Friday, 2 August 2019

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਨੌਜਵਾਨ ਪਹਿਲਵਾਨਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸੱਤ ਗੋਡਲ ਮੈਡਲ ਜਿੱਤੇ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਨੌਜਵਾਨ ਪਹਿਲਵਾਨਾਂ ਨੇ
ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸੱਤ ਗੋਡਲ ਮੈਡਲ ਜਿੱਤੇ

ਬੰਗਾ : 2 ਅਗਸਤ -
ਖੇਡ ਵਿਭਾਗ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ 14 ਸਾਲ (ਲੜਕੇ ਅਤੇ ਲੜਕੀਆਂ) ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਈਆਂ ਗਈਆਂ ਸਨ ਜਿਸ ਵਿਚੋਂ ਇਲਾਕੇ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ 14 ਸਾਲ ਉਮਰ ਵਰਗ ਦੇ ਵੱਖ ਵੱਖ ਭਾਰ ਵਰਗਾਂ ਦੇ ਪਹਿਲਵਾਨਾਂ ਨੇ ਸੱਤ  ਗੋਲਡ ਮੈਡਲ, ਇੱਕ ਸਿਲਵਰ ਅਤੇ ਅੱਠ ਬਰਾਊਨ ਮੈਡਲ ਜਿੱਤੇ ਹਨ। ਇਹ ਮਾਣਮੱਤੀ ਜਾਣਕਾਰੀ  ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਅੱਜ ਪਿੰਡ ਬਾਹੜੋਵਾਲ ਵਿਖੇ ਸਥਾਪਿਤ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਪੱਤਰਕਾਰਾਂ ਨੂੰ ਦਿੱਤੀ।
ਸ੍ਰੀ ਬਾਹੜੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਫਰੀ ਕੁਸ਼ਤੀ ਖੇਡ ਦੀ ਟਰੇਨਿੰਗ ਪ੍ਰਾਪਤ ਕਰਨ ਵਾਲੇ 14 ਸਾਲ ਉਮਰ ਵਰਗ  (ਲੜਕੇ) ਵਿਚੋਂ 35 ਕਿਲੋਗ੍ਰਾਮ ਭਾਰ ਵਰਗ ਵਿਚ ਗੁਰਪਿੰਦਰ ਸਿੰਘ ਪੁੱਤਰ  ਗੁਰਮੇਲ ਰਾਮ ਪਿੰਡ ਹੀਉਂ, 41 ਕਿਲੋਗ੍ਰਾਮ ਭਾਰ ਵਰਗ ਵਿਚ ਯੁਵਰਾਜ ਪੁੱਤਰ ਰਾਜ ਕੁਮਾਰ ਪਿੰਡ ਮਜਾਰੀ, 48 ਕਿਲੋਗ੍ਰਾਮ ਭਾਰ ਵਰਗ ਵਿਚ ਲਾਲ ਹੁਸੈਨ ਪੁੱਤਰ  ਰੋਸ਼ਨਦੀਨ ਪਿੰਡ ਹੱਪੋਵਾਲ,  57 ਕਿਲੋਗ੍ਰਾਮ ਭਾਰ ਵਰਗ ਵਿਚ ਗੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸਾਧਪੁਰ, 62 ਕਿਲੋਗ੍ਰਾਮ ਭਾਰ ਵਰਗ ਵਿਚ ਸਿਦਕ ਸੁਖਰਾਜ ਸਿੰਘ ਪੁੱਤਰ ਕੈਂਡੀ ਸੁਖਰਾਜ ਸਿੰਘ ਨਵਾਂਸ਼ਹਿਰ, 75 ਕਿਲੋਗ੍ਰਾਮ ਭਾਰ ਵਰਗ ਵਿਚ ਗੁਰਸਹਿਜਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਪਿੰਡ ਕੰਗਰੋੜ ਅਤੇ 14 ਸਾਲ ਉਮਰ ਵਰਗ  (ਲੜਕੀਆਂ) ਵਿਚੋਂ 33 ਕਿਲੋਗ੍ਰਾਮ ਭਾਰ ਵਰਗ ਵਿਚ ਤਮੰਨਾ ਭਾਟੀਆ ਵਾਸੀ ਪਿੰਡ ਪੱਲੀ ਝਿੱਕੀ  ਨੇ ਆਪਣੇ ਆਪਣੇ ਭਾਰ ਵਰਗਾਂ ਵਿਚੋਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਗੋਲਡ ਮੈਡਲ ਜਿੱਤੇ ਹਨ। ਜਦ ਕਿ 38 ਕਿਲੋਗ੍ਰਾਮ ਭਾਰ ਵਰਗ ਵਿਚ ਯਵਰਾਜ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ ਨੇ ਸਿਲਵਰ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਬਰਾਊਨ ਮੈਡਲ ਜੇਤੂਆਂ ਵਿਚ ਰਹਿਮ ਅਲੀ ਪੁੱਤਰ ਮੱਖਣ ਪਿੰਡ ਹੱਪੋਵਾਲ, ਜਸਕਿਰਤਵੀਰ ਪੁੱਤਰ ਰਣਜੀਤ ਪਾਲ ਪਿੰਡ ਬੀਕਾ, ਦਿਲਜੀਤ ਸਿੰਘ ਪੁੱਤਰ ਪ੍ਰੇਮ ਲਾਲ ਪਿੰਡ ਕਜਲਾ,  ਰਣਵੀਰ ਪੁੱਤਰ ਰਣਜੀਤ ਪਾਲ ਪਿੰਡ ਬੀਕਾ, ਰੋਹਿਤ ਰਾਏ ਪੁੱਤਰ ਬਲਦੇਵ ਰਾਏ ਪਿੰਡ ਬਾਹੜੋਵਾਲ, ਚਰਨਜੀਤ ਪਾਲ ਪੁੱਤਰ ਹਰਿਵੰਦਰ ਪਾਲ ਪਿੰਡ ਹੀਉਂ, ਅਰਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਮੁਕੰਦਪੁਰ ਅਤੇ ਮਾਨਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਕੰਗਰੋੜ ਸ਼ਾਮਿਲ ਹਨ। ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਕਿਹਾ ਅਖਾੜੇ ਦੇ ਉੱਭਰਦੇ ਪਹਿਲਵਾਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ 14 ਸਾਲ (ਲੜਕੇ ਅਤੇ ਲੜਕੀਆਂ) ਵਿਚੋਂ ਸ਼ਾਨਦਾਰ ਪ੍ਰਾਪਤੀ ਕਰਕੇ ਕਲੱਬ ਦਾ ਨਾਮ ਰੋਸ਼ਨ ਕੀਤਾ ਹੈ। ਕਲੱਬ ਦੇ ਗੋਲਡ ਮੈਡਲ ਜੇਤੂ ਪਹਿਲਵਾਨ ਹੁਣ ਪੰਜਾਬ ਪੱਧਰੀ ਕੁਸ਼ਤੀ  ਚੈਪੀਅਨਸ਼ਿੱਪ ਵਿਚ ਵੀ ਭਾਗ ਲੈਣਗੇ। ਇਸ ਮੌਕੇ ਸ੍ਰੀ ਨਰਿੰਦਰ ਕਲਸੀ ਬਾਗਵਾਨੀ ਅਫਸਰ ਬਲਾਕ ਬੰਗਾ ਨੇ ਵੀ ਨੌਜਵਾਨ ਪਹਿਲਵਾਨਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਸ੍ਰੀ ਕਲਸੀ ਨੇ ਕਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦਾ ਕੁਸ਼ਤੀ ਅਖਾੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਸ਼ਾਨਦਾਰ ਅਤੇ ਸੁਨਿਹਰਾ ਭਵਿੱਖ ਪ੍ਰਦਾਨ ਕਰਨ ਵਾਲਾ ਸਥਾਨ ਬਣ ਗਿਆ ਹੈ। ਇਸ ਮੌਕੇ ਨੌਜਵਾਨ ਪਹਿਲਵਾਨਾਂ ਦੀ ਹੌਸਲਾ ਅਫਜਾਈ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਸ੍ਰੀ ਨਰਿੰਦਰ ਕਲਸੀ ਬਾਗਵਾਨੀ ਅਫਸਰ ਬਲਾਕ ਬੰਗਾ, ਸਰਬਜੀਤ ਸਿੰਘ ਸਰਪੰਚ ਪਿੰਡ ਬਾਹੜੋਵਾਲ,  ਸ੍ਰੀ ਬਲਬੀਰ ਬੀਰਾ ਰਾਏਪੁਰ ਡੱਬਾ ਕੁਸ਼ਤੀ ਕੋਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਕੇਵਲ ਸਿੰਘ ਸਾਧਪੁਰ, ਬਲਬੀਰ ਸਿੰਘ ਪਹਿਵਾਨ, ਭੁਪਿੰਦਰ ਸਿੰਘ ਮੰਢਾਲੀ, ਕੁਲਦੀਪ ਚੰਦ ਖਟਕੜ ਖੁਰਦ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ ਪਿੰਡ ਬਾਹੜੋਵਾਲ ਵਿਖੇ ਇਲਾਕੇ ਦੇ ਨੌਜਵਾਨਾਂ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿੱਟੀ ਵਾਲੀ ਅਤੇ ਕੌਮਾਂਤਰੀ ਗੱਦੇ ਵਾਲੀ ਕੁਸ਼ਤੀ ਟਰੇਨਿੰਗ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਇੱਥੋਂ ਟਰੇਨਿੰਗ ਪ੍ਰਾਪਤ ਕਰਕੇ ਅਨੇਕ ਨੌਜਵਾਨ ਪਹਿਲਵਾਨ ਪੰਜਾਬ ਪੱਧਰੀ ਅਤੇ ਕੌਮੀ ਪੱਧਰੀ ਕੁਸ਼ਤੀ ਚੈਪੀਅਨਸ਼ਿਪ ਵਿਚੋਂ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ, ਜ਼ਿਲ੍ਹੇ ਦਾ ਅਤੇ ਕਲੱਬ ਦਾ ਨਾਮ ਰੋਸ਼ਨ ਕਰ ਚੁੱਕੇ ਸਨ। ਕਲੱਬ ਵੱਲੋਂ ਵੀ ਉੱਭਰਦੇ ਪਹਿਲਵਾਨਾਂ ਦੀ ਹਰ ਤਰ੍ਹਾਂ ਨਾਲ ਮਦਦ ਦਿੱਤੀ ਜਾਂਦੀ ਹੈ। ਖਾਸ ਗੱਲ ਇਹ ਵੀ ਹੈ ਕਿ ਅੱਜ ਕੱਲ੍ਹ ਗਰਮੀਆਂ ਵਿਚ ਪਹਿਲਵਾਨਾਂ ਨੂੰ ਰੋਜ਼ਾਨਾ ਬਦਾਮਾਂ ਦੀ ਸ਼ਰਦਾਈ ਵੀ ਪਿਲਾਈ ਜਾਂਦੀ ਹੈ ।  

ਫੋਟੋ ਕੈਪਸ਼ਨ :  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ  ਜੇਤੂ ਪਹਿਲਵਾਨਾਂ ਨਾਲ ਤਸਵੀਰ ਵਿਚ  ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ,  ਸ੍ਰੀ ਨਰਿੰਦਰ ਕਲਸੀ ਬਾਗਵਾਨੀ ਅਫਸਰ ਬਲਾਕ ਬੰਗਾ ਅਤੇ ਹੋਰ ਪਤਵੰਤੇ

Virus-free. www.avast.com