Tuesday, 26 April 2022

ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਵੱਲੋਂ ਢਾਹਾਂ ਕਲੇਰਾਂ ਦਾ ਦੌਰਾ

ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਵੱਲੋਂ ਢਾਹਾਂ ਕਲੇਰਾਂ ਦਾ ਦੌਰਾ

ਬੰਗਾ : 26 ਅਪ੍ਰੈਲ :- ( ) ਯੂ.ਕੇ ਦੇ ਪ੍ਰਸਿੱਧ ਸ਼ਹਿਰ ਗਰੈਵਜੈਂਟ ਕੈਂਟ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਸ. ਬਲਬੀਰ ਸਿੰਘ ਸੰਘਾ ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵਿਸ਼ੇਸ਼ ਦੌਰੇ 'ਤੇ ਪੁੱਜੇ।ਟਰੱਸਟ ਕੰਪਲੈਕਸ  ਢਾਹਾਂ ਕਲੇਰਾਂ ਵਿਖੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚੇਅਰਮੈਨ ਸ. ਸੰਘਾ ਦਾ ਨਿੱਘਾ ਸਵਾਗਤ ਕੀਤਾ ਅਤੇ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਅਦਾਰਿਆਂ ਅਤੇ ਸੇਵਾ ਪ੍ਰੌਜਕਟਾਂ ਬਾਰੇ ਜਾਣਕਾਰੀ ਦਿੱਤੀ ।
           ਸ. ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਨੇ ਢਾਹਾਂ ਕਲੇਰਾਂ ਦੇ ਆਪਣੇ ਵਿਸ਼ੇਸ਼ ਦੌਰੇ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿੱਦਿਅਕ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਚੱਲ ਰਹੇ ਹੋਰ ਵੱਖ-ਵੱਖ ਸੇਵਾ ਅਦਾਰਿਆਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ । ਉਹਨਾਂ ਨੇ ਟਰੱਸਟ ਵੱਲੋਂ ਅੱਖਾਂ ਦੇ ਲੋੜਵੰਦਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਲਹਿਰ, ਹਸਪਤਾਲ ਵਿਚ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਸਹਾਇਕਾਂ ਲਈ ਚੱਲ ਰਹੀ ਲੰਗਰ ਸੇਵਾ ਤੋਂ ਇਲਾਵਾ ਲੋਕ ਭਲਾਈ ਵਾਲੇ ਚੱਲ ਰਹੇ ਹੋਰ ਸੇਵਾ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਇਹਨਾਂ ਸੇਵਾ ਅਦਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਟਰੱਸਟ ਵੱਲੋਂ ਚੇਅਰਮੈਨ ਬਲਬੀਰ ਸਿੰਘ ਸੰਘਾ ਨੂੰ ਯਾਦ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
  ਫੋਟੋ ਕੈਪਸ਼ਨ: - ਢਾਹਾਂ ਕਲੇਰਾਂ ਵਿਖੇ ਸ. ਬਲਬੀਰ ਸਿੰਘ ਸੰਘਾ ਚੇਅਰਮੈਨ ਪਲੈਨਿੰਗ ਬੋਰਡ ਗਰੈਵਜੈਂਟ ਕੈਂਟ ਯੂ.ਕੇ. ਦਾ ਸਨਮਾਨ ਕਰਦੇ ਹੋਏ ਟਰੱਸਟ ਪ੍ਰਬੰਧਕ


Virus-free. www.avast.com

Saturday, 23 April 2022

ਢਾਹਾਂ ਕਲੇਰਾਂ ਵਿਖੇ ਜਸਵਿੰਦਰ ਸਿੰਘ ਨਾਗਰਾ ਯੂ.ਐਸ.ਏ. ਅਤੇ ਅਜੀਤ ਸਿੰਘ ਥਾਂਦੀ ਕੈਨੇਡਾ ਦਾ ਸਨਮਾਨ

ਢਾਹਾਂ ਕਲੇਰਾਂ ਵਿਖੇ ਜਸਵਿੰਦਰ ਸਿੰਘ ਨਾਗਰਾ ਯੂ.ਐਸ.ਏ. ਅਤੇ ਅਜੀਤ ਸਿੰਘ ਥਾਂਦੀ ਕੈਨੇਡਾ ਦਾ ਸਨਮਾਨ

     
  ਬੰਗਾ : 23 ਅਪਰੈਲ :- ( ) ਲੋਕ ਸੇਵਾ ਨੂੰ ਸਮਪਿਰਤ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਪੁਰਾਣੇ ਸਹਿਯੋਗੀ ਅਮਰੀਕਾ ਨਿਵਾਸੀ ਸ. ਜਸਵਿੰਦਰ ਸਿੰਘ ਨਾਗਰਾ ਅਤੇ ਕੈਨੇਡਾ ਨਿਵਾਸੀ ਸ. ਅਜੀਤ ਸਿੰਘ ਥਾਂਦੀ (ਦਮਾਦ ਬਾਬਾ ਬੁੱਧ ਸਿੰਘ ਢਾਹਾਂ ਜੀ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਦਾਨੀ ਸੱਜਣਾਂ ਨੇ ਢਾਹਾਂ ਕਲੇਰਾਂ ਦੇ ਆਪਣੇ ਵਿਸ਼ੇਸ਼ ਦੌਰੇ ਦੌਰਾਨ ਐਨ ਆਰ ਆਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿੱਦਿਅਕ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਲੋਕ ਸੇਵਾ ਲਈ ਚੱਲ ਰਹੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਟਰੱਸਟ ਦੇ ਸਹਿਯੋਗੀ ਅਮਰੀਕਾ ਨਿਵਾਸੀ ਦਾਨੀ ਸੱਜਣ ਸ. ਜਸਵਿੰਦਰ ਸਿੰਘ ਨਾਗਰਾ ਨੇ ਟਰੱਸਟ ਪ੍ਰਬੰਧਕਾਂ ਵੱਲੋਂ ਪੰਜਾਬ ਵਿਚ ਗਰੀਬ ਅਤੇ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਵੱਢਮੁੱਲੀ ਸੇਵਾ ਦੀ ਭਾਰੀ ਸ਼ਲਾਘਾ ਕੀਤੀ ਅਤੇ ਪਿਛਲੇ ਸਮੇਂ ਵਾਂਗ ਭਵਿੱਖ ਵਿਚ ਵੀ ਵੱਧ ਤੋਂ ਵੱਧ ਮਦਦ ਅਦਾਰੇ ਨੂੰ ਦੇਣ ਦਾ ਭਰੋਸਾ ਦਿਵਾਇਆ ।
          ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਜਸਵਿੰਦਰ ਸਿੰਘ ਨਾਗਰਾ ਅਮਰੀਕਾ ਅਤੇ ਸ. ਅਜੀਤ ਸਿੰਘ ਥਾਂਦੀ ਕੈਨੇਡਾ ਨੂੰ ਜੀ ਆਇਆਂ ਕਹਿੰਦੇ ਹੋਏ ਅਤੇ ਟਰੱਸਟ ਵੱਲੋਂ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੱਖ ਵੱਖ ਸੇਵਾ ਅਦਾਰਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਅਦਾਰੇ ਨੂੰ ਦਾਨ ਦੇਣ ਲਈ ਧੰਨਵਾਦ ਕੀਤਾ । ਢਾਹਾਂ ਕਲੇਰਾਂ ਦੌਰੇ ਮੌਕੇ ਸ. ਜਸਵਿੰਦਰ ਸਿੰਘ ਨਾਗਰਾ ਅਮਰੀਕਾ ਅਤੇ ਸ. ਅਜੀਤ ਸਿੰਘ ਥਾਂਦੀ ਕੈਨੇਡਾ ਦਾ ਯਾਦ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨਲ ਸੇਵਾਵਾਂ, ਸ. ਸੰਤੋਖ ਸਿੰਘ ਵੀ ਹਾਜ਼ਰ ਸਨ।
  ਫੋਟੋ ਕੈਪਸ਼ਨ : - ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸ.ਜਸਵਿੰਦਰ ਸਿੰਘ ਨਾਗਰਾ ਅਮਰੀਕਾ ਤੇ ਸ. ਅਜੀਤ ਸਿੰਘ ਥਾਂਦੀ ਕੈਨੇਡਾ ਨੂੰ ਸਨਮਾਨਿਤ ਕਰਦੇ ਹੋਏ ਟਰੱਸਟ ਪ੍ਰਬੰਧਕ

Thursday, 21 April 2022

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ ਆਰੰਭ

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ ਆਰੰਭ
ਬੰਗਾ : 21 ਅਪਰੈਲ:- ()   ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਬੱਚਿਆਂ ਦੇ ਵਿਭਾਗ ਵਿਚ ਵਿਸਾਖੀ ਨੂੰ ਸਮਰਪਿਤ ਅਤੇ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ  ਆਰੰਭ ਹੋ ਗਿਆ ਹੈ।ਕੈਂਪ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਮੌਕੇ ਸ. ਕਾਹਮਾ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਜੀ ਦੇ ਸੇਵਾ ਮਾਰਗ ਤੇ ਚੱਲਦੇ ਹੋਏ ਇਲਾਕੇ ਦੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਜਾਗਰੁਕ ਕਰਨ ਹਿੱਤ ਅਤੇ ਬਿਮਾਰ ਬੱਚਿਆਂ ਦੀ ਮਦਦ ਕਰਨ ਲਈ ਇਹ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪਰੈਲ ਤੋਂ ਲੈ ਕੇ 05 ਮਈ ਦਿਨ ਵੀਰਵਾਰ ਤੱਕ ਚੱਲੇਗਾ। ਕੈਂਪ ਵਿਚ ਬੱਚਿਆਂ ਦੀ ਰਜਿਸਟਰੇਸ਼ਨ ਫਰੀ ਹੋਵੇਗੀ, ਐੱਚ ਬੀ ਟੈੱਸਟ ਫਰੀ ਕੀਤਾ ਜਾਵੇਗਾ ਅਤੇ ਲੈਬੋਟਰੀ ਟੈੱਸਟ 50% ਡਿਸਕਾਊਂਟ 'ਤੇ ਕੀਤੇ ਜਾਣਗੇ।ਕੈਂਪ ਵਿਚ ਬੱਚਿਆਂ ਦੀਆਂ ਬਿਮਾਰੀਆਂ ਦਾ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਰੋਜ਼ਾਨਾ ਸਵੇਰੇ 09 ਤੋਂ 02 ਵਜੇ ਤੱਕ ਬੱਚਿਆਂ ਦਾ ਫਰੀ ਚੈੱਕਅਪ ਕਰਿਆ ਕਰਨਗੇ। ਕੈਂਪ ਦੇ ਉੇਦਘਾਟਨੀ ਸਮਾਗਮ ਵਿਚ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ), ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਮੁਕਲ ਬੇਦੀ, ਡਾ. ਰੋਹਿਤ ਮਸੀਹ, ਡਾ. ਚਾਂਦਨੀ ਬੱਗਾ, ਡਾ. ਮਹਿਕ ਅਰੋੜਾ, ਡਾ, ਦੀਪਕ ਦੁੱਗਲ, ਡਾ. ਆਸਥਾ ਖੋਸਲਾ, ਡਾ. ਰਾਹੁਲ ਗੋਇਲ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਡਾ ਹਰਜੋਤਵੀਰ ਸਿੰਘ, ਡਾ. ਰਵੀਨਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-   15 ਦਿਨਾਂ ਬੱਚਿਆਂ ਦੇ ਫਰੀ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਨਾਲ ਹਨ ਮਲਕੀਅਤ ਸਿੰਘ ਬਾਹੜੋਵਾਲ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਅਤੇ ਡਾਕਟਰ ਸਾਹਿਬਾਨ

Monday, 18 April 2022

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪ੍ਰੈਲ ਤੋਂ ਆਰੰਭ

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪ੍ਰੈਲ ਤੋਂ ਆਰੰਭ

ਬੰਗਾ : 18 ਅਪਰੈਲ :- ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਬੱਚਿਆਂ ਦੇ ਵਿਭਾਗ ਵਿਚ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ  15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪ੍ਰੈਲ 2022 ਤੋਂ 5 ਮਈ 2022 ਤੱਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤੀ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਕੇ ਦੇ ਲੋੜਵੰਦ ਬਿਮਾਰ ਬੱਚਿਆਂ ਦੀ ਮਦਦ ਕਰਨ ਲਈ ਇਹ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪ੍ਰੈਲ 2022 ਦਿਨ ਬੁੱਧਵਾਰ ਤੋਂ 05 ਮਈ 2022 ਦਿਨ ਵੀਰਵਾਰ ਤੱਕ  ਚੱਲੇਗਾ ਅਤੇ ਜਿਸ ਵਿਚ ਬੱਚਿਆਂ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਕਰਨ ਦੇ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਰੋਜ਼ਾਨਾ ਸਵੇਰੇ 09 ਤੋਂ 02 ਵਜੇ ਦੁਪਿਹਰ ਤੱਕ ਬੱਚਿਆਂ ਦਾ ਫਰੀ ਚੈੱਕਅਪ ਕਰਿਆ ਕਰਨਗੇ। ਕੈਂਪ ਵਿਚ ਰਜਿਸਟਰੇਸ਼ਨ ਫਰੀ ਕੀਤੀ ਜਾਵੇਗੀ । ਬੱਚਿਆਂ ਦਾ ਐੱਚ ਬੀ ਟੈੱਸਟ ਫਰੀ ਕੀਤਾ ਜਾਵੇਗਾ ਅਤੇ ਲੈਬੋਟਰੀ ਟੈੱਸਟਾਂ ਵਿਚ ਵੀ 50% ਦੀ ਵੱਡੀ ਛੋਟ ਦਿੱਤੀ ਜਾ ਰਹੀ ਹੈ। ਸ. ਕਾਹਮਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਢਾਹਾਂ ਕਲੇਰਾਂ ਹਸਪਤਾਲ ਵਿਖੇ ਲਗਾਏ ਜਾ ਰਹੇ ਇਸ 15 ਦਿਨਾਂ ਫਰੀ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ), ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-  ਢਾਹਾਂ ਕਲੇਰਾਂ ਹਸਪਤਾਲ ਵਿਖੇ  20 ਅਪ੍ਰੈਲ ਤੋਂ ਆਰੰਭ ਹੋ ਰਹੇ 15 ਦਿਨਾਂ ਬੱਚਿਆਂ ਦੇ ਫਰੀ ਚੈੱਕਅਪ ਕੈਂਪ ਬਾਰੇ ਜਾਣਕਾਰੀ ਦਿੰਦੇ ਹਸਪਤਾਲ ਪ੍ਰਬੰਧਕ ਅਤੇ ਡਾਕਟਰ ਸਾਹਿਬਾਨ

Saturday, 16 April 2022

ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ

ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ
ਬੰਗਾ : 16 ਅਪ੍ਰੈਲ : ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰ ਰਹੇ ਔਰਤਾਂ ਦੀ ਬਿਮਾਰੀਆਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ ਐਸ (ਗਾਇਨੀ) ਅਤੇ ਲੈਪਰੋਸਕੋਪਿਕ ਸਰਜਨ ਵੱਲੋਂ 50 ਸਾਲ ਦੀ ਔਰਤ ਦੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਨੂੰ ਦੂਰਬੀਨੀ ਅਪਰੇਸ਼ਨ (ਟੋਟਲ ਲੈਪਰੋਸਕੋਪਿਕ ਹਿਸਟਰੈਕਟਮੀ ਸਰਜਰੀ) ਨਾਲ ਬਾਹਰ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ ।  ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਨੇ ਦੱਸਿਆ ਕਿ ਔਰਤਾਂ ਦਾ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਉਕਤ ਮਰੀਜ਼ ਆਪਣੀ ਸਮੱਸਿਆ ਕਰਕੇ ਚੈੱਕਅੱਪ ਕਰਵਾਉਣ ਆਇਆ ਸੀ ।  ਜਦੋਂ ਮਰੀਜ਼ ਦਾ ਡਾਇਗਨੋਜ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਬੱਚੇਦਾਨੀ ਵਿਚ ਰਸੌਲੀਆਂ ਹਨ, ਜੋ ਆਉਣ ਵਾਲੇ ਸਮੇਂ ਵਿਚ ਮਰੀਜ਼ ਲਈ ਹੋਰ ਵੀ ਖਤਰਨਾਕ ਹੋ ਸਕਦੀਆਂ ਹਨ। ਇਸ ਮੌਕੇ ਡਾਕਟਰ ਚਾਂਦਨੀ ਬੱਗਾ ਨੇ ਮਰੀਜ਼ ਦੇ ਪਰਿਵਾਰ ਦੀ ਸਹਿਮਤੀ ਉਪਰੰਤ ਆਧੁਨਿਕ ਦੂਰਬੀਨੀ ਅਪਰੇਸ਼ਨ ਨਾਲ ਪੇਟ ਵਿੱਚੋ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ।  ਡਾ. ਚਾਂਦਨੀ ਬੱਗਾ ਨੇ ਦੱਸਿਆ ਕਿ ਔਰਤਾਂ ਦੀਆਂ ਬਿਮਾਰੀਆਂ ਦੇ ਦੂਰਬੀਨ ਅਪਰੇਸ਼ਨ (ਲੈਪਰੋਸਕੋਪਿਕ ਸਰਜਰੀ) ਕਰਨ ਦੇ ਬਹੁਤ ਫਾਇਦੇ ਹਨ ਇਸ ਅਧੁਨਿਕ ਤਕਨੀਕ ਕਰਕੇ ਜਿੱਥੇ ਮਰੀਜ਼ਾਂ ਦੇ ਪੇਟ ਤੇ ਵੱਡੇ ਕੱਟ ਨਹੀਂ ਲਗਾਉਣੇ ਪੈਂਦੇ ਹਨ, ਇਸ ਦੀ ਥਾਂ ਸਿਰਫ ਬਹੁਤ ਹੀ ਛੋਟਾ ਚੀਰਾ ਲਾਇਆ ਜਾਂਦਾ ਹੈ, ਜਿਸ ਕਰਕੇ ਖੂਨ ਵੀ ਬਹੁਤ ਘੱਟ ਵਗਦਾ ਹੈ, ਪੇਟ ਤੇ ਨਿਸ਼ਾਨ ਵੀ ਨਹੀਂ ਪੈਂਦੈ ਅਤੇ ਮਰੀਜ਼ ਬਹੁਤ ਜਲਦੀ ਤੰਦਰੁਸਤ ਹੋ ਕੇ ਘਰ ਵਾਪਸ ਚਲਾ ਜਾਂਦਾ ਹੈ । ਇਸ ਮੌਕੇ  ਮਰੀਜ਼  ਦੇ ਪਰਿਵਾਰ ਨੇ ਵਧੀਆ ਅਪਰੇਸ਼ਨ ਕਰਨ ਲਈ ਡਾਕਟਰ ਚਾਂਦਨੀ ਬੱਗਾ ਐਮ.ਐਸ. (ਗਾਇਨੀ) ਲੈਪਰੋਸਕੋਪਿਕ ਸਰਜਨ ਅਤੇ ਸਮੂਹ ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ ।  ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਚਾਂਦਨੀ ਬੱਗਾ  ਐਮ ਐਸ ਜੋ ਕਿ ਔਰਤਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਵਧੀਆ ਆਧੁਨਿਕ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਹਨ । ਆਪ ਜੀ ਵੱਲੋਂ ਅਨੇਕਾਂ ਮਰੀਜ਼ਾਂ ਦਾ ਸਫਲ ਇਲਾਜ ਤੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਔਰਤਾਂ ਦੀਆਂ ਬਿਮਾਰੀਆਂ  ਦੇ ਦੂਰਬੀਨ ਨਾਲ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ (ਗਾਇਨੀ) ਲੈਪਰੋਸਕੋਪਿਕ  ਸਰਜਨ


Virus-free. www.avast.com

ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ

ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ
ਬੰਗਾ : 16 ਅਪ੍ਰੈਲ : ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰ ਰਹੇ ਔਰਤਾਂ ਦੀ ਬਿਮਾਰੀਆਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ ਐਸ (ਗਾਇਨੀ) ਅਤੇ ਲੈਪਰੋਸਕੋਪਿਕ ਸਰਜਨ ਵੱਲੋਂ 50 ਸਾਲ ਦੀ ਔਰਤ ਦੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਨੂੰ ਦੂਰਬੀਨੀ ਅਪਰੇਸ਼ਨ (ਟੋਟਲ ਲੈਪਰੋਸਕੋਪਿਕ ਹਿਸਟਰੈਕਟਮੀ ਸਰਜਰੀ) ਨਾਲ ਬਾਹਰ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ ।  ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਨੇ ਦੱਸਿਆ ਕਿ ਔਰਤਾਂ ਦਾ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਉਕਤ ਮਰੀਜ਼ ਆਪਣੀ ਸਮੱਸਿਆ ਕਰਕੇ ਚੈੱਕਅੱਪ ਕਰਵਾਉਣ ਆਇਆ ਸੀ ।  ਜਦੋਂ ਮਰੀਜ਼ ਦਾ ਡਾਇਗਨੋਜ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਬੱਚੇਦਾਨੀ ਵਿਚ ਰਸੌਲੀਆਂ ਹਨ, ਜੋ ਆਉਣ ਵਾਲੇ ਸਮੇਂ ਵਿਚ ਮਰੀਜ਼ ਲਈ ਹੋਰ ਵੀ ਖਤਰਨਾਕ ਹੋ ਸਕਦੀਆਂ ਹਨ। ਇਸ ਮੌਕੇ ਡਾਕਟਰ ਚਾਂਦਨੀ ਬੱਗਾ ਨੇ ਮਰੀਜ਼ ਦੇ ਪਰਿਵਾਰ ਦੀ ਸਹਿਮਤੀ ਉਪਰੰਤ ਆਧੁਨਿਕ ਦੂਰਬੀਨੀ ਅਪਰੇਸ਼ਨ ਨਾਲ ਪੇਟ ਵਿੱਚੋ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ।  ਡਾ. ਚਾਂਦਨੀ ਬੱਗਾ ਨੇ ਦੱਸਿਆ ਕਿ ਔਰਤਾਂ ਦੀਆਂ ਬਿਮਾਰੀਆਂ ਦੇ ਦੂਰਬੀਨ ਅਪਰੇਸ਼ਨ (ਲੈਪਰੋਸਕੋਪਿਕ ਸਰਜਰੀ) ਕਰਨ ਦੇ ਬਹੁਤ ਫਾਇਦੇ ਹਨ ਇਸ ਅਧੁਨਿਕ ਤਕਨੀਕ ਕਰਕੇ ਜਿੱਥੇ ਮਰੀਜ਼ਾਂ ਦੇ ਪੇਟ ਤੇ ਵੱਡੇ ਕੱਟ ਨਹੀਂ ਲਗਾਉਣੇ ਪੈਂਦੇ ਹਨ, ਇਸ ਦੀ ਥਾਂ ਸਿਰਫ ਬਹੁਤ ਹੀ ਛੋਟਾ ਚੀਰਾ ਲਾਇਆ ਜਾਂਦਾ ਹੈ, ਜਿਸ ਕਰਕੇ ਖੂਨ ਵੀ ਬਹੁਤ ਘੱਟ ਵਗਦਾ ਹੈ, ਪੇਟ ਤੇ ਨਿਸ਼ਾਨ ਵੀ ਨਹੀਂ ਪੈਂਦੈ ਅਤੇ ਮਰੀਜ਼ ਬਹੁਤ ਜਲਦੀ ਤੰਦਰੁਸਤ ਹੋ ਕੇ ਘਰ ਵਾਪਸ ਚਲਾ ਜਾਂਦਾ ਹੈ । ਇਸ ਮੌਕੇ  ਮਰੀਜ਼  ਦੇ ਪਰਿਵਾਰ ਨੇ ਵਧੀਆ ਅਪਰੇਸ਼ਨ ਕਰਨ ਲਈ ਡਾਕਟਰ ਚਾਂਦਨੀ ਬੱਗਾ ਐਮ.ਐਸ. (ਗਾਇਨੀ) ਲੈਪਰੋਸਕੋਪਿਕ ਸਰਜਨ ਅਤੇ ਸਮੂਹ ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ ।  ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਚਾਂਦਨੀ ਬੱਗਾ  ਐਮ ਐਸ ਜੋ ਕਿ ਔਰਤਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਵਧੀਆ ਆਧੁਨਿਕ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਹਨ । ਆਪ ਜੀ ਵੱਲੋਂ ਅਨੇਕਾਂ ਮਰੀਜ਼ਾਂ ਦਾ ਸਫਲ ਇਲਾਜ ਤੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਔਰਤਾਂ ਦੀਆਂ ਬਿਮਾਰੀਆਂ  ਦੇ ਦੂਰਬੀਨ ਨਾਲ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ (ਗਾਇਨੀ) ਲੈਪਰੋਸਕੋਪਿਕ  ਸਰਜਨ


Virus-free. www.avast.com

Sunday, 10 April 2022

ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਮਜਾਰੀ ਵਿਖੇ ਲੱਗੇ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਦਾ 200 ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਬੰਗਾ 10 ਅਪ੍ਰੈਲ :()  ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਮਜਾਰੀ ਵਿਖੇ  ਸ. ਅਜੀਤ ਸਿੰਘ ਗਿੱਲ ਯੂ ਐਸ ਏ ਤੇ ਸਮੂਹ ਗਿੱਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲਗਵਾਏ ਗਏ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਦਾ 200 ਤੋ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ । ਫਰੀ ਕੈਂਪ ਦੀ ਆਰੰਭਤਾ ਮੌਕੇ ਸ੍ਰੀਮਤੀ ਸ਼ੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਸ. ਅਜੀਤ ਸਿੰਘ ਗਿੱਲ ਯੂ ਐਸ ਏ ਤੇ ਸਮੂਹ ਗਿੱਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਲਈ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾ ਕੇ ਨਿਸ਼ਕਾਮ ਸੇਵਾ ਦਾ ਕਾਰਜ ਕਰਨ ਦੀ ਭਾਰੀ ਸ਼ਲਾਘਾ ਕੀਤੀ । ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ ਅਤੇ ਪੇਂਡੂ ਇਲਾਕਿਆਂ ਵਿਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਫਰੀ ਮੈਡੀਕਲ ਸੇਵਾ ਦੇਣ ਲਈ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਫਰੀ ਕੈਂਪ ਲਗਾਏ ਜਾਂਦੇ ਹਨ । ਸਮਾਜ ਸੇਵਕ ਦੁਰਗੇਸ਼ ਜੰਡੀ  ਨੇ ਸ. ਅਜੀਤ ਸਿੰਘ ਗਿੱਲ ਯੂ ਐਸ ਏ ਅਤੇ ਗਿੱਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਮਜਾਰੀ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤਾਂ ਦਾ ਅੱਖਾਂ ਦੇ ਫਰੀ ਚੈਕਐਪ ਕੈਂਪ ਲਈ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਮਜਾਰੀ  ਅੱਖਾਂ ਦੇ ਮੁਫ਼ਤ ਚੈੱਕਅੱਪ ਕੈਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਮਾਹਿਰ ਡਾ. ਟੀ ਅਗਰਵਾਲ ਦੀ ਅਗਵਾਈ  ਵਿੱਚ ਅਪਥੈਲਮਿਕ ਅਫਸਰ ਦਲਜੀਤ ਕੌਰ ਨੇ ਆਪਣੀ ਟੀਮ ਨਾਲ ਅੱਖਾਂ ਦੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਲੋੜਵੰਦ ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ। ਅੱਖਾਂ ਦੇ ਮੁਫ਼ਤ ਚੈੱਕਅੱਪ ਕੈਪ ਮੌਕੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਸਰਵ ਸ. ਅਜੀਤ ਸਿੰਘ ਗਿੱਲ ਯੂ ਐਸ ਏ,  ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸਮਾਜ ਸੇਵਕ ਦੁਰਗੇਸ਼ ਜੰਡੀ, ਸ੍ਰੀ ਅਸ਼ੋਕ ਕਟਾਰੀਆ ਮੁਲਾਜ਼ਮ ਆਗੂ, ਸ. ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਮਜਾਰੀ, ਸ. ਗੁਰਪਾਲ ਸਿੰਘ ਨਾਗਰਾ ਕਨੈਡਾ, ਸ. ਦਲਜੀਤ ਸਿੰਘ ਬੈਂਸ, ਡਾਕਟਰ ਐਚ ਐਸ ਬਾਠ ਪ੍ਰਧਾਨ ਦੁਆਬਾ ਖਾਲਸਾ ਟਰੱਸਟ, ਸ. ਦਾਰਾ ਸਿੰਘ ਪਿੰਡ ਬਿਛੌੜੀ, ਸ. ਸੁਖਜਿੰਦਰ ਸਿੰਘ ਸੁੱਖਾ, ਸ. ਪ੍ਰੇਮ ਸਿੰਘ, ਡਾਕਟਰ ਬਲਹਾਰ ਸਿੰਘ, ਸ. ਬਹਾਦਰ ਸਿੰਘ, ਸ. ਸੁਰਜੀਤ ਸਿੰਘ ਜਗਤਪੁਰ, ਪਿੰਡ ਵਾਸੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :   ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਮਜਾਰੀ ਵਿਖੇ ਲੱਗੇ ਫਰੀ ਅੱਖਾਂ ਦੇ ਚੈੱਕਅੱਪ ਕੈਂਪ  ਦੀ ਤਸਵੀਰ

Thursday, 7 April 2022

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਸਿਹਤ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਸਿਹਤ ਦਿਵਸ ਮਨਾਇਆ ਗਿਆ
ਬੰਗਾ : 7 ਅਪ੍ਰੈਲ : ()  ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ ਵੱਲੋਂ ਅੱਜ ਕੌਮਾਂਤਰੀ ਸਿਹਤ ਦਿਵਸ (ਵਰਲਡ ਹੈਲਥ ਡੇਅ) ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿਚ ਪ੍ਰਧਾਨਗੀ ਮੰਡਲ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐਚ ਆਰ  ਅਤੇ ਡਾ ਸੁਰਿੰਦਰ ਜਸਪਾਲ ਪ੍ਰਿੰਸੀਪਲ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਸ਼ਾਮਿਲ ਸਨ । ਸਮਾਗਮ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਮਹਿਮਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੇ ਸੰਸਾਰ ਭਰ ਵਿਚ ਕੌਮਾਂਤਰੀ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਕੌਮਾਂਤਰੀ ਸਿਹਤ ਦਿਵਸ 2022 ਦਾ ਮੁੱਖ ਵਿਸ਼ਾ 'ਸਾਡਾ ਗ੍ਰਹਿ, ਸਾਡੀ ਸਿਹਤ' ਹੈ ।ਇਸ ਸਾਲ ਕੌਮਾਂਤਰੀ ਸਿਹਤ ਦਿਵਸ ਮਨਾਉਣ ਦਾ ਮੁੱਖ ਮਕਸਦ ਜਿੱਥੇ ਇਸ ਧਰਤੀ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਕੇ ਤੰਦਰੁਸਤ ਰੱਖਣਾ ਹੈ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਪਿਛਲੇ ਸਾਲਾਂ ਵਿੱਚ ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਵਿਚ ਆਪਣਾ ਪ੍ਰਕੋਪ ਦਿਖਾਇਆ, ਇਸ ਲਈ ਹੁਣ ਪੂਰੇ ਸੰਸਾਰ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਦਾ ਕਾਰਜਜ ਅਹਿਮ ਹੈ। ਲੋਕਾਂ ਵਾਸਤੇ ਸਿਹਤ ਸੇਵਾਵਾਂ ਵਿਚ ਕਿਸੇ ਕਿਸਮ ਦੀ ਕਮੀ ਨਾ ਹੋਏ ਅਤੇ ਲੋਕ ਵੀ ਆਪਣੀ ਸਿਹਤ ਸੰਭਾਲ ਸਬੰਧੀ ਜਾਗਰੁਕ ਰਹਿਣ, ਇਹ ਸਭ ਕੁੱਝ ਵਿਸ਼ਵ ਸਿਹਤ ਦਿਵਸ ਮਨਾਉਣ ਲਈ ਬਹੁਤ ਜ਼ਰੂਰੀ ਹੈ।ਸਮਾਗਮ ਵਿਚ ਕੌਮਾਂਤਰੀ ਸਿਹਤ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਵੱਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ ਅਤੇ ਬੀ ਐਸ ਸੀ ਫਾਈਨਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਨਾਟਕ ਨੇ ਸਮੂਹ ਸਰੋਤਿਆ ਦਾ ਮਨ ਮੋਹ ਲਿਆ।
ਕੌਮਾਂਤਰੀ ਸਿਹਤ ਦਿਵਸ (ਵਰਲਡ ਹੈਲਥ ਡੇਅ) ਨੂੰ ਸਮਰਪਿਤ ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐਚ ਆਰ ਅਤੇ ਡਾ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਸ੍ਰੀ ਸੰਜੇ ਕੁਮਾਰ, ਮੈਡਮ ਸਰੋਜ ਬਾਲਾ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰਾਬੀਆ ਹਾਟਾ, ਗਗਨਦੀਪ ਕੌਰ, ਰਜਨੀਤ ਕੌਰ, ਜਸਵੀਰ ਕੌਰ, ਦਲਜੀਤ ਕੌਰ ਤੋਂ ਇਲਾਵਾ ਟਰੱਸਟ ਅਧੀਨ  ਚੱਲਦੇ ਅਦਾਰਿਆਂ ਦੇ ਮੁੱਖੀ, ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਕੌਮਾਂਤਰੀ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ

Virus-free. www.avast.com

Monday, 4 April 2022

ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦਾ 300 ਲੋੜਵੰਦਾਂ ਲਾਭ ਪ੍ਰਾਪਤ ਕੀਤਾ

ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦਾ 300 ਲੋੜਵੰਦਾਂ ਲਾਭ ਪ੍ਰਾਪਤ ਕੀਤਾ
ਬੰਗਾ : 4 ਅਪਰੈਲ :  ( ) ਸ੍ਰੀ ਕ੍ਰਿਸ਼ਨ ਮੰਦਰ ਪਿੰਡ ਥੋਪੀਆ ਵਿਖੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਫਰੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਸਵ: ਕਾਕਾ ਅਕਾਸ਼ ਚੌਧਰੀ ਸਪੁੱਤਰ ਇੰਸਪੈਕਟਰ ਚੌਧਰੀ ਰਾਜੇਸ਼ ਕੁਮਾਰ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਪਹਿਲਾ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅਕਾਸ਼ ਵੈੱਲਫੇਅਰ ਕਲੱਬ ਬਲਾਚੌਰ ਵੱਲੋਂ ਲਗਾਇਆ ਗਿਆ।ਇਸ ਕੈਂਪ ਵਿਚ 300 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਅਤੇ ਸਰੀਰਿਕ ਚੈਕਐਪ ਕਰਵਾ ਕੇ ਲਾਭ ਪ੍ਰਾਪਤ ਕੀਤਾ।ਇਸ ਕੈਂਪ ਦਾ ਉਦਘਾਟਨ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਾਸਟਰ ਤੀਰਥ ਰਾਮ (ਦਾਦਾ ਜੀ ਸਵ: ਕਾਕਾ ਅਕਾਸ਼ ਚੌਧਰੀ) ਅਤੇ ਅਮਿਤ ਕੁਮਾਰ ਸੇਠੀ ਸਰਪੰਚ ਪਿੰਡ ਥੋਪੀਆ ਨੇ ਸਾਂਝੇ ਤੌਰ ਤੇ ਕੀਤਾ । ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਕਾਕਾ ਅਕਾਸ਼ ਚੌਧਰੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅਕਾਸ਼ ਵੈੱਲਫੇਅਰ ਕਲੱਬ ਬਲਾਚੌਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਫਰੀ ਮੈਡੀਕਲ ਚੈੱਕਐੱਪ ਅਤੇ ਅੱਖਾਂ ਦੇ ਫਰੀ ਚੈਕਐਪ ਕਰਵਾਉੇਣ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ।ਸਰਪੰਚ ਅਮਿਤ ਕੁਮਾਰ ਸੇਠੀ ਪਿੰਡ ਥੋਪੀਆ ਨੇ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ, ਡਾਕਟਰ ਸਾਹਿਬਾਨ ਅਤੇ ਸਮੂਹ ਮੈਡੀਕਲ ਟੀਮ ਦਾ ਪਿੰਡ ਥੋਪੀਆ ਅਤੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਦਾ ਵਧੀਆ ਚੈਕਅੱਪ ਕੲਨ ਲਈ ਤਹਿ ਦਿਲੋਂ ਹਾਰਦਿਕ ਧੰਨਵਾਦ ਕੀਤਾ। ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰਾਂ ਡਾ. ਰੋਹਿਤ ਮਸੀਹ, ਡਾ. ਰਾਹੁਲ ਗੋਇਲ, ਡਾ. ਕੁਲਦੀਪ ਸਿੰਘ, ਐਪਥੈਲਮਿਕ ਅਫਸਰ ਦਲਜੀਤ ਕੌਰ ਨੇ 300 ਤੋਂ ਵੱਧ ਮਰੀਜ਼ਾਂ ਦਾ ਫਰੀ ਚੈਕਐਪ ਕੀਤਾ। ਕੈਂਪ ਦੌਰਾਨ ਮਰੀਜ਼ਾਂ ਦਾ ਸ਼ੂਗਰ ਟੈਸਟ, ਬੀ ਪੀ ਚੈਕਐਪ ਫਰੀ ਕੀਤਾ ਗਿਆ ਅਤੇ ਦਵਾਈਆਂ ਵੀ ਫਰੀ ਪ੍ਰਦਾਨ ਕੀਤੀਆਂ ਗਈਆਂ। ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਜਥੇਦਾਰ ਕੁਲਵਿੰਦਰ ਸਿਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਾਸਟਰ ਤੀਰਥ ਰਾਮ (ਦਾਦਾ ਜੀ ਅਕਾਸ਼ ਚੌਧਰੀ), ਇੰਸਪੈਕਟਰ ਰਾਜੇਸ਼ ਕੁਮਾਰ (ਪਿਤਾ ਜੀ ਅਕਾਸ਼ ਚੌਧਰੀ), ਅਮਿਤ ਕੁਮਾਰ ਸੇਠੀ ਸਰਪੰਚ ਪਿੰਡ ਥੋਪੀਆ, ਸੋਨੂੰ ਭਾਟੀਆ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸਬ ਇੰਸਪੈਕਟਰ ਸ਼ੁਭਾਸ਼ ਚੰਦਰ, ਮਾਸਟਰ ਚਮਨ ਲਾਲ, ਫਲਾਈਇੰਗ ਅਫਸਰ ਪ੍ਰੇਮ ਚੰਦ, ਦੀਪਕ ਕੁਮਾਰ ਕੈਨੇਡਾ ਸਰਪ੍ਰਸਤ ਅਕਾਸ਼ ਵੈਲਫੇਅਰ ਕਲੱਬ ਬਲਾਚੌਰ, ਰਾਮ ਸਰੂਪ ਸਾਬਕਾ ਸਰਪੰਚ, ਰਵੀ ਭਾਟੀਆ, ਰਾਕੇਸ਼ ਕੁਮਾਰ, ਰਮਨ ਭਾਟੀਆ, ਲਲਿਤ ਕੁਮਾਰ, ਨਵਦੀਪ ਕੁਮਾਰ, ਮਹਿੰਦਰ ਮੋਹਨ ਐਸ ਡੀ ਉ, ਬਗੀਚਾ ਸਿੰਘ ਚਾਹਲ, ਮੋਹਿਤ ਭੂੰਬਲਾ, ਚੰਦਰ ਸ਼ੇਖਰ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਥੋਪੀਆ ਵਿਖੇ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦੀਆਂ ਝਲਕੀਆਂ

Virus-free. www.avast.com

Friday, 1 April 2022

'ਢਾਹਾਂ ਪੁਰਸਕਾਰ' ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਦਾ 'ਸਮਾਜ ਦਾ ਮਾਣ' ਪੁਰਸਕਾਰ ਨਾਲ ਸਨਮਾਨ

ਢਾਹਾਂ ਪਰਿਵਾਰ ਦੇ ਸਾਹਿਤ ਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਦੀ ਸ਼ਲਾਘਾ
ਬੰਗਾ 01 ਅਪਰੈਲ: ( ) ਪੰਜਾਬੀ ਸਾਹਿਤ ਲਈ ਸਭ ਤੋਂ ਵੱਧ ਨਗਦੀ ਦਾ ਕੌਮਾਂਤਰੀ ਢਾਹਾਂ ਪੁਰਸਕਾਰ ਸਥਾਪਿਤ ਕਰਨ ਵਾਲੇ ਸ. ਬਰਜਿੰਦਰ ਸਿੰਘ ਢਾਹਾਂ (ਕੈਨੇਡਾ)  ਦਾ ਉਹਨਾਂ ਦੇ ਜੱਦੀ ਪਿੰਡ ਢਾਹਾਂ ਵਿੱਚ 'ਸਮਾਜ ਦਾ ਮਾਣ' ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਇਹ ਉਪਰਾਲਾ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਅਤੇ ਮਾਸਿਕ ਅਦਬੀ ਮਹਿਕ ਸਾਹਲੋਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਰਸਾਲੇ ਦੇ ਸੰਪਾਦਕ ਸਤਪਾਲ ਸਾਹਲੋਂ ਨੇ 'ਢਾਹਾਂ ਪੁਰਸਕਾਰ' ਦੀ ਸਥਾਪਨਾ ਨੂੰ ਲੇਖਕ ਵਰਗ ਦੀ ਭਲਾਈ ਅਤੇ ਪੰਜਾਬੀ ਭਾਸ਼ਾ ਦੇ ਬਹੁਪੱਖੀ ਵਿਕਾਸ ਲਈ ਚਾਨਣ ਮੁਨਾਰਾ ਦੱਸਿਆ। ਢਾਹਾਂ ਪੁਰਸਕਾਰ ਦੇ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੌਮਾਂਤਰੀ ਪੱਧਰ 'ਤੇ ਵੱਡੇ ਹੰਭਲੇ ਮਾਰਨ ਦੀ ਲੋੜ ਹੈ ਜਿਸ ਵਿੱਚ 'ਢਾਹਾਂ ਪੁਰਸਕਾਰ' ਰਾਹੀਂ ਵੀ ਬਣਦਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਉਕਤ ਸੰਸਥਾ ਅਤੇ ਰਸਾਲੇ ਵੱਲੋਂ ਸਾਹਿਤ ਖੇਤਰ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਦੇ ਭੈਣ ਹਰਿੰਦਰ ਕੌਰ ਢਾਹਾਂ ਨੇ ਵੀ ਪੰਜਾਬੀ ਸਾਹਿਤ ਅਤੇ ਵਿਦੇਸ਼ ਵਿੱਚ ਪੰਜਾਬੀ ਅਧਿਆਪਕ ਵਜੋਂ ਨਿਭਾਈਆਂ ਸੇਵਾਵਾਂ ਦੀ ਸਾਂਝ ਪਾਈ। ਉਹਨਾਂ ਦੋਆਬਾ ਖੇਤਰ ਨਾਲ ਜੁੜੇ ਲੇਖਕਾਂ ਨੂੰ ਭਵਿੱਖ ਵਿੱਚ 'ਢਾਹਾਂ ਪੁਰਸਕਾਰ' ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕਾਮਨਾ ਵੀ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਮਾਜ ਦਾ ਮਾਰਗ ਦਰਸ਼ਨ ਕਰਨ ਲਈ ਅਜਿਹੇ ਸਮਾਗਮਾਂ ਦੀ ਲੜੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਪਿੰਡ ਢਾਹਾਂ ਵਾਸੀ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੈਨਰ ਹੇਠ ਨਿਭ ਰਹੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਵੀ ਯਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਹਰੀ ਕ੍ਰਿਸ਼ਨ ਪਟਵਾਰੀ, ਤਰਸੇਮ ਸਾਕੀ, ਗੁਰਨੇਕ ਸ਼ੇਰ, ਹਰਮਿੰਦਰ ਹੈਰੀ, ਰੇਸ਼ਮ ਕਰਨਾਣਵੀ, ਪਿਆਰਾ ਲਾਲ ਬੰਗੜ, ਹਰਮਿੰਦਰ ਸਿੰਘ ਤਲਵੰਡੀ, ਦਵਿੰਦਰ ਬੇਗ਼ਮਪੁਰੀ, ਸਤਪਾਲ ਸਾਹਲੋਂ, ਦਵਿੰਦਰ ਸਕੋਹਪੁਰੀ, ਗੁਰਦੀਪ ਲਸਾੜਾ, ਬਿੰਦਰ ਮੱਲ੍ਹਾ ਬੇਦੀਆਂ ਆਦਿ ਕਵੀਆਂ ਨੇ ਆਪੋ ਆਪਣੇ ਗੀਤ/ਗ਼ਜ਼ਲਾਂ ਦੀ ਛਹਿਬਰ ਵੀ ਲਾਈ। ਇਸ ਸਨਮਾਨ ਸਮਾਗਮ ਵਿਚ ਗੁਰਦੀਪ ਸਿੰਘ ਢਾਹਾਂ,  ਹਰਦਿਆਲ ਸਿੰਘ, ਜਰਨੈਲ ਸਿੰਘ ਢਾਹਾਂ, ਅਜੀਤ ਸਿੰਘ ਢਾਹਾਂ, ਭਗਵੰਤ ਸਿੰਘ ਢਾਹਾਂ, ਬੀਬੀ ਜਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸਰਨਜੀਤ ਕੌਰ, ਜਸਵਿੰਦਰ ਕੌਰ, ਸੁਖਜੀਤ ਕੌਰ, ਸਰਬਜੀਤ ਕੌਰ, ਬੀਬੀ ਗੁਰਬਖਸ ਕੌਰ, ਨਰਿੰਦਰ ਸਿੰਘ ਢਾਹਾਂ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ ਬੱਠਲ, ਬਲਜੀਤ ਸਿੰਘ ਕੰਗ, ਗੁਰਨਾਮ ਸਿੰਘ , ਗੁਰਮੇਲ ਸਿੰਘ, ਮੱਖਣ ਸਿੰਘ, ਬਹਾਦਰ ਸਿੰਘ ਮਜਾਰੀ, ਦਵਿੰਦਰ ਸਿੰਘ, ਮਨਜੀਤ ਸਿੰਘ ਚਾਵਲਾ, ਭਾਈ ਸਤਨਾਮ ਸਿੰਘ, ਭਾਈ ਗੁਰਮੀਤ ਸਿੰਘ ਆਦਿ ਸ਼ਾਮਲ ਸਨ। ਵਰਣਨਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੇ ਹੋਣਹਾਰ ਸਪੁੱਤਰ ਹਨ ਜੋ ਆਪਣਾ ਪਿਤਾ ਜੀ ਦੇ ਦਰਸਾਏ ਨਿਸ਼ਕਾਮ ਸਮਾਜ ਸੇਵਾ ਦੇ ਮਾਰਗ 'ਤੇ ਚੱਲਦੇ ਹੋਏ ਵਿਦਿਅਕ, ਸਿਹਤ ਸੇਵਾਵਾਂ ਅਤੇ ਸਾਹਿਤ ਦੇ ਖੇਤਰ ਵਿਚ ਨਵੇਂ ਮੁਕਾਮ ਸਥਾਪਤ ਕਰ ਰਹੇ ਹਨ।
ਕੈਪਸ਼ਨ-'ਢਾਹਾਂ ਪੁਰਸਕਾਰ' ਦੇ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੂੰ 'ਸਮਾਜ ਦਾ ਮਾਣ' ਪੁਰਸਕਾਰ ਨਾਲ ਸਨਮਾਨਿਤ ਕਰਨ ਸਮੇਂ ਮਹਿਮਾਨ ਤੇ ਪ੍ਰਬੰਧਕ।


Virus-free. www.avast.com