Friday, 6 December 2019

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ 'ਚ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ-2019 ਦਾ ਆਯੋਜਿਨ, ਮਿਸ ਫਰੈਸ਼ਰ ਮਨਪ੍ਰੀਤ ਕੌਰ ਅਤੇ ਮਿਸਟਰ ਫਰੈਸ਼ਰ ਸ਼ਰਨਜੀਤ ਸਿੰਘ ਚੁਣੇ ਗਏ

ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ 'ਚ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ-2019 ਦਾ ਆਯੋਜਿਨ
ਮਿਸ ਫਰੈਸ਼ਰ ਮਨਪ੍ਰੀਤ ਕੌਰ ਅਤੇ ਮਿਸਟਰ ਫਰੈਸ਼ਰ ਸ਼ਰਨਜੀਤ ਸਿੰਘ ਚੁਣੇ ਗਏ
ਬੰਗਾ 6 ਦਸੰਬਰ -
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ -2019 ਦਾ ਆਯੋਜਿਨ ਕੀਤਾ ਗਿਆ । ਸਮਾਗਮ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਬੇਟੀ ਕੈਨੇਡਾ ਨਿਵਾਸੀ ਬੀਬੀ ਮਨਜੀਤ ਕੌਰ ਥਾਂਦੀ ਅਤੇ ਦਮਾਦ ਅਜੀਤ ਸਿੰਘ ਥਾਂਦੀ ਮੁੱਖ ਮਹਿਮਾਨ ਸਨ। ਸਮਾਰੋਹ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਸੇਵਕ ਮਨਜੀਤ ਕੌਰ ਥਾਂਦੀ ਅਤੇ ਦਮਾਦ ਅਜੀਤ ਸਿੰਘ ਥਾਂਦੀ  ਤੇ  ਪ੍ਰਧਾਨਗੀ ਮੰਡਲ ਵਿਚਸ਼ਾਮਿਲ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਕਾਲਜ ਦੇ ਨਵੇਂ ਨਰਸਿੰਗ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੈਟ ਵਾਕ ਕੀਤੀ ਗਈ  ।  ਬੀ ਐਸ ਸੀ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਕੋਰੀਉਗਰਾਫੀ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ । ਜਦੋਂ ਕਿ ਪੰਜਾਬੀ ਭੰਗੜਾ ਤੇ ਗਿੱਧਾ ਫਰੈਸ਼ਰ ਪਾਰਟੀ ਵਿਚ ਸਰੋਤਿਆ ਦਾ ਮਨ ਮੋਹ ਲਿਆ।  ਕੈਨੇਡਾ ਨਿਵਾਸੀ ਮੁੱਖ ਮਹਿਮਾਨ ਬੀਬੀ ਮਨਜੀਤ ਕੌਰ ਥਾਂਦੀ ਨੇ ਦੱਸਿਆ ਕਿ ਨਰਸਿੰਗ ਦਾ ਖੇਤਰ ਇਹੋ ਜਿਹੀ ਪ੍ਰੌਫੈਸ਼ਨਲ ਸਰਵਿਸ ਹੈ ਜੋ ਸੇਵਾ ਦਾ ਕਾਰਜ ਵੀ ਕਰਦੀ ਹੈ ਅਤੇ ਜੀਵਨ ਲਈ ਰੁਜ਼ਗਾਰ ਦਾ ਸਰੋਤ ਵੀ ਬਣਦੀ ਹੈ । ਇਸ ਮੌਕੇ ਉਹਨਾਂ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਨੇ ਮੁੱਖ ਮਹਿਮਾਨ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ  ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਨਰਸਿੰਗ ਦੀ ਪੜ੍ਹਾਈ ਵਿਚੋਂ ਅਵੱਲ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ  ਪ੍ਰਿੰਸੀਪਲ ਡਾ ਸੁਰਿੰਦਰ ਜਸਪਾਲ ਨੇ ਸਮੂਹ ਮਹਿਮਾਨਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ।  
ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ  ਦੇ ਕੈਂਪਸ ਵਿਚ ਹੋਈ ਫਰੈਸ਼ਰ ਪਾਰਟੀ-2019 ਵਿਚ ਸਖਤ ਮੁਕਾਬਲੇ ਵਿਚੋਂ ਮਿਸ ਫਰੈਸ਼ਰ 2019 ਮਨਪ੍ਰੀਤ ਕੌਰ ਪੁੱਤਰੀ ਤੇਜਿੰਦਰ ਸਿੰਘ ਬੀ.ਐਸ.ਸੀ ਪਹਿਲਾ ਸਾਲ ਅਤੇ ਮਿਸਟਰ ਫਰੈਸ਼ਰ 2019 ਵਿਦਿਆਰਥੀ ਸ਼ਰਨਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਬੀ.ਐਸ.ਸੀ ਪੋਸਟ ਬੇਸਿਕ ਪਹਿਲਾ ਸਾਲ ਨੂੰ  ਚੁਣਿਆ ਗਿਆ । ਲੜਕੀਆਂ ਵਿਚ ਫਸਟ ਰਨਰ ਅੱਪ ਅਲੀਸ਼ਾ ਪੁੱਤਰੀ ਬੂਟਾ ਰਾਮ ਜੀ.ਐਨ.ਐਮ. ਪਹਿਲਾ ਸਾਲ ਅਤੇ ਰਵਲੀਨ ਕੌਰ ਢਾਹਾਂ ਪੁੱਤਰੀ ਕੁਲਵਿੰਦਰ ਸਿੰਘ ਢਾਹਾਂ ਬੀ.ਐਸ.ਸੀ ਪਹਿਲਾ ਸਾਲ ਸੈਕਿੰਡ ਰਨਰ ਅੱਪ ਰਹੇ। ਜਦ ਕਿ ਲੜਕਿਆਂ ਵਿਚ ਫਸਟ ਰਨਰ ਅੱਪ ਅਥਰ ਉਲ ਪੁੱਤਰ ਪ੍ਰਵੇਜ਼ ਖਾਲਿਕ ਬੀ ਐਸ ਸੀ ਪਹਿਲਾ ਸਾਲ ਬਣੇ। ਇਸ ਮੌਕੇ ਮਿਸ ਸਮਾਈਲ ਲਈ ਸ਼ਰਨਪ੍ਰੀਤ ਕੌਰ ਪੁੱਤਰੀ ਜੀਤ ਸਿੰਘ ਜੀ.ਐਨ.ਐਮ. ਪਹਿਲਾ ਸਾਲ, ਬੈਸਟ ਕੈਟ ਵਾਕ ਲਈ ਦਿਲਪ੍ਰੀਤ ਕੌਰ ਪੁੱਤਰੀ ਜਗਬੀਰ ਸਿੰਘ ਬੀ.ਐਸ.ਸੀ ਪਹਿਲਾ ਸਾਲ ਅਤੇ ਬੈਸਟ ਕਾਸਟਿਊਮ ਲਈ ਗੁਰਲੀਨ ਕੌਰ ਪੁੱਤਰੀ ਉਂਕਾਰ ਸਿੰਘ ਬੀ.ਐਸ.ਸੀ ਪਹਿਲਾ ਸਾਲ  ਚੁਣੇ ਗਏ ।  ਮੁੱਖ ਮਹਿਮਾਨ ਬੀਬੀ ਮਨਜੀਤ ਕੌਰ ਥਾਂਦੀ ਅਤੇ ਅਜੀਤ ਸਿੰਘ ਥਾਂਦੀ ਨੇ ਮਿਸ ਫਰੈਸ਼ਰ 2019 ਅਤੇ ਮਿਸਟਰ ਫਰੈਸ਼ਰ 2019ਦੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।  ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਬੀਬੀ ਮਨਜੀਤ ਕੌਰ ਥਾਂਦੀ, ਅਜੀਤ ਸਿੰਘ ਥਾਂਦੀ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ, ਡਾ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਸੰਜੇ ਕੁਮਾਰ, ਮੈਡਮ ਸੁਖਮਿੰਦਰ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਸਰੋਜ ਬਾਲਾ, ਮੈਡਮ ਰੂਬੀ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਰਜਨੀਤ ਕੌਰ, ਮੈਡਮ ਗੁਰਲੀਨ ਕੌਰ, ਮੈਡਮ ਨਵਜੋਤ ਕੌਰ, ਮੈਡਮ ਪਵਨਦੀਪ ਕੌਰ, ਰਾਜਿੰਦਰਪਾਲ ਸਿੰਘ, ਮੈਡਮ ਸੋਨੀਆ  ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ 2019 ਵਿਚ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਮੁੱਖ ਮਹਿਮਾਨ ਬੀਬੀ ਮਨਜੀਤ ਕੌਰ ਥਾਂਦੀ ਅਤੇ ਅਜੀਤ ਸਿੰਘ ਥਾਂਦੀ  ਨਾਲ ਯਾਦਗਾਰੀ ਤਸਵੀਰ