Wednesday, 9 November 2022

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮਾਜ ਸੇਵਕ ਰੂਪ ਚੰਦਹਰ ਦਾ ਸਨਮਾਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮਾਜ ਸੇਵਕ  ਰੂਪ ਚੰਦਹਰ ਦਾ ਸਨਮਾਨ
ਬੰਗਾ 09 ਨਵੰਬਰ :-() ਕੈਨੇਡਾ ਨਿਵਾਸੀ ਸਮਾਜ ਸੇਵਕ, ਮਹਾਨ ਦਾਨੀ ਸ੍ਰੀ ਰੂਪ ਚੰਦਹਰ ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।   ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ੍ਰੀ ਰੂਪ ਚੰਦਹਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਢਾਹਾਂ ਕਲੇਰਾਂ ਵਿਖੇ ਲੋੜਵੰਦਾਂ ਦੀ ਸਹਾਇਤਾ ਲਈ ਚੱਲ ਰਹੇ ਵੱਖ ਵੱਖ ਸੇਵਾ ਕਾਰਜਾਂ ਅਤੇ ਕਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਮੌਕੇ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਸ. ਢਾਹਾਂ ਨੇ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਅਦਾਰਿਆਂ ਦਾ ਦੌਰਾ ਕਰਵਾਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸ੍ਰੀ ਰੂਪ ਚੰਦਹਰ ਨੇ ਟਰੱਸਟ ਵੱਲੋਂ ਇਲਾਕੇ ਵਿਚ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਪਿਛਲੇ ਸਮੇਂ ਵਾਂਗ ਭਵਿੱਖ ਵਿਚ ਵੀ ਟਰੱਸਟ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸ੍ਰੀ ਰੂਪ ਚੰਦਹਰ ਅਤੇ ਉਹਨਾਂ ਸਾਥੀਆਂ ਸ. ਕੇਵਲ ਸਿੰਘ ਭੰਗਲਾਂ ਅਮਰੀਕ ਅਤੇ ਸ੍ਰੀ ਬਰਜਿੰਦਰ ਸਿੰਘ ਅਮਰਗੜ੍ਹ ਨੂੰ ਸਿਰੋਪਾਉ ਤੇ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਵਰਨਣਯੋਗ ਪਿੰਡ ਪੱਦੀ ਜਾਗੀਰ ਦੇ ਜੱਦੀ ਅਤੇ ਹੁਣ ਬੀ ਸੀ, ਕੈਨੇਡਾ ਦੇ ਵਾਸੀ ਸ੍ਰੀ ਰੂਪ ਚੰਦਹਰ ਕਨੈਡਾ ਦੇ ਪ੍ਰਸਿੱਧ ਕਾਰੋਬਾਰੀ, ਸਮਾਜ ਸੇਵਕ ਅਤੇ ਦਾਨੀ ਸੱਜਣ ਹਨ ਅਤੇ ਹਰ ਸਾਲ ਟਰੱਸਟ ਅਧੀਨ ਚੱਲਦੇ ਵੱਖ ਵੱਖ ਲੋਕ ਸੇਵਕ ਕਾਰਜਾਂ ਲਈ ਵੱਡਾ ਦਾਨ ਦਿੰਦੇ ਹਨ। ਇਸ ਮੌਕੇ ਮਹਿੰਦਰ ਸਿੰਘ ਬੰਗਾ ਸੁਪਰਡੈਂਟ ਅਤੇ ਹੋਰ ਟਰੱਸਟ ਕਰਮਚਾਰੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਸਮਾਜ ਸੇਵਕ ਸ੍ਰੀ ਰੂਪ ਚੰਦਹਰ ਅਤੇ ਉਹਨਾਂ ਦੇ ਸਾਥੀਆਂ ਦਾ ਸਨਮਾਨ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ