Thursday, 5 September 2019

ਪਿੰਡ ਪਠਲਾਵਾ ਵਿਖੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ

ਪਿੰਡ ਪਠਲਾਵਾ ਵਿਖੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ

ਨਵਾਂਸ਼ਹਿਰ:  5 ਸਤੰਬਰ
ਸਮਾਜ ਸੇਵੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ  15 ਸਤੰਬਰ 2019 ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਇਆ ਜਾਵੇਗਾ । ਇਹ ਜਾਣਕਾਰੀ  ਕੈਂਪ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਨੇ ਅੱਜ ਸੰਸਥਾ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਉਪਰੰਤ ਦਿੱਤੀ। ਸ ਵਾਰੀਆ ਨੇ ਦੱਸਿਆ ਕਿ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਿਰ ਦੇ ਰੋਗਾਂ ਦੇ,  ਰੀੜ੍ਹ ਦੀ ਹੱਡੀ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ, ਹੱਡੀਆਂ ਦੇ ਅਤੇ ਗੋਡਾ-ਮੋਢਾ-ਚੂਲਾ ਬਦਲੀ ਦੇ ਮਾਹਿਰ,  ਦਿਲ ਦੀਆਂ ਬਿਮਾਰੀਆਂ ਦੇ ਇਲਾਜ  ਦੇ ਮਾਹਿਰ, ਨੰਕ-ਕੰਨ-ਗਲਾ ਦੇ ਬਿਮਾਰੀਆਂ ਦੇ ਮਾਹਿਰ, ਅੱਖਾਂ ਦੀਆਂ ਬਿਮਾਰੀਆਂ ਤੇ ਚਿੱਟੇ ਮੋਤੀਏ ਦੇ ਅਪਰੇਸ਼ਨਾਂ ਦੇ ਮਾਹਿਰ, ਬਲੱਡ ਪ੍ਰੈਸ਼ਰ,  ਸ਼ੂਗਰ,  ਬੁਖਾਰ,  ਆਮ ਜਰਨਲ ਸਰੀਰਿਕ ਬਿਮਾਰੀਆਂ, ਔਰਤਾਂ ਦੀਆਂ ਬਿਮਾਰੀਆਂ ਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਅਤੇ ਦੰਦਾਂ ਦੀਆਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਮਰੀਜ਼ਾਂ ਦਾ ਫਰੀ ਚੈੱਕਅੱਪ ਕਰਨਗੇ । ਇਸ ਮੌਕੇ  ਮਰੀਜ਼ਾਂ ਦੇ ਸ਼ੂਗਰ ਟੈਸਟ, ਥਾਇਰਾਇਡ ਟੈਸਟ ਅਤੇ ਦਿਲ ਦੀ ਈ ਸੀ ਜੀ  ਫਰੀ ਕੀਤੀ ਜਾਵੇਗੀ। ਇਸ ਮੌਕੇ  ਗੁਰੂ ਕਾ ਲੰਗਰ ਅਤੁੱਟ ਵਰਤੇਗਾ । 15 ਸਤੰਬਰ ਨੂੰ ਪਿੰਡ ਪਠਲਾਵਾ ਲੱਗ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਮੀਡੀਆ ਨੂੰ ਦੇਣ ਮੌਕੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ_ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀਆ ਉਪ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ, ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ-ਸੇਵੀ ਸੰਸਥਾ, ਬਲਵੀਰ ਸਿੰਘ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ ਪੈ੍ਰੱਸ ਸਕੱਤਰ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਲੌਂਗੀਆ ਗੁੱਜਰਪੁਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ  : ਪਿੰਡ ਪਠਲਾਵਾ ਵਿਖੇ 15 ਸਤੰਬਰ ਨੂੰ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਅਤੇ ਹੋਰ ਮੈਂਬਰ

Virus-free. www.avast.com