Friday, 28 August 2015

ਅਮਰੀਕੀ ਅਧਿਆਪਕਾਂ ਦੇ ਵਫਦ ਵੱਲੋਂ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਦੌਰਾ

 ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਅਮਰੀਕੀ ਅਧਿਆਪਕ ਸਨਮਾਨ ਕਰਨ ਉਪਰੰਤ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਨਾਲ ਯਾਗਦਾਰੀ ਫੋਟੋ ਕਰਵਾਉਂਦੇ ਹੋਏ 


ਪਿਛਲੇ 35 ਸਾਲਾਂ ਤੋਂ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਧੀਨ ਚੱਲ ਰਹੇ ਵੱਖ ਵੱਖ ਵਿਦਿਅਕ ਅਤੇ ਮੈਡੀਕਲ ਅਦਾਰਿਆਂ ਦਾ ਅੱਜ ਨਿਊਯਾਰਕ, ਅਮਰੀਕਾ ਤੋਂ ਫੁੱਲਬਰਾਈਟ ਮਿਸ਼ਨ ਅਧੀਨ  ਪੰਜਾਬ ਵਿਚ ਪੰਜਾਬੀ ਸਿੱਖਣ, ਪੰਜਾਬੀ ਸਮਾਜ ਅਤੇ ਸਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਆਏ ਅਮਰੀਕੀ ਅਧਿਆਪਕਾਂ ਦੇ ਵਫਦ ਵੱਲੋਂ ਡਾ. ਈਉਨ ਜੌਨਸਨ ਸੇਂਟ ਜੋਨ ਯੂਨੀਵਰਸਿਟੀ ਨਿਊਯਾਰਕ (ਟੀਮ ਲੀਡਰ) ਦੀ ਅਗਵਾਈ ਹੇਠ ਦੌਰਾ ਕੀਤਾ। ਇਸ ਮੌਕੇ ਸੈਮੀਨਾਰ ਹਾਲ ਵਿਚ ਹੋਏ ਸਮਾਗਮ ਵਿਚ ਟਰਸੱਟ ਦੇ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਟਰੱਸਟ ਅਮਰੀਕੀ ਅਧਿਆਪਕਾਂ ਦੇ ਵਫਦ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਟਰੱਸਟ ਅਧੀਨ ਚੱਲਦੇ ਅਦਾਰਿਆਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਟਰੋਮਾ ਸੈਂਟਰ, ਗੁਰੂ ਨਾਨਕ ਮਿਸ਼ਨ ਸਕੂਲ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਨਸ਼ਾ ਛਡਾਓ ਕੇਂਦਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਭਾਈਚਾਰਕ ਸਾਂਝੇ ਉਦਮਾਂ ਨਾਲ ਪਿਛਲੇ 35 ਵਰ੍ਹਿਆਂ ਤੋਂ ਪੰਜਾਬ ਦੇ ਪੇਂਡੂ ਤੇ ਪੱਛੜੇ ਖੇਤਰ ਵਿਚ ਗਰੀਬ, ਲੋੜਵੰਦਾਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਸਿੱਖਿਆ ਸੇਵਾਵਾਂ  ਪ੍ਰਦਾਨ ਕਰਵਾ ਰਿਹਾ ਹੈ। ਇਸ ਮੌਕੇ ਡਾ. ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ, ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ ਨੇ ਸੰਬੋਧਨ ਕੀਤਾ। ਡਾ. ਈਉਨ ਜੌਨਸਨ ਸੇਂਟ ਜੋਨ ਯੂਨੀਵਰਸਿਟੀ ਨਿਊਯਾਰਕ ਟੀਮ ਲੀਡਰ ਅਤੇ ਡਾ. ਰਾਣੀ ਚੌਧਰੀ ਕੁਆਰਡੀਨੇਟਰ ਨੇ ਸਮੂਹ ਟਰੱਸਟ ਪ੍ਰਬੰਧਕਾਂ ਦਾ ਹਾਰਦਿਕ ਜੀ ਆਇਆਂ ਕਰਨ ਦਾ ਧੰਨਵਾਦ ਕੀਤਾ । ਇਸ ਮੌਕੇ ਅਮਰੀਕੀ ਅਧਿਆਪਕਾਂ ਦੇ ਵਫਦ ਨੂੰ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਯਾਦ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ।
            ਇਸ ਕੈਂਪ ਮੌਕੇ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਡਾ ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ, ਮੈਡਮ ਮਨਪ੍ਰੀਤ ਕੌਰ ਧਾਲੀਵਾਲ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਹਰਸ਼ਪੁਨੀਤ ਕੌਰ, ਸ. ਜਸਬੀਰ ਸਿੰਘ ਸੈਂਹਬੀ, ਬੀਬੀ ਮਨਜੀਤ ਕੌਰ ਸੈਂਹਬੀ, ਕਮਾਂਡਰ(ਰਿਟਾ:) ਸੀ.ਪੀ.ਸ਼ਰਮਾ, ਸ ਰਾਜਿੰਦਰਪਾਲ ਸਿੰਘ, ਮੈਡਮ ਦਵਿੰਦਰ ਕੌਰ, ਸ ਦਲਜੀਤ ਸਿੰਘ ਜੇ ਈ, ਮੈਡਮ ਨੀਰੂ ਸ਼ਰਮਾ, ਮੈਡਮ ਸੰਦੀਪ ਕੌਰ, ਮੈਡਮ ਰਾਜਬੀਰ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼ ਅਤੇ ਇਲਾਕੇ ਹੋਰ ਪਤਵੰਤੇ ਵੀ ਹਾਜ਼ਰ ਸਨ।