Saturday, 25 February 2023

ਪਿੰਡ ਥਾਂਦੀਆਂ ਵਿਖੇ ਲੱਗੇ ਚੌਥੇ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 350 ਮਰੀਜ਼ਾਂ ਦਾ ਚੈੱਕਅੱਪ ਹੋਇਆ

ਪਿੰਡ ਥਾਂਦੀਆਂ ਵਿਖੇ ਲੱਗੇ ਚੌਥੇ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 350 ਮਰੀਜ਼ਾਂ ਦਾ ਚੈੱਕਅੱਪ ਹੋਇਆ
ਬੰਗਾ : 25 ਫਰਵਰੀ ()  ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਹਿਯੋਗ ਨਾਲ ਚੌਥਾ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ ਗੁ: ਬਾਬਾ ਮੀਹਾਂ ਜੀ ਪਿੰਡ ਥਾਂਦੀਆਂ ਵਿਖੇ ਲਗਾਇਆ ਗਿਆ ਜਿਸ ਵਿਚ 350 ਲੋੜਵੰਦ ਮਰੀਜ਼ਾਂ ਨੇ ਫਰੀ ਚੈੱਕਅੱਪ ਕਰਵਾਇਆ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ। ਇਸ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਸੰਗਤਾਂ ਦੀ ਭਲਾਈ ਲਈ ਸੰਗਤੀ ਰੂਪ ਵਿੱਚ ਕੀਤੀ ਗਈ ਅਰਦਾਸ ਨਾਲ ਹੋਈ।
   ਇਸ ਮੌਕੇ ਕਨੈਡਾ ਨਿਵਾਸੀ ਦਲਵੀਰ ਸਿੰਘ ਥਾਂਦੀ ਨੇ  ਗੁ: ਬਾਬਾ ਮੀਹਾਂ ਜੀ ਪ੍ਰਬੰਧਕ ਕਮੇਟੀ, ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ  ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾਉਣ ਲਈ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨਾਲ ਮਿਲ ਕੇ ਫਰੀ ਅੱਖਾਂ ਦੇ ਅਤੇ ਮੈਡੀਕਲ ਕੈਂਪ ਵੀ ਭਵਿੱਖ ਵਿਚ ਲਗਾਏ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ.ਆਰ. ਆਈ.ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸਾਲ ਵੱਡੀ ਗਿਣਤੀ ਵਿਚ ਕੈਂਪ ਲਗਾਏ ਜਾ ਰਹੇ ਹਨ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਵੀ ਪ੍ਰਦਾਨ ਕੀਤੀ ।
ਇਸ ਕੈਂਪ ਵਿਚ ਡਾ. ਟੀ ਅਗਰਵਾਲ ਅੱਖਾਂ ਦੇ ਅਪਰੇਸ਼ਨਾਂ ਦਾ ਮਾਹਿਰ, ਡਾ. ਬਲਵਿੰਦਰ ਸਿੰਘ ਨੱਕ ਕੰਨ ਅਤੇ ਗਲੇ ਦੇ ਰੋਗਾਂ ਮਾਹਿਰ, ਡਾ ਨਵਜੋਤ ਸਿੰਘ ਸਹੋਤਾ ਲੇਜ਼ਰ ਸਰਜਨ ਅਤੇ ਲੈਪਰੋਸਕੋਪਿਕ ਸਰਜਨ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ ਅਤੇ ਉਪਟਰੋਮੀਟਰਸ ਮੈਡਮ ਦਲਜੀਤ ਕੌਰ ਨੇ ਕੈਂਪ ਵਿਚ ਆਏ  350 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਪ੍ਰਦਾਨ ਕੀਤੀਆਂ ਅਤੇ ਸ਼ੂਗਰ ਟੈਸਟ ਫਰੀ ਕੀਤੇ ਗਏ। ਇਸ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਬਾਬਾ ਹਰਮਿੰਦਰ ਸਿੰਘ ਲੱਕੀ ਝੰਡਾ ਜੀ ਵਾਲੇ, ਦਲਵੀਰ ਸਿੰਘ ਥਾਂਦੀ ਟੋਰਾਂਟੋ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰੰਬਧਕ ਮੈਂਬਰ, ਦਰਸ਼ਨ ਸਿੰਘ ਪ੍ਰਧਾਨ ਗੁ: ਬਾਬਾ ਮੀਹਾਂ ਸਾਹਿਬ ਜੀ, ਮਲਕੀਤ ਸਿੰਘ, ਦਵਿੰਦਰ ਸਿੰਘ ਪ੍ਰਧਾਨ, ਢਾਡੀ ਕਿਸ਼ਨ ਸਿੰਘ ਝੰਡੇਰ, ਮਾਸਟਰ ਮਦਨ ਲਾਲ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :  ਗੁ: ਮੀਹਾਂ ਸਾਹਿਬ ਜੀ ਪਿੰਡ ਥਾਂਦੀਆਂ ਵਿਖੇ ਲੱਗੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਦੀਆਂ ਤਸਵੀਰਾਂ

Friday, 24 February 2023

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਚੌਥਾ ਸਾਲ) ਦਾ ਸ਼ਾਨਦਾਰ 100% ਨਤੀਜਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਚੌਥਾ ਸਾਲ) ਦਾ ਸ਼ਾਨਦਾਰ 100% ਨਤੀਜਾ
ਬੰਗਾ : 19 ਜਨਵਰੀ () ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਚੌਥਾ ਸਾਲ (2018-2022) ਦਾ ਸ਼ਾਨਦਾਰ 100% ਨਤੀਜਾ ਆਇਆ ਹੈ । ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਨੇ ਦਿੱਤੀ। ਪ੍ਰਿੰਸਪਲ ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਫਾਈਨਲ) ਬੈਚ 2018-2022 ਦਾ ਸ਼ਾਨਦਾਰ 100% ਨਤੀਜਾ ਆਇਆ ਹੈ। ਇਸ ਪ੍ਰੀਖਿਆ ਵਿਚੋਂ ਨਰਸਿੰਗ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਦੇ ਪਾਸ ਹੋਏ ਹਨ।ਬੀ.ਐੱਸ.ਸੀ. ਨਰਸਿੰਗ (ਫਾਈਨਲ) ਕਲਾਸ ਵਿਚੋਂ ਪਹਿਲਾ ਸਥਾਨ ਸਿਮਰਨ ਪੁੱਤਰੀ ਦਰਸ਼ਨ ਸਿੰਘ ਨੇ, ਦੂਜਾ ਸਥਾਨ ਸਾਇਮਾ ਮੁਸ਼ਤਾਕ ਪੁੱਤਰੀ ਮੁਸ਼ਤਾਕ ਅਹਿਮਦ ਭੱਟ ਅਤੇ ਤੀਜਾ ਸਥਾਨ ਮਨਜੋਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹਾਸਲ ਕੀਤਾ ਹੈ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ ਐੱਸ ਸੀ ਨਰਸਿੰਗ (ਫਾਈਨਲ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਤੇ ਕਾਲਜ ਦੇ ਪ੍ਰਿੰਸੀਪਲ ਨੂੰ ਵਧਾਈਆਂ ਦਿੰਦੇ ਹੋਏ ਸਮੂਹ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ।
          ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੋੜਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਨਵਜੋਤ ਕੌਰ ਸਹੋਤਾ ਕਲਾਸ ਇੰਚਾਰਜ, ਮੈਡਮ ਸੁਖਮਿੰਦਰ ਕੌਰ, ਮੈਡਮ ਸਰੋਜ ਬਾਲਾ, ਮੈਡਮ ਗਗਨਦੀਪ ਕੌਰ, ਮੈਡਮ ਜਸਵੀਰ ਕੌਰ, ਮੈਡਮ ਮਨਪ੍ਰੀਤ ਕੌਰ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਫਾਈਨਲ ਨਰਸਿੰਗ ਵਿਚੋਂ ਅਵੱਲ ਰਹੇ ਵਿਦਿਆਰਥੀ:- ਪਹਿਲਾ ਸਥਾਨ ਸਿਮਰਨ ਪੁੱਤਰੀ ਦਰਸ਼ਨ ਸਿੰਘ,  ਦੂਜਾ ਸਥਾਨ ਸਾਇਮਾ ਮੁਸ਼ਤਾਕ ਪੁੱਤਰੀ ਮੁਸ਼ਤਾਕ ਅਹਿਮਦ ਭੱਟ, ਤੀਜਾ ਸਥਾਨ  ਮਨਜੋਤ ਕੌਰ ਪੁੱਤਰੀ ਸੁਖਵਿੰਦਰ ਸਿੰਘ

Wednesday, 22 February 2023

ਲੇਜ਼ਰ ਸਰਜਰੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫੁੱਲੀਆਂ ਨਾੜਾਂ ਦਾ ਇਲਾਜ ਸ਼ੁਰੂ

ਲੇਜ਼ਰ ਸਰਜਰੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਫੁੱਲੀਆਂ ਨਾੜਾਂ ਦਾ ਇਲਾਜ ਸ਼ੁਰੂ
ਲੇਜ਼ਰ ਸਰਜਰੀ ਨਾਲ ਡਾ. ਨਵਜੋਤ ਸਿੰਘ ਸਹੋਤਾ ਨੇ  65 ਸਾਲਾ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਕੀਤਾ
ਬੰਗਾ : 22 ਫਰਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੇਜ਼ਰ ਸਰਜਰੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫੁੱਲੀਆਂ ਨਾੜਾਂ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਹੈ।  ਬੀਤੇ ਦਿਨੀ ਹਸਪਤਾਲ ਦੇ ਲੇਜ਼ਰ ਸਰਜਨ ਡਾ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਕੈਨੇਡਾ ਨਿਵਾਸੀ 66 ਸਾਲਾ ਚਰਨਜੀਤ ਸਿੰਘ ਹੇਅਰ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਲੇਜ਼ਰ ਸਰਜਰੀ ਨਾਲ ਸਫਲ ਇਲਾਜ ਕੀਤਾ ਹੈ ਅਤੇ ਅਪਰੇਸ਼ਨ ਕਰਕੇ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ ਫਿਰਨ ਕਾਬਲ ਬਣਾ ਦਿੱਤਾ ਹੈ। ਡਾ ਨਵਜੋਤ ਸਿੰਘ ਸਹੋਤਾ ਨੇ ਦੱਸਿਆ ਕਿ  ਫੁੱਲੀਆਂ ਨਾੜਾਂ ਹੋਣ ਕਰਕੇ ਮਰੀਜ਼ਾਂ ਨੂੰ ਰੋਜ਼ਾਨਾ ਜੀਵਨ ਵਿਚ ਅਤੇ ਕੰਮਕਾਰ ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਜ਼ਰ ਸਰਜਰੀ ਦੇ ਲਾਭਾਂ ਬਾਰੇ ਦੱਸਦੇ ਡਾ ਨਵਜੋਤ ਸਿੰਘ ਨੇ ਕਿਹਾ ਕਿ ਲੇਜ਼ਰ ਸਰਜਰੀ ਨਾਲ ਮਰੀਜ਼ ਦੇ ਕਿਸੇ ਵੀ ਪ੍ਰਕਾਰ ਦੇ ਕੱਟ ਆਦਿ ਅਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ । ਰਵਾਇਤੀ ਅਪਰੇਸ਼ਨਾਂ ਵਿਚ ਮਰੀਜ਼ ਨੂੰ ਹਸਪਤਾਲ ਵਿੱਚ ਲੰਬਾ ਸਮਾਂ ਦਾਖਲ ਰਹਿਣਾ ਪੈਂਦਾ ਹੈ ਪਰ ਲੇਜ਼ਰ ਸਰਜਰੀ ਉਪਰੰਤ ਉਸੇ ਦਿਨ ਮਰੀਜ਼ ਨੂੰ ਸਵੇਰੇ ਦਾਖਲ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ। ਮਰੀਜ਼ ਵੀ 24 ਘੰਟੇ ਅਰਾਮ ਕਰਨ ੳੇੁਪਰੰਤ ਆਪਣੇ ਸਾਰੇ ਕੰਮ ਕਾਰ ਕਰ ਸਕਦਾ ਹੈ।ਹਪਸਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋ ਡਾ ਨਵਜੋਤ ਸਿੰਘ ਸਹੋਤਾ ਅਤੇ ਉਹਨਾਂ ਦੀ ਟੀਮ ਨੂੰ ਲੇਜ਼ਰ ਸਰਜਰੀ ਦਾ ਸਫਲ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਛੋਟੇ ਅਪਰੇਸ਼ਨ ਕਰਨ ਲਈ ਆਧੁਨਿਕ ਮਾਡੂਲਰ ਅਪਰੇਸ਼ਨ ਥੀਏਟਰ ਹਨ। ਇਸ ਮੌਕੇ ਮਰੀਜ਼ ਚਰਨਜੀਤ ਸਿੰਘ ਹੇਅਰ ਨੇ ਉਹਨਾਂ ਦਾ ਲੇਜ਼ਰ ਸਰਜਰੀ ਨਾਲ ਸ਼ਾਨਦਾਰ ਇਲਾਜ ਕਰਨ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਨਵਜੋਤ ਸਿੰਘ ਸਹੋਤਾ ਅਤੇ ਉਹਨਾਂ ਦੀ ਸਮੂਹ ਟੀਮ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਡਾ. ਅਕਿੰਤ ਰੇਖੀ, ਡਾ. ਦੀਪਕ ਦੁੱਗਲ ਅਤੇ  ਹਸਪਤਾਲ ਸਟਾਫ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ : ਕੈਨੇਡਾ ਨਿਵਾਸੀ 66 ਸਾਲਾ ਚਰਨਜੀਤ ਸਿੰਘ ਹੇਅਰ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਲੇਜ਼ਰ ਸਰਜਰੀ ਨਾਲ ਸਫਲ ੳਪਰੇਸ਼ਨ ਕਰਨ ਉਪਰੰਤ ਡਾ ਨਵਜੋਤ ਸਿੰਘ ਸਹੋਤਾ ਐਮ ਐਸ ਆਪਣੀ ਟੀਮ ਨਾਲ

Saturday, 18 February 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਮਾਹਿਲ ਦੇ ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਬਦਲੀ ਕੀਤੇ ਗਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਮਾਹਿਲ ਦੇ
ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਬਦਲੀ ਕੀਤੇ ਗਏ

ਬੰਗਾ : 18 ਫਰਫਰੀ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਲੋਕ ਸੇਵਾ ਹਿੱਤ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ   ਦੇ ਦੋਵੇਂ ਗੋਡੇ ਸਫਲਤਾ ਪੂਰਬਕ ਬਦਲੀ ਕੀਤੇ ਗਏ ਹਨ।  ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ) ਦੀ ਅਗਵਾਈ ਹੇਠ ਨਵੀਂ ਤਕਨੀਕ ਨਾਲ ਅਪਰੇਸ਼ਨ ਕਰਕੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਦੇ ਦੋਵੇਂ ਗੋਡੇ ਇਕੱਠੇ ਸਫਲਤਾ ਪੂਰਬਕ ਬਦਲੀ ਕੀਤੇ ਗਏ। ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਨੇ ਦੱਸਿਆ ਕਿ ਮਰੀਜ਼ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਮਾਹਿਲ ਦੇ ਦੋਵੇਂ ਖਰਾਬ ਗੋਡੇ ਬਦਲ ਕੇ ਤੋਂ ਨਵੀਂ ਤਕਨੀਕ ਵਾਲੇ ਗੋਡੇ ਪਾਏ ਗਏ ਹਨ। ਜਦੋ ਸ਼ਮਸ਼ੇਰ ਸਿੰਘ ਮਾਹਿਲ ਆਪਣੀ ਗੋਡਿਆਂ ਦੀ ਤਕਲੀਫ ਨਾਲ ਹਸਪਤਾਲ ਵਿਖੇ ਚੈੱਕਅੱਪ ਕਰਵਾਉਣ ਆਏ ਤਾਂ ਡਿਜੀਟਲ ਐਕਸਰੇ ਅਤੇ ਹੋਰ ਮੈਡੀਕਲ  ਜਾਂਚ ਕਰਨ ਉਪਰੰਤ ਪਾਇਆ ਗਿਆ ਦੋਵੇਂ ਗੋਡੇ ਖਰਾਬ ਹੋ ਚੁੱਕੇ ਹਨ, ਜਿਸ ਕਰਕੇ ਉਹਨਾਂ ਨੂੰ ਬਹੁਤ ਤਕਲੀਫ ਸੀ ਪਰ ਹੁਣ ਗੋਡੇ ਬਦਲੀ ਕਰਨ ਉਪਰੰਤ ਸ਼ਮਸ਼ੇਰ ਸਿੰਘ ਮਾਹਿਲ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ ਅਤੇ ਹੁਣ ਉਹ ਬਿਨਾਂ ਕਿਸੇ ਸਹਾਇਤਾ ਦੇ ਆਪਣੇ ਆਪ ਉੱਠਣ-ਬੈਠਣ, ਚੱਲਣ ਫਿਰਨ ਤੋਂ ਇਲਾਵਾ ਆਪਣੇ ਰੋਜ਼ਾਨਾ ਦੇ ਕੰਮ ਕਾਰ ਖ਼ੁਦ ਕਰ ਰਹੇ ਹਨ। ਇਸ ਮੌਕੇ ਮਰੀਜ਼ ਸ਼ਮੇਸ਼ਰ ਸਿੰਘ ਨੇ ਖ਼ੁਸ਼ੀ ਭਰੇ ਮਾਹੌਲ ਵਿਚ ਦੱਸਿਆ ਕਿ ਪਿਛਲੇ ਚਾਰ ਪੰਜ ਸਾਲ ਤੋਂ ਉਹ ਗੋਡਿਆਂ ਦੀ ਖਰਾਬੀ ਅਤੇ ਹੁੰਦੀਆਂ ਕਰਕੇ ਬਹੁਤ ਤਕਲੀਫ ਵਿਚ ਸਨ। ਜਦੋਂ ਉਹ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਬਦਲਣ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ. ਐਸ. ਨੂੰ ਆਪਣੇ ਦੋਵੇਂ ਗੋਡਿਆਂ ਦੀ ਖਰਾਬੀ ਕਰਕੇ ਹੋ ਰਹੀਆਂ ਦਰਦਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਚੈੱਕਅੱਪ ਕੀਤਾ ਅਤੇ ਗੋਡਿਆਂ ਦੇ ਸਹੀ ਇਲਾਜ ਬਾਰੇ ਸਮਝਾਇਆ। ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਬਹੁਤ ਖੁਸ਼ ਹੈ।
ਇਸ ਮੌਕੇ ਗੱਲਬਾਤ ਕਰਦੇ ਡਾ ਰਵਿੰਦਰ ਖਜ਼ੁਰੀਆ ਐਮ ਐਸ ਨੇ ਕਿਹਾ ਕਿ ਹੁਣ ਖਰਾਬ ਹੋਏ ਗੋਡਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਤਕਨੀਕ ਨਾਲ ਬਿਨਾਂ ਦਰਦ ਵਾਲੇ ਅਪਰੇਸ਼ਨ ਨਾਲ ਅਸਾਨੀ ਨਾਲ ਬਦਲੀ ਕੀਤਾ ਜਾਂਦਾ ਹੈ ਅਤੇ ਅਪਰੇਸ਼ਨ ਬਾਅਦ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਘਰ ਦੇ ਕੰਮ ਕਰ ਸਕਦੇ ਹਨ, ਉਹ ਸਕੂਟਰ, ਮੋਟਰ ਸਾਈਕਲ, ਕਾਰ ਆਦਿ ਵੀ ਅਰਾਮ ਨਾਲ ਚਲਾ ਸਕਦੇ ਹਨ। ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰੀਕਨ ਤਕਨੀਕ ਨਾਲ ਖ਼ਰਾਬ ਗੋਡੇ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਕੀਤੇ ਜਾਂਦੇ ਹਨ ਜਿਸ ਨਾਲ ਮਰੀਜ਼ ਤੀਜੇ ਦਿਨ ਹੀ ਚੱਲਣ ਫਿਰਨ ਲੱਗ ਜਾਂਦਾ ਹੈ। ਹਸਪਤਾਲ ਵਿਖੇ ਫਿਜ਼ੀਥੈਰਾਪੀ ਦੀਆਂ ਵਿਸ਼ੇਸ਼ ਕਸਰਤਾਂ ਨਾਲ ਮਰੀਜ਼ ਤੇਜ਼ੀ ਨਾਲ ਤੰਦਰੁਸਤ ਹੁੰਦਾ ਹੈ। ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਦੇਸ ਵਿਦੇਸ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਬਹੁਤ ਹੀ ਘੱਟ ਖਰਚ ਵਿਚ ਮਰੀਜ਼ਾਂ ਦੇ ਗੋਡੇ ਬਦਲੀ ਕੀਤੇ ਜਾਂਦੇ ਹਨ। ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਦੇ ਦੋਵੇਂ ਗੋਡੇ ਬਦਲਣ ਦਾ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾਕਟਰ ਰਵਿੰਦਰ ਖਜ਼ੂਰੀਆ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਦਲਜੀਤ ਕੌਰ ਮਾਹਿਲ ਨੇ  ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ),  ਡਾ. ਰਵੀਨਾ ਫਿਜ਼ੀਉਥੈਰਾਪਿਸਟ ਅਤੇ ਸਮੂਹ ਹਸਪਤਾਲ ਸਟਾਫ ਦਾ ਉਹਨਾਂ ਪਤੀ ਦਾ ਸ਼ਾਨਦਾਰ ਅਪਰੇਸ਼ਨ ਅਤੇ ਸਾਂਭ ਸੰਭਾਲ ਕਰਨ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਹੋਰ ਪਤਵੰਤੇ ਸੱਜਣ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਮੂਹ ਮਾਹਿਲ ਪਰਿਵਾਰ ਵੱਲੋਂ ਸ਼ਾਨਦਾਰ ਅਪਰੇਸ਼ਨ ਕਰਨ ਦੀ ਖੁਸ਼ੀ ਵਿਚ ਹਸਪਤਾਲ ਨੂੰ 25 ਹਜ਼ਾਰ ਰੁਪਏ ਦਾ ਦਾਨ ਵੀ ਦਿੱਤਾ ਗਿਆ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਅਤੇ ਉਹਨਾਂ ਪਰਿਵਾਰਕ ਮੈਂਬਰ




Friday, 10 February 2023

ਬੱਚਿਆਂ ਲਈ ਸਭ ਤੋਂ ਵਧੀਆ ਤੋਹਫਾ ਵਿਦਿਆ ਹੈ : ਕੌਂਸਲ ਜਨਰਲ ਪੈਟਰਿਕ ਹੇਬਰਟ

ਬੱਚਿਆਂ ਲਈ ਸਭ ਤੋਂ ਵਧੀਆ ਤੋਹਫਾ ਵਿਦਿਆ ਹੈ  :  ਕੌਂਸਲ ਜਨਰਲ ਪੈਟਰਿਕ ਹੇਬਰਟ
ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਖੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੇਬਰਟ ਨੇ ਨਰਸਿੰਗ ਗ੍ਰੈਜੂਏਟ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ
ਬੰਗਾ : 10 ਫਰਵਰੀ ()  ''ਬੱਚਿਆਂ ਲਈ ਸਭ ਤੋਂ ਵਧੀਆ ਤੋਹਫਾ ਵਿਦਿਆ ਹੈ, ਕਿਉਂਕਿ ਉਹ ਚੰਗੀ ਵਿਦਿਆ ਗ੍ਰਹਿਣ ਕਰਕੇ, ਉਹ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਚੰਗੇਰਾ ਜੀਵਨ ਬਤੀਤ ਕਰ ਸਕਦੇ ਹਨ'', ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਨੇ ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ 20ਵੇਂ ਗ੍ਰੈਜ਼ੂਏਸ਼ਨ ਸਮਾਰੋਹ ਵਿਚ ਬੀ.ਐਸ.ਸੀ. ਨਰਸਿੰਗ, ਬੀ.ਐਸ.ਸੀ. ਪੋਸਟ ਬੇਸਿਕ ਅਤੇ ਜੀ.ਐਨ.ਐਮ. ਨਰਸਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਰਟੀਫਿਕੇਟ ਪ੍ਰਦਾਨ ਕਰਨ ਮੌਕੇ ਕੀਤਾ। ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਅਤੇ ਉਹਨਾਂ ਮਾਪਿਆ ਨੂੰ ਕਿਹਾ ਕਿ ਭਾਰਤ ਅਤੇ ਕੈਨੇਡਾ ਨੂੰ ਨਰਸਾਂ ਦੀ ਬਹੁਤ ਲੋੜ ਹੈ। ਅੱਜ ਖੁਸ਼ੀ ਦੀ ਗੱਲ ਇਹ ਹੈ ਢਾਹਾਂ ਕਲੇਰਾਂ ਨਰਸਿੰਗ ਕਾਲਜ ਤੋਂ ਪੜ੍ਹੀਆਂ 250 ਤੋਂ ਵੱਧ ਗ੍ਰੈਜੂਏਟ ਨਰਸਾਂ ਕੈਨੇਡਾ ਦੇ ਹੈਲਥ ਕੇਅਰ ਸਿਸਟਿਮ ਵਿਚ ਕੰਮ ਰਹੀਆਂ ਹਨ ਅਤੇ ਜਿਹਨਾਂ ਵਿਚ ਕਾਫੀ ਲੀਡਰਸ਼ਿੱਪ ਪੁਜ਼ੀਸ਼ਨਾਂ ਵਿਚ ਕਾਰਜਸ਼ੀਲ ਹਨ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਲ ਵਿਦਿਅਕ ਸਾਂਝ ਜੋ ਭਾਰਤ ਅਤੇ ਕਨੈਡਾ ਲਈ ਨਿਵੇਕਲੀ ਅਤੇ ਸੁਨਿਹਿਰੀ ਮਿਸਾਲ ਬਣੀ ਸੀ, ਜਿਸ ਨਾਲ ਸਾਡੇ ਭਵਿੱਖ ਦੇ ਨਵੇਂ ਲੀਡਰ ਪੈਦਾ ਹੋ ਰਹੇ ਹਨ। ਸ੍ਰੀ ਪੈਟਰਿਕ ਹੇਬਰਟ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਅੱਜ ਦੇ ਨਰਸਿੰਗ ਗ੍ਰੈਜੂਏਟ, ਸਿਹਤ ਸੇਵਾਵਾਂ ਦੇ ਖੇਤਰ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਣਗੇ, ਜੋ ਭਾਰਤ, ਕਨੈਡਾ ਅਤੇ ਹੋਰ ਦੇਸ਼ਾਂ ਵਿਚ ਲੋਕਾਂ ਨੂੰ ਸਿਹਤਮੰਦ ਰੱਖਣ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੇ। ਉਹਨਾਂ ਨੇ ਆਪਣੇ ਸੰਬੋਧਨ ਵਿਚ ਬਾਬਾ ਬੁੱਧ ਸਿੰਘ ਢਾਹਾਂ ਜੀ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਯਾਦ ਕਰਕੇ ਕਿਹਾ ਕੈਨੇਡਾ ਨਿਵਾਸੀਆਂ ਨੂੰ ਬਹੁਤ ਮਾਣ ਹੈ ਕਿ ਬਾਬਾ ਜੀ  ਦੂਰਅੰਦੇਸ਼ੀ ਸੋਚ ਸਦਕਾ ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਵਿਦਿਆ ਦੀਆਂ ਵੱਡੀਆਂ ਸੰਸਥਾਵਾਂ ਸਥਾਪਿਤ ਹੋਈਆਂ ਜਿਹਨਾਂ ਨਾਲ ਲੱਖਾਂ ਲੋਕਾਂ ਦਾ ਭਲਾ ਹੋ ਰਿਹਾ ਹੈ । ਇਹ ਸੰਸਥਾਵਾਂ ਦੋਵਾਂ ਦੇਸ਼ਾਂ ਵਿਚਕਾਰ ਸਾਂਝਾਂ ਦਾ ਪੁੱਲ ਬਣੀਆਂ ਹੋਈਆਂ ਹਨ।
       ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਵਿਦਿਆਰਥੀਆਂ ਨੂੰ ਸਨਮਾਨ ਕਰਦੇ ਹੋਏ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਤੋਂ 2400 ਨਰਸਿੰਗ ਗ੍ਰੈਜੂਏਟ ਪਾਸ ਹੋ ਕੇ ਦੁਨੀਆ ਭਰ ਵਿਚ ਆਪਣੇ ਪੈਰਾਂ ਤੇ ਖੜ੍ਹੇ ਹਨ, ਆਪਣੇ ਪਰਿਵਾਰਾਂ ਨੂੰ ਪਾਲਣ ਦੇ ਨਾਲ-ਨਾਲ, ਸਿਹਤ ਸੇਵਾਵਾਂ ਅਤੇ ਵਿਦਿਆ ਦੇ ਖੇਤਰ ਵਿਚ ਨਵੇਂ ਮੁਕਾਮ ਕਾਇਮ ਕਰ ਰਹੇ ਹੈ। ਉਹਨਾਂ ਨੇ ਇਸ ਮੌਕੇ ਕਾਲਜ ਦੇ ਲੋੜਵੰਦ ਹੁਸ਼ਿਆਰ ਨਰਸਿੰਗ  ਵਿਦਿਆਰਥੀਆਂ ਨੂੰ ਕੈਨੇਡਾ ਦੇ ਦਾਨੀਆਂ ਦੀ ਸਹਾਇਤਾ ਨਾਲ ਵੱਖ ਵੱਖ ਸਕਾਰਲਸ਼ਿਪ ਅਤੇ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਗ੍ਰੈਜੂਏਟ ਨੂੰ ਵਧਾਈਆਂ ਵੀ ਦਿੱਤੀਆਂ ।
      ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਆਰੰਭ ਤੋਂ ਲੈ ਕੇ ਅੱਜ ਤੱਕ ਦੇ 25 ਸਾਲਾਂ ਦੇ ਇਤਿਹਾਸ ਨੂੰ ਸਲਾਈਡ ਸ਼ੋਅ ਰਾਹੀ ਬਾਖੂਬੀ ਦਿਖਾਇਆ ਗਿਆ । ਜਿਸ ਵਿਚ ਪਹਿਲੇ ਨਰਸਿੰਗ ਗ੍ਰੈਜੂਏਟਾਂ ਤੋਂ ਲੈ ਕੇ ਅੱਜ ਤੱਕ ਦੇ ਦੇਸ ਅਤੇ ਵਿਦੇਸ਼ ਵਿਚ ਕਾਲਜ ਦੇ ਕਾਮਯਾਬ ਵਿਦਿਆਰਥੀ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਡਾਇਰੈਕਟਰ ਡਾ. ਸੈਲੀ ਥੋਰਨ ਨਾਲ ਯਾਦਗਾਰੀ ਤਸਵੀਰ ਨੂੰ ਵੀ ਦਿਖਾਇਆ ਗਿਆ। ਅੱਜ ਕੁੱਲ 99 ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ ਗਏ ਜਿਹਨਾਂ ਵਿਚ ਬੀ.ਐਸ.ਸੀ. ਨਰਸਿੰਗ ਦੇ 48 ਵਿਦਿਆਰਥੀ, ਬੀ.ਐਸ.ਸੀ. ਪੋਸਟ ਬੇਸਿਕ ਦੇ 15 ਅਤੇ ਜੀ.ਐਨ.ਐਮ. ਨਰਸਿੰਗ ਦੇ 26 ਵਿਦਿਆਰਥੀ ਸ਼ਾਮਿਲ ਹਨ। ਇਸ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਨਮਾਨ ਕਰਨ ਵਿਚ ਸਹਿਯੋਗ ਦਿੱਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਦਾ ਸਨਮਾਨ ਵੀ ਕੀਤਾ ਗਿਆ। ਅੱਜ ਦੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸੀਤਲ ਸਿੰਘ ਸਿੱਧੂ ਟਰੱਸਟ ਮੈਂਬਰ, ਅਜੀਤ ਸਿੰਘ ਥਾਂਦੀ ਕੈਨੇਡਾ, ਮਨਜੀਤ ਕੌਰ ਥਾਂਦੀ ਕੈਨੇਡਾ, ਦਵਿੰਦਰ ਸਿੰਘ ਢਿੱਲੋ ਅਮਰੀਕਾ, ਕੰਵਰ ਰਾਜਮਿੰਦਰ ਸਿੰਘ ਢਾਹਾਂ ਕਨੈਡਾ, ਮਨਵੀਰ ਸਿੰਘ ਢਾਹਾਂ ਕੈਨੇਡਾ, ਗਗਨ ਅਗਰਵਾਲ ਚੰਡੀਗੜ੍ਹ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ  ਵਿਖੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਹਰਦੀਪ ਕੌਰ (ਜੀ. ਐਨ. ਐਮ.) ਨੂੰ ਸਰਟੀਫੀਕੇਟ ਭੇਟ ਕਰਨ ਉਪਰੰਤ ਯਾਦਗਾਰੀ ਤਸਵੀਰ ਵਿਚ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ), ਨਾਲ ਹਨ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ

Thursday, 9 February 2023

ਢਾਹਾਂ ਕਲੇਰਾਂ ਦੀਆਂ ਵੱਖ ਵੱਖ ਸੰਸਥਾਵਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੇਵਾਕਰਮੀਆਂ ਦਾ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨਿਤ

ਢਾਹਾਂ ਕਲੇਰਾਂ ਦੀਆਂ ਵੱਖ ਵੱਖ ਸੰਸਥਾਵਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੇਵਾਕਰਮੀਆਂ ਦਾ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨਿਤ
ਬੰਗਾ 09 ਫਰਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀਆਂ ਵੱਖ ਵੱਖ ਸੰਸਥਾਵਾਂ ਵਿਚ ਪਿਛਲੇ ਲੰਬੇ ਅਰਸੇ ਤੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾ ਕਰਮੀਆਂ ਨੂੰ ਅੱਜ ਸਲਾਨਾ ਸੇਵਾ ਉੇੱਤਮਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਹੋਏ ਸਨਮਾਨ ਸਮਾਗਮ ਵਿਚ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ, ਅਮਰਜੈਂਸੀ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ, ਰੇਡੀਉਗਰਾਫਰ ਸ. ਨਰਿੰਦਰ ਸਿੰਘ ਢਾਹਾਂ, ਸਕਿਉਰਿਟੀ ਗਾਰਡ ਸੁਰਿੰਦਰਪਾਲ ਸਿੰਘ ਬਲਾਕੀਪੁਰ, ਸਫਾਈ ਸੇਵਕ ਸੁਰਜੀਤ ਕੁਮਾਰ, ਇਨਫੈਕਸ਼ਨ ਕੰਟਰੋਲ ਨਰਸ ਜਗਜੀਤ ਕੌਰ, ਨਰਸਿੰਗ ਸੁਪਰਵਾਈਜ਼ਰ ਜਸਵੀਰ ਕੌਰ, ਅਮਰਜੈਂਸੀ ਸਟਾਫ ਨਰਸ ਮਾਨੀਸ਼ਾ, ਲੈਕਚਰਾਰ ਨਵਜੋਤ ਕੌਰ ਸਹੋਤਾ, ਕਲਾ ਅਧਿਆਪਕ ਬਲਜੀਤ ਕੌਰ ਭੋਗਲ, ਸਕੂਲ ਕੁਆਰਡੀਨੇਟਰ ਰਸ਼ਪਾਲ ਕੌਰ ਤੋਂ ਇਲਾਵਾ 37 ਸਾਲ ਤੋਂ ਨਿਰੰਤਰ ਸੇਵਾ ਨਿਭਾ ਰਹੇ ਧਾਰਮਿਕ ਅਧਿਆਪਕ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, 28 ਸਾਲਾਂ ਤੋਂ ਡਰਾਈਵਰ ਦੀ ਸੇਵਾ ਕਰ ਰਹੇ ਜਸਪਾਲ ਸਿੰਘ ਵੱਲੋਂ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਕੈਨੇਡਾ ਨਿਵਾਸੀ ਸੀਨੀਅਰ ਪ੍ਰਬੰਧਕ ਮੈਂਬਰ ਸ. ਦਰਸ਼ਨ ਸਿੰਘ ਮਾਹਿਲ  ਨੂੰ  ਉਨ੍ਹਾਂ ਦੀ ਟਰੱਸਟ ਪ੍ਰਤੀ ਜੀਵਨ ਭਰ ਦੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨ ਭੇਟ ਕਰਕੇ ਸਤਿਕਾਰ ਕੀਤਾ ਗਿਆ। ਸਨਮਾਨ ਸਮਾਗਮ ਵਿਚ ਟਰੱਸਟ ਦੇ ਸਹਿਯੋਗੀ ਡਾ. ਹਰਮੇਸ਼ ਚੰਦ ਸੈਣੀ ਦਾ ਉਹਨਾਂ ਵੱਲੋਂ ਟਰੱਸਟ ਨੂੰ ਪਿਛਲੇ ਤਿੰਨ ਦਹਾਕਿਆ ਤੋਂ ਦਿੱਤੇ ਜਾਂਦੇ ਵਿਸ਼ੇਸ਼ ਸਹਿਯੋਗ ਵੀ ਸਨਮਾਨਿਤ ਕੀਤਾ ਗਿਆ।
           ਇਹ ਸਨਮਾਨ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਢਾਹਾਂ  ਨੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸੰਸਥਾਵਾਂ ਨੂੰ ਕਾਮਯਾਬ ਕਰਨ ਵਿਚ ਸਨਮਾਨਿਤ ਸੇਵਾਕਰਮੀਆਂ ਅਤੇ ਸਹਿਯੋਗੀਆਂ ਦਾ ਵੱਡਮੁੱਲਾ ਯੋਗਦਾਨ ਹੈ। ਇਹਨਾਂ ਸਾਰਿਆਂ ਦੀ ਸਖਤ ਮਿਹਨਤ ਸਦਕਾ ਅੱਜ ਇੱਥੇ ਚੱਲ ਰਹੇ ਮੈਡੀਕਲ ਅਤੇ ਸਿੱਖਿਆਂ ਸੇਵਾਵਾਂ ਦੇ ਅਦਾਰੇ ਪੂਰੀ ਦੁਨੀਆਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਸ.ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੁੱਟਬਾਲ ਖਿਡਾਰੀ ਸ. ਦਰਸ਼ਨ ਸਿੰਘ ਮਾਹਿਲ ਨੇ ਆਪਣਾ ਸਾਰਾ ਜੀਵਨ ਲੋਕ ਸੇਵਾ ਵਿਚ ਲਗਾਇਆ ਹੈ।ਆਪ ਗੁਰਦੁਆਰਾ ਖਾਲਸਾ ਦੀਵਾਨ ਐਬਸਟਡੋਰਡ ਕੈਨੇਡਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਨਿਸ਼ਕਾਮ ਲੋਕ ਸੇਵਾ ਕਰਦੇ ਹੋਏ ਪਿਛਲੇ 18 ਸਾਲਾਂ ਤੋਂ ਆਪਣੇ ਜੱਦੀ ਪਿੰਡ ਮਾਹਿਲ ਗਹਿਲਾਂ ਵਿਚ ਫਰੀ ਮੈਡੀਕਲ ਅਤੇ ਅੱਖਾਂ ਦੇ ਅਪਰੇਸ਼ਨ ਕੈਂਪ ਲਗਾਉਂਦੇ ਹਨ। ਸ. ਢਾਹਾਂ ਨੇ ਭਾਈ ਜੋਗਾ ਸਿੰਘ ਬਾਰੇ ਵਿਸ਼ੇਸ਼ ਤੌਰ ਜਾਣਕਾਰੀ ਦਿੰਦੇ ਦੱਸਿਆ, ''ਭਾਈ ਸਾਹਿਬ ਜਿੱਥੇ ਗੁਰਬਾਣੀ ਦੇ ਗਿਆਤਾ ਹਨ ਉੱਥੇ ਗੁਰਬਾਣੀ ਰਾਗਾਂ ਦੀ ਵੀ ਪੂਰੀ ਮੁਹਾਰਤ ਰੱਖਦੇ ਹਨ। ਆਪ ਪਿਛਲੇ 37 ਸਾਲਾਂ ਤੋਂ ਨਿਰੰਤਰ ਢਾਹਾਂ ਕਲੇਰਾਂ ਵਿਖੇ ਹਜ਼ੂਰੀ ਰਾਗੀ ਅਤੇ ਧਾਰਮਿਕ ਅਧਿਆਪਕ ਦੀ ਸੇਵਾ ਨਿਭਾਉਣ ਦੇ ਨਾਲ ਨਾਲ ਮਰੀਜ਼ਾਂ ਦੇ ਲੰਗਰਾਂ ਲਈ ਕਣਕ ਇਕੱਠੀ ਕਰਨ ਦੀ ਸੇਵਾ ਵੀ ਹਰ ਸਾਲ ਬਾਖੂਬੀ ਨਿਭਾਉਂਦੇ ਹਨ।''
            ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਨਮਾਨਿਤ ਹਸਤੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਅਰਦਾਸ ਕੀਤੀ । ਸਨਮਾਨ ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਟੇਜ ਦੀ ਸੰਚਾਲਨਾ ਕਰਦੇ ਹੋਏ ਸਨਮਾਨਿਤ ਕਰਮਚਾਰੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ  ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।  ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਿਹੜੇ ਹੋਏ ਸਨਮਾਨ ਸਮਾਗਮ ਵਿਚ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਟਰੱਸਟ ਸਟਾਫ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ : ਵਧੀਆ ਸੇਵਾਵਾਂ ਲਈ ਸਨਮਾਨਿਤ ਸੇਵਾ ਕਰਮੀਆਂ ਦੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਠ ਢਾਹਾਂ ਕਲੇਰਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ  ਨਾਲ ਯਾਦਗਾਰੀ ਤਸਵੀਰ



Monday, 6 February 2023

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ ਲਗਾਏ 18ਵੇਂ ਮੁਫ਼ਤ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਦਾ 200 ਮਰੀਜ਼ਾਂ ਲਾਭ ਪ੍ਰਾਪਤ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ  ਲਗਾਏ
18ਵੇਂ ਮੁਫ਼ਤ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਦਾ 200 ਮਰੀਜ਼ਾਂ ਲਾਭ ਪ੍ਰਾਪਤ ਕੀਤਾ
ਬੰਗਾ : 06 ਫਰਵਰੀ : ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧਕ ਮੈਂਬਰ ਅਤੇ ਰਾਮ ਲੀਲਾ ਵੈੱਲਫੇਅਰ ਕਮੇਟੀ ਪਿੰਡ ਮਾਹਿਲ ਗਾਹਿਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਮਾਹਿਲ ਵੱਲੋਂ ਸਮੂਹ ਮਾਹਿਲ ਪਰਿਵਾਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸਲਾਨਾ 18ਵਾਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਮਾਹਿਲ ਗਹਿਲਾਂ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਮੌਕੇ ਦਾ ਸਹਿਯੋਗ  ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਦਿੱਤਾ। 18ਵੇਂ ਸਲਾਨਾ ਇਸ ਕੈਂਪ ਵਿਚ 200 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਆਪਣਾ ਮਾਹਿਰ ਡਾਕਟਰ ਸਹਿਬਾਨ ਤੋਂ ਚੈਕਅੱਪ ਕਰਵਾਇਆ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ।
       ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ  ਸ. ਦਰਸ਼ਨ ਸਿੰਘ ਮਾਹਿਲ  ਅਤੇ ਸਮੂਹ ਮਾਹਿਲ ਪਰਿਵਾਰ ਦਾ ਪਿਛਲੇ 18 ਸਾਲਾਂ ਤੋਂ ਫਰੀ ਅੱਖਾਂ ਦਾ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਇਸ ਮੌਕੇ ਪਤਵੰਤੇ ਸੱਜਣਾਂ ਅਤੇ ਸਮੂਹ ਕੈਂਪ ਟੀਮ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।       ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਦੱਸਿਆ ਕਿ ਸਮੂਹ ਮਾਹਿਲ ਪਰਿਵਾਰ ਕੈਨੇਡਾ, ਯੂ.ਐਸ.ਏ ਅਤੇ ਯੂ.ਕੇ. ਦੇ ਸਹਿਯੋਗ ਨਾਲ ਇਹ 18ਵਾਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ ਹੈ ।  ਉਹਨਾਂ ਕਿਹਾ ਕਿ ਸਮੂਹ ਮਾਹਿਲ ਪਰਿਵਾਰ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਫਰੀ ਕੈਂਪਾਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਲੋੜਵੰਦ ਮਰੀਜ਼ ਨੂੰ ਮੁਫਤ ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾ ਸਕੇ।
ਪਿੰਡ ਮਾਹਿਲ ਗਹਿਲਾਂ ਵਿਖੇ 18ਵੇਂ ਮੁਫ਼ਤ ਅੱਖਾਂ ਦੇ ਅਤੇ ਜਰਨਲ ਮੈਡੀਕਲ ਕੈਂਪ ਵਿਚ ਡਾ. ਜੁਗਬਦਲ ਸਿੰਘ ਨਨੂੰਆਂ ਐਮ ਡੀ (ਮੈਡੀਸਨ) ਦੀ ਅਗਵਾਈ ਵਿਚ  ਡਾ. ਕੁਲਦੀਪ ਸਿੰਘ ਅਤੇ ਉਪਟੋਮੀਟਰਸ ਦਲਜੀਤ ਕੌਰ  ਨੇ ਕੈਂਪ ਵਿਚ ਆਏ 200 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਮਰੀਜ਼ਾਂ ਦੇ ਜ਼ਰੂਰੀ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ। ਕੈਂਪ ਵਿਚ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
       ਵਰਣਨਯੋਗ ਹੈ ਕਿ ਸਲਾਨਾ ਫਰੀ ਕੈਂਪਾਂ ਦੀ ਨਿਰਤੰਰ ਸੇਵਾ ਲਈ ਸ. ਦਰਸ਼ਨ ਸਿੰਘ ਮਾਹਿਲ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਮਾਹਿਲ, ਸ. ਸ਼ਮਸ਼ੇਰ ਸਿੰਘ ਮਾਹਿਲ ਅਤੇ ਦਲਜੀਤ ਕੌਰ ਮਾਹਿਲ ਕਨੈਡਾ,  ਸ. ਬਲਜਿੰਦਰ ਸਿੰਘ ਮਾਹਿਲ ਅਤੇ ਹਰਜੀਤ ਕੌਰ ਮਾਹਿਲ ਕਨੈਡਾ, ਬੀਬੀ ਦਰਸ਼ਨ ਕੌਰ ਪੁਰੇਵਾਲ ਯੂ.ਕੇ. ਅਤੇ ਅਵਤਾਰ ਸਿੰਘ ਪੁਰੇਵਾਲ ਯੂ ਕੇ,  ਬੀਬੀ ਰਸ਼ਪਾਲ ਕੌਰ ਸੰਧੂ ਕੈਨੇਡਾ ਪਤਨੀ ਲੇਟ ਹਰਜੀਤ ਸਿੰਘ ਸੰਧੂ ਕੈਨੇਡਾ,  ਨਰਿੰਦਰ ਕੌਰ ਤੱਖਰ ਅਤੇੇ ਬਲਹਾਰ ਸਿੰਘ ਤੱਖਰ ਕਨੈਡਾ,  ਮਨਪ੍ਰੀਤ ਕੌਰ ਉੱਪਲ ਅਤੇ ਰਣਵੀਰ ਸਿੰਘ ਉੱਪਲ ਕੈਨੇਡਾ, ਜਸਪ੍ਰੀਤ ਕੌਰ ਗਿੱਲ ਕੈਨੇਡਾ ਅਤੇ ਇੰਦਰਪਾਲ ਗਿੱਲ ਕੈਨੇਡਾ, ਹਰਭਜਨ ਕੌਰ ਕਨੈਡਾ, ਅਮਨਦੀਪ ਕੌਰ ਧਾਲੀਵਾਲ ਅਤੇ ਗੌਰਵਜੀਤ ਧਾਲੀਵਾਲ ਕਨੈਡਾ, ਚਾਚੀ ਜੀ ਰਛਪਾਲ ਕੌਰ ਮਾਹਿਲ ਤੇ ਚਾਚਾ ਜੀ ਸ. ਅਵਤਾਰ ਸਿੰਘ ਮਾਹਿਲ ਯੂ.ਐਸ.ਏ, ਚਾਚੀ ਜੀ ਸੁਰਜੀਤ ਕੌਰ ਮਾਹਿਲ  ਤੇ ਚਾਚਾ ਜੀ ਸ. ਰਘਬੀਰ ਸਿੰਘ ਮਾਹਿਲ ਕੈਨੇਡਾ,  ਚਾਚੀ ਜੀ ਸਰਬਜੀਤ ਕੌਰ  ਤੇ ਚਾਚਾ ਜੀ ਸ. ਜਸਵੀਰ ਸਿੰਘ ਮਾਹਿਲ ਪਿੰਡ ਮਾਹਿਲ ਗਹਿਲਾਂ ਅਤੇ ਸਮੂਹ ਆਰ-ਪਰਿਵਾਰ  ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ।
         ਪਿੰਡ ਮਾਹਿਲ ਗਹਿਲਾਂ ਵਿਖੇ ਕੈਂਪ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਨਰਿੰਦਰ ਸਿੰਘ ਫਿਰੋਜ਼ਪੁਰ ਪ੍ਰਬੰਧਕ ਮੈਂਬਰ, ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ,  ਹਰਵਿੰਦਰ ਸਿੰਘ ਸਰਪੰਚ ਯੂ ਪੀ,  ਸ. ਨਿਰਮਲ ਸਿੰਘ ਬੰਗਾ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।  ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ ਨੇ ਬਾਖੂਬੀ ਨਿਭਾਈ।
ਫੋਟੋ ਕੈਪਸ਼ਨ : ਪਿੰਡ ਮਾਹਿਲ ਗਾਹਿਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲੱਗੇ 18ਵੇਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਦਾ ਉਦਘਾਟਨ ਕਰਦੇ ਹੋਏ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨਾਲ ਹਨ ਪਤਵੰਤੇ ਸੱਜਣ ਤੇ ਡਾਕਟਰ ਸਾਹਿਬਾਨ

Sunday, 5 February 2023

ਡਿਪਟੀ ਡਾਇਰੈਕਟਰ ਡਾ. ਬਲਵੰਤ ਸਿੰਘ ਰਾਣੂੰ ਨੂੰ ਸ਼ਰਧਾਜਲੀਆਂ ਭੇਟ, ਜੱਦੀ ਪਿੰਡ ਸਰਹਾਲਾ ਰਾਣੂੰਆਂ ਵਿਖੇ ਹੋਇਆ ਸ਼ਰਧਾਜਲੀ ਸਮਾਗਮ

ਡਿਪਟੀ ਡਾਇਰੈਕਟਰ ਡਾ. ਬਲਵੰਤ ਸਿੰਘ ਰਾਣੂੰ ਨੂੰ ਸ਼ਰਧਾਜਲੀਆਂ ਭੇਟ, ਜੱਦੀ ਪਿੰਡ ਸਰਹਾਲਾ ਰਾਣੂੰਆਂ ਵਿਖੇ ਹੋਇਆ ਸ਼ਰਧਾਜਲੀ ਸਮਾਗਮ
ਬੰਗਾ : 5 ਫਰਵਰੀ () ਕਿਸਾਨ ਆਗੂ ਸ. ਗੁਰਦੀਪ ਸਿੰਘ ਪਿੰਡ ਢਾਹਾਂ ਦੇ ਭੂਆ ਜੀ ਦੇ ਲੜਕੇ, ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਅਤੇ ਪ੍ਰਸਿੱਧ ਮੈਡੀਕਲ ਮਾਹਿਰ ਡਾ. ਬਲਵੰਤ ਸਿੰਘ ਰਾਣੂੰ ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਉਹਨਾਂ ਦੇ ਜੱਦੀ ਪਿੰਡ ਸਰਹਾਲ ਰਾਣੂੰਆਂ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।ਇਸ ਮੌਕੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਡਾ. ਬਲਵੰਤ ਸਿੰਘ ਰਾਣੂੰ ਨਮਿਤ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਸ੍ਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸਮਾਜ ਸੇਵਕ ਮਾਸਟਰ ਰਾਜਿੰਦਰ ਸ਼ਰਮਾ, ਜਥੇਦਾਰ ਸਤਨਾਮ ਸਿੰਘ ਲਾਦੀਆਂ ਆਗੂ ਸ਼ਰੋਮਣੀ ਅਕਾਲੀ ਦਲ ਨੇ ਸਵ: ਡਾ. ਬਲਵੰਤ ਸਿੰਘ ਰਾਣੂੰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਉਹ ਡਾ. ਬਲਵੰਤ ਸਿੰਘ ਰਾਣੂੰ ਜੀ  ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਉਹਨਾਂ ਦੱਸਿਆ ਕਿ ਡਾਕਟਰ ਸਾਹਿਬ ਨੇ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੰਜਾਬ ਦੇ ਵੱਖ ਵੱਖ ਸਥਾਨਾਂ ਮੈਡੀਕਲ ਸੇਵਾਵਾਂ ਨਿਭਾਈਆਂ ਅਤੇ ਹਜ਼ਾਰਾਂ ਲੋਕਾਂ ਨੂੰ ਤੰਦਰੁਸਤ ਕੀਤਾ ਸੀ।ਉਹ ਥੋੜ੍ਹਾ ਸਮਾਂ ਪਹਿਲਾਂ ਹੀ  ਸਿਹਤ ਵਿਭਾਗ ਵਿਚੋ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਇਸ ਮੌਕੇ ਉਹਨਾਂ ਦੇ ਭਰਾ ਪ੍ਰੌਫੈਸਰ ਲਖਵੀਰ ਸਿੰਘ ਰਾਣੂੰ ਕੈਨੇਡਾ ਨੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਵ: ਡਾ. ਬਲਵੰਤ ਸਿੰਘ ਰਾਣੂੰ  ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮੂਹ ਰਾਣੂੰ ਪਰਿਵਾਰ ਵੱਲੋਂ ਸਮਾਜ ਵਿਚ ਨਿਵੇਕਲੀ ਮਿਸਾਲ ਕਾਇਮ ਕਰਦੇ ਹੋਏ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਵੀ ਦਿੱਤਾ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ । ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਐਮ. ਪੀ. ਮੁਨੀਸ਼ ਤਿਵਾਰੀ ਅਤੇ ਵਿਧਾਨ ਸਭਾ ਹਲਕਾ ਬੰਗਾ ਦੇ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਵੀ ਸ਼ੋਕ ਸੰਦੇਸ਼ ਭੇਜਿਆ ਗਿਆ ।
       ਸਾਬਕਾ ਡਿਪਟੀ ਡਾਇਰੈਕਟਰ ਅਤੇ ਪ੍ਰਸਿੱਧ ਮੈਡੀਕਲ ਮਾਹਿਰ ਡਾ. ਬਲਵੰਤ ਸਿੰਘ ਰਾਣੂੰ ਦੀ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ ਵਿਚ ਸਰਵ ਸ੍ਰੀ ਅਜੀਤ ਸਿੰਘ ਰਾਣੂੰ (ਪਿਤਾ ਜੀ), ਸ. ਅਮਰੀਕ ਸਿੰਘ ਰਾਣੂੰ (ਭਰਾ), ਪ੍ਰੋ: ਲਖਵੀਰ ਸਿੰਘ ਕੈਨੇਡਾ (ਭਰਾ), ਜਥੇਦਾਰ ਕੁਲਵਿੰਦਰ ਸਿੰਘ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਪਰਮਜੀਤ ਸਿੰਘ ਪੁਲਿਸ ਕਮਿਸ਼ਨਰ ਜਲੰਧਰ, ਸ. ਗੁਰਦੀਪ ਸਿੰਘ ਢਾਹਾਂ, ਸ੍ਰੀ ਸੰਦੀਪ ਕੁਮਾਰ ਸਾਬਾਕ ਸਰਪੰਚ ਢਾਹਾਂ, ਸ. ਬਲਜਿੰਦਰ ਸਿੰਘ ਹੈਪੀ, ਸ. ਭੁਪਿੰਦਰ ਸਿੰਘ ਢਾਹਾਂ, ਸ. ਗੁਰਨਾਮ ਸਿੰਘ, ਸ. ਸੁੱਖਾ ਸਿੰਘ, ਸ. ਨਿਹਾਲ ਸਿੰਘ, ਸ. ਗੁਰਮੀਤ ਸਿੰਘ, ਸ. ਦਲਵੀਰ ਸਿੰਘ ਕਥੂਰੀਆ, ਸ. ਸੁਖਵਿੰਦਰ ਸਿੰਘ, ਮਾਸਟਰ ਜੋਗਿੰਦਰ ਸਿੰਘ, ਗੁਰਦਿਆਲ ਸਿੰਘ, ਸਰਪੰਚ ਅਵਤਾਰ ਸਿੰਘ, ਬਰਜਿੰਦਰ ਸਿੰਘ ਕਨੈਡਾ, ਦਲਜੀਤ ਸਿੰਘ, ਪਰਮਿੰਦਰ ਸਿੰਘ ਸੂੰਢ ਮਕਦੂਸਪੁਰ, ਸੁਖਪਾਲਵੀਰ ਸਿੰਘ ਤੋਂ ਇਲਾਵਾ ਵਿਚ ਦੇਸ-ਵਿਦੇਸ ਤੋਂ ਵੱਡੀ ਗਿਣਤੀ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਡਾ. ਬਲਵੰਤ ਸਿੰਘ ਰਾਣੂੰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੀਆਂ ਸਨ।
ਫੋਟੋ:- ਸਾਬਕਾ ਡਿਪਟੀ ਡਾਇਰੈਕਟਰ ਅਤੇ ਪ੍ਰਸਿੱਧ ਮੈਡੀਕਲ ਮਾਹਿਰ ਡਾ. ਬਲਵੰਤ ਸਿੰਘ ਰਾਣੂੰ ਨਮਿਤ ਹੋਏ ਸ਼ਰਧਾਜ਼ਲੀ ਸਮਾਗਮ ਵਿਚ ਦੀਆਂ ਤਸਵੀਰਾਂ

Wednesday, 1 February 2023

ਡਾ. ਗੁਰਦੇਵ ਸਿੰਘ ਯੂ.ਐਸ.ਏ. ਦੀ ਨਿੱਘੀ ਯਾਦ ਵਿਚ ਅੱਖਾਂ ਅਤੇ ਮੈਡੀਕਲ ਦਾ ਫਰੀ ਕੈਂਪ ਲੱਗਾ

ਡਾ. ਗੁਰਦੇਵ ਸਿੰਘ ਯੂ.ਐਸ.ਏ. ਦੀ ਨਿੱਘੀ ਯਾਦ ਵਿਚ ਅੱਖਾਂ ਅਤੇ ਮੈਡੀਕਲ ਦਾ ਫਰੀ ਕੈਂਪ ਲੱਗਾ
ਬੰਗਾ : 1 ਫਰਵਰੀ : () ਦੁਆਬੇ ਦੇ ਪ੍ਰਸਿੱਧ ਪਿੰਡ ਕਰੀਹਾ ਦੇ ਜੱਦੀ ਅਤੇ ਅਮਰੀਕਾ ਵੱਸਦੇ ਡਾ. ਗੁਰਦੇਵ ਸਿੰਘ ਸੈਣੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮੂਹ ਪਰਿਵਾਰ ਇੰਡੀਆ-ਅਮਰੀਕਾ ਵੱਲੋਂ ਲੋੜਵੰਦਾਂ ਮਰੀਜ਼ਾਂ ਲਈ ਅੱਖਾਂ ਦਾ ਫਰੀ ਕੈਂਪ ਅਤੇ ਫਰੀ ਮੈਡੀਸਨ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਪਿੰਡ ਕਰੀਹਾ ਵਿਖੇ ਲਗਾਇਆ ਗਿਆ, ਜਿਸ ਦਾ 250 ਤੋਂ ਵੀ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਕੈਂਪ ਦਾ ਆਰੰਭ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਹੋਈ ਅਰਦਾਸ ਉਪਰੰਤ ਹੋਇਆ।ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ ਨੇ ਸਵ: ਡਾ. ਗੁਰਦੇਵ ਸਿੰਘ ਸੈਣੀ ਯੂ.ਐਸ.ਏ. ਅਤੇ ਸਮੂਹ ਪਰਿਵਾਰ ਵੱਲੋਂ ਕੀਤੀ ਜਾਂਦੀ ਸਮਾਜ ਸੇਵਾ ਅਤੇ  ਪਿੰਡ ਦੀ ਭਲਾਈ ਲਈ ਕੀਤੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਵ: ਡਾ. ਗੁਰਦੇਵ ਸਿੰਘ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮੂਹ ਸੈਣੀ ਪਰਿਵਾਰ ਵੱਲੋ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਫਰੀ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਟਰਸੱਟ ਮੈਂਬਰਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਬਲਜਿੰਦਰ ਸਿੰਘ ਸੈਣੀ ਅਮਰੀਕਾ (ਸਪੁੱਤਰ ਡਾ. ਗੁਰਦੇਵ ਸਿੰਘ ਸੈਣੀ) ਨੇ ਸਮੂਹ ਨਗਰ ਨਿਵਾਸੀਆਂ ਦਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਲੋੜਵੰਦ ਕੈਂਪ ਮਰੀਜ਼ਾਂ ਦੀਆਂ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਮੈਡੀਕਲ ਜਾਂਚ ਕਰਨ ਦੇ ਕਾਰਜ ਲਈ ਹਾਰਦਿਕ ਧੰਨਵਾਦ ਕੀਤਾ।ਇਸ ਮੌਕੇ ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਵੱਲੋਂ ਕੈਂਪ ਵਿਚ ਆਏ 250 ਤੋਂ ਵੱਧ ਮਰੀਜ਼ਾਂ ਦੀ ਫਰੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ। ਡਾ. ਗੁਰਦੇਵ ਸਿੰਘ ਸੈਣੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲੱਗੇ ਫਰੀ ਅੱਖਾਂ ਦੇ ਅਤੇ ਮੈਡੀਕਲ ਜਾਂਚ ਕੈਂਪ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਇੰਜੀਨੀਅਰ ਬਲਜਿੰਦਰ ਸਿੰਘ ਸੈਣੀ ਅਮਰੀਕਾ (ਸਪੁੱਤਰ ਡਾ. ਗੁਰਦੇਵ ਸਿੰਘ ਸੈਣੀ), ਗੁਰਮੇਲ ਸਿੰਘ (ਭਰਾ ਡਾ. ਗੁਰਦੇਵ ਸਿੰਘ ਸੈਣੀ), ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਹਰਪਾਲ ਸਿੰਘ ਕਨੈਡਾ, ਜਸਪਾਲ ਸਿੰਘ ਗਹੂੰਣੀਆ ਕਨੈਡਾ, ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ, ਭੁਪਿੰਦਰ ਸਿੰਘ (ਭਤੀਜਾ ਡਾ. ਗੁਰਦੇਵ ਸਿੰਘ ਸੈਣੀ), ਮਨਜੀਤ ਕੌਰ ਚੰਡੀਗੜ੍ਹ, ਜਸਪਾਲ ਕੌਰ ਰਾਜਿਸਥਾਨ, ਗੁਰਪ੍ਰੀਤ ਕੌਰ ਯੂ ਐਸ ਏ, ਸੁਖਵਿੰਦਰ ਕੌਰ (ਸਾਰੀ ਬੇਟੀਆਂ ਡਾ. ਗੁਰਦੇਵ ਸਿੰਘ ਸੈਣੀ), ਸੂਬੇਦਾਰ ਜਸਪਾਲ ਸਿੰਘ, ਤਰਲੋਚਨ ਸਿੰਘ ਭਾਰਟਾ, ਮਨੋਹਰ ਲਾਲ ਪੰਚ, ਦਵਿੰਦਰ ਸਿੰਘ ਮਾਨ, ਡਾ. ਨਵਜੋਤ ਸਿੰਘ ਸਹੋਤਾ, ਉਪਟਰੋਮੀਟਰਸ ਦਲਜੀਤ ਕੌਰ, ਮੈਡਮ ਰੁਪਿੰਦਰ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਤਸਵੀਰ : ਪਿੰਡ ਕਰੀਹਾ ਵਿਖੇ  ਡਾ. ਗੁਰਦੇਵ ਸਿੰਘ ਸੈਣੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲੱਗੇ ਫਰੀ ਅੱਖਾਂ ਦੇ ਅਤੇ ਮੈਡੀਸਨ ਫਰੀ ਕੈਂਪ ਦੀ ਤਸਵੀਰ