ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਮਾਹਿਲ ਦੇ
ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਬਦਲੀ ਕੀਤੇ ਗਏ
ਬੰਗਾ : 18 ਫਰਫਰੀ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਲੋਕ ਸੇਵਾ ਹਿੱਤ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਦੇ ਦੋਵੇਂ ਗੋਡੇ ਸਫਲਤਾ ਪੂਰਬਕ ਬਦਲੀ ਕੀਤੇ ਗਏ ਹਨ। ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ) ਦੀ ਅਗਵਾਈ ਹੇਠ ਨਵੀਂ ਤਕਨੀਕ ਨਾਲ ਅਪਰੇਸ਼ਨ ਕਰਕੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਦੇ ਦੋਵੇਂ ਗੋਡੇ ਇਕੱਠੇ ਸਫਲਤਾ ਪੂਰਬਕ ਬਦਲੀ ਕੀਤੇ ਗਏ। ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ.ਐਸ. ਨੇ ਦੱਸਿਆ ਕਿ ਮਰੀਜ਼ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਮਾਹਿਲ ਦੇ ਦੋਵੇਂ ਖਰਾਬ ਗੋਡੇ ਬਦਲ ਕੇ ਤੋਂ ਨਵੀਂ ਤਕਨੀਕ ਵਾਲੇ ਗੋਡੇ ਪਾਏ ਗਏ ਹਨ। ਜਦੋ ਸ਼ਮਸ਼ੇਰ ਸਿੰਘ ਮਾਹਿਲ ਆਪਣੀ ਗੋਡਿਆਂ ਦੀ ਤਕਲੀਫ ਨਾਲ ਹਸਪਤਾਲ ਵਿਖੇ ਚੈੱਕਅੱਪ ਕਰਵਾਉਣ ਆਏ ਤਾਂ ਡਿਜੀਟਲ ਐਕਸਰੇ ਅਤੇ ਹੋਰ ਮੈਡੀਕਲ ਜਾਂਚ ਕਰਨ ਉਪਰੰਤ ਪਾਇਆ ਗਿਆ ਦੋਵੇਂ ਗੋਡੇ ਖਰਾਬ ਹੋ ਚੁੱਕੇ ਹਨ, ਜਿਸ ਕਰਕੇ ਉਹਨਾਂ ਨੂੰ ਬਹੁਤ ਤਕਲੀਫ ਸੀ ਪਰ ਹੁਣ ਗੋਡੇ ਬਦਲੀ ਕਰਨ ਉਪਰੰਤ ਸ਼ਮਸ਼ੇਰ ਸਿੰਘ ਮਾਹਿਲ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ ਅਤੇ ਹੁਣ ਉਹ ਬਿਨਾਂ ਕਿਸੇ ਸਹਾਇਤਾ ਦੇ ਆਪਣੇ ਆਪ ਉੱਠਣ-ਬੈਠਣ, ਚੱਲਣ ਫਿਰਨ ਤੋਂ ਇਲਾਵਾ ਆਪਣੇ ਰੋਜ਼ਾਨਾ ਦੇ ਕੰਮ ਕਾਰ ਖ਼ੁਦ ਕਰ ਰਹੇ ਹਨ। ਇਸ ਮੌਕੇ ਮਰੀਜ਼ ਸ਼ਮੇਸ਼ਰ ਸਿੰਘ ਨੇ ਖ਼ੁਸ਼ੀ ਭਰੇ ਮਾਹੌਲ ਵਿਚ ਦੱਸਿਆ ਕਿ ਪਿਛਲੇ ਚਾਰ ਪੰਜ ਸਾਲ ਤੋਂ ਉਹ ਗੋਡਿਆਂ ਦੀ ਖਰਾਬੀ ਅਤੇ ਹੁੰਦੀਆਂ ਕਰਕੇ ਬਹੁਤ ਤਕਲੀਫ ਵਿਚ ਸਨ। ਜਦੋਂ ਉਹ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਬਦਲਣ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ. ਐਸ. ਨੂੰ ਆਪਣੇ ਦੋਵੇਂ ਗੋਡਿਆਂ ਦੀ ਖਰਾਬੀ ਕਰਕੇ ਹੋ ਰਹੀਆਂ ਦਰਦਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬਹੁਤ ਵਧੀਆ ਚੈੱਕਅੱਪ ਕੀਤਾ ਅਤੇ ਗੋਡਿਆਂ ਦੇ ਸਹੀ ਇਲਾਜ ਬਾਰੇ ਸਮਝਾਇਆ। ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਬਹੁਤ ਖੁਸ਼ ਹੈ।
ਇਸ ਮੌਕੇ ਗੱਲਬਾਤ ਕਰਦੇ ਡਾ ਰਵਿੰਦਰ ਖਜ਼ੁਰੀਆ ਐਮ ਐਸ ਨੇ ਕਿਹਾ ਕਿ ਹੁਣ ਖਰਾਬ ਹੋਏ ਗੋਡਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਤਕਨੀਕ ਨਾਲ ਬਿਨਾਂ ਦਰਦ ਵਾਲੇ ਅਪਰੇਸ਼ਨ ਨਾਲ ਅਸਾਨੀ ਨਾਲ ਬਦਲੀ ਕੀਤਾ ਜਾਂਦਾ ਹੈ ਅਤੇ ਅਪਰੇਸ਼ਨ ਬਾਅਦ ਮਰੀਜ਼ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਘਰ ਦੇ ਕੰਮ ਕਰ ਸਕਦੇ ਹਨ, ਉਹ ਸਕੂਟਰ, ਮੋਟਰ ਸਾਈਕਲ, ਕਾਰ ਆਦਿ ਵੀ ਅਰਾਮ ਨਾਲ ਚਲਾ ਸਕਦੇ ਹਨ। ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰੀਕਨ ਤਕਨੀਕ ਨਾਲ ਖ਼ਰਾਬ ਗੋਡੇ ਅਤੇ ਚੂਲੇ ਬਦਲਣ ਦੇ ਅਪਰੇਸ਼ਨ ਕੀਤੇ ਜਾਂਦੇ ਹਨ ਜਿਸ ਨਾਲ ਮਰੀਜ਼ ਤੀਜੇ ਦਿਨ ਹੀ ਚੱਲਣ ਫਿਰਨ ਲੱਗ ਜਾਂਦਾ ਹੈ। ਹਸਪਤਾਲ ਵਿਖੇ ਫਿਜ਼ੀਥੈਰਾਪੀ ਦੀਆਂ ਵਿਸ਼ੇਸ਼ ਕਸਰਤਾਂ ਨਾਲ ਮਰੀਜ਼ ਤੇਜ਼ੀ ਨਾਲ ਤੰਦਰੁਸਤ ਹੁੰਦਾ ਹੈ। ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਦੇਸ ਵਿਦੇਸ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਬਹੁਤ ਹੀ ਘੱਟ ਖਰਚ ਵਿਚ ਮਰੀਜ਼ਾਂ ਦੇ ਗੋਡੇ ਬਦਲੀ ਕੀਤੇ ਜਾਂਦੇ ਹਨ। ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਦੇ ਦੋਵੇਂ ਗੋਡੇ ਬਦਲਣ ਦਾ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾਕਟਰ ਰਵਿੰਦਰ ਖਜ਼ੂਰੀਆ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਦਲਜੀਤ ਕੌਰ ਮਾਹਿਲ ਨੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ), ਡਾ. ਰਵੀਨਾ ਫਿਜ਼ੀਉਥੈਰਾਪਿਸਟ ਅਤੇ ਸਮੂਹ ਹਸਪਤਾਲ ਸਟਾਫ ਦਾ ਉਹਨਾਂ ਪਤੀ ਦਾ ਸ਼ਾਨਦਾਰ ਅਪਰੇਸ਼ਨ ਅਤੇ ਸਾਂਭ ਸੰਭਾਲ ਕਰਨ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਹੋਰ ਪਤਵੰਤੇ ਸੱਜਣ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਮੂਹ ਮਾਹਿਲ ਪਰਿਵਾਰ ਵੱਲੋਂ ਸ਼ਾਨਦਾਰ ਅਪਰੇਸ਼ਨ ਕਰਨ ਦੀ ਖੁਸ਼ੀ ਵਿਚ ਹਸਪਤਾਲ ਨੂੰ 25 ਹਜ਼ਾਰ ਰੁਪਏ ਦਾ ਦਾਨ ਵੀ ਦਿੱਤਾ ਗਿਆ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਕੈਨੇਡਾ ਨਿਵਾਸੀ ਸ਼ਮਸ਼ੇਰ ਸਿੰਘ ਅਤੇ ਉਹਨਾਂ ਪਰਿਵਾਰਕ ਮੈਂਬਰ