ਸਮਾਜ ਸੇਵਕ ਰੌਨ ਪਰਮਾਰ ਕੈਨੇਡਾ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ 28 ਨਵੰਬਰ : ਪਿੰਡ ਪੰਜੋਰਾ ਦੇ ਜੱਦੀ ਅਤੇ ਬਰਨਬੀ ਕਨੈਡਾ ਦੇ ਵਾਸੀ ਸਮਾਜ ਸੇਵਕ ਸ੍ਰੀ ਰਾਣਾ ਸਿੰਘ (ਰੌਨ ਪਰਮਾਰ) ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਢਾਹਾਂ ਨੇ ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਚੱਲ ਰਹੀਆਂ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ, ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਢਾਹਾਂ ਕਲੇਰਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ ਚਿੱਟਾ ਮੋਤੀਆ ਮੁਕਤ ਲਹਿਰ ਅਧੀਨ ਇੱਕ ਹਜ਼ਾਰ ਤੋਂ ਵੀ ਵੱਧ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਫਰੀ ਕੀਤੇ ਜਾ ਚੁੱਕੇ। ਇਸ ਮੌਕੇ ਸਮਾਜ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ ਨੇ ਟਰੱਸਟ ਵੱਲੋਂ ਆਮ ਲੋਕਾਈ ਲਈ ਚਲਾਏ ਜਾ ਰਹੇ ਵੱਖ-ਵੱਖ ਮੈਡੀਕਲ ਅਤੇ ਐਜ਼ੂਕੇਸ਼ਨਲ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਇਹਨਾਂ ਸੇਵਾ ਪ੍ਰੌਜੈਕਟਾਂ ਵਿਚ ਪਹਿਲਾਂ ਤੋਂ ਵੀ ਵੱਧ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਮੂਹ ਟਰੱਸਟ ਵੱਲੋਂ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀਬੀ ਜਿੰਦਰ ਕੌਰ ਢਾਹਾਂ ਸੁਪਤਨੀ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਹੋਰ ਟਰੱਸਟ ਸਟਾਫ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ