Saturday, 26 November 2016

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ




ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:)  ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ


            ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਮੂਹ  ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ  ਕਰਵਾਇਆ ਗਿਆ। ਸਵੇਰੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਜੇ ਪੰਡਾਲ ਵਿਚ ਪੂਰਨ ਗੁਰਮਰਿਆਦਾ ਅਨੁਸਾਰ ਪਾਏ ਗਏ। ਇਸ ਉਪਰੰਤ ਸਜੇ ਦੀਵਾਨ ਵਿਚ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਬਾਰੇ ਚਾਣਨਾ ਪਾਉਂਦੇ ਹੋਏ ਬਾਰੇ ਗੁਰੂ ਜੀ ਵੱਲੋ ਦਰਸਾਏ ਸੇਵਾ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਸਿੰਘ ਸਾਹਿਬ ਇਸ ਮੌਕੇ ਨੇ ਸਿੱਖੀ ਵਿਚ ਦਿਨੋ ਦਿਨ ਵੱਧ ਰਹੇ ਪਾਖੰਡਵਾਦ ਤੋਂ ਬਚਣ ਲਈ ਵੀ ਸੰਗਤਾਂ ਨੂੰ ਚੇਤੰਨ ਕੀਤਾ ਅਤੇ ਸੰਗਤਾਂ ਨੂੰ ਕਿਰਤ ਕਰਨ, ਵੰਡ ਛਕਣ, ਨਾਮ ਸਿਮਰਨ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ ।  ਸਮਾਗਮ ਵਿਚ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਨਾਮ ਸਿਰਮਨ ਰਾਹੀਂ ਸੰਗਤਾਂ ਨੂੰ  ਗੁਰੂ ਚਰਨਾਂ ਨਾਲ ਜੋੜਿਆ।
             ਇਸ ਮੌਕੇ ਡਾ. ਤੇਜਪਾਲ ਸਿੰਘ ਢਿੱਲੋਂ ਯੂ.ਐਸ.ਏ. ਸੀਨੀਅਰ ਟਰੱਸਟ ਮੈਂਬਰ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਇਸ ਮੌਕੇ  ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰੁਦਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ।
            ਮਹਾਨ ਗੁਰਮਤਿ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:) ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਸਮੂਹ ਇਕੱਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਟਰੱਸਟ ਵੱਲੋ ਚਲਾਏ ਜਾ ਰਹੇ ਅਦਾਰਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਨੇ ਬਾਖੂਬੀ ਸਟੇਜ ਸੰਚਾਲਨਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਖਜ਼ਾਨਚੀ ਟਰੱਸਟ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਬੰਧਕ ਮੈਂਬਰ, ਡਾ. ਤੇਜਪਾਲ ਸਿੰਘ ਢਿੱਲੋਂ ਸੀਨੀਅਰ ਟਰੱਸਟ ਮੈਂਬਰ ਯੂ.ਐਸ.ਏ., ਬੀਬੀ ਪਰਮਿੰਦਰ ਕੌਰ ਢਿੱਲੋਂ ਯੂ.ਐਸ.ਏ., ਸ. ਹਰਦਿਆਲ ਸਿੰਘ ਧਮੜੈਤ ਯੂ.ਕੇ., ਸ. ਕੁਲਵੰਤ ਸਿੰਘ ਕਲੇਰਾਂ, ਸ. ਕੁਲਵੰਤ ਸਿੰਘ ਗੋਬਿੰਦਪੁਰੀ, ਲੰਬੜਦਾਰ ਸਵਰਨ ਸਿੰਘ ਕਾਹਮਾ, ਸ. ਮਹਿੰਦਰ ਸਿੰਘ ਕਲਸੀ, ਸ.ਸੁਖਬੀਰ ਸਿੰਘ ਭਾਟੀਆ ਬੰਗਾ, ਸ. ਤਰਲੋਕ ਸਿੰਘ ਫਲੋਰਾ, , ਸ. ਉਂਕਾਰ ਸਿੰਘ ਭੂਤਾਂ, ਸ. ਕਰਨਵੀਰ ਸਿੰਘ ਢਾਹਾਂ, ਸ. ਸਤਵੀਰ ਸਿੰਘ ਜੀਂਦੋਵਾਲ, ਨਿਹੰਗ਼ ਸੁੱਚਾ ਸਿੰਘ ਬਾਈ ਅਮਰਗੜ•, ਡਾ. ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ,  ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ,  ਸ. ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਮੈਡਮ ਰਛਪਾਲ ਕੌਰ, ਸ. ਜਗਜੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਮਨਜੀਤ ਸਿੰਘ, ਸ. ਅਜੀਤ ਸਿੰਘ ਸੰਧੂ ਡੀ ਪੀ ਈ, ਸ.ਮਹਿੰਦਰਪਾਲ ਸਿੰਘ, ਸ.ਪ੍ਰੇਮ ਪ੍ਰਕਾਸ਼ ਸਿੰਘ, ਸ. ਰਾਜਿੰਦਰਪਾਲ ਸਿੰਘ, ਸ. ਪ੍ਰਵੀਨ ਸਿੰਘ ਢਾਹਾਂ ,  ਸ.ਸੁਰਜੀਤ ਸਿੰਘ ਜਗਤਪੁਰ, ਸ.ਗੁਰਬੰਤ ਸਿੰਘ ਕਰਨਾਣਾ, ਸਮੂਹ ਮੈਂਬਰ ਇਸਤਰੀ ਸਤਿਸੰਗ ਸਭਾ ਬੰਗਾ, ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼, ਵਿਦਿਆਰਥੀਆਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।