ਢਾਹਾਂ ਕਲੇਰਾਂ ਹਸਪਤਾਲ ਵਿਖੇ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ
18 ਨਵੰਬਰ ਦਿਨ ਸੋਮਵਾਰ ਅਤੇ 19 ਨਵੰਬਰ ਦਿਨ ਮੰਗਲਵਾਰ ਨੂੰ

ਅੱਖਾਂ ਦੇ ਫਰੀ ਅਪਰੇਸ਼ਨ ਹੋਣਗੇ, ਹੋਰ ਸਰੀਰਿਕ ਅਪਰੇਸ਼ਨ ਅਤੇ ਲੈਬ ਟੈਸਟ ਅੱਧੇ ਖਰਚੇ ਵਿਚ ਹੋਣਗੇ
ਨਿਸ਼ਕਾਮ ਸੇਵਾ ਹਿੱਤ ਸਵੈ ਇਛੱਕ ਖੂਨਦਾਨ ਕੈਂਪ ਵੀ ਲੱਗੇਗਾ
ਬੰਗਾ : 13 ਨਵੰਬਰ :ਲੋਕ ਸੇਵਕ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਦੇਸ ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ 18 ਅਤੇ 19 ਨਵੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪ੍ਰਦਾਨ ਕੀਤੀ । ਸ. ਕਾਹਮਾ ਨੇ ਦੱਸਿਆ ਕਿ 18 ਨਵੰਬਰ ਦਿਨ ਸੋਮਵਾਰ ਅਤੇ 19 ਨਵੰਬਰ ਦਿਨ ਮੰਗਲਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਦੋ ਦਿਨਾ ਫਰੀ ਮੈਡੀਕਲ ਅਤੇ ਸਰਜੀਕਲ ਚੈੱਕਅੱਪ ਕੈਂਪ ਟਰੱਸਟ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਖਾਸ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਮੌਕੇ ਲੋੜਵੰਦਾਂ ਦੇ ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ ਫਰੀ ਕੀਤੇ ਜਾਣਗੇ । ਇਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ ਦੇ ਅਪਰੇਸ਼ਨ ਅਤੇ ਹਰ ਤਰ੍ਹਾਂ ਦੇ ਲੈਬ ਟੈਸਟਾਂ 50% ਡਿਸਕਾਊਂਟ (ਸਿਰਫ ਅੱਧੇ ਖਰਚ ਵਿਚ) ਵਿਚ ਕੀਤੇ ਜਾ ਰਹੇ ਹਨ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਸਿਰ ਅਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ, ਗੋਡੇ¸ਮੋਢੇ ਅਤੇ ਚੂਲੇ ਦੇ ਜੋੜ ਬਦਲੀ ਦੇ ਅਪਰੇਸ਼ਨ, ਹਰਨੀਆ, ਗਦੂਦਾਂ, ਪੇਟ ਦੇ ਅਪਰੇਸ਼ਨ, ਕੰਨ, ਨੱਕ ਅਤੇ ਗਲੇ ਦੇ ਅਪਰੇਸ਼ਨ , ਔਰਤਾਂ ਦੀਆਂ ਬਿਮਾਰੀਆਂ ਦੇ ਅਪਰੇਸ਼ਨਾਂ ਵੀ ਅੱਧੇ ਖਰਚੇ ਵਿਚ ਹੋਣਗੇ। ਮਰੀਜ਼ਾਂ ਵੱਲੋਂ ਨਵੇਂ ਜਬਾੜੇ¸ਦੰਦ ਲਗਾਉਣ ਤੇ 50%ਦੀ ਰਿਆਇਤ ਦਿੱਤੀ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਵਿਸ਼ੇਸ਼ ਕੈਂਪ ਵਿਚ ਦੋਵੇਂ ਦਿਨ ਡਿਜੀਟਲ ਐਕਸਰੇ , ਸੀ ਟੀ ਸਕੈਨ ਕਰਵਾਉਣ ਅਤੇ ਹਰ ਤਰ੍ਹਾਂ ਦੇ ਲੈਬ ਟੈਸਟਾਂ ਅੱਧੇ ਖਰਚ ਵਿਚ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਂਪ ਦੌਰਾਨ ਅਪਰੇਸ਼ਨ ਲਈ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਮਰੀਜ਼ਾਂ ਦਾ ਅੱਧਾ ਬਿੱਲ ਮਾਫ਼ ਕੀਤਾ ਜਾਵੇਗਾ ਅਤੇ ਨਿਸ਼ਕਾਮ ਲੋਕ ਸੇਵਾ ਹਿੱਤ ਇਸ ਮੌਕੇ ਸਵੈ ਇਛੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਸ. ਕਾਹਮਾ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਦੱਸਿਆ ਕੈਂਪ ਦੌਰਾਨ ਦੋਵੇਂ ਦਿਨ ਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ । ਪਰ ਨਿਊਰੋ ਸਰਜਰੀ ਦੇ ਅਪਰੇਸ਼ਨਾਂ, ਹੱਡੀਆਂ ਦੇ ਅਪਰੇਸ਼ਨਾਂ, ਨੱਕ, ਕੰਨ, ਗਲੇ ਦੇ ਅਪਰੇਸ਼ਨਾਂ ਵਿਚ ਲੱਗਣ ਵਾਲੇ ਇੰਪਲਾਂਟ ਅਤੇ ਦੰਦਾਂ ਦੇ ਇੰਪਲਾਂਟ ਦਾ ਪੂਰਾ ਖਰਚਾ ਮਰੀਜ਼ ਨੂੰ ਅਦਾ ਕਰਨਾ ਹੋਵੇਗਾ। ਕੈਂਪ ਮੌਕੇ ਦੋਨੇ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ । ਸ. ਕਾਹਮਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੋੜਵੰਦਾਂ ਦੀ ਮਦਦ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ ਦਾ 18 ਅਤੇ 19 ਨਵੰਬਰ ਨੂੰ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਦੋ ਦਿਨਾਂ ਕੈਂਪ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਡਾ ਮਨੂ ਭਰਦਵਾਜ ਐਮ ਐਸ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 18 ਅਤੇ 19 ਨਵੰਬਰ ਨੂੰ ਲੱਗ ਰਹੇ ਦੋ ਦਿਨਾ ਫਰੀ ਜਰਨਲ ਅਤੇ ਸਰਜੀਕਲ ਚੈੱਕਅੱਪ ਕੈਂਪ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਪ੍ਰਬੰਧਕ