Friday, 26 April 2024

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ - ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ
ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ

ਬੰਗਾ 26 ਅਪਰੈਲ : ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਢਾਹਾਂ ਕਲੇਰਾਂ ਵਿਖੇ ਪੁੱਜੇ ।  ਉਹਨਾਂ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦਫਤਰ ਵਿਖੇ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਮੁਲਾਕਾਤ  ਕੀਤੀ ਅਤੇ ਉਹਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40 ਸਾਲ ਦੇ ਸਫਲ ਸਫਰ ਦੀ ਵਧਾਈ ਦਿੱਤੀ ।  ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਸਿਹਤ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਨਿਰੰਤਰ ਅਤੇ ਸਮਰਪਿਤ ਸੇਵਾਵਾਂ ਦੀ ਭਰਪੂਰ ਸ਼ਾਲਾਘਾ ਕੀਤੀ । ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਭਵਿੱਖ ਵਿੱਚ ਇਹਨਾਂ ਸੇਵਾਵਾਂ ਨੂੰ ਹੋਰ ਵੱਡੇ ਪੱਧਰ ਤਕ ਮੁੱਹਈਆਂ ਕਰਵਾਉਣ ਦੀ ਵਿਉਂਤਬੰਦੀ ਵੀ ਸਾਂਝੀ ਕੀਤੀ । ਇਸ ਮੌਕੇ ਟਰੱਸਟ ਦੇ ਡਾਇਰੈਕਟਰ ਸਿਖਿਆ ਪ੍ਰੌ : ਹਰਬੰਸ ਸਿੰਘ ਬੋਲੀਨਾ, ਦਫਤਰ ਸੁਪਰਡੈਂਟ ਸ. ਮਹਿੰਦਰਪਾਲ ਸਿੰਘ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : - ਢਾਹਾਂ ਕਲੇਰਾਂ ਵਿਖੇ ਸਨਮਾਨ ਰਸਮ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਨੂੰ ਯਾਦ ਚਿੰਨ੍ਹ ਭੇਟ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਅਤੇ  ਨਾਲ ਹਨ ਪ੍ਰੌ : ਹਰਬੰਸ ਸਿੰਘ ਬੋਲੀਨਾ ਅਤੇ ਸ. ਮਹਿੰਦਰਪਾਲ ਸਿੰਘ  

Thursday, 18 April 2024

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਅਤੇ ਸਕਾਲਰਸ਼ਿੱਪ ਵੰਡ ਸਮਾਰੋਹ - ਨਰਸਿੰਗ ਵਿਦਿਆਰਥੀ ਮਨਦੀਪ ਕੌਰ ਦਾ ਸ.ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡਮਿਕ ਐਕਸੀਲੈਂਸ ਸਕਾਲਰਸ਼ਿਪ ਨਾਲ ਸਨਮਾਨ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਅਤੇ ਸਕਾਲਰਸ਼ਿੱਪ ਵੰਡ ਸਮਾਰੋਹ
ਨਰਸਿੰਗ ਵਿਦਿਆਰਥੀ ਮਨਦੀਪ ਕੌਰ ਦਾ ਸ.ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡਮਿਕ ਐਕਸੀਲੈਂਸ  ਸਕਾਲਰਸ਼ਿਪ ਨਾਲ ਸਨਮਾਨ
ਬੰਗਾ : 18 ਅਪ੍ਰੈਲ () ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ 21ਵੇਂ ਗ੍ਰੈਜ਼ੂਏਸ਼ਨ ਸਮਾਰੋਹ ਵਿਚ ਬੀ.ਐਸ.ਸੀ. ਨਰਸਿੰਗ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ   ਡਿਗਰੀ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡਮਿਕ ਐਕਸੀਲੈਂਸ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਗਈਆਂ ।  ਇਸ ਮੌਕੇ ਸਮਾਗਮ ਦੇ  ਮੁੱਖ ਮਹਿਮਾਨ  ਡਾ. ਪੁਨੀਤ ਗਿਰਧਰ ਰਜਿਸਟਰਾਰ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਨੇ ਨਰਸਿੰਗ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਰਸਿੰਗ ਦੀ ਮਹਾਨਤਾ ਅਤੇ ਨਰਸਾਂ ਦੇ ਮਰੀਜ਼ਾਂ ਪ੍ਰਤੀ ਫਰਜ਼ਾਂ ਸਬੰਧੀ ਜਾਣੂ ਕਰਵਾਇਆ ।  ਉਹਨਾਂ ਨੇ ਸੰਸਥਾ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਜੀ ਦੀ ਦੂਰ ਅੰਦੇਸ਼ੀ  ਸੋਚ ਸਦਕਾ ਪੰਜਾਬ ਦੀਆਂ ਦੀਆਂ ਲੜਕੀਆਂ ਨੂੰ ਨਰਸਿੰਗ ਕਿੱਤੇ ਰਾਹੀਂ  ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਦੁਨੀਆਂ ਭਰ ਵਿਚ ਕਾਮਯਾਬ ਹੋਣ ਦਾ ਮੌਕਾ ਮਿਲਿਆ ਹੈ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਟਰੱਸਟ ਦੇ  ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਗ੍ਰੈਜੂਏਟ ਅਤੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ  ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ।  ਪ੍ਰਿੰਸੀਪਲ  ਡਾ. ਸੁਰਿੰਦਰ ਜਸਪਾਲ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ।  
ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਤੋਂ 2500 ਨਰਸਿੰਗ ਗ੍ਰੈਜੂਏਟ ਪਾਸ ਹੋ ਕੇ ਦੁਨੀਆ ਭਰ ਵਿਚ  ਸਿਹਤ ਸੇਵਾਵਾਂ ਅਤੇ ਵਿਦਿਆ ਦੇ ਖੇਤਰ ਵਿਚ ਕਾਮਯਾਬੀ ਦੇ ਨਵੇਂ ਮੁਕਾਮ ਕਾਇਮ ਕੀਤੇ । ਉਹਨਾਂ ਨੇ ਸੰਸਥਾ ਦੇ ਵਿਜ਼ਨ ਅਤੇ ਮਿਸ਼ਨ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ । ਅੱਜ ਬੀ.ਐਸ.ਸੀ. ਨਰਸਿੰਗ ਫਾਈਨਲ ਦੇ 45 ਨਰਸਿੰਗ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ  ਡਾ. ਪੁਨੀਤ ਗਿਰਧਰ ਨੇ ਆਪਣੇ ਕਰ ਕਮਲਾਂ ਨਾਲ ਡਿਗਰੀ ਸਰਟੀਫੀਕੇਟ ਪ੍ਰਦਾਨ ਕੀਤੇ । ਇਸ ਮੌਕੇ ਵੱਖ ਵੱਖ ਕਲਾਸਾਂ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ. ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡੇਮਿਕ ਐਕਸੀਲੈਂਸ ਸਕਾਲਰਸ਼ਿਪ ਵੀ ਪ੍ਰਦਾਨ ਕੀਤੀਆਂ ਗਈਆਂ, ਇਸ ਦੀ ਰਸਮ ਬਾਬਾ ਜੀ ਦੀਆਂ ਬੇਟੀਆਂ ਮਨਜੀਤ ਕੌਰ ਥਾਂਦੀ, ਕੁਲਜਿੰਦਰ ਕੌਰ ਛੋਕਰ, ਦੋਹਤੀਆਂ ਹਰਕੀਰਤ ਕੌਰ, ਮੰਜਨ ਕੌਰ ਅਤੇ ਪੜਦੋਹਤੀਆਂ ਮਨਦੀਪ ਕੌਰ, ਐਂਬਰਜੀਤ ਕੌਰ, ਸਿਮਰਨਜੀਤ ਕੌਰ  ਨੇ ਅਦਾ ਕੀਤੀ । ਸਾਲ 2024 ਦੀ 50 ਹਜ਼ਾਰ ਰੁਪਏ ਰਾਸ਼ੀ ਵਾਲੀ ਸ. ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕਡੇਮਿਕ ਐਕਸੀਲੈਂਸ  ਸਕਾਲਰਸ਼ਿਪ ਮਨਦੀਪ ਕੌਰ ਪੁੱਤਰੀ ਮਹਿੰਦਰਪਾਲ ਸਿੰਘ-ਕੁਲਦੀਪ ਕੌਰ ਪਿੰਡ ਲਾਦੀਆਂ  ਨੇ ਬੀ ਐਸ ਸੀ ਨਰਸਿੰਗ ਫਾਈਨਲ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਕੀਤੀ ਅਤੇ ਤਮੰਨਾ ਬੰਗੜ ਪੁਤਰੀ ਹੁਸਨ ਲਾਲ-ਸੁਰਜੀਤ ਕੌਰ ਪਿੰਡ ਬਹਿਰਾਮ ਨੇ ਬੀ ਐਸ ਸੀ ਨਰਸਿੰਗ ਤੀਜਾ ਸਾਲ ਵਿਚੋ ਪਹਿਲਾ ਸਥਾਨ  ਹਾਸਲ ਕਰਕੇ 40 ਹਜ਼ਾਰ ਰੁਪਏ ਦੀ ਸਕਾਰਲਸ਼ਿਪ ਪ੍ਰਾਪਤ ਕੀਤੀ ।  ਸਮਾਗਮ ਵਿਚ ਨਿਸ਼ਕਾਮ ਸੇਵਾ, ਵਿਦਿਆ, ਸਿਹਤ, ਮੈਡੀਕਲ ਸੇਵਾਵਾਂ ਅਤੇ ਸਾਹਿਤ ਦਾ ਸੁਮੇਲ ਬਾਰੇ ਵਿਸ਼ੇਸ਼ ਡਾਕੂਮੈਂਟਰੀ ਫਿਲਮ ਫਿਲਾਥਰੋਪੀਆ - ਮਾਰਡਨ ਇਰਾ  ਆਫ ਐਕਟੀਵਿਜ਼ਮ (ਪਰਉਪਕਾਰ- ਆਧੁਨਿਕ ਯੁੱਗ ਦੀ ਸਰਗਰਮੀ) ਦਿਖਾਈ ਗਈ ।  ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋ ਪੇਸ਼ ਲੋਕ ਨਾਚਾਂ ਗਿਧਾ, ਭੰਗੜਾ ਦੀ ਪੇਸ਼ਕਾਰੀ ਨੇ ਸਭ ਸਰੋਤਿਆਂ ਨੂੰ ਝੂੰਮਣ ਲਗਾ ਦਿਤਾ । ਅੱਜ ਦੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਡਾ. ਸਤਵਿੰਦਰਪਾਲ ਸਿੰਘ ਐਸ ਐਮ ਉ ਸਿਵਲ ਹਸਪਤਾਲ ਨਵਾਂਸ਼ਹਿਰ,  ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਬੀਬੀ ਸ਼ੰਤੋਸ਼ ਕੌਰ ਮਾਨ ਯੂ ਕੇ, ਅਜੀਤ ਸਿੰਘ ਥਾਂਦੀ, ਗੁਰਟੇਕ ਸਿੰਘ ਛੋਕਰ, ਸਰੂਪ ਮਾਨ, ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਪੰਜਾਬ ਟਾਈਮਜ਼, ਰੁਪਿੰਦਰ ਕੌਰ ਸੀ ਈ ਉ ਪੰਜਾਬ ਟਾਈਮਜ਼, ਬੀਬੀ ਭਜਨ ਕੌਰ, ਮੈਡਮ ਸਤਵਿੰਦਰਪਾਲ ਕੌਰ ਨਰਸਿੰਗ ਸੁਪਰਡੈਂਟ ਸਿਵਲ ਹਸਪਤਾਲ ਨਵਾਂਸ਼ਹਿਰ, ਜੋਗਿੰਦਰ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਨਵਜੋਤ ਕੌਰ ਸਹੋਤਾ ਕੁਆਰਡੀਨੇਟਰ ਗ੍ਰੈਜ਼ੂਏਸ਼ਨ ਸਮਾਰੋਹ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।  
ਫੋਟੋ ਕੈਪਸ਼ਨ : (ਖੱਬੇ) ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫੀਕੇਟ ਪ੍ਰਦਾਨ ਮੌਕੇ ਯਾਦਗਾਰੀ ਤਸਵੀਰ ਵਿਚ  ਡਾ. ਪੁਨੀਤ ਗਿਰਧਰ ਰਜਿਸਟਰਾਰ ਪੀ ਐਨ ਆਰ ਸੀ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ (ਸੱਜੇ ) ਸ. ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕਡੇਮਿਕ ਐਕਸੀਲੈਂਸ  ਦੀ 50 ਹਜ਼ਾਰ ਰੁਪਏ ਰਾਸ਼ੀ ਵਾਲੀ ਸਕਾਲਰਸ਼ਿਪ ਦੀ ਟਰਾਫੀ ਨਰਸਿੰਗ ਵਿਦਿਆਰਥੀ ਮਨਦੀਪ ਕੌਰ ਨੂੰ ਪ੍ਰਦਾਨ ਕਰਦੇ ਹੋਏ ਬਾਬਾ ਜੀ ਦੀਆਂ ਬੇਟੀਆਂ ਮਨਜੀਤ ਕੌਰ ਥਾਂਦੀ ਅਤੇ ਕੁਲਜਿੰਦਰ ਕੌਰ ਛੋਕਰ ਕੈਨੇਡਾ 

Tuesday, 16 April 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੰਤ ਸਮਾਗਮ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੰਤ ਸਮਾਗਮ

ਬੰਗਾ, 16 ਅਪੈ੍ਰਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਹੋਏ ਇਸ ਸਮਾਗਮ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਇਆ | ਸੰਤ ਸੰਮੇਲਨ ਵਿੱਚ ਸ਼ਾਮਲ ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ ਅਤੇ ਸੰਤ ਤੇਜਾ ਸਿੰਘ ਪ੍ਰਧਾਨ ਪ੍ਰਾਚੀਰ ਨਿਰਮਲ ਮਹਾਂ ਮੰਡਲ ਨੇ ਸੰਬੋਧਨ ਕਰਦਿਆਂ ਹਸਪਤਾਲ ਦੇ ਸੰਸਥਾਪਕ ਬਾਬਾ ਬੁੱਧ ਸਿੰਘ ਢਾਹਾਂ ਦੀਆਂ ਨਿਸ਼ਕਾਮ ਸਮਾਜ ਸੇਵੀ ਸੇਵਾਵਾਂ ਨੂੰ ਯਾਦ ਕੀਤਾ | ਉਹਨਾਂ ਹਸਪਤਾਲ ਨੂੰ ਤਨ, ਮਨ, ਧਨ ਨਾਲ ਸਹਿਯੋਗ ਦੇਣ ਵਾਲਿਆਂ ਦੀ ਚੜ੍ਹਦੀ ਕਲਾ ਅਤੇ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ| ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਪੁੱਜੇ ਸੰਤ ਮਹਾਂਪੁਰਸ਼ਾਂ ਨੂੰ ਜੀ ਆਇਆ ਕਹਿੰਦੇ ਹੋਏ ਹਸਪਤਾਲ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਸੰਤ ਸਮਾਗਮ ਵਿੱਚ ਸਤਿਕਾਰਯੋਗ ਸੰਤ ਸੰਤੋਖ ਸਿੰਘ ਪਾਲਦੀ ਪ੍ਰਧਾਨ ਸਰਬ ਭਾਰਤੀ ਨਿਰਮਲ ਮੰਡਲ, ਸੰਤ ਰਣਜੀਤ ਸਿੰਘ ਸਕੱਤਰ ਨਿਰਮਲ ਦੁਆਬਾ ਮੰਡਲ, ਸੰਤ ਸੰਤੋਖ ਸਿੰਘ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ, ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ, ਸੰਤ ਹਰਜਿੰਦਰ ਸਿੰਘ ਚਾਹਵਾਲੇ ਪ੍ਰਧਾਨ ਸ਼੍ਰੋਮਣੀ ਨਿਰਮਲ ਭੇਖ ਸੰਤ ਸਮਾਜ, ਸੰਤ ਮਹਾਂਵੀਰ ਸਿੰਘ ਤਾਜੇਵਾਲ ਸਕੱਤਰ ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ, ਸੰਤ ਨਿਰਮਲ ਸਿੰਘ ਜਨਰਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ, ਸੰਤ ਕਰਮਜੀਤ ਸਿੰਘ ਪ੍ਰਧਾਨ ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ, ਸੰਤ ਬਾਬਾ ਨਾਗਰ ਸਿੰਘ ਹਰੀਆ ਵੇਲਾਂ, ਸੰਤ ਬਾਬਾ ਗੁਰਦੇਵ ਸਿੰਘ ਜੱਥੇਦਾਰ ਬਾਬਾ ਫ਼ਤਹਿ ਸਿੰਘ ਤਰਨਾ ਦਲ, ਸੰਤ ਸੁੱਚਾ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਡਾ. ਸੁਖਵੰਤ ਸਿੰਘ ਨਾਹਲਾ, ਸੰਤ ਜਸਪਾਲ ਸਿੰਘ ਜੌਹਲਾਂ, ਸੰਤ ਗੁਰਵਿੰਦਰ ਸਿੰਘ ਹਜ਼ਾਰਾਂ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਹਰੀ ਓਮ ਮਾਹਿਲਪੁਰ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਜਸਪਾਲ ਸਿੰਘ ਮੰਨਣਹਾਣਾ, ਸੰਤ ਅਮਰੀਕ ਸਿੰਘ ਨੈਕੀਵਾਲੇ, ਸੰਤ ਤਲਵਿੰਦਰ ਸਿੰਘ ਪਰਮੇਸ਼ਰ ਜੀ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਬਿਕਰਮਜੀਤ ਸਿੰਘ ਨੰਗਲ ਵਾਲੇ, ਸੰਤ ਸ਼ਾਮ ਦਾਸ ਮਾਹਿਲ ਗਹਿਲਾਂ, ਸੰਤ ਗੁਰਜੀਤ ਸਿੰਘ ਨਿਰਮਲ ਪੰਚਾਇਤੀ ਅਖਾੜਾ, ਸੰਤ ਜੁਗਿੰਦਰ ਸਿੰਘ ਨੈਕੀ ਰਾਮਪੁਰ ਅਟਾਰੀ, ਭਾਈ ਗੁਰਦਿਆਲ ਸਿੰਘ ਲੱਖਪੁਰ, ਭਾਈ ਜਸਵਿੰਦਰ ਸਿੰਘ, ਸੰਤ ਸਤਨਾਮ ਸਿੰਘ ਮਜਾਰੀ ਸ਼ਾਮਲ ਹੋਏ | ਗੁਰੂ ਨਾਨਕ ਮਿਸ਼ਨ ਮੈਡੀਕਲ ਐੈਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵਲੋਂ ਸਮਾਗਮ ਵਿਚ ਪੁਜੇ ਸੰਤ ਮਹਾਂਪੁਰਸਾਂ ਦਾ ਮਾਣ ਸਤਿਕਾਰ ਕੀਤਾ ਗਿਆ | ਮੰਚ ਦਾ ਸੰਚਾਲਨ ਦੀ ਜਿੰਮੇਦਾਰੀ ਜੱਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਨਿਭਾਈ | ਇਸ ਸਮਾਗਮ ਦੌਰਾਨ ਸਮੂਹ ਸੰਤ ਸਮਾਜ ਵਲੋਂ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ  ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ, ਖਜ਼ਾਨਚੀ ਅਮਰਜੀਤ ਸਿੰਘ ਕਲੇਰਾਂ, ਪ੍ਰੋ. ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿਖਿਆ, ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ , ਸਮੂਹ ਹਸਪਤਾਲ ਸਟਾਫ ਅਤੇ ਢਾਹਾਂ ਕਲੇਰਾਂ ਵਿਖੇ ਚਲਦੇ ਅਦਾਰਿਆਂ ਦੇ ਮੁਖੀ ਅਤੇ ਸਟਾਫ ਮੈਂਬਰ ਹਾਜ਼ਰ ਸਨ  ਸਨ|

ਕੈਪਸ਼ਨ - ਸੰਤ ਸਮਾਜ ਵਲੋਂ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਤੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ ਅਤੇ ਸੰਤ ਤੇਜਾ ਸਿੰਘ ਪ੍ਰਧਾਨ ਪ੍ਰਾਚੀਰ ਨਿਰਮਲ ਮਹਾਂ ਮੰਡਲ ਤੇ ਹੋਰ

Friday, 12 April 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨ ਦਿਵਸ 17 ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨ ਦਿਵਸ 17 ਨੂੰ
ਬੰਗਾ, 12 ਅਪ੍ਰੈਲ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢਾਹਾਂ ਕਲੇਰਾਂ ਦੀ ਸਾਂਝੀ ਜੂਹ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਸਫ਼ਲ ਸੇਵਾਵਾਂ ਨਿਭਾਉਂਦਿਆਂ 40 ਸਾਲ ਹੋ ਗਏ ਹਨ । ਇਸ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਦਿਨ ਬੁੱਧਵਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।  ਇਸ ਮੌਕੇ ਭਾਰੀ ਸ਼ਮੂਲੀਅਤ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਸਖ਼ਸੀਅਤਾਂ ਇਸ ਸੇਵਾ ਦੇ ਕਾਰਜ ਪ੍ਰਤੀ ਵਿਚਾਰਾਂ ਦੀ ਸਾਂਝ ਪਾਉਣ ਲਈ ਵਿਸ਼ੇਸ਼ ਤੌਰ 'ਤੇ ਪੁੱਜ ਰਹੀਆਂ ਹਨ ਅਤੇ ਉਸ ਦਿਨ ਹਸਪਤਾਲ ਦੀ ਸਥਾਪਨਾ, ਮਿਸ਼ਨ ਅਤੇ ਉਦੇਸ਼ ਸਬੰਧੀ ਪੇਸ਼ਕਾਰੀਆਂ ਵੀ ਹਾਜ਼ਰੀਨ ਦੇ ਸਨਮੁੱਖ ਹੋਣਗੀਆਂ। ਉਹਨਾਂ
    ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਕਤ ਸਮਾਗਮ ਸਬੰਧੀ ਬਣਾਈ ਗਈ 'ਤਿਆਰੀ ਟੀਮ' ਵਲੋਂ ਪ੍ਰਬੰਧਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਢਾਹਾਂ ਦੀ ਅਗਵਾਈ ਵਿੱਚ ਸਥਾਪਿਤ ਕੀਤਾ ਗਿਆ ਇਹ ਹਸਪਤਾਲ ਰਿਆਇਤੀ ਦਰਾਂ ਤੇ ਵਧੀਆ ਇਲਾਜ ਲਈ ਦੂਰ ਦਰੇਡੇ ਤੱਕ ਪਛਾਣ ਬਣਾ ਚੁੱਕਾ ਹੈ ਅਤੇ ਵੱਖ ਵੱਖ ਬਿਮਾਰੀਆਂ ਦੀਆਂ ਮਾਹਿਰ ਮੈਡੀਕਲ ਟੀਮਾਂ ਹਰ ਵਰਕ ਤਾਇਨਾਤ ਰਹਿੰਦੀਆਂ ਹਨ।
ਕੈਪਸ਼ਨ - ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ।

*ਪੱਤਰਕਾਰ ਭਾਈਚਾਰੇ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ*

*ਪੱਤਰਕਾਰ ਭਾਈਚਾਰੇ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ*
*ਢਾਹਾਂ ਕਲੇਰਾਂ ਦੇ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਸ਼ਲਾਘਾ*

ਬੰਗਾ, 12 ਅਪ੍ਰੈਲ () ਪੰਜਾਬ ਐਂਡ ਚੰਡੀਗੜ੍ਹ  ਜਰਨਲਿਸਟ ਯੂਨੀਅਨ ਦੇ ਬੈਨਰ ਹੇਠ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਉਹਨਾਂ ਦੀਆਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੈਨਰ ਹੇਠ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ।
        ਯੂਨੀਅਨ ਦੇ ਸੂਬਾਈ ਆਗੂ ਇੰਜ. ਹਰਮੇਸ਼ ਵਿਰਦੀ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਕਿਹਾ ਕਿ ਜਿੱਥੇ ਉਕਤ ਟਰੱਸਟ ਸਮਾਜ ਅੰਦਰ ਰਿਆਇਤੀ ਦਰਾਂ 'ਤੇ ਵਧੀਆਂ  ਸੇਵਾਵਾਂ ਨਿਭਾਉਣ ਲਈ ਵਿਲੱਖਣ ਪਛਾਣ ਰੱਖਦਾ ਹੈ ਉੱਥੇ ਇਸ ਟਰੱਸਟ ਨਾਲ ਜੁੜੀਆਂ ਡਾ. ਕੁਲਵਿੰਦਰ ਸਿੰਘ ਢਾਹਾਂ ਵਰਗੀਆਂ ਸਮਰਪਿਤ ਸੇਵਾਵਾਂ ਵਾਲੀਆਂ ਸਖਸ਼ੀਅਤਾਂ ਸਤਿਕਾਰ ਦੀਆਂ ਪਾਤਰ ਹਨ । ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆਂ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਵਲੋਂ ਅਦਾਰੇ ਦੀਆਂ ਸੇਵਾਵਾਂ ਦੇ ਪ੍ਰਚਾਰ ਪਸਾਰ ਲਈ ਸਦਾ ਨਿੱਘਾ ਸਹਿਯੋਗ ਰਿਹਾ ਹੈ। ਇਸ ਮੌਕੇ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਸੰਜੀਵ ਭਨੋਟ ਅਤੇ ਜਨਰਲ ਸਕੱਤਰ ਪ੍ਰਵੀਰ ਅੱਬੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲ ਦੇ ਸਫ਼ਲ ਸਫ਼ਰ ਦੀ ਵਧਾਈ ਵੀ ਦਿੱਤੀ ।
         ਇਸ ਮੌਕੇ ਰਾਕੇਸ਼ ਆਰੋੜਾ, ਸੁਰਿੰਦਰ ਕਰਮ, ਨਵਕਾਂਤ ਭਰੋਮਜਾਰਾ, ਸੁਰਜੀਤ ਮਜਾਰੀ, ਨਰਿੰਦਰ ਮਾਹੀ, ਅਵਤਾਰ ਕਲੇਰ, ਰਾਜ ਮਜਾਰੀ, ਪ੍ਰਭਜੋਤ ਸਿੰਘ, ਅਮਿਤ ਹੰਸ ਤੋਂ ਇਲਾਵਾ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਦਫ਼ਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ, ਮੀਡੀਆ ਸਲਾਹਕਾਰ ਏ ਆਰ.ਆਰ. ਐੱਸ. ਸੰਧੂ ਆਦਿ ਸ਼ਾਮਲ ਸਨ।
ਕੈਪਸ਼ਨ - ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਤੇ ਨੁਮਾਇੰਦੇ

Sunday, 7 April 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ (ਬਾਗ) ਲਈ ਫਰੀ ਬੈੱਡ ਸੇਵਾ ਦਾ ਆਰੰਭ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ (ਬਾਗ) ਲਈ ਫਰੀ ਬੈੱਡ ਸੇਵਾ ਦਾ ਆਰੰਭ
ਬੰਗਾ : 7 ਫਰਵਰੀ () ਸੱਤ ਸੁਮੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੇ ਜੱਦੀ ਪਿੰਡਾਂ ਲਈ ਅਤਿਅੰਤ ਮੋਹ¸ਪਿਆਰ ਅਤੇ ਹਮਦਰਦੀ ਹੈ । ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਪਿੰਡ ਸ਼ੇਖੂਪੁਰ (ਬਾਗ) ਨਵਾਂਸ਼ਹਿਰ ਦੇ ਜੱਦੀ ਪਿੰਡ ਵਸਨੀਕ ਅਤੇ ਹੁਣ ਅਮਰੀਕਾ ਨਿਵਾਸੀ  ਸ. ਪਿਆਰਾ ਸਿੰਘ ਨਿਊਜਰਸੀ ਅਤੇ ਉਨ੍ਹਾਂ ਦੇ ਭਰਾਵਾਂ ਸ. ਹਰਦਿਆਲ ਸਿੰਘ , ਸ. ਅਜੀਤ ਸਿੰਘ ਅਤੇ ਸ. ਬਲਵੀਰ ਸਿੰਘ ਵਲੋਂ ਆਪਣੇ ਗੁਰਪੁਰਵਾਸੀ ਮਾਤਾ -ਪਿਤਾ ਸਰਦਾਰਨੀ ਅਮਰ ਕੌਰ ਅਤੇ ਸਰਦਾਰ ਧਰਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਸ਼ੇਖੂਪੁਰ ਦੇ ਦਾਖਿਲ ਹੋਣ ਵਾਲੇ  ਮਰੀਜ਼ਾਂ ਲਈ ਫਰੀ ਬੈੱਡ ਸਹੂਲਤ ਪ੍ਰਦਾਨ ਕਰਨ ਲਈ ਦੋ ਲੱਖ ਰੁਪਏ ਦਾ ਚੈੱਕ ਸੰਸਥਾ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਂਟ ਕੀਤਾ ਗਿਆ । ਇਹ ਨੇਕ ਕਾਰਜ  ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਵਾਂਸ਼ਹਿਰ ਵਿਖੇ ਸ. ਪਿਆਰਾ ਸਿੰਘ ਨਿਊਜਰਸੀ (ਅਮਰੀਕਾ) ਦੇ ਭਰਾਤਾ ਸ. ਅਜੀਤ ਸਿੰਘ ਗਿੱਦਾ ਦੇ ਘਰ ਉਨ੍ਹਾਂ ਦੇ ਦੋ ਪੋਤਰਿਆਂ ਕਾਕਾ ਨਿਸ਼ਾਨਵੀਰ ਸਿੰਘ ਪੁੱਤਰ ਜਸਪ੍ਰੀਤ ਸਿੰਘ ਅਤੇ ਕਾਕਾ ਜਗਮੀਤ ਸਿੰਘ ਪੁੱਤਰ ਸ. ਬਲਜਿੰਦਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਮੌਕੇ ਕੀਤਾ ਗਿਆ ।  ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ  ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਪਿੰਡ ਸ਼ੇਖੂਪੁਰ ਲਈ ਸ. ਪਿਆਰਾ ਸਿੰਘ ਨਿਊਜਰਸੀ ਵੱਲੋਂ ਬੈੱਡ ਫਰੀ ਕਰਵਾਉਣ ਲਈ ਕੀਤੇ ਗਏ ਨੇਕ ਉੱਦਮ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਇਲਾਜ ਸੇਵਾਵਾਂ ਬਾਰੇ  ਵੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਵਧੀਆ ਅਤੇ ਸਸਤੇ ਇਲਾਜ਼ ਦਾ ਲਾਭ ਲੈਣ ਲਈ ਬੇਨਤੀ ਕੀਤੀ।
ਇਸ ਮੌਕੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਸੁਪਰੀਮ ਕੌਂਸਿਲ ਮੈਂਬਰ ਸਿਖ‍ ਮਿਸ਼ਨਰੀ ਕਾਲਜ ਨੇ ਬਾਖੂਬੀ ਸਟੇਜ ਸੰਚਾਲਨਾ ਕਰਦਿਆਂ ਦੱਸਿਆ ਕਿ ਸ. ਪਿਆਰਾ ਸਿੰਘ ਨਿਊਜਰਸੀ ਅਤੇ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਜੀ ਸਰਦਾਰਨੀ ਅਮਰ ਕੌਰ ਅਤੇ ਪਿਤਾ ਜੀ ਸਰਦਾਰ ਧਰਮ ਸਿੰਘ ਗਿੱਦਾ ਦੀ ਨਿਘੀ ਮਿੱਠੀ ਯਾਦ ਵਿੱਚ ਨਿਸ਼ਕਾਮ ਸੇਵਾ ਕਰਦੇ ਹੋਏ ਆਪਣੇ ਜੱਦੀ ਪਿੰਡ ਸ਼ੇਖੂਪੁਰ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਆਰੰਭ ਕਰਵਾਈ ਹੈ।  ਉਹਨਾਂ ਦੱਸਿਆ ਸਮੂਹ ਪਰਿਵਾਰ ਵੱਲੋਂ ਭਵਿੱਖ ਵਿਚ ਵੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਲੋਕ ਸੇਵਾ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਕੀਤਾ ਜਾਵੇਗਾ ।  ਇਸ ਮੌਕੇ ਸਮੂਹ ਪਰਿਵਾਰ ਵੱਲੋਂ  ਸੰਤ ਬਾਬਾ ਸੁੱਚਾ ਸਿੰਘ ਮੁੱਖੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਨੂੰ ਇਕਵੰਜਾ ਹਜ਼ਾਰ ਰੁਪਏ, ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਵਾਂਸ਼ਹਿਰ ਦੀ ਇਮਾਰਤ ਉਸਾਰੀ ਲਈ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੂੰ ਇਕਵੰਜਾ ਹਜ਼ਾਰ ਰੁਪਏ , ਇੰਟਰਨੈਸ਼ਨਲ ਪੰਜਾਬੀ ਫਾਉਂਡੇਸ਼ਨ ਕੈਨੇਡਾ ਦੇ ਮੁੱਖੀ ਸ. ਗੁਰਚਰਨ ਸਿੰਘ ਬਨਵੈਤ ਨੂੰ ਇਕਵੰਜਾ ਹਜ਼ਾਰ ਰੁਪਏ, ਉਪਕਾਰ ਕੋਆਰਡਨੇਸ਼ਨ ਸੁਸਾਇਟੀ ਦੇ ਪ੍ਰਧਾਨ ਸ. ਜਸਪਾਲ ਸਿੰਘ ਗਿੱਦਾ ਅਤੇ ਗੁਰੂ ਨਾਨਕ ਸੇਵਾ ਮਿਸ਼ਨ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਰਜੀਤ ਸਿੰਘ ਰਿਟਾ:ਡੀ.ਜੀ.ਐਮ. ਟੈਲੀਕਾਮ ਨੂੰ ਵੀ ਉਨ੍ਹਾਂ ਵਲੋਂ ਕੀਤੀਆਂ ਜਾ ਰਹੀ ਸੇਵਾਵਾਂ ਲਈ ਮਾਇਆ ਭੇਂਟ ਕੀਤੀ ਗਈ । ਇਸ ਸਮਾਗਮ ਦੌਰਾਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਐਸ ਜੀ ਪੀ ਸੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਐਸ ਜੀ ਪੀ ਸੀ, ਸ ਤਰਲੋਚਨ ਸਿੰਘ  ਸਾਬਕਾ ਮੈਂਬਰ ਐਸ.ਜੀ. ਪੀ. ਸੀ.,  ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਸ. ਹਰਵਿੰਦਰ ਸਿੰਘ ਸੋਇਤਾ, ਹਰਬੰਸ ਸਿੰਘ ਸੋਇਤਾ, ਲਖਬੀਰ ਸਿੰਘ ਡੀ. ਐਸ. ਪੀ., ਦੀਦਾਰ ਸਿੰਘ ਡੀ.ਐਸ.ਪੀ., ਭਗਤ ਸਿੰਘ ਲੰਗੜੋਆ,  ਅਵਤਾਰ ਸਿੰਘ ਲੁਧਿਆਣਾ, ਅਮਰੀਕ ਸਿੰਘ, ਬਲਦੇਵ ਸਿੰਘ ਬਰਨਾਲਾ, ਡਾ ਅਵਤਾਰ ਸਿੰਘ ਦੇਨੋਵਾਲ ਕਲਾਂ, ਮਾਸਟਰ ਮੇਜਰ ਸਿੰਘ ਯੂ ਐਸ ਏ, ਜਸਪਾਲ ਸਿੰਘ ਵਿਰਕ ਯੂ.ਐਸ. ਏ., ਕਰਮ ਸਿੰਘ ਸਿਆਟਲ, ਸਤਵੀਰ ਸਿੰਘ ਪੱਲੀ ਝਿੱਕੀ, ਸੁਰਜੀਤ ਸਿੰਘ ਸੋਨਾ ਗਲੋਬਲ ਪੰਜਾਬੀ ਟੀ. ਵੀ., ਦਿਲਬਾਗ ਸਿੰਘ ਝਿੱਕਾ, ਹਰਗੋਪਾਲ ਸਿੰਘ ਸਾਬਕਾ ਐਮ. ਐਲ. ਏ., ਬਲਜਿੰਦਰ ਸਿੰਘ ਭੌਰਾ, ਗੁਰਮੇਲ ਸਿੰਘ ਬਸਿਆਲਾ, ਗੁਰਨਾਮ ਸਿੰਘ, ਸਿੱਖ ਮਿਸ਼ਨਰੀ ਜਤਿੰਦਰਪਾਲ ਸਿੰਘ ਗੜ੍ਹਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਿਕ, ਧਾਰਮਿਕ, ਸਿਆਸੀ ਸ਼ਖਸ਼ੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰਦੁਆਰਾ ਸ਼ਹੀਦ ਬਾਬਾ ਦੀਪ  ਸਿੰਘ ਜੀ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ  ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਨੂੰ  ਫਰੀ ਬੈੱਡ ਸੇਵਾ ਲਈ ਦੋ ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ ਸ. ਪਿਆਰਾ ਸਿੰਘ , ਸ. ਹਰਦਿਆਲ ਸਿੰਘ , ਸ. ਅਵਤਾਰ ਸਿੰਘ ਲੁਧਿ:ਅਤੇ ਸ. ਸੁਰਜੀਤ ਸਿੰਘ ਸੋਨਾ ਨਾਲ ਸਹਿਯੋਗ ਕਰ ਰਹੇ ਹਨ ਮਾਸਟਰ ਗੁਰਚਰਨ ਸਿੰਘ ਬਸਿਆਲਾ, ਸ ਤਰਲੋਚਨ ਸਿੰਘ ਦੁਪਾਲਪੁਰੀ ਸਾਬਕਾ ਮੈਂਬਰ ਐਸ ਜੀ ਪੀ ਸੀ

Saturday, 6 April 2024

ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ - ਰੋਟਰੀ ਕਲੱਬ ਬੰਗਾ ਵਲੋਂ ਸਮਾਜ ਸੇਵੀ ਸੇਵਾਵਾਂ ਦੀ ਸ਼ਲਾਘਾ

ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਰੋਟਰੀ ਕਲੱਬ ਬੰਗਾ ਵਲੋਂ ਸਮਾਜ ਸੇਵੀ ਸੇਵਾਵਾਂ ਦੀ ਸ਼ਲਾਘਾ

ਬੰਗਾ, 6 ਅਪ੍ਰੈਲ () ਸਿਹਤ ਅਤੇ ਸਿੱਖਿਆ ਖੇਤਰ 'ਚ ਲੰਬੇ ਅਰਸੇ ਤੋਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ 'ਤੇ ਡਾ. ਕੁਲਵਿੰਦਰ ਸਿੰਘ ਢਾਹਾਂ ਦੇ ਸਨਮਾਨ ਦਾ ਸਿਲਸਿਲਾ ਜਾਰੀ ਹੈ। ਖੇਤਰ ਦੀਆਂ ਧਾਰਮਿਕ, ਸਮਾਜਿਕ, ਸਾਹਿਤਕ, ਸਿਆਸੀ ਤੇ ਹੋਰ ਵੱਖ ਵੱਖ ਖੇਤਰ ਦੀਆਂ ਸੰਸਥਾਵਾਂ ਵਲੋਂ ਟਰੱਸਟ ਦਫ਼ਤਰ ਪੁੱਜ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।  ਇਸ ਲੜੀ ਤਹਿਤ ਰੋਟਰੀ ਕੱਲਬ ਬੰਗਾ ਦੇ ਅਹੁਦੇਦਾਰ ਸਹਾਇਕ ਗਵਰਨਰ ਰਾਜ ਕੁਮਾਰ ਅਤੇ ਕਲੱਬ ਦੇ ਪ੍ਰਧਾਨ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿੱਚ ਟਰੱਸਟ ਦਫ਼ਤਰ ਪੁੱਜ ਕੇ ਇਹ ਰਸਮ ਨਿਭਾਈ ਗਈ । ਉਹਨਾਂ ਕਿਹਾ ਕਿ ਡਾ. ਕੁਲਵਿੰਦਰ ਸਿੰਘ ਢਾਹਾਂ ਹਸਪਤਾਲ ਲਈ ਮੁੱਢ ਤੋਂ ਹੀ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ ਅਤੇ ਉਹਨਾਂ ਦਾ ਸਮਾਜਿਕ ਖੇਤਰ ਵਿੱਚ ਵਿਲੱਖਣ ਸਥਾਨ ਹੈ । ਉਹਨਾਂ ਢਾਹਾਂ ਕਲੇਰਾਂ ਦੀ ਜੂਹ 'ਚ ਸਥਾਪਿਤ ਸਮੂਹ ਸਿੱਖਿਆ ਅਤੇ ਸਿਹਤ ਅਦਾਰਿਆਂ ਦੀ ਹੋਂਦ ਨੂੰ ਸਮਾਜ ਦੀ ਸੁਰੱਖਿਆ ਲਈ ਵੱਡਾ ਯੋਗਦਾਨ ਦੱਸਿਆ।
      ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਮਾਣ ਸਨਮਾਨ ਲਈ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰਿਆਂ ਦੇ ਨਿੱਘੇ ਸਹਿਯੋਗ ਨਾਲ ਟਰੱਸਟ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਵਾਂਗ ਕਾਰਜਸ਼ੀਲ ਰਹਿਣਗੇ । ਇਸ ਮੌਕੇ ਕਲੱਬ ਦੇ ਪਾਸਟ ਪ੍ਰੈਜੀਡੈਂਟ ਸੁਰਿੰਦਰ ਪਾਲ ਖੇਪੜ, ਫਾਇਨਾਂਸ ਸੈਕਟਰੀ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਸ਼ਰਨਜੀਤ ਸਿੰਘ, ਵਾਇਸ ਪ੍ਰੈਜੀਡੈਂਟ ਇੰਦਰਜੀਤ ਸਿੰਘ ਸੈਣੀ, ਮੈਂਬਰ ਡਾ. ਪ੍ਰਿਤਪਾਲ ਸਿੰਘ, ਡਾ. ਜਸਦੀਪ ਸਿੰਘ ਬੇਦੀ, ਗੁਰਬਿੰਦਰ ਸਿੰਘ ਅਟਵਾਲ ਆਦਿ  ਵੀ ਸ਼ਾਮਲ ਸਨ।
ਕੈਪਸ਼ਨ- ਰੋਟਰੀ ਕਲੱਬ ਬੰਗਾ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸਮੂਹ ਅਹੁਦੇਦਾਰ।

Friday, 5 April 2024

ਢਾਹਾਂ ਕਲੇਰਾਂ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਮੁਜੱਸਮਾਂ ਬਣਿਆਂ - ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ

ਢਾਹਾਂ ਕਲੇਰਾਂ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਮੁਜੱਸਮਾਂ ਬਣਿਆਂ - ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ
ਮਿਸਲ ਸ਼ਹੀਦਾਂ ਤਰਨਾ ਦਲ ਵੱਲੋਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਬੰਗਾ, 5 ਅਪ੍ਰੈਲ  ()  ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ। ਇਹ ਰਸਮ ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਦੀ ਅਗਵਾਈ ਵਿੱਚ ਕੀਤੀ ਗਈ । ਉਹਨਾਂ ਕਿਹਾ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਅਦਾਰੇ ਸਮਾਜ ਦਾ ਸਹਾਰਾ ਬਣੇ ਹਨ ।   ਉਹਨਾਂ ਕਿਹਾ ਕਿ ਢਾਹਾਂ ਕਲੇਰਾਂ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਮੁਜੱਸਮਾਂ ਸਾਬਤ ਹੋਇਆ ਹੈ ਜਿੱਥੇ ਰਿਆਇਤੀ ਦਰਾਂ 'ਤੇ ਸਹੂਲਤਾਂ ਦਾ ਪ੍ਰਬੰਧ ਹੈ । ਉਹਨਾਂ ਸਮੂਹ ਮਿਸ਼ਨਰੀ ਅਦਾਰਿਆਂ ਦੀ ਚੜ੍ਹਦੀਕਲਾ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਦੀਆਂ ਨਿਰੰਤਰ ਸੇਵਾਵਾਂ ਦੀ  ਵੀ ਉਚੇਚੀ ਸ਼ਲਾਘਾ ਕੀਤੀ ।   ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਨੇ ਉਕਤ ਟਰੱਸਟ ਵਲੋਂ ਬੀਤੇ ਚਾਰ ਦਹਾਕਿਆਂ ਤੋਂ ਸਮਾਜ ਸੇਵੀ ਕਾਰਜਾਂ ਦਾ ਵਿਸ਼ਾਲ ਘੇਰਾ ਘੱਤਣ ਨੂੰ ਸਮਾਜ ਦੀ ਵੱਡੀ ਉਦਾਰਹਣ ਦੱਸਿਆ । ਇਸ ਕਾਰਜ ਦੀ ਸਫ਼ਲਤਾ ਲਈ ਉਹਨਾਂ ਟਰੱਸਟ ਨਾਲ ਜੁੜੇ ਪ੍ਰਬੰਧਕਾਂ, ਕਰਮਚਾਰੀਆਂ, ਦਾਨੀਆਂ ਅਤੇ ਸਹਿਯੋਗੀਆਂ ਨੂੰ ਵੀ ਵਧਾਈ ਦਿੱਤੀ । ਇਸ ਮਾਣ ਸਤਿਕਾਰ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸਾਂਝੇ ਕਾਰਜ ਦੀ ਸਫ਼ਲਤਾ ਲਈ ਮਨੁੱਖਤਾ ਦੀ ਭਲਾਈ ਦੇ ਪਹਿਰੇਦਾਰਾਂ ਦੀਆਂ ਸ਼ੁੱਭ ਕਾਮਨਾਵਾਂ ਵੱਡੀ ਅਹਿਮੀਅਤ ਰੱਖਦੀਆਂ ਹਨ ।  ਇਸ ਮੌਕੇ ਦਲ ਦੇ ਜੱਥੇ ਤੋਂ ਇਲਾਵਾ ਜੱਥੇਦਾਰ ਸਤਨਾਮ ਸਿੰਘ ਲਾਦੀਆਂ ਅਤੇ ਯੂਥ ਆਗੂ ਪਰਮਜੀਤ ਸਿੰਘ ਵੀ ਸ਼ਾਮਲ ਸਨ ।
ਕੈਪਸ਼ਨ - ਜੱਥੇਦਾਰ ਸਵਰਨਜੀਤ ਸਿੰਘ ਪਠਲਾਵਾ ਟਰੱਸਟ ਦਫ਼ਤਰ ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ।

Thursday, 4 April 2024

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 - ਭਾਰਤ ਦੇ ਵੱਖ-ਵੱਖ ਰਾਜਾਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 
ਭਾਰਤ ਦੇ ਵੱਖ-ਵੱਖ  ਰਾਜਾਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ

ਬੰਗਾ : 7 ਅਪਰੈਲ ()  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 ਦਾ ਆਯੋਜਿਨ ਕਾਬਾਨਾ ਰਿਜ਼ੋਰਟ ਵਿਖੇ  ਕੀਤਾ ਗਿਆ ।  ਇਸ ਦਾ ਉਦਘਾਟਨ ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਅਤੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਅਤੇ ਉਹਨਾਂ ਦਾ ਸਹਿਯੋਗ ਸ.ਅਮਰਜੀਤ ਸਿੰਘ ਕਲੇਰਾਂ ਜਨਰਲ ਸਕੱਤਰ ਟਰੱਸਟ,  ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ: ਮਨਬੀਰ ਸਿੰਘ ਪ੍ਰੋ ਚਾਂਸਲਰ ਸੀਟੀ ਯੂਨੀਵਰਸਿਟੀ ਅਤੇ ਮੈਨੇਜਿੰਗ ਡਾਇਰੈਕਟਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ, ਡਾ: ਪਵਨ ਜੈਨ ਸਾਬਕਾ ਐਚ.ਓ.ਡੀ (ਰੇਡੀਓ ਡਾਇਗਨੋਸਿਸ) ਐਸ.ਜੀ.ਟੀ. ਯੂਨੀਵਰਸਿਟੀ ਗੁਰੂਗ੍ਰਾਮ, ਸ਼੍ਰੀ ਨਰੇਸ਼ ਕੁਮਾਰ ਡਿਪਟੀ ਰਜਿਸਟਰਾਰ ਕਾਲਜ ਡਿਵੈਲਪਮੈਂਟ ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ,  ਇੰਜੀ: ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਤੇ ਕਨਵੀਨਰ ਅਤੇ ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ  ਨੇ ਦਿੱਤਾ ।
             ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਭਾਰਤ ਦੇ ਵੱਖ-ਵਖ  ਰਾਜਾਂ ਤੋਂ ਆਏ 300 ਤੋਂ ਵੱਧ ਵੱਖ-ਵੱਖ ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਪੈਰਾ ਮੈਡੀਕਲ, ਹੈਲਥ ਕੇਅਰ ਵਰਕਰਾਂ ਅਤੇ ਪੈਰਾ ਮੈਡੀਕਲ ਵਿਦਿਆਰਥੀ ਨੂੰ ਨਿੱਘਾ ਜੀ ਆਇਆਂ ਕਹਿੰਦੇ ਹੋਏ ਪੈਰਾ ਮੈਡੀਕਲ ਸਿੱਖਿਆ ਦੀ ਮਹੱਤਤਾ ਬਾਰੇ ਦੱਸਦੇ ਹੋਏ ਪੈਰਾ ਮੈਡੀਕਲ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਹੋਰ ਵੀ ਯਤਨ ਕਰਨ 'ਤੇ ਜ਼ੋਰ ਦਿੱਤਾ ।  ਮੁਖ ਮਹਿਮਾਨ ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਨੇ ਪੈਰਾਮੈਡਿਕਸ ਅਤੇ ਸਿਹਤ ਸੰਭਾਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਸਰੀ ਨੈਸ਼ਨਲ ਪੈਰਾਮੈਡਿਕਸ ਮੀਟ 2024 ਦਾ ਸ਼ਾਨਦਾਰ ਆਯੋਜਿਨ ਕਰਨ ਦੀਆਂ ਵਧਾਈਆਂ ਦਿਤੀਆਂ । ਇਸ ਮੌਕੇ ਵਿਸ਼ਾ ਮਾਹਿਰਾਂ ਪ੍ਰੋ. (ਡਾ.) ਮੋਨੂੰ ਸਰੀਨ, ਪ੍ਰੋ. (ਡਾ) ਲਲਿਤ ਕੁਮਾਰ ਗੁਪਤਾ, ਅਤੇ ਡਾ: ਸਰਬਜੀਤ ਨੇ ਅਕਾਦਮਿਕ ਭਾਸ਼ਣ ਦਿੰਦੇ ਹੋਏ ਪੈਰਾ ਮੈਡੀਕਲ ਡੈਲੀਗੇਟਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਪੈਰਾਮੈਡੀਕਲ ਵਿਸ਼ਿਆਂ 'ਤੇ ਸੰਬੋਧਨ ਕੀਤਾ । ਉਪੰਰਤ ਸਵਾਲ-ਜਵਾਬ ਸੈਸ਼ਨ ਵਿਚ ਉਹਨਾਂ ਨਾਲ ਅਨੇਕਾਂ  ਵਿਸ਼ਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਹੋਏ ਵੱਖ-ਵੱਖ ਸੈਸ਼ਨਾਂ ਵਿਚ ਡੈਲੀਗੇਟਾਂ ਨੇ ਸਕਿੱਟਾਂ, ਪੰਜਾਬੀ ਲੋਕ ਨਾਚਾਂ ਦੇ ਨਾਲ-ਨਾਲ ਅਕਾਦਮਿਕ ਗਤੀਵਿਧੀਆਂ ਈ ਪੋਸਟਰ ਮੁਕਾਬਲਾ ਅਤੇ ਹੋਰ ਪੇਸ਼ਕਾਰੀਆਂ ਦਾ ਆਨੰਦ ਲਿਆ।  ਜਿਸ ਵਿਚ ਚਿਰਾਯੂ ਪੈਰਾਮੈਡੀਕਲ ਕਾਲਜ ਭੋਪਾਲ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ  ਸਕਿੱਟਾਂ, ਪੰਜਾਬੀ ਲੋਕ ਨਾਚਾਂ  ਸਮੇਤ  ਸੱਭਿਆਚਾਰਕ ਪੇਸ਼ਕਾਰੀਆਂ ਰਵਾਇਤੀ ਪੰਜਾਬੀ ਲੁੱਡੀ ਨਾਚ ਨੇ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ ਸ਼ਾਮਿਲ  ਸਭ ਸਰੋਤਿਆਂ ਦਾ ਮਨ ਮੋਹ ਲਿਆ । ਇਸ ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ  ਨੇ ਪੈਰਾਮੈਡਿਕ ਮੀਟ 2024 ਵਿਚ ਸ਼ਾਮਿਲ ਪ੍ਰਮੁੱਖ ਸ਼ਖਸ਼ੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਵੱਖ ਵੱਖ ਪ੍ਰਤੀਯੋਗਤਾਵਾਂ ਦੇ ਜੇਤੂਆਂ  ਵਿਦਿਆਰਥੀ  ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।   ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਨੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖਸੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ, ਹੈਲਥ ਕੇਅਰ ਵਰਕਰਾਂ ਅਤੇ ਸਮੂਹ ਪੈਰਾ ਮੈਡੀਕਲ ਵਿਦਿਆਰਥੀ ਦਾ ਗੁਰੂ ਨਾਨਕ ਪੈਰਾ ਮੈਡੀਕਲ ਢਾਹਾਂ ਕਲੇਰਾਂ ਦੀ ਦੂਜੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2024  ਵਿਚ  ਸ਼ਮੂਲੀਅਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਪੈਰਾ-ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।  ਇਸ ਮੌਕੇ ਉਹਨਾਂ ਨੇ ਤੀਜੀ ਰਾਸ਼ਟਰੀ ਪੈਰਾਮੈਡਿਕ ਮੀਟਿੰਗ 2025 ਵਿੱਚ  ਢਾਹਾਂ ਕਲੇਰਾਂ ਵਿਖੇ ਆਯੋਜਿਤ ਕਰਨ ਸਬੰਧੀ  ਐਲਾਨ ਵੀ ਕੀਤਾ ।
           ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਪ੍ਰਭਜੋਤ ਕੌਰ ਖਟਕੜ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਸ੍ਰੀ ਸੁਖਵੀਰ ਲਾਲ ਤੋਂ ਇਲਾਵਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਸਮੂਹ ਵਿਦਿਆਰਥੀਆਂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਦੂਜੀ ਨੈਸ਼ਨਲ ਲੇਵਲ ਪੈਰਾਮੈਡਿਕ-2024 ਦੀ ਆਰੰਭਤਾ ਸ਼ਮਾਂ ਰੋਸ਼ਨ ਕਰਨ ਮੌਕੇ  ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ , ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਪਤਵੰਤੇ ਸਜਣ

Tuesday, 2 April 2024

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਕਾਂਸੀ ਦਾ ਮੈਡਲ ਜਿੱਤਿਆ

 ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਨੇ ਸੂਬਾ ਪੱਧਰੀ ਕੁਸ਼ਤੀ  ਚੈਪੀਅਨਸ਼ਿੱਪ  ਵਿਚੋਂ ਕਾਂਸੀ ਦਾ ਮੈਡਲ ਜਿੱਤਿਆ
 ਬੰਗਾ 1 ਅਪਰੈਲ () ਬੀਤੇ ਦਿਨੀਂ ਪਟਿਆਲਾ ਵਿਖੇ ਹੋਈ ਅੰਡਰ 17 ਸਾਲ ਫਰੀ ਸਟਾਈਲ ਕੁਸ਼ਤੀ ਚੈਪੀਅਨਸ਼ਿੱਪ ਵਿਚ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਉਂ ਨੇ 65 ਕਿਲੋ ਭਾਰ ਵਰਗ ਵਿਚੋਂ ਕਾਂਸੀ ਦਾ ਤਗਮਾ ਜਿਤਿਆ ਹੈ ਅਤੇ ਇਸੇ ਤਰ੍ਹਾਂ ਮੰਨਣਹਾਣਾ ਵਿਖੇ ਹੋਏ ਪੰਜਾਬ ਬਾਲ ਕੇਸਰੀ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ 60 ਕਿਲੋ ਭਾਰ ਵਰਗ ਵਿਚ ਚੌਥਾ ਸਥਾਨ ਪ੍ਰਾਪਤ ਕਰਕੇ ਕੈਸ਼ ਇਨਾਮ ਅਤੇ ਸਰਟੀਫੀਕੇਟ ਪ੍ਰਾਪਤ ਕੀਤਾ । ਦੋਵਾਂ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਕੁਸ਼ਤੀ ਦਾ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਕੈਨੇਡਾ ਨਿਵਾਸੀ ਬੇਟੀ ਬੀਬੀ ਨੀਨਾ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਪਹਿਲਵਾਨ ਲੜਕੇ ਲੜਕੀਆਂ ਦਾ ਸਨਮਾਨ ਕੀਤਾ । ਬੀਬੀ ਨੀਨਾ ਸੰਧੂ ਨੇ ਜੇਤੂ ਪਹਿਲਵਾਨਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ ਦੋਵਾਂ ਨੌਜਵਾਨ ਪਹਿਲਵਾਨਾਂ, ਉਨ੍ਹਾਂ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਸ੍ਰੀ ਬਲਬੀਰ ਸੋਂਧੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ । ਪਹਿਲਵਾਨਾਂ ਦੇ ਸਨਮਾਨ ਸਮਾਰੋਹ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਬੀਬੀ ਨੀਨਾ ਸੰਧੂ , ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਬਲਬੀਰ ਸੋਂਧੀ ਕੋਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।  ਵਰਨਣਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਲੜਕੇ ਅਤੇ ਲੜਕੀਆਂ ਨੂੰ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੀ ਫਰੀ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ਗੱਦੇ ਵਾਲੀ ਕੁਸ਼ਤੀ ਅਤੇ ਮਿੱਟੀ ਦੇ ਅਖਾੜੇ ਵਾਲੀ ਕੁਸ਼ਤੀ ਦੀ ਸਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਫੋਟੋ ਕੈਪਸ਼ਨ :  ਸਕੂਲ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਜੇਤਾ ਨੌਜਵਾਨ ਪਹਿਲਵਾਨਾਂ ਨਾਲ ਯਾਦਗਾਰੀ ਤਸਵੀਰ ਵਿਚ ਬੀਬੀ ਨੀਨਾ ਸੰਧੂ ਕੈਨੇਡਾ, ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ,  ਤੇ ਪਤਵੰਤੇ ਸੱਜਣ  

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ

ਢਾਹਾਂ ਕਲੇਰਾਂ ਆਸ ਅਤੇ ਰੋਗ ਨਿਵਾਰਨ ਦਾ ਮੁਜੱਸਮਾਂ ਬਣਿਆਂ - ਕੁਲਵਿੰਦਰ ਸਿੰਘ ਢਾਹਾਂ

ਬੰਗਾ 2 ਅਪ੍ਰੈਲ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40 ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੀਆਂ ਨਾਮਵਰ ਸਖ਼ਸੀਅਤਾਂ ਹਸਪਤਾਲ ਦੀਆਂ ਸੇਵਾਵਾਂ ਬਾਰੇ ਆਪਣੇ ਵਿਚਾਰ ਰੱਖਣਗੀਆਂ ਅਤੇ ਹਸਪਤਾਲ ਦੀ ਸਥਾਪਨਾ, ਮਿਸ਼ਨ, ਉਦੇਸ਼ ਸਬੰਧੀ ਪੇਸ਼ਕਾਰੀਆਂ ਹੋਣਗੀਆਂ। ਇਹ ਜਾਣਕਾਰੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵੱਲੋਂ ਸਾਂਝੀ ਕੀਤੀ ਗਈ । ਇਸ ਸਬੰਧੀ ਟਰੱਸਟ ਦਫ਼ਤਰ ਵਿਖੇ ਉਹਨਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਢਾਹਾਂ ਕਲੇਰਾਂ ਦੀ ਧਰਤੀ ਆਸ ਅਤੇ ਰੋਗ ਨਿਵਾਰਨ ਦਾ ਮੁਜੱਸਮੇਂ ਵਜੋਂ ਪਛਾਣ ਬਣਾ ਚੁੱਕੀ ਹੈ।
      ਉਹਨਾਂ ਇਹ ਮੁਕਾਮ ਹਾਸਲ ਕਰਨ ਲਈ ਹਸਪਤਾਲ ਨਾਲ ਜੁੜੇ ਸਮੂਹ ਦਾਨੀਆਂ ਅਤੇ ਸ਼ੁੱਭ ਚਿੰਤਕਾਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਪੇਂਡੂ ਖਿੱਤੇ ਵਿੱਚ ਰਿਆਇਤੀ ਦਰਾਂ 'ਤੇ ਸਿਹਤ ਸਹੂਲਤਾਂ ਦਿੰਦਿਆਂ 40 ਸਾਲ ਦਾ ਸਫ਼ਲ ਸਫ਼ਰ ਤਹਿ ਕੀਤਾ ਹੈ । ਇਸ ਮੌਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਥਾਪਨਾ ਦਿਵਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦੋਂ ਕਿ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ।
     ਇਸ ਮੌਕੇ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ ਤੋਂ ਇਲਾਵਾ ਸਥਾਪਨਾ ਦਿਵਸ ਵੀ ਪ੍ਰਬੰਧਕੀ ਟੀਮ ਦੇ ਨੁਮਾਇੰਦੇ ਸਿੱਖਿਆ ਸ਼ਾਸ਼ਤਰੀ ਪ੍ਰੋ. ਹਰਬੰਸ ਸਿੰਘ ਬੋਲੀਨਾ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਭਾਈ ਜੋਗਾ ਸਿੰਘ, ਵਾਇਸ ਪ੍ਰਿੰਸੀਪਲ ਰਮਨਦੀਪ ਕੌਰ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਪੀ ਆਰ ਓ ਰੁਪਿੰਦਰ ਸਿੰਘ ਸੰਧੂ, ਸੁਰਜੀਤ ਮਜਾਰੀ ਅਤੇ ਜੋਤੀ ਭਾਟੀਆ ਵੀ ਸ਼ਾਮਲ ਸਨ । ਸਮਾਗਮ ਵਿੱਚ ਧਾਰਮਿਕ, ਵਿੱਦਿਅਕ, ਸਮਾਜਿਕ, ਸਾਹਿਤਕ, ਖੇਡ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਲਈ ਸੱਦਾ ਪੱਤਰ ਭੇਜੇ ਜਾ ਰਹੇ ਹਨ ।
ਕੈਪਸ਼ਨ :- ਸਥਾਪਨਾ ਦਿਵਸ ਸਬੰਧੀ ਜਾਣਕਾਰੀ ਸਾਂਝੀ ਕਰਨ ਸਮੇਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਤੇ ਹੋਰ ।