40 ਫੁੱਟ ਦੀ ਉਚਾਈ ਤੋਂ ਡਿੱਗੇ ਗੁਰਤੇਗ ਸਿੰਘ ਦੇ ਸਿਰ ਦਾ ਅਤੇ ਰੀੜ੍ਹ ਦੀ ਹੱਡੀ ਦਾ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਫਲ ਅਪਰੇਸ਼ਨ
ਬੰਗਾ : 7 ਅਕਤੂਬਰ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਤਾਹਰਪੁਰ ਵਾਸੀ ਗੁਰਤੇਗ ਸਿੰਘ ਪੁੱਤਰ ਗੁਰਮੁੱਖ ਸਿੰਘ ਦਾ ਬੀਤੇ ਦਿਨੀ ਬਹਿਰਾਮ ਵਿਖੇ 40 ਫੁੱਟ ਉਚਾਈ ਤੇ ਕੰਮ ਕਰਦੇ ਹੋਏ ਲੱਗੀ ਪੈੜ ਤੋਂ ਡਿੱਗਣ ਨਾਲ ਸਿਰ ਫੱਟਣ ਅਤੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਦੇ ਖਰਾਬ ਹੋਣ ਤੇ ਦੱਬੇ ਜਾਣ ਦਾ ਸਫਲ ਅਪਰੇਸ਼ਨ ਨਿਊਰੋ ਸਰਜਰੀ ਵਿਭਾਗ ਵਿਚ ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਕੀਤਾ ਹੈ । ਇਹ ਜਾਣਕਾਰੀ ਹਰਦੇਵ ਸਿਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਢਾਹਾਂ ਕਲੇਰਾਂ ਨੇ ਪ੍ਰੈੱਸ ਨੂੰ ਦਿੱਤੀ। ਸ ਕਾਹਮਾ ਨੇ ਵਿਸਥਾਰ ਨਾਲ ਜਾਣਕਾਰੀ ਦਿਦੇ ਦੱਸਿ ਕਿ ਬੀਤੇ ਦਿਨੀਂ ਗੁਰਤੇਗ ਸਿੰਘ ਪੁੱਤਰ ਗੁਰਮੁੱਖ ਸਿੰਘ ਨੂੰ ਹਸਪਤਾਲ ਵਿਚ ਅਮਰਜੈਂਸੀ ਵਿਚ ਇਲਾਜ ਲਈ ਦਾਖਲ ਹੋਏ ਜਦੋ ਉਹ ਬਹਿਰਾਮ ਵਿਖੇ ਇੱਕ ਇਮਾਰਤ ਬਣਾਉਣ ਲਈ 40 ਫੁੱਟ ਦੀ ਉਚਾਈ 'ਤੇ ਕੀਤੀ ਹੋਈ ਪੈੜ ਤੇ ਚੱਲ ਕੰਮ ਦੌਰਾਨ ਅਚਾਨਕ ਡਿੱਗ ਪਏ। ਹੇਠਾਂ ਪਏ ਇੱਟਾਂ ਅਤੇ ਹੋਰ ਬਿਲਡਿੰਗ ਮਟੀਅਰੀਅਲ ਤੇ ਡਿੱਗਣ ਕਰਕੇ ਗੁਰਤੇਜ ਸਿੰਘ ਦਾ ਸਿਰ ਫੱਟ ਗਿਆ ਅਤੇ ਰੀੜ੍ਹ ਦੀ ਹੱਡੀ ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ। ਇਸ ਉਪਰੰਤ ਗੁਰਤੇਗ ਸਿੰਘ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਬੂੰਲੈਂਸ ਵਿਚ ਲਿਆਂਦਾ ਗਿਆ। ਹਸਪਤਾਲ ਵਿਖੇ ਡਾਇਗਨੋਜ਼ ਕਰਨ ਉਪਰੰਤ ਪਤਾ ਲੱਗਾ ਕਿ ਸਿਰ ਦੇ ਫੱਟਣ ਕਰਕੇ ਅਤੇ ਰੀੜ੍ਹ ਦੀ ਹੱਡੀ ਮਣਕਿਆਂ ਤੇ ਲੱਗੀਆਂ ਗੰਭੀਰ ਸੱਟਾਂ ਕਰਕੇ ਗੁਰਤੇਜ ਸਿੰਘ ਮਰੀਜ਼ ਕੌਮਾ ਵਿਚ ਜਾ ਸਕਦਾ ਹੈ । ਡਾ ਜਸਦੀਪ ਸਿੰਘ ਸੈਣੀ ਵੱਲੋਂ ਧਿਆਨ ਨਾਲ ਕੀਤੇ ਚੈੱਕਅੱਪ ਉਪਰੰਤ ਪਤਾ ਲੱਗਾ ਕਿ ਜੇ ਜਲਦੀ ਅਪਰੇਸ਼ਨ ਨਾ ਕੀਤਾ ਗਿ ਉਹਨਾਂ ਦੇ ਜੀਵਨ ਨੂੰ ਹੋਰ ਵੀ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਪਰਿਵਾਰਿਕ ਮੈਂਬਰਾਂ ਨਾਲ ਸਲਾਹ ਨਾਲ ਸਿਰ ਦਾ ਵੱਡਾ ਅਪਰੇਸ਼ਨ ਕੀਤਾ ਗਿ ਅਤੇ ਰੀੜ੍ਹ ਦੀ ਹੱਡੀ ਦੇ ਖਰਾਬ ਪੰਜ ਮਣਕਿਆਂ ਦਾ ਮਾਈਕਰੋਸਕੋਪਿਕ ਸਰਜਰੀ ਨਾਲ ਸਫਲ ਅਪਰੇਸ਼ਨ ਕੀਤਾ ਗਿਆ। ਅਪਰੇਸ਼ਨ ਬਾਅਦ ਗੁਰਤੇਗ ਸਿੰਘ ਤੀਜੇ ਦਿਨ ਹੀ ਗੱਲਬਾਤ ਕਰਨ ਦੇ ਕਾਬਲ ਹੋ ਗਿਆ। ਹੁਣ ਗੁਰਤੇਜ ਸਿੰਘ ਬਿਲਕੁੱਲ ਤੰਦਰੁਸਤ ਹੈ ਅਤੇ ਉਸ ਨੇ ਖੁਸ਼ ਹੁੰਦੇ ਹੋਏ ਦੱਸਿਆ ਕਿ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਨਵਾਂ ਜੀਵਨ ਮਿਲਿਆ ਹੈ। ਵਧੀਆ ਇਲਾਜ ਲਈ ਉਹਨਾਂ ਨੇ ਡਾਕਟਰ ਜਸਦੀਪ ਸਿੰਘ ਸੈਣੀ, ਸਮੂਹ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ, ਮੈਡਮ ਕਮਲਜੀਤ ਕੌਰ, ਮਰੀਜ਼ ਗੁਰਤੇਗ ਸਿੰਘ, ਉਂਕਾਰ ਸਿੰਘ ਅਤੇ ਗੁਰਤੇਜ ਸਿੰਘ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰਤੇਜ ਸਿੰਘ ਆਪਣੇ ਪਰਿਵਾਰ ਮੈਂਬਰਾਂ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਤੰਦਰੁਸਤ ਹੋਣ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ