Monday, 30 June 2025

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ
ਬੰਗਾ  : 30 ਜੂਨ () ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਮੌਜੂਦਾ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਨਵੇਂ ਪ੍ਰਧਾਨ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਸਮੂਹ ਰੋਟੇਰੀਅਨ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਅੰਨਪੂਰਨਾ ਦਿਵਸ  ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ ਕੀਤੀ ਗਈ । ਇਸ ਸ਼ੁਭ ਕਾਰਜ ਦਾ ਆਰੰਭ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ । ਉਹਨਾਂ ਨੇ ਰੋਟਰੀ ਕਲੱਬ ਬੰਗਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਦੋ ਦਿਨ ਦੇ ਲੰਗਰ ਦੀ ਸੇਵਾ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਮੌਜੂਦਾ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਨਵੇਂ ਪ੍ਰਧਾਨ ਪ੍ਰਵੀਨ ਕੁਮਾਰ ਨੇ ਆਪਣੇ  ਰੋਟੇਰੀਅਨ ਮੈਂਬਰਾਂ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਲੰਗਰ ਵਰਤਾਇਆ । ਲੰਗਰ ਸੇਵਾ ਮੌਕੇ ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਰਾਜ ਬਾਜਾੜ ਅਸਿਸਟੈਂਟ ਗਵਰਨਰ,  ਪ੍ਰਿੰਸੀਪਲ ਗੁਰਜੰਟ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ ਭੰਮਰਾ, ਭੁਪਿੰਦਰ ਕੁਮਾਰ ਝਿੱਕਾ, ਐਡਵਕੇਟ ਅਨਿਲ ਕਟਾਰੀਆ, ਅਮਨਦੀਪ ਘਈ, ਪਰਮਜੀਤ ਸਿੰਘ ਭੋਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਉਮ ਬਹਾਦਰ ਵਿਸ਼ਵਕਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ  ਰੋਟਰੀ ਕਲੱਬ ਬੰਗਾ ਵੱਲੋਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ 
ਦੋ ਦਿਨ ਦੀ  ਲੰਗਰ ਆਰੰਭ ਕਰਨ ਮੌਕੇ ਦੀ ਤਸਵੀਰ

Saturday, 28 June 2025

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ
ਬੰਗਾ 28 ਜੂਨ () ਭਾਰਤ ਸਰਕਾਰ ਦੇ ਈ.ਪੀ.ਐੱਫ.ਓ. ਵਿਭਾਗ (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਜਲੰਧਰ ਜ਼ੋਨ ਵੱਲੋਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ. ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸ੍ਰੀ ਭੁਪਿੰਦਰ ਕੁਮਾਰ ਸਿੰਘ ਇੰਨਫੋਰਸਮੈਂਟ ਅਫਸਰ ਨੇ ਈ.ਪੀ.ਐਫ. ਦੇ ਲਾਭਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਯੋਜਨਾ ਨਾਲ ਜੁੜੇ  ਸਾਰੇ ਕਰਮਚਾਰੀਆਂ ਦੀ ਆਮਦਨ ਦਾ ਕੁਝ ਹਿੱਸਾ ਹਰ ਮਹੀਨੇ ਜਮ੍ਹਾਂ ਕਰਵਾਇਆ ਜਾਂਦਾ ਹੈ, ਜਿਸ ਨੂੰ ਸੇਵਾਮੁਕਤੀ ਤੋਂ ਬਾਅਦ ਕਢਵਾਇਆ ਜਾ ਸਕਦਾ ਹੈ। ਇਸ 'ਚ ਇਕ ਹਿੱਸਾ ਕਰਮਚਾਰੀ ਦਾ ਹੁੰਦਾ ਹੈ, ਜਦਕਿ ਦੂਜਾ ਹਿੱਸਾ ਕੰਮ ਕਰਵਾਉਣ ਵਾਲੀ ਸੰਸਥਾ/ਕੰਪਨੀ ਨੂੰ ਜਮ੍ਹਾ ਕਰਵਾਉਣਾ ਹੁੰਦਾ ਹੈ, ਜਿਸ 'ਤੇ ਸਰਕਾਰ ਵਲੋਂ ਤੈਅਸ਼ੁਦਾ ਵਿਆਜ ਦਿੱਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰ ਕਿਸੇ ਐਮਰਜੈਂਸੀ ਵਿੱਚ ਈ.ਪੀ.ਐਫ. ਫੰਡ ਨੂੰ ਆਸਾਨੀ ਨਾਲ  ਕਢਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ  ਸਕੀਮ ਵਿੱਚ ਵੀ ਈ.ਪੀ.ਐਫ. ਯੋਜਨਾ ਦੇ ਨਾਲ ਲੋਕਾਂ ਦੀ ਬੱਚਤ ਵਿੱਚ ਵਾਧਾ ਹੁੰਦਾ ਹੈ । ਹੁਣ ਈ.ਪੀ.ਐਫ. ਖਾਤਾ ਧਾਰਕ ਦੇ ਆਪਣੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਰਕਮ ਨੂੰ ਆਨਲਾਈਨ ਜਾਂ ਐਸ.ਐਮ.ਐਸ. ਰਾਹੀਂ ਵੀ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਪੈਨਸ਼ਨ ਅਤੇ ਮੌਤ ਦੇ ਕੇਸਾਂ ਵਿਚ ਵੀ ਵਿਭਾਗ ਵੱਲੋਂ ਤਹਿ ਸਮੇਂ ਵਿਚ ਖਾਤਾ ਧਾਰਕਾਂ ਨੂੰ ਉਹਨਾਂ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਹੋ ਜਾਂਦੀ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਈ.ਪੀ.ਐੱਫ.ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਵਿਸ਼ਾ ਮਾਹਿਰਾਂ  ਦਾ  ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ । ਉਹਨਾਂ ਆਸ ਪ੍ਰਗਟਾਈ ਕਿ ਸੰਸਥਾ ਕਰਮਚਾਰੀਆਂ ਨੂੰ ਈ.ਪੀ.ਐੱਫ ਜਾਗੁਰਕਤਾ ਸੈਮੀਨਾਰ ਦਾ ਲਾਭ ਮਿਲੇਗਾ । ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਕਮਲਜੀਤ ਸਿੰਘ ਈ.ਪੀ.ਐੱਫ. ਇੰਚਾਰਜ, ਸ੍ਰੀ ਸਕੇਤ ਕੁਮਾਰ ਸੀਨੀਅਰ ਸਹਾਇਕ, ਸ. ਜਸਵੰਤ ਸਿੰਘ ਮੰਡੇਰ  ਕੈਸ਼ੀਅਰ ਅਤੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਵੀ ਹਾਜ਼ਰ ਸਨ ।
ਤਸਵੀਰ : ਈ.ਪੀ.ਐੱਫ. ਜਾਗਰੁਕਤਾ ਸੈਮੀਨਾਰ ਦੇ ਮਾਹਿਰਾਂ ਨੂੰ ਸਨਮਾਨਿਤ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ

Thursday, 26 June 2025

ਪੰਜਾਬ ਮੰਡੀ ਬੋਰਡ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦੀ ਆਰੰਭਤਾ

ਤਸਵੀਰ : ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਆਰੰਭਤਾ ਦੀ ਅਰਦਾਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ
ਪੰਜਾਬ ਮੰਡੀ ਬੋਰਡ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ 
ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦੀ ਆਰੰਭਤਾ
ਬੰਗਾ 26 ਜੂਨ () ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਵਿਕਾਸ ਅਗਵਾਈ ਵਿੱਚ ਅਤੇ ਸ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੇ ਉਦੱਮਾਂ ਨਾਲ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਜ਼ੋਰਾਂ ਨਾਲ ਹੋ ਰਿਹਾ ਹੈ । ਇਹਨਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਸ. ਬਰਸਟ ਦੇ ਉਚੇਚੇ ਯਤਨਾਂ ਸਦਕਾ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਸੜਕ ਤੋਂ  ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ  ਸ਼ਮਸ਼ਾਨ ਘਾਟ ਢਾਹਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਨਿਰਮਾਣ ਕਾਰਜ ਦੀ ਆਰੰਭਤਾ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵੱਲੋਂ ਕੀਤੀ ਗਈ ਅਰਦਾਸ ਉਪੰਰਤ ਹੋਈ । ਆਧੁਨਿਕ ਤਕਨੀਕ ਨਾਲ ਬਣਨ ਵਾਲੀ ਕੰਟਰੀਟ ਦੀ ਇਸ ਸੜਕ 'ਤੇ 40 ਲੱਖ ਰੁਪਏ ਦੀ ਲਾਗਤ ਆਵੇਗੀ ।  ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੇ ਫੋਨ ਸੁਨੇਹੇ ਅਨੁਸਾਰ ਇਹ ਆਧੁਨਿਕ ਲਿੰਕ ਸੜਕ ਰਿਕਾਰਡ ਸਮੇਂ ਵਿੱਚ ਤਿਆਰ ਕੀਤੀ ਜਾਵੇਗੀ ਅਤੇ ਇਸ ਦੇ ਨਵੀਂ ਬਣਨ ਨਾਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਣ ਵਾਲੇ ਮਰੀਜ਼ਾਂ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਦੇ ਸ਼ੁੱਭ ਕਾਰਜ ਦੀ ਆਰੰਭਤਾ ਕਰਵਾਉਣ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ ਢਾਹਾਂ ਕਲੇਰਾਂ, ਸ੍ਰੀ ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਸ੍ਰੀ ਸੰਦੀਪ ਜੱਸੀ ਐਸ.ਡੀ.ਓ., ਸ. ਚਰਨਜੀਤ ਸਿੰਘ ਜੇ.ਈ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਇੰਜੀ: ਭੁਪਿੰਦਰ ਸਿੰਘ, ਰੋਡ ਇੰਜੀ: ਸੰਦੀਪ ਕੁਮਾਰ, ਸ. ਗੁਰਮੱਖ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।

ਤਸਵੀਰ : ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਆਰੰਭਤਾ ਦੀ ਅਰਦਾਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ

Tuesday, 24 June 2025

ਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 1 ਜੁਲਾਈ ਤੋਂ

ਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ,
ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 1 ਜੁਲਾਈ ਤੋਂ

ਬੰਗਾ , 24 ਜੂਨ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 
ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 01 ਜੁਲਾਈ  ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਆਰੰਭ ਹੋ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪ੍ਰੈੱਸ ਨੂੰ ਦਿੱਤੀ । ਸ. ਢਾਹਾਂ  ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਯੂਰੋਲੌਜੀ ਵਿਭਾਗ ਵਿਚ 01 ਜੁਲਾਈ  2025 ਤੋਂ 15 ਜੁਲਾਈ 2025 ਤੱਕ ਲਗਾਏ ਜਾ ਰਹੇ 15 ਦਿਨਾਂ ਫਰੀ ਚੈੱਕਅੱਪ ਕੈਂਪ ਵਿਚ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ ਦੀਆਂ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਦਾ, ਮਰਦਾਨਾ ਕਮਜ਼ੋਰੀ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਅਤੇ ਪੇਟ ਦੇ ਹੇਠਲੇ ਹਿੱਸੇ ਜਾਂ ਵੱਖੀ ਵਿਚ ਦਰਦਾਂ ਦੀ ਬਿਮਾਰੀਆਂ ਦਾ ਫਰੀ ਚੈੱਕਅੱਪ ਹਸਪਤਾਲ ਦੇ ਯੂਰੋਲੌਜੀ ਮਾਹਿਰ ਡਾਕਟਰ ਡਾ. ਅਮਿਤ ਸੰਧੂ ਐਮ.ਐਸ., ਐਮ.ਸੀ.ਐਚ. ਵੱਲੋਂ ਰੋਜ਼ਾਨਾ 9 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ । ਕੈਂਪ ਦੌਰਾਨ ਮਰੀਜ਼ਾਂ ਦੀ ਰਜਿਟਰੇਸ਼ਨ ਮੁਫਤ ਹੋਵੇਗੀ ਅਤੇ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੈਂਪ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਲੈਬ ਟੈਸਟ ਜਿਵੇਂ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ ਅਤੇ ਪਿਸ਼ਾਬ ਦੇ ਟੈਸਟਾਂ ਵਿਚ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ । ਇਸ ਮੌਕੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਵੀ ਰਿਆਇਤੀ ਦਰਾਂ ਵਿਚ ਕੀਤੇ ਜਾਣਗੇ । ਉਹਨਾਂ ਨੇ ਸਮੂਹ ਇਲਾਕਾ ਨਿਵਾਸੀ ਲੋੜਵੰਦ ਮਰੀਜ਼ਾਂ ਨੂੰ 1 ਜੁਲਾਈ ਤੋਂ ਆਰੰਭ ਹੋ ਰਹੇ 15 ਦਿਨਾਂ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦੇ ਫਰੀ ਚੈੱਕਅੱਪ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਇਸ ਮੌਕੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸੀਨੀਅਰ ਯੂਰੋਲੋਜਿਸਟ ਡਾ. ਅਮਿਤ ਸੰਧੂ ਐਮ ਐਸ, ਐਮ ਸੀ ਐਚ(ਯੂਰੋਲੌਜੀ) ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : 01 ਜੁਲਾਈ ਮੰਗਲਵਾਰ ਤੋਂ ਢਾਹਾਂ ਕਲੇਰਾਂ ਹਸਪਤਾਲ ਵਿਖੇ ਲੱਗ ਰਹੇ 15 ਦਿਨਾਂ ਯੂਰੋਲੋਜੀ ਦੇ ਫਰੀ ਚੈੱਕਅੱਪ ਕੈਂਪ ਬਾਰੇ ਜਾਣਕਾਰੀ ਦੇਣ ਦਿੰਦੇ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ 
ਪ੍ਰਧਾਨ ਸ. ਜੋਗਿੰਦਰ ਸਿੰਘ ਸਾਧੜਾ  ਸੀਨੀਅਰ ਮੀਤ ਪ੍ਰਧਾਨ ਅਤੇ  ਮਾਹਿਰ ਡਾਕਟਰ ਸਾਹਿਬਾਨ

ਬਾਕਸ ਲਈ : ਕੈਂਪ ਦੌਰਾਨ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਅਤੇ ਲੈਬ ਟੈਸਟ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ, ਪਿਸ਼ਾਬ ਦੇ ਟੈਸਟਾਂ ਵਿਚ 50% ਛੋਟ

Saturday, 21 June 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯੂਰੋਲੋਜੀ ਵਿਭਾਗ ਵਿੱਚ ਡਾ.ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨਿਯੁਕਤ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯੂਰੋਲੋਜੀ ਵਿਭਾਗ ਵਿੱਚ ਡਾ.ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨਿਯੁਕਤ
ਬੰਗਾ 21 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਯੂਰੋਲੋਜੀ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਵਿਚ ਯੂਰੋਲੋਜੀ  ਦੇ ਮਾਹਿਰ ਡਾਕਟਰ ਅਮਿਤ ਸੰਧੂ ਐਮ.ਐਸ.,ਐਮ.ਸੀ.ਐਚ. ਨੂੰ ਸੀਨੀਅਰ ਯੂਰੋਲੋਜਿਸਟ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਭਾਰੀ ਮੰਗ ਕਰਕੇ ਅਤੇ ਮਰੀਜ਼ਾਂ ਦੀ ਸਹੂਲਤ ਲਈ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਅਤੇ ਪਿਸ਼ਾਬ ਦੇ ਰੋਗਾਂ ਦਾ ਯੂਰੋਲੋਜੀ ਵਿਭਾਗ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਣਾਇਆ ਗਿਆ ਹੈ । ਜਿਸ ਵਿਚ ਮਾਹਿਰ ਡਾਕਟਰ ਅਮਿਤ ਸੰਧੂ  ਰੋਜ਼ਾਨਾ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ ਦੀਆਂ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਦਾ, ਮਰਦਾਨਾ ਕਮਜ਼ੋਰੀ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਅਤੇ ਪੇਟ ਦੇ ਹੇਠਲੇ ਹਿੱਸੇ ਜਾਂ ਵੱਖੀ ਵਿਚ ਦਰਦਾਂ ਦੀ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਗੇ । ਉਹਨਾਂ ਦੱਸਿਆ ਕਿ ਡਾ. ਸੰਧੂ ਯੂਰੋਲੋਜੀ ਨਾਲ ਸੰਬਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ । ਉਹਨਾਂ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐਮ.ਐਸ. ਅਤੇ ਸਰਦਾਰ ਪਟੇਲ ਮੈਡੀਕਲ ਕਾਲਜ ਬੀਕਾਨੇਰ ਤੋਂ ਐਮ.ਸੀ.ਐਚ. (ਯੂਰੋਲੋਜੀ) ਦੀ ਡਿਗਰੀ ਕੀਤੀ ਹੋਈ ਹੈ ਅਤੇ ਯੂ ਕੇ ਤੋਂ ਵੀ ਵਿਸ਼ੇਸ਼ ਫੈਲੋਸ਼ਿਪ ਪ੍ਰਾਪਤ ਕੀਤੀ ਹੋਈ ਹੈ । ਇਸ ਤੋਂ ਪਹਿਲਾਂ ਉਹ ਆਈ ਵੀ ਵਾਈ (ਲਿਵਾਸਾ) ਹਸਪਤਾਲ, ਸਰਵੋਦਿਆ ਹਸਪਤਾਲ ਜਲੰਧਰ ਅਤੇ ਯੂ.ਕੇ. ਦੇ ਪ੍ਰਸਿੱਧ ਨੌਰਥੈਂਪਟਨ ਜਨਰਲ ਹਸਪਤਾਲ, ਨੌਰਥੈਂਪਟਨ, ਇੰਗਲੈਂਡ ਵਿਖੇ  ਵਧੀਆ ਇਲਾਜ ਅਤੇ ਅਪਰੇਸ਼ਨ ਕਰਕੇ ਹਜ਼ਾਰਾਂ ਮਰੀਜ਼ਾਂ ਨੂੰ ਤੰਦਰੁਸਤ ਕਰ ਚੁੱਕੇ ਹਨ । ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਡਾ. ਅਮਿਤ ਸੰਧੂ ਹੁਣ ਰੋਜ਼ਾਨਾ ਸਵੇਰੇ 09 ਵਜੇ ਤੋਂ 1 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦਾ ਜਾਂਚ ਕਰਿਆ ਕਰਨਗੇ । ਇਸ ਲਈ ਹਸਪਤਾਲ ਵਿਖੇ ਯੂਰੋਲੋਜੀ ਵਿਭਾਗ ਵਿਚ ਉਕਤ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ,  ਡਾਕਟਰ ਅਮਿਤ ਸੰਧੂ ਐਮ.ਐਸ., ਐਮ. ਸੀ.ਐਚ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਫਰੰਟ ਡੈਕਸ ਮੈਨੇਜਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਡਾਕਟਰ ਅਮਿਤ ਸੰਧੂ ਐਮ.ਐਸ., ਐਮ. ਸੀ.ਐਚ., ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿੱਚ

ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ 21 ਜੂਨ () ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ 2025 ਦੇ ਥੀਮ "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਤਹਿਤ ਮਨਾਇਆ ਗਿਆ । ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਅਤੇ ਕਿਉਂਕਿ  ਯੋਗਾ ਆਸਣ ਕਰਨ ਨਾਲ  ਸਰੀਰ ਅਤੇ ਮਨ ਹਮੇਸ਼ਾਂ ਤੰਦਰੁਸਤ ਰਹਿੰਦਾ ਹੈ । ਨਰਸਿੰਗ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਕੰਗ ਨੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਮੂਹ ਨਰਸਿੰਗ ਵਿਦਿਆਰਥੀਆਂ, ਨਰਸਿੰਗ ਅਧਿਆਪਕਾਂ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨੇ ਯੋਗ ਆਸਣਾਂ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ । ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਮੌਕੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਸ਼ਿਵਾਨੀ ਭਰਦਵਾਜ ਮੈਡਮ ਸੀਮਾ ਪੂੰਨੀ, ਕਾਲਜ ਅਧਿਆਪਕ, ਹੋਸਟਲ ਵਾਰਡਨ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਝਲਕੀਆਂ

Thursday, 19 June 2025

ਤਸਵੀਰਾਂ : ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ

ਤਸਵੀਰਾਂ  : ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 
ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ
 ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  31 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । 












































 

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ
ਬੰਗਾ 19 ਜੂਨ :  ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  31 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ ਖੂਨ ਦੀ ਮਾਹਨਤਾ ਬਾਰੇ ਦੱਸਦੇ ਕਿਹਾ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਉੱਤਮ ਦਾਨ ਹੈ ਤੇ ਸਾਡੇ ਵੱਲੋਂ ਦਾਨ ਵਿਚ ਦਿੱਤਾ ਹੋਇਆ ਖੂਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਉਨ੍ਹਾਂ ਨੇ ਇਸ ਮੌਕੇ ਖੂਨਦਾਨ ਲਹਿਰ ਦੇ ਜਨਮ ਦਾਤੇ ਡਾ. ਕਾਰਲ ਲੈਂਡਸਟੀਨਰ  ਨੂੰ ਯਾਦ ਕੀਤਾ ਅਤੇ  ਕਿਹਾ ਕਿ ਸਾਨੂੰ ਖੂਨਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਲੋੜ ਹੈ । ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਸਮਝਣਾ ਅਤੇ ਸਿੱਖਣਾ ਚਾਹੀਦਾ ਹੈ, ਕਿਉਂਕਿ ਇਹ ਸਮਾਜ ਅਤੇ ਮਨੁੱਖਤਾ ਲਈ ਇਕ ਮਹੱਤਵਪੂਰਨ ਸੇਵਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ (77ਵੀਂ ਵਾਰ ਖੂਨਦਾਨ) ਆਪਣੇ ਬੇਟੇ ਈਸ਼ਵਰ ਸਿੰਘ ਬਾਜਵਾ ਨਾਲ (7ਵੀ ਵਾਰ ਖੂਨਦਾਨ) ਇਕੱਠੇ ਖੂਨਦਾਨ ਕਰਕੇ  ਸਮੂਹ ਖੂਨਦਾਨੀਆਂ ਲਈ ਪ੍ਰਰੇਣਾ ਸਰੋਤ ਬਣੇ ।  ਇਸ ਮੌਕੇ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ  ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ ਰਾਹੁਲ ਗੋਇਲ ਬੀ ਟੀ ਉ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਬਲਦੇਵ ਸਿੰਘ ਸੁਪਰਡੈਂਟ ਐਸ ਡੀ ਐਮ ਦਫਤਰ ਬੰਗਾ, ਅਮਨਦੀਪ ਸਿੰਘ , ਗੁਰਸ਼ਰਨ ਸਿੰਘ, ਅਮਨਦੀਪ ਘਈ, ਰਵਿੰਦਰ ਸਿੰਘ,  ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਰਾਜ ਬਾਜਾੜ ਅਸਿਸਟੈਂਟ ਗਵਰਨਰ,  ਪ੍ਰਿੰਸੀਪਲ ਗੁਰਜੰਟ ਸਿੰਘ ਸਾਬਕਾ ਪ੍ਰਧਾਨ, ਪ੍ਰਵੀਨ ਕੁਮਾਰ‍, ਵਿਜੈ ਗੁਣਾਚੌਰ, ਹਰਸ਼ ਸ਼ਰਮਾ ਨਵਾਂਸ਼ਹਿਰ, ਪਰਮਜੀਤ ਸਿੰਘ ਭੋਗਲ, ਇੰਦਰਜੀਤ ਸਿੰਘ ਮਾਨ ਐਮ ਸੀ ਬੰਗਾ, ਤੇਜਪਾਲ ਐਮ ਸੀ ਬੰਗਾ, ਰਾਜ ਕੰਪਿਊਟਰ ਨਵਾਂਸ਼ਹਿਰ, ਇੰਦਰਜੀਤ ਸੈਣੀ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਈਸ਼ਵਰ ਸਿੰਘ ਬਾਜਵਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਬਲੱਡ ਬੈਂਕ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ

Thursday, 12 June 2025

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ
ਬੰਗਾ 12 ਜੂਨ () ਨਹਿਰੂ ਸਟੇਡੀਅਮ ਜ਼ਿਲ੍ਹਾ ਫਰੀਦਕੋਟ ਵਿਖੇ ਬੀਤੇ ਦਿਨੀਂ ਹੋਈ ਗ੍ਰੀਕੋ ਰੋਮਨ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 15 ਸਾਲ) ਵਿਚ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਪੁੱਤਰ ਸ੍ਰੀ ਗੁਰਬਖਸ਼ - ਸ੍ਰੀਮਤੀ ਰੇਖਾ ਰਾਣੀ ਪਿੰਡ ਮਜਾਰੀ ਨੇ 68 ਕਿਲੋ ਭਾਰ ਵਰਗ ਵਿਚ ਸ਼ਾਨਦਾਰ ਕੁਸ਼ਤੀ ਖੇਡ ਦਾ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕਰ ਕਮਲਾਂ ਨਾਲ ਅਖਾੜੇ ਵਿੱਚ ਜੇਤੂ ਪਹਿਲਵਾਨ ਹਰਮਨ ਸਿੰਘ ਦਾ ਸਨਮਾਨ ਕੀਤਾ ਅਤੇ ਹੌਂਸਲਾ ਅਫਜਾਈ ਕਰਦੇ ਹੋਏ ਉਸਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਉਹਨਾਂ ਨੇ ਨੌਜਵਾਨ ਪਹਿਲਵਾਨ, ਉਸ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਸ੍ਰੀ ਬਲਬੀਰ ਸੋਂਧੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ । ਪਹਿਲਵਾਨਾਂ ਦੇ ਸਨਮਾਨ ਸਮਾਰੋਹ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਬਲਬੀਰ ਸੋਂਧੀ ਕੋਚ, ਮਾਸਟਰ ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਲਾਦੀਆਂ  ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਲੜਕੇ ਅਤੇ ਲੜਕੀਆਂ ਨੂੰ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੀ ਫਰੀ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ :  ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਦੇ  ਵਿਜੇਤਾ ਨੌਜਵਾਨ ਪਹਿਲਵਾਨ ਹਰਮਨ ਸਿੰਘ ਨਾਲ ਯਾਦਗਾਰੀ ਤਸਵੀਰ ਵਿਚ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ ਤੇ ਪਤਵੰਤੇ ਸੱਜਣ  

Tuesday, 10 June 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਦਾ ਮੁਫਤ ਚੈੱਕਅੱਪ ਕੈਂਪ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਦਾ ਮੁਫਤ ਚੈੱਕਅੱਪ ਕੈਂਪ
ਬੰਗਾ 10 ਜੂਨ () ਚੰਡੀਗੜ੍ਹ-ਨਵਾਂਸ਼ਹਿਰ-ਜਲੰਧਰ ਜੀ ਟੀ ਰੋਡ ਤੇ ਬੰਗਾ ਦੇ ਨਜ਼ਦੀਕ ਪਿਛਲੇ 41 ਸਾਲਾਂ ਤੋਂ ਲੋਕ ਸੇਵਾ ਨੂੰ ਸਮਰਪਿਤ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ਵਿਖੇ ਅੱਜ ਥਾਇਰਾਇਡ ਦੀ ਜਾਂਚ ਕਰਨ ਦਾ ਫਰੀ ਕੈਂਪ ਲਗਾਇਆ ਗਿਆ । ਇਸ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਧਾਨ  ਡਾ. ਕੁਲਵਿੰਦਰ ਸਿੰਘ ਢਾਹਾਂ ਨੇ  ਦੱਸਿਆ ਲੋੜਵੰਦ ਮਰੀਜ਼ਾਂ ਦੀ ਮੈਡੀਕਲ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਥਾਇਰਾਇਡ ਦੀ ਜਾਂਚ ਕਰਨ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਡਾ. ਢਾਹਾਂ ਨੇ ਕਿਹਾ ਕਿ ਇਸ ਫਰੀ ਕੈਂਪ ਦਾ ਮੁੱਖ ਮਕਸਦ ਆਮ ਲੋਕਾਈ ਨੂੰ ਥਾਇਰਾਇਡ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਮੌਜੂਦਾ ਦੌਰ ਵਿਚ  ਸਾਡੇ ਭੋਜਨ ਵਿਚ ਹੋ ਰਹੇ ਤੇਜ਼ੀ ਨਾਲ ਬਦਲਾਵਾਂ ਕਰਕੇ ਅਤੇ ਜ਼ੰਕ ਫੂਡ ਜਿਆਦਾ ਖਾਣ ਨਾਲ ਥਾਇਰਾਇਡ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ । ਉਹਨਾਂ ਨੇ ਕਿਹਾ ਸਰੀਰ ਵਿਚ ਘਬਰਾਹਟ ਅਤੇ ਚਿੰਤਾ, ਵਧੀ ਹੋਈ ਦਿਲ ਦੀ ਧੜਕਣ, ਬਹੁਤ ਜ਼ਿਆਦਾ ਪਸੀਨਾ ਆਉਣਾ, ਭਾਰ ਘੱਟਣਾ ਜਾਂ ਵੱਧਣਾ, ਕਮਜ਼ੋਰ ਨਹੁੰ ਤੇ ਪਤਲੇ ਵਾਲ, ਚਮੜੀ ਦਾ ਰੰਗ ਬਦਲਣਾ, ਹਾਈ ਬਲੱਡ ਪ੍ਰੈਸ਼ਰ ਆਦਿ  ਲੱਛਣ ਹੋਣ ਤਾਂ ਥਾਇਰਾਇਡ ਦੀ ਬਿਮਾਰੀ ਹੋ ਸਕਦੀ ਹੈ ।  ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਤੋਂ ਆਪਣਾ ਚੈੱਕਅੱਪ ਤੇ ਇਲਾਜ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਨੇ ਹਸਤਪਾਲ ਪ੍ਰਬੰਧਕਾਂ ਦਾ ਫਰੀ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਅੱਜ ਲੋੜਵੰਦ 105  ਮਰੀਜ਼ਾਂ ਨੇ ਆਪਣਾ ਥਾਇਰਾਇਡ ਦਾ ਟੈਸਟ ਕਰਵਾਇਆ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰਾਜ ਰਾਣੀ ਇੰਚਾਰਜ ਲੈਬ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਵਿਕਾਸ ਸ਼ਰਮਾ ਥਾਈਰੋਕੇਅਰ,  ਅਨੀਕੇਤ ਭਾਰਦਵਾਜ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ  ਸਟਾਫ ਅਤੇ ਗੁਰੂ ਨਾਨਕ ‍ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਟੈਸਟ ਲਈ ਸੈਂਪਲ ਲੈਣ ਮੌਕੇ ਦੀ ਤਸਵੀਰ

Monday, 9 June 2025

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ
ਬੰਗਾ  09 ਜੂਨ () ਪਿੰਡ ਗੁਣਾਚੌਰ ਦੇ ਵਾਸੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਦੂਜੀ ਬਰਸੀ ਮੌਕੇ  ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ 208 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਮੁਫਤ ਪ੍ਰਦਾਨ ਕਰਨ ਦਾ ਸਮਾਚਾਰ ਹੈ । ਇਸ ਮੌਕੇ ਸਭ ਤੋਂ ਪਹਿਲਾ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ  ਸ਼ਰਧਾ ਸੁਮਨ ਭੇਟ ਕਰਕੇ ਯਾਦ  ਕੀਤਾ ਗਿਆ। ਇਸ ਮੌਕੇ ਪੁੱਜੇ ਸ੍ਰੀ ਨੱਛਤਰਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ. ਐਸ.ਐਚ. ਉ. ਮਹਿੰਦਰ ਸਿੰਘ ਤੇ ਬਸਪਾ ਆਗੂ ਸ੍ਰੀ ਪ੍ਰਵੀਨ ਬੰਗਾ ਨੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ ਇਲਾਕੇ ਦੇ ਲੋੜਵੰਦਾਂ ਲਈ ਅੱਖਾਂ ਦੀ ਜਾਂਚ ਕਰਵਾਉਣ ਅਤੇ ਫਰੀ ਐਨਕਾਂ ਪ੍ਰਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਉਪਟੋਮੀਟੀਰੀਅਸ ਮੈਡਮ ਦਲਜੀਤ ਕੌਰ ਦੀ ਅਗਵਾਈ  ਹੇਠਾਂ ਹਸਪਤਾਲ ਦੀ ਮੈਡੀਕਲ ਟੀਮ ਨੇ ਕੈਂਪ ਵਿਚ ਆਏ 208 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ, ਮੁਫਤ ਐਨਕਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ । ਇਸ ਦੌਰਾਨ ਲੋੜਵੰਦ 56 ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ ।  ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀਆਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।
            ਇਸ ਮੌਕੇ ਸਰਵ ਸ੍ਰੀ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ), ਸ੍ਰੀਮਤੀ ਵਿਦਿਆ ਕੁਮਾਰੀ (ਮਾਤਾ ਜੀ) ਸ੍ਰੀਮਤੀ ਜਸਵਿੰਦਰ ਕੌਰ (ਪਤਨੀ) ਭੁਪਿੰਦਰ ਸਿੰਘ (ਬੇਟਾ),  ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਸ. ਮਨਧੀਰ ਸਿੰਘ ਚੱਠਾ, ਸਰਪੰਚ ਤਲਵਿੰਦਰ ਸਿੰਘ,  ਖੁਸ਼ੀ ਰਾਮ, ਦੇਬ ਰਾਮ, ਗੁਰਦੇਬ ਰਾਮ, ਸਤਨਾਮ ਸਿੰਘ, ਇੰਸਪੈਕਟਰ ਜਿੰਦਰ ਸਿੰਘ ਬਲਾਕੀਪੁਰ,  ਹਰਬਲਾਸ ਬਸਰਾ, ਮਨੋਹਰ ਕਮਾਮ, ਸੋਮ ਨਾਥ ਰਟੈਂਡਾ, ਸੁਰਿੰਦਰ ਕਰਨਾਣਾ, ਸਤਪਾਲ ਰਟੈਂਡਾ, ਸਰਪੰਚ ਅਸ਼ੋਕ ਖੋਥੜਾ, ਹਰਜਿੰਦਰ ਜੰਡਾਲੀ, ਸਰਬਜੀਤ ਜਾਫਰਪੁਰ, ਸੋਨੂੰ ਲੱਧੜ, ਚਰਨਜੀਤ ਸੱਲਾਂ, ਜਗਦੀਸ਼ ਗੁਰੂ, ਕੁਲਦੀਪ ਵਿਰਦੀ, ਫ਼ਕੀਰ ਚੰਦ, ਭੁਪਿੰਦਰ ਕੁਮਾਰ, ਹਰਜਿੰਦਰ ਕੁਮਾਰ,  ਸਤਵਿੰਦਰ ਬਿੱਲਾ,  ਲੈਕਚਰਾਰ ਰਵੀ ਬਸਰਾ,  ਸਮੂਹ ਪੰਚਾਇਤ ਮੈਂਬਰਾਨ ਅਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਫਰੀ ਵੰਡੇ ਗਏ ।
ਫੋਟੋ ਕੈਪਸ਼ਨ : ਪਿੰਡ ਗੁਣਾਚੌਰ ਵਿਖੇ  ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਨ, ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ ਕਰਨ ਮੌਕੇ ਦੀਆਂ ਝਲਕੀਆਂ