Thursday, 21 November 2019

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਮਨਾਇਆ ਗਿਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਮਨਾਇਆ ਗਿਆ

ਗੁਰੂ ਨਾਨਕ ਦੇਵ ਜੀ ਦੀ ਬਾਣੀ ਇਨਸਾਨ ਨੂੰ ਹਰ ਖੇਤਰ ਵਿਚ ਯੋਗ ਅਗਵਾਈ ਪ੍ਰਦਾਨ ਕਰਦੀ ਹੈ : ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ

ਬੰਗਾ : 21 ਨਵੰਬਰ ¸
ਸਮਾਜ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ:) ਢਾਹਾਂ ਕਲੇਰਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।
ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ  ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਦੇ ਸਜੇ ਪੰਡਾਲ ਵਿਚ ਪੂਰਨ ਗੁਰਮਰਿਦਾ ਅਨੁਸਾਰ ਪਾਏ ਗਏ । ਇਸ ਉਪਰੰਤ ਪੰਥ ਦੇ ਪ੍ਰਸਿੱਧ ਕੀਰਤੀਨੇ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਜੀ ਅਤੇ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਕੀਰਤਨੀ ਜਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਨੰਗਲ ਸਪਰੋੜ ਦੇ ਕੀਰਤਨੀ ਜਥਿਆ ਨੇ ਹਾਜ਼ਰੀਆਂ ਭਰੀਆਂ। ਮਹਾਨ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਨਸਾਨ ਨੂੰ ਹਰ ਖੇਤਰ ਵਿਚ ਯੋਗ ਅਗਵਾਈ ਪ੍ਰਦਾਨ ਕਰਦੀ ਹੈ। ਇਸ ਲਈ ਅਸੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਹੀ ਅਪਣਾ ਵਧੀਆ ਜੀਵਨ ਬਤੀਤ ਕਰ ਸਕਦੇ ਹਾਂ। ਇਸ ਮੌਕੇ ਸਿੰਘ ਸਾਹਿਬ ਨੇ ਸਿੱਖ ਜਗਤ ਵਿਚ ਦਿਨੋ ਵੱਧ ਰਹੇ ਪਾਖੰਡਵਾਦ ਤੋਂ ਸੰਗਤਾਂ ਨੂੰ ਬਚਣ ਲਈ ਚੇਤੰਨ ਵੀ ਕੀਤਾ। ਜਥੇਦਾਰ ਸਾਹਿਬ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਿਸ਼ਕਾਮ ਲੋਕ ਸੇਵਾ ਦੇ ਖੇਤਰ ਵਿਚ ਪਿਛਲੇ 40 ਸਾਲਾਂ ਤੋਂ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਾਲਾਘਾ ਕੀਤੀ।  ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪ੍ਰਵਾਨਾ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ (ਕਥਾ ਵਾਚਕ) ਨੇ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਇਤਿਹਾਸ ਬਾਰੇ ਚਾਣਨਾ ਪਾਇਆ। ਉਹਨਾਂ ਸੰਗਤਾਂ ਨੂੰ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਰਾਹ ਚੱਲਦੇ ਹੋਏ ਸੱਚ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਆ। ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ ਟਰੱਸਟ ਅਤੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਮਨਾਉਣ ਦੀ ਵਧਾਈ ਦਿੱਤੀ ਅਤੇ ਟਰੱਸਟ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ।
ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਇਕੱਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਹੀ ਸਾਡਾ ਜੀਵਨ ਸਫਲਾ ਹੋ ਸਕਦਾ ਹੈ । ਉਹਨਾਂ ਨੇ ਸਮੂਹ ਸੰਗਤਾਂ ਦਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ । ਇਸ ਮੌਕੇ ਜਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਸਟੇਜ ਸੰਚਾਲਨਾ ਕਰਦੇ ਹੋਏ ਮਹੱਤਵਪੂਰਨ ਜਾਣਕਾਰੀਆਂ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ।  
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ,  ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ,  ਬੀਬੀ ਜੋਗਿੰਦਰ ਕੌਰ ਟਰੱਸਟੀ, ਬੀਬੀ ਬਲਵਿੰਦਰ ਕੌਰ ਕਲਸੀ ਟਰੱਸਟੀ, ਸੰਤ ਕੁਲਵੰਤ  ਰਾਮ ਜੀ ਭਰੋ ਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ,  ਡਾ ਸੁੱਖਵਿੰਦਰ ਸੁੱਖੀ ਐਮ ਐਲ ਏ ਬੰਗਾ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਤਰਲੋਚਨ ਸਿੰਘ ਵਾਰੀਆ ਪਠਲਾਵਾ, ਸਤਵੀਰ ਸਿੰਘ ਪੱਲੀ ਝਿੱਕੀ, ਜਥੇਦਾਰ ਸੁਖਦੀਪ ਸਿੰਘ ਸ਼ੁਕਾਰ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਬਾਬਾ ਨੌਰੰਗ ਸਿੰਘ ਸਲਾਵਾਣਾ ਸਾਹਿਬ, ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ ਮਿਸ਼ਨ ਸ਼ਹੀਦਾਂ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਬਰਜਿੰਦਰ ਸਿੰਘ ਕਲੇਰਾਂ, ਦਿਲਬਾਗ ਸਿੰਘ ਬਾਗੀ, ਕੁਲਵੰਤ ਸਿੰਘ ਕਲੇਰਾਂ, ਨਵਦੀਪ ਸਿੰਘ ਅਨੋਖਰਵਾਲ, ਕੁਲਜੀਤ ਸਿੰਘ ਸਰਹਾਲ, ਭਾਈ ਤੇਜਪਾਲ ਸਿੰਘ ਮੁੱਖ ਸੇਵਾਦਾਰ ਭਾਈ ਘਨੱਈਆ ਸੇਵਕ ਜਥਾ ਜਾਡਲਾ, ਬੀਬੀ ਸੰਤੋਸ਼ ਕੌਰ ਮਾਨ ਯੂ ਕੇ, ਨਰਿੰਦਰ ਸਿੰਘ ਢਾਹਾਂ, ਬਾਬਾ ਹਰਮਿੰਦਰ ਸਿੰਘ ਲੱਕੀ ਝੰਡਾ ਜੀ, ਬਲਦੇਵ ਸਿੰਘ ਜੱਸੋਮਜਾਰਾ, ਗੁਰਮੇਲ ਸਿੰਘ ਸਾਹਲੋਂ, ਜਗਤਾਰ ਸਿੰਘ ਭਰੋ ਮਜਾਰਾ, ਗੁਰਦਿਆਲ ਸਿੰਘ , ਕੇਵਲ ਸਿੰਘ, ਜਥੇਦਾਰ ਮਲਕੀਤ ਸਿੰਘ ਬੰਗਾ, ਸੁਰਿੰਦਰ ਸਿੰਘ ਸ਼ਾਹ ਜੀ, ਗੁਰਦੀਪ ਸਿੰਘ ਢਾਹਾਂ, ਦੀਪਾ ਕਲੇਰਾਂ, ਤਰਲੋਕ ਸਿੰਘ ਜੱਸੋ ਮਜਾਰਾ, ਮਾਸਟਰ ਗੁਰਚਰਨ ਸਿੰਘ ਬਸਿਆਲਾ, ਸਿੰਗਾਰਾ ਰਾਮ ਅਟਾਰੀ, ਲੰਬੜਦਾਰ ਸਵਰਨ ਸਿੰਘ, ਜਗਤ ਸਿੰਘ ਸਰਪੰਚ ਪਠਲਾਵਾ, ਮਾਸਟਰ ਨਿਰਮਲ ਸਿੰਘ ਖਟਕੜ ਖੁਰਦ, ਰੇਸ਼ਮ ਸਿੰਘ ਨਵਾਂਸ਼ਹਿਰ, ਅਮਰਦੀਪ ਸਿੰਘ ਬੰਗਾ, ਮੁੱਖਤਿਆਰ ਸਿੰਘ, ਬਲਬੀਰ ਸਿੰਘ ਕੰਗਰੋੜ, ਦਰਸ਼ਨ ਸਿੰਘ ਗੋਬਿੰਦਪੁਰ, ਕੁਲਵੰਤ ਸਿੰਘ ਗੋਬਿੰਦਪੁਰ, ਹਰਭਗਵੰਤ ਸਿੰਘ, ਗੁਰਚਰਨ ਸਿੰਘ ਲਾਦੀਆਂ, ਇੰਦਰਜੀਤ ਸਿੰਘ ਜੰਡਿਆਲਾ, ਗੁਰਬਖਸ਼ ਸਿੰਘ ਪਠਲਾਵਾ, ਸੁੱਖਵਿੰਦਰ ਸਿੰਘ ਝੰਡੇਰਾ, ਵਨੀਤ ਸਰੋਆ, ਜਸਵਿੰਦਰ ਸਿੰਘ ਕੁਲਥਮ, ਧਰਮਿੰਦਰ ਸਿੰਘ ਮੰਡਾਲੀ, ਮਲਕੀਤ ਸਿੰਘ, ਸਰਵਨਜੀਤ ਸਿੰਘ ਥਾਂਦੀਆਂ, ਪਰਮਿੰਦਰ ਸਿੰਘ ਬੋਇਲ ਸਰਪੰਚ, ਜਸਵਰਿੰਦਰ ਸਿੰਘ ਕਲੇਰਾਂ, ਜਗਦੇਵ ਸਿੰਘ ਸੰਧਵਾਂ, ਤਰਲੋਚਨ ਸਿੰਘ ਘੁੰਮਣਾਂ, ਮਸਤਾਨ ਸਿੰਘ ਸੂੰਢ, ਸੁਰਿੰਦਰ ਸਿੰਘ ਬਾਹੜੋਵਾਲ, ਸੰਤੋਖ ਸਿੰਘ ਖੋਥੜਾ, ਕਸ਼ਮੀਰ ਸਿੰਘ ਸੱਲਾਂ, ਬਲਵੰਤ ਸਿੰਘ ਲਾਦੀਆਂ, ਸਵਰਨ ਸਿੰਘ ਲਾਦੀਆਂ, ਨਿਰਮਲ ਸਿੰਘ ਹੇੜੀਆਂ, ਅਜਾਇਬ ਸਿੰਘ ਕਲੇਰਾਂ, ਜਸਵਿੰਦਰ ਸਿੰਘ ਮਾਨ ਬੰਗਾ, ਜਤਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ ਬੰਗਾ, ਸੰਤੋਖ ਸਿੰਘ ਖੋਥੜਾ, ਗੁਰਮਿੰਦਰ ਸਿੰਘ ਡਿੰਪਲ, ਸੁਰਜੀਤ ਸਿੰਘ ਮਾਂਗਟ, ਸੁਖਦੇਵ ਸਿੰਘ ਮੱਲਾ, ਅਮਰਜੀਤ ਸਿੰਘ ਲੇਹਿਲ, ਪ੍ਰੇਮ ਸਿੰਘ,  ਭੁਪਿੰਦਰ ਸਿੰਘ ਤੇਜਾ, ਦਰਬਾਰਾ ਸਿੰਘ ਪਰਹਾਰ, ਗੁਰਚਰਨ ਸਿੰਘ ਬੀਸਲਾ, ਜਥੇਦਾਰ ਅਮਰਜੀਤ ਸਿੰਘ ਭਰੋਲੀ, ਜਥੇਦਾਰ ਸਾਧੂ ਸਿੰਘ, ਕੁਲਦੀਪ ਸਿੰਘ ਹੱਪੋਵਾਲ,ਹਰਪਾਲ ਸਿੰਘ ਕਟਾਰੀਆ, ਜਸਵੀਰ ਸਿੰਘ ਚੇਤਾ, ਜਥੇਦਾਰ ਤਰਲੋਕ ਸਿੰਘ ਫਲੋਰਾ, ਤਰਸੇਮ ਸਿੰਘ ਹੀਉਂ , ਸਤਵੀਰ ਸਿੰਘ ਜੀਂਦੋਵਾਲ, ਡਾ. ਗੁਰਪ੍ਰੀਤ ਸਾਧਪੁਰ, ਸੁੱਖਾ ਸਿੰਘ ਢਾਹਾਂ, ਡਾ. ਪਰਮਜੀਤ ਸਿੰਘ ਪੱਦੀ ਮੱਟਵਾਲੀ, ਬਹਾਦਰ ਸਿੰਘ ਮਜਾਰੀ, ਮਾਸਟਰ ਜੀਤ ਸਿੰਘ ਗੁਣਾਚੌਰ, ਰਵਿੰਦਰ ਸਿੰਘ ਸੈਣੀ ਬੰਗਾ, ਗੁਰਦੇਵ ਸਿੰਘ ਬੋਲਾ ਕੈਨੇਡਾ, ਸੂਬੇਦਾਰ ਗੁਰਮੇਲ ਸਿੰਘ ਖਨੌੜਾ, ਸੁਖਦੇਵ ਸਿੰਘ ਮੇਹਲੀਆਣਾ,  ਟਰੱਸਟ ਦੇ ਸਾਰੇ ਸਮੂਹ ਅਦਾਰਿਆਂ ਦਾ ਸਟਾਫ਼ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਅਟੁੱਟ ਲਗਰ ਵੀ ਵਰਤਾਇਆ ਗਿਆ ।  
ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਤਸਵੀਰਾਂ