Wednesday, 27 March 2024

ਢਾਹਾਂ ਕਲੇਰਾਂ ਨਰਸਿੰਗ ਕਾਲਜ ਦੀ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਦਾ ਸ਼ਾਨਦਾਰ 100% ਨਤੀਜਾ

ਢਾਹਾਂ ਕਲੇਰਾਂ  ਨਰਸਿੰਗ ਕਾਲਜ ਦੀ  ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਦਾ ਸ਼ਾਨਦਾਰ ਨਤੀਜਾ
ਬੰਗਾ 27 ਮਾਰਚ : -  ਪੰਜਾਬ ਦੇ ਪ੍ਰਸਿੱਧ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਤੀਜਾ ਸਾਲ ਦਾ 100 ਫੀਸਦੀ ਨਤੀਜਾ ਆਇਆ ਹੈ ।  ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਜਾਣਕਾਰੀ ਦਿੰਦੇ ਦਸਿਆ ਕਿ  ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਵਿਚੋਂ ਵਿਦਿਆਰਥੀ ਤਮੰਨਾ ਬੰਗੜ ਪੁੱਤਰੀ ਹੁਸਨ ਲਾਲ - ਸੁਰਜੀਤ ਕੌਰ ਬਹਿਰਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਾਲਜ ਦੀ ਟੌਪਰ ਵਿਦਿਆਰਥੀ ਬਣੀ ਹੈ । ਜਦੋਂ ਕਿ ਦੂਜਾ ਸਥਾਨ ਯਾਦਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ - ਜਗਮੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਅਤੇ ਤੀਜਾ ਸਥਾਨ  ਪਰਮਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ - ਲਛਮੀ ਦੇਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਨੇ ਪ੍ਰਾਪਤ ਕੀਤਾ ਹੈ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਬੀ.ਐਸ.ਸੀ. ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਹਨ । ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਵੇਲੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ,  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਪ੍ਰੌਫੈਸਰ ਸੁਖਮਿੰਦਰ ਕੌਰ, ਐਸੋਸੀਏਟ ਪ੍ਰੌਫੈਸਰ ਨਵਜੋਤ ਕੌਰ ਸਹੋਤਾ, ਐਸੋਸੀਏਟ ਪ੍ਰੌਫੈਸਰ ਰਾਬੀਆ ਹਾਟਾ, ਐਸੋਸੀਏਟ ਪ੍ਰੌਫੈਸਰ ਵੰਦਨਾ ਬਸਰਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿੱਚੋਂ ਪਹਿਲੇ,  ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਆਏ  ਵਿਦਿਆਰਥੀ 

Sunday, 24 March 2024

ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ - ਪ੍ਰਿੰਸੀਪਲ ਦੀ ਅਗਵਾਈ ਵਿੱਚ ਸਮੂਹ ਸਟਾਫ਼ ਨੇ ਨਿਭਾਈ ਸਨਮਾਨ ਰਸਮ

ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਪ੍ਰਿੰਸੀਪਲ ਦੀ ਅਗਵਾਈ ਵਿੱਚ ਸਮੂਹ ਸਟਾਫ਼ ਨੇ ਨਿਭਾਈ ਸਨਮਾਨ ਰਸਮ

ਬੰਗਾ 24 ਮਾਰਚ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਿਤ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਸਮਾਜ ਅੰਦਰ ਸੇਵਾ ਭਾਵਨਾਵਾਂ ਨਾਲ ਨਵੀਆਂ ਪੈੜਾਂ ਦੀ ਸਿਰਜਨਾ ਹੁੰਦੀ ਹੈ ਤਾਂ ਉਸ ਮਿਸ਼ਨ ਦੀ ਅਗਵਾਈ ਕਰਨ ਵਾਲੇ ਸਦਾ ਸਤਿਕਾਰੇ ਜਾਂਦੇ ਹਨ । ਉਹਨਾਂ ਕਿਹਾ ਕਿ ਅੱਜ ਇਸ ਮੁਬਾਰਕ ਮਿਸ਼ਨ ਨੂੰ ਸਮਰਪਿਤ ਉਕਤ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਆਪਣੇ ਕਾਲਜ ਦੇ ਵਿਹੜੇ ਸਨਮਾਨ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ।  ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਈ ਅਤੇ ਕਿਹਾ ਕਿ ਇਸ ਸਨਮਾਨ ਲਈ ਟਰੱਸਟ ਦੇ ਸਮੂਹ ਨੁਮਾਇੰਦੇ ਅਤੇ ਟਰੱਸਟ ਦੀ ਅਗਵਾਈ 'ਚ ਕੰਮ ਕਰਦੇ ਸਮੂਹ ਅਦਾਰਿਆਂ ਦਾ ਸਟਾਫ਼ ਹੱਕਦਾਰ ਹਨ ।  ਉਹਨਾਂ ਨੇ ਸਨਮਾਨ ਪ੍ਰਦਾਨ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ ਨੂੰ ਇਸੇ ਤਰ੍ਹਾਂ ਸਾਂਝੀਦਾਰ ਬਣੇ ਰਹਿਣ ਦੀ ਗੱਲ ਵੀ ਕਹੀ ।    ਇਸ ਮੌਕੇ ਸ. ਨਰਿੰਦਰ ਸਿੰਘ ਢਾਹਾਂ, ਪ੍ਰੋ. ਗੁਲਬਹਾਰ ਸਿੰਘ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਪ੍ਰਿਯਾ, ਪ੍ਰੋ. ਗੁਰਸ਼ਾਨ ਸਿੰਘ, ਡਾ. ਕੁਲਦੀਪ ਕੌਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਵਰਿੰਦਰਜੀਤ ਕੌਰ, ਪ੍ਰੋ. ਬਲਵੀਰ ਕੌਰ, ਪ੍ਰੋ. ਸਤਨਾਮ ਸਿੰਘ, ਪ੍ਰੋ. ਦਵਿੰਦਰ ਸਿੰਘ ਰਾਣਵਾ, ਮੈਡਮ ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।
ਕੈਪਸ਼ਨ - ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਪ੍ਰਿੰਸੀਪਲ ਡਾ. ਰਣਜੀਤ ਸਿੰਘ ਅਤੇ ਸਟਾਫ਼ ਮੈਂਬਰ ।

Saturday, 23 March 2024

ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ - ਸੁਖਬੀਰ ਸਿੰਘ ਬਾਦਲ ਵੱਲੋਂ ਢਾਹਾਂ ਕਲੇਰਾਂ ਦੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਸ਼ਲਾਘਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਸੁਖਬੀਰ ਸਿੰਘ ਬਾਦਲ ਵੱਲੋਂ ਢਾਹਾਂ ਕਲੇਰਾਂ ਦੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਦੀ  ਸ਼ਲਾਘਾ

ਬੰਗਾ, 23 ਮਾਰਚ ()  ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਖਟਕੜ ਕਲਾਂ ਵਿਖੇ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਹ ਸਨਮਾਨ ਰਸਮ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਗਈ । ਉਹਨਾਂ ਢਾਹਾਂ ਕਲੇਰਾਂ ਵਿਖੇ ਚਲਦੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ । ਗੌਰਤਲਬ ਹੈ ਕਿ ਇਹ ਸਨਮਾਨ ਰਸਮ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਤੇ ਸਾਥੀ ਸਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੈਮੀਨਾਰ ਦੌਰਾਨ ਨਿਭਾਈ ਗਈ ।
    ਇਸ ਸਨਮਾਨ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਟਰੱਸਟ ਵਲੋਂ ਪਾਰਟੀ ਦੇ ਦਰਜ-ਬ-ਦਰਜਾ ਆਗੂਆਂ ਦਾ ਧੰਨਵਾਦ ਕੀਤਾ ਅਤੇ ਟਰੱਸਟ ਦੀ ਅਗਵਾਈ 'ਚ ਸਾਰੇ ਅਦਾਰਿਆਂ ਦੀ ਬੇਹਤਰੀ ਲਈ ਹੋਰ ਯਤਨ ਕਰਨ ਦਾ ਅਹਿਦ ਵੀ ਲਿਆ । ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਐਸ ਜੀ ਪੀ ਸੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ, ਸ. ਜਰਨੈਲ ਸਿੰਘ ਵਾਹਿਦ ਹਲਕਾ ਇੰਚਾਰਜ ਨਵਾਂਸ਼ਹਿਰ, ਸ. ਹਰਿੰਦਰ ਪਾਲ ਸਿੰਘ ਚੰਦੂਮਜਾਰਾ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸੂਬਾਈ ਕਿਸਾਨ ਆਗੂ ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਜਥੇਦਾਰ ਨਵਦੀਪ ਸਿੰਘ ਅਨੋਖਰਵਾਲ ਆਦਿ ਵੀ ਸ਼ਾਮਲ ਸਨ।
ਕੈਪਸ਼ਨ : - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਢਾਹਾਂ ਕਲੇਰਾਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ 

Thursday, 21 March 2024

ਕੁਦਰਤ ਦੀ ਰਜ਼ਾ ਲਈ ਸਮਾਜ ਸੇਵਾ ਦਾ ਕੋਈ ਤੋੜ ਨਹੀਂ :- ਇਸਲਾਹੀ - ਮੁਸਲਿਮ ਭਾਈਚਾਰੇ ਵਲੋਂ ਗੁਰੂ ਨਾਨਕ ਮਿਸ਼ਨ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਕੁਦਰਤ ਦੀ ਰਜ਼ਾ ਲਈ ਸਮਾਜ ਸੇਵਾ ਦਾ ਕੋਈ ਤੋੜ ਨਹੀਂ - ਇਸਲਾਹੀ
ਮੁਸਲਿਮ ਭਾਈਚਾਰੇ ਵਲੋਂ ਗੁਰੂ ਨਾਨਕ ਮਿਸ਼ਨ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਬੰਗਾ, 21 ਮਾਰਚ () ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਮੁਸਲਿਮ ਭਾਈਚਾਰੇ ਦੀ ਸੰਸਥਾ ਮੈਸੇਂਜ਼ਰ ਆਫ਼ ਪੀਸ ਵਲੋਂ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਹ ਰਸਮ ਸੰਸਥਾ ਦੇ ਕੌਮੀ ਪ੍ਰਚਾਰਕ ਹਾਫ਼ਿਜ਼ ਅਲੀ ਇਸਲਾਹੀ ਦੀ ਅਗਵਾਈ 'ਚ ਨਿਭਾਈ ਗਈ । ਉਹਨਾਂ ਕਿਹਾ ਕਿ ਕੁਦਰਤ ਦੀ ਰਜ਼ਾ ਲਈ ਸਮਾਜ ਸੇਵਾ ਦਾ ਕੋਈ ਤੋੜ ਨਹੀਂ, ਇਸ ਲਈ ਸਾਨੂੰ ਜਨ ਜੀਵਨ 'ਚ ਸਾਂਝੇ ਕਾਰਜਾਂ ਲਈ ਬਣਦੇ ਫ਼ਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ ।  ਹਾਫ਼ਿਜ਼ ਅਲੀ ਇਸਲਾਹੀ ਨੇ ਸਿਹਤ ਅਤੇ ਸਿੱਖਿਆ ਖੇਤਰ 'ਚ ਚਾਰ ਦਹਾਕਿਆਂ ਤੋਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਉਕਤ ਟਰੱਸਟ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦੀ ਅਗਵਾਈ ਕਰਦੀ ਸਮੁੱਚੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।
  ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿ ਉਹ ਪਹਿਲਾਂ ਵੀ ਤਨਦੇਹੀ ਨਾਲ ਢਾਹਾਂ ਕਲੇਰਾਂ ਦੇ ਸਮੁੱਚੇ ਅਦਾਰਿਆਂ ਲਈ ਕੰਮ ਕਰਦੇ ਸਨ ਪਰ ਹੁਣ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਦਿੱਤੇ ਜਾਣ 'ਤੇ ਹੋਰ ਚੌਖੇ ਬੱਲ ਨਾਲ ਯਤਨਸ਼ੀਲ ਰਹਿਣਗੇ । ਉਹਨਾਂ ਕਿਹਾ ਕਿ 'ਮੈਸ਼ੇਂਜਰ ਆਫ਼ ਪੀਸ' ਕਾਫ਼ਲੇ ਵਲੋਂ ਮਿਲਿਆ ਸਨਮਾਨ ਉਹਨਾਂ ਲਈ ਸਦਾ ਪ੍ਰੇਰਕ ਬਣਿਆਂ ਰਹੇਗਾ ।  ਇਸ ਮੌਕੇ ਕਾਰੀ ਤਾਹਿਰ ਹੂਸੈਨ, ਨਦੀਮ ਅਹਿਮਦ ਬੰਗਾ, ਕਾਰੀ ਮੁਹੰਮਦ ਅਸਫਾਕ, ਬੀਬੀ ਸੰਤੋਸ਼ ਮਾਨ, ਭਾਈ ਜੋਗਾ ਸਿੰਘ, ਦਫ਼ਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ ।
ਕੈਪਸ਼ਨ :- ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸੰਸਥਾ ਮੈਸ਼ੇਂਜਰ ਆਫ਼ ਪੀਸ ਦੇ ਨੁਮਾਇੰਦੇ ।

Wednesday, 20 March 2024

ਪਿੰਡ ਕਲੇਰਾਂ ਵਾਸੀਆਂ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ - ਗੁਰੂ ਨਾਨਕ ਮਿਸ਼ਨ ਦੇ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਕੀਤੀ ਕਾਮਨਾ

ਪਿੰਡ ਕਲੇਰਾਂ ਵਾਸੀਆਂ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਗੁਰੂ ਨਾਨਕ ਮਿਸ਼ਨ ਦੇ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਲਈ  ਕੀਤੀ ਕਾਮਨਾ

ਬੰਗਾ, 20 ਮਾਰਚ () ਢਾਹਾਂ - ਕਲੇਰਾਂ ਦੀ ਸਾਂਝੀ ਜੂਹ 'ਚ ਗੁਰੂ ਨਾਨਕ ਮਿਸ਼ਨ ਦੇ ਬੈਨਰ ਹੇਠ ਸਥਾਪਿਤ ਕੀਤੇ ਸਿਹਤ ਤੇ ਸਿੱਖਿਆ ਦੇ ਅਦਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨ ਅਤੇ ਇਸ ਦੇ ਸੰਚਾਲਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਰਜਿ. ਢਾਹਾਂ ਕਲੇਰਾਂ ਦਾ ਨਵੇਂ ਬਣੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਵਧਾਈ ਦੇਣ ਅੱਜ ਪਿੰਡ ਕਲੇਰਾਂ ਵਾਸੀ ਵਿਸ਼ੇਸ਼ ਤੌਰ 'ਤੇ ਪੁੱਜੇ ।  ਉਹਨਾਂ ਕਿਹਾ ਕਿ ਇਸ ਕਾਰਜ ਦੀ ਯੋਗ ਅਗਵਾਈ ਕਰ ਰਹੇ ਟਰੱਸਟ ਦੇ ਸਮੂਹ ਨੁਮਾਇੰਦੇ ਵਧਾਈ ਦੇ ਪਾਤਰ ਹਨ । ਪਿੰਡ ਕਲੇਰਾਂ ਵਾਸੀਆਂ 'ਚ ਸ਼ਾਮਲ ਸ. ਬਲਜਿੰਦਰ ਸਿੰਘ ਹੈਪੀ, ਸ੍ਰੀ ਸਤਵਿੰਦਰ ਪਾਲ ਮੱਲ, ਸ. ਸੁਰਜੀਤ ਸਿੰਘ ਢਿੱਲੋਂ, ਸ. ਅਜੈਬ ਸਿੰਘ ਨੰਬਰਦਾਰ ਆਦਿ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਸ ਵਾਰ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਟਰੱਸਟ ਦੀ ਅਗਵਾਈ ਕਰਨ ਦੀ ਸੇਵਾ ਸੌਂਪੀ ਗਈ ਹੈ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਪਿੰਡ ਕਲੇਰਾਂ ਵਾਸੀਆਂ ਦਾ ਇਸ ਮਾਣ ਸਨਮਾਨ ਲਈ ਧੰਨਵਾਦ ਕੀਤਾ ਅਤੇ ਟਰੱਸਟ ਮੈਂਬਰਾਂ ਵਲੋਂ ਪ੍ਰਗਟਾਏ ਗਏ ਵਿਸ਼ਵਾਸ਼ ਨੂੰ ਪਹਿਲਾਂ ਵਾਂਗ ਲਗਨ ਤੇ ਮਿਹਨਤ ਨਾਲ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਲਿਆ ।
  ਪਿੰਡ ਕਲੇਰਾਂ ਵਾਸੀਆਂ ਵਲੋਂ ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਦਲਜੀਤ ਸਿੰਘ ਢਿੱਲੋਂ, ਸ. ਰਣਵੀਰ ਸਿੰਘ ਬਿੰਦਰਾ, ਸ. ਕੁਲਵਿੰਦਰ ਸਿੰਘ ਢਿੱਲੋਂ, ਸ. ਬਲਦੀਪ ਸਿੰਘ, ਬਾਬੂ ਮਹਿੰਦਰ ਪਾਲ, ਸ. ਗੁਰਦੀਪ ਸਿੰਘ ਢਿੱਲੋਂ, ਸ. ਗੁਰਪ੍ਰੀਤ ਸਿੰਘ ਢਿੱਲੋਂ, ਸ. ਕਮਲਜੀਤ ਸਿੰਘ ਢੰਡਵਾੜ, ਸ੍ਰੀ ਸਤਵਿੰਦਰ ਸੰਧੂ, ਸ. ਗੁਦਾਵਰ ਸਿੰਘ ਢਿੱਲੋਂ, ਸ. ਲਖਵਿੰਦਰ ਸਿੰਘ ਸਾਧੜਾ, ਸ. ਪਲਵਿੰਦਰ ਸਿੰਘ ਸੋਨੂੰ ਢਿੱਲੋਂ, ਸ. ਬਲਵਿੰਦਰ ਸਿੰਘ ਕਲਸੀ, ਭਾਈ ਦਲਜੀਤ ਸਿੰਘ ਖਾਲਸਾ ਅਤੇ ਹੋਰ ਪਤਵੰਤੇ ਵੀ ਸ਼ਾਮਲ ਸਨ ।
ਕੈਪਸ਼ਨ :- ਪਿੰਡ ਕਲੇਰਾਂ ਵਾਸੀ ਸਾਂਝੇ ਰੂਪ 'ਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੁਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ।

Monday, 18 March 2024

ਢਾਹਾਂ ਕਲੇਰਾਂ ਦੀਆਂ ਮਿਸ਼ਨਰੀ ਸੰਸਥਾਵਾਂ ਸਮਾਜ ਦਾ ਮਾਣ ਹਨ - ਸਰਹਾਲ ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਬਣਨ ’ਤੇ ਆਪ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਢਾਹਾਂ ਕਲੇਰਾਂ ਦੀਆਂ ਮਿਸ਼ਨਰੀ ਸੰਸਥਾਵਾਂ ਸਮਾਜ ਦਾ ਮਾਣ ਹਨ - ਸਰਹਾਲ
ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਬਣਨ 'ਤੇ ਆਪ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਬੰਗਾ, 18 ਮਾਰਚ  () ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਢਾਹਾਂ ਕਲੇਰਾਂ ਵਿੱਖੇ ਸਥਾਪਿਤ ਮਿਸ਼ਨਰੀ ਅਦਾਰਿਆਂ ਦੇ ਵਿਹੜੇ ਪੁੱਜੇ । ਉਹਨਾਂ ਇਹਨਾਂ ਅਦਾਰਿਆਂ ਦੀ ਪ੍ਰਬੰਧਕੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਸਮੂਹ ਨੁਮਾਇੰਦਆਂ ਦੀ ਭਰਪੂਰ ਸ਼ਲਾਘਾ ਕੀਤੀ । ਉਹਨਾਂ ਟਰੱਸਟ ਦੇ ਨਵੇਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਸਨਮਾਨ ਰਸਮ ਵੀ ਨਿਭਾਈ ।  ਆਪ ਆਗੂ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਢਾਹਾਂ ਕਲੇਰਾਂ ਦੇ ਪੇਂਡੂ ਖਿੱਤੇ ਵਿੱਚ ਵੱਡੇ ਪੱਧਰ ਦੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਹੋਣੀਆਂ ਸ਼ਲਾਘਾਯੋਗ ਹੈ। ਉਹਨਾਂ ਇਹਨਾਂ ਅਦਾਰਿਆਂ ਦੀ ਸਥਾਪਤੀ ਲਈ ਇੱਥੋਂ ਦੇ ਸਮੂਹ ਸਹਿਯੋਗੀਆਂ ਅਤੇ ਵਿਦੇਸਾਂ ਦੀ ਧਰਤੀ 'ਤੇ ਬੈਠੇ ਐਨਆਰਆਈਜ਼ ਨੂੰ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ।
          ਇਸ ਮੌਕੇ ਇਸ ਨਿੱਘ ਮੋਹ ਲਈ ਧੰਨਵਾਦ ਕਰਦਿਆਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਉਹ ਸਮੁੱਚੀ ਟੀਮ ਨਾਲ ਪਹਿਲਾਂ ਵਾਂਗ ਕਾਰਜਸ਼ੀਲ ਰਹਿੰਦਿਆਂ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਸਮੂਹ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ।
          ਇਸ ਮੌਕੇ ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਜਸਪ੍ਰੀਤ ਸਿੰਘ ਰੋਬੀ ਕੰਗ ਸਟੇਟ ਸੈਕਟਰੀ ਅਤੇ ਦੋਆਬਾ ਯੂਥ ਪ੍ਰਧਾਨ, ਸਾਬੀ ਕੁਲਥਮ, ਸ਼ੋਸ਼ਲ ਮੀਡੀਆ ਬਲਾਕ ਪ੍ਰਧਾਨ, ਸਰਬਜੀਤ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ਼ ਨਵਾਂਸ਼ਹਿਰ ਆਦਿ ਸ਼ਾਮਲ ਸਨ।
ਕੈਪਸ਼ਨ- ਢਾਹਾਂ ਕਲੇਰਾਂ ਵਿਖੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਸਨਮਾਨ ਰਸਮ ਨਿਭਾਉਣ ਸਮੇਂ ਆਪ ਆਗੂ ਕੁਲਜੀਤ ਸਿੰਘ ਸਰਹਾਲ ਤੇ ਹੋਰ।

Friday, 15 March 2024

ਹਸਪਤਾਲ ਢਾਹਾਂ ਕਲੇਰਾਂ ਵਿਖੇ ਵੈਂਟੀਲੇਟਰ ਦੀ ਮਦਦ ਨਾਲ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦਾ ਸਫਲ ਇਲਾਜ

ਹਸਪਤਾਲ ਢਾਹਾਂ ਕਲੇਰਾਂ ਵਿਖੇ ਵੈਂਟੀਲੇਟਰ ਦੀ ਮਦਦ ਨਾਲ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦਾ ਸਫਲ ਇਲਾਜ
ਬੰਗਾ 15 ਮਾਰਚ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦੀ ਜਾਨ ਵੈਂਟੀਲੇਟਰ ਦੀ ਮਦਦ ਨਾਲ ਵਧੀਆ ਇਲਾਜ ਕਰਕੇ ਬਚਾਈ ਗਈ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡੀਸਨ ਵਿਭਾਗ ਦੇ ਮਾਹਿਰ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਮਰੀਜ਼ ਸੁਰਜੀਤ ਕੌਰ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ । ਇਥੇ ਆਉਣ ਤੋਂ ਪਹਿਲਾਂ ਉਹ ਵੱਡੇ ਸ਼ਹਿਰਾਂ ਵਿਚੋਂ ਇਲਾਜ ਕਰਵਾਕੇ ਪ੍ਰੇਸ਼ਾਨ ਹੋ ਚੁੱਕੇ ਸਨ। ਮਰੀਜ਼  ਨੂੰ ਸਾਹ ਲੈਣ ਵਿਚ ਬਹੁਤ ਤਕਲੀਫ ਆ ਰਹੀ ਸੀ। ਸਰੀਰ ਵਿਚ ਆਕਸੀਜਨ ਦਾ ਪਧਰ ਘਟਣ ਕਰਕੇ ਮਰੀਜ਼ ਦੀ ਤਕਲੀਫ ਦਿਨ-ਬ-ਦਿਨ ਵਧਦੀ ਜਾ ਰਹੀ ਸੀ ।  ਡਾ. ਗੁੰਬਰ ਨੇ ਦੱਸਿਆ ਕਿ ਹਸਪਤਾਲ ਵਿਚ ਸਥਾਪਿਤ ਸੀ ਟੀ ਸਕੈਨ ਮਸ਼ੀਨ (32 ਸਲਾਈਸ ਆਈ. ਵੀ. ਆਰ.)  ਤੋਂ ਸੀ ਟੀ ਸਕੈਨ ਕਰਵਾ ਅਤੇ ਹਸਪਤਾਲ ਦੀ ਪੈਥੋਲਜੀ ਲੈਬ ਤੋਂ ਕਰਵਾਏ ਟੈਸਟਾਂ ਵਿਚ ਮਰੀਜ਼ ਸੁਰਜੀਤ ਕੌਰ ਨੂੰ ਫੇਫੜਿਆਂ ਦੀ ਬਿਮਾਰੀ ਕਰਕੇ ਬਹੁਤ ਜ਼ਿਆਦਾ ਇਨਫੈਕਸ਼ਨ ਸੀ ।  ਡਾਕਟਰ ਸਾਹਿਬ ਨੇ ਅਤਿ ਗੰਭੀਰ ਹਾਲਤ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਆਈ.ਸੀ.ਯੂ. ਵਿਚ ਦਾਖਲ ਕਰਕੇ ਵੈਂਟੀਲੇਟਰ ਅਤੇ ਦਵਾਈਆਂ ਦੀ ਸਹਾਇਤਾ ਨਾਲ ਇਲਾਜ ਕਰਨਾ ਆਰੰਭ ਕੀਤਾ । ਪੰਜ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾਂ ਨਾਲ ਇਲਾਜ ਕਰਨ ਤੋਂ ਬਾਅਦ 5 ਦਿਨ ਐਚ.ਡੀ.ਯੂ. ਵਾਰਡ ਵਿਚ ਇਲਾਜ  ਉਪਰੰਤ ਮਰੀਜ਼ ਸੁਰਜੀਤ ਕੌਰ ਹੁਣ ਤੰਦਰੁਸਤ ਹਨ ਅਤੇ ਆਪਣੇ ਪਰਿਵਾਰ ਵਿਚ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ ਸੀ ਯੂ, ਆਈ ਸੀ ਸੀ ਯੂ, ਆਧੁਨਿਕ ਵੈਂਟੀਲੇਟਰ, ਆਟੋਮੈਟਿਕ ਇੰਜ਼ੈਕਸ਼ਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ ਹਨ, ਜਿਸ  ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੁੰਦਾ ਹੈ । ਮਰੀਜ਼ ਸੁਰਜੀਤ ਕੌਰ ਦੇ ਬੇਟੇ ਹਰਿੰਦਰ ਸਿੰਘ ਨੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਜੀ ਦਾ ਵਧੀਆ ਇਲਾਜ ਕਰਨ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਡਾਕਟਰ ਵਿਵੇਕ ਗੁੰਬਰ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ ਮੈਡੀਸਨ ਮਾਹਿਰ, ਡਾ. ਸੁਰੇਸ਼ ਬਸਰਾ ਮੈਡੀਕਲ ਅਫਸਰ, ਆਈ ਸੀ ਯੂ ਇੰਚਾਰਜ ਸੋਨੀਆ ਸਿੰਘ, ਨਰਸਿੰਗ ਸਟਾਫ਼ ਵੀ ਹਾਜ਼ਰ ਸੀ ।  
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਸੁਰਜੀਤ ਕੌਰ, ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼

Thursday, 14 March 2024

ਡਾਇਲਸਿਸ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਕਿਡਨੀ ਦਿਵਸ ਮਨਾਇਆ ਗਿਆ

ਡਾਇਲਸਿਸ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਕਿਡਨੀ ਦਿਵਸ ਮਨਾਇਆ ਗਿਆ

ਬੰਗਾ 14 ਮਾਰਚ  : ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਡਾਇਲਸਿਸ ਵਿਭਾਗ ਵਿਚ ਅੱਜ ਵਰਲਡ ਕਿਡਨੀ ਡੇਅ  ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਨੇ ਕਿਹਾ ਕਿ  ਪਿਛਲੇ ਕੁਝ ਦਹਾਕਿਆਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦੇ  ਕਰਕੇ ਕਿਡਨੀ(ਗੁਰਦਿਆਂ) ਦੀਆਂ ਬਿਮਾਰੀਆਂ ਵਿਚ ਵੱਡਾ ਵਾਧਾ ਹੋਇਆ ਹੈ । ਉਹਨਾਂ ਕਿਹਾ ਕਿ ਸਾਨੂੰ  ਸਰੀਰ ਦੀ ਲੋੜ ਅਨੁਸਾਰ ਹੀ ਸੁੰਤਲਿਤ ਭੋਜਨ  ਕਰਨ ਅਤੇ ਰੋਜ਼ਾਨਾ ਸਰੀਰਕ ਕਸਰਤ ਕਰਨ ਨਾਲ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ   ਇਸ ਮੌਕੇ ਡਾਇਲਸਿਸ  ਦੇ ਮਾਹਿਰ ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਨਤਮ ਯੰਤਰਾਂ ਨਾਲ ਲੈਸ ਡਾਇਲਸਿਸ ਵਿਭਾਗ ਹੈ, ਜਿੱਥੇ 24 ਘੰਟੇ ਮਰੀਜ਼ਾਂ ਦੇ ਡਾਇਲਸਿਸ ਸਿਰਫ ਲਾਗਤ ਦਰਾਂ 'ਤੇ ਕੀਤੇ ਜਾਂਦੇ ਹਨ । ਵਰਲਡ ਕਿਡਨੀ ਦਿਵਸ ਮਨਾਉਣ ਮੌਕੇ  ਕੇਕ ਕੱਟਿਆ ਗਿਆ ਅਤੇ ਮਰੀਜ਼ਾਂ ਨੂੰ  ਫਲ ਵੀ  ਵੰਡੇ ਗਏ ਇਸ  ਮੌਕੇ  ਡਾ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ,  ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸਰਬਜੀਤ ਕੌਰ ਡੀ ਐਨ ਐਸ,  ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਨਜੀਤ ਕੌਰ ਆਈ ਸੀ ਐਨ, ਜਸਵੀਰ ਸਿੰਘ ਇੰਚਾਰਜ ਡਾਇਲਸਿਸ ਵਿਭਾਗ, ਸਟਾਫ ਨਰਸ ਪ੍ਰੀਤੀ ਤੇ ਸ਼ਕੂਰ ਕਾਸਮ ਅਤੇ  ਹਸਪਤਾਲ ਸਟਾਫ਼ ਵੀ ਹਾਜ਼ਰ ਸੀ।

ਫੋਟੋ ਕੈਪਸ਼ਨ : ਵਰਲਡ ਕਿਡਨੀ ਦਿਵਸ ਮੌਕੇ ਕੇਕ ਕੱਟਣ ਮੌਕੇ ਦੀ ਯਾਦਗਾਰੀ ਤਸਵੀਰ 

ਬਸਪਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਬਸਪਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ
ਬੰਗਾ, 14 ਮਾਰਚ () ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਪਾਰਟੀ ਦੇ ਸਥਾਨਕ ਆਗੂ ਢਾਹਾਂ ਕਲੇਰਾਂ ਪੁੱਜੇ । ਉਹਨਾਂ ਇੱਥੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਨਵੇਂ ਬਣੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਉਹਨਾਂ ਵਲੋਂ ਨਿਭਾਈ ਸਨਮਾਨ ਰਸਮ 'ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਵੀ ਪ੍ਰਦਾਨ ਕੀਤੀ ਗਈ । ਬਸਪਾ ਆਗੂ ਪ੍ਰਵੀਨ ਬੰਗਾ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਲੋੜਵੰਦ ਵਰਗ ਲਈ ਮਿਲਦੀਆਂ ਸਿਹਤ ਸਹੂਲਤਾਂ ਸ਼ਲਾਘਾਯੋਗ ਹਨ । ਉਹਨਾਂ ਕਿਹਾ ਕਿ ਇਹ ਅਦਾਰਾ ਸਥਾਪਿਤ ਕਰਨ ਵਾਲੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੀਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ । ਉਹਨਾਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਸਹਿਯੋਗੀ ਟੀਮ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਬਸਪਾ ਆਗੂਆਂ ਦਾ ਧੰਨਵਾਦ ਕਰਦਿਆਂ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਸਦਾ ਸਮਰਪਿਤ ਹਨ ਅਤੇ ਉਹ ਇਸ ਅਦਾਰੇ ਲਈ ਪਹਿਲਾਂ ਵਾਂਗ ਸਪਰਪਿਤ ਰਹਿਣਗੇ । ਬਸਪਾ ਆਗੂਆਂ ਨੇ ਇਸ ਮੌਕੇ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਨਰਸਿੰਗ ਕਾਲਜ, ਗੁਰੂ ਨਾਨਕ ਮਿਸ਼ਨ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਸਕੂਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਨੂੰ ਪੇਂਡੂ ਖੇਤਰ ਵਿੱਚ ਵੱਡੀ ਪਿਰਤ ਦੱਸਿਆ ।
    ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਸਕੱਤਰ ਇੱਥੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਜੈ ਪਾਲ ਸੁੰਡਾ ਪ੍ਰਧਾਨ ਵਿਧਾਨ ਸਭਾ ਹਲਕਾ ਬੰਗਾ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਯੂਥ ਆਗੂ ਜਗਦੀਸ਼ ਕੁਮਾਰ ਗੁਰੂ, ਤੀਰਥ ਰਾਮ ਢਾਹਾਂ, ਸਿੱਖਿਆ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ, ਵਾਈਸ ਪ੍ਰਿੰਸੀਪਲ ਲਾਲ ਚੰਦ ਔਜਲਾ ਆਦਿ ਸ਼ਾਮਲ ਸਨ ।
ਫੋਟੋ ਕੈਪਸ਼ਨ :- ਬਸਪਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਤੇ ਹੋਰ 

Wednesday, 13 March 2024

ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਡਾ.  ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਬੰਗਾ, 13 ਮਾਰਚ () ਮੇਰੀਲੈਂਡ ਯੂਨੀਵਰਸਿਟੀ ਯੂ ਐਸ ਏ ਵੱਲੋਂ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਦੇ ਪ੍ਰਧਾਨ  ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਕੀਤਾ ਗਿਆ । ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ. ਕਿਰਪਾਲ ਸਿੰਘ ਮੂਸਾਪੁਰ (ਜਲੰਧਰ) ਅਤੇ ਸ. ਸਤਨਾਮ ਸਿੰਘ ਸਾਹਨੀ ਸੂਬਾ ਜਰਨਲ ਸਕੱਤਰ ਨੇ ਸਮਾਜ ਸੇਵਾ ਖੇਤਰ 'ਚ ਮੋਹਰੀ ਰਹਿ ਕੇ ਕੰਮ ਕਰਨ ਵਾਲੇ  ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਟਰੱਸਟ ਦੇ ਪ੍ਰਧਾਨ ਵਜੋਂ  ਜ਼ਿੰਮੇਵਾਰੀ ਸੰਭਾਲਣ ਦੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਤਹਿਦਿਲੋਂ  ਵਧਾਈ ਦਿੱਤੀ ਅਤੇ ਯੂਨੀਅਨ ਵੱਲੋਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ।   ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੇ ਦਰਵਾਜ਼ੇ ਲੋੜਵੰਦਾਂ ਦੀ ਸੇਵਾ ਲਈ 24 ਘੰਟੇ ਖੁੱਲ੍ਹੇ ਹਨ । ਡਾ. ਢਾਹਾਂ ਨੇ ਕਿਹਾ ਕਿ ਸਮੂਹ ਟਰੱਸਟੀਆਂ ਅਤੇ ਸੰਗਤਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਜੋ ਜ਼ਿੰਮੇਵਾਰੀ ਸੌਂਪੀ  ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।  ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਅਤੇ ਸ ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ ।
ਕੈਪਸ਼ਨ :- ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਅਹੁਦੇਦਾਰ

Friday, 8 March 2024

ਸਾਇੰਸ ਮੇਲਾ ਰੋਬੋਮਾਨੀਆ ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥਣਾਂ ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਸਾਇੰਸ ਮੇਲਾ ਰੋਬੋਮਾਨੀਆ  ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ
ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਬੰਗਾ 8 ਮਾਰਚ  () ਬੀਤੇ ਦਿਨੀ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਵੱਲੋਂ 4 ਮਾਰਚ ਤੋਂ 7 ਮਾਰਚ ਤੱਕ ਸਾਇੰਸ ਮੇਲਾ ਰੋਬੋਮਾਨੀਆ ਕਰਵਾਇਆ, ਜਿਸ ਵਿਚ ਹੋਈਆਂ ਵੱਖ ਵੱਖ ਪ੍ਰਤੀਯੋਗਤਾਵਾਂ ਵਿਚੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥੀਆਂ ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ ਕੌਰ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਕਾਲਜ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਸਾਇੰਸ ਮੇਲੇ ਵਿਚ ਸ੍ਰੀ ਰਾਜਦੀਪ ਥਿਡਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ  ਦੀ ਅਗਵਾਈ ਹੇਠ ਪੈਰਾ ਮੈਡੀਕਲ ਕਾਲਜ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ।  ਉਹਨਾਂ ਦੱਸਿਆ ਕਿ ਸਾਇੰਸ ਮੇਲਾ ਰੋਬੋਮੈਨੀਆ ਵਿਚ ਵੱਖ ਵੱਖ ਵਿਦਿਅਕ ਪ੍ਰਤੀਯੋਗਤਾਵਾਂ ਹੋਈਆਂ,  ਜਿਹਨਾਂ ਵਿਚ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ ਕੌਰ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਵੱਖ-ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ  ਮੈਡਲ ਅਤੇ ਨਕਦ ਇਨਾਮ ਜਿਤੇ ਹਨ ।  ਅੱਜ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਹਨਾਂ ਜੇਤੂ ਵਿਦਿਆਰਥੀ ਦਾ ਸਨਮਾਨ ਕੀਤਾ ਅਤੇ  ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਜੇਤੂ ਵਿਦਿਆਰਥੀਆਂ ਨੂੰ , ਉਹਨਾਂ ਦੇ ਮਾਪਿਆਂ,  ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, ਕਾਲਜ ਅਧਿਆਪਕ ਤੇ ਜੇਤੂ  ਵਿਦਿਆਰਥੀ  ਹਾਜ਼ਰ ਸਨ ।
ਫੋਟੋ ਕੈਪਸ਼ਨ : ਸਾਇੰਸ ਮੇਲਾ ਰੋਬੋਮਾਨੀਆ  ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ 

ਸਮਾਜ ਸੇਵੀਆਂ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦਾ ਸਨਮਾਨ

ਸਮਾਜ ਸੇਵੀਆਂ ਵਲੋਂ  ਡਾ.  ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਦਾ ਸਨਮਾਨ
ਬੰਗਾ, 29 ਫਰਵਰੀ () ਚਾਰ ਦਹਾਕਿਆਂ ਤੋਂ ਮੈਡੀਕਲ ਅਤੇ ਐਜ਼ੂਕੇਸ਼ਨਲ ਖੇਤਰ ਦੀਆਂ ਸੇਵਾਵਾਂ  ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ 'ਤੇ ਅਤੇ ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਟਰਸਟ ਦੇ ਮੁਖ ਦਫਤਰ ਢਾਹਾਂ ਕਲੇਰਾਂ ਵਿਖੇ ਸਨਮਾਨ ਕੀਤਾ ਗਿਆ । ਸ.  ਬਲਦੇਵ ਸਿੰਘ ਸੂੰਢ ਮਕਸੂਦਪੁਰ ਦੀ ਅਗਵਾਈ ਵਿਚ ਪੁੱਜੇ ਸਮਾਜ ਸੇਵੀਆਂ ਨੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਵਜੋਂ ਜਿੰਮੇਵਾਰੀ ਸੰਭਾਲਣ ਦੀ ਨਿੱਘੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੀਆਂ ਅਗਵਾਈ ਵਿਚ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ  ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ।  ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਸਨਮਾਨ ਲਈ ਸਮੂਹ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ । ਡਾ. ਢਾਹਾਂ ਨੇ ਕਿਹਾ ਕਿ ਉਹਨਾਂ ਦੇ ਦਰਵਾਜ਼ੇ ਲੋੜਵੰਦਾਂ ਦੀ ਸੇਵਾ ਲਈ 24 ਘੰਟੇ ਖੁੱਲ੍ਹੇ ਹਨ ਅਤੇ ਢਾਹਾਂ ਕਲੇਰਾਂ ਵਿਖੇ ਪਹਿਲਾਂ ਨਾਲੋਂ ਵੀ ਚੌਗੁਣੇ ਉਤਸਾਹ ਨਾਲ ਸੇਵਾ ਕਾਰਜ ਕੀਤੇ ਜਾਣਗੇ ।  ਇਸ ਮੌਕੇ ਸ. ਬਲਦੇਵ ਸਿੰਘ ਸੂੰਢ ਮਕਸੂਦਪੁਰ, ਸ. ਗੁਰਨਿੰਦਰ ਸਿੰਘ ਲਾਡੀ ਮੇਹਲੀਆਣਾ, ਸ.ਇਕਬਾਲ ਸਿੰਘ ਬਾਲੀ ਝੰਡੇਰ ਖੁਰਦ, ਸ੍ਰੀ ਬਲਬੀਰ ਚੰਦ ਸਰਪੰਚ ਬਲਾਕੀਪੁਰ, ਸ. ਸਖਵਿੰਦਰ ਸਿੰਘ ਲਾਡੀ ਕਟਾਰੀਆਂ, ਸ. ਮਨਦੀਪ ਸਿੰਘ ਦੀਪਾ ਤਲਵੰਡੀ , ਭਾਈ ਜੋਗਾ ਸਿੰਘ ਅਤੇ ਹੋਰ  ਸਮਾਜ ਸੇਵਕ ਵੀ ਹਾਜ਼ਰ ਸਨ ।
ਕੈਪਸ਼ਨ :- ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਮੌਕੇ ਸ. ਬਲਦੇਵ ਸਿੰਘ ਸੂੰਢ ਮਕਸੂਦਪੁਰ ਅਤੇ ਹੋਰ ਸਮਾਜ ਸੇਵਕ

Thursday, 7 March 2024

ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਅੱਜ ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦੇਣ ਪੁੱਜੇ

ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਅੱਜ ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈ ਦੇਣ ਪੁੱਜੇ  
ਬੰਗਾ 7 ਮਾਰਚ ()  ਪੰਜਾਬ ਦੀ ਸਿਰਮੌਰ ਸੇਵਾ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਚੁਣੇ ਜਾਣ 'ਤੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਵਧਾਈਆਂ ਦੇਣ ਲਈ ਅੱਜ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਆਪਣੇ ਸਾਥੀਆਂ ਸਮੇਤ ਢਾਹਾਂ ਕਲੇਰਾਂ ਪੁੱਜੇ  ।  ਉਹਨਾਂ ਨੇ ਫੁੱਲਾਂ ਦੇ ਬੁੱਕੇ ਅਤੇ ਮਿਠਾਈ ਭੇਟ ਕਰਕੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ 'ਤੇ ਵਧਾਈਆਂ ਦਿੱਤੀਆਂ । ਉਹਨਾਂ ਨੇ ਕਿਹਾ ਕਿ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਦੀ ਯੋਗ ਅਗਵਾਈ ਵਿਚ ਢਾਹਾਂ ਕਲੇਰਾਂ ਵਿਖੇ ਚੱਲ ਰਹੀ ਮੈਡੀਕਲ ਸਿਹਤ ਸੇਵਾ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿਦਿਅਕ ਸੰਸਥਾਵਾਂ ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਹੁਣ ਨਵੇਂ ਯੁਗ ਦੀਆਂ ਆਧੁਨਿਕ ਸੰਸਥਾਵਾਂ ਬਣਗੀਆਂ । ਸ੍ਰੀ ਬਾਲੀ ਨੇ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਟਰੱਸਟ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਲੋੜਵੰਦਾਂ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ  ।  ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸ੍ਰੀ ਮਨਜੀਤ ਬਾਲੀ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਸ਼ੁੱਭ ਕਾਮਨਾਵਾਂ ਭੇਟ ਕਰਨ ਲਈ ਤਹਿਦਿਲੋਂ  ਧੰਨਵਾਦ ਕੀਤਾ ਅਤੇ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਲੋਕ ਸੇਵਕ ਪ੍ਰੌਜਕਟਾਂ  ਸਬੰਧੀ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰਾਂ ਸਾਂਝੀਆਂ ਵੀ ਕੀਤੀਆਂ  । ਇਸ ਮੌਕੇ  ਸਮਾਜ ਸੇਵਕ ਸ. ਜਥੇਦਾਰ ਸਤਨਾਮ ਸਿੰਘ ਲਾਦੀਆਂ, ਪ੍ਰੌ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿਖਿਆ, ਸ੍ਰੀ ਰਾਜੀਵ ਕੁਮਾਰ ਐਸ.ਐਚ.ਉ. ਬਹਿਰਾਮ, ਸ੍ਰੀ ਰਾਮ ਸਾਂਪਲਾ ਫਗਵਾੜਾ, ਸ੍ਰੀ ਬਲਵਿੰਦਰ ਟੂਰਾਂ,  ਸ. ਪਰਮਜੀਤ ਸਿੰਘ ਹੁਸ਼ਿਆਰਪੁਰ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ ।
ਕੈਪਸ਼ਨ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਨਵੇਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਵਧਾਈਆਂ ਦੇਣ ਮੌਕੇ ਸ੍ਰੀ ਮਨਜੀਤ ਬਾਲੀ 

Wednesday, 6 March 2024

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਫਾਈਨਲ ਦਾ ਸ਼ਾਨਦਾਰ 100% ਨਤੀਜਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਫਾਈਨਲ ਦਾ ਸ਼ਾਨਦਾਰ 100% ਨਤੀਜਾ
ਬੰਗਾ : 6 ਮਾਰਚ () ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. (ਫਾਈਨਲ) ਬੈਚ 2019-2023 ਦਾ ਸ਼ਾਨਦਾਰ 100% ਨਤੀਜਾ ਆਇਆ ਹੈ ।   ਇਸ ਬਾਰੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੇ ਦਿੰਦੇ ਜਾਣਕਾਰੀ  ਦੱਸਿਆ ਕਿ  ਬੀ.ਐਸ.ਸੀ. ਨਰਸਿੰਗ (ਫਾਈਨਲ) ਪ੍ਰੀਖਿਆ ਵਿਚੋਂ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ । ਬੀ.ਐਸ.ਸੀ. ਨਰਸਿੰਗ (ਫਾਈਨਲ) ਬੈਚ 2019-2023 ਵਿਚੋਂ ਮਨਦੀਪ ਕੌਰ ਪੁੱਤਰੀ ਸ ਮਹਿੰਦਰ  ਸਿੰਘ ਪਿੰਡ ਲਾਦੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਕਲਾਸ ਵਿਚੋਂ ਦੂਜਾ ਸਥਾਨ ਸੁਖਪ੍ਰੀਤ ਕੌਰ ਪੁੱਤਰੀ ਸਰਵਣ ਸਿੰਘ ਜ਼ਿਲ੍ਹਾ ਜਲੰਧਰ ਨੇ ਅਤੇ ਤੀਜਾ ਸਥਾਨ ਸਿਮਰਨ ਪਰਮਾਰ ਪੁੱਤਰੀ ਸ ਜ਼ੋਰਾਵਰ ਸਿੰਘ ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਹੈ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਨਤੀਜੇ ਲਈ ਬੀ.ਐਸ.ਸੀ. ਨਰਸਿੰਗ (ਫਾਈਨਲ) ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ,  ਕਲਾਸ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਵਧਾਈਆਂ ਦਿੱਤੀਆਂ ਹਨ । ਇਸ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, ਡਾ.  ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ,  ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਨਵਜੋਤ ਕੌਰ ਸਹੋਤਾ ਕਲਾਸ ਇੰਚਾਰਜ ਤੇ ਵਿਦਿਆਰਥੀ  ਹਾਜ਼ਰ ਸਨ ।
ਫੋਟੋ ਕੈਪਸ਼ਨ : ਬੀ.ਐਸ.ਸੀ. ਨਰਸਿੰਗ (ਫਾਈਨਲ)  ਵਿਚੋਂ ਅਵੱਲ ਰਹੇ ਵਿਦਿਆਰਥੀ: ਪਹਿਲਾ ਸਥਾਨ ਮਨਦੀਪ ਕੌਰ ਪੁੱਤਰੀ ਸ ਮਹਿੰਦਰ  ਸਿੰਘ, ਦੂਜਾ ਸਥਾਨ ਦੂਜਾ ਸਥਾਨ ਸੁਖਪ੍ਰੀਤ ਕੌਰ ਪੁੱਤਰੀ ਸਰਵਣ ਸਿੰਘ  ਅਤੇ ਤੀਜਾ ਸਥਾਨ ਸਿਮਰਨ ਪਰਮਾਰ ਪੁੱਤਰੀ ਸ ਜ਼ੋਰਾਵਰ ਸਿੰਘ

Tuesday, 5 March 2024

ਪਿੰਡ ਥਾਂਦੀਆਂ ਵਿਖੇ ਲੱਗੇ ਪੰਜਵੇਂ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 250 ਮਰੀਜ਼ਾਂ ਦਾ ਚੈੱਕਅੱਪ

ਪਿੰਡ ਥਾਂਦੀਆਂ ਵਿਖੇ ਲੱਗੇ ਪੰਜਵੇਂ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 250 ਮਰੀਜ਼ਾਂ ਦਾ ਚੈੱਕਅੱਪ
ਬੰਗਾ : 5 ਮਾਰਚ ()  ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਪੰਜਵਾਂ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ  ਅਤੇ ਪਹਿਲਾ ਸਵੈ ਇਛੁੱਕ ਖੂਨਦਾਨ ਕੈਂਪ ਗੁ: ਬਾਬਾ ਮੀਹਾਂ ਜੀ ਪਿੰਡ ਥਾਂਦੀਆਂ ਵਿਖੇ ਲਗਾਇਆ ਗਿਆ ਜਿਸ ਵਿਚ 250 ਲੋੜਵੰਦ ਮਰੀਜ਼ਾਂ ਨੇ ਫਰੀ ਚੈੱਕਅੱਪ ਕਰਵਾਇਆ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ । ਇਸ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਉਪਰੰਤ ਹੋਈ ।
              ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਾਲਾਨਾ ਪੰਜਵਾਂ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ ਅਤੇ ਪਹਿਲਾ ਖੂਨਦਾਨ ਕੈਂਪ ਲਗਾਉਣ ਦੇ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਡਾ. ਢਾਹਾਂ ਨੇ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ  ਐਨ.ਆਰ. ਆਈ.ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵੱਡੀ ਗਿਣਤੀ ਵਿਚ ਕੈਂਪ ਲਗਾਏ ਜਾਂਦੇ ਹਨ । ਉਹਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਸਹੂਲਤਾਂ ਬਾਰੇ ਵੀ ਜਾਣਕਾਰੀ ਦਿਤੀ ।
             ਇਸ ਮੌਕੇ ਕਨੈਡਾ ਨਿਵਾਸੀ ਦਲਵੀਰ ਸਿੰਘ ਥਾਂਦੀ ਨੇ ਗੁ: ਬਾਬਾ ਮੀਹਾਂ ਜੀ ਪ੍ਰਬੰਧਕ ਕਮੇਟੀ, ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਪੰਜਵੇਂ ਫਰੀ ਅੱਖਾਂ ਦਾ ਤੇ ਫਰੀ ਮੈਡੀਕਲ ਅਤੇ ਪਹਿਲੇ ਸਵੈ ਇਛੁੱਕ  ਖੂਨਦਾਨ  ਕੈਂਪ ਲਗਾਉਣ ਲਈ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸ.ਥਾਂਦੀ ਨੇ ਕਿਹਾ ਕਿ ਭਵਿੱਖ ਵਿਚ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਫਰੀ ਕੈਂਪ ਲਗਾਏ ਜਾਣਗੇ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਮਦਦ ਹੋ ਸਕੇ ।  ਇਸ ਮੌਕੇ ਪਤਵੰਤੇ ਸੱਜਣਾਂ ਵਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤੇ ।
ਇਸ ਫਰੀ ਕੈਂਪ ਵਿਚ ਡਾ. ਬਲਵਿੰਦਰ ਸਿੰਘ ਨੱਕ ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ, ਡਾ ਨਵਜੋਤ ਸਿੰਘ ਸਹੋਤਾ ਲੇਜ਼ਰ ਤੇ ਲੈਪਰੋਸਕੋਪਿਕ ਸਰਜਨ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਡਾ ਨਵਦੀਪ ਕੌਰ ਮੈਡੀਕਲ ਅਫਸਰ ਅਤੇ ਉਪਟਰੋਮੀਟਰਸ ਮੈਡਮ ਦਲਜੀਤ ਕੌਰ ਨੇ ਕੈਂਪ ਵਿਚ ਆਏ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਪ੍ਰਦਾਨ ਕੀਤੀਆਂ ਅਤੇ ਸ਼ੂਗਰ ਟੈਸਟ ਫਰੀ ਕੀਤੇ ਗਏ । ਇਸ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਦਰਸ਼ਨ ਸਿੰਘ ਥਾਂਦੀ ਪ੍ਰਧਾਨ ਗੁਰਦੁਆਰਾ ਬਾਬਾ ਮੀਹਾਂ ਸਾਹਿਬ ਜੀ, ਕੁਲਵੀਰ ਸਿੰਘ ਥਾਂਦੀ ਵੈਨਕੂਵਰ ਕੈਨੇਡਾ, ਦਲਵੀਰ ਸਿੰਘ ਥਾਂਦੀ ਟੋਰਾਂਟੋ, ਗੁਰਵਿੰਦਰ ਸਿੰਘ ਗਿੱਲ ਸੈਕਟਰੀ, ਦਵਿੰਦਰ ਸਿੰਘ, ਮਾਸਟਰ ਮਦਨ ਲਾਲ, ਸਰਪੰਚ ਕਲਵਰਨ ਸਿੰਘ ਗਿੱਲ, ਤਲਵਿੰਦਰ ਕੁਮਾਰ ਸਾਬਕਾ ਸਰਪੰਚ, ਸਰਵਣ ਸਿੰਘ, ਢਾਡੀ ਕਿਸ਼ਨ ਸਿੰਘ, ਡਾ. ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਇੰਚਾਰਜ ਬੱਲਡ ਬੈਂਕ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :  ਗੁ: ਮੀਹਾਂ ਸਾਹਿਬ ਜੀ ਪਿੰਡ ਥਾਂਦੀਆਂ ਵਿਖੇ ਲੱਗੇ ਫਰੀ ਅੱਖਾਂ ਦੇ ਤੇ ਫਰੀ ਮੈਡੀਕਲ ਚੈੱਕਅੱਪ ਅਤੇ ਸਵੈ ਇਛੁਕ ਖੂਨਦਾਨ ਕੈਂਪ ਦੀਆਂ ਤਸਵੀਰਾਂ

Monday, 4 March 2024

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਿਨ

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ  ਗੁਰਮਤਿ ਸਮਾਗਮ ਦਾ ਆਯੋਜਿਨ
ਬੰਗਾ 4 ਮਾਰਚ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਮੂਹ ਅਦਾਰਿਆਂ ਦੇ ਸਮੂਹ ਸਟਾਫ ਵੱਲੋਂ ਅੱਜ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ  ਪਾਏ ਗਏ,  ਉਪੰਰਤ ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਵਿਚ ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ ਵਾਲਿਆਂ ਅਤੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ  ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ  ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ   ਸੰਗਤਾਂ ਨੂੰ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਦੱਸਿਆ ਕਿ ਉਹਨਾਂ ਦੀ ਬਾਣੀ ਸਮੁੱਚੀ ਮਾਨਵਤਾ ਨੂੰ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ।  ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿਖਿਆ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈਆਂ ਦਿਤੀਆਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਭਗਤ ਰਵਿਦਾਸ ਜੀ ਵੱਲੋਂ ਰਚਿਤ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ, ਜੋ ਸਾਨੂੰ  ਜਾਤ-ਪਾਤ ਤੋਂ ਉੱਪਰ ਉੱਠ ਕੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦੇ ਹਨ ।  ਗੁ: ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਹੋਏ ਗੁਰਮਤਿ ਸਮਾਗਮ ਵਿਚ  ਅਮਰਜੀਤ ਸਿੰਘ ਕਲੇਰਾਂ ਸਕੱਤਰ,  ਮਹਿੰਦਰ ਸਿੰਘ ਢਾਹਾਂ ਕੈਨੇਡਾ,  ਹਰਦੇਵ ਸਿੰਘ ਢਾਹਾਂ ਯੂ ਕੇ,  ਸੋਹਨ ਸਿੰਘ ਯੂ ਕੇ,  ਸੰਦੀਪ ਕੁਮਾਰ ਸਾਬਕਾ ਸਰਪੰਚ ਢਾਹਾਂ, ਭਾਈ ਜੋਗਾ ਸਿੰਘ, ਨਿਰਮਲ ਸਿੰਘ ਖਟਕੜ ਖੁਰਦ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਗੁ: ਚਰਨ ਕਵੰਲ ਸਾਹਿਬ ਪਾਤਸ਼ਾਹੀ ਛੇਵੀਂ ਬੰਗਾ, ਭਾਈ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੀਆਂ ਸੰਸਥਾਵਾਂ ਦੇ ਸਮੂਹ ਕਰਮਚਾਰੀਆਂ, ਡਾਕਟਰ ਸਾਹਿਬਾਨ, ਨਰਸਿੰਗ ਸਟਾਫ, ਅਧਿਆਪਕਾਂ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ   ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਝਲਕੀਆਂ

Friday, 1 March 2024

ਯੂ ਕੇ ਵਾਸੀ ਮਾਤਾ ਮਨਜੀਤ ਕੌਰ ਵੱਲੋਂ ਲੋਕ ਸੇਵਕ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਨੂੰ ਆਪਣੀ ਸਾਰੀ ਜਾਇਦਾਦ ਦਾਨ

ਯੂ ਕੇ ਵਾਸੀ ਮਾਤਾ ਮਨਜੀਤ ਕੌਰ ਵੱਲੋਂ ਲੋਕ ਸੇਵਕ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਨੂੰ ਆਪਣੀ ਸਾਰੀ ਜਾਇਦਾਦ ਦਾਨ
ਬੰਗਾ, 01 ਮਾਰਚ () ਸਮਾਜ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਯੂ ਕੇ ਵਾਸੀ ਮਾਤਾ ਮਨਜੀਤ ਕੌਰ ਪਤਨੀ ਸਵ: ਸ. ਕਿਸ਼ਨ ਸਿੰਘ ਢਿੱਲਣ  ਵੱਲੋਂ ਆਪਣੀ ਸਾਰੀ ਜਾਇਦਾਦ ਦਾਨ ਕੀਤੇ ਜਾਣ ਦਾ ਸਮਾਚਾਰ ਹੈ । ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਮਾਤਾ ਮਨਜੀਤ ਕੌਰ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਆ ਕੇ  ਆਪਣੀ ਸਾਰੀ ਜਾਇਦਾਦ ਦੀ ਵਸੀਅਤ ਦੇ ਦਸਤਾਵੇਜ਼, ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਟ ਕੀਤੇ । ਇਸ ਮੌਕੇ ਮਾਤਾ ਜੀ ਨੇ ਕਿਹਾ ਕਿ ਉਹਨਾਂ ਦੀ ਮਾਲਕੀ ਵਾਲੀ ਸਾਰੀ ਜਾਇਦਾਦ, ਉਹਨਾਂ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਹੋਵੇਗੀ । ਉਹਨਾਂ ਢਾਹਾਂ ਕਲੇਰਾਂ ਵਿਖੇ ਚੱਲਦੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਵਿਚ ਮਿਲਦੀਆਂ ਵਧੀਆ ਸੇਵਾਵਾਂ ਦੀ ਸ਼ਲਾਘਾ ਕਰਦੇ ਖੁਸ਼ੀ ਪ੍ਰਗਟਾਈ ਕਿ ਉਹਨਾਂ ਦੀ ਸਾਰੀ ਜ਼ਮੀਨ-ਜਾਇਦਾਦ ਲੋਕ ਸੇਵਾ ਨੂੰ ਸਮਰਪਿਤ ਹੋ ਜਾਵੇਗੀ ਅਤੇ ਜਿਸ ਨਾਲ ਲੋੜਵੰਦਾਂ ਲੋਕਾਂ ਦਾ ਭਲਾ ਹੋਵੇਗਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮਾਤਾ ਮਨਜੀਤ ਕੌਰ ਦਾ ਟਰੱਸਟ ਨੂੰ ਜਾਇਦਾਦ ਭੇਟ ਕਰਨ ਲਈ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ ।  ਡਾ. ਢਾਹਾਂ ਨੇ ਭਰੋਸਾ ਦਿਵਾਇਆ‍ ਕਿ ਉਹਨਾਂ ਦੀ ਕਿਰਤ ਕਮਾਈ ਲੋੜਵੰਦਾਂ ਦੀ ਭਲਾਈ ਲਈ ਹੀ ਵਰਤੀ ਜਾਵੇਗੀ । ਉਹਨਾਂ ਨੇ ਟਰੱਸਟ ਵਲੋਂ ਲੋਕ ਸੇਵਾ ਨੂੰ ਸਮਰਪਿਤ ਸੰਸਥਾਵਾਂ ਸਬੰਧੀ ਵੀ ਜਾਣਕਾਰੀ ਦਾਨੀਆਂ ਨੂੰ ਪ੍ਰਦਾਨ ਕੀਤੀ ।  ਇਸ ਮੌਕੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ,  ਸ. ਸਤਵੀਰ ਸਿੰਘ ਪੱਲੀ ਝਿੱਕੀ, ਸ. ਹਰਭਜਨ ਸਿੰਘ ਭਰੋਲੀ, ਸ. ਰਾਮ ਤੀਰਥ ਸਿੰਘ (ਭਤੀਜਾ ਮਾਤਾ ਮਨਜੀਤ ਕੌਰ), ਸ. ਜਸਵੀਰ ਸਿੰਘ ਪੱਲੀ ਝਿੱਕੀ ਐਨ ਆਰ ਆਈ, ਸਮਾਜ ਸੇਵਕ ਸ ਗੁਰਦੀਪ ਸਿੰਘ ਢਾਹਾਂ ਅਤੇ ਸ. ਨਰਿੰਦਰ ਸਿੰਘ ਕਲਸੀ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਮਾਤਾ ਮਨਜੀਤ ਕੌਰ ਜੀ ਲੰਬੇ ਸਮੇਂ ਤੋਂ ਟਰੱਸਟ ਦੇ ਪ੍ਰਮੁੱਖ ਸਹਿਯੋਗੀ ਹਨ ਅਤੇ ਵੱਖ-ਵੱਖ ਸੇਵਾ ਪ੍ਰੌਜੈਕਟਾਂ ਵਿਚ ਵੱਢਮੁਲਾ ਦਾਨ ਦੇ ਚੁੱਕੇ ਹਨ ।
ਫੋਟੋ ਕੈਪਸ਼ਨ : ਯੂ ਕੇ ਵਾਸੀ ਮਾਤਾ ਮਨਜੀਤ ਕੌਰ ਦਾ ਸਨਮਾਨ ਕਰਨ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ