Wednesday, 15 July 2015

ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਦਾ ਉ ਪੀ ਡੀ ਬ੍ਰਾਂਚ ਬੰਗਾ ਵਿਖੇ ਸਵਾਗਤ




ਸਮਾਜ ਸੇਵੀ ਸਸੰਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋੜਵੰਦਾਂ ਦੀ ਮੈਡੀਕਲ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਬ੍ਰਾਂਚ ਫਿਜੀ ਮਾਰਕੀਟ ਬੰਗਾ ਵਿਖੇ ਅੱਜ ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਵਾਲੀ ਇਤਿਹਾਸਕ ਯਾਤਰਾ ਦੇ  ਪੁੱਜਣ ਤੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਰਦਿਕ ਸਵਾਗਤ ਟਰੱਸਟ ਦੇ ਪ੍ਰਧਾਨ ਸ ਮਲਕੀਅਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਸ ਕੁਲਵਿੰਦਰ ਸਿੰਘ ਢਾਹਾਂ ਪਬੰਧਕੀ ਮੈਂਬਰ, ਟਰਸੱਟ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਠੰਢੇ ਜਲ ਦੇ ਵਿਸ਼ਾਲ ਲੰਗਰ ਵੀ ਲਗਾਇਆ ਗਿਆ। ਜਿੱਥੇ ਯਾਤਰਾ ਵਿਚ ਸ਼ਾਮਿਲ ਸੰਗਤਾਂ ਨੇ ਠੰਢਾ-ਮਿੱਠਾ ਜਲ ਛਕਿਆ। ਸ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਅਤੇ ਸ ਕੁਲਵਿੰਦਰ ਸਿੰਘ ਢਾਹਾਂ ਪਬੰਧਕੀ ਮੈਂਬਰ ਨੇ ਸਮੂਹ ਟਰੱਸਟ ਮੈਂਬਰਾਂ ਅਤੇ ਅਦਾਰਿਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤ-ਮਸਤਕ ਹੁੰਦੇ ਹੋਏ ਯਾਤਰਾ ਦੇ ਨਿਸ਼ਾਨਚੀ ਸਿੰਘਾਂ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ। ਜਥੇਦਾਰ ਸੁਖਦੇਵ ਸਿੰਘ ਭੌਰ ਜਰਨਲ ਸਕੱਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਸ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ, ਸ ਕੁਲਵਿੰਦਰ ਸਿੰਘ ਢਾਹਾਂ ਪਬੰਧਕੀ ਮੈਂਬਰ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਜਥੇਦਾਰ ਭੌਰ ਦਾ ਸਹਿਯੋਗ ਸ੍ਰੀ ਸੁਖਵਿੰਦਰ ਕੁਮਾਰ ਸੁਖੀ ਚੇਅਰਮੈਨ
ਜ਼ਿਲ੍ਹਾ ਯੋਜਨਾ ਕਮੇਟੀ , ਬਾਬਾ ਜਰਨੈਲ ਸਿੰਘ ਅਤੇ ਹੋਰ ਮਹਾਨ ਹਸਤੀਆਂ ਦੇ ਦਿੱਤਾ।
ਯਾਤਰਾ ਦਾ ਸਵਾਗਤ ਕਰਨ ਅਤੇ ਜਲ ਦੇ ਲੰਗਰ ਦੀ ਸੇਵਾ ਕਰਨ ਲਈੇ ਉ ਪੀ ਡੀ ਬ੍ਰਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਫਿਜੀ ਮਾਰਕੀਟ ਬੰਗਾ ਵਿਖੇ ਸਰਵ ਸ੍ਰੀ ਡਾ ਐਮ ਐਮ ਸਿੰਘ, ਸ ਹਰਪ੍ਰੀਤ ਸਿੰਘ ਦਫਤਰ ਸੁਪਰਡੈਂਟ, ਸ ਮਹਿੰਦਰਪਾਲ ਸਿੰਘ, ਸ ਸੁਰਜੀਤ ਸਿੰਘ ਜਗਤਪੁਰ, ਸ ਪਰਮਜੀਤ ਸਿੰਘ ਬੰਗਾ, ਸ੍ਰੀ ਗੁਰਬੰਤ ਸਿੰਘ, ਮੈਡਮ ਨੀਲਮ, ਮੈਡਮ ਇਕਜੋਤ ਕੌਰ, ਮੈਡਮ ਨਵਜੋਤ ਕੌਰ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਵੱਖ ਵੱਖ ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਪਬਬਿਲ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ : ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਵਾਲੀ ਇਤਿਹਾਸਕ ਯਾਤਰਾ ਮੌਕੇ ਉ ਪੀ ਡੀ ਬ੍ਰਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਫਿਜੀ ਮਾਰਕੀਟ ਬੰਗਾ ਵਿਖੇ ਸ ਮਲਕੀਅਤ ਸਿੰਘ ਪ੍ਰਧਾਨ, ਸ ਕੁਲਵਿੰਦਰ ਸਿੰਘ ਢਾਹਾਂ ਪਬੰਧਕੀ ਮੈਂਬਰ ਦਾ ਸਿਰੋਪਾਉ ਦੇ ਕੇ ਸਨਮਾਨ ਕਰਦੇ ਹੋਏ ਜਥੇਦਾਰ ਸੁਖਦੇਵ ਸਿੰਘ ਭੌਰ ਜਰਨਲ ਸਕੱਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹਨ ਸ੍ਰੀ ਸੁਖਵਿੰਦਰ ਕੁਮਾਰ ਸੁਖੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ , ਬਾਬਾ ਜਰਨੈਲ ਸਿੰਘ ਅਤੇ ਹੋਰ