Wednesday, 23 April 2025

ਪਿੰਡ ਝੰਡੇਰ ਕਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ

ਪਿੰਡ ਝੰਡੇਰ ਕਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ

ਬੰਗਾ 23 ਅਪਰੈਲ  ()  ਪਿੰਡ ਝੰਡੇਰ ਕਲਾਂ ਦੇ ਜੰਮਪਲ ਭਰਾਵਾਂ ਸਮਾਜ ਸੇਵਕ ਭਰਾਵਾਂ ਅਵਤਾਰ ਸਿੰਘ ਬਿਣੰਗ ਯੂ. ਕੇ. ਅਤੇ ਅਮਰੀਕ ਸਿੰਘ ਬਿਣੰਗ ਕਨੈਡਾ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਸਵ: ਸੂਬੇਦਾਰ ਅਜੀਤ ਸਿੰਘ ਬਿਣੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਝੰਡੇਰ ਕਲਾਂ ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਇੱਕ ਬੈੱਡ ਫਰੀ ਕਰਵਾਏ ਜਾਣ ਦਾ ਸਮਾਚਾਰ ਹੈ, ਜਿਸ ਨਾਲ ਲੋੜਵੰਦ ਨਗਰ ਨਿਵਾਸੀਆਂ ਨੂੰ ਢਾਹਾਂ ਕਲੇਰਾਂ ਹਸਪਤਾਲ  ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਮੌਕੇ ਫਰੀ ਬੈਡ ਦੀ ਸਹੂਲਤ ਪ੍ਰਾਪਤ ਹੋਵੇਗੀ ਫਰੀ ਬੈੱਡ ਸੇਵਾ ਸਬੰਧੀ ਜਾਗਰੁਕ ਕਰਨ ਸਬੰਧੀ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਝੰਡੇਰ ਕਲਾਂ ਵਿਖੇ ਫਰੀ ਬੈਡ ਸੇਵਾ ਦੇ ਬੋਰਡ ਲਗਵਾਏ ਹਨ ਇਸ ਮੌਕੇ ਸਮਾਜ ਸੇਵਕ ਭਰਾਵਾਂ ਅਵਤਾਰ ਸਿੰਘ ਬਿਣੰਗ  ਯੂ. ਕੇ. ਅਤੇ ਅਮਰੀਕ ਸਿੰਘ ਬਿਣੰਗ ਕਨੈਡਾ ਨੇ ਸਮੂਹ ਨਗਰ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਮਿਲਦੀਆਂ ਮਿਆਰੀ  ਸਿਹਤ ਸੇਵਾਵਾਂ ਦਾ ਅਤੇ ਫਰੀ ਬੈਡ ਸੇਵਾ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਭਾਈ ਸੁਖਮਿੰਦਰ ਸਿੰਘ ਨੇ ਪਿੰਡ ਝੰਡੇਰ ਕਲਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਲਈ ਸਮੂਹ ਨਗਰ ਨਿਵਾਸੀਆਂ ਵੱਲੋਂ ਸਮਾਜ ਸੇਵਕ ਬਿਣੰਗ ਭਰਾਵਾਂ ਦਾ,  ਸਮੂਹ ਨਗਰ ਨਿਵਾਸੀਆਂ ਅਤੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ.ਕੁਲਵਿੰਦਰ ਸਿੰਘ ਢਾਹਾਂ ਵੱਲੋਂ ਦਿੱਤੇ ਜਾ ਰਹੇ  ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸਹੂਲਤਾਂ ਬਾਰੇ ਵੀ ਦੱਸਿਆ ਪਿੰਡ ਵਿਚ ਫਰੀ ਬੈੱਡ ਸੇਵਾ ਦੇ ਬੋਰਡ ਲਗਾਉਣ ਮੌਕੇ ਕਮਲਜੀਤ ਸਿੰਘ ਅਕਾਊਂਟੈਂਟ ਹਸਪਤਾਲ ਢਾਹਾਂ ਕਲੇਰਾਂ, ਖੜਕਜੀਤ ਸਿੰਘ, ਮਨਜੀਤ ਸਿੰਘ ਯੂ ਐਸ ਏ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਮਹਿੰਦਰ ਸਿੰਘ, ਪਾਲ ਰਾਮ, ਜੀਤ ਰਾਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

ਫੋਟੋ ਕੈਪਸ਼ਨ : ਪਿੰਡ ਝੰਡੇਰ ਕਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਦੇ ਬੋਰਡ ਲਗਾਉਣ ਮੌਕੇ ਅਵਤਾਰ ਸਿੰਘ ਬਿਣੰਗ, ਅਮਰੀਕ ਸਿੰਘ ਬਿਣੰਗ, ਸੁਖਮਿੰਦਰ ਸਿੰਘ ਅਤੇ ਹੋਰ ਪਤਵੰਤੇ