ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਸ਼ਪੈਸ਼ਲ ਰਾਜਦੂਤ ਡਾ. ਬਰਨਾਰਡ ਮਲਿਕ ਅਤੇ
ਉਹਨਾਂ ਦੇ ਸਹਿਯੋਗੀਆਂ ਦਾ ਢਾਹਾਂ ਕਲੇਰਾਂ ਪੁੱਜਣ ਤੇ ਸਨਮਾਨ
ਬੰਗਾ : 16 ਨਵੰਬਰ
ਪੰਜਾਬ ਦੇ ਪ੍ਰਸਿੱਧ ਸੇਵਾ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਅੱਜ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਟਰੇਡ, ਇਨਵੈਸਟਮੈਂਟ ਅਤੇ ਸਿੱਖਿਆ ਖੇਤਰ ਦੇ ਸ਼ਪੈਸ਼ਲ ਰਾਜਦੂਤ ਡਾ. ਬਰਨਾਰਡ ਮਲਿਕ ਵੱਲੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਦੌਰੇ ਤੇ ਪੁੱਜੇ । ਇਸ ਮੌਕੇ ਡਾ. ਬਰਨਾਰਡ ਮਲਿਕ ਦਾ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਬਰਨਾਰਡ ਮਲਿਕ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਲੋਕ ਸੇਵਾ ਕੀਤੇ ਉੱਦਮ ਬਹੁਤ ਸ਼ਲਾਘਾ ਯੋਗ ਹਨ। ਕਿਉਂ ਕਿ ਟਰੱਸਟ ਵੱਲੋਂ ਕੀਤੇ ਸਾਂਝੇ ਉਦਮਾਂ ਨਾਲ ਲੋਕ ਸੇਵਕ ਕਾਰਜਾਂ ਨੂੰ ਨਿਵੇਕਲੀ ਦਿਸ਼ਾ ਪ੍ਰਦਾਨ ਹੋਈ ਹੈ । ਢਾਹਾਂ ਕਲੇਰਾਂ ਵਿਖੇ ਟਰੱਸਟ ਵੱਲੋਂ ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਕਾਰਜਾਂ ਕਰਕੇ ਆਮ ਅਤੇ ਲੋੜਵੰਦਾਂ ਨੂੰ ਵਧੀਆ ਸੇਧ ਸਹੀ ਢੰਗ ਨਾਲ ਪ੍ਰਾਪਤ ਹੋਈ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਗਿਆ ਹੈ।
ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਡਾ. ਬਰਨਾਰਡ ਮਲਿਕ ਨੂੰ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਬਾਰੇ ਅਤੇ ਟਰੱਸਟ ਅਧੀਨ ਚੱਲਦੇ ਲੋਕ ਸੇਵਕ ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਬਲੱਡ ਬੈਂਕ ਅਤੇ ਟਰੱਸਟ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸਮੂਹ ਟਰੱਸਟ ਅਹੁਦੇਦਾਰਾਂ ਵੱਲੋਂ ਡਾ. ਬਰਨਾਰਡ ਮਲਿਕ ਅਤੇ ਉਹਨਾਂ ਦੇ ਸਾਥੀਆਂ ਕਰਨਦੀਪ ਸਿੰਘ ਯੂ ਐਸ ਏ, ਤਰੁਨ ਅਬਰੋਲ ਆਸਟਰੇਲੀਆ ਅਤੇ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਤੇ ਮਹਿੰਦਰਪਾਲ ਸਿੰਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਸ਼ਪੈਸ਼ਲ ਰਾਜਦੂਤ ਡਾ. ਬਰਨਾਰਡ ਮਲਿਕ ਅਤੇ ਉਹਨਾਂ ਦੇ ਸਾਥੀਆਂ ਦਾ ਸਨਮਾਨ ਕਰਦੇ ਹੋਏ ਟਰੱਸਟ ਪ੍ਰਬੰਧਕ