Monday, 21 November 2022

ਅਮਰੀਕਾ ਦੀ ਸੰਸਥਾ ਰੋਅਰ ਫਾਰ ਚੇਂਜ਼ ਦੇ ਚੇਅਰਮੈਨ ਬਲਜੀਤ ਸਿੰਘ ਵੱਲੋਂ ਢਾਹਾਂ ਕਲੇਰਾਂ ਦਾ ਦੌਰਾ

ਅਮਰੀਕਾ ਦੀ ਸੰਸਥਾ ਰੋਅਰ ਫਾਰ ਚੇਂਜ਼ ਦੇ ਚੇਅਰਮੈਨ ਬਲਜੀਤ ਸਿੰਘ ਵੱਲੋਂ ਢਾਹਾਂ ਕਲੇਰਾਂ ਦਾ ਦੌਰਾ
ਬੰਗਾ : 21  ਨਵੰਬਰ :- () ਅਮਰੀਕਾ ਦੀ ਸਮਾਜ ਸੇਵੀ ਸੰਸਥਾ ਰੋਅਰ ਫਾਰ ਚੇਂਜ਼ ਦੇ ਚੇਅਰਮੈਨ ਸ. ਬਲਜੀਤ ਸਿੰਘ ਵੱਲੋਂ ਅੱਜ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਸੰਸਥਾਵਾਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਦੌਰਾ ਕੀਤਾ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ  ਬਲਜੀਤ ਸਿੰਘ ਚੇਅਰਮੈਨ ਰੋਅਰ ਫਾਰ ਚੇਂਜ਼ ਦਾ ਅੱਜ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ । ਸ. ਕਾਹਮਾ ਨੇ ਦੱਸਿਆ ਕਿ ਸ. ਬਲਜੀਤ ਸਿੰਘ ਜਿੱਥੇ ਇੱਕ ਵੱਡੀ  ਸੰਸਥਾ ਦੇ ਚੇਅਰਮੈਨ ਹਨ, ਉੱਥੇ ਉਹ ਬਹੁਤ ਵਧੀਆ ਸਲਾਹਕਾਰ ਅਤੇ ਸਹਿਯੋਗੀ ਹਨ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸ. ਬਲਜੀਤ ਸਿੰਘ ਨੂੰ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਵਾਇਆ ਅਤੇ ਲੋਕ ਸੇਵਾ ਹਿੱਤ ਟਰੱਸਟ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੌਜਕਟਾਂ ਸਬੰਧੀ ਜਾਣਕਾਰੀ ਦਿੱਤੀ। ਸ. ਬਲਜੀਤ ਸਿੰਘ ਚੇਅਰਮੈਨ ਨੇ ਟਰੱਸਟ ਵੱਲੋਂ ਢਾਹਾਂ ਕਲੇਰਾਂ ਦੀ ਕੱਲਰੀ ਧਰਤੀ ਤੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਨਿਰੰਤਰ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਮੌਕੇ ਹਸਪਤਾਲ ਅਤੇ ਵਿੱਦਿਅਕ ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ।  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ. ਬਲਜੀਤ ਸਿੰਘ ਚੇਅਰਮੈਨ ਰੋਅਰ ਫਾਰ ਚੇਂਜ਼  ਦਾ ਸਨਮਾਨ ਵੀ ਕੀਤਾ ਅਤੇ ਢਾਹਾਂ ਕਲੇਰਾਂ ਵਿਖੇ ਆਉਣ ਲਈ ਹਾਰਦਿਕ ਧੰਨਵਾਦ ਵੀ ਕੀਤਾ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ, ਸ. ਰਾਜਕਰਨ ਸਿੰਘ ਭੱਟੀ ਅਤੇ ਡਾ. ਅਨੂਰੀਤ ਕੌਰ ਚੰਡੀਗੜ੍ਹ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਸ. ਬਲਜੀਤ ਸਿੰਘ ਚੇਅਰਮੈਨ ਰੋਅਰ ਫਾਰ ਚੇਂਜ਼ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ