Saturday, 14 September 2019

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ 15 ਸਤੰਬਰ 2019 ਦਿਨ ਐਤਵਾਰ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋ ਪਿੰਡ ਪਠਲਾਵਾ ਵਿਖੇ ਫਰੀ ਜਰਨਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ  15 ਸਤੰਬਰ 2019 ਦਿਨ ਐਤਵਾਰ ਨੂੰ
ਬੰਗਾ : 14 ਸਤੰਬਰ :- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਅੱਜ 15 ਸਤੰਬਰ 2019 ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਇਆ ਜਾਵੇਗਾ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਦਿੰਦੇ ਦੱਸਿਆ ਕਿ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ  ਪੇਟ ਦੀਆਂ ਬਿਮਾਰੀਆਂ, ਹਰਨੀਆਂ, ਪਿੱਤੇ ਅਤੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪੀ. ਪੀ. ਸਿੰਘ ਐਮ.ਐਸ., ਹੱਡੀਆਂ ਦੀਆਂ ਬਿਮਾਰੀਆਂ ਅਤੇ ਗੋਡਾ-ਮੋਢਾ-ਚੂਲੇ ਦੇ ਬਦਲੀ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆ ਐਮ.ਐਸ., ਅੱਖਾਂ ਦੀਆਂ ਬਿਮਾਰੀਆਂ ਤੇ ਚਿੱਟੇ ਮੋਤੀਏ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਅਮਿਤ ਸ਼ਰਮਾ ਡੀ.ਉ.ਐਮ.ਐਸ., ਸਿਰ ਤੇ ਰੀੜ੍ਹ ਦੀ ਹੱਡੀ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਮਾਹਿਰ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ., ਔਰਤਾਂ ਦੀਆਂ ਬਿਮਾਰੀਆਂ ਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ.ਐਸ., ਨੰਕ-ਕੰਨ-ਗਲਾ ਦੇ ਬਿਮਾਰੀਆਂ ਦੇ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾ ਮਹਿਕ ਅਰੋੜਾ ਐਮ.ਐਸ. ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਨਵੇਂ ਦੰਦ ਲਗਾਉਣ ਦੇ ਮਾਹਿਰ ਡਾ ਸਮਰਨਦੀਪ ਕੌਰ ਬੀ.ਡੀ.ਐਸ. ਕੈਂਪ ਵਿਚ ਆਏ ਮਰੀਜ਼ਾਂ ਦਾ ਫਰੀ ਚੈੱਕਅੱਪ ਕਰਨਗੇ ਅਤੇ ਫਰੀ ਦਵਾਈਆਂ ਵੀ ਪ੍ਰਦਾਨ ਕਰਨਗੇ। ਇਸ ਮੌਕੇ  ਮਰੀਜ਼ਾਂ ਦੇ ਸ਼ੂਗਰ ਟੈਸਟ, ਥਾਇਰਾਇਡ ਟੈਸਟ ਅਤੇ ਦਿਲ ਦੀ ਈ ਸੀ ਜੀ  ਫਰੀ ਕੀਤੀ ਜਾਵੇਗੀ।  ਅੱਜ ਪਿੰਡ ਪਠਲਾਵਾ ਲੱਗ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਨਿਸ਼ਕਾਮ ਲੋਕ ਸੇਵਾ ਹਿੱਤ ਸਵੈ ਇਛੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਸ. ਕਾਹਮਾ ਨੇ ਦੱਸਿਆ ਕਿ ਪਿੰਡ ਪਠਲਾਵਾ ਵਿਖੇ ਅੱਜ 15 ਸਤੰਬਰ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਨੂੰ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ ਦੇ ਵੱਡਮੁੱਲੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ-ਸੇਵੀ ਸੰਸਥਾ ਪਿੰਡ ਪਠਲਾਵਾ, ਤਰਲੋਚਨ ਸਿੰਘ ਵਾਰੀਆ ਉਪ ਚੇਅਰਮੈਨ, ਸੰਦੀਪ ਕੁਮਾਰ ਪੋਸੀ ਪ੍ਰਧਾਨ ਏਕ ਨੂਰ ਸਵੈ-ਸੇਵੀ ਸੰਸਥਾ, ਬਲਵੀਰ ਸਿੰਘ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ ਪ੍ਰੈੱਸ ਸਕੱਤਰ, ਹਰਜਿੰਦਰ ਸਿੰਘ ਜਿੰਦਾ, ਪ੍ਰੌਫ਼ੈਸਰ ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਲਾਲੀ ਪਠਲਾਵਾ, ਲੌਂਗੀਆ ਗੁੱਜਰਪੁਰ ਵੀ  ਸਨ।
ਫੋਟੋ ਕੈਪਸ਼ਨ : ਅੱਜ 15 ਸਤੰਬਰ ਦਿਨ ਐਤਵਾਰ ਨੂੰ ਪਿੰਡ ਪਠਲਾਵਾ ਵਿਖੇ ਲਗਾਏ ਜਾ ਰਹੇ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ ਅਤੇ ਸਵੈ ਇਛੱਕ ਖੂਨਦਾਨ ਕੈਂਪ ਦੀ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਸਮੂਹ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਲੋਕ ਸੇਵਾ ਲਗਾਏ ਜਾ ਰਹੇ ਇਸ ਕੈਂਪ ਦਾ ਪ੍ਰਾਪਤ ਕਰਨ ਦੀ ਅਪੀਲ ਕਰਦੇ ਹੋਏ

I'm protected online with Avast Free Antivirus. Get it here — it's free forever.