ਢਾਹਾਂ ਕਲੇਰਾਂ ਹਸਪਤਾਲ ਵਿਖੇ ਮਾਤਾ ਪਿਤਾ ਦਿਵਸ ਨੂੰ ਸਮਰਪਿਤ ਲਗਾਏ
ਵਿਸ਼ਾਲ ਮੈਡੀਕਲ ਫਰੀ ਚੈੱਕਅੱਪ ਕੈਂਪ ਦਾ 879 ਮਰੀਜ਼ਾਂ ਨੇ ਲਾਭ ਉਠਾਇਆ
ਲੋਕਾਂ ਨੂੰ ਸਿਹਤਮੰਦ ਕਰਨਾ ਸਭ ਤੋਂ ਵੱਡਾ ਪੁੰਨ ਅਤੇ ਸੇਵਾ ਹੈ :ਸ ਅਮਰ ਪ੍ਰਤਾਪ ਸਿੰਘ ਵਿਰਕ ਡੀ ਸੀ
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਨਿਸ਼ਕਾਮ ਸੇਵਾ ਮਿਸ਼ਨ 'ਤੇ ਚੱਲਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਟਰੱਸਟ ਦੇ ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ ਵੱਲੋਂ ਆਪਣੇ ਮਾਤਾ ਜੀ ਅਤੇ ਪਿਤਾ ਜੀ ਦੀ ਮਿੱਠੀ ਅਤੇ ਨਿੱਘੀ ਯਾਦ 'ਚ ਮਾਤਾ-ਪਿਤਾ ਦਿਵਸ ਨੂੰ ਸਮਰਪਿਤ ਨਵੇਂ ਗੋਡੇ ਲਗਾਉਣ, ਵੱਡੇ ਅਪਰੇਸ਼ਨਾਂ, ਦੂਰਬੀਨੀ ਅਪਰੇਸ਼ਨਾਂ, ਨਸ਼ੇ ਛਡਾਉਣ, ਸਰੀਰਕ ਬਿਮਾਰੀਆਂ ਦਾ ਫਰੀ ਮੈਡੀਕਲ ਚੈੱਕਅੱਪ ਤੇ ਅੱਖਾਂ ਦੇ ਮੁਫ਼ਤ ਅਪਰੇਸ਼ਨਾਂ ਦੇ ਲਗਾਏ ਗਏ ਵਿਸ਼ਾਲ ਫਰੀ ਮੈਡੀਕਲ ਕੈਂਪ ਵਿਚ 879 ਲੋੜਵੰਦ ਮਰੀਜ਼ਾਂ ਨੇ ਲਾਭ ਉਠਾਇਆ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ। ਇਸ ਕੈਂਪ ਦਾ ਉਦਘਾਟਨ ਸ. ਅਮਰ ਪ੍ਰਤਾਪ ਸਿੰਘ ਵਿਰਕ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਟਰੱਸਟ, ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਸ. ਸੁਖਪ੍ਰੀਤ ਸਿੰਘ ਸਿੱਧੂ ਐਸ ਡੀ ਐਮ ਬੰਗਾ, ਸ ਸਰਬਜੀਤ ਸਿੰਘ ਬਾਹੀਆ ਡੀ ਐਸ ਪੀ ਬੰਗਾ, ਡਾ. ਨਵਰੀਤ ਕੌਰ ਆਈ ਸਰਜਨ ਸਿਵਲ ਹਸਪਤਾਲ ਬੰਗਾ ਅਤੇ ਡਾ. ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ ਨੇ ਦਿੱਤਾ।
ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਅਮਰ ਪ੍ਰਤਾਪ ਸਿੰਘ ਵਿਰਕ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਕਰਨਾ ਸਭ ਤੋਂ ਵੱਡਾ ਪੁੰਨ ਅਤੇ ਸੱਚੀ ਸੇਵਾ ਹੈ। ਇਸ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਰਾਹੀਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਵਾਕੇ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਬਹੁਤ ਸ਼ਲਾਘਾਯੋਗ ਹੈ। ਡਿਪਟੀ ਕਮਿਸ਼ਨਰ ਸਾਹਿਬ ਨੇ ਟਰੱਸਟ ਪ੍ਰਬੰਧਕ ਕਮੇਟੀ ਨੂੰ ਹਸਪਤਾਲ ਦੇ ਮੈਡੀਕਲ ਸੇਵਾਵਾਂ ਦੇ ਕਾਰਜਾਂ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਇਲਾਕੇ ਵਿਚ ਹੋਰ ਵੀ ਵੱਧ ਮੈਡੀਕਲ ਸਹੂਲਤਾਂ ਲੋੜਵੰਦ ਲੋਕਾਂ ਨੂੰ ਪ੍ਰਦਾਨ ਕਰਵਾਈਆਂ ਜਾ ਸਕਣ। ਸ. ਵਿਰਕ ਨੇ ਸ ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ ਟਰੱਸਟ ਵੱਲੋਂ ਆਪਣੇ ਮਾਤਾ ਜੀ ਅਤੇ ਪਿਤਾ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਵਿਚ ਮਾਤਾ-ਪਿਤਾ ਦਿਵਸ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਪ੍ਰਸੰਸਾ ਕੀਤੀ।
ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਨੇ ਕੈਂਪ ਦੇ ਮੁੱਖ ਮਹਿਮਾਨ ਸ. ਅਮਰ ਪ੍ਰਤਾਪ ਸਿੰਘ ਵਿਰਕ ਆਈ.ਏ.ਐਸ. ਡਿਪਟੀ ਕਮਿਸ਼ਨਰ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਉਹਨਾਂ ਨੇ ਕਿਹਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇਸ-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਅਤੇ ਚੈਰੀਟੇਬਲ ਕਾਰਜ ਕਰ ਰਿਹਾ ਹੈ। ਇੱਥੇ ਲੋੜਵੰਦ ਮਰੀਜ਼ਾਂ ਦੀ ਵਧੀਆ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਉਹਨਾਂ ਨੇ ਟਰੱਸਟ ਦੇ ਪ੍ਰਬੰਧ ਅਧੀਨ ਚੱਲ ਰਹੇ ਵੱਖ ਵਿਦਿਅਕ ਅਤੇ ਮੈਡੀਕਲ ਅਦਾਰਿਆਂ ਬਾਰੇ ਵੀ ਜਾਣਕਾਰੀ ਮੁੱਖ ਮਹਿਮਾਨ ਨੂੰ ਦਿੱਤੀ।
ਸ ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ ਟਰੱਸਟ ਨੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਭਵਿੱਖ ਦੇ ਲੋਕ ਸੇਵਾ ਪ੍ਰੌਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਨੇ ਸਟੇਜ ਸੰਚਾਲਨਾ ਕਰਦੇ ਹੋਏ ਕੈਂਪ ਸਬੰਧੀ ਅਹਿਮ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਦਾ ਯਾਦ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ।
ਅੱਜ ਦੇ ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਮੈਡੀਕਲ ਸੁਪਰਡੈਂਟ ਡਾ. ਰੁਪਿੰਦਰ ਕਪੂਰ ਦੀ ਅਗਵਾਈ ਹੇਠ ਕੈਂਪ ਵਿਚ ਆਏ ਲੋੜਵੰਦ 879 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਫਰੀ ਦਵਾਈਆਂ ਪ੍ਰਦਾਨ ਕੀਤੀਆਂ।
ਅੱਜ ਦੇ ਇਸ ਕੈਂਪ ਮੌਕੇ ਸਰਵ ਸ੍ਰੀ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਸੁਖਪ੍ਰੀਤ ਸਿੰਘ ਸਿੱਧੂ ਐਸ ਡੀ ਐਮ ਬੰਗਾ, ਸ ਸਰਬਜੀਤ ਸਿੰਘ ਬਾਹੀਆ ਡੀ ਐਸ ਪੀ ਬੰਗਾ, ਡਾ. ਨਵਰੀਤ ਕੌਰ ਆਈ ਸਰਜਨ ਸਿਵਲ ਹਸਪਤਾਲ ਬੰਗਾ, ਡਾ ਰੁਪਿੰਦਰ ਕਪੂਰ ਮੈਡੀਕਲ ਸੁਪਰਡੈਂਟ, ਸ. ਦਲਬੀਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਸ. ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਡਾ. ਐਮ. ਐਮ ਸਿੰਘ, ਡਾ. ਰਵੀ ਕਾਂਤ ਪਾਲ, ਡਾ. ਸੰਜੇ ਧਰ, ਡਾ. ਸੌਰਬ ਕੋਹਲੀ, ਡਾ. ਕੁਲਵੰਤ ਰਾਏ, ਡਾ. ਅਮਿਤ ਸ਼ਰਮਾ, ਡਾ. ਜਗਦੀਸ਼ ਮੌਜਾਲਦਾ, ਡਾ. ਆਸ਼ੂੰ ਮੌਜਾਲਦਾ, ਮੈਡਮ ਸੁਖਮਿੰਦਰ ਕੌਰ ਨਰਸਿੰਗ ਸੁਪਰਡੈਂਟ, ਸ ਜਸਵਿੰਦਰ ਸਿੰਘ ਪੀ.ਏ. ਟੂ ਡੀ ਸੀ, ਸ ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਸ ਕਮਲਜੀਤ ਸਿੰਘ ਇੰਜੀਨੀਅਰ, ਸ ਦਲਜੀਤ ਸਿੰਘ ਜੇ.ਈ., ਸ ਮਹਿੰਦਰਪਾਲ ਸਿੰਘ, ਸ ਪ੍ਰੇਮ ਪ੍ਰਕਾਸ਼ ਸਿੰਘ, ਸ੍ਰੀ ਗੁਰਦੇਵ ਰਾਮ, ਲੰਬੜਦਾਰ ਸਵਰਨ ਸਿੰਘ ਕਾਹਮਾ, ਮੈਡਮ ਰਾਜਦੀਪ ਸ਼ਰਮਾ, ਸ੍ਰੀ ਬਹਾਦਰ ਚੰਦ ਅਰੋੜਾ, ਸ੍ਰੀ ਅੁਕੰਰ ਮਲਹੋਤਰਾ ਟੈਰੀਟੇਰੀ ਮੈਨੇਜਰ ਗਲੈਨਮਾਰਕ, ਸ੍ਰੀ ਵਿਵੇਕ ਮਹਾਜਨ, ਸ੍ਰੀ ਬਲਦੇਵ ਰਾਜ, ਸ. ਸੁਰਜੀਤ ਸਿੰਘ ਜਗਤਪੁਰ, ਭਾਈ ਰਣਜੀਤ ਸਿੰਘ, ਟਰੱਸਟ ਅਧੀਨ ਚੱਲਦੇ ਅਦਾਰਿਆਂ ਦਾ ਸਟਾਫ਼ ਅਤੇ ਇਲਾਕੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਤਾ ਪਿਤਾ ਦਿਵਸ ਨੂੰ ਸਮਰਪਿਤ ਫਰੀ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਅਮਰ ਪ੍ਰਤਾਪ ਸਿੰਘ ਵਿਰਕ ਆਈ.ਏ.ਐਸ. ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਾਲ ਹਨ ਸ. ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ , ਸ. ਹਰਦੇਵ ਸਿੰਘ ਕਾਹਮਾ ਸੀਨੀਅਰ ਮੀਤ ਪ੍ਰਧਾਨ, ਸ. ਸੁਖਪ੍ਰੀਤ ਸਿੰਘ ਸਿੱਧੂ ਐਸ ਡੀ ਐਮ ਬੰਗਾ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ ਸਰਬਜੀਤ ਸਿੰਘ ਬਾਹੀਆ ਡੀ ਐਸ ਪੀ ਬੰਗਾ ਅਤੇ ਹੋਰ ਪਤਵੰਤੇ