਯੂ ਕੇ ਅਤੇ ਸ. ਅਜਮੇਰ ਸਿੰਘ ਮਾਨ ਕੈਨੇਡਾ ਦਾ ਉਨ੍ਹਾਂ ਦੀ ਟਰੱਸਟ ਪ੍ਰਤੀ ਜੀਵਨ ਭਰ ਦੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ।  ਇਹ ਸਨਮਾਨ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਭੇਟ ਕੀਤੇ ।
             ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਇਕੱਤਰ ਸਮੂਹ ਜਨ ਸਮੂਹ ਨੂੰ ਨੱਤਮਸਕਤ ਹੁੰਦੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸੰਸਥਾਵਾਂ ਨੂੰ ਕਾਮਯਾਬ ਕਰਨ ਵਿਚ ਸਨਮਾਨਿਤ ਸੇਵਾਕਰਮੀਆਂ ਅਤੇ ਦਾਨੀ ਸਹਿਯੋਗੀਆਂ ਦਾ ਵੱਡਮੁੱਲਾ ਯੋਗਦਾਨ ਹੈ । ਉਹਨਾਂ ਕਿਹਾ ਕਿ ਉਹਨਾਂ ਦੇ ਦਰਵਾਜ਼ੇ ਸਭ ਲਈ ਹਮੇਸ਼ਾਂ ਖੁੱਲ੍ਹੇ ਹਨ ਅਤੇ 24 ਘੰਟੇ ਉਹ  ਲੋੜਵੰਦਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ । ਸ. ਢਾਹਾਂ ਨੇ ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਤਰੱਕੀ ਅਤੇ ਬੁਲੰਦੀਆਂ ਤੇ ਪੁੰਹਚਾਉਣ ਲਈ ਸਮੂਹ ਸੰਗਤਾਂ ਅਤੇ ਸਟਾਫ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਪ੍ਰੇਰਿਆ ।
            ਟਰੱਸਟ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਨਮਾਨਿਤ ਹਸਤੀਆਂ ਨੂੰ ਸਮੂਹ ਟਰੱਸਟ ਵੱਲੋਂ ਵਧਾਈਆਂ ਦਿੰਦੇ ਹੋਏ ਸਨਮਾਨਿਤ ਦਾਨੀ ਸੱਜਣਾਂ ਅਤੇ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਲਈ ਕੀਤੇ ਸੇਵਾ ਕਾਰਜਾਂ ਬਾਰੇ ਵੀ ਚਾਣਨਾ ਪਾਇਆ । ਸਨਮਾਨ ਸਮਾਗਮ ਵਿਚ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਬਾਖੂਬੀ ਸਟੇਜ ਦੀ ਸੰਚਾਲਨਾ ਕਰਦੇ ਹੋਏ ਸਨਮਾਨਿਤ ਕਰਮਚਾਰੀਆਂ ਦੇ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਿਹੜੇ ਹੋਏ ਸਨਮਾਨ ਸਮਾਗਮ ਵਿਚ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਸੀਨੀਅਰ ਮੀਤ ਪ੍ਰਧਾਨ,  ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ, ਪ੍ਰੌ: ਹਰਬੰਸ ਸਿੰਘ ਡਾਇਰੈਕਟਰ ਸਿੱਖਿਆ, ਸ. ਕੁਲਵੰਤ ਸਿੰਘ ਕਲੇਰਾਂ, ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਡਾ. ਸੁਰਿੰਦਰ ਕੌਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ. ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਟਰੱਸਟ ਸਟਾਫ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ - ਵਧੀਆ ਸੇਵਾਵਾਂ ਲਈ ਸਨਮਾਨਿਤ ਸੇਵਾ ਕਰਮੀਆਂ ਦੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ, ਟਰੱਸਟ ਅਹੁਦੇਦਾਰਾਂ, ਮੈਂਬਰਾਂ ਅਤੇ ਦਾਨੀ ਸਹਿਯੋਗੀਆਂ ਨਾਲ ਯਾਦਗਾਰੀ ਤਸਵੀਰ

Wednesday, 14 February 2024

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ
ਮੁੱਖ ਮਹਿਮਾਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ  ਵਿਦਿਆਰਥੀਆਂ ਨੂੰ ਉਹਨਾਂ ਸੁਨਿਹਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ
ਬੰਗਾ  14  ਫਰਵਰੀ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਅੱਜ 10+1 ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ 10+2 ਦੇ ਜਮਾਤ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਿਨ ਕੀਤਾ ਗਿਆ। ਇਸ ਦੇ ਮੁੱਖ ਮਹਿਮਾਨ ਸ. ਦਲਜੀਤ ਸਿੰਘ ਜੀ ਖੱਖ ਡੀ ਐਸ ਪੀ ਸਬ ਡਿਵੀਜ਼ਨ ਬੰਗਾ ਸਨ ।
            ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਨਾਲ ਜੁੜੇ ਅਗਾਂਹ ਵਧੂ ਸੋਚ ਵਾਲੇ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਵੱਧ ਰਹੀਆਂ ਬੁਰਾਈਆਂ, ਨਸ਼ਿਆਂ ਪ੍ਰਤੀ ਸੁਚੇਤ ਕੀਤਾ ਅਤੇ ਸਕੂਲ ਤੋਂ ਵਿਦਾ ਹੋ ਰਹੇ  ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ।  
ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਪੜ੍ਹਾਈ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ । ਉਹਨਾਂ ਕਿਹਾ ਕਿ ਨੇ ਕਿਹਾ ਕਿ ਅੱਜ ਪੜ੍ਹੇ ਲਿਖੇ ਇਨਸਾਨ ਹੀ ਸਮਾਜ ਵਿਚ ਆਪਣਾ ਵਧੀਆ ਮੁਕਾਮ ਹਾਸਲ ਕਰ ਸਕਦੇ ਹਨ ।  ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਨੇ ਵਿਦਿਆਰਥੀਆਂ ਨੂੰ  ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਸਕੂਲ ਅਤੇ ਆਪਣੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਸਮਾਜ ਦੇ ਵਧੀਆ ਨਾਗਰਿਕ ਬਣ ਸਕਣ । ਇਸ ਤੋਂ ਪਹਿਲਾਂ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ  ਮੁੱਖ ਮਹਿਮਾਨ ਸ.  ਦਲਜੀਤ ਸਿੰਘ ਜੀ ਖੱਖ ਡੀ ਐਸ ਪੀ ਬੰਗਾ ਦਾ ਸਕੂਲ ਵਿਚ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ, ਉਹਨਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਸਮੂਹ ਸਰੋਤਿਆਂ ਨੂੰ ਜਾਣੂੰ ਕਰਵਾਇਆ  । ਪ੍ਰਿੰਸੀਪਲ ਵਨੀਤਾ ਚੋਟ ਨੇ ਵਿਦਾਇਗੀ ਸਮਾਰੋਹ ਵਿਚ ਸ਼ਾਮਿਲ ਸ਼ਖਸ਼ੀਅਤਾਂ ਦਾ ਧੰਨਵਾਦ ਕਰਦੇ ਕਿਹਾ ਕਿ  ਵਿਦਿਆਰਥੀਆਂ ਦੀ ਸਫਲਤਾ ਨਾਲ ਹੀ ਅਧਿਆਪਕ ਨੂੰ ਸੱਚੀ ਖੁਸ਼ੀ ਮਿਲਦੀ ਹੈ ।
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਏ ਵਿਦਾਇਗੀ ਸਮਾਰੋਹ ਵਿਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ  ਪ੍ਰੋਗਰਾਮ ਪੇਸ਼ ਕੀਤਾ। ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ । ਉਪੰਰਤ ਗਿੱਧਾ, ਭੰਗੜਾ, ਸੋਲੋ ਡਾਂਸ, ਲੋਕ ਗੀਤ ਆਦਿ ਪੇਸ਼  ਕਰਕੇ ਸਭ ਦਾ ਮਨ ਮੋਹ ਲਿਆ । ਵਿਦਾਇਗੀ ਸਮਾਰੋਹ ਵਿੱਚ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ, ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ  ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ,  ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ, ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਸ੍ਰੀਮਤੀ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਮੈਡਮ ਅਮਰਜੀਤ ਕੌਰ, ਮੈਡਮ ਪਰਮਜੀਤ ਕੌਰ, ਸਮੂਹ ਅਧਿਆਪਕ, ਦਫਤਰੀ ਸਟਾਫ, ਸਮੂਹ  ਵਿਦਿਆਰਥੀ ਵੀ ਹਾਜ਼ਰ ਸਨ । ਇਸ ਮੌਕੇ ਵਿਦਾ ਹੋ ਰਹੇ 10+2 ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ,  ਸਕੂਲ ਨੂੰ ਦਸ ਹੋਟ ਕੇਸ, ਇੱਕ ਮਿਊਜਿਕ ਸਿਸਟਮ ਵੀ ਭੇਟ ਕੀਤਾ।  
ਫੋਟੋ ਕੈਪਸ਼ਨ :-  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਹੋਈ ਨਿੱਘੀ ਵਿਦਾਇਗੀ ਪਾਰਟੀ ਦੀਆਂ ਝਲਕੀਆਂ

Sunday, 11 February 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ ਲਗਾਏ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਦਾ 250 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ  ਲਗਾਏ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਦਾ 250 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 11 ਫਰਵਰੀ : ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ ਅਤੇ ਰਾਮ ਲੀਲਾ ਵੈੱਲਫੇਅਰ ਕਮੇਟੀ ਪਿੰਡ ਮਾਹਿਲ ਗਾਹਿਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਮਾਹਿਲ ਵੱਲੋਂ ਸਮੂਹ ਮਾਹਿਲ ਪਰਿਵਾਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸਾਲਾਨਾ 19ਵਾਂ ਮੁਫ਼ਤ ਅੱਖਾਂ ਦਾ ਅਤੇ  ਮੁਫਤ ਮੈਡੀਕਲ ਚੈੱਕਅੱਪ ਕੈਂਪ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਾਹਿਲ ਗਹਿਲਾਂ ਵਿਖੇ ਲਗਾਇਆ ਗਿਆ। ਇਸ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ  ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਮੌਕੇ ਦਾ ਸਹਿਯੋਗ  ਸ ਕੁਲਵਿੰਦਰ ਸਿੰਘ ਢਾਹਾਂ ਮੌਜੂਦਾ ਪ੍ਰਧਾਨ, ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਂਬਰ,  ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਦਿੱਤਾ। ਇਸ ਕੈਂਪ ਵਿਚ 250 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਚੈਕਅੱਪ ਕਰਵਾਕੇ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ ।
       ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ  ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਸਮੂਹ ਮਾਹਿਲ ਪਰਿਵਾਰ ਦਾ ਲਗਾਤਾਰ ਪਿਛਲੇ  19 ਸਾਲਾਂ ਤੋਂ ਫਰੀ ਅੱਖਾਂ ਦਾ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਦੱਸਿਆ ਕਿ ਸਮੂਹ ਮਾਹਿਲ ਪਰਿਵਾਰ ਕੈਨੇਡਾ, ਯੂ.ਐਸ.ਏ ਅਤੇ ਯੂ.ਕੇ. ਦੇ ਸਹਿਯੋਗ ਨਾਲ ਇਹ 19ਵਾਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ ਹੈ । ਉਹਨਾਂ ਕਿਹਾ ਕਿ ਸਮੂਹ ਮਾਹਿਲ ਪਰਿਵਾਰ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਫਰੀ ਕੈਂਪਾਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਲੋੜਵੰਦ ਮਰੀਜ਼ ਨੂੰ ਮੁਫਤ ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾ ਸਕੇ।  ਪਿੰਡ ਮਾਹਿਲ ਗਹਿਲਾਂ ਵਿਖੇ ਲੱਗੇ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਵਿਚ ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਡਾ ਨਵਦੀਪ ਕੌਰ ਅਤੇ ਉਪਟੋਮੀਟਰਸ ਦਲਜੀਤ ਕੌਰ  ਨੇ ਕੈਂਪ ਵਿਚ ਆਏ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਮਰੀਜ਼ਾਂ ਦੇ ਜ਼ਰੂਰੀ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ। ਕੈਂਪ ਵਿਚ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪਤਵੰਤੇ ਸੱਜਣਾਂ ਅਤੇ ਸਮੂਹ ਕੈਂਪ ਟੀਮ ਦਾ ਸਨਮਾਨ ਵੀ ਕੀਤਾ ਗਿਆ।    
         ਵਰਣਨਯੋਗ ਹੈ ਕਿ ਸਲਾਨਾ ਫਰੀ ਕੈਂਪਾਂ ਦੀ ਨਿਰਤੰਰ ਸੇਵਾ ਲਈ ਸੀਨੀਅਰ ਟਰੱਸਟ ਮੈਂਬਰ ਸ. ਦਰਸ਼ਨ ਸਿੰਘ ਮਾਹਿਲ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਮਾਹਿਲ, ਸ. ਸ਼ਮਸ਼ੇਰ ਸਿੰਘ ਮਾਹਿਲ ਅਤੇ ਦਲਜੀਤ ਕੌਰ ਮਾਹਿਲ ਕੈਨੇਡਾ,  ਸ. ਬਲਜਿੰਦਰ ਸਿੰਘ ਮਾਹਿਲ ਅਤੇ ਹਰਜੀਤ ਕੌਰ ਮਾਹਿਲ ਕੈਨੇਡਾ, ਬੀਬੀ ਦਰਸ਼ਨ ਕੌਰ ਪੁਰੇਵਾਲ ਯੂ.ਕੇ. ਅਤੇ ਅਵਤਾਰ ਸਿੰਘ ਪੁਰੇਵਾਲ ਯੂ ਕੇ,  ਬੀਬੀ ਰਸ਼ਪਾਲ ਕੌਰ ਸੰਧੂ ਕੈਨੇਡਾ ਪਤਨੀ ਲੇਟ ਹਰਜੀਤ ਸਿੰਘ ਸੰਧੂ ਕੈਨੇਡਾ,  ਨਰਿੰਦਰ ਕੌਰ ਤੱਖਰ ਅਤੇ ਬਲਹਾਰ ਸਿੰਘ ਤੱਖਰ ਕੈਨੇਡਾ, ਮਨਪ੍ਰੀਤ ਕੌਰ ਉੱਪਲ ਅਤੇ ਰਣਵੀਰ ਸਿੰਘ ਉੱਪਲ ਕੈਨੇਡਾ, ਜਸਪ੍ਰੀਤ ਕੌਰ ਗਿੱਲ ਕੈਨੇਡਾ ਅਤੇ ਇੰਦਰਪਾਲ ਗਿੱਲ ਕੈਨੇਡਾ,  ਅਮਨਦੀਪ ਕੌਰ ਧਾਲੀਵਾਲ ਅਤੇ ਗੌਰਵਜੀਤ ਧਾਲੀਵਾਲ ਕੈਨੇਡਾ, ਅਮਰਜੀਤ ਕੌਰ ਤੇ ਗੁਰਜੀਤ ਸਿੰਘ ਬਰਾੜ ਕੈਨੇਡਾ, ਗੁਰਿੰਦਰ ਕੌਰ ਮਾਹਿਲ ਤੇ ਸ਼ਰਨਜੀਤ ਸਿੰਘ ਮਾਹਿਲ ਯੂ ਐਸ ਏ, ਚਾਚੀ ਜੀ ਰਛਪਾਲ ਕੌਰ ਮਾਹਿਲ ਤੇ ਚਾਚਾ ਜੀ ਸ. ਅਵਤਾਰ ਸਿੰਘ ਮਾਹਿਲ ਯੂ.ਐਸ.ਏ, ਚਾਚੀ ਜੀ ਸੁਰਜੀਤ ਕੌਰ ਮਾਹਿਲ  ਤੇ ਚਾਚਾ ਜੀ ਸ. ਰਘਬੀਰ ਸਿੰਘ ਮਾਹਿਲ ਕੈਨੇਡਾ,  ਚਾਚੀ ਜੀ ਸਰਬਜੀਤ ਕੌਰ  ਤੇ ਚਾਚਾ ਜੀ ਸ. ਜਸਵੀਰ ਸਿੰਘ ਮਾਹਿਲ ਪਿੰਡ ਮਾਹਿਲ ਗਹਿਲਾਂ ਅਤੇ ਸਮੂਹ ਆਰ-ਪਰਿਵਾਰ  ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ।
         ਪਿੰਡ ਮਾਹਿਲ ਗਹਿਲਾਂ ਵਿਖੇ ਲੱਗੇ ਅੱਜ ਦੇ ਕੈਂਪ ਵਿਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਮੁੱਖ ਮਹਿਮਾਨ ਸ ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਬਰ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ, ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ, ਸਰਪੰਚ ਚਰਨਜੀਤ ਪਾਲ ਪਿੰਡ ਮਾਹਿਲ ਗਹਿਲਾਂ,  ਸ੍ਰੀ ਢੇਰੂ ਰਾਮ ਦਰਦੀ, ਸ ਜਸਵੀਰ ਸਿੰਘ ਰਾਣਾ, ਸ ਬਲਦੇਵ ਸਿੰਘ ਮਾਹਿਲ, ਸ. ਨਿਰਮਲ ਸਿੰਘ ਬੰਗਾ, ਹੈੱਡ ਮਾਸਟਰ ਬਲਵੀਰ ਸਿੰਘ, ਸ. ਸੁਰਜੀਤ ਸਿੰਘ ਜਗਤਪੁਰ, ਸਮੂਹ ਮਾਹਿਲ ਪਰਿਵਾਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ ਨੇ ਬਾਖੂਬੀ ਨਿਭਾਈ।
ਫੋਟੋ ਕੈਪਸ਼ਨ : ਪਿੰਡ ਮਾਹਿਲ ਗਾਹਿਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲੱਗੇ 19ਵੇਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ, ਨਾਲ ਹਨ  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪਤਵੰਤੇ ਸੱਜਣ ਤੇ ਡਾਕਟਰ ਸਾਹਿਬਾਨ

Saturday, 10 February 2024

ਉੱਘੇ ਪੰਜਾਬੀ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ

ਉੱਘੇ ਪੰਜਾਬੀ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ : 10 ਫਰਵਰੀ () ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੇਬੀ ਮਖ਼ਸੂਸਪੁਰੀ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ।  ਦੇਬੀ  ਮਖ਼ਸੂਸਪੁਰੀ ਨੇ ਧੰਨਵਾਦ ਕਰਦੇ ਹੋਏ ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਮਿਲਦੀਆਂ ਵਧੀਆ ਸੇਵਾਵਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸ. ਦਰਸ਼ਨ ਸਿੰਘ ਬਰਾੜ, ਬੀਬੀ ਮਹਿੰਦਰ ਕੌਰ ਬਰਾੜ, ਸ. ਕੁਲਵੰਤ ਸਿੰਘ ਕਲੇਰਾਂ ਅਤੇ ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :   ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸਨਮਾਨ ਕਰਦੇ ਹੋਏ ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨਾਲ ਹਨ ਸ. ਦਰਸ਼ਨ ਸਿੰਘ ਬਰਾੜ, ਬੀਬੀ ਮਹਿੰਦਰ ਕੌਰ ਬਰਾੜ ਅਤੇ ਪਤਵੰਤੇ ਸੱਜਣ

Thursday, 8 February 2024

ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਰਬਸੰਮਤੀ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਚੁਣੇ ਗਏ

ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਰਬਸੰਮਤੀ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਚੁਣੇ ਗਏ
ਬੰਗਾ  8 ਫਰਵਰੀ () ਪਿਛਲੇ 45 ਸਾਲਾਂ ਤੋਂ ਮਾਨਵਤਾ ਸੇਵਾ ਨੂੰ ਸਮਰਪਿਤ ਪੰਜਾਬ ਦੀ ਪ੍ਰਸਿੱਧ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਦਾ ਅੱਜ ਸਰਬਸੰਮਤੀ ਨਾਲ ਸਮਾਜ ਸੇਵਕ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਸਾਲ 2024 ਤੋਂ ਸਾਲ 2027 ਤੱਕ ਲਈ ਪ੍ਰਧਾਨ ਚੁਣਿਆ ਗਿਆ ਹੈ । ਇਹ ਫੈਸਲਾ ਅੱਜ ਟਰਸੱਟ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਸਮੂਹ ਟਰੱਸਟੀਆਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ।  
            ਇਸ ਤੋਂ ਪਹਿਲਾਂ ਅੱਜ ਸਵੇਰੇ ਟਰੱਸਟ ਦੇ ਮੁੱਖ ਦਫਤਰ ਵਿਖੇ ਸਮੂਹ ਟਰੱਸਟ ਮੈਂਬਰਾਂ ਦੀ ਮੌਜੂਦਾ ਪ੍ਰਧਾਨ (ਸਾਲ 2021-24) ਸ. ਹਰਦੇਵ ਸਿੰਘ ਕਾਹਮਾ ਦੀ ਪ੍ਰਧਾਨਗੀ ਹੇਠ ਜਰਨਲ ਬਾਡੀ ਦੀ ਮੀਟਿੰਗ ਹੋਈ । ਜਿਸ ਵਿਚ ਸਰਬਸੰਮਤੀ ਨਾਲ ਸਾਲ 2024 ਤੋਂ ਸਾਲ 2027 ਲਈ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਪ੍ਰਧਾਨ ਚੁਣਿਆ ਗਿਆ । ਇਸੇ ਤਰ੍ਹਾਂ ਸਾਲ 2024-2027 ਦੀ ਨਵੀਂ ਟਰੱਸਟ ਪ੍ਰਬੰਧਕ ਕਮੇਟੀ ਵਿਚ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਬਰਜਿੰਦਰ ਸਿੰਘ ਢਾਹਾਂ ਨੂੰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਨੂੰ ਕੈਸ਼ੀਅਰ, ਸ. ਅਮਰਜੀਤ ਸਿੰਘ ਕਲੇਰਾਂ  ਨੂੰ  ਸਕੱਤਰ, ਸ. ਜਗਜੀਤ ਸਿੰਘ ਸੋਢੀ ਨੂੰ ਮੀਤ ਸਕੱਤਰ  ਬਣਾਇਆ ਗਿਆ ਹੈ।
            ਢਾਹਾਂ ਕਲੇਰਾਂ ਵਿਖੇ ਹੋਈ  ਸਾਲ 2024 ਦੀ ਜਰਨਲ ਬਾਡੀ ਦੀ ਮੀਟਿੰਗ ਵਿਚ ਸ. ਸੁਰਿੰਦਰਪਾਲ ਸਿੰਘ ਥੰਮਣਵਾਲ, ਸ. ਅਮਰਜੀਤ ਸਿੰਘ ਕਲੇਰਾਂ, ਸ. ਹਰਦੇਵ ਸਿੰਘ ਕਾਹਮਾ, ਸ. ਜੋਗਿੰਦਰ ਸਿੰਘ ਸਾਧੜਾ
ਯੂ ਕੇ, ਸ.ਬਰਜਿੰਦਰ ਸਿੰਘ ਢਾਹਾਂ ਕੈਨੇਡਾ, ਸ. ਕੁਲਵਿੰਦਰ ਸਿੰਘ ਢਾਹਾਂ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ, ਸ. ਅਮਰੀਕ ਸਿੰਘ ਕੋਟ ਕਲਾਂ ਯੂ ਕੇ,  ਬੀਬੀ ਬਲਵਿੰਦਰ ਕੌਰ ਕਲਸੀ, ਸੀਤਲ ਸਿੰਘ ਸਿੱਧੂ ਯੂ ਕੇ, ਸ. ਨਰਿੰਦਰ ਸਿੰਘ ਸ਼ੇਰਗਿੱਲ, ਸ. ਜਗਜੀਤ ਸਿੰਘ ਸੋਢੀ ਅਤੇ ਸ. ਅਜਮੇਰ ਸਿੰਘ ਮਾਨ ਕੈਨੇਡਾ ਟਰੱਸਟ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਸਮਾਜ ਸੇਵਕ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਸਰਬਸੰਮਤੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਣਾਏ ਜਾਣ ਉਪਰੰਤ ਟਰੱਸਟ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ

ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਰਬਸੰਮਤੀ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਦੇ ਚੁਣੇ ਗਏ

ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਰਬਸੰਮਤੀ ਨਾਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਦੇ ਚੁਣੇ ਗਏ
ਬੰਗਾ  8 ਫਰਵਰੀ () ਪਿਛਲੇ 45 ਸਾਲਾਂ ਤੋਂ ਮਾਨਵਤਾ ਸੇਵਾ ਨੂੰ ਸਮਰਪਿਤ ਪੰਜਾਬ ਦੀ ਪ੍ਰਸਿੱਧ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਦਾ ਅੱਜ ਸਰਬਸੰਮਤੀ ਨਾਲ ਸਮਾਜ ਸੇਵਕ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਸਾਲ 2024 ਤੋਂ ਸਾਲ 2027 ਤੱਕ ਲਈ ਪ੍ਰਧਾਨ ਚੁਣਿਆ ਗਿਆ ਹੈ । ਇਹ ਫੈਸਲਾ ਅੱਜ ਟਰਸੱਟ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਸਮੂਹ ਟਰੱਸਟੀਆਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ।  
            ਇਸ ਤੋਂ ਪਹਿਲਾਂ ਅੱਜ ਸਵੇਰੇ ਟਰੱਸਟ ਦੇ ਮੁੱਖ ਦਫਤਰ ਵਿਖੇ ਸਮੂਹ ਟਰੱਸਟ ਮੈਂਬਰਾਂ ਦੀ ਮੌਜੂਦਾ ਪ੍ਰਧਾਨ (ਸਾਲ 2021-24) ਸ. ਹਰਦੇਵ ਸਿੰਘ ਕਾਹਮਾ ਦੀ ਪ੍ਰਧਾਨਗੀ ਹੇਠ ਜਰਨਲ ਬਾਡੀ ਦੀ ਮੀਟਿੰਗ ਹੋਈ । ਜਿਸ ਵਿਚ ਸਰਬਸੰਮਤੀ ਨਾਲ ਸਾਲ 2024 ਤੋਂ ਸਾਲ 2027 ਲਈ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਪ੍ਰਧਾਨ ਚੁਣਿਆ ਗਿਆ । ਇਸੇ ਤਰ੍ਹਾਂ ਸਾਲ 2024-2027 ਦੀ ਨਵੀਂ ਟਰੱਸਟ ਪ੍ਰਬੰਧਕ ਕਮੇਟੀ ਵਿਚ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਬਰਜਿੰਦਰ ਸਿੰਘ ਢਾਹਾਂ ਨੂੰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਨੂੰ ਕੈਸ਼ੀਅਰ, ਸ. ਅਮਰਜੀਤ ਸਿੰਘ ਕਲੇਰਾਂ  ਨੂੰ  ਸਕੱਤਰ, ਸ. ਜਗਜੀਤ ਸਿੰਘ ਸੋਢੀ ਨੂੰ ਮੀਤ ਸਕੱਤਰ  ਬਣਾਇਆ ਗਿਆ ਹੈ।
            ਢਾਹਾਂ ਕਲੇਰਾਂ ਵਿਖੇ ਹੋਈ  ਸਾਲ 2024 ਦੀ ਜਰਨਲ ਬਾਡੀ ਦੀ ਮੀਟਿੰਗ ਵਿਚ ਸ. ਸੁਰਿੰਦਰਪਾਲ ਸਿੰਘ ਥੰਮਣਵਾਲ, ਸ. ਅਮਰਜੀਤ ਸਿੰਘ ਕਲੇਰਾਂ, ਸ. ਹਰਦੇਵ ਸਿੰਘ ਕਾਹਮਾ, ਸ. ਜੋਗਿੰਦਰ ਸਿੰਘ ਸਾਧੜਾ
ਯੂ ਕੇ, ਸ.ਬਰਜਿੰਦਰ ਸਿੰਘ ਢਾਹਾਂ ਕੈਨੇਡਾ, ਸ. ਕੁਲਵਿੰਦਰ ਸਿੰਘ ਢਾਹਾਂ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ, ਸ. ਅਮਰੀਕ ਸਿੰਘ ਕੋਟ ਕਲਾਂ ਯੂ ਕੇ,  ਬੀਬੀ ਬਲਵਿੰਦਰ ਕੌਰ ਕਲਸੀ, ਸੀਤਲ ਸਿੰਘ ਸਿੱਧੂ ਯੂ ਕੇ, ਸ. ਨਰਿੰਦਰ ਸਿੰਘ ਸ਼ੇਰਗਿੱਲ, ਸ. ਜਗਜੀਤ ਸਿੰਘ ਸੋਢੀ ਅਤੇ ਸ. ਅਜਮੇਰ ਸਿੰਘ ਮਾਨ ਕੈਨੇਡਾ ਟਰੱਸਟ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਸਮਾਜ ਸੇਵਕ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਸਰਬਸੰਮਤੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਣਾਏ ਜਾਣ ਉਪਰੰਤ ਟਰੱਸਟ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ

Tuesday, 6 February 2024

ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ ਲੱਗਾ

ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ  ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਚੈੱਕ ਕੈਂਪ ਲੱਗਾ
ਬੰਗਾ 6 ਫਰਵਰੀ ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ  ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਅਤੇ ਸਵੈ-ਇੱਛੁਕ ਖੂਨਦਾਨ ਕੈਂਪ  ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਜਨਮ ਸਥਾਨ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਚ ਲਗਾਇਆ ਗਿਆ । ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਇਹਨਾਂ ਕੈਂਪਾਂ ਵਿਚ ਮਰੀਜ਼ਾਂ ਦੀ ਤੰਦਰੁਸਤੀ, ਖੂਨਦਾਨੀਆਂ ਦੀ ਅਤੇ ਸਮੂਹ ਸੰਗਤਾਂ ਦੀ ਚੜ੍ਹਦੀਕਲ੍ਹਾ ਲਈ ਅਰਦਾਸ ਬੇਨਤੀ ਕੀਤੀ। ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ  ਪ੍ਰਬੰਧਕਾਂ (ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਵੱਲੋਂ ਮਾਨਵਤਾ ਦੀ ਸੇਵਾ ਲਈ ਫਰੀ ਮੈਡੀਕਲ ਕੈਂਪ ਅਤੇ  ਖੂਨਦਾਨ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ ਦੀ ਅਗਵਾਈ ਵਿਚ ਮੈਡੀਕਲ ਕੈਂਪ ਅਤੇ ਡਾ. ਰਾਹੁਲ ਚੰਦਰੇਸ਼ ਗੋਇਲ ਬੀ ਟੀ ਉ ਦੀ  ਨਿਗਰਾਨੀ ਹੇਠ ਸਵੈਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਬਾਬਾ ਜੀ ਨੇ ਖੂਨਦਾਨੀਆਂ ਨੂੰ ਯਾਦਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਫਰੀ ਮੈਡੀਕਲ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮਰੀਜ਼ਾਂ ਦਾ ਮੁਫਤ ਮੈਡੀਕਲ ਚੈੱਕਐੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ । ਇਸ ਮੌਕੇ ਮਰੀਜਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ । ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪ  ਵਿਚ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਅਨੰਦਪੁਰ ਸਾਹਿਬ, ਜਥੇਦਾਰ ਬਾਬਾ ਗੁਰਮੀਤ ਸਿੰਘ, ਜਥੇਦਾਰ ਇਕਬਾਲ ਸਿੰਘ ਖੇੜਾ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਜਸਵੀਰ ਸਿੰਘ ਭੱਟੀ, ਜਰਨੈਲ ਸਿੰਘ, ਬੂਟਾ ਸਿੰਘ ਕੋਟ, ਅਮਰਜੀਤ ਸਿੰਘ ਜਾਂਗੜੀਵਾਲ,  ਡਾ. ਨਵਦੀਪ ਕੌਰ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸੁਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਤਸਵੀਰ : ਪਿੰਡ ਨਡਾਲੋਂ ਵਿਖੇ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਫਰੀ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨਾਲ ਹਨ ਹੋਰ ਸੰਤ ਮਹਾਂਪੁਰਸ਼ ਅਤੇ ਪਤਵੰਤੇ ਸੱਜਣ

Saturday, 3 February 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫਰੀ ਕੈਂਸਰ ਚੈੱਕਅਪ ਕੈਂਪ ਲੱਗਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫਰੀ ਕੈਂਸਰ ਚੈੱਕਅਪ ਕੈਂਪ ਲੱਗਾ
ਬੰਗਾ 3 ਫਰਵਰੀ ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਫਰੀ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਉਹਨਾਂ ਦਾ ਸਹਿਯੋਗ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਜਮੇਰ ਸਿੰਘ ਮਾਨ ਕੈਨੇਡਾ ਸੀਨੀਅਰ ਟਰੱਸਟੀ ਅਤੇ ਸ.ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਅਤੇ ਮਾਹਿਰ ਡਾਕਟਰ ਸਾਹਿਬਾਨ ਨੇ ਦਿੱਤਾ।
ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗੇ ਫਰੀ ਕੈਂਸਰ ਚੈੱਕਅਪ ਕੈਂਪ ਵਿੱਚ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਿਰ  ਮੈਡੀਕਲ ਅਨਕੋਲੋਜਿਸਟ ਡਾ. ਨਵਦੀਪ ਸਿੰਘ ਐਮ ਡੀ  ਡੀ ਆਰ ਐਨ ਬੀ ਅਤੇ  ਰੇਡੀਏਸ਼ਨ ਅਨਕੋਲੋਜਿਸਟ ਡਾ ਰਾਹੁਲ ਚੌਧਰੀ ਐਮ ਡੀ  ਨੇ ਮਰੀਜ਼ਾਂ ਦਾ ਤਸੱਲੀਬਖਸ਼ ਚੈੱਕਅੱਪ ਕੀਤਾ। ਮਾਹਿਰ ਡਾਕਟਰ ਸਾਹਿਬਾਨ ਨੇ ਮਰੀਜ਼ਾਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ।  ਉਹਨਾਂ ਦਸਿਆ ਕਿ ਭਾਰਤ ਵਿਚ ਔਰਤਾਂ ਦੀ ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਸਭ ਤੋਂ ਆਮ ਕੈਂਸਰ ਹਨ, ਜਦੋਂ ਕਿ ਮਰਦਾਂ ਵਿੱਚ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਜ਼ਿਆਦਾ ਪਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਕੈਂਸਰ ਨੂੰ ਜੀਵਨ ਸ਼ੈਲੀ ਵਿੱਚ ਸਾਰਥਕ ਤਬਦੀਲੀਆਂ ਨਾਲ ਰੋਕਿਆ ਜਾ ਸਕਦਾ ਹੈ। ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ 40 ਸਾਲ ਦੀ ਉਮਰ ਤੋਂ ਵੱਧ ਵਾਲੇ ਪੁਰਸ਼ਾਂ ਅਤੇ ਔਰਤਾਂ ਨੂੰ ਹਰ ਦੋ ਸਾਲਾਂ ਬਾਅਦ ਜਾਂਚ ਕਰਵਾਣੀ ਚਾਹੀਦੀ ਹੈ।  ਇਸ ਕੈਂਪ ਵਿਚ ਲੋੜਵੰਦਾਂ ਮਰੀਜ਼ਾਂ ਦਾ ਸ਼ੂਗਰ ਟੈਸਟ ਅਤੇ ਥਾਇਰਾਇਡ ਦਾ ਟੈਸਟ ਵੀ ਮੁਫਤ ਕੀਤਾ ਗਿਆ। ਮਰੀਜ਼ਾਂ ਨੂੰ ਕੈਂਸਰ ਸਕਰੀਨਿੰਗ ਦੇ ਵਿਸ਼ੇਸ਼ ਤਿੰਨ ਟੈਸਟ ਸੀ ਏ 125, ਪੀ.ਐਸ.ਏ., ਸੀ.ਈ.ਏ. ਟੈਸਟਾਂ ਨੂੰ ਕਰਵਾਉਣ 'ਤੇ 50% ਦੀ ਵੱਡੀ ਛੋਟ ਦਿੱਤੀ ਗਈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਦੱਸਿਆ ਕਿ ਇਲਾਕੇ ਦੇ  ਲੋਕਾਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਹ ਫਰੀ ਕੈਂਸਰ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਉਹਨਾਂ ਕਿਹਾ ਕਿ ਹਸਪਤਾਲ ਵੱਲੋਂ ਭਵਿੱਖ ਵਿਚ  ਲੋੜਵੰਦਾਂ ਦੀ ਮਦਦ ਕਰਨ ਲਈ ਵੱਡੇ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਕੈਂਪ ਵਿਚ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਜਮੇਰ ਸਿੰਘ ਮਾਨ ਕੈਨੇਡਾ ਸੀਨੀਅਰ ਟਰੱਸਟੀ, ਸ.ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ ਡੀ ਐਮ ਐਸ, ਡਾ. ਵਿਵੇਕ ਗੁੰਬਰ, ਡਾ. ਆਰ ਕੇ ਅਮਨਦੀਪ, ਡਾ.ਮੋਨੀਸ਼ਾ ਢਿੱਲੋਂ, ਸਰਬਜੀਤ ਕੌਰ ਡੀ ਐਨ ਐਸ, ਭਾਈ ਜੋਗਾ ਸਿੰਘ ਅਤੇ  ਮੈਡੀਕਲ ਸਟਾਫ ਮੈਂਬਰ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਿਰ  ਮੈਡੀਕਲ ਅਨਕੋਲੋਜਿਸਟ ਡਾ. ਨਵਦੀਪ ਸਿੰਘ ਐਮ ਡੀ  ਡੀ ਆਰ ਐਨ ਬੀ ਨੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਪੁਰਾਣੇ ਵਿਦਿਆਰਥੀ ਹਨ ਅਤੇ ਆਪਣੀ 10+2 ਤੱਕ ਦੀ ਪੜ੍ਹਾਈ ਢਾਹਾਂ ਕਲੇਰਾਂ ਵਿਖੇ ਹੀ ਕੀਤੀ ਹੈ।
ਫ਼ੋਟੋ ਕੈਪਸ਼ਨ :-   ਢਾਹਾਂ ਕਲੇਰਾਂ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਨਾਲ ਹਨ ਹਸਪਤਾਲ ਪ੍ਰਬੰਧਕ, ਡਾਕਟਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ