Wednesday, 3 July 2019

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਦਾ ਪਹਿਲਾ ਬੈਚ ਕਾਰਲਟਨ ਯੂਨੀਵਰਸਿਟੀ ਕੈਨੇਡਾ ਵਿਖੇ ਹੈਲਥ ਕੇਅਰ ਨਰਸਿੰਗ ਦੀ ਪੜ੍ਹਾਈ ਲਈ ਰਵਾਨਾ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਦਾ ਪਹਿਲਾ ਬੈਚ ਕਾਰਲਟਨ ਯੂਨੀਵਰਸਿਟੀ ਕੈਨੇਡਾ ਵਿਖੇ ਹੈਲਥ ਕੇਅਰ ਨਰਸਿੰਗ ਦੀ ਪੜ੍ਹਾਈ ਲਈ ਰਵਾਨਾ

ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ  ਅਤੇ ਕਾਰਲਟਨ ਯੂਨੀਵਰਸਿਟੀ ਉਟਾਵਾ ਕੈਨੇਡਾ ਨਾਲ ਹੈ ਵਿਦਿਅਕ ਸਾਂਝ
ਬੰਗਾ : 21 ਜੂਨ :-
ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ 13 ਵਿਦਿਆਰਥੀਆਂ ਦਾ ਪਹਿਲਾ ਬੈਚ ਕੈਨੇਡਾ ਦੀ ਸੰਸਾਰ ਪ੍ਰਸਿੱਧ ਵਿਦਿਅਕ ਸੰਸਥਾ ਕਾਰਲਟਨ ਯੂਨੀਵਰਸਿਟੀ ਉਟਾਵਾ ਨਾਲ ਪਿਛਲੇ ਦਿਨੀ ਹੋਏ ਵਿਦਿਅਕ ਸਮਝੌਤੇ ਅਧੀਨ ਹੈਲਥ ਕੇਅਰ ਨਰਸਿੰਗ ਕੋਰਸ ਵਿਚ ਪੜ੍ਹਨ ਲਈ ਰਵਾਨਾ ਹੋਇਆ ਹੈ। ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਹੋਏ ਸਮਾਗਮ ਵਿੱਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਸਮੂਹ ਟਰੱਸਟ ਵੱਲੋਂ ਕਾਰਲਟਨ ਯੂਨੀਵਰਸਿਟੀ ਉਟਾਵਾ ਵਿਚ ਹੈਲਥ ਕੇਅਰ ਨਰਸਿੰਗ ਕੋਰਸ ਦੀ ਪੜ੍ਹਾਈ ਲਈ ਜਾ ਰਹੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਪ੍ਰਦਾਨ ਕੀਤੀਆਂ । ਸ. ਕਾਹਮਾ ਨੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿਦਿਅਕ ਦੌਰੇ ਦੌਰਾਨ ਵਧੀਆ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਲਜ ਪ੍ਰਬੰਧ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਕੈਨੇਡਾ ਦੀ ਵਿਸ਼ਵ ਪੱਧਰੀ ਕਾਰਲਟਨ ਯੂਨੀਵਰਿਸਟੀ ਉਟਾਵਾ ਕੈਨੇਡਾ ਨਾਲ ਅਪਰੈਲ 2019 ਵਿਚ  ਲੈਟਰ ਆਫ਼ ਐਗਰੀਮੈਂਟ ਸਾਈਨ ਹੋਇਆ ਹੈ । ਜਿਸ ਅਧੀਨ ਹਰ ਸਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੈਨੇਡਾ ਵਿਖੇ ਕਾਰਲਟਨ ਯੂਨੀਵਰਿਸਟੀ ਉਟਾਵਾ ਜਾ ਕੇ ਪੜ੍ਹਾਈ ਕਰਿਆ ਕਰਨਗੇ। ਜਿਸ ਨਾਲ ਇਹਨਾਂ ਨਰਸਿੰਗ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣਗੀਆਂ ।  ਸ. ਕਾਹਮਾ ਨੇ ਜਾਣਕਾਰੀ ਦਿੱਤੀ ਕਿ ਨਰਸਿੰਗ ਵਿਦਿਆਰਥੀ ਦੇ ਇਸ ਪਹਿਲੇ ਬੈਚ ਦੇ ਬਾਅਦ ਹੁਣ ਦੂਜਾ ਬੈਚ ਵੀ ਥੋੜ੍ਹੇ ਦਿਨਾਂ ਵਿਚ  ਕਾਰਲਟਨ ਯੂਨੀਵਰਿਸਟੀ ਉਟਾਵਾ ਕੈਨੇਡਾ ਪੜ੍ਹਨ ਜਾਵੇਗਾ । ਇਸ ਮੌਕੇ ਨਰਸਿੰਗ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਕੈਨੇਡਾ ਵਿਚ ਪੜ੍ਹਾਈ ਕਰਨ ਦਾ ਵੱਡਾ ਮੌਕਾ ਪ੍ਰਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਕਿਹਾ ਕਿ  ਉਹ ਕਾਰਲਟਨ ਯੂਨੀਵਰਸਿਟੀ ਕੈਨੇਡਾ ਵਿਚ ਵਧੀਆ ਪੜ੍ਹਾਈ ਕਰਕੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨਗੀਆਂ। ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਦਿੱਲੀ ਏਅਰਪੋਰਟ ਜਾਣ ਤੋਂ ਪਹਿਲਾਂ ਪਹਿਲਾਂ ਗੁਰੁਦਆਰਾ ਸਾਹਿਬ ਜਾ ਕੇ ਕੈਨੇਡਾ ਦੇ ਵਿਦਿਅਕ ਦੌਰੇ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਕੈਨੇਡਾ ਜਾਣ ਲਈ ਰਵਾਨਾ ਹੋਏ। ਇਸ ਖੁਸ਼ੀ ਦੇ ਮੌਕੇ ਨਰਸਿੰਗ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਜਗਜੀਤ ਸਿੰਘ ਸੋਢੀ ਮੈਂਬਰ , ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਮੈਡਮ ਰਮਨਦੀਪ ਕੌਰ, ਰਾਜਿੰਦਰਪਾਲ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਸਮੂਹ ਨਰਸਿੰਗ ਕਾਲਜ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। 
ਫੋਟੋ ਕੈਪਸ਼ਨ  : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਕਾਰਲਟਨ ਯੂਨੀਵਰਸਿਟੀ ਕੈਨੇਡਾ ਲਈ ਰਵਾਨਾ ਹੋਣ ਵੇਲੇ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ




Virus-free. www.avast.com