Sunday, 1 September 2019

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ 41 ਯੂਨਿਟ ਖੂਨਦਾਨ

ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ
ਸਮਰਪਿਤ ਲੱਗੇ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ 41 ਯੂਨਿਟ ਖੂਨਦਾਨ
ਬੰਗਾ : 1 ਸਤੰਬਰ 2019
ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਪਿੰਡ ਝਿੰਗੜਾਂ ਵਿਖੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਦੇ ਸਹਿਯੋਗ ਨਾਲ ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ ਬਰਸੀ ਨੂੰ ਸਮਰਪਿਤ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ ਵਿਖੇ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਭਾਰੀ ਮੀਂਹ ਝੱਖੜ ਵਾਲੇ ਖਰਾਬ ਮੌਸਮ ਦੇ ਬਾਵਜੂਦ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 41 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਵਾਲਿਆਂ ਅਤੇ ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਦਾ ਸਹਿਯੋਗ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮਾਸਟਰ ਅਮਰਜੀਤ ਸਿੰਘ ਕਲਸੀ, ਡਾ ਰਣਜੀਤ ਸਿੰਘ ਅਤੇ ਹੋਰ ਸਮਾਜ ਸੇਵੀਆਂ ਦੇ ਕੀਤਾ । ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਇਸ ਵਿਸ਼ੇਸ਼ ਸਵੈਇੱਛਤ ਖੂਨਦਾਨ ਕੈਂਪ ਮੌਕੇ ਸੰਗਤਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਗਰੁਕ ਕਰਦੇ ਦੱਸਿਆ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਵੱਡਾ ਮਹਾਂਦਾਨ ਹੈ ਅਤੇ ਨਿਸ਼ਕਾਮ ਲੋਕ ਸੇਵਾ ਲਈ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਪਤਵੰਤੇ ਸੱਜਣਾਂ ਵੱਲੋਂ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਮੰਗਾ ਮੁੱਖ ਸੇਵਾਦਾਰ ਧੰਨ-ਧੰਨ ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ,  ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮਾਸਟਰ ਅਮਰਜੀਤ ਸਿੰਘ ਕਲਸੀ, ਇੰਸਪੈਕਟਰ ਰਘਬੀਰ ਸਿੰਘ ਐਸ ਐਚ ਉ ਮੁਕੰਦਪੁਰ, ਏ ਐਸ ਆਈ ਸੁਖਪਾਲ ਸਿੰਘ, ਏ ਐਸ ਆਈ ਰਾਜ ਕੁਮਾਰ, ਡਾ ਰਣਜੀਤ ਸਿੰਘ, ਠੇਕੇਦਾਰ ਮਿੰਟੂ ਝਿੰਗੜ, ਦਵਿੰਦਰ ਢੰਡਾਂ, ਇੰਜੀ: ਸੁਰਜੀਤ ਰੱਲ, ਹਨਿੰਦਰ ਸਿੰਘ, ਗੁਰਬਖਸ਼ ਰਾਮ, ਗੁਰਲਾਲ ਸਿੰਘ, ਬਹਾਦਰ ਸਿੰਘ ਯੂ਼ਕੇ਼, ਅਮਰਜੀਤ ਸਿੰਘ ਯੂ਼ਕੇ਼, ਹਰਮੇਸ਼ ਚੰਦ ਯੂ਼ਕੇ਼, ਨਿੰਦਰਜੀਤ, ਜਸਬੀਰ ਸਿੰਘ ਰੱਲ ਸਟੂਡਿਊ ਮੁਕੰਦਪੁਰ, ਜਸਬੀਰ ਸਿੰਘ ਰੱਲ, ਅਮਰੀਕ ਸਿੰਘ, ਗੁਰਪ੍ਰੀਤ ਰੱਲ, ਮਾਸਟਰ ਨਿਰਮਲ ਸਿੰਘ, ਦਿਆ ਨੰਦ ਢੰਡਾ, ਸੁਖਵੰਤ ਸਿੰਘ, ਹਰਪ੍ਰੀਤ ਸਿੰਘ ਰੱਲ, ਸਮੂਹ ਮੈਂਬਰ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਹਜ਼ੂਰ ਲਾਲਾ ਹੰਭੀਰ ਚੰਦ ਜੀ ਵਲੀ ਜੀ ਦਰਬਾਰ ਸਮਾਧਾਂ ਪਿੰਡ ਝਿੰਗੜਾਂ ਦੇ   ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ ਬਰਸੀ ਸਮਰਪਿਤ ਸਵੈ-ਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਬਾਬਾ ਸੁੱਖਵਿੰਦਰ ਸਿੰਘ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਜਗਜੀਤ ਸਿੰਘ ਸੋਢੀ, ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ, ਡਾ਼ ਰਣਜੀਤ ਸਿੰਘ, ਮਾਸਟਰ ਅਮਰਜੀਤ ਸਿੰਘ ਕਲਸੀ, ਦਵਿੰਦਰ ਢਾਡਾਂ, ਡਾ ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬੇਦੀ ਬਲੱਡ ਬੈਂਕ, ਗਜਿੰਦਰ ਸਿੰਘ ਅਤੇ ਹੋਰ ਪਤਵੰਤੇ

Virus-free. www.avast.com