ਢਾਂਹਾ ਕਲੇਰਾ ਵਿਖੇ ਨਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੀਗਲ ਸਰਵਿਸਿਸ ਅਥਾਰਟੀ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਹੁਕਮਾਂ ਅਤੇ ਡਾ.ਕੈਲਾਸ਼ ਕਪੂਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਕਾਲਜ਼ ਆਫ ਨਰਸਿੰਗ ਢਾਂਹਾ ਕਲੇਰਾ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾ ਕਲੇਰਾ ਵਿੱਚ ਨਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ.ਕੈਲਾਸ਼ ਕਪੂਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੀ ਜੜ• ਨਸ਼ਾ ਹੈ, ਜੋ ਕਿ ਵੱਖ-2 ਜੁਰਮਾਂ,ਡਕੈਤੀਆਂ, ਸਰੀਰਿਕ ਸੋਸ਼ਣ ਅਤੇ ਹੋਰ ਘਟਨਾਵਾਂ ਲਈ ਵਾਧੇ ਦਾ ਕਾਰਨ ਬਣ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਸਮਾਜਿਕ ਬੁਰਾਈਆਂ ਨੂੰ ਰੋਕਣਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਾਨੂੰ ਇੱਕ ਜੁੱਟ ਹੋ ਕੇ ਨਸ਼ਿਆਂ ਖਿਲਾਫ ਜੰਗ ਵਿਡਣੀ ਪਵੇਗੀ। ਨਸ਼ਿਆਂ ਨੂੰ ਰੋਕਣ ਲਈ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾ ਸਮੇਤ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ।ਨਸ਼ੀਲੀਆਂ ਵਸਤਾਂ ਦੀ ਦੁਰਵਰਤੋਂ ਸਮਾਜ ਵਿੱਚ ਵੱਡੇ ਪਧੱਰ ਤੇ ਹੋ ਰਹੀ ਹੈ।ਅੱਜ ਦੀ ਨੌਜਵਾਨ ਪੀੜੀ ਤੰਬਾਕੂ, ਅਫੀਮ, ਹਿਰੋਇਨ, ਚਰਸ, ਗਾਂਜਾ, ਡੋਡੇ ਅਤੇ ਭੁਕੀ ਆਦਿ ਦਾ ਸੇਵਨ ਕਰਕੇ ਆਪਣਾ ਜੀਵਨ ਖਤਮ ਕਰ ਰਹੇ ਹਨ। ਇਸ ਲਈ ਸਾਨੂੰ ਅੱਜ ਦੇ ਵਿਗਿਆਨਕ ਯੁੱਗ ਵਿੱਚ ਦੇਸ਼ ਦੀ ਤਰੱਕੀ ਲਈ ਨਸ਼ੇ ਦੀ ਲੱਤ ਵਿੱਚ ਪਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚਾਹੀਦਾ ਹੈ ਕਿ ਅਸੀਂ ਉਨਾਂ ਨੂੰ ਪਿਆਰ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਮਝਾ ਕੇ ਸਹੀ ਦਿਸ਼ਾ ਵੱਲ ਲੈ ਕੇ ਜਾਈਏ ਤਾਂ ਜੋ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵੱਲ ਨਾ ਜਾ ਕੇ ਆਪਣੀ ਸਿਹਤ ਤੰਦਰੁਸਤ ਬਣਾਉਣ। ਇਸ ਮੌਕੇ ਤੇ ਡਾ.ਰੁਪਿੰਦਰ ਕਪੂਰ ਮਨੋਰੋਗਾਂ ਦੇ ਮਾਹਿਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾ ਕਲੇਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿੱਚ ਹੀਰੋਇਨ ਸਭ ਤੋਂ ਨੁਕਸਾਨ ਵਾਲਾ ਨਸ਼ਾ ਹੈ। ਅੱਜ ਦੀ ਨੌਜਵਾਨ ਪੀੜੀ ਵੱਖ-ਵੱਖ ਤਰ•ਾਂ ਦੇ ਨਸ਼ਿਆਂ ਜਿਵੇਂ ਕਿ ਕੈਪਸੂਲ, ਖਾਂਸੀ ਦੀ ਦਵਾਈ, ਸ਼ਰਾਬ, ਤੰਬਾਕੂ ਆਦਿ ਲੈ ਰਹੀ ਹੈ। ਨਸ਼ਿਆਂ ਦੀ ਵਰਤੋਂ ਕਰਨ ਨਾਲ ਨੌਜਵਾਨ ਪੀੜੀ ਮੌਤ ਵੱਲ ਜਾ ਰਹੀ ਹੈ।ਇੰਟਰਾਵੀਨਸ ਡਰੱਗ ਦੇ ਪ੍ਰਯੋਗ ਨਾਲ ਐਚ.ਆਈ.ਵੀ ਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ, ਇਸ ਲਈ ਨੌਜਵਾਨਾਂ ਨੂੰ ਟੀਕਿਆਂ ਰਾਂਹੀ ਨਸ਼ਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਅਤੇ ਉਨਾਂ ਨੂੰ ਇਸ ਤਰ•ਾਂ ਦੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਮੌਕੇ ਤੇ ਸ:ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਪੰਜਾਬ ਵਿੱਚ 70% ਲੋਕ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਸਰਹੱਦ ਪਾਰ ਤੋਂ ਨਸ਼ਾ ਆ ਰਿਹਾ ਹੈ ਜਿਸ ਦੀ ਗਿਰਫਤ ਵਿੱਚ ਨੌਜਵਾਨ ਪੀੜੀ ਬੁਰੀ ਤਰ•ਾਂ ਦਾ ਫਸ ਚੁੱਕੀ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਸਮੇਂ ਸਮੇਂ ਸਿਰ ਸੁਚੇਤ ਕਰਦੇ ਰਹਿਣੇ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਪ੍ਰਮਾਤਮਾ ਦੇ ਵੱਲ ਧਿਆਨ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਕਿਰਪਾਲ ਸਿੰਘ ਝੱਲੀ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਜੋ ਕਿ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਨਸ਼ਿਆਂ ਦੀ ਗ੍ਰਿਫਤ ਵਿੱਚ ਆਉਂਦੀ ਜਾ ਰਹੀ ਹੈ। ਇਸ ਮੌਕੇ ਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਨੂੰ ਜੜ•ੋਂ ਖਤਮ ਕਰਨ ਲਈ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ। ਇਸ ਮੌਕੇ ਤੇ ਡਾ.ਰਮੇਸ਼ ਕੁਮਾਰ ਪਰਿਵਾਰ ਭਲਾਈ ਅਫਸਰ, ਸ੍ਰੀ ਵਾਸੂਦੇਵ ਪ੍ਰਦੇਸੀ ਪੈਰਾ ਲੀਗਲ ਵਲੰਟੀਅਰ ਲੀਗਲ ਸੇਵਾਂਵਾ ਅਥਾਰਟੀ ਨਵਾਂਸ਼ਹਿਰ, ਸ:ਦਲਵੀਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ਼ ਆਫ ਨਰਸਿੰਗ ਢਾਂਹਾ ਕਲੇਰਾਂ ਅਤੇ ਸ੍ਰੀ ਸੰਜੇ ਕੁਮਾਰ ਲੈਕਚਰਾਰ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਗੁਰੂ ਨਾਨਕ ਮਿਸ਼ਨ ਕਾਲਜ਼ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਜਿਨ•ਾਂ ਵਿੱਚ ਨਵਰੂਪ ਕੌਰ, ਰਮਨਜੀਤ ਕੌਰ, ਨਵਦੀਪ ਕੌਰ, ਰਮਨੀਤ ਕੌਰ ਨੇ ਨਸ਼ਿਆਂ ਤੇ ਸਪੀਚ ਦਿੱਤੀ ਅਤੇ ਗੁਰੁ ਨਾਨਕ ਮਿਸ਼ਨ ਕਾਲਜ਼ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਨੁਕੜ ਨਾਟਕ ਪੇਸ਼ ਕਰਕੇ ਜਾਗਰੂਕ ਕੀਤਾ। ਇਸ ਸੈਮੀਨਾਰ ਵਿਚ ਡਾ ਰੇਨੂੰ ਸੂਦ ਐਸ ਐਮ ਉ ਸਿਵਲ ਹਸਪਤਾਲ ਬੰਗਾ, ਮੈਡਮ ਮਨਪ੍ਰੀਤ ਕੌਰ ਧਾਲੀਵਾਲ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ, ਹਰਵਿੰਦਰ ਸਿੰਘ ਸੈਣੀ ਬਲਾਕ ਐਕਸਟੈਨਸ਼ਨ ਐਜੂਕੇਟਰ, ਮੰਗ ਗੁਰਪ੍ਰਸ਼ਾਦ ਜ਼ਿਲ ਬੀ.ਸੀ.ਸੀ ਫੈਸਿਲੀਟੇਟਰ, ਸ਼੍ਰੀ ਵਿਜੇ ਕੁਮਾਰ, ਮੈਡਮ ਹਰਸ਼ਪਨੀਤ ਕੌਰ ਲੈਕਚਰਾਰ, ਮੈਡਮ ਸਰੋਜਬਾਲਾ, ਬੀਬੀ ਪੂਜਾ ਰਾਣੀ ਵਲੰਟੀਅਰ ਲੀਗਲ ਸੇਵਾਂਵਾ ਅਥਾਰਟੀ, ਮੈਡਮ ਰੂਬੀ ਕੌਰ ਅਤੇ ਗੁਰੂ ਨਾਨਕ ਮਿਸ਼ਨ ਕਾਲਜ਼ ਆਫ ਨਰਸਿੰਗ ਦੇ ਵਿਦਿਆਰਥੀ, ਸਟਾਫ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸੈਮੀਨਾਰ ਮੌਕੇ ਗੁਰੂ ਨਾਨਕ ਮਿਸ਼ਨ ਕਾਲਜ਼ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਖਿੱਚ ਦਾ ਕੇਂਦਰ ਬਣੀ ਰਹੀ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾ ਕਲੇਰਾ ਦੇ ਸੈਮੀਨਾਰ ਹਾਲ ਵਿਚ ਸ੍ਰੀ ਕੈਲਾਸ਼ ਕਪੂਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ ਦੀ ਆਰੰਭਤਾ ਕਰਨ ਮੌਕੇ ਸ: ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਅਤੇ ਸਮਾਗਮ ਵਿਚ ਸ਼ਾਮਿਲ ਪਤਵੰਤੇ ਮਹਿਮਾਨਾਂ ਨਾਲ