Tuesday, 22 February 2022

ਢਾਹਾਂ ਕਲੇਰਾਂ ਹਸਪਤਾਲ ਵਿਖੇ ਮੈਡੀਸਨ ਵਿਭਾਗ ਵਿਚ ਡਾ ਰੋਹਿਤ ਮਸੀਹ ਐਮ ਡੀ (ਮੈਡੀਸਨ) ਨੇ ਕਾਰਜ ਭਾਰ ਸੰਭਾਲਿਆ

ਢਾਹਾਂ ਕਲੇਰਾਂ ਹਸਪਤਾਲ ਵਿਖੇ ਮੈਡੀਸਨ ਵਿਭਾਗ ਵਿਚ  ਡਾ ਰੋਹਿਤ ਮਸੀਹ ਐਮ ਡੀ (ਮੈਡੀਸਨ) ਨੇ ਕਾਰਜ ਭਾਰ ਸੰਭਾਲਿਆ
ਬੰਗਾ : 22 ਫਰਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਚ ਜਨਰਲ ਅਤੇ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਨੇ ਕਾਰਜ ਭਾਰ ਸੰਭਾਲ ਲਿਆ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ। ਸ. ਕਾਹਮਾ ਨੇ ਦੱਸਿਆ ਕਿ ਡਾ. ਰੋਹਿਤ ਮਸੀਹ ਨੇ ਕ੍ਰਿਸਚੀਅਨ ਮੈਡੀਕਲ ਕਾਲਜ (ਸੀ ਐਮ ਸੀ) ਲੁਧਿਆਣਾ ਤੋਂ ਮਾਸਟਰ ਆਫ ਮੈਡੀਸਨ (ਐਮ ਡੀ ) ਦੀ ਪੋਸਟ ਗ੍ਰੈਜ਼ੂਏਸ਼ਨ ਡਿਗਰੀ ਪ੍ਰਾਪਤ ਕੀਤੀ ਹੈ।  ਡਾ. ਰੋਹਿਤ ਮਸੀਹ ਐਮ.ਡੀ. (ਮੈਡੀਸਨ) ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ, ਜ਼ੁਕਾਮ, ਸਿਰ ਦਰਦ, ਬੁਖਾਰ, ਨਮੋਨੀਆ, ਸਾਹ ਦੇ ਰੋਗ, ਟੀ.ਬੀ., ਟਾਈਫਾਈਡ, ਡੇਂਗੂ, ਮਲੇਰੀਆ, ਸ਼ੂਗਰ, ਬਲੱਡ ਪ੍ਰੇਸ਼ਰ, ਦਿਲ ਦੇ ਰੋਗ, ਕਰੋਨਾ ਨਾਲ ਸਬੰਧਿਤ ਰੋਗ, ਜਿਗਰ, ਥਾਇਰਾਇਡ, ਮਿਰਗੀ, ਕਾਲਾ ਪੀਲੀਆ, ਪੇਟ ਗੈਸ, ਕਬਜ਼, ਪਿਸ਼ਾਬ ਦੇ ਰੋਗਾਂ ਅਤੇ ਸੱਪ ਦੇ ਡੱਸੇ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ। ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਵਿਭਾਗ ਵਿਚ ਕਾਰਡੀਅਕ ਮੋਨੀਟਰ, ਵੈਂਟੀਲੇਟਰਜ਼, ਇੰਜ਼ਕੈਸ਼ਨ ਪੰਪਜ਼, ਸੱਕਸ਼ਨ ਅਤੇ ਹੋਰ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਆਈ ਸੀ ਸੀ ਯੂ, ਆਈ ਸੀ ਯੂ ਅਤੇ ਐਮਰਜੈਂਸੀ ਵਿਭਾਗ 24 ਘੰਟੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕਾਰਜਸ਼ੀਲ ਰਹਿੰਦੇ ਸਨ।  ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਦੇ ਕਾਰਜ ਭਾਰ ਸੰਭਾਲਣ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੀ ਹਾਜ਼ਰ ਸਨ।

ਫ਼ੋਟੋ : ਡਾ ਰੋਹਿਤ ਮਸੀਹ  ਐਮ ਡੀ (ਮੈਡੀਸਨ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ ਵਿਖੇ ਉ ਪੀ ਡੀ ਵਿਚ 

Virus-free. www.avast.com

Saturday, 19 February 2022

25 ਹਜ਼ਾਰ ਕੈਨੇਡੀਅਨ ਡਾਲਰ ਜੇਤੂ ਕਿਤਾਬ ਅਤੇ 10-10 ਹਜ਼ਾਰ 2 ਫਾਇਨਲਿਸਟ ਕਿਤਾਬਾਂ ਨੂੰ ਇਨਾਮ ਪ੍ਰਦਾਨ ਕਰਨ ਵਾਲੇ ਢਾਹਾਂ ਸਾਹਿਤ ਇਨਾਮ - 2022 ਲਈ ਨਾਮਜ਼ਦਗੀਆਂ ਆਰੰਭ

25 ਹਜ਼ਾਰ ਕੈਨੇਡੀਅਨ ਡਾਲਰ ਜੇਤੂ ਕਿਤਾਬ ਅਤੇ 10-10 ਹਜ਼ਾਰ 2 ਫਾਇਨਲਿਸਟ ਕਿਤਾਬਾਂ ਨੂੰ ਇਨਾਮ ਪ੍ਰਦਾਨ ਕਰਨ ਵਾਲੇ ਢਾਹਾਂ ਸਾਹਿਤ ਇਨਾਮ - 2022 ਲਈ ਨਾਮਜ਼ਦਗੀਆਂ ਆਰੰਭ
 
ਕਿਤਾਬਾਂ ਪਹੁੰਚਾਉਣ ਦੀ ਆਖਰੀ ਤਰੀਕ 31 ਮਾਰਚ 2022


ਬੰਗਾ/ਵੈਨਕੂਵਰ : 19 ਫਰਵਰੀ :-
ਢਾਹਾਂ ਸਾਹਿਤ ਇਨਾਮ ਪੰਜਾਬੀ ਵਿਚ ਰਚੇ ਗਏ ਉੱਤਮ ਸਾਹਿਤ ਦੀ ਪਛਾਣ ਕਰਨ ਅਤੇ ਮੁਲਕੀ ਹੱਦਾਂ ਸਰਹੱਦਾਂ ਤੋਂ ਪਰਾਂਹ ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹ ਦੇਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਸੀ। ਵਿਸ਼ਵ ਪੱਧਰ ਉੱਤੇ, ਇਹ ਸਾਲਾਨਾ ਇਨਾਮ ਗੁਰਮੁਖੀ ਜਾਂ ਸ਼ਾਹਮੁਖੀ, ਕਿਸੇ ਵੀ ਲਿਪੀ ਵਿਚ ਛਪੀਆਂ ਪੰਜਾਬੀ ਗਲਪ ਜਿਵੇਂ ਨਾਵਲ ਅਤੇ ਕਹਾਣੀ ਸੰਗ੍ਰਹਿ ਦੀਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ। ਸਾਲ 2022 ਦੇ ਢਾਹਾਂ ਇਨਾਮ ਲਈ ਨਾਮਜ਼ਦਗੀਆਂ ਹੁਣ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਿਤਾਬਾਂ ਦੇ ਪਹੁੰਚਣ ਦੀ ਆਖਰੀ ਤਰੀਕ 31 ਮਾਰਚ 2022 ਹੈ।ਇਹ ਜਾਣਕਾਰੀ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2013 ਵਿਚ ਸ਼ੁਰੂ ਕੀਤੇ ਗਏ ਪੰਜਾਬੀ ਸਾਹਿਤ ਵਿੱਚ ਵਿਸ਼ਵ ਦੇ ਹਸਤਾਖਰ ਢਾਹਾਂ ਇਨਾਮ ਦੀ ਰਕਮ 25 ਹਜ਼ਾਰ ਕਨੇਡੀਅਨ ਡਾਲਰ ਜੇਤੂ ਕਿਤਾਬ ਅਤੇ ਦੋ ਹੋਰ ਇਨਾਮਾਂ ਦੀ ਰਕਮ ਦਸ-ਦਸ ਹਜ਼ਾਰ ਕੈਨੇਡੀਅਨ ਡਾਲਰ ਡਾਲਰ ਹੈ। ਇਹ ਤਿੰਨੇ ਇਨਾਮ ਇਸ ਢੰਗ ਨਾਲ ਦਿੱਤੇ ਜਾਂਦੇ ਹਨ ਕਿ ਹਰੇਕ ਲਿਪੀ ਦੇ ਹਿੱਸੇ ਇੱਕ ਇਨਾਮ ਜ਼ਰੂਰ ਆਵੇ। ਸ੍ਰੀ ਢਾਹਾਂ ਨੇ ਕਿਹਾ ਕਿ 2022 ਦੇ ਢਾਹਾਂ ਇਨਾਮ ਲਈ ਨਾਵਲ ਜਾਂ ਕਹਾਣੀਆਂ ਦੀਆਂ ਕਿਤਾਬਾਂ ਨਾਮਜ਼ਦ ਕਰਨ ਦੇ ਚਾਹਵਾਨ ਨਾਮਜ਼ਦਗੀ ਫਾਰਮ submissions@dhahanprize.com ਈਮੇਲ 'ਤੇ ਭਰਨ ਤੋਂ ਬਾਅਦ ਇਸੇ ਹੀ ਈਮੇਲ 'ਤੇ ਕਿਤਾਬ ਦੀ ਇਲੈੱਕਟ੍ਰਾਨਿਕ ਕਾਪੀ ਵੀ ਭੇਜ ਦੇਣ।  ਸੰਬੰਧਿਤ ਕਿਤਾਬ ਦੀਆਂ ਤਿੰਨ ਕਾਪੀਆਂ ਢਾਹਾਂ ਇਨਾਮ ਦੇ ਮੁੱਖ ਦਫ਼ਤਰ Dhahan Prize Book Submission, #1058–2560 Shell Road, Richmond, BC  Canada  V6X 0B8 ਵਿਖੇ ਡਾਕ ਜਾਂ ਕੋਰੀਅਰ ਰਾਹੀਂ ਭੇਜੀਆਂ ਜਾਣ। ਇਸ ਸੰਬੰਧੀ ਹੋਰ ਜਾਣਕਾਰੀ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿੱਚ www.dhahanprize.com ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਢਾਹਾਂ ਇਨਾਮ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਇਨਾਮ ਹੈ। ਜਿਸ ਦਾ ਮਕਸਦ ਪੂਰੀ ਦੁਨੀਆ ਵਿੱਚ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਸੰਸਾਰ ਦੇ ਵੱਖ-ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਅਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦਾ ਵਿਸ਼ਵ ਪੱਧਰ 'ਤੇ ਪ੍ਰਚਾਰ ਅਤੇ ਪਸਾਰ ਕਰਨਾ ਹੈ। ਇਹ ਪੁਰਸਕਾਰ ਪੰਜਾਬੀ ਲੇਖਕਾਂ ਨੂੰ ਵੱਡੇ ਪੱਧਰ 'ਤੇ ਪਛਾਣ ਪ੍ਰਦਾਨ ਕਰਦਾ ਹੈ ਅਤੇ ਜੇਤੂ ਲੇਖਕਾਂ ਲਈ ਵਿਸ਼ਵ ਪੱਧਰ 'ਤੇ ਅੱਗੇ ਵਧਣ ਲਈ ਰਾਹ ਖੋਲ੍ਹਦਾ ਹੈ, ਜਿਸ ਰਾਹੀਂ ਉਹ ਬਹੁ-ਭਾਸ਼ੀ ਪਾਠਕਾਂ ਤੱਕ ਵੀ ਪਹੁੰਚ ਸਕਦੇ ਹਨ। ਢਾਹਾਂ ਇਨਾਮ ਦੀ ਸਥਾਪਨਾ ਬਾਰਜ ਢਾਹਾਂ (ਬਰਜਿੰਦਰ ਸਿੰਘ ਢਾਹਾਂ) ਅਤੇ ਰੀਟਾ ਢਾਹਾਂ ਦੁਆਰਾ ਪਰਿਵਾਰ, ਦੋਸਤਾਂ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਹਿਯੋਗ ਨਾਲ ਵੈਨਕੂਵਰ, ਕੈਨੇਡਾ ਵਿੱਚ ਕੀਤੀ ਗਈ। ਵਰਨਣਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ  ਪ੍ਰਸਿੱਧ ਸਮਾਜ ਸੇਵਕ ਅਤੇ ਗੁਰੂ  ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਦੇ ਹੋਣਹਾਰ ਸਪੁੱਤਰ ਹਨ।
ਫੋਟੋ : ਢਾਹਾਂ ਸਾਹਿਤ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਅਤੇ ਢਾਹਾਂ ਸਾਹਿਤ ਇਨਾਮ

 

Virus-free. www.avast.com

Friday, 18 February 2022

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਬੰਗਾ : 18 ਫਰਵਰੀ: (  ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ਼ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਇਆ ਗਿਆ। ਇਸ ਮੌਕੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨ ਵਿਚ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ ਅਤੇ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਗਤਾਂ ਨੂੰ ਸ਼ਰੋਮਣੀ ਭਗਤ ਗੁਰੂ ਰਵਿਦਾਸ ਜੀ  ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਅਤੇ ਸੰਗਤਾਂ ਨੂੰ ਭਗਤ  ਰਵਿਦਾਸ ਜੀ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ ।  ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਟੇਜ ਸੰਚਾਲਨਾ ਕਰਦੇ ਹੋਏ ਸੰਗਤਾਂ ਨੂੰ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਰੋਮਣੀ ਭਗਤ ਰਵਿਦਾਸ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ।
ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਭਾਈ ਗੁਰਜੀਤ ਸਿੰਘ ਸੰਗਤੀਵਾਲ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਸਮੂਹ ਸਮੂਹ ਡਾਕਟਰ ਸਾਹਿਬਾਨ, ਨਰਸਿੰਗ ਸਟਾਫ, ਟਰੱਸਟ ਦੇ ਪ੍ਰਬੰਧ ਹੇਠਾਂ ਚੱਲਦੀਆਂ ਸੰਸਥਾਵਾਂ ਦੇ ਸਮੂਹ ਕਰਮਚਾਰੀਆਂ, ਡਾਕਟਰ ਸਾਹਿਬਾਨ, ਨਰਸਿੰਗ ਸਟਾਫ, ਅਧਿਆਪਕਾਂ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

Virus-free. www.avast.com

Saturday, 5 February 2022

ਡਾ. ਗੁਰਦੇਵ ਸਿੰਘ ਸੈਣੀ ਨੇ ਆਪਣੇ 91ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਫਰੀ ਜਾਂਚ ਕਰਵਾਈ

ਡਾ. ਗੁਰਦੇਵ ਸਿੰਘ ਸੈਣੀ ਨੇ ਆਪਣੇ 91ਵੇਂ ਜਨਮ ਦਿਨ ਦੀ ਖੁਸ਼ੀ ਵਿੱਚ
ਢਾਹਾਂ ਕਲੇਰਾਂ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਫਰੀ ਜਾਂਚ ਕਰਵਾਈ

ਬੰਗਾ : 5 ਫਰਵਰੀ : () ਦੁਆਬੇ ਦੇ ਪ੍ਰਸਿੱਧ ਪਿੰਡ ਕਰੀਹਾ ਦੇ ਜੱਦੀ ਅਤੇ ਹਾਲ ਅਮਰੀਕਾ ਵੱਸਦੇ ਡਾ. ਗੁਰਦੇਵ ਸਿੰਘ ਸੈਣੀ ਵੱਲੋਂ ਆਪਣੇ 91ਵੇਂ ਜਨਮ ਦੀ ਖੁਸ਼ੀ ਵਿਚ ਪਿੰਡ ਕਰੀਹਾ ਦੇ ਲੋੜਵੰਦਾਂ ਮਰੀਜ਼ਾਂ ਦੀਆਂ ਅੱਖਾਂ ਦੀ ਫਰੀ ਜਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਪਿੰਡ ਕਰੀਹਾ  ਵਿਖੇ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਲਈ ਅਤੇ ਸਰਬੱਤ ਦੇ ਭਲੇ ਦੀ ਸੰਗਤੀ ਰੂਪ ਵਿਚ ਅਰਦਾਸ ਕਰਨ ਉਪਰੰਤ ਮਰੀਜ਼ਾਂ ਨੂੰ ਫਰੀ ਜਾਂਚ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ। ਇਸ ਮੌਕੇ ਲੋਕ ਭਲਾਈ ਦੇ ਨੇਕ ਕਾਰਜ ਲਈ ਡਾ. ਗੁਰਦੇਵ ਸਿੰਘ ਸੈਣੀ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਦੇ ਸਨਮਾਨਿਤ ਕੀਤਾ ਗਿਆ। ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ ਨੇ ਡਾ. ਗੁਰਦੇਵ ਸਿੰਘ ਸੈਣੀ ਯੂ ਐਸ ਏ ਬਾਰੇ ਜਾਣਕਾਰੀ ਸੰਗਤਾਂ ਨੂੰ ਦਿੰਦੇ ਹੋਏ ਡਾ. ਸਾਹਿਬ ਅਤੇ ਸਮੂਹ ਪਰਿਵਾਰ ਵੱਲੋਂ ਪਿੰਡ ਦੀ ਤਰੱਕੀ, ਵਿਕਾਸ ਅਤੇ ਪਿੰਡ ਦੀ ਭਲਾਈ ਲਈ ਪਾਏ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ।  ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਡਾ. ਗੁਰਦੇਵ ਸਿੰਘ ਨੂੰ ਉਹਨਾਂ ਦੇ 91ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਡਾ. ਸੈਣੀ ਤੇ ਸਮੂਹ ਪਰਿਵਾਰ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਫਰੀ ਜਾਂਚ ਅਤੇ ਅੱਖਾਂ ਦੇ ਚਿੱਟੇ ਮੋਤੀਆ ਦੇ ਅਪਰੇਸ਼ਨ ਕਰਵਾਉਣ ਦੇ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ।  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਰੀਹਾ ਦੇ ਆਏ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕ ਅੱਪ ਕੀਤਾ ਗਿਆ ਅਤੇ ਚਿੱਟਾ ਮੋਤੀਆ ਵਾਲੇ ਮਰੀਜ਼ਾਂ ਦੇ ਅਪਰੇਸ਼ਨ ਵੀ ਫਰੀ ਕੀਤੇ ਜਾਣਗੇ।  ਇਸ ਮੌਕੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ, ਗੁਰਿੰਦਰ ਸਿੰਘ ਜੌਹਲ ਸਾਬਕਾ ਸਰਪੰਚ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਕੁਲਵੀਰ ਸਿੰਘ ਮਾਨ ਪੰਚ, ਭੁਪਿੰਦਰ ਸਿੰਘ (ਭਤੀਜਾ ਡਾ. ਗੁਰਦੇਵ ਸਿੰਘ ਸੈਣੀ), ਸੂਬੇਦਾਰ ਅਵਤਾਰ ਸਿੰਘ, ਬਲਦੇਵ ਸਿੰਘ ਬੰਗਾ,  ਗੁਰਮੇਲ ਸਿੰਘ,  ਮਹਿੰਦਰ ਸਿੰਘ, ਸੂਬੇਦਾਰ ਜਸਪਾਲ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਕੰਗ, ਮਨਪ੍ਰੀਤ ਸਿੰਘ, ਨਿਰਮਲ ਜੱਸਲ ਸਾਬਕਾ ਸਰਪੰਚ, ਬੀਬੀ ਕਮਲਜੀਤ ਕੌਰ (ਭਤੀਜੀ ਡਾ. ਗੁਰਦੇਵ ਸਿੰਘ ਸੈਣੀ), ਬੀਬੀ ਸੁਰਿੰਦਰ ਕੌਰ, ਬੀਬੀ ਸਤਨਾਮ ਕੌਰ, ਬੀਬੀ ਪਿਆਰ ਕੌਰ, ਬਹਾਦਰ ਸਿੰਘ, ਗੁਰਕਮਲ, ਸੁਰਜੀਤ ਸਿੰਘ ਜਗਤਪੁਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ।
ਫੋਟੋ ਕੈਪਸ਼ਨ :   ਗੁਰਦੁਆਰਾ ਸਿੰਘ ਸਭਾ ਕਰੀਹਾ ਤੋਂ ਅੱਖਾਂ ਦੇ ਮਰੀਜ਼ਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੈੱਕਅਪ ਲਈ ਭੇਜਣ ਮੌਕੇ ਦੀ ਯਾਦਗਾਰੀ ਤਸਵੀਰ

Virus-free. www.avast.com

Tuesday, 1 February 2022

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ ਫਾਈਨਲ) ਦਾ ਸ਼ਾਨਦਾਰ 100% ਨਤੀਜਾ

 ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ ਫਾਈਨਲ) ਦਾ ਸ਼ਾਨਦਾਰ 100% ਨਤੀਜਾ
ਬੰਗਾ : 1 ਫਰਵਰੀ : () ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ  (ਪੋਸਟ ਬੇਸਿਕ ਫਾਈਨਲ) ਦਾ ਸ਼ਾਨਦਾਰ 100% ਨਤੀਜਾ ਆਇਆ ਹੈ । ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਨੇ ਪੱਤਰਕਾਰਾਂ ਨੂੰ ਦਿੱਤੀ ।ਉਹਨਾਂ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ ਫਾਈਨਲ)  ਦਾ ਸ਼ਾਨਦਾਰ 100% ਨਤੀਜਾ ਆਇਆ ਹੈ ਜਿਸ ਵਿਚ ਨਰਸਿੰਗ ਵਿਦਿਆਰਥੀ ਨੇ ਵਧੀਆ ਅੰਕ ਪ੍ਰਾਪਤ ਕਰਦੇ ਹੋਏ ਉੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਬੀ.ਐੱਸ.ਸੀ. ਨਰਸਿੰਗ  (ਪੋਸਟ ਬੇਸਿਕ ਫਾਈਨਲ) ਕਲਾਸ ਵਿੱਚੋਂ ਦੀਕਸ਼ਾ ਪੁੱਤਰੀ ਬਲਵੰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ, ਦੂਜਾ ਸਥਾਨ ਸੁਮਿਤ ਪੁੱਤਰੀ ਇੰਦਰਜੀਤ ਸਿੰਘ ਨੇ ਅਤੇ ਤੀਜਾ ਸਥਾਨ ਸਿਮਰਨਜੀਤ ਕੌਰ ਪੁੱਤਰੀ ਸੁਖਚੈਨ ਸਿੰਘ ਸੰਧੂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹਾਸਲ ਕੀਤਾ ਹੈ। ਇਸ ਸ਼ਾਨਦਾਰ ਰਿਜ਼ਲਟ ਲਈ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ ਫਾਈਨਲ) ਕਲਾਸ ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਤੇ ਕਾਲਜ ਦੇ ਪ੍ਰਿੰਸੀਪਲ ਨੂੰ ਵਧਾਈਆਂ ਦਿੰਦੇ ਹੋਏ ਸਮੂਹ ਨਰਸਿੰਗ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।
          ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ ਫਾਈਨਲ) ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਮੀਡੀਆ ਨੂੰ ਦੇਣ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਟਰੱਸਟ ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਸ੍ਰੀ ਸੰਜੇ ਕੁਮਾਰ, ਮੈਡਮ ਸੁਖਮਿੰਦਰ ਕੌਰ, ਮੈਡਮ ਸਰੋਜ ਬਾਲਾ ਕਲਾਸ ਇੰਚਾਰਜ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਰਜਨੀਤ ਕੌਰ, ਮੈਡਮ ਸੁਨੀਤਾ ਲਖਵਾਰਾ, ਮੈਡਮ ਦਲਜੀਤ ਕੌਰ, ਮੈਡਮ ਜਸਬੀਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਪੋਸਟ ਬੇਸਿਕ ਫਾਈਨਲ ਨਰਸਿੰਗ ਵਿਚੋਂ ਅਵੱਲ ਰਹੇ ਵਿਦਿਆਰਥੀ :- ਪਹਿਲਾ ਸਥਾਨ ਦੀਕਸ਼ਾ ਪੁੱਤਰੀ ਬਲਵੰਤ ਸਿੰਘ, ਦੂਜਾ ਸਥਾਨ ਸੁਮਿਤ ਪੁੱਤਰੀ ਇੰਦਰਜੀਤ ਸਿੰਘ ਅਤੇ ਤੀਜਾ ਸਥਾਨ ਸਿਮਰਨਜੀਤ ਕੌਰ ਪੁੱਤਰੀ ਸੁਖਚੈਨ ਸਿੰਘ ਸੰਧੂ 

Virus-free. www.avast.com