Saturday, 26 November 2016

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ




ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:)  ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ


            ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਮੂਹ  ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ  ਕਰਵਾਇਆ ਗਿਆ। ਸਵੇਰੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਜੇ ਪੰਡਾਲ ਵਿਚ ਪੂਰਨ ਗੁਰਮਰਿਆਦਾ ਅਨੁਸਾਰ ਪਾਏ ਗਏ। ਇਸ ਉਪਰੰਤ ਸਜੇ ਦੀਵਾਨ ਵਿਚ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਬਾਰੇ ਚਾਣਨਾ ਪਾਉਂਦੇ ਹੋਏ ਬਾਰੇ ਗੁਰੂ ਜੀ ਵੱਲੋ ਦਰਸਾਏ ਸੇਵਾ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਸਿੰਘ ਸਾਹਿਬ ਇਸ ਮੌਕੇ ਨੇ ਸਿੱਖੀ ਵਿਚ ਦਿਨੋ ਦਿਨ ਵੱਧ ਰਹੇ ਪਾਖੰਡਵਾਦ ਤੋਂ ਬਚਣ ਲਈ ਵੀ ਸੰਗਤਾਂ ਨੂੰ ਚੇਤੰਨ ਕੀਤਾ ਅਤੇ ਸੰਗਤਾਂ ਨੂੰ ਕਿਰਤ ਕਰਨ, ਵੰਡ ਛਕਣ, ਨਾਮ ਸਿਮਰਨ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ ।  ਸਮਾਗਮ ਵਿਚ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਨਾਮ ਸਿਰਮਨ ਰਾਹੀਂ ਸੰਗਤਾਂ ਨੂੰ  ਗੁਰੂ ਚਰਨਾਂ ਨਾਲ ਜੋੜਿਆ।
             ਇਸ ਮੌਕੇ ਡਾ. ਤੇਜਪਾਲ ਸਿੰਘ ਢਿੱਲੋਂ ਯੂ.ਐਸ.ਏ. ਸੀਨੀਅਰ ਟਰੱਸਟ ਮੈਂਬਰ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਇਸ ਮੌਕੇ  ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰੁਦਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ।
            ਮਹਾਨ ਗੁਰਮਤਿ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:) ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਸਮੂਹ ਇਕੱਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਟਰੱਸਟ ਵੱਲੋ ਚਲਾਏ ਜਾ ਰਹੇ ਅਦਾਰਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਨੇ ਬਾਖੂਬੀ ਸਟੇਜ ਸੰਚਾਲਨਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਖਜ਼ਾਨਚੀ ਟਰੱਸਟ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਮੈਂਬਰ, ਡਾ. ਤੇਜਪਾਲ ਸਿੰਘ ਢਿੱਲੋਂ ਸੀਨੀਅਰ ਟਰੱਸਟ ਮੈਂਬਰ ਯੂ.ਐਸ.ਏ., ਬੀਬੀ ਪਰਮਿੰਦਰ ਕੌਰ ਢਿੱਲੋਂ ਯੂ.ਐਸ.ਏ., ਸ. ਹਰਦਿਆਲ ਸਿੰਘ ਧਮੜੈਤ ਯੂ.ਕੇ., ਸ. ਕੁਲਵੰਤ ਸਿੰਘ ਕਲੇਰਾਂ, ਸ. ਕੁਲਵੰਤ ਸਿੰਘ ਗੋਬਿੰਦਪੁਰੀ, ਲੰਬੜਦਾਰ ਸਵਰਨ ਸਿੰਘ ਕਾਹਮਾ, ਸ. ਮਹਿੰਦਰ ਸਿੰਘ ਕਲਸੀ, ਸ.ਸੁਖਬੀਰ ਸਿੰਘ ਭਾਟੀਆ ਬੰਗਾ, ਸ. ਤਰਲੋਕ ਸਿੰਘ ਫਲੋਰਾ, , ਸ. ਉਂਕਾਰ ਸਿੰਘ ਭੂਤਾਂ, ਸ. ਕਰਨਵੀਰ ਸਿੰਘ ਢਾਹਾਂ, ਸ. ਸਤਵੀਰ ਸਿੰਘ ਜੀਂਦੋਵਾਲ, ਨਿਹੰਗ਼ ਸੁੱਚਾ ਸਿੰਘ ਬਾਈ ਅਮਰਗੜ•, ਡਾ. ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ,  ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ,  ਸ. ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਮੈਡਮ ਰਛਪਾਲ ਕੌਰ, ਸ. ਜਗਜੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਮਨਜੀਤ ਸਿੰਘ, ਸ. ਅਜੀਤ ਸਿੰਘ ਸੰਧੂ ਡੀ ਪੀ ਈ, ਸ.ਮਹਿੰਦਰਪਾਲ ਸਿੰਘ, ਸ.ਪ੍ਰੇਮ ਪ੍ਰਕਾਸ਼ ਸਿੰਘ, ਸ. ਰਾਜਿੰਦਰਪਾਲ ਸਿੰਘ, ਸ. ਪ੍ਰਵੀਨ ਸਿੰਘ ਢਾਹਾਂ ,  ਸ.ਸੁਰਜੀਤ ਸਿੰਘ ਜਗਤਪੁਰ, ਸ.ਗੁਰਬੰਤ ਸਿੰਘ ਕਰਨਾਣਾ, ਸਮੂਹ ਮੈਂਬਰ ਇਸਤਰੀ ਸਤਿਸੰਗ ਸਭਾ ਬੰਗਾ, ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼, ਵਿਦਿਆਰਥੀਆਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

Monday, 8 August 2016

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਸ੍ਰੀ ਕਬੀਰ ਜੀਓ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ


ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਰੋਮਣੀ ਭਗਤ ਸ੍ਰੀ ਕਬੀਰ ਜੀਓ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ ਇਸ ਮੌਕੇ ਟਰੱਸਟ ਨੂੰ ਸਹਿਯੋਗ ਦੇਣ ਵਾਲੇ  ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।  ਉਪਰੰਤ ਸਮਾਗਮ ਦੀ ਆਰੰਭਤਾ ਸੀਨੀਅਰ ਸੈਕੰਡਰੀ ਸਕੂਲ ਅਤੇ ਨਰਸਿੰਗ ਕਾਲਜ  ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਕੀਤੀ ਗਈ। ਸਮਾਗਮ ਵਿਚ  ਭਾਈ ਜਸਵੀਰ ਸਿੰਘ ਬਟਾਲਾ ਹਜ਼ੂਰੀ ਰਾਗੀ ਗੁ: ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਕੀਰਤਨੀ ਜਥੇ ਅਤੇ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।  ਭਾਈ ਪਲਵਿੰਦਰ ਸਿੰਘ ਜੀ ਕਥਾ ਵਾਚਕ ਗੁ: ਸ੍ਰੀ ਚਰਨ ਕਵੰਲ  ਪਾਤਸ਼ਾਹੀ ਛੇਂਵੀ ਜੀਂਦੋਵਾਲ ਬੰਗਾ ਨੇ ਸ਼ਰੋਮਣੀ ਭਗਤ ਸ੍ਰੀ ਕਬੀਰ ਜੀਓ ਦੇ ਜੀਵਨ ਬਿਰਤਾਂਤ ਬਾਰੇ ਚਾਨਣਾ ਪਾਇਆ। 
ਇਸ ਮੌਕੇ  ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪਿਛਲੇ ਸਮੇਂ ਦੌਰਾਨ ਟਰੱਸਟ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਸਮੂਹ ਟਰੱਸਟ ਪ੍ਰਬੰਧਕ ਕਮੇਟੀ ਵੱਲੋਂ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਨੂੰ ਸਹਿਯੋਗ ਦੇਣ ਵਾਲੇ ਇਲਾਕੇ  ਦੇ ਵੱਖ ਵੱਖ ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਅਤੇ ਆਸ਼ਾ ਵਰਕਰਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਸਮੂਹ ਸਾਧ ਸੰਗਤਾਂ ਨੇ ਬੜੇ ਸਤਿਕਾਰ ਨਾਲ ਛਕਿਆ।  ਇਸ ਸਮਾਗਮ ਵਿਚ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਸ੍ਰੀ ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਹਰਪ੍ਰੀਤ ਸਿੰਘ ਸੁਪਰਡੈਂਟ, ਡਾ. ਹਰਮੇਸ਼ ਘਟਾਰੋ, ਸ. ਗੁਰਦੀਪ ਸਿੰਘ ਢਾਹਾਂ, ਸ. ਪਰਮਿੰਦਰ ਸਿੰਘ ਸਰਪੰਚ ਸੂੰਢ¸ਮਕਸੂਸਪੁਰ, ਸ. ਬਲਦੇਵ ਸਿੰਘ ਜਥੇਦਾਰ ਸਤਨਾਮ ਸਿੰਘ ਲਾਲੋਮਜਾਰਾ, ਸ. ਰਾਜਿੰਦਰ ਸਿੰਘ ਅਟਵਾਲ, ਸ. ਛਿੰਦਾ ਸਿੰਘ ਕਰਿਆਮ, ਸ. ਅਵਤਾਰ ਸਿੰਘ ਸਕੋਹਪੁਰ, ਸ. ਮਹਿੰਦਰ ਸਿੰਘ ਸਕੋਹਪੁਰ, ਸ. ਸਰਵਨ ਸਿੰਘ ਲੰਬੜਦਾਰ ਕਾਹਮਾ, ਸ. ਜਗਜੀਤ ਸਿੰਘ ਸੋਢੀ, ਭਾਈ ਮਨਜੀਤ ਸਿੰਘ, ਨਿਹੰਗ ਸੁੱਚਾ ਸਿੰਘ ਬਾਈ ਅਮਰਗੜ੍ਹ, ਸ੍ਰੀ ਹਰਬੰਸ ਲਾਲ ਢਾਹਾਂ, ਸ. ਨਰਿੰਦਰ ਸਿੰਘ ਲੱਖਪੁਰ, ਸ. ਜਰਨੈਲ ਸਿੰਘ ਨੂਰਪੁਰ, ਸ. ਗੁਰਦੇਵ ਸਿੰਘ ਕਲੇਰਾਂ, ਸ. ਮੇਲਾ ਸਿੰਘ ਬਾਲੋਂ, ਸ. ਬਹਾਦਰ ਸਿੰਘ ਸੂਰਾਪੁਰ, ਸ. ਸਤਵੰਤ ਸਿੰਘ ਸਾਬਕਾ ਸਰਪੰਚ ਚਾਹਲਪੁਰ, ਸ. ਬਲਦੇਵ ਸਿੰਘ ਜੱਸੋਮਜਾਰਾ, ਸ. ਬਲਵੰਤ ਸਿੰਘ ਜੱਸੋਮਾਜਾਰਾ, ਸ. ਮਹਿੰਦਰ ਸਿੰਘ ਕਾਮਰੇਡ ਧਰਮਕੋਟ, ਮਾਸਟਰ ਨਿਰਮਲ ਸਿੰਘ ਖਟਕੜ ਖੁਰਦ, ਸ. ਸਤਵੀਰ ਸਿੰਘ ਗੋਨੀ, ਸ. ਨਰਿੰਦਰ ਸਿੰਘ ਢਾਹਾਂ, ਸ. ਪ੍ਰਵੀਨ ਸਿੰਘ, ਭਾਈ ਰਣਜੀਤ ਸਿੰਘ ਤੋਂ ਇਲਾਵਾ ਇਲਾਕੇ ਦੀ ਧਾਰਮਿਕ ਜਥੇਬੰਦੀਆਂ ਅਤੇ ਇਸਤਰੀ ਸਤਸੰਗ ਸਭਾ  ਬੰਗਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।

Tuesday, 28 June 2016

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ 

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 

ਮਹਾਨ ਗੁਰਮਤਿ ਸਮਾਗਮ ਹੋਇਆ




ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ  ਵਿਖੇ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ ਇਸ ਮੌਕੇ ਟਰੱਸਟ ਨੂੰ ਸਹਿਯੋਗ ਦੇਣ ਵਾਲੇ  ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।   ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।  ਉਪਰੰਤ ਸਮਾਗਮ ਦੀ ਆਰੰਭਤਾ ਸੀਨੀਅਰ ਸੈਕੰਡਰੀ ਸਕੂਲ ਅਤੇ ਨਰਸਿੰਗ ਕਾਲਜ  ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਕੀਤੀ ਗਈ। ਸਮਾਗਮ ਵਿਚ  ਭਾਈ ਕੁਲਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ• ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।  ਇਸ ਮੌਕੇ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ। ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ  ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸੇਧ ਲੈਂਦੇ ਹੋਏ ਇਕੱਤਰ ਸਮੂਹ ਸੰਗਤਾਂ ਨੂੰ ਇੱਕ ਜੁੱਟ ਹੋ  ਕੇ ਨਿਸ਼ਕਾਮ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ।  ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪਿਛਲੇ ਸਮੇਂ ਦੌਰਾਨ ਟਰੱਸਟ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਲੋਕ ਸੇਵਾ ਹਿੱਤ ਭਵਿੱਖ ਵਿਚ ਆਰੰਭੇ ਜਾਣ ਜਾਣ ਵਾਲੇ ਪ੍ਰੌਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਟਰੱਸਟ ਪ੍ਰਬੰਧਕ ਕਮੇਟੀ ਵੱਲੋਂ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਨੂੰ ਸਹਿਯੋਗ ਦੇਣ ਵਾਲੇ ਇਲਾਕੇ  ਦੇ ਵੱਖ ਵੱਖ ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਸਮੂਹ ਸਾਧ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਛਕਿਆ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸਮਾਗਮ ਵਿਚ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਹਰਪ੍ਰੀਤ ਸਿੰਘ ਸੁਪਰਡੈਂਟ,  ਜਥੇਦਾਰ ਸਤਨਾਮ ਸਿੰਘ ਲਾਦੀਆਂ, ਜਥੇਦਾਰ ਜਸਵਰਿੰਦਰ ਸਿੰਘ  ਕਲੇਰਾਂ, ਸ. ਗੁਰਮੁੱਖ ਸਿੰਘ ਲੰਗੜੋਆ, ਗਿਆਨੀ ਹਰਬੰਸ ਸਿੰਘ ਤੇਗ ਇੰਟਰਨੈਸ਼ਨਲ ਪ੍ਰਚਾਰਕ, ਸ. ਤੇਜਪਾਲ ਸਿੰਘ ਮੁੱਖ ਸੇਵਾਦਾਰ ਭਾਈ ਘਨੱਈਆ ਸੇਵਾ ਦਲ, ਸੂਬੇਦਾਰ ਗੁਰਮੇਲ ਸਿੰਘ ਖਨੌੜਾ, ਸ. ਕੁਲਵੰਤ ਸਿੰਘ ਕਲੇਰਾਂ, ਸ. ਮਹਿੰਦਰ ਸਿੰਘ ਕਲਸੀ,  ਸ. ਰਣਦੀਪ ਸਿੰਘ ਦੀਪਾ ਕਲੇਰਾਂ, ਸ. ਭੁਪਿੰਦਰ ਸਿੰਘ ਤੇਜਾ, ਸ.ਚਰਨਜੀਤ ਸਿੰਘ ਮੋਰੋਂ, ਸ. ਗੁਰਨੇਕ ਸਿੰਘ ਮੋਰੋ, ਬਾਬਾ ਦਲਜੀਤ ਸਿੰਘ ਕਰੀਹਾ, ਡਾ. ਹਰਮੇਸ਼ ਘਟਾਰੋ, ਜਥੇਦਾਰ ਤਰਸੇਮ ਸਿੰਘ ਲਸਾੜਾ, ਸ. ਸੁਖਵਿੰਦਰ ਸਿੰਘ ਸੁੱਖਾ ਢਾਹਾਂ, ਚੌਧਰੀ ਹਰਬੰਸ ਲਾਲ ਬੰਗਾ, ਸ. ਪਰਮਜੀਤ ਸਿੰਘ ਪੰਮਾ, ਜਥੇਦਾਰ ਜਰਨੈਲ ਸਿੰਘ ਫਿਰੋਜ਼ਪੁਰ,ਸ. ਸੁਰਿੰਦਰ ਸਿੰਘ ਸ਼ਾਹ ਘੁੰਮਣਾਂ, ਜਥੇਦਾਰ ਕੁਲਵੰਤ ਸਿੰਘ ਗੋਬਿੰਦਪੁਰੀ, ਜਥੇਦਾਰ ਤਾਰਾ ਸਿੰਘ ਕੰਗਰੋੜ, ਸ. ਰਾਮ ਸਿੰਘ ਬਘੌਰਾ, ਕੈਪਟਨ ਸਰਦੂਲ ਸਿੰਘ ਸਿੰਬਲੀ, ਸ. ਅਵਤਾਰ ਸਿੰਘ ਤਾਰੀ ਚੱਕਦਾਨਾ, ਡਾ. ਰੁਪਿੰਦਰ ਕਪੂਰ ਐਮ.ਐਸ., ਪ੍ਰਿੰਸੀਪਲ ਦਲਬੀਰ ਸਿੰਘ,  ਮੈਡਮ ਸੁਖਮਿੰਦਰ ਕੌਰ ਐਨ ਐਸ, ਪ੍ਰਿੰਸੀਪਲ  ਮੈਡਮ ਵਨੀਤਾ, ਸ.ਮਹਿੰਦਰਪਾਲ ਸਿੰਘ, ਸ.ਪ੍ਰੇਮ ਪ੍ਰਕਾਸ਼ ਸਿੰਘ ਅਕਾਊਂਟੈਂਟ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਸ. ਦਲਬੀਰ ਸਿੰਘ ਮੰਗੂਵਾਲ, ਸ. ਸਤਨਾਮ ਸਿੰਘ ਢਾਡਾ ਕਲਾਂ, ਭਾਈ ਸੁਰਜੀਤ ਸਿੰਘ ਜਗਤਪੁਰ, ਸ. ਜਗਜੀਤ ਸਿੰਘ , ਸ੍ਰੀ ਡੋਗਰ ਰਾਮ ਇਲਾਕੇ ਦੀ ਧਾਰਮਿਕ ਜਥੇਬੰਦੀਆਂ ਭਾਈ ਘਨੱਈਆਂ ਸੇਵਾ ਦਲ ਜਾਡਲਾ ਦੇ ਸਮੂਹ ਮੈਂਬਰ ਅਤੇ ਇਸਤਰੀ ਸਤਸੰਗ ਸਭਾ  ਬੰਗਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। 

Monday, 4 January 2016

ਸਾਲ 2016 ਦੀ ਆਮਦ ਦੀ ਖੁਸ਼ੀ ਵਿਚ 

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 

ਮਹਾਨ ਕੀਰਤਨ ਦਰਬਾਰ ਹੋਇਆ


ਬੰਗਾ : 1 ਜਨਵਰੀ
ਸਾਲ 2016 ਦੀ ਆਮਦ ਦੀ ਖੁਸ਼ੀ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਸਮੂਹ ਮੈਨੇਜਮੈਂਟ ਵੱਲੋਂ ਸਮੂਹ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ  ਦੇਸ-ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਲ 2015 ਦੇ ਆਖਰੀ ਦਿਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਮਹਾਨ ਕੀਰਤਨ ਦਰਬਾਰ ਸ਼ਾਮ 6 ਵਜੇ ਤੋਂ ਆਰੰਭ ਹੋ ਕੇ ਰਾਤ 12.15 ਵਜੇ ਨਵੇਂ ਸਾਲ 2016 ਵਿਚ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਨਾਲ ਸੰਪਨ ਹੋਇਆ ।  ਇਸ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਰਵਲੀਨ ਕੌਰ ਅਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਨਾਲ ਕੀਤੀ। ਇਸ ਉਪਰੰਤ ਮਹਾਨ ਕੀਰਤਨ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਵਿਚ  ਭਾਈ ਰਸ਼ਪਾਲ ਸਿੰਘ ਜੀ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਭਾਈ  ਗੋਬਿੰਦ ਸਿੰਘ ਜੀ ਜਲੰਧਰ, ਭਾਈ ਕਰਨਵੀਰ ਸਿੰਘ ਢਾਹਾਂ, ਭਾਈ ਸੰਦੀਪ ਸਿੰਘ ਸ੍ਰੀ ਗੰਗਾਨਗਰ ਅਤੇ  ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੀਰਤਨੀ ਜਥਿਆ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਮੂਹ ਸੰਗਤਾਂ ' ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਦੇ ਮਾਰਗ ਉੱਤੇ ਚੱਲਦੇ ਹੋਏ ਗੁਰਬਾਣੀ ਦੇ ਧਾਰਨੀ ਹੋਣ ਲਈ ਅਪੀਲ ਕੀਤੀ। ਇਸ ਮੌਕੇ ਸੰਗਤੀ ਰੂਪ ਵਿਚ ਸਾਲ 2016 ਵਿਚ ਦੇਸ ਵਿਦੇਸ਼ ਵਿਚ ਵੱਸਦੀਆਂ ਸਰਬੱਤ ਸੰਗਤਾਂ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ, ਸਟਾਫ਼ ਅਤੇ ਟਰੱਸਟ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਮੈਂਬਰ ਟਰੱਸਟ ਨੇ ਮਹਾਨ  ਕੀਰਤਨ ਦਰਬਾਰ ਵਿਚ ਦੇਸ-ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਾਲ 2016 ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।
ਮਹਾਨ ਕੀਰਤਨ ਦਰਬਾਰ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ,  ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਬੰਧਕ ਮੈਂਬਰ, ਸ. ਹਰਪ੍ਰੀਤ ਸਿੰਘ ਸੁਪਰਡੈਂਟ, ਭਾਈ ਮਨਜੀਤ ਸਿੰਘ, ਸ. ਗੁਰਦੀਪ ਸਿੰਘ ਢਾਹਾਂ, ਸ. ਨਰਿੰਦਰ ਸਿੰਘ ਢਾਹਾਂ, ਸ. ਸੁਰਜੀਤ ਸਿੰਘ ਜਗਤਪੁਰ ਅਤੇ ਟਰੱਸਟ ਅਧੀਨ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਦੇ ਸਮੂਹ ਵਿਦਿਆਰਥੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਪਹਿਲਾਂ ਚਾਹ-ਪਕੌੜਿਆਂ ਦਾ ਲੰਗਰ ਅਤੇ ਉਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਹ ਸਮਾਗਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧਕ ਮੈਂਬਰ ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ  ਦੇ ਸਹਿਯੋਗ  ਨਾਲ ਆਯੋਜਿਤ ਕੀਤਾ ਗਿਆ।