Friday, 27 September 2019

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਲਗਾਇਆ 15ਵਾਂ ਸਾਲਾਨਾ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਸੰਪਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ
ਦੇ ਵਿਦਿਆਰਥੀਆਂ ਲਈ ਲਗਾਇਆ 15ਵਾਂ ਸਾਲਾਨਾ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਸੰਪਨ


ਬੰਗਾ : 27 ਸਤੰਬਰ - ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰੰ ਸਮਰਪਿਤ 15ਵਾਂ ਸਾਲਾਨਾ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਅੱਜ ਮਾਨਵਤਾ ਦੀ ਚੜ੍ਹਦੀਕਲ੍ਹਾ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਨਾਲ ਸੰਪੂਰਨ ਹੋਇਆ ।  ਇਸ ਕੈਂਪ ਦੇ ਦੂਜੇ ਦਿਨ ਦਾ ਆਰੰਭ ਵਿਦਿਆਰਥੀਆਂ ਵੱਲੋਂ ਸ੍ਰੀ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਕੀਤਾ ਗਿਆ। ਇਸ ਉਪਰੰਤ ਵਿਸ਼ਾ ਮਾਹਿਰ ਵੀਰ ਹਰਮੋਹਿੰਦਰ ਸਿੰਘ ਨੰਗਲ ਸੈਂਟਰ ਇੰਚਾਰਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ  ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਅਤੇ ਗੁਰਇਤਿਹਾਸ  ਬਾਰੇ ਸਲਾਈਡ ਸ਼ੋਅ ਰਾਹੀਂ ਵਿਸਥਾਰ ਨਾਲ ਇਤਿਹਾਸਿਕ ਜਾਣਕਾਰੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ । ਇਸ ਮੌਕੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਸੰਕਲਪ ਬਾਰੇ ਦੱਸਿਆ ਅਤੇ ਗੁਰਬਾਣੀ ਦਾ ਪਾਠ ਹਰ ਰੋਜ਼ ਕਰਨ ਲਈ ਪ੍ਰੇਰਿਆ ।  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਸਕੂਲੀ ਸਿੱਖਿਆ ਪ੍ਰਾਪਤ ਕਰਨ ਵੇਲੇ ਵਿਦਿਆਰਥੀਆਂ ਵਾਸਤੇ ਗੁਰੂ ਆਸ਼ੇ ਅਨੁਸਾਰ ਜੀਵਨ ਜਿਊਣ ਲਈ ਗੁਰਮਤਿ ਕੈਂਪ ਅਹਿਮ ਰੋਲ ਅਦਾ ਕਰਦੇ ਹਨ । ਸ.ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਵੀਂ ਪੀੜ੍ਹੀ ਨੂੰ ਧਰਮ ਅਤੇ ਆਪਣੇ ਵਿਰਸੇ ਬਾਰੇ ਜਾਗਰੁਕ ਕਰਨ ਲਈ ਇਹ ਗੁਰਮਤਿ ਚੇਤਨਾ ਕੈਂਪ ਹਰ ਸਾਲ ਸਕੂਲ ਵਿਦਿਆਰਥੀਆਂ ਲਈ ਲਗਾਇਆ ਜਾਂਦਾ ਹੈ । ਇਸ ਮੌਕੇ ਭਾਈ ਰਣਜੀਤ ਸਿੰਘ ਧਾਰਮਿਕ ਅਧਿਆਪਕ ਨੇ 15ਵੇਂ ਸਲਾਨਾ ਗੁਰਮਤਿ ਚੇਤਨਾ ਕੈਂਪ ਬਾਰੇ ਜਾਣਕਾਰੀ ਦਿੱਤੀ ਅਤੇ ਸਟੇਜ ਦੀ ਸੰਚਾਲਨਾ ਕੀਤੀ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ, ਗੁਰਦੀਪ ਸਿੰਘ ਢਾਹਾਂ, ਮੈਡਮ ਵਨੀਤਾ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ  ਸਮੇਤ ਸਮੂਹ ਸਕੂਲ ਸਟਾਫ਼  ਅਤੇ ਸਮੂਹ ਸਕੂਲ ਵਿਦਿਆਰਥੀ ਹਾਜ਼ਰ ਸਨ । ਕੈਂਪ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ :  15ਵੇ ਸਾਲਾਨਾ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਦੇ ਦੂਜੇ ਦਿਨ ਦੀਆਂ ਤਸਵੀਰਾਂ

I'm protected online with Avast Free Antivirus. Get it here — it's free forever.

Thursday, 26 September 2019

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਦਾ ਢਾਹਾਂ ਕਲੇਰਾਂ ਵਿਖੇ ਆਰੰਭ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਦਾ ਢਾਹਾਂ ਕਲੇਰਾਂ ਵਿਖੇ ਆਰੰਭ
ਬੰਗਾ : 26 ਸਤੰਬਰ ¸
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਗੁਰਮਤਿ ਚੇਤਨਾ ਕੈਂਪ ਅੱਜ ਪੂਰਨ ਗੁਰਮਰਿਆਦਾ ਅਨੁਸਾਰ ਆਰੰਭ ਹੋਇਆ । ਇਸ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਦਾ ਆਰੰਭ  ਸਰਬੱਤ ਦੇ ਭਲੇ ਲਈ ਅਤੇ ਸਮੂਹ ਵਿਦਿਆਰਥੀਆਂ ਦੀ ਚੜ੍ਹਦੀਕਲ੍ਹਾ ਲਈ ਸੰਗਤੀ ਰੂਪ ਵਿਚ ਅਰਦਾਸ ਕਰਨ ਉਪਰੰਤ ਹੋਇਆ । ਕੈਂਪ ਦੀ ਆਰੰਭਤਾ ਮੌਕੇ ਭਾਈ ਜੋਗਾ ਸਿੰਘ ਅਤੇ ਭਾਈ ਮਨਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁ: ਗੁਰੂ ਨਾਨਕ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਕੀਤਾ ਗਿਆ। ਅੱਜ ਪਹਿਲੇ ਦਿਨ ਵੀਰ ਪਰਮਜੀਤ ਸਿੰਘ ਚੰਡੀਗੜ੍ਹ ਵਾਲੇ  ਅਤੇ ਭਾਈ ਦਿਲਬਾਗ ਸਿੰਘ ਸ੍ਰੀ ਸਹਿਜ ਪਾਠ ਮਿਸ਼ਨ ਜਲੰਧਰ ਵਾਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਜਾਚ, ਨੈਤਿਕ ਕਦਰਾਂ ਕੀਮਤਾਂ ਅਤੇ ਰੋਜ਼ਾਨਾ ਜੀਵਨ ਵਿਚ ਗੁਰਬਾਣੀ ਦੀ ਮਹੱਤਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਚਾਣਨਾ ਪਾਇਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਅਤੇ ਵਿਸ਼ਾ ਮਾਹਿਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਪੂਰੇ ਅਨੁਸ਼ਾਸ਼ਨ ਵਿਚ ਰਹਿ ਕੇ ਗੁਰਮਤਿ ਚੇਤਨਾ ਕੈਂਪ ਦਾ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਆ । ਇਸ ਕੈਂਪ ਵਿਚ ਸਟੇਜ ਦੀ ਸੰਚਲਨਾ ਭਾਈ ਰਣਜੀਤ ਸਿੰਘ ਧਾਰਮਿਕ ਅਧਿਆਪਕ ਨੇ ਬਾਖੂਬੀ ਨਿਭਾਈ ਹੈ। ਇਸ ਕੈਂਪ ਵਿਚ 450 ਵਿਦਿਆਰਥੀਆਂ ਨੇ ਭਾਗ ਲਿਆ ਹੈ।
ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਵਿਚ ਵਿਦਿਆਰਥੀਆਂ ਨੂੰ ਜਗਾਰੁਕ ਕਰਨ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ,  ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਪ੍ਰਿੰਸੀਪਲ ਵਨੀਤਾ ਚੋਟ, ਰੁਪਿੰਦਰ ਸਿੰਘ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਜਗਜੀਤ ਸਿੰਘ, ਹਰਸਿਮਰਨ ਸਿੰਘ, ਮੈਡਮ ਪਰਮਜੀਤ ਕੌਰ, ਮੇਨਕਾ ਦੱਤਾ, ਇੰਦਰਜੀਤ ਕੌਰ, ਗੁਰਦੀਪ ਕੌਰ, ਹਰਮਨ ਕੌਰ, ਜਸਬੀਰ ਕੌਰ ਡੀ ਪੀ, ਸਮੂਹ ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀ  ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਗੁਰਮਤਿ ਚੇਤਨਾ ਕੈਂਪ ਦਾ ਆਰੰਭ ਦੇ ਮੌਕੇ ਦੀਆਂ ਤਸਵੀਰਾਂ

Tuesday, 17 September 2019

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਦਰਾਂਦ ਦਾ ਦਿਹਾੜਾ ਮਨਾਇਆ ਗਿਆ

ਗੁਰਦੁਆਰਾ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਦਰਾਂਦ ਦਾ ਦਿਹਾੜਾ ਮਨਾਇਆ ਗਿਆ
ਬੰਗਾ : 17 ਅਗਸਤ -
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਸੰਦਰਾਂਦ ਦਾ ਸ਼ੁੱਭ ਦਿਹਾੜਾ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥੇ ਵੱਲੋਂ ਮਨੋਹਰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ  ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ ਜੀ ਨੇ ਬਾਰਾਂਮਾਂਹਾ ਦਾ ਪਾਠ  ਕੀਤਾ ਗਿਆ । ਉਪਰੰਤ ਸਰਬੱਤ ਸੰਗਤਾਂ ਦੇ ਭਲੇ ਲਈ, ਟਰੱਸਟ ਟਰੱਸਟ ਦੇ ਪ੍ਰਬੰਧ ਹੇਠਾਂ ਅਦਾਰਿਆਂ ਦੇ ਕਰਮਚਾਰੀਆਂ ਦੀ ਚੜ੍ਹਦੀਕਲ੍ਹਾ ਅਤੇ ਹਸਪਤਾਲ ਦੇ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਪ੍ਰਿੰਸੀਪਲ ਸੁਰਿੰਦਰ ਜਸਪਾਲ, ਪ੍ਰਿੰਸੀਪਲ ਵਨੀਤਾ ਚੋਟ,  ਡਾ. ਮਨੂ ਭਰਦਵਾਜ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਸੁਪਰਡੈਂਟ, ਨਰਿੰਦਰ ਸਿੰਘ ਢਾਹਾਂ ਐਕਸਰੇ ਵਾਲੇ,  ਰੁਪਿੰਦਰ ਸਿੰਘ ਬੱਲ ਵਾਈਸ ਪ੍ਰਿੰਸੀਪਲ, ਸੁਰਿੰਦਰ ਸਿੰਘ, ਕਾਬਲ ਸਿੰਘ, ਸੀਤਲ ਸਿੰਘ, ਡੋਗਰ ਰਾਮ ਸਿੰਘ, ਸਮੂਹ ਟਰੱਸਟ, ਹਸਪਤਾਲ, ਨਰਸਿੰਗ ਕਾਲਜ, ਸਕੂਲ ਸਟਾਫ਼,  ਵਿਦਿਆਰਥੀ ਅਤੇ ਸੰਗਤਾਂ ਹਾਜ਼ਰ ਸਨ।
ਫੋਟੋ :   ਗੁ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਦਰਾਂਦ ਦਾ ਦਿਹਾੜਾ ਮਨਾਉਣ ਮੌਕੇ ਦੀਆਂ ਤਸਵੀਰਾਂ

I'm protected online with Avast Free Antivirus. Get it here — it's free forever.

Monday, 16 September 2019

ਪਿੰਡ ਪਠਲਾਵਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 51 ਯੂਨਿਟ ਖੂਨਦਾਨ

ਪਿੰਡ ਪਠਲਾਵਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 51 ਯੂਨਿਟ ਖੂਨਦਾਨ 
ਬੰਗਾ : 16 ਸਤੰਬਰ 2019 -
ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਵੱਲੋਂ ਏਕ ਨੂਰ ਸਵੈ ਸੇਵੀ ਸੰਸਥਾ ਪਿੰਡ ਪਠਲਾਵਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਠਲਾਵਾ ਵਿਖੇ ਨਿਸ਼ਕਾਮ ਲੋਕ ਸੇਵਾ ਕਰਨ ਲਈ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 51 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਆਰੰਭ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਨਾਲ ਹੋਇਆ। ਇਸ ਉਪਰੰਤ ਪਤਵੰਤੇ ਸੱਜਣਾਂ ਵੱਲੋਂ ਖੂਨਦਾਨੀਆਂ ਨੂੰ ਇਨਸਾਨੀ ਜੀਵਨ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਅਤੇ ਜਾਣਕਾਰੀ ਪ੍ਰਦਾਨ ਕੀਤੀ ਕਿ ਖੂਨਦਾਨ ਦੁਨੀਆ ਦਾ ਸਭ ਤੋਂ ਵੱਡਮੁੱਲਾ ਅਤੇ ਸਭ ਤੋਂ ਵੱਡਾ ਮਹਾਂਦਾਨ ਹੈ ਜੋ ਕਿ ਅਤਿ ਕੀਮਤੀ ਇਨਸਾਨੀ ਜੀਵਨ ਬਚਾਉਣ ਕੰਮ ਆਉਂਦਾ ਹੈ। ਨਿਸ਼ਕਾਮ ਲੋਕ ਸੇਵਾ ਹਿੱਤ ਹਰ ਇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਪਤਵੰਤੇ ਸੱਜਣਾਂ ਵੱਲੋਂ ਸਵੈ¸ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੈਇੱਛਤ ਖੂਨਦਾਨ ਕੈਂਪ ਵਿਚ ਪਿੰਡ ਪਠਲਾਵਾ ਵਿਖੇ ਖੂਨਦਾਨੀਆਂ ਦੀ ਸੇਵਾ-ਸੰਭਾਲ ਲਈ ਮਲਕੀਅਤ ਸਿਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ¸ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਇੰਦਰਜੀਤ ਸਿੰਘ ਵਾਰੀ ਚੇਅਰਮੈਨ ਏਕ ਨੂਰ ਸਵੈ¸ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀ ਸੀਨੀਅਰ ਉਪ ਚੇਅਰਮੈਨ, ਅਮਰਜੀਤ ਸਿੰਘ ਸੂਰਾਪੁਰ, ਸੇਵਾ ਸਿੰਘ ਪਠਲਾਵਾ, ਜੋਗਿੰਦਰ ਸਿੰਘ ਸੂਰਾਪੁਰ (ਸਾਰੇ ਉਪ ਚੇਅਰਮੈਨ),  ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ¸ਸੇਵੀ ਸੰਸਥਾ, ਪਰਮਜੀਤ ਸਿੰਘ ਸੂਰਾਪੁਰ ਮੀਤ ਪ੍ਰਧਾਨ, ਪਰਵਿੰਦਰ ਸਿੰਘ ਰਾਣਾ ਪੋਸੀ ਮੀਤ ਪ੍ਰਧਾਨ, ਮਾਸਟਰ ਤਰਲੋਚਨ ਸਿੰਘ ਜਰਨਲ ਸਕੱਤਰ, ਮਾਸਟਰ  ਰਮੇਸ਼ ਕੁਮਾਰ ਸਹਾਇਕ ਸਕੱਤਰ, ਮਾਸਟਰ ਤਰਸੇਮ ਸਿੰਘ ਪਠਲਾਵਾ ਵਿੱਤ ਸਕੱਤਰ, ਸੁਰਿੰਦਰ ਕਰਮ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਪਠਲਾਵਾ ਉੱਪ ਪ੍ਰੈੱਸ ਸਕੱਤਰ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਧਾਰਮਿਕ ਵਿੰਗ, ਬੀਬੀ ਕੁਲਵਿੰਦਰ ਕੌਰ ਵਾਰੀ ਚੇਅਰਮੈਨ ਇੰਸਤਰੀ ਵਿੰਗ, ਬੀਬੀ ਜਸਵੀਰ ਕੌਰ ਉੱਪ ਚੇਅਰਮੈਨ, ਬੀਬੀ ਗੁਰਦਿਆਲ ਕੌਰ ਉੱਪ ਚੇਅਰਮੈਨ, ਸਰਬਜੀਤ ਕੌਰ ਕੌਰ ਪ੍ਰਧਾਨ, ਬੀਬੀ  ਰਮਨਜੀਤ ਕੌਰ, ਬੀਬੀ ਬਲਬੀਰ ਕੌਰ, ਬੀਬੀ ਰੀਟਾ ਕੁਮਾਰੀ, ਬੀਬੀ  ਸ਼ਾਰਦਾ ਮੁਕਾਰੀ, ਬੀਬੀ  ਰਵਿੰਦਰ ਕੌਰ, ਬੀਬੀ  ਰਾਜਵਿੰਦਰ ਕੌਰ,ਅਵਤਾਰ ਸਿੰਘ ਪਠਲਾਵਾ, ਤਰਸੇਮ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਯਸ਼ਪਾਲ ਸਿੰਘ ਹਾਫਜਾਬਾਦੀ, ਡਾ ਅਵਤਾਰ ਸਿੰਘ ਦੇਨੋਵਾਲ, ਦੇਸ ਰਾਜ ਬਾਲੀ, ਮੈਡਮ ਕੇ ਜਤਿੰਦਰ ਪਠਲਾਵਾ, ਕੁਲਦੀਪ ਸਿੰਘ ਪੀਜ਼ਾ ਹੌਟ, ਅਮਰਪ੍ਰੀਤ ਸਿੰਘ ਲਾਲੀ, ਸਰਬਜੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਪੰਚ, ਅਮਰਦੀਪ ਸਿੰਘ ਬੰਗਾ, ਡਾ ਅਮਰੀਕ ਸਿੰਘ ਸੋਢੀ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਡਾ ਮਨੂ ਭਰਦਵਾਜ, ਡਾ ਰਾਹੁਲ  ਗੋਇਲ ਬੀ ਟੀ ਉ, ਮਨਜੀਤ ਸਿੰਘ ਬੇਦੀ ਬਲੱਡ ਬੈਂਕ, ਮੈਡਮ ਰਾਜਵਿੰਦਰ ਸੈਣੀ, ਮੈਡਮ ਮਨਦੀਪ ਕੌਰ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਪਿੰਡ ਪਠਲਾਵਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ¸ਕਲੇਰਾਂ ਅਤੇ ਇੰਦਰਜੀਤ ਸਿੰਘ ਵਾਰੀ ਚੇਅਰਮੈਨ ਏਕ ਨੂਰ ਸਵੈ¸ਸੇਵੀ ਸੰਸਥਾ ਪਿੰਡ ਪਠਲਾਵਾ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਤਰਲੋਚਨ ਸਿੰਘ ਵਾਰੀਆ, ਸੰਦੀਪ ਕੁਮਾਰ ਪੋਸੀ ਅਤੇ ਹੋਰ ਪਤਵੰਤੇ

I'm protected online with Avast Free Antivirus. Get it here — it's free forever.

Sunday, 15 September 2019

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਲਗਾਏ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ 450 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਲਗਾਏ
ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ 450 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 15 ਸਤੰਬਰ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅੱਜ ਪਿੰਡ ਪਠਲਾਵਾ ਵਿਖੇ ਲਗਾਇਆ ਗਿਆ ਜਿਸ ਵਿਚ 450 ਤੋਂ ਲੋੜਵੰਦ ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਕੈਂਪ ਦਾ ਉਦਘਾਟਨ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਅਤੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਰਬੱਤ ਸੰਗਤ ਦੀ ਚੜ੍ਹਦੀਕਲ੍ਹਾ ਅਤੇ ਕੈਂਪ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਜਥੇਦਾਰ ਸਵਰਨਜੀਤ ਸਿੰਘ ਨੇ  ਕੀਤੀ । ਇਸ ਮੌਕੇ ਹੋਏ ਭਰਵੇਂ ਸਮਾਗਮ ਵਿਚ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਇਲਾਜ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਦੱਸਿਆ ਕਿ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਤਿੰਨੋ ਵੇਲੇ ਮੁਫ਼ਤ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਸ ਕਲੇਰਾਂ ਨੇ ਇਸ ਮੌਕੇ ਕੈਂਪ ਮਰੀਜ਼ਾਂ ਲਈ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਵੀ ਕੀਤਾ। ਇਸ ਮੌਕੇ ਅਵਤਾਰ ਸਿੰਘ ਸਾਬਕਾ ਸਰਪੰਚ ਅਤੇ ਉਪਕਾਰ ਸੁਸਾਇਟੀ ਨਵਾਂਸ਼ਹਿਰ ਦੇ ਮੋਢੀ ਜਸਪਾਲ ਸਿੰਘ ਗਿੱਦਾ ਨੇ ਵੀ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਵੱਲੋਂ ਸਾਂਝੇ ਉਦਮਾਂ ਨਾਲ ਇਲਾਕੇ ਦੇ ਲੋੜਵੰਦਾਂ ਲਈ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਆਉਣ ਵਾਲੇ ਸਮੇਂ ਵਿਚ ਵੀ ਦੋਵੇਂ ਲੋਕ ਭਲਾਈ ਸੰਸਥਾਵਾਂ ਵੱਲੋਂ ਹੋਰ ਫਰੀ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਮਾਸਟਰ ਤਰਮੇਸ ਸਿੰਘ ਪਠਲਾਵਾ ਵੱਲੋਂ ਬਾਖੂਬੀ ਸਟੇਜ ਦੀ ਸੰਚਾਲਨਾ ਕੀਤੀ ਦੋਵੇਂ ਸੰਸਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।  ਅੱਜ ਦੇ ਇਸ ਕੈਂਪ ਵਿਚ ਸਿਰ ਤੇ ਰੀੜ੍ਹ ਦੀ ਹੱਡੀ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਮਾਹਿਰ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ., ਅੱਖਾਂ ਦੀਆਂ ਬਿਮਾਰੀਆਂ ਤੇ ਚਿੱਟੇ ਮੋਤੀਏ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਅਮਿਤ ਸ਼ਰਮਾ ਡੀ.ਉ.ਐਮ.ਐਸ., ਪੇਟ ਦੀਆਂ ਬਿਮਾਰੀਆਂ, ਹਰਨੀਆਂ, ਪਿੱਤੇ ਅਤੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪੀ. ਪੀ. ਸਿੰਘ ਐਮ.ਐਸ., ਹੱਡੀਆਂ ਦੀਆਂ ਬਿਮਾਰੀਆਂ ਅਤੇ ਗੋਡਾ-ਮੋਢਾ-ਚੂਲੇ ਦੇ ਬਦਲੀ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ.ਐਸ., ਔਰਤਾਂ ਦੀਆਂ ਬਿਮਾਰੀਆਂ ਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ.ਐਸ., ਨੰਕ-ਕੰਨ-ਗਲਾ ਦੇ ਬਿਮਾਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ ਮਹਿਕ ਅਰੋੜਾ ਐਮ.ਐਸ., ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ, ਨਵੇਂ ਦੰਦ ਲਗਾਉਣ ਦੇ ਮਾਹਿਰ ਡਾ ਸਮਰਨਦੀਪ ਕੌਰ ਬੀ.ਡੀ.ਐਸ., ਆਮ ਜਰਨਲ ਸਰੀਰਿਕ ਬਿਮਾਰੀਆਂ ਦੇ ਮੈਡੀਕਲ ਮਾਹਿਰ ਡਾ ਮਨੂ ਭਰਦਵਾਜ ਮੈਡੀਕਲ ਸੁਪਰਡੈਂਟ ਤੇ ਡਾ ਪਵਨ ਕੁਮਾਰ ਮੈਡੀਕਲ ਅਫਸਰ ਨੇ ਕੈਂਪ ਵਿਚ ਆਏ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ। ਇਸ ਮੌਕੇ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਮਰੀਜ਼ਾਂ ਦੇ ਸ਼ੂਗਰ ਟੈਸਟ, ਥਾਇਰਾਇਡ ਟੈਸਟ ਅਤੇ ਦਿਲ ਦੀ ਈ.ਸੀ.ਜੀ.  ਫਰੀ ਕੀਤੀ ਗਈ ।  
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਵਿਚ ਪਿੰਡ ਪਠਲਾਵਾ ਵਿਖੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀਆ ਸੀਨੀਅਰ ਉਪ ਚੇਅਰਮੈਨ, ਅਮਰਜੀਤ ਸਿੰਘ ਸੂਰਾਪੁਰ, ਸੇਵਾ ਸਿੰਘ ਪਠਲਾਵਾ, ਜੋਗਿੰਦਰ ਸਿੰਘ ਸੂਰਾਪੁਰ (ਸਾਰੇ ਉਪ ਚੇਅਰਮੈਨ),  ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ-ਸੇਵੀ ਸੰਸਥਾ, ਪਰਮਜੀਤ ਸਿੰਘ ਸੂਰਾਪੁਰ ਮੀਤ ਪ੍ਰਧਾਨ, ਪਰਵਿੰਦਰ ਸਿੰਘ ਰਾਣਾ ਪੋਸੀ ਮੀਤ ਪ੍ਰਧਾਨ, ਮਾਸਟਰ ਤਰਲੋਚਨ ਸਿੰਘ ਜਰਨਲ ਸਕੱਤਰ, ਮਾਸਟਰ  ਰਮੇਸ਼ ਕੁਮਾਰ ਸਹਾਇਕ ਸਕੱਤਰ, ਮਾਸਟਰ ਤਰਸੇਮ ਸਿੰਘ ਪਠਲਾਵਾ ਵਿੱਤ ਸਕੱਤਰ, ਸੁਰਿੰਦਰ ਕਰਮ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਪਠਲਾਵਾ ਉੱਪ ਪ੍ਰੈੱਸ ਸਕੱਤਰ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਧਾਰਮਿਕ ਵਿੰਗ, ਬੀਬੀ ਕੁਲਵਿੰਦਰ ਕੌਰ ਵਾਰੀਆ ਚੇਅਰਮੈਨ ਇੰਸਤਰੀ ਵਿੰਗ, ਬੀਬੀ ਜਸਵੀਰ ਕੌਰ ਉੱਪ ਚੇਅਰਮੈਨ, ਬੀਬੀ ਗੁਰਦਿਆਲ ਕੌਰ ਉੱਪ ਚੇਅਰਮੈਨ, ਸਰਬਜੀਤ ਕੌਰ ਕੌਰ ਪ੍ਰਧਾਨ, ਬੀਬੀ  ਰਮਨਜੀਤ ਕੌਰ, ਬੀਬੀ ਬਲਬੀਰ ਕੌਰ, ਬੀਬੀ ਰੀਟਾ ਕੁਮਾਰੀ, ਬੀਬੀ  ਸ਼ਾਰਦਾ ਮੁਕਾਰੀ, ਬੀਬੀ  ਰਵਿੰਦਰ ਕੌਰ, ਬੀਬੀ  ਰਾਜਵਿੰਦਰ ਕੌਰ,ਅਵਤਾਰ ਸਿੰਘ ਪਠਲਾਵਾ, ਤਰਸੇਮ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਯਸ਼ਪਾਲ ਸਿੰਘ ਹਾਫਜਾਬਾਦੀ, ਡਾ.ਅਵਤਾਰ ਸਿੰਘ ਦੇਨੋਵਾਲ, ਦੇਸ ਰਾਜ ਬਾਲੀ, ਮੈਡਮ ਕੇ.ਜਤਿੰਦਰ ਪਠਲਾਵਾ, ਕੁਲਦੀਪ ਸਿੰਘ ਪੀਜ਼ਾ ਹੌਟ, ਅਮਰਪ੍ਰੀਤ ਸਿੰਘ ਲਾਲੀ, ਸਰਬਜੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਪੰਚ, ਅਮਰਦੀਪ ਸਿੰਘ ਬੰਗਾ, ਡਾ ਅਮਰੀਕ ਸਿੰਘ ਸੋਢੀ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਲੌਂਗੀਆ ਗੁੱਜਰਪੁਰ ਵੀ  ਸਨ।

ਫੋਟੋ ਕੈਪਸ਼ਨ : ਪਿੰਡ ਪਠਲਾਵਾ ਵਿਖੇ ਲੱਗੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਅਤੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਨਾਲ ਹਨ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਤਰਲੋਚਨ ਸਿੰਘ ਵਾਰੀਆ ਸੀਨੀਅਰ ਉਪ ਚੇਅਰਮੈਨ, ਸੰਦੀਪ ਕੁਮਾਰ ਪੋਸੀ, ਜਥੇਦਾਰ ਸਵਰਨਜੀਤ ਸਿੰਘ  ਅਤੇ ਹੋਰ ਪਤਵੰਤੇ

I'm protected online with Avast Free Antivirus. Get it here — it's free forever.

Saturday, 14 September 2019

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ 2019 ਦਿਨ ਐਤਵਾਰ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ  15 ਸਤੰਬਰ 2019 ਦਿਨ ਐਤਵਾਰ ਨੂੰ
ਬੰਗਾ : 14 ਸਤੰਬਰ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਅੱਜ 15 ਸਤੰਬਰ 2019 ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਇਆ ਜਾਵੇਗਾ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਦਿੰਦੇ ਦੱਸਿਆ ਕਿ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ  ਪੇਟ ਦੀਆਂ ਬਿਮਾਰੀਆਂ, ਹਰਨੀਆਂ, ਪਿੱਤੇ ਅਤੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪੀ. ਪੀ. ਸਿੰਘ ਐਮ.ਐਸ., ਹੱਡੀਆਂ ਦੀਆਂ ਬਿਮਾਰੀਆਂ ਅਤੇ ਗੋਡਾ-ਮੋਢਾ-ਚੂਲੇ ਦੇ ਬਦਲੀ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ.ਐਸ., ਅੱਖਾਂ ਦੀਆਂ ਬਿਮਾਰੀਆਂ ਤੇ ਚਿੱਟੇ ਮੋਤੀਏ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਅਮਿਤ ਸ਼ਰਮਾ ਡੀ.ਉ.ਐਮ.ਐਸ., ਸਿਰ ਤੇ ਰੀੜ੍ਹ ਦੀ ਹੱਡੀ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਮਾਹਿਰ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ., ਔਰਤਾਂ ਦੀਆਂ ਬਿਮਾਰੀਆਂ ਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ.ਐਸ., ਨੰਕ-ਕੰਨ-ਗਲਾ ਦੇ ਬਿਮਾਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ ਮਹਿਕ ਅਰੋੜਾ ਐਮ.ਐਸ. ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਨਵੇਂ ਦੰਦ ਲਗਾਉਣ ਦੇ ਮਾਹਿਰ ਡਾ ਸਮਰਨਦੀਪ ਕੌਰ ਬੀ.ਡੀ.ਐਸ. ਕੈਂਪ ਵਿਚ ਆਏ ਮਰੀਜ਼ਾਂ ਦਾ ਫਰੀ ਚੈੱਕਅੱਪ ਕਰਨਗੇ ਅਤੇ ਫਰੀ ਦਵਾਈਆਂ ਵੀ ਪ੍ਰਦਾਨ ਕਰਨਗੇ। ਇਸ ਮੌਕੇ  ਮਰੀਜ਼ਾਂ ਦੇ ਸ਼ੂਗਰ ਟੈਸਟ, ਥਾਇਰਾਇਡ ਟੈਸਟ ਅਤੇ ਦਿਲ ਦੀ ਈ ਸੀ ਜੀ  ਫਰੀ ਕੀਤੀ ਜਾਵੇਗੀ।  ਅੱਜ ਪਿੰਡ ਪਠਲਾਵਾ ਲੱਗ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਨਿਸ਼ਕਾਮ ਲੋਕ ਸੇਵਾ ਹਿੱਤ ਸਵੈ ਇਛੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਸ. ਕਾਹਮਾ ਨੇ ਦੱਸਿਆ ਕਿ ਪਿੰਡ ਪਠਲਾਵਾ ਵਿਖੇ ਅੱਜ 15 ਸਤੰਬਰ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਨੂੰ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਦੇ ਵੱਡਮੁੱਲੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀਆ ਉਪ ਚੇਅਰਮੈਨ, ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ-ਸੇਵੀ ਸੰਸਥਾ, ਬਲਵੀਰ ਸਿੰਘ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ ਪ੍ਰੈੱਸ ਸਕੱਤਰ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਲੌਂਗੀਆ ਗੁੱਜਰਪੁਰ ਵੀ  ਸਨ।
ਫੋਟੋ ਕੈਪਸ਼ਨ : ਅੱਜ 15 ਸਤੰਬਰ ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਸਮੂਹ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਲੋਕ ਸੇਵਾ ਲਗਾਏ ਜਾ ਰਹੇ ਇਸ ਕੈਂਪ ਦਾ ਪ੍ਰਾਪਤ ਕਰਨ ਦੀ ਅਪੀਲ ਕਰਦੇ ਹੋਏ

I'm protected online with Avast Free Antivirus. Get it here — it's free forever.

Thursday, 12 September 2019

ਬਾਹੜੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੁੱਧ ਵਿਚ ਸਹਿਕਾਰੀ ਸਭਾ ਵਿਚ ਜਾਗਰੁਕਤਾ ਸਮਾਗਮ ਕਰਵਾਇਆ ਗਿਆ

ਬਾਹੜੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਨਸ਼ਿਆਂ ਦੇ ਵਿਰੁੱਧ ਵਿਚ ਸਹਿਕਾਰੀ ਸਭਾ ਵਿਚ ਜਾਗਰੁਕਤਾ ਸਮਾਗਮ ਕਰਵਾਇਆ ਗਿਆ
ਬੰਗਾ - 12 ਸਤੰਬਰ
ਇਲਾਕੇ  ਦੀ ਪ੍ਰਸਿੱਧ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੋਧ ਵਿਚ ਜਾਗਰੁਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਸਮਾਗਮ ਵਿਚ ਭਾਈ ਸੁਖਵਿੰਦਰ ਸਿੰਘ ਬਾਹੜੋਵਾਲ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੋਧ ਵਿਚ ਕਰਵਾਏ ਗਏ ਜਾਗਰੁਕਤਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸੰਤ ਸਤਨਾਮ ਸਿੰਘ ਮਜਾਰੀ, ਸੁਖਜਿੰਦਰ ਪਾਲ ਖੇਤੀਬਾੜੀ ਵਿਭਾਗ, ਸੋਢੀ ਸਿੰਘ ਪ੍ਰਧਾਨ ਜ਼ਿਲ੍ਹਾ ਸਹਿਕਾਰੀ ਸਭਾ ਸੈਕਟਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ, ਪਰਮਿੰਦਰ ਵਰਮਾ ਸੈਕਟਰੀ ਸਹਿਕਾਰੀ ਸਭਾ ਕਲੇਰਾਂ ਨੇ ਸਮੂਹ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਨਸ਼ਿਆਂ ਦੀ ਬੁਰਾਈਆਂ ਬਾਰੇ ਚਾਣਨਾ ਪਾਇਆ । ਉਹਨਾਂ ਨੇ ਨਸ਼ਿਆਂ ਤੋਂ ਪੀੜ੍ਹਤ ਮਰੀਜਾਂ ਨੂੰ ਵਧੀਆ ਸੰਗਤ ਪ੍ਰਦਾਨ ਕਰਕੇ ਅਤੇ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰਵਾ ਕੇ ਸਮਾਜ ਦੇ ਵਧੀਆ ਨਾਗਰਿਕ ਬਣਾਉਣ ਲਈ ਜਾਗਰੁਕ ਕੀਤਾ ।  ਸਮਾਗਮ ਵਿਚ ਸਰਕਾਰੀ ਮਿਡਲ ਸਕੂਲ ਬਾਹੜੋਵਾਲ ਦੇ ਵਿਦਿਆਰਥੀ ਰੋਹਿਤ ਨੇ ਨਸ਼ਿਆਂ ਤੋਂ ਜਾਗਰੁਕ ਕਰਦਾ ਗੀਤ ਪੇਸ਼ ਕੀਤਾ  ਗਿਆ। ਇਸ ਸਮਾਗਮ ਵਿਚ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸੋਢੀ ਸਿੰਘ ਪ੍ਰਧਾਨ ਜ਼ਿਲ੍ਹਾ ਸਹਿਕਾਰੀ ਸਭਾ ਸੈਕਟਰੀ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ, ਪਰਮਿੰਦਰ ਵਰਮਾ ਸੈਕਟਰੀ ਸਹਿਕਾਰੀ ਸਭਾ ਕਲੇਰਾਂ, , ਸੰਤ ਸਤਨਾਮ ਸਿੰਘ ਮਜਾਰੀ, ਸੁਖਜਿੰਦਰ ਪਾਲ ਖੇਤੀਬਾੜੀ ਵਿਭਾਗ, ਬਲਹਾਰ ਸਿੰਘ ਮੈਨੇਜਰ ਕੋਆਪਰੇਟਿਵ ਬੈਂਕ ਬੰਗਾ, ਬੀਬੀ ਕੁਲਜੀਤ ਕੌਰ ਪ੍ਰਧਾਨ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ, ਜਸਪਾਲ ਰਾਮ ਖਟਕੜ ਖੁਰਦ ਜੂਨੀਅਰ ਮੀਤ ਪ੍ਰਧਾਨ,  ਹਰਦੇਵ ਸਿੰਘ ਗਿੱਲ, ਗੁਰਨਾਮ ਸਿੰਘ ਬਾਹੜੋਵਾਲ, ਚਰਨ ਸਿੰਘ ਫੌਜੀ, ਊਸ਼ਾ ਰਾਣੀ, ਬਲਰਾਮ ਸਿੰਘ ਖਟਕੜ ਖੁਰਦ, ਸੁਰਜੀਤ ਸਿੰਘ ਸੈਕਟਰੀ ਸਹਿਕਾਰੀ ਸਭਾ ਮੱਲੂਪੋਤਾ, ਸਤਨਾਮ ਸਿੰਘ ਸਾਬਕਾ ਸਕੱਤਰ, ਸਰਬਜੀਤ ਸਿੰਘ ਸਰਪੰਚ ਬਾਹੜੋਵਾਲ, ਰਾਜਵਿੰਦਰ ਸਿੰਘ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ, ਸੰਦੀਪ ਸਿੰਘ ਸ਼ੇਲਜ਼ਮੈਨ, ਰੇਸ਼ਮ ਸਿੰਘ ਪੂੰਨੀ, ਅਮਰਜੀਤ ਸਿੰਘ, ਨਰੇਸ਼ ਕੁਮਾਰ, ਬਲਬੀਰ ਮਜਾਰੀ, ਸੁਖਵਿੰਦਰ ਸਿੰਘ ਬਦੇਸ਼ਾਂ, ਦਿਲਦਾਰ ਸਿੰਘ, ਰੇਸ਼ਮ ਸਿੰਘ ਗਿੱਲ, ਨਿਰਮਲ ਸਿੰਘ ਢਿੱਲੋਂ, ਸ਼ੈਂਕਰ ਸਿੰਘ ਨੰਬਰਦਾਰ, ਕਰਨੈਲ ਸਿੰਘ ਗਿੱਲ, ਗਿਆਨੀ ਬਹਾਦਰ ਸਿੰਘ, ਸਭਾ ਦੇ ਸਹਿਯੋਗੀ ਪਿੰਡ ਬਾਹੜੋਵਾਲ, ਪਿੰਡ ਮਜਾਰੀ ਅਤੇ ਪਿੰਡ ਖਟਕੜ ਖੁਰਦ ਤੋਂ ਸਭਾ ਦੇ ਸਮੂਹ ਮੈਂਬਰ ਅਤੇ ਨਗਰ ਵਾਸੀ ਹਾਜ਼ਰ ਸਨ। ਇਸ ਮੌਕੇ ਚਾਹ ਲੰਗਰ ਅਤੁੱਟ ਵਰਤਾਇਆ ਗਿਆ।
 
ਫੋਟੋ :  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਸ਼ਿਆਂ ਦੇ ਵਿਰੁੱਧ ਵਿਚ ਦੀ ਬਾਹੜੋਵਾਲ ਬਹੁਮਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਵਿਖੇ ਹੋਏ ਜਾਗਰੁਕਤਾ ਸਮਾਗਮ ਦੀਆਂ ਝਲਕੀਆਂ

Thursday, 5 September 2019

ਪਿੰਡ ਪਠਲਾਵਾ ਵਿਖੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ

ਪਿੰਡ ਪਠਲਾਵਾ ਵਿਖੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ

ਨਵਾਂਸ਼ਹਿਰ:  5 ਸਤੰਬਰ
ਸਮਾਜ ਸੇਵੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ  15 ਸਤੰਬਰ 2019 ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਇਆ ਜਾਵੇਗਾ । ਇਹ ਜਾਣਕਾਰੀ  ਕੈਂਪ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਨੇ ਅੱਜ ਸੰਸਥਾ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਉਪਰੰਤ ਦਿੱਤੀ। ਸ ਵਾਰੀਆ ਨੇ ਦੱਸਿਆ ਕਿ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਿਰ ਦੇ ਰੋਗਾਂ ਦੇ,  ਰੀੜ੍ਹ ਦੀ ਹੱਡੀ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ, ਹੱਡੀਆਂ ਦੇ ਅਤੇ ਗੋਡਾ-ਮੋਢਾ-ਚੂਲਾ ਬਦਲੀ ਦੇ ਮਾਹਿਰ,  ਦਿਲ ਦੀਆਂ ਬਿਮਾਰੀਆਂ ਦੇ ਇਲਾਜ  ਦੇ ਮਾਹਿਰ, ਨੰਕ-ਕੰਨ-ਗਲਾ ਦੇ ਬਿਮਾਰੀਆਂ ਦੇ ਮਾਹਿਰ, ਅੱਖਾਂ ਦੀਆਂ ਬਿਮਾਰੀਆਂ ਤੇ ਚਿੱਟੇ ਮੋਤੀਏ ਦੇ ਅਪਰੇਸ਼ਨਾਂ ਦੇ ਮਾਹਿਰ, ਬਲੱਡ ਪ੍ਰੈਸ਼ਰ,  ਸ਼ੂਗਰ,  ਬੁਖਾਰ,  ਆਮ ਜਰਨਲ ਸਰੀਰਿਕ ਬਿਮਾਰੀਆਂ, ਔਰਤਾਂ ਦੀਆਂ ਬਿਮਾਰੀਆਂ ਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਅਤੇ ਦੰਦਾਂ ਦੀਆਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਮਰੀਜ਼ਾਂ ਦਾ ਫਰੀ ਚੈੱਕਅੱਪ ਕਰਨਗੇ । ਇਸ ਮੌਕੇ  ਮਰੀਜ਼ਾਂ ਦੇ ਸ਼ੂਗਰ ਟੈਸਟ, ਥਾਇਰਾਇਡ ਟੈਸਟ ਅਤੇ ਦਿਲ ਦੀ ਈ ਸੀ ਜੀ  ਫਰੀ ਕੀਤੀ ਜਾਵੇਗੀ। ਇਸ ਮੌਕੇ  ਗੁਰੂ ਕਾ ਲੰਗਰ ਅਤੁੱਟ ਵਰਤੇਗਾ । 15 ਸਤੰਬਰ ਨੂੰ ਪਿੰਡ ਪਠਲਾਵਾ ਲੱਗ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਮੀਡੀਆ ਨੂੰ ਦੇਣ ਮੌਕੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ_ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀਆ ਉਪ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ, ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ-ਸੇਵੀ ਸੰਸਥਾ, ਬਲਵੀਰ ਸਿੰਘ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ ਪੈ੍ਰੱਸ ਸਕੱਤਰ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਲੌਂਗੀਆ ਗੁੱਜਰਪੁਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ  : ਪਿੰਡ ਪਠਲਾਵਾ ਵਿਖੇ 15 ਸਤੰਬਰ ਨੂੰ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਅਤੇ ਹੋਰ ਮੈਂਬਰ

Virus-free. www.avast.com

Tuesday, 3 September 2019

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਗੁਰਮਤਿ ਸਮਾਗਮ ਹੋਇਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਗੁਰਮਤਿ ਸਮਾਗਮ ਹੋਇਆ
ਬੰਗਾ :  ੦3 ਸਤੰਬਰ _
ਪੇਂਡੂ ਇਲਾਕੇ ਦੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਬੀ ਐਸ਼ ਸੀ (ਇੰਨਟਰਨਜ਼) ਅਤੇ ਬੀ ਐਸ਼ ਸੀ (ਪੋਸਟ ਬੇਸਿਕ) ਵਿਦਿਆਰਥੀਆਂ ਵੱਲੋਂ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਮਹਾਨ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ  ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ ਗੁਰੁਦਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਭਾਈ ਗੁਰਪ੍ਰੀਤ ਸਿੰਘ ਬੰਗਾ  ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਰਨੀਤ ਕੌਰ, ਰਵਨੀਤ ਕੌਰ, ਜਸਮੀਨ ਕੌਰ, ਮਨਪ੍ਰੀਤ ਕੌਰ ਦੇ ਕੀਰਤਨੀ ਜਥਿਆਂ ਨੇ ਆਨੰਦਮਈ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਵਿਦਿਆਰਥੀਆਂ ਨੂੰ  ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਵਾਲੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਉਪਦੇਸ਼ ਅਨੁਸਾਰ ਨਰਸਿੰਗ ਖੇਤਰ ਵਿਚ ਕਾਰਜ ਕਰਦੇ ਹੋਏ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ । ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਅਤੇ  ਉਹਨਾਂ ਦੇ ਸੁਨਿਹਰੀ ਭਵਿੱਖ ਦੀ ਅਰਦਾਸ ਕੀਤੀ ।
ਇਸ ਗੁਰਮਤਿ ਸਮਾਗਮ ਵਿਚ ਇਸ ਮੌਕੇ ਸ਼ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਪ੍ਰਿੰਸੀਪਲ ਡਾ ਸੁਰਿੰਦਰ ਜਸਪਾਲ, ਮਹਿੰਦਰਪਾਲ ਸਿੰਘ ਸੁਪਰਡੈਂਟ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਮੈਡਮ ਸੁਖਮਿੰਦਰ ਕੌਰ, ਮੈਡਮ ਰੂਬੀ ਕਾਹਮਾ, ਮੈਡਮ ਸਰੋਜ ਬਾਲਾ, ਮੈਡਮ ਪਵਨਜੀਤ ਕੌਰ, ਮੈਡਮ ਸੋਨੀਆ ਰਾਣੀ, ਸਮੂਹ ਨਰਸਿੰਗ ਸਟਾਫ਼, ਸਮੂਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ, ਸਮੂਹ ਸਟਾਫ਼, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸਮੂਹ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।  ਇਸ ਮੌਕੇ ਚਾਹ ਪਕੌੜਿਆਂ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

ਫੋਟੋ ਕੈਪਸ਼ਨ : ਬੀ ਐਸ ਸੀ ਪੋਸਟ ਬੇਸਿਕ ਅਤੇ ਬੀ ਐਸ ਸੀ ਇੰਟਰਜ਼ ਨਰਸਿੰਗ ਵਿਦਿਆਰਥੀਆਂ ਵੱਲੋਂ ਨਰਸਿੰਗ ਕੋਰਸ ਪੂਰਾ ਹੋਣ ਦੀ ਖੁਸ਼ੀ ਵਿਚ ਗੁਰਮਤਿ ਸਮਾਗਮ ਦੀ ਝਲਕੀਆਂ

Virus-free. www.avast.com

Sunday, 1 September 2019

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ 41 ਯੂਨਿਟ ਖੂਨਦਾਨ

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ
ਸਮਰਪਿਤ ਲੱਗੇ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ 41 ਯੂਨਿਟ ਖੂਨਦਾਨ
ਬੰਗਾ : 1 ਸਤੰਬਰ 2019
ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਪਿੰਡ ਝਿੰਗੜਾਂ ਵਿਖੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਦੇ ਸਹਿਯੋਗ ਨਾਲ ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ ਬਰਸੀ ਨੂੰ ਸਮਰਪਿਤ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ ਵਿਖੇ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਭਾਰੀ ਮੀਂਹ ਝੱਖੜ ਵਾਲੇ ਖਰਾਬ ਮੌਸਮ ਦੇ ਬਾਵਜੂਦ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 41 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਵਾਲਿਆਂ ਅਤੇ ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਦਾ ਸਹਿਯੋਗ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮਾਸਟਰ ਅਮਰਜੀਤ ਸਿੰਘ ਕਲਸੀ, ਡਾ ਰਣਜੀਤ ਸਿੰਘ ਅਤੇ ਹੋਰ ਸਮਾਜ ਸੇਵੀਆਂ ਦੇ ਕੀਤਾ । ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਇਸ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ ਮੌਕੇ ਸੰਗਤਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਗਰੁਕ ਕਰਦੇ ਦੱਸਿਆ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਵੱਡਾ ਮਹਾਂਦਾਨ ਹੈ ਅਤੇ ਨਿਸ਼ਕਾਮ ਲੋਕ ਸੇਵਾ ਲਈ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਪਤਵੰਤੇ ਸੱਜਣਾਂ ਵੱਲੋਂ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਮੰਗਾ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ,  ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮਾਸਟਰ ਅਮਰਜੀਤ ਸਿੰਘ ਕਲਸੀ, ਇੰਸਪੈਕਟਰ ਰਘਬੀਰ ਸਿੰਘ ਐਸ ਐਚ ਉ ਮੁਕੰਦਪੁਰ, ਏ ਐਸ ਆਈ ਸੁਖਪਾਲ ਸਿੰਘ, ਏ ਐਸ ਆਈ ਰਾਜ ਕੁਮਾਰ, ਡਾ ਰਣਜੀਤ ਸਿੰਘ, ਠੇਕੇਦਾਰ ਮਿੰਟੂ ਝਿੰਗੜ, ਦਵਿੰਦਰ ਢੰਡਾਂ, ਇੰਜੀ: ਸੁਰਜੀਤ ਰੱਲ, ਹਨਿੰਦਰ ਸਿੰਘ, ਗੁਰਬਖਸ਼ ਰਾਮ, ਗੁਰਲਾਲ ਸਿੰਘ, ਬਹਾਦਰ ਸਿੰਘ ਯੂ਼ਕੇ਼, ਅਮਰਜੀਤ ਸਿੰਘ ਯੂ਼ਕੇ਼, ਹਰਮੇਸ਼ ਚੰਦ ਯੂ਼ਕੇ਼, ਨਿੰਦਰਜੀਤ, ਜਸਬੀਰ ਸਿੰਘ ਰੱਲ ਸਟੂਡਿਊ ਮੁਕੰਦਪੁਰ, ਜਸਬੀਰ ਸਿੰਘ ਰੱਲ, ਅਮਰੀਕ ਸਿੰਘ, ਗੁਰਪ੍ਰੀਤ ਰੱਲ, ਮਾਸਟਰ ਨਿਰਮਲ ਸਿੰਘ, ਦਿਆ ਨੰਦ ਢੰਡਾ, ਸੁਖਵੰਤ ਸਿੰਘ, ਹਰਪ੍ਰੀਤ ਸਿੰਘ ਰੱਲ, ਸਮੂਹ ਮੈਂਬਰ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ ਦੇ   ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ ਬਰਸੀ ਸਮਰਪਿਤ ਸਵੈ-ਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਬਾਬਾ ਸੁੱਖਵਿੰਦਰ ਸਿੰਘ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਜਗਜੀਤ ਸਿੰਘ ਸੋਢੀ, ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ, ਡਾ਼ ਰਣਜੀਤ ਸਿੰਘ, ਮਾਸਟਰ ਅਮਰਜੀਤ ਸਿੰਘ ਕਲਸੀ, ਦਵਿੰਦਰ ਢਾਡਾਂ, ਡਾ ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬੇਦੀ ਬਲੱਡ ਬੈਂਕ, ਗਜਿੰਦਰ ਸਿੰਘ ਅਤੇ ਹੋਰ ਪਤਵੰਤੇ

Virus-free. www.avast.com