Wednesday, 31 July 2019

ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ ਵਿਚ ਡਾਕਟਰਾਂ ਵੱਲੋਂ ਉ.ਪੀ.ਡੀ. ਸੇਵਾਵਾਂ ਬੰਦ

ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ ਵਿਚ ਡਾਕਟਰਾਂ ਵੱਲੋਂ ਉ.ਪੀ.ਡੀ. ਸੇਵਾਵਾਂ ਬੰਦ

ਬੰਗਾ : 31  ਜੁਲਾਈ -
ਅੱਜ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ ਵਿਚ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰਾਂ ਨੇ ਉ.ਪੀ.ਡੀ. ਸੇਵਾਵਾਂ ਬੰਦ ਕੀਤੀਆਂ। ਇਸ ਮੌਕੇ ਡਾ. ਪ੍ਰੀਤਮ ਸਿੰਘ ਰਾਜਪਾਲ ਐਮ ਡੀ (ਮੈਡੀਕਲ ਸੁਪਰਡੈਂਟ) ਨੇ ਸਮੂਹ ਡਾਕਟਰਾਂ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ  ਇਹ ਲੋਕ ਮਾਰੂ ਸਭ ਵੱਧ ਕਾਲਾ ਕਾਨੂੰਨ ਹੈ ਅਤੇ  ਜੇ ਇਹ ਬਿੱਲ ਲਾਗੂ ਹੋ ਗਿਆ ਤਾਂ ਗਰੀਬ ਲੋਕਾਂ ਨੂੰ ਇਲਾਜ ਕਰਵਾਉਣਾ ਬਹੁਤ ਮਹਿੰਗਾ ਹੋ ਜਾਵੇਗਾ ਅਤੇ ਸਾਡੀ ਨਵੀਂ ਪੀੜ੍ਹੀ ਲਈ ਮੈਡੀਕਲ ਸਿੱਖਿਆ ਪ੍ਰਾਪਤ ਕਰਨੀ ਵੀ ਬਹੁਤ ਮਹਿੰਗੀ ਹੋ ਜਾਵੇਗੀ ।  ਡਾ. ਰਾਜਪਾਲ ਨੇ ਦੱਸਿਆ ਕਿ  ਇਸ ਕਾਨੂੰਨ ਦੇ ਲਾਗੂ ਹੋਣ ਨਾਲ ਅਮੀਰ ਮੰਤਰੀਆਂ ਜਿਹਨਾਂ ਦੇ ਆਪਣੇ ਮੈਡੀਕਲ ਕਾਲਜ  ਹਨ ਵੱਡਾ  ਲਾਭ ਖੱਟਣਗੇ । ਅੱਜ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ ਕਰਨ ਮੌਕੇ ਡਾ. ਪ੍ਰੀਤਮ ਸਿੰਘ ਰਾਜਪਾਲ ਐਮ.ਡੀ.(ਮੈਡੀਕਲ ਸੁਪਰਡੈਂਟ),  ਡਾ ਜਸਦੀਪ ਸਿੰਘ ਸੈਣੀ ਐਮ.ਸੀ.ਐਚ.,  ਡਾ. ਰਵਿੰਦਰ ਖਜ਼ੂਰੀਆ ਐਮ.ਐਸ., ਡਾ. ਮੁਕਲ ਬੇਦੀ ਐਮ.ਡੀ., ਡਾ ਮੁਦਸਰ ਅਹਿਮਦ ਐਮ.ਡੀ., ਡਾ. ਮਹਿਕ ਅਰੋੜਾ ਐਮ.ਐਸ., ਡਾ. ਅਮਿਤ ਸ਼ਰਮਾ ਐਮ.ਐਸ., ਡਾ ਰਾਹੁਲ ਗੋਇਲ ਐਮ.ਡੀ. ਅਤੇ  ਹੋਰ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ। ਵਰਣਨਯੋਗ ਹੈ ਅੱਜ ਡਾਕਟਰਾਂ ਦੀ ਇਸ ਹੜਤਾਲ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਿਖੇ ਅਮਰਜੈਂਸੀ, ਆਈ. ਸੀ .ਯੂ. ਅਤੇ ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ ਵਿਖੇ ਮੈਡੀਕਲ ਸੇਵਾਵਾਂ  ਲਗਾਤਾਰ ਚੱਲਦੀਆਂ ਰਹੀਆਂ ।

ਫੋਟੋ ਕੈਪਸ਼ਨ :-  ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ ਕਰਦੇ ਹੋਏ ਡਾਕਟਰ ਸਾਹਿਬਾਨ  

Virus-free. www.avast.com