Monday, 24 June 2024

ਡਾ. ਜਗਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੰਦਾਂ ਦੇ ਵਿਭਾਗ ਦਾ ਚਾਰਜ ਸੰਭਾਲਿਆ

ਡਾ. ਜਗਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੰਦਾਂ ਦੇ ਵਿਭਾਗ ਦਾ ਚਾਰਜ ਸੰਭਾਲਿਆ
ਬੰਗਾ 24 ਜੂਨ () ਦੰਦਾਂ ਦੀ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ. ਜਗਜੀਤ ਸਿੰਘ ਐਮ.ਡੀ. ਐੱਸ. ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇ ਰਾਂ ਦੇ ਦੰਦਾਂ ਦੇ ਵਿਭਾਗ ਵਿਚ ਚਾਰਜ ਸੰਭਾਲ ਕੇ ਮਰੀਜ਼ਾਂ ਦਾ ਇਲਾਜ ਕਰਨਾ  ਆਰੰਭ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਢਾਹਾਂ  ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਐਮ. ਡੀ. ਐਸ. ਨੇ ਦੰਦਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ ਨਵੇਂ ਦੰਦ ਲਗਾਉਣ, ਦੰਦਾਂ ਨੂੰ ਤਾਰਾਂ ਲਾ ਕੇ ਸਿਧੇ  ਕਰਨਾ, ਹਰ ਤਰ੍ਹਾਂ ਦੀਆਂ ਦੰਦਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਮੈਕਸੀਲੋਫੇਸ਼ੀਅਲ ਸਰਜਰੀ (ਐਕਸੀਡੈਂਟਾਂ ਵਿਚ ਟੁੱਟੇ ਦੰਦਾਂ ਅਤੇ ਟੁੱਟੇ ਜਬਾੜੇ ਦਾ ਇਲਾਜ)  ਅਤੇ ਦੰਦਾਂ ਦੇ ਇੰਪਲਾਂਟ ਦੇ ਮਾਹਿਰ ਡਾਕਟਰ ਹਨ । ਇਸ ਤੋਂ ਪਹਿਲਾਂ  ਵੱਡੇ ਹਸਪਤਾਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ । ਸ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਦੰਦਾਂ ਦੇ ਵਿਭਾਗ ਵਿੱਚ ਆਧੁਨਿਕ ਡਿਜੀਟਲ ਕੰਪਿਊਟਰਾਈਜ਼ਡ ਐਕਸ ਰੇਅ  ਨਾਲ ਲੈਸ ਡੈਂਟਲ ਚੇਅਰਾਂ ਹਨ, ਜਿਥੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ  ਮਰੀਜ਼ਾਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ ਰੋਜ਼ਾਨਾ ਸਵੇਰੇ 9.00 ਤੋਂ 03.00 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ   ਅਮਰਜੀਤ ਸਿੰਘ ਕਲੇਰਾਂ  ਸਕੱਤਰ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਗਜੀਤ ਸਿੰਘ ਐਮ. ਡੀ. ਐਸ.,   ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ : ਡਾ. ਜਗਜੀਤ ਸਿੰਘ ਐਮ. ਡੀ. ਐਸ.  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ

Saturday, 15 June 2024

ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲੱਗਾ

ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲੱਗਾ
ਬੰਗਾ 15 ਜੂਨ ( ) ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਵੱਡੀ ਸੰਗਰਾਂਦ ਦੇ ਗੁਰਮਤਿ ਸਮਾਗਮ ਮੌਕੇ ਐਨ ਆਰ ਆਈ ਲੰਬੜਦਾਰ ਮਸਤਾਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਭਗਤ ਸਿੰਘ , ਸਮੂਹ ਸਾਧ ਸੰਗਤ, ਸਮੂਹ ਪਰਿਵਾਰ ਵੱਲੋਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ. ਦਲਜੀਤ ਸਿੰਘ ਖੱਖ ਡੀ ਐਸ ਪੀ ਬੰਗਾ ਨੇ ਕੀਤਾ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ ਐਨ ਆਰ ਆਈ ਲੰਬੜਦਾਰ ਮਸਤਾਨ ਸਿੰਘ ਪੁੱਤਰ ਸਾਧੂ ਸਿੰਘ ਅਤੇ ਭਗਤ ਸਿੰਘ , ਸਮੂਹ ਸਾਧ ਸੰਗਤ, ਸਮੂਹ ਪਰਿਵਾਰ ਵਲੋਂ ਦੂਜਾ ਫਰੀ ਮੈਡੀਕਲ ਚੈਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ।  ਮਸਤਾਨ ਸਿੰਘ ਐਨ ਆਰ ਆਈ ਲੰਬੜਦਾਰ ਨੇ ਕੈਂਪ ਦੀ ਸਫਲਤਾ ਲਈ ਸਮੂਹ ਸੰਗਤਾਂ ਅਤੇ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ । ਉਹਨਾਂ ਨੇ ਇਲਾਕਾ ਨਿਵਾਸੀਆਂ ਲਈ ਭਵਿੱਖ ਵਿੱਚ ਹੋਰ ਵੀ ਵੱਡੇ ਮੈਡੀਕਲ ਕੈਂਪ ਲਗਾਉਣ ਦੇ ਪ੍ਰੋਗਾਰਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਫਰੀ ਮੈਡੀਕਲ ਕੈਂਪ ਵਿਚ ਡਾ. ਸੁਰੇਸ਼ ਕੁਮਾਰ ਬਸਰਾ ਦੀ ਅਗਵਾਈ ਵਿੱਚ ਮਾਹਿਰ ਡਾਕਟਰ ਸਾਹਿਬਾਨ ਵੱਲੋਂ 170 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਐੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ । ਇਸ ਮੌਕੇ ਮਰੀਜਾਂ ਦਾ ਸ਼ੂਗਰ ਟੈਸਟ, ਐਲ ਐਫ ਟੀ, ਆਰ ਐਫ ਟੀ ਤੋਂ ਇਲਾਵਾ ਹੋਰ ਕਈ ਜ਼ਰੂਰੀ ਲੈਬ ਟੈਸਟ ਵੀ ਫਰੀ ਕੀਤੇ ਗਏ ।  ਇਸ ਕੈਂਪ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ  ਮਸਤਾਨ ਸਿੰਘ ਐਨ ਆਰ ਆਈ ਲੰਬੜਦਾਰ ਅਤੇ ਪ੍ਰਧਾਨ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ, ਮਲਕੀਤ ਸਿੰਘ, ਸਮਾਜ ਸੇਵਕ ਨਿਰਮਲਜੀਤ ਸਿੰਘ ਸੋਨੂੰ ਝਿੱਕਾ, ਜਸਪ੍ਰੀਤ ਸਿੰਘ,  ਦਲਜੀਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਸਤਵਿੰਦਰ ਸਿੰਘ, ਸੋਹਨ ਸਿੰਘ, ਸੋਹਨ ਲਾਲ, ਅਵਤਾਰ ਸਿੰਘ, ਡਾ. ਨਵਦੀਪ ਕੌਰ ਮੈਡੀਕਲ ਅਫਸਰ, ਡਾਈਟੀਸ਼ੀਅਨ ਰੌਣਿਕਾ ਕਾਹਲੋਂ,  ਸੁਰਜੀਤ ਸਿੰਘ ਜਗਤਪੁਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਫੋਟੋ ਕੈਪਸ਼ਨ : ਦੇਹਰਾ ਸੰਤ ਬਾਬਾ ਗੁਲਾਬ ਸਿੰਘ ਜੀ ਪਿੰਡ ਨੌਰਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਦੀਆਂ ਤਸਵੀਰਾਂ

Friday, 14 June 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਬੰਧੀ ਤਸਵੀਰ ਪ੍ਰਦਰਸ਼ਨੀ ਸੇਵਾ ਦੀ ਪ੍ਰੇਰਨਾ ਬਣੀ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਬੰਧੀ ਤਸਵੀਰ ਪ੍ਰਦਰਸ਼ਨੀ ਸੇਵਾ ਦੀ ਪ੍ਰੇਰਨਾ ਬਣੀ
ਸ਼ੁਰੂਆਤ ਤੋਂ ਸਥਾਪਤੀ ਤੱਕ ਦੇ ਸਫ਼ਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
ਬੰਗਾ, 14 ਜੂਨ () ਪੇਂਡੂ ਖਿੱਤੇ 'ਚ ਰਿਆਇਤੀ ਦਰਾਂ 'ਤੇ ਆਧੁਨਿਕ ਸਿਹਤ ਸਹੂਲਤਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਵਿਹਡ਼ੇ ਲੱਗੀ ਆਦਮ ਕੱਦ ਤਸਵੀਰਾਂ ਦੀ ਪ੍ਰਦਰਸ਼ਨੀ ਸੇਵਾ ਪ੍ਰਤੀ ਪ੍ਰੇਰਕ ਸਾਬਤ ਹੋਈ ਹੈ । ਪ੍ਰਵੇਸ਼ ਦੁਆਰ ਤੋਂ ਲੈ ਕੇ ਮੁੱਖ ਲਾਂਘੇ ਦੁਆਲੇ ਦੋਹੀਂ ਪਾਸੇ ਹਸਪਤਾਲ ਦੀ ਆਰੰਭਤਾ ਅਤੇ ਸਥਾਪਤੀ ਤੱਕ ਦੀਆਂ ਲੱਗੀਆਂ ਸੰਘਰਸ਼ 'ਚ ਲਬਰੇਜ਼ ਤਸਵੀਰਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ । ਇਹਨਾਂ ਵਿੱਚ ਹਸਪਤਾਲ ਦੇ ਸੁਫ਼ਨੇਹਾਰ ਬਾਬਾ ਬੁੱਧ ਸਿੰਘ ਢਾਹਾਂ ਜੀ ਵਲੋਂ ਸੇਵਾ ਦਾ ਹੋਕਾ ਦੇਣ, ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਨੀਂਹ ਪੱਥਰ ਰੱਖਣ, ਦੇਸ਼ ਵਿਦੇਸ਼ਾਂ ਦੇ ਦਾਨੀਆਂ ਵਲੋਂ ਭਰਵਾਂ ਸਹਿਯੋਗ, ਪੰਜਾਬ ਦੇ ਤਾਤਕਲੀਨ ਰਾਜਪਾਲ ਬੀ. ਡੀ. ਪਾਂਡੇ ਵੱਲੋਂ ਉਦਘਾਟਨ ਕਰਨ, ਮਾਹਿਰ ਮੈਡੀਕਲ ਟੀਮਾਂ ਦੀ ਆਮਦ ਹੋਣ, ਬਾਬਾ ਬੁੱਧ ਸਿੰਘ ਟਰੌਮਾ ਸੈਂਟਰ ਦੀ ਹੋਂਦ ਮੌਕੇ ਪੰਜ ਸਿੰਘ ਸਹਿਬਾਨ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਦਿ ਦੀਆਂ ਯਾਦਗਾਰੀ ਤਸਵੀਰਾਂ ਸ਼ਾਮਲ ਹਨ।
     ਪ੍ਰਬੰਧਕਾਂ ਵਲੋਂ ਇਹ ਪ੍ਰਦਰਸ਼ਨੀ ਉਕਤ ਹਸਪਤਾਲ ਦੇ ਚਾਰ ਦਹਾਕਿਆਂ ਦੇ ਸਫ਼ਲ ਸਫ਼ਰ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਹਰ ਤਸਵੀਰ ਨਾਲ ਉਸ ਦੇ ਮਕਸਦ ਸਬੰਧੀ ਇਬਾਰਤ ਨੂੰ ਵੀ ਅੰਕਿਤ ਕੀਤਾ ਗਿਆ ਹੈ । ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਤਿਹਾਸ ਦੀਆਂ ਪਰਤਾਂ ਦਾ ਅਧਿਐਨ ਵਰਤਮਾਨ ਦੀ ਕਸਵੱਟੀ 'ਤੇ ਕਰਵਟ ਲੈਂਦਿਆਂ ਭਵਿੱਖ ਦੀਆਂ ਅਸ਼ਾਵਾਂ ਸੰਪੂਰਨ ਹੋਣ ਦਾ ਸਦਾ ਉਸਾਰੂ ਤੇ ਉਤਸਾਹੂ ਸਬੱਬ ਸਾਬਤ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਤਸਵੀਰ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਦੱਸਣਯੋਗ ਹੈ ਕਿ ਇਸ  ਤਸਵੀਰ ਪ੍ਰਦਰਸ਼ਨੀ ਨੂੰ ਰੋਜ਼ਾਨਾ ਹਸਪਤਾਲ ਆਉਣ ਵਾਲੇ ਸੈਂਕੜੇ ਲੋਕਾਂ ਵਲੋਂ ਨਿਹਾਰਿਆ ਅਤੇ ਸਲਾਇਆ ਜਾਂਦਾ ਹੈ।
   ਪ੍ਰਦਰਸ਼ਨੀ ਦੇਖਣ ਵਾਲਿਆਂ ਵਿੱਚ ਸ਼ਾਮਲ ਬੇਗਮਪੁਰ ਵਾਸੀ ਦਵਿੰਦਰ ਸਿੰਘ, ਬਹਿਰਾਮ ਵਾਸੀ ਬਚਿੱਤਰ ਸਿੰਘ, ਔੜ ਵਾਸੀ ਕ੍ਰਿਸ਼ਨ ਕੁਮਾਰ, ਕਟਾਰੀਆ ਵਾਸੀ ਮੁਖਤਿਆਰ ਸਿੰਘ ਆਦਿ ਦਾ ਕਹਿਣਾ ਸੀ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨਾਲ ਜੁੜੀਆਂ ਇਹ ਤਸਵੀਰਾਂ ਇਸ ਦੇ ਪ੍ਰਬੰਧਾਂ ਦੀਆਂ ਸਮਾਂ-ਦਰ-ਸਮਾਂ ਪ੍ਰਾਪਤੀਆਂ ਨੂੰ ਬਾਖੂਬੀ ਬਿਆਨਦੀਆਂ ਹਨ। ਪ੍ਰਬੰਧਕਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਤਸਵੀਰ ਪ੍ਰਦਰਸ਼ਨੀ ਵਿੱਚ ਉੱਕਤ ਟਰੱਸਟ ਦੀ ਯੋਗ ਅਗਵਾਈ ਵਿੱਚ ਗਤੀਸ਼ੀਲ ਹਸਪਤਾਲ ਤੋਂ ਇਲਾਵਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਕਾਲਜ, ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਦਰਜ-ਬ-ਦਰਜਾ ਕਰਮਚਾਰੀਆਂ ਨੂੰ ਸਨਮਾਨ ਦਿੱਤੇ ਜਾਣ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਕੈਪਸ਼ਨ -ਤਸਵੀਰ ਪ੍ਰਦਰਸ਼ਨੀ ਬਾਰੇ ਸਾਂਝ ਕਰਾਉਣ ਸਮੇਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ।

Monday, 10 June 2024

ਲਾਵਾਰਿਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਮਹੀਨੇ ਤੋਂ ਦਾਖਲ

ਲਾਵਾਰਿਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਮਹੀਨੇ ਤੋਂ ਦਾਖਲ

ਬੰਗਾ, 10 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਅਣਪਛਾਤਾ ਮਰੀਜ਼ ਬੀਤੀ 8 ਮਈ 2024 ਤੋਂ ਇਲਾਜ ਅਧੀਨ ਹੈ । ਉਸ ਦੀ ਉਮਰ 60 ਸਾਲਾ ਦੇ ਕਰੀਬ ਹੈ । ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ ਕੀਤੀ ਗਈ ਹੈ। ਇਸ ਮਰੀਜ਼ ਨੂੰ ਇੱਥੇ ਦਾਖਲ ਕਰਵਾਉਣ ਸਮੇਂ ਕੁਝ ਲੋਕਾਂ ਨੇ ਇਸ ਨੂੰ ਪਿੰਡ ਘਾਗੋ ਗੁਰੂ ਵਿੱਚ ਕੰਮ ਕਰਨ ਵਾਲਾ ਦੱਸਿਆ ਸੀ ਕਿ ਇਹ ਪਰਵਾਸੀ ਹੈ ਤੇ ਉਕਤ ਪਿੰਡ ਵਿੱਚ ਕੰਮ ਕਰਦਾ ਸੀ। ਪਿਛਲੇ ਇੱਕ ਮਹੀਨੇ ਤੋਂ ਇਸ ਮਰੀਜ਼ ਦਾ ਹਸਪਤਾਲ ਦੇ ਆਈ ਸੀ ਯੂ ਵਿਭਾਗ ਵਿੱਚ ਇਲਾਜ ਚੱਲ ਰਿਹਾ ਹੈ । ਹੁਣ ਇਸ ਮਰੀਜ਼ ਦੀ ਸਾਰ ਲੈਣ ਕੋਈ ਨਹੀਂ ਆ ਰਿਹਾ। ਪੁਲਿਸ ਪ੍ਰਸ਼ਾਸ਼ਨ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ । ਹਸਪਤਾਲ ਪ੍ਰਬੰਧਕਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲਾਵਾਰਿਸ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਕਰਨ ਵਿੱਚ ਹਸਪਤਾਲ ਪ੍ਰਬੰਧਕਾਂ  ਦਾ ਸਹਿਯੋਗ ਕੀਤਾ ਜਾਵੇ । ਇਸ ਸਬੰਧੀ ਜਾਣਕਾਰੀ ਲਈ ਹਸਪਤਾਲ ਦੇ ਸੰਪਰਕ ਨੰਬਰ 9115860260 ਅਤੇ 9914260260 ਜਾਰੀ ਕੀਤੇ ਗਏ ਹਨ ।
ਕੈਪਸਨ  : - ਹਸਪਤਾਲ ਵਿਚ ਦਾਖਲ ਅਣਪਛਾਤੇ ਮਰੀਜ਼ ਦੀ  ਤਸਵੀਰ

Thursday, 6 June 2024

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲੱਗਾ

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ  ਫਰੀ ਮੈਡੀਕਲ ਚੈੱਕਅੱਪ ਕੈਂਪ ਲੱਗਾ
ਬੰਗਾ  06 ਜੂਨ () ਸਮਾਜ ਸੇਵਕ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਪਹਿਲੀ ਬਰਸੀ ਮੌਕੇ  ਸਮੂਹ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ  ਇਲਾਕਾ ਨਿਵਾਸੀਆਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਗੁਣਾਚੌਰ ਵਿਖੇ ਲਗਾਇਆ ਗਿਆ ।  ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਰੰਭ ਸਰਬੱਤ ਦੇ ਭਲੇ ਲਈ  ਕੀਤੀ ਗਈ ਅਰਦਾਸ ਉਪਰੰਤ ਹੋਇਆ । ਅੱਜ ਦੇ ਇਸ ਕੈਂਪ ਵਿੱਚ 150 ਮਰੀਜ਼ਾਂ ਤੋਂ ਵੱਧ ਮਰੀਜ਼ਾਂ ਨੇ ਆਪਣਾ ਫਰੀ ਚੈਕਅੱਪ ਕਰਵਾਕੇ ਲਾਭ ਪ੍ਰਾਪਤ ਕੀਤਾ ।
           ਇਸ ਮੌਕੇ ਸ. ਦਲਜੀਤ ਸਿੰਘ ਖੱਖ ਡੀ. ਐਸ. ਪੀ. ਬੰਗਾ ਨੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ  ਸ਼ਰਧਾ ਸੁਮਨ ਭੇਟ ਕਰਕੇ ਯਾਦ  ਕੀਤਾ ਅਤੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ  ਇਲਾਕੇ ਦੇ ਲੋੜਵੰਦਾਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਕੀਤੇ ਨਿਸ਼ਕਾਮ ਸੇਵਾ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਬਸਪਾ ਆਗੂ  ਸ੍ਰੀ ਪ੍ਰਵੀਨ ਬੰਗਾ ਅਤੇ ਸ੍ਰੀ ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀ ਸੱਜਣਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਡਾਕਟਰ ਸਾਹਿਬਾਨ, ਸਮੂਹ ਮੈਡੀਕਲ ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਫਰੀ ਮੈਡੀਕਲ ਚੈੱਕਅੱਪ ਕੈਂਪ ਲਈ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ । ਫਰੀ ਮੈਡੀਕਲ ਚੈੱਕਅੱਪ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਕੁਲਦੀਪ ਸਿੰਘ ਦੀ ਅਗਵਾਈ  ਹੇਠਾਂ ਮੈਡੀਕਲ ਟੀਮ ਨੇ ਕੈਂਪ ਵਿਚ ਆਏ 150 ਤੋਂ ਵੱਧ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ।  ਲੋੜਵੰਦ ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ ।  
            ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਵਿਜੈ ਗੁਣਾਚੌਰ, ਜਗਦੀਸ਼ ਭਲਵਾਨ, ਸਤਨਾਮ ਸਿੰਘ ਪ੍ਰਧਾਨ, ਮਦਨ ਲਾਲ ਕਲਸੀ, ਮਾਸਟਰ ਕੇਵਲ ਰਾਮ, ਗੁਰਦੇਵ ਦੇਬਾ, ਰਾਜ ਬਜਾੜ, ਸੁਰਜੀਤ ਰੱਲ੍ਹ, ਚਮਨ ਵਿਰਦੀ, ਰਵੀ ਬਸਰਾ, ਪ੍ਰਕਾਸ਼ ਰਾਮ, ਚਮਨ ਲਾਲ, ਪਾਲ ਰਾਮ  ਅਤੇ ਹੋਰ ਸਮਾਜ ਸੇਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿਚ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਸਮੂਹ ਜਨ ਸਮੂਹ ਨੂੰ ਫਰੀ ਵੰਡੇ ਗਏ ।
ਫੋਟੋ ਕੈਪਸ਼ਨ :  ਗੁਣਾਚੌਰ ਵਿਖੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਲੱਗੇ ਫਰੀ ਕੈਂਪ ਦੀ ਤਸਵੀਰ


 

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ ਦਾ ਸ਼ਾਨਦਾਰ ਸੌ ਫੀਸਦੀ ਰਿਹਾ ਨਤੀਜਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ

ਜੀ ਐਨ ਐਮ ਨਰਸਿੰਗ ਦਾ ਸ਼ਾਨਦਾਰ ਸੌ ਫੀਸਦੀ ਰਿਹਾ ਨਤੀਜਾ

ਬੰਗਾ  6 ਜੂਨ ( ) ਨਰਸਿੰਗ ਸਿੱਖਿਆ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ. ਐਮ. ਨਰਸਿੰਗ (ਦੂਜਾ ਸਾਲ) ਦਾ ਨਤੀਜਾ ਸ਼ਾਨਦਾਰ ਸੌ ਫੀਸਦੀ ਆਇਆ ਹੈ । ਇਹ  ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਦਿੰਦੇ ਦੱਸਿਆ ਕਿ ਜੀ.ਐਨ.ਐਮ. ਨਰਸਿੰਗ ਦੂਜਾ ਸਾਲ ਕਲਾਸ ਦੀ ‍ਵਿਦਿਆਰਥਣ ਅਮਰਦੀਪ ਕੌਰ ਪੁੱਤਰੀ ਸ. ਸੁਖਦੇਵ ਸਿੰਘ-ਰਾਜਵੀਰ ਕੌਰ ਵਾਸੀ ਖੈੜਾ-ਦੋਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਵੇਂ ਸਿਮਰਨਪ੍ਰੀਤ ਕੌਰ ਪੁੱਤਰੀ ਸ. ਚਰਨਜੀਤ ਸਿੰਘ-ਬਰਿੰਦਰ ਕੌਰ ਵਾਸੀ ਪੱਲੀ ਝਿੱਕੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਜਸਵਿੰਦਰ  ਸਿੰਘ-ਹਰਜਿੰਦਰ ਕੌਰ  ਵਾਸੀ ਜਾਫਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟੀਆਂ ਵੱਲੋਂ ਜੀ.ਐਨ.ਐਮ. ਨਰਸਿੰਗ ਦੂਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਹਨ । ਨਰਸਿੰਗ ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ  ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ, ਸੰਦੀਪ ਕੌਰ ਸੂਦਨ ਕਲਾਸ ਇੰਚਾਰਜ, ਗੁਰਮੀਤ ਸਿੰਘ, ਪੂਜਾ ਰਾਣੀ, ਨੇਹਾ ਰਾਣੀ, ਜਸਪ੍ਰੀਤ ਕੌਰ, ਮਨਦੀਪ ਕੌਰ ਅਤੇ ਹੋਰ ਨਰਸਿੰਗ  ਅਧਿਆਪਕ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ :- ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. (ਦੂਜਾ ਸਾਲ) ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ


Tuesday, 4 June 2024

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ ਨੇ ਕਾਰਜ ਭਾਰ ਸੰਭਾਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ ਨੇ ਕਾਰਜ ਭਾਰ ਸੰਭਾਲਿਆ
ਬੰਗਾ 04 ਜੂਨ 2024 ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ  ਨੇ ਮੁੱਖ ਡਾਕਟਰ ਦਾ ਕਾਰਜਭਾਰ ਸੰਭਾਲ ਲਿਆ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ  ਡਾ. ਹਰਤੇਸ਼ ਸਿੰਘ ਪਾਹਵਾ   ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ ।  ਉਹਨਾਂ ਨੇ ਜੀ. ਐਮ. ਸੀ. ਐਚ. ਉਦੈਪੁਰ ਤੋ  ਬੱਚਿਆਂ ਦੀਆਂ ਬਿਮਾਰੀਆਂ ਦੇ  ਇਲਾਜ ਕਰਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਨਵ ਜਨਮੇ ਬੱਚਿਆਂ ਦੀ ਵਿਸ਼ੇਸ਼ ਸਾਂਭ ਸੰਭਾਲ  ਵਿਚ ਫੈਲੋਸ਼ਿੱਪ ਵੀ ਪ੍ਰਾਪਤ ਕੀਤੀ ਹੋਈ ਹੈ । ਡਾ. ਹਰਤੇਸ਼ ਸਿੰਘ ਪਾਹਵਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਹਰ ਮੰਗਲਵਾਰ ਅਤੇ ਹਰ ਸ਼ੁਕਰਵਾਰ ਨੂੰ ਸਵੇਰੇ 9 ਤੋਂ 3 ਵਜੇ ਤਕ ਉ ਪੀ ਡੀ ਵਿਚ ਮਰੀਜ਼ਾਂ ਦਾ ਚੈਕਅਪ ਕਰਿਆ ਕਰਨਗੇ ਅਤੇ ਬਚਿਆਂ ਦੇ ਇਲਾਜ ਲਈ ਅਮਰਜੈਂਸੀ ਸੇਵਾਵਾਂ  ਵਾਸਤੇ 24 ਘੰਟੇ ਉਪਲਬਧ ਰਹਿਣਗੇ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਮਸ਼ੀਨਾਂ ਇਨਕੁਬੇਟਰ, ਰੇਡੀਅੰਟ ਵਾਰਮਰ, ਪੀਲੀਏ ਦੇ ਇਲਾਜ ਲਈ ਸਿੰਗਲ ਅਤੇ ਡਬਲ ਫ਼ੋਟੋਥੈਰਾਪੀ ਮਸ਼ੀਨਾਂ ਹਨ । ਹਸਪਤਾਲ ਵਿਖੇ ਬੱਚਿਆਂ ਦੇ ਇਲਾਜ ਲਈ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਬੱਚਿਆਂ ਲਈ ਵਿਸ਼ੇਸ਼ ਨਰਸਿੰਗ ਕੇਅਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਇੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਜਿਵੇਂ ਪੋਲੀਓ, ਡੀ.ਪੀ.ਟੀ., ਬੀ.ਸੀ.ਜੀ, ਖਸਰਾ, ਕਾਲਾ ਪੀਲੀਆ, ਮਿਆਦੀ ਬੁਖਾਰ, ਹੈਪਾਟਾਈਟਸ ਏ ਅਤੇ ਬੀ, ਚਿਕਨ ਪੌਕਸ (ਮਾਤਾ) ਅਤੇ ਦਿਮਾਗੀ ਬੁਖਾਰ (ਹਿਬ) ਦੇ ਟੀਕੇ ਵੀ ਲਾਏ ਜਾਂਦੇ ਹਨ।
ਫੋਟੋ ਕੈਪਸ਼ਨ :    ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 

Monday, 3 June 2024

ਯੂ. ਕੇ. ਦੀ ਯੂਨੀਵਰਸਿਟੀ ਵਲੋਂ ਢਾਹਾਂ ਕਲੇਰਾਂ ਵਿਖੇ ਮਾਨਸਿਕ ਸਿਹਤ ਦੇ ਕੋਰਸ ਸ਼ੁਰੂ ਕਰਨ ਦੀ ਪੇਸ਼ਕਸ਼

ਯੂ. ਕੇ. ਦੀ ਯੂਨੀਵਰਸਿਟੀ ਵਲੋਂ ਢਾਹਾਂ ਕਲੇਰਾਂ ਵਿਖੇ ਮਾਨਸਿਕ ਸਿਹਤ ਦੇ ਕੋਰਸ ਸ਼ੁਰੂ ਕਰਨ ਦੀ ਪੇਸ਼ਕਸ਼
ਬੰਗਾ, 3 ਜੂਨ () ਯੂ. ਕੇ. ਦੀ ਨਾਮਵਰ ਵਿੱਦਿਅਕ ਸੰਸਥਾ ਡੀ ਮੌਂਟਫੋਰਟ ਯੂਨੀਵਰਸਿਟੀ ਲੈਸਟਰ ਵਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠ ਚੱਲ ਰਹੀਆਂ ਸਿਹਤ ਸੰਸਥਾਵਾਂ ਅਤੇ ਮੈਡੀਕਲ ਵਿੱਦਿਅਕ ਸੰਸਥਾਵਾਂ ਵਿੱਚ ਮਾਨਸਿਕ ਸਿਹਤ ਸਬੰਧੀ  ਨਵੇਂ ਕੋਰਸ ਸ਼ੁਰੂ ਕਰਨ ਬਾਰੇ ਉਕਤ ਯੂਨੀਵਰਸਿਟੀ ਅਤੇ ਇੰਡੋ ਬ੍ਰਿਟਿਸ਼ ਟਰੇਡ  ਕੌਂਸ਼ਲ ਦੇ ਨੁਮਾਇੰਦਿਆਂ ਵਲੋਂ ਢਾਹਾਂ ਕਲੇਰਾਂ ਦਾ ਦੌਰਾ ਕੀਤਾ ਅਤੇ ਇੱਥੇ ਮੈਂਟਲ ਹੈੱਲਥ (ਮਾਨਸਿਕ ਸਿਹਤ) ਦੇ ਕੋਰਸ ਸ਼ੁਰੂ ਕਰਨ ਸਬੰਧੀ ਪੇਸ਼ਕਸ਼ ਕੀਤੀ।
       ਯੂਨੀਵਰਸਿਟੀ ਦੇ ਡਾ. ਰਘੂ ਰਾਘਵਨ ਪ੍ਰੋਫੈਸਰ ਆਫ ਮੈਂਟਲ ਹੈੱਲਥ ਅਤੇ ਆਈ ਬੀ ਟੀ ਸੀ ਦੇ ਸ਼੍ਰੀ ਬਲਜੀਤ ਸਿੰਘ ਖੇੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਵੀਆਂ ਤਕਨੀਕਾਂ ਅਤੇ ਤੇਜਭਰੀ ਜ਼ਿੰਦਗੀ ਕਰਕੇ ਆਮ ਲੋਕਾਈ ਵਿੱਚ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਵੱਧ ਰਹੀਆਂ ਹਨ, ਜਿਸ ਲਈ ਉਹਨਾਂ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਮੈਂਟਲ ਹੈੱਲਥ ਵਿਸ਼ੇ 'ਤੇ ਡੀ ਮੌਂਟਫੋਰਟ ਯੂਨੀਵਰਸਿਟੀ ਲੈਸਟਰ ਯੂ ਕੇ ਵਲੋਂ ਕੋਰਸ ਆਰੰਭ ਕੀਤੇ ਹਨ ਅਤੇ ਪੰਜਾਬ ਦੇ ਵਿੱਚ ਇਹ ਮਾਨਸਿਕ ਸਿਹਤ ਦੇ ਕੋਰਸ ਢਾਹਾਂ ਕਲੇਰਾਂ ਦੇ ਚੱਲ ਰਹੇ ਮਿਸ਼ਨਰੀ ਅਦਾਰਿਆਂ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਸਬੰਧੀ ਇਹ ਪੇਸ਼ਕਸ਼ ਲੈ ਕੇ ਉਹਨਾਂ ਵਲੋਂ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
    ਇਸ ਵਿਚਾਰ ਵਿਟਾਂਦਰੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਡਾਕਟਰ ਸਾਹਿਬਾਨ , ਗੁਰੂ ਨਾਨਕ ਕਾਲਜ ਆਫ ਨਰਸਿੰਗ,  ਗੁਰੂ ਨਾਨਕ ਮਿਸ਼ਨ ਪੈਰਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕ ਵੀ ਸ਼ਾਮਲ ਹੋਏ । ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਕੁਲਵੰਤ ਸਿੰਘ ਕਲੇਰਾਂ, ਤਰਨਦੀਪ ਸਿੰਘ ਸਾਧੜਾ ਯੂ ਕੇ, ਰੁਪਿੰਦਰ ਸਿੰਘ ਸਾਧੜਾ ਯੂ ਕੇ,  ਡਾ. ਸੁਰਿੰਦਰ ਜਸਪਾਲ ਪ੍ਰਿੰਸ੍ਰੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ , ਵਾਇਸ ਪ੍ਰਿੰਸੀਪਲ ਰਮਨਦੀਪ ਕੌਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਡਾ. ਜਸਦੀਪ ਸਿੰਘ ਸੈਣੀ, ਨਰਸਿੰਗ ਸਪੁਰਡੈਂਟ ਦਵਿੰਦਰ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਥਵਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ- ਇੰਗਲੈਂਡ ਤੋਂ ਪੁੱਜੇ ਨੁਮਾਇੰਦਿਆਂ ਦਾ ਸਨਮਾਨ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਹੋਰ ਪਤਵੰਤੇ