Monday, 24 April 2017

ਡਾਇਲਸਿਸ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਕਿਡਨੀ ਦਿਵਸ ਮਨਾਇਆ ਗਿਆ


 ਫੋਟੋ ਕੈਪਸ਼ਨ : ਵਰਲਡ ਕਿਡਨੀ ਦਿਵਸ ਮੌਕੇ ਮਰੀਜ਼ਾਂ ਨੂੰ ਫਲ ਵੰਡਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਨਾਲ ਹਨ, ਡਾ. ਸੋਰਬ ਕੋਹਲੀ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਸੰਜੇ ਧਰ 


ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਡਾਇਲਸਿਸ ਵਿਭਾਗ ਵਿਚ ਅੱਜ ਵਰਲਡ ਕਿਡਨੀ ਡੇਅ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਨੇ ਕਿਹਾ ਕਿ 20ਵੀਂ ਸਦੀਂ ਵਿਚ ਜਿੱਥੇ ਸਮੁੱਚੇ ਜਗਤ ਵਿਚ ਨਵੀਆਂ ਤਕਨੀਕਾਂ ਨਾਲ ਭਾਰੀ ਖੁਸ਼ਹਾਲੀ ਅਤੇ ਤਰੱਕੀ ਹੋਈ ਹੈ ਉੱਥੇ ਲੋਕਾਂ ਵਿਚ  ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਰੋਗਾਂ ਦਾ ਵਾਧਾ ਹੋਣ ਕਰਕੇ ਗੁਰਦਿਆਂ ਦੀਆਂ ਬਿਮਾਰੀਆਂ ਵਿਚ ਭਾਰੀ ਵਾਧਾ ਹੋਇਆ ਹੋਇਆ ਹੈ। ਪਰ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਸਾਨੂੰ ਆਪਣੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਵਿਚ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਪੌਸ਼ਟਿਕ ਭੌਜਨ ਸਰੀਰ ਦੀ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ। ਇਸ ਮੌਕੇ ਡਾ. ਸੌਰਬ ਕੋਹਲੀ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਇਲਸਿਸ ਵਿਭਾਗ ਵਿਚ ਆਧੁਨਿਕ ਅੱਠ ਮਸ਼ੀਨਾਂ ਹਨ ਅਤੇ ਇੱਥੇ 24 ਘੰਟੇ ਮਰੀਜ਼ਾਂ ਦੇ ਡਾਇਲਸਿਸ ਸਿਰਫ ਲਾਗਤ ਦਰ ਤੇ ਕੀਤੇ ਜਾਂਦੇ ਹਨ। ਵਰਲਡ ਕਿਡਨੀ ਦਿਵਸ ਮਨਾਉਣ ਮੌਕੇ ਕੇਕ ਵੀ ਕੱਟਿਆ ਗਿਆ ਅਤੇ ਡਾਇਲਸਿਸ ਦੇ ਮਰੀਜ਼ਾਂ ਨੂੰ ਫਲ ਫਰੂਟ ਵੀ ਵੰਡੇ ਗਏ। ਵਰਲਡ ਕਿਡਨੀ ਦਿਵਸ ਮਨਾਉਣ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਡਾ. ਸੋਰਬ ਕੋਹਲੀ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਸੰਜੇ ਧਰ (ਸਰੀਰਿਕ ਬਿਮਾਰੀਆਂ ਦੇ ਮਾਹਿਰ), ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਅਮਨ ਸਿੰਘ, ਡਾ. ਕਮਲਜੀਤ ਸਿੰਘ, ਸ.ਅਮਨਦੀਪ ਸਿੰਘ ਟੈਕਨੀਸ਼ੀਅਨ, ਮੈਡਮ ਪੂਨਮ ਟੈਕਨੀਸ਼ੀਅਨ, ਮੈਡਮ ਰਮਨਦੀਪ ਕੌਰ ਸਟਾਫ਼ ਨਰਸ ਅਤੇ ਹੋਰ ਪਤਵੰਤੇ ਸੱਜਣ ਅਤੇ ਹਸਪਤਾਲ ਸਟਾਫ਼ ਵੀ ਹਾਜ਼ਰ ਸੀ।