Wednesday, 2 October 2019

ਗਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਰਮਪਿਤ ਪਿੰਡ ਲਾਦੀਆਂ ਵਿਖੇ ਲਗਾਏ ਪਲੇਠੇ ਸਵੈ-ਇਛੱਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ 70 ਯੂਨਿਟ ਖੂਨ ਦਾਨ

ਗਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਰਮਪਿਤ ਪਿੰਡ ਲਾਦੀਆਂ ਵਿਖੇ ਲਗਾਏ
ਪਲੇਠੇ ਸਵੈ-ਇਛੱਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ 70 ਯੂਨਿਟ ਖੂਨ ਦਾਨ

ਬੰਗਾ 2 ਅਕਤੂਬਰ -
ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਸਮਾਜ ਸੇਵੀ ਬਲਵੰਤ ਸਿੰਘ ਲਾਦੀਆਂ ਅਤੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਸਵੈ ਇੱਛਤ ਖੂਨਦਾਨ ਕੈਂਪ  ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਲਾਦੀਆਂ ਵਿਖੇ ਲਗਾਇਆ ਗਿਆ । ਇਸ ਸਵੈ ਇੱਛਤ ਖੂਨਦਾਨ ਕੈਂਪ ਵਿੱਚ ਇਲਾਕੇ ਦੇ ਨੌਜਵਾਨਾਂ ਵੱਲੋਂ ਨਿਸ਼ਕਾਮ ਲੋਕ ਸੇਵਾ ਕਰਦੇ ਹੋਏ  70 ਯੂਨਿਟ ਖੂਨ ਦਾਨ ਕੀਤਾ ਗਿਆ । ਇਸ ਮੌਕੇ ਸਮਾਜ ਸੇਵੀ ਬਲਵੰਤ ਸਿੰਘ ਨੇ  ਕਿਹਾ ਕਿ ਮਾਨਵਤਾ ਦੀ ਭਲਾਈ ਲਈ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਜੋ  ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਦੇ ਕੰਮ ਆਉਂਦਾ ਹੈ । ਖੂਨਦਾਨ ਕਰਨ ਵਾਲਾ ਇਨਸਾਨ ਹੀ ਦੂਜਿਆਂ ਦੇ ਮੁਕਾਬਲੇ ਹਮੇਸ਼ਾ ਵੱਧ ਤੰਦਰੁਸਤ ਅਤੇ ਖੁਸ਼ ਰਹਿੰਦਾ ਹੈ । ਉਹਨਾਂ ਨੇ ਖੂਨਦਾਨ ਲਹਿਰ ਨੂੰ ਕਾਮਯਾਬ ਕਰਨ ਲਈ ਅਤੇ ਖੂਨਦਾਨ ਕਰਨ ਦੇ ਲਾਭਾਂ ਦੀ ਜਾਣਕਾਰੀ ਨੂੰ ਘਰ-ਘਰ ਪ੍ਰਦਾਨ ਕਰਨ ਲਈ ਇਕੱਤਰ ਜਨ ਸਮੂਹ ਨੂੰ ਪ੍ਰੇਰਿਤ ਕੀਤਾ । ਪਿੰਡ ਲਾਦੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਲੇਠੇ ਸਵੈ ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਸੇਵਾ ਸੰਭਾਲ ਲਈ ਸਮਾਜ ਸੇਵੀ ਬਲਵੰਤ ਸਿੰਘ ਲਾਦੀਆਂ, ਸਵਰਨ ਸਿੰਘ ਦਿਓ, ਰਛਪਾਲ ਸਿੰਘ ਦਿਓ, ਗੁਰਬਚਨ ਸਿੰਘ ਦਿਓ, ਜਸਵਿੰਦਰ ਸਿੰਘ ਵਿਰਕ, ਬਲਵੀਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਮੁੱਤੀ, ਤਲਵਿੰਦਰ ਸਿੰਘ, ਹਰਦੇਵ ਸਿੰਘ ਢੀਂਡਸਾ, ਗੁਰਦੀਪ ਸਿੰਘ, ਕੁਲਦੀਪ ਸਿੰਘ ਦਿਓ, ਹੁਸਨ ਲਾਲ, ਗੁਰਦੇਵ ਸਿੰਘ ਸ਼ਰਨ, ਕੁਲਵਿੰਦਰ ਸਿੰਘ ਢੀਂਡਸਾ, ਮਨਵੀਰ ਸਿੰਘ, ਸੇਵਾ ਰਾਮ, ਮਨਜੀਤ ਰਾਮ, ਲਖਵਿੰਦਰ ਸਿੰਘ,  ਸ਼ਮਸ਼ੇਰ ਸਿੰਘ, ਮੈਡਮ ਰਾਣੀ ਗਿੱਲ, ਡਾ ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮੈਡਮ ਰਾਜਵਿੰਦਰ ਕੌਰ, ਮੈਡਮ ਮਨਦੀਪ ਕੌਰ ਲੈਬ ਟੈਕਨੀਸ਼ੀਅਨ ਅਤੇ ਨਗਰ ਨਿਵਾਸੀ ਹਾਜ਼ਰ ਸਨ ।

ਕੈਪਸ਼ਨ- ਪਿੰਡ ਲਾਦੀਆਂ 'ਚ ਸ੍ਰੀ ਗਰੂ ਨਾਨਾਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਪਹਿਲੇ ਖੂਨਦਾਨ ਕੈਂਪ 'ਚ ਖੂਨਦਾਨੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦੇ ਸਮਾਜ ਸੇਵੀ ਬਲਵੰਤ ਸਿੰਘ ਲਾਦੀਆਂ ਅਤੇ ਹੋਰ ਪਤਵੰਤੇ ਸੱਜਣ ।

I'm protected online with Avast Free Antivirus. Get it here — it's free forever.