Monday, 31 July 2017

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਈ.ਸੀ. ਯੂ. ਵਿਚ ਡਾਇਲਸਿਸ ਸੇਵਾ ਆਰੰਭ

 

   ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਈ.ਸੀ. ਯੂ. ਵਿਚ ਡਾਇਲਸਿਸ ਸੇਵਾ ਆਰੰਭ ਕਰਨ ਮੋਕੇ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਮਨਜੀਤ ਸਿੰਘ ਤਾਬਿਆਦਾਰ ਯੂ.ਐਸ.ਏ, ਡਾ. ਮੁਕਲ ਬੇਦੀ, ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ

 
     ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਵਿਖੇ ਲੋਕ ਹਿੱਤ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਅੱਜ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜ•ਤ ਗੰਭੀਰ ਹਾਲਤ ਵਾਲੇ ਮਰੀਜ਼ਾਂ ਅਤੇ ਵੈਂਟੀਲੇਟਰ ਸਿਸਟਿਮ ਤੇ ਚੱਲ ਰਹੇ ਮਰੀਜ਼ਾਂ ਲਈ ਆਈ.ਸੀ.ਯੂ. ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਵਿਖੇ ਵਿਸ਼ੇਸ਼ ਡਾਇਲਸਿਸ ਸੇਵਾਵਾਂ ਦਾ ਆਰੰਭ ਕਰ ਦਿੱਤਾ ਗਿਆ ਹੈ। ਇਸ ਆਈ ਸੀ ਯੂ ਡਾਇਲਸਿਸ ਸੇਵਾਵਾਂ ਦੇ ਨਵੇਂ ਯੂਨਿਟ ਦਾ ਉਦਘਾਟਨ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਮਨਜੀਤ ਸਿੰਘ ਤਾਬਿਆਦਾਰ ਯੂ.ਐਸ.ਏ,, ਡਾ. ਮੁਕਲ ਬੇਦੀ  ਐਮ.ਡੀ. (ਮੈਡੀਸਨ) ਅਤੇ ਸ. ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ ਨੇ ਦਿੱਤਾ।
       ਡਾਇਲਸਿਸ ਸੇਵਾਵਾਂ ਦੇ ਉਦਘਾਟਨੀ ਸਮਾਰੋਹ ਸਮੇਂ ਗੱਲਬਾਤ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ  ਡਾਇਲਸਿਸ ਯੂਨਿਟ ਪਿਛਲੇ 6 ਸਾਲ ਤੋਂ ਚੱਲ ਰਿਹਾ ਹੈ। ਜਿਸ ਵਿਚ ਸੱਤ ਡਾਇਲਸਿਸ ਮਸ਼ੀਨਾਂ ਦਿਨ ਰਾਤ ਮਰੀਜ਼ਾਂ ਲਈ ਚੱਲਦੀਆਂ ਹਨ। ਪਰ ਦਿਨੋ ਦਿਨ ਵੱਧ ਰਹੇ ਗੁਰਦਿਆਂ ਦੇ ਰੋਗਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਅਤੇ ਵੈਂਟੀਲੇਟਰ ਸਿਸਟਿਮ ਦੇ ਸਹਾਰੇ ਚੱਲ ਰਹੇ ਮਰੀਜ਼ਾਂ ਦੀ ਸਹੂਲਤ ਲਈ ਡਾਇਲਸਿਸ ਸੇਵਾਵਾਂ ਪ੍ਰਦਾਨ ਕਰਨ ਲਈ ਟਰੌਮਾ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਈ ਸੀ ਯੂ. ਵਿਭਾਗ ਵਿਖੇ ਵਿਸ਼ੇਸ਼ ਡਾਇਲਸਿਸ ਯੂਨਿਟ ਸਥਾਪਿਤ ਕਰਕੇ ਡਾਇਲਸਿਸ ਸੇਵਾਵਾਂ ਦਾ ਆਰੰਭ ਕੀਤਾ ਗਿਆ ਹੈ। ਸ. ਬਹਾੜੋਵਾਲ ਨੇ ਦੱਸਿਆ ਹਸਪਤਾਲ ਵਿਚ ਕੈਸ਼ਲੈਸ ਇਲਾਜ ਸੇਵਾ ਅਧੀਨ ਵੱਖ ਵੱਖ ਬੀਮਾ ਕੰਪਨੀਆਂ ਨਾਲ ਰਜਿਸਟਰਡ ਮਰੀਜ਼ਾਂ ਦਾ ਬਿਨਾਂ ਪੈਸਿਆਂ ਦੇ ਹੀ ਇਲਾਜ ਕੀਤਾ ਜਾਂਦਾ ਹੈ।
     ਡਾਇਲਸਿਸ ਸੇਵਾਵਾਂ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਸ਼. ਮਨਜੀਤ ਸਿੰਘ ਤਾਬਿਆਦਾਰ ਯੂ.ਐਸ.ਏ, ਡਾ. ਮੁਕਲ ਬੇਦੀ ਐਮ ਡੀ,  ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ, ਸਰਬਜੀਤ ਕੌਰ ਡਿਪਟੀ ਨਰਸਿੰਗ ਸੁਪਰਡੈਂਟ, ਡਾ. ਸੁਖਦੀਪ ਸਿੰਘ ਬਸਰਾ, ਮੈਡਮ ਸੋਨੀਆ ਇੰਚਾਰਜ ਆਈ ਸੀ ਯੂ., ਮਹਿੰਦਰਪਾਲ ਸਿੰਘ, ਡੋਗਰ ਰਾਮ, ਸੁਰਜੀਤ ਸਿੰਘ ਢਾਹਾਂ ਜਗਤਪੁਰ, ਪਰiਵੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।