Friday, 25 October 2019

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਦੀ ਸਾਲਾਨਾ ਇੰਟਰ ਹਾਊਸ ਦੋ ਦਿਨਾਂ ਸਪੋਰਟਸ ਮੀਟ ਸੰਪਨ ਉਵਰ ਆਲ ਟਰਾਫੀ ਭਾਈ ਮਨੀ ਸਿੰਘ ਹਾਊਸ ਨੇ ਜਿੱਤੀ, 450 ਖਿਡਾਰੀਆਂ ਨੇ ਲਿਆ ਭਾਗ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਦੀ ਸਾਲਾਨਾ ਇੰਟਰ ਹਾਊਸ ਦੋ ਦਿਨਾਂ ਸਪੋਰਟਸ ਮੀਟ ਸੰਪਨ
ਉਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਜਿੱਤੀ, 450 ਖਿਡਾਰੀਆਂ ਨੇ ਲਿਆ ਭਾਗ
ਬੰਗਾ :  25 ਅਕਤੂਬਰ -
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਵਿਖੇ ਸਾਲਾਨਾ ਇੰਟਰ ਹਾਊਸ ਦੋ ਦਿਨਾਂ ਸਪਰੋਟਸ ਮੀਟ ਅੱਜ ਸਮਾਪਤ ਹੋ ਗਈ ਹੈ। ਇਸ ਵਿਚ ਉਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਜਿੱਤੀ ਅਤੇ ਖੇਡਾਂ ਵਿਚ ਰਨਰ ਅੱਪ ਭਾਈ ਮਤੀ ਦਾਸ ਜੀ ਹਾਊਸ  ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ  ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਬੀਬੀ ਸ਼ੰਤੋਸ਼ ਕੌਰ ਮਾਨ ਯੂ.ਕੇ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈ ਕੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਖੇਡਾਂ ਦੇ ਦੋ ਦਿਨਾਂ ਇੰਟਰ ਹਾਊਸ ਚੈਪੀਅਨਸ਼ਿੱਪ ਮੁਕਾਬਲੇ ਵਿਚ ਵਿਚ 450 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਐਥਲੇਟਿਕਸ ਈਵੈਂਟ ਮੁਕਾਬਲੇ, ਫੁੱਟਬਾਲ, ਰੱਸਾਕੱਸ਼ੀ, ਬੋਰੀ ਦੌੜ, ਤਿੰਨ ਟੰਗੀ ਦੌੜ, ਰਿਲੇਅ ਦੌੜ, ਰਗਬੀ ਦੀਆਂ ਖੇਡਾਂ ਦੇ ਮੁਕਾਬਿਲਆਂ ਵਿਚ ਹਿੱਸਾ ਲਿਆ।  ਖੇਡਾਂ ਦੀ ਸਮਾਪਤੀ ਮੌਕੇ ਭੰਗੜਾ ਅਤੇ ਡਾਂਡੀਆ ਨਾਚ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਸਾਰੇ ਖਿਡਾਰੀਆਂ ਨੂੰ ਨਕਦ ਇਨਾਮ, ਮੈਡਲ, ਸਰਟੀਫੀਕੇਟ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੌਮੀ ਪੱਧਰ ਅਤੇ ਸੂਬਾ ਪੱਧਰ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਦੋ ਦਿਨਾਂ ਖੇਡ ਚੈਪੀਅਨਸ਼ਿੱਪ ਵਿਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਬੀਬੀ ਸ਼ੰਤੋਸ਼ ਕੌਰ ਮਾਨ ਯੂ ਕੇ, ਵਰਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਬੰਗਾ, ਪ੍ਰਿੰਸੀਪਲ ਵਨੀਤਾ ਚੋਟ, ਰੁਪਿੰਦਰਜੀਤ ਸਿੰਘ ਵਾਈਸ ਪਿੰ੍ਰਸੀਪਲ, ਮੈਡਮ ਜਸਵੀਰ ਕੌਰ ਡੀ ਪੀ ਈ, ਮਨਿੰਦਰ ਗੁਰੂ ਪੀ ਟੀ ਆਈ, ਲਾਲ ਚੰਦ ਔਜਲਾ ਖੇਡ ਪ੍ਰਬੰਧਕ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ,   ਜਗਜੀਤ ਸਿੰਘ,  ਰਛਪਾਲ ਕੌਰ, ਹਰਕੀਰਤ ਸਿੰਘ ਢਾਹਾਂ, ਸੁਖਵਿੰਦਰ ਸਿੰਘ, ਸ਼ੁਸ਼ੀਲ ਕੁਮਾਰ, ਗਗਨ ਅਹੂਜਾ, ਮੈਡਮ ਮਨਜੀਤ ਕੌਰ, ਮੈਡਮ ਰਵਿੰਦਰ ਕੌਰ, ਮੈਡਮ  ਗਗਨਦੀਪ ਕੌਰ, ਮੈਡਮ ਵਿਜੇਤਾ ਰਾਣੀ, ਮੈਡਮ ਰੇਸ਼ਮ ਕੌਰ, ਮੈਡਮ ਗੁਰਜੀਤ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਹਿਨਾ ਅਬਰੌਲ, ਮੈਡਮ ਪਰਮਜੀਤ ਕੌਰ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ , ਸਕੂਲ ਵਿਦਿਆਰਥੀ ਅਤੇ ਵਿਦਿਆਥੀਆਂ ਦੇ ਮਾਪੇ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਵਿਖੇ ਸਾਲਾਨਾ ਦੋ ਦਿਨਾਂ ਇੰਟਰ ਹਾਊਸ ਸਪੋਰਟਸ ਮੀਟ ਵਿਚ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣ।