Thursday, 21 April 2022

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ ਆਰੰਭ

ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ ਆਰੰਭ
ਬੰਗਾ : 21 ਅਪਰੈਲ:- ()   ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਬੱਚਿਆਂ ਦੇ ਵਿਭਾਗ ਵਿਚ ਵਿਸਾਖੀ ਨੂੰ ਸਮਰਪਿਤ ਅਤੇ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ  ਆਰੰਭ ਹੋ ਗਿਆ ਹੈ।ਕੈਂਪ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਮੌਕੇ ਸ. ਕਾਹਮਾ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਜੀ ਦੇ ਸੇਵਾ ਮਾਰਗ ਤੇ ਚੱਲਦੇ ਹੋਏ ਇਲਾਕੇ ਦੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਜਾਗਰੁਕ ਕਰਨ ਹਿੱਤ ਅਤੇ ਬਿਮਾਰ ਬੱਚਿਆਂ ਦੀ ਮਦਦ ਕਰਨ ਲਈ ਇਹ 15 ਦਿਨਾਂ ਬੱਚਿਆਂ ਦਾ ਫਰੀ ਚੈੱਕਅਪ ਕੈਂਪ 20 ਅਪਰੈਲ ਤੋਂ ਲੈ ਕੇ 05 ਮਈ ਦਿਨ ਵੀਰਵਾਰ ਤੱਕ ਚੱਲੇਗਾ। ਕੈਂਪ ਵਿਚ ਬੱਚਿਆਂ ਦੀ ਰਜਿਸਟਰੇਸ਼ਨ ਫਰੀ ਹੋਵੇਗੀ, ਐੱਚ ਬੀ ਟੈੱਸਟ ਫਰੀ ਕੀਤਾ ਜਾਵੇਗਾ ਅਤੇ ਲੈਬੋਟਰੀ ਟੈੱਸਟ 50% ਡਿਸਕਾਊਂਟ 'ਤੇ ਕੀਤੇ ਜਾਣਗੇ।ਕੈਂਪ ਵਿਚ ਬੱਚਿਆਂ ਦੀਆਂ ਬਿਮਾਰੀਆਂ ਦਾ ਮਾਹਿਰ ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ ਰੋਜ਼ਾਨਾ ਸਵੇਰੇ 09 ਤੋਂ 02 ਵਜੇ ਤੱਕ ਬੱਚਿਆਂ ਦਾ ਫਰੀ ਚੈੱਕਅਪ ਕਰਿਆ ਕਰਨਗੇ। ਕੈਂਪ ਦੇ ਉੇਦਘਾਟਨੀ ਸਮਾਗਮ ਵਿਚ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਗੁਰਸਵਰੀਨ ਕੌਰ ਕਾਹਲੋਂ ਐਮ ਡੀ (ਬੱਚਿਆਂ ਦੀ ਬਿਮਾਰੀਆਂ ਦੇ ਮਾਹਿਰ), ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਮੁਕਲ ਬੇਦੀ, ਡਾ. ਰੋਹਿਤ ਮਸੀਹ, ਡਾ. ਚਾਂਦਨੀ ਬੱਗਾ, ਡਾ. ਮਹਿਕ ਅਰੋੜਾ, ਡਾ, ਦੀਪਕ ਦੁੱਗਲ, ਡਾ. ਆਸਥਾ ਖੋਸਲਾ, ਡਾ. ਰਾਹੁਲ ਗੋਇਲ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਡਾ ਹਰਜੋਤਵੀਰ ਸਿੰਘ, ਡਾ. ਰਵੀਨਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  
ਫ਼ੋਟੋ ਕੈਪਸ਼ਨ :-   15 ਦਿਨਾਂ ਬੱਚਿਆਂ ਦੇ ਫਰੀ ਚੈੱਕਅੱਪ ਕੈਂਪ ਦਾ ਉਦਘਾਟਨ ਕਰਦੇ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਨਾਲ ਹਨ ਮਲਕੀਅਤ ਸਿੰਘ ਬਾਹੜੋਵਾਲ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਅਤੇ ਡਾਕਟਰ ਸਾਹਿਬਾਨ